ਭਾਰਤੀ ਪ੍ਰਤੀਯੋਗਿਤਾ ਕਮਿਸ਼ਨ
ਸੀ ਸੀ ਆਈ ਨੇ ਅਡਾਨੀ ਪੋਰਟਸ ਅਤੇ ਸਪੈਸ਼ਲ ਆਰਥਿਕ ਜ਼ੋਨ ਲਿਮਟਡ ਵੱਲੋਂ ਅਡਾਨੀ ਕ੍ਰਿਸ਼ਨਾਪਟਨਮ ਪੋਰਟ ਲਿਮਟਡ ਦੀ 25 % ਵਧੀਕ ਸ਼ੇਅਰ ਹੋਲਡਿੰਗ ਖਰੀਦਣ ਦੇ ਪ੍ਰਸਤਾਵ ਨੂੰ ਪ੍ਰਵਾਨਗੀ ਦੇ ਦਿੱਤੀ ਹੈ
Posted On:
18 MAY 2021 5:56PM by PIB Chandigarh
ਕੰਪੀਟੀਸ਼ਨ ਕਮਿਸ਼ਨ ਆਫ਼ ਇੰਡੀਆ ਨੇ ਅਡਾਨੀ ਪੋਰਟਸ ਅਤੇ ਸਪੈਸ਼ਲ ਆਰਥਿਕ ਜ਼ੋਨ ਲਿਮਟਡ ਵੱਲੋਂ ਅਡਾਨੀ ਕ੍ਰਿਸ਼ਨਾਪਟਨਮ ਪੋਰਟ ਲਿਮਟਡ ਦੀ 25 % ਵਧੀਕ ਸ਼ੇਅਰ ਹੋਲਡਿੰਗ ਖਰੀਦਣ ਦੇ ਪ੍ਰਸਤਾਵ ਨੂੰ ਪ੍ਰਵਾਨਗੀ ਦੇ ਦਿੱਤੀ ਹੈ ।
ਪ੍ਰਸਤਾਵਿਤ ਸੁਮੇਲ ਵਿੱਚ ਅਡਾਨੀ ਪੋਰਟਸ ਅਤੇ ਵਿਸ਼ੇਸ਼ ਆਰਥਿਕ ਜ਼ੋਨ ਲਿਮਟਡ (ਪ੍ਰਾਪਤ ਕਰਨ) ਦੁਆਰਾ ਅਡਾਨੀ ਕ੍ਰਿਸ਼ਨਾਪਟਨਮ ਪੋਰਟ ਲਿਮਟਡ (ਟੀਚਾ) ਦੀ ਵਧੀਕ 25 % ਹਿੱਸੇਦਾਰੀ ਨੂੰ ਖ਼ਰੀਦਣ ਦੀ ਕਲਪਨਾ ਕੀਤੀ ਗਈ ਹੈ । ਖ਼ਰੀਦਣ ਵਾਲਾ ਇੱਕ ਨਿੱਜੀ ਬਹੁਪੱਖੀ ਪੋਰਟ ਅਪਰੇਟਰ ਹੈ । ਇਸ ਸਮੇਂ ਗੁਜਰਾਤ , ਗੋਆ , ਕੇਰਲ , ਆਂਧਰਾ ਪ੍ਰਦੇਸ਼ , ਤਾਮਿਲਨਾਡੂ ਅਤੇ ਓਡੀਸ਼ਾ ਦੇ 6 ਸਮੁੰਦਰੀ ਸੂਬਿਆਂ ਦੀਆਂ 11 ਬੰਦਰਗਾਹਾਂ ਤੇ ਮੌਜੂਦ ਹੈ । ਇਸ ਵਿੱਚ ਪਹਿਲਾਂ ਹੀ ਟੀਚੇ ਦੀ 75 % ਹਿੱਸੇਦਾਰੀ ਹੈ । ਪ੍ਰਸਤਾਵਤ ਸੁਮੇਲ ਦੇ ਨਤੀਜੇ ਵਜੋਂ ਪ੍ਰਾਪਤ ਕਰਨ ਵਾਲੇ ਨੂੰ ਟੀਚੇ ਦੀ 100 % ਹਿੱਸੇਦਾਰੀ ਤੇ ਇਕੱਲੇ ਦਾ ਨਿਯੰਤਰਣ ਪ੍ਰਾਪਤ ਹੋ ਜਾਵੇਗਾ ।
ਟੀਚਾ ਇਸ ਵੇਲੇ ਆਂਧਰਾ ਪ੍ਰਦੇਸ਼ ਸਰਕਾਰ ਤੋਂ ਉਸਾਰਨ — ਸੰਚਾਲਨ — ਹਿੱਸਾ — ਤਬਦੀਲ ਛੋਟ ਤਹਿਤ ਕ੍ਰਿਸ਼ਨਾਪਟਨਮ ਆਂਧਰਾ ਪ੍ਰਦੇਸ਼ ਵਿੱਚ ਸਥਿਤ ਡੂੰਘੇ ਪਾਣੀ ਬਹੁਪੱਖੀ ਉਦੇਸ਼ ਬੰਦਰਗਾਹ , ਸਾਰਿਆਂ ਮੌਸਮਾਂ ਵਿੱਚ ਸੰਚਾਲਨਕਰਤਾ ਅਤੇ ਵਿਕਾਸਕਰਤਾ ਵਜੋਂ ਰੁਝਿਆ ਹੋਇਆ ਹੈ ।
ਸੀ ਸੀ ਆਈ ਬਾਅਦ ਵਿੱਚ ਵਿਸਥਾਰਤ ਹੁਕਮ ਜਾਰੀ ਕਰੇਗਾ ।
************************
ਆਰ ਐੱਮ / ਐੱਮ ਵੀ /ਕੇ ਐੱਮ ਐੱਨ
(Release ID: 1719748)
Visitor Counter : 130