ਭਾਰਤੀ ਪ੍ਰਤੀਯੋਗਿਤਾ ਕਮਿਸ਼ਨ

ਸੀਸੀਆਈ ਨੇ ਜੀਪੀਐਲ ਫਾਈਨੈਂਸ ਐਂਡ ਇਨਵੈਸਟਮੈਂਟਸ ਲਿਮਟਿਡ ਵੱਲੋਂ ਯੇਸ ਅਸੇਟ ਮੈਨਜਮੈਂਟ (ਇੰਡੀਆ) ਲਿਮਟਿਡ ਅਤੇ ਯੇਸ ਟ੍ਰਸਟੀ ਲਿਮਟਿਡ ਦੇ ਗ੍ਰਹਿਣ ਨੂੰ ਪ੍ਰਵਾਨਗੀ ਦਿੱਤੀ

Posted On: 18 MAY 2021 6:03PM by PIB Chandigarh

ਕੰਪੀਟੀਸ਼ਨ ਕਮਿਸ਼ਨ ਆਫ ਇੰਡੀਆ (ਸੀਸੀਆਈ) ਨੇ ਜੀਪੀਐਲ ਫਾਈਨੈਂਸ ਐਂਡ ਇਨਵੈਸਟਮੈਂਟ ਲਿਮਟਿਡ (ਜੀਪੀਐਲ) ਵੱਲੋਂ ਅੱਜ ਯੇਸ ਅਸੇਟ ਮੈਨਜਮੈਂਟ (ਇੰਡੀਆ) ਲਿਮਿਟਿਡ (ਯੇਸ ਏਐਮਸੀ) ਅਤੇ ਯੇਸ ਟਰੱਸਟੀ ਲਿਮਟਿਡ (ਯੇਸ ਟਰੱਸਟੀ) ਦੇ ਗ੍ਰਹਿਣ ਨੂੰ ਪ੍ਰਵਾਨਗੀ ਦੇ ਦਿੱਤੀ। 

ਪ੍ਰਸਤਾਵਿਤ ਰਲੇਵਾਂ, ਜੀਪੀਐਲ ਵੱਲੋਂ ਯੇਸ ਏਐਮਸੀ ਅਤੇ ਯੇਸ ਟਰੱਸਟੀ ਦੇ 100% ਇਕੁਇਟੀ ਸ਼ੇਅਰ ਹਾਸਲ ਕਰਨ ਦਾ ਵਿਚਾਰ ਹੈ। ਇਨ੍ਹਾਂ ਪ੍ਰਾਪਤੀਆਂ ਦੇ ਜ਼ਰੀਏਜੀਪੀਐਲ ਯੇਸ ਮਿਉਚੁਅਲ ਫੰਡ ਗ੍ਰਹਿਣ ਕਰੇਗਾ ਅਤੇ ਇਸ ਦਾ ਸੋਲ ਸਪਾਂਸਰ ਬਣ ਜਾਵੇਗਾ। 

ਜੀਪੀਐਲ ਇੱਕ ਰਿਜ਼ਰਵ ਬੈਂਕ ਆਫ ਇੰਡੀਆ ਨਾਲ ਇੱਕ ਗੈਰ-ਡਿਪਾਜਿਟ ਟੇਕਿੰਗ ਅਤੇ ਗ਼ੈਰ-ਪ੍ਰਣਾਲੀ ਪੱਖੋਂ ਮਹੱਤਵਪੂਰਣ ਗੈਰ-ਬੈਂਕਿੰਗ ਵਿੱਤੀ ਕੰਪਨੀ ਵਜੋਂ ਰਜਿਸਟਰਡ ਹੈ। ਇਹ ਇਕ ਨਿਵੇਸ਼ ਕੰਪਨੀ ਵਜੋਂ ਸ਼੍ਰੇਣੀਬੱਧ ਕੰਪਨੀ ਹੈ ਅਤੇ ਮੁੱਖ ਤੌਰ ਤੇ ਮਿਉਚੁਅਲ ਫੰਡਾਂ ਵਿਚ ਨਿਵੇਸ਼ ਕਰਨ ਦੇ ਕਾਰੋਬਾਰ ਵਿੱਚ ਸ਼ਾਮਿਲ ਹੈ ਅਤੇ ਵ੍ਹਾਈਟ ਓਕ ਕੈਪੀਟਲ ਨੂੰ ਰੈਫਰਲ ਅਤੇ ਸਹਾਇਤਾ ਸੇਵਾਵਾਂ ਪ੍ਰਦਾਨ ਕਰਦੀ ਹੈ। ਜੀਪੀਐਲ ਵ੍ਹਾਈਟ ਓਕ ਸਮੂਹ ਦਾ ਹਿੱਸਾ ਹੈ। ਵ੍ਹਾਈਟ ਓਕ ਸਮੂਹ ਇਕ ਨਿਵੇਸ਼ ਪ੍ਰਬੰਧਨ ਅਤੇ ਨਿਵੇਸ਼ ਸਲਾਹਕਾਰ ਸਮੂਹ ਹੈ ਜੋ ਸ਼੍ਰੀ ਪ੍ਰਸ਼ਾਂਤ ਖੇਮਕਾ ਵੱਲੋਂ ਸਥਾਪਿਤ ਕੀਤਾ ਗਿਆ ਹੈ।

ਯੇਸ ਏਐਮਸੀ ਯੈਸ ਬੈਂਕ ਲਿਮਟਿਡ ਸਮੂਹ ਨਾਲ ਸਬੰਧਤ ਹੈ I ਇਹ ਯੇਸ ਮਿਉਚੁਅਲ ਫੰਡ ਲਈ ਇੱਕ ਸੰਪਤੀ ਪ੍ਰਬੰਧਨ ਕੰਪਨੀ / ਨਿਵੇਸ਼ ਪ੍ਰਬੰਧਕ ਦੇ ਤੌਰ ਤੇ ਕੰਮ ਕਰਦੀ ਹੈ।

ਯੈਸ ਟਰੱਸਟੀ ਯੇਸ ਬੈਂਕ ਲਿਮਟਿਡ ਸਮੂਹ ਨਾਲ ਸੰਬੰਧ ਰੱਖਦੀ ਹੈ। ਇਹ ਯੇਸ ਮਿਉਚੁਅਲ ਫੰਡ ਦੇ ਟਰੱਸਟ ਫੰਡ ਦਾ ਇਕੋ ਇਕ ਵਿਸ਼ੇਸ਼ ਮਾਲਕ ਹੈ ਅਤੇ ਯੂਨਿਟ ਧਾਰਕਾਂ ਦੇ ਲਾਭ ਲਈ ਉਸੇ ਦਾ ਹੀ ਧਾਰਕ ਹੈ। 

ਸੀਸੀਆਈ ਦਾ ਵਿਸਥਾਰਿਤ ਆਦੇਸ਼ ਬਾਅਦ ਵਿਚ ਜਾਰੀ ਕੀਤਾ ਜਾਵੇਗਾ। 

------------------------------------ 

ਆਰ ਐਮ/ਐਮ ਵੀ /ਕੇ ਐਮ ਐਨ  


(Release ID: 1719740) Visitor Counter : 135