ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਕੋਵਿਡ-19 ਦੇ ਖਿਲਾਫ਼ ਸੰਗਠਿਤ ਲੜਾਈ ਦਾ ਸੱਦਾ ਦਿੱਤਾ
Posted On:
17 MAY 2021 4:38PM by PIB Chandigarh
ਕੇਂਦਰੀ ਰਾਜ ਮੰਤਰੀ (ਸੁਤੰਤਰ ਚਾਰਜ) ਉੱਤਰ ਪੂਰਬ ਖੇਤਰ ਵਿਕਾਸ ( ਡੀਓਐੱਨਈਆਰ) ਮੰਤਰੀ, ਪ੍ਰਧਾਨ ਮੰਤਰੀ ਦਫ਼ਤਰ ਵਿੱਚ ਰਾਜ ਮੰਤਰੀ, ਪਰਸੋਨਲ, ਲੋਕ ਸ਼ਿਕਾਇਤ, ਪੈਨਸ਼ਨ, ਪਰਮਾਣੂ ਊਰਜਾ ਅਤੇ ਪੁਲਾੜ ਮੰਤਰੀ, ਡਾ. ਜਿਤੇਂਦਰ ਸਿੰਘ ਨੇ ਅੱਜ ਕਿਹਾ ਕਿ ਕੋਵਿਡ ਮਹਾਮਾਰੀ ਇੱਕ ਅਜਿਹੀ ਆਪਦਾ ਹੈ ਜੋ ਇੱਕ ਸਦੀ ਵਿੱਚ ਇੱਕ ਵਾਰ ਆਉਂਦੀ ਹੈ ਅਤੇ ਮਾਨਵ ਜਾਤੀ ਦੇ ਵਿਆਪਕ ਹਿਤ ਵਿੱਚ ਕੋਵਿਡ ਨਾਲ ਲੜਨ ਲਈ ਰਾਜਨੀਤੀ ਤੋਂ ਉੱਪਰ ਉੱਠਣ ਦਾ ਸਮਾਂ ਆ ਗਿਆ ਹੈ।
ਮੀਡੀਆ ਨਾਲ ਇੱਕ ਵਿਸ਼ੇਸ਼ ਇੰਟਰਵਿਊ ਵਿੱਚ, ਡਾ. ਜਿਤੇਂਦਰ ਸਿੰਘ ਨੇ ਇਸ ਤੱਥ ‘ਤੇ ਨਿਰਾਸ਼ਾ ਵਿਅਕਤ ਕੀਤੀ ਕਿ ਕਈ ਵਿਰੋਧੀ ਪੱਖ ਦੇ ਨੇਤਾਵਾਂ ਦੇ ਨਾਲ-ਨਾਲ ਤਥਾਕਥਿਤ ਬੁੱਧੀਜੀਵੀਆਂ ਨੇ ਆਪਣਾ ਬਹੁਤ ਸਮਾਂ ਅਤੇ ਊਰਜਾ, ਪ੍ਰੈੱਸ ਨੂੰ ਬਿਆਨ ਜਾਰੀ ਕਰਨ ਜਾਂ ਮੋਦੀ ਸਰਕਾਰ ਦੁਆਰਾ ਮਹਾਮਾਰੀ ਦਾ ਕਥਿਤ ਗਲਤ ਪ੍ਰਬੰਧਨ ‘ਤੇ ਟਵੀਟ ਕਰਨ ਵਿੱਚ ਵਿਅਰਥ ਕੀਤਾ ਹੈ। ਉਨ੍ਹਾਂ ਨੇ ਕਿਹਾ, ਜੇ ਇਸ ਚੁਣੌਤੀ ਦਾ ਸਾਹਮਣਾ ਕਰਨ ਲਈ ਪ੍ਰਸ਼ਾਸਨ ਅਤੇ ਸਮਾਨ ਵਿਚਾਰਧਾਰਾ ਵਾਲੇ ਨਾਗਰਿਕਾਂ ਦੇ ਨਾਲ ਮਿਲਾਉਣ ਵਿੱਚ ਉਨ੍ਹਾਂ ਦੁਆਰਾ ਇਸ ਸਮੇਂ ਅਤੇ ਊਰਜਾ ਨੂੰ ਖਰਚ ਕੀਤਾ ਜਾਂਦਾ, ਤਾਂ ਭਾਰਤ ਦੀ ਕੋਵਿਡ ਦੇ ਖ਼ਿਲਾਫ਼ ਲੜਾਈ ਬਹੁਤ ਅਸਾਨ ਹੋ ਜਾਂਦੀ।

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਹਾਲ ਹੀ ਵਿੱਚ ਜੋ ਇੱਕ ਘਟਨਾਕ੍ਰਮ ਦੇਖਿਆ ਹੈ, ਜਿਸ ਵਿੱਚ ਵਿਰੋਧੀ ਦਲ ਰਾਜਨੇਤਾਵਾਂ ਦੇ ਨਾਲ-ਨਾਲ ਕੁਝ ਮੀਡੀਆ ਲੇਖਕਾਂ ਦੇ ਵਿੱਚ ਸਰਕਾਰ ਦੀ ਨਿੰਦਾ ਕਰਨ ਵਾਲੇ ਅਭਿਯਾਨ ਨੂੰ ਲਗਾਤਾਰ ਚਲਾਉਣ ਲਈ ਕਿਸੇ ਤਰ੍ਹਾਂ ਦਾ ਗਠਜੋੜ ਸਥਾਪਿਤ ਹੋ ਗਿਆ ਹੈ। ਉਨ੍ਹਾਂ ਨੇ ਅਜਿਹੇ ਸਾਰੇ ਆਲੋਚਕਾਂ ਨੂੰ ਅਪੀਲ ਕੀਤੀ ਕਿ ਜੇ ਉਹ ਅਸਲ ਵਿੱਚ ਕੋਈ ਕਮੀ ਦੇਖਦੇ ਹਨ, ਤਾਂ ਉਹ ਅੱਗੇ ਆਉਣ ਅਤੇ ਇਸ ਅੰਤਰ ਨੂੰ ਪੂਰਾ ਕਰਨ ਵਿੱਚ ਯੋਗਦਾਨ ਦੇਣ।
ਡਾ. ਜਿਤੇਂਦਰ ਸਿੰਘ ਨੇ ਅਜਿਹੇ ਆਲੋਚਕਾਂ ‘ਤੇ ਵੀ ਸਖ਼ਤ ਪ੍ਰਹਾਰ ਕੀਤਾ ਜੋ ਰੋਜ਼ ਚੀਕ-ਚੀਕ ਕੇ ਦੁਨੀਆ ਨੂੰ ਦੱਸਦੇ ਹਨ ਕਿ ਭਾਰਤ ਸਰਕਾਰ ਮਹਾਮਾਰੀ ਦੀ ਦੂਸਰੀ ਲਹਿਰ ਦੀ ਗੰਭੀਰਤਾ ਦਾ ਅੰਦਾਜ਼ਾ ਲਗਾਉਣ ਵਿੱਚ ਅਸਫਲ ਰਹੀ ਹੈ।
ਉਨ੍ਹਾਂ ਨੇ ਉਨ੍ਹਾਂ ਲੋਕਾਂ ਨੂੰ ਰਿਕਾਰਡ ਦੀ ਜਾਂਚ ਕਰਨ ਲਈ ਕਿਹਾ ਜਿਸ ਤੋਂ ਉਨ੍ਹਾਂ ਨੂੰ ਪਤਾ ਚਲੇਗਾ ਕਿ ਇਸ ਸਾਲ ਫਰਵਰੀ ਦੇ ਅੰਤ ਤੱਕ, ਦੁਨੀਆ ਭਰ ਦੇ ਸਭ ਤੋਂ ਉੱਤਮ ਵਿਗਿਆਨੀਆਂ ਅਤੇ ਮੈਡੀਕਲ ਕਾਰੋਬਾਰ ਨਾਲ ਜੁੜੇ ਲੋਕਾਂ ਨੇ ਵੀ ਭਵਿੱਖਬਾਣੀ ਨਹੀਂ ਕੀਤੀ ਸੀ ਕਿ ਦੂਸਰੀ ਲਹਿਰ ਇਤਨੀ ਗੰਭੀਰਤਾ ਦੀ ਹੋਵੇਗੀ। ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਵਿਚੋਂ ਕਈ ਇਹ ਕਹਿੰਦੇ ਹੋਏ ਰਿਕਾਰਡ ਵਿੱਚ ਹਨ ਕਿ ਦੂਸਰੀ ਲਹਿਰ ਵਿੱਚ ਵਾਇਰਸ ਦੀ ਅਧਿਕ ਸੰਕ੍ਰਾਮਕਤਾ ਹੋ ਸਕਦੀ ਹੈ, ਲੇਕਿਨ ਵਿਸ਼ਾਣੂ ਦੀ ਤੀਬਰਤਾ ਘੱਟ ਹੋਵੇਗੀ, ਲੇਕਿਨ ਕਈ ਕੋਵਿਡ ਰੋਗੀਆਂ ਵਿੱਚ ਜੋ ਵਾਇਰਸ ਅੱਜ ਅਸੀਂ ਦੇਖਦੇ ਹਾਂ, ਇਹ ਉਸ ਭਵਿੱਖਬਾਣੀ ਤੋਂ ਬਿਲਕੁੱਲ ਉਲਟ ਹੈ। ਉਨ੍ਹਾਂ ਨੇ ਪੁੱਛਿਆ ਕਿ ਅਜਿਹੇ ਵਿੱਚ ਕੋਵਿਡ ਦੀ ਦੂਸਰੀ ਲਹਿਰ ਲਈ ਮੋਦੀ ਸਰਕਾਰ ਨੂੰ ਦੋਸ਼ ਦੇਣਾ ਕਿੰਨਾ ਉੱਚਿਤ ਹੋਵੇਗਾ।
ਡਾ. ਜਿਤੇਂਦਰ ਸਿੰਘ ਨੇ ਇਸ ਨੂੰ ਸਭ ਲਈ ਕਠਿਨ ਸਮਾਂ ਦੱਸਦੇ ਹੋਏ ਕਿਹਾ, ਇਹ ਰਾਜਨੀਤਕ ਕਾਰਨਾਂ ਤੋਂ ਪ੍ਰੇਰਿਤ ਆਲੋਚਨਾ ਕਰਨ ਜਾਂ ਬਾਹਰੀ ਵਿਚਾਰਾਂ ਤੋਂ ਉਪਜੀ ਆਲੋਚਨਾ ਕਰਨ ਦਾ ਅਵਸਰ ਨਹੀਂ ਹੈ। ਉਨ੍ਹਾਂ ਨੇ ਕਿਹਾ ਇਸ ਦੀ ਬਜਾਏ ਆਮ ਜਨਤਾ ਦੇ ਵਿੱਚ ਵਿਸ਼ਵਾਸ ਪੈਦਾ ਕਰਨਾ ਅਤੇ ਉਨ੍ਹਾਂ ਨੂੰ ਇਹ ਸਮਝਾਉਣਾ ਮਹੱਤਵਪੂਰਨ ਹੈ ਕਿ 135 ਕਰੋੜ ਤੋਂ ਅਧਿਕ ਦੀ ਆਬਾਦੀ ਵਾਲੇ ਭਾਰਤ ਵਰਗੇ ਵਿਸ਼ਾਲ ਦੇਸ਼ ਵਿੱਚ ਕੋਵਿਡ-19 ਮਹਾਮਾਰੀ ਨੂੰ ਜੰਗੀ ਪੱਧਰ ‘ਤੇ ਪ੍ਰਭਾਵੀ ਢੰਗ ਨਾਲ ਕਿਵੇਂ ਲੜਿਆ ਜਾ ਰਿਹਾ ਹੈ।
ਡਾ. ਜਿਤੇਂਦਰ ਸਿੰਘ ਨੇ ਸਾਰਿਆਂ ਨੂੰ ਨਤੀਜੇ ‘ਤੇ ਪਹੁੰਚਣ ਅਤੇ ਅਜਿਹੀ ਜਨਤਕ ਟਿੱਪਣੀ ਕਰਨ ਤੋਂ ਪਹਿਲਾਂ ਤੱਥਾਂ ਦੀ ਜਾਂਚ ਕਰਨ ਦੀ ਵੀ ਅਪੀਲ ਕੀਤੀ, ਜੋ ਸਮਾਜ ਵਿੱਚ ਦਹਿਸ਼ਤ ਪੈਦਾ ਕਰਦੇ ਹਨ।
<><><>
ਐੱਸਐੱਨਸੀ
(Release ID: 1719735)
ਵਿਜ਼ੀਟਰ ਕਾਊਂਟਰ : 203