ਰੇਲ ਮੰਤਰਾਲਾ

ਰੇਲਵੇ ਨੇ ਤੌਕਤੇ ਚੱਕਰਵਾਤ ਦਾ ਸਾਹਮਣਾ ਕਰਨ ਲਈ ਕਦਮ ਉਠਾਏ


ਇੰਜੀਨੀਅਰਿੰਗ ਵਿੰਗ ਦੁਆਰਾ ਸਾਰੇ ਸੰਵੇਦਨਸ਼ੀਲ ਖੇਤਰਾਂ ਅਤੇ ਮਹੱਤਵਪੂਰਨ ਪੁਲਾਂ ਦੀ ਲਗਾਤਾਰ ਨਿਗਰਾਨੀ ਕੀਤੀ ਜਾ ਰਹੀ ਹੈ

ਤੁਰੰਤ ਪ੍ਰਕਿਰਿਆ ਲਈ ਰਾਹਤ ਸਮੱਗਰੀ ਨੂੰ ਸੁਵਿਧਾਜਨਕ ਸਥਾਨਾਂ ‘ਤੇ ਰੱਖਿਆ ਗਿਆ ਹੈ

ਸੁਰੱਖਿਆ ਕਾਰਨਾਂ ਨਾਲ ਜਿੱਥੇ ਵੀ ਅਸਥਾਈ ਦੇਰੀ ਹੁੰਦੀ ਹੈ, ਉੱਥੇ ਕਿਸੇ ਵੀ ਰੇਲਵੇ ਪਰਿਚਾਲਨਾਂ ਵਿੱਚ ਘੱਟੋ ਘੱਟ ਸਮੇਂ ਦੀ ਰੁਕਾਵਟ ਅਤੇ ਜਲਦੀ ਤੋ ਜਲਦੀ ਮੁੜ ਸ਼ੁਰੂ ਕਰਨ ਦੇ ਯਤਨ ਜਾਰੀ ਹਨ

Posted On: 17 MAY 2021 4:27PM by PIB Chandigarh

ਰੇਲਵੇ ਤੌਕਤੇ ਚੱਕਰਵਾਤ ਦਾ ਸਾਹਮਣਾ ਕਰਨ ਲਈ ਸਾਰੇ ਉਪਾਅ ਕਰ ਰਿਹਾ ਹੈ। ਇਸ ਦਾ ਵੇਰਵਾ ਨਿਮਨਲਿਖਤ ਹੈ:-

  1. ਜੋਨਲ ਅਤੇ ਡਿਵੀਜਨਲ ਕੰਟਰੋਲ ਸਥਿਤੀ ਦੀ ਨਿਗਰਾਨੀ ਕਰ ਰਹੇ ਹਨ ਅਤੇ ਦੱਖਣੀ ਰੇਲਵੇ, ਦੱਖਣੀ ਪੱਛਮੀ ਰੇਲਵੇ, ਕੋਂਕਣ ਰੇਲਵੇ, ਕੇਂਦਰੀ ਰੇਲਵੇ ਅਤੇ ਪੱਛਮੀ ਰੇਲਵੇ ਦੇ ਸਾਰੇ ਰੇਲਵੇ ਸਟੇਸ਼ਨਾਂ ਦੇ ਨਾਲ ਲਗਾਤਾਰ ਸੰਪਰਕ ਵਿੱਚ ਹਨ। ਕਿਸੇ ਵੀ ਨਿਰੰਤਰਤਾ ਦੀ ਨਿਗਰਾਨੀ ਅਤੇ ਯੋਜਨਾ ਬਣਾਉਣ ਲਈ ਡਿਵੀਜਨ ਅਤੇ ਜ਼ੋਨ ਰਾਜ ਸਰਕਾਰਾਂ ਦੇ ਨਾਲ ਨਿਰੰਤਰ ਸੰਪਰਕ ਵਿੱਚ ਹਨ।

  2. ਦੁਰਘਟਨਾ ਰਾਹਤ ਟ੍ਰੇਨਾਂ(ਏਆਰਟੀ), ਮੈਡੀਕਲ ਰਾਹਤ ਵਾਹਨਾਂ(ਐੱਮਆਰਵੀ) ਅਤੇ ਟਾਵਰ ਵੈਗਨ ਵਰਗੇ ਰੇਲਵੇ ਦੀ ਸਾਰੀ ਐਮਰਜੈਂਸੀ ਪ੍ਰਕਿਰਿਆ ਨੂੰ ਹਾਈ ਅਲਰਟ ‘ਤੇ ਰੱਖਿਆ ਗਿਆ ਹੈ। ਪੱਥਰ ਦੀ ਧੂੜ ਅਤੇ ਬੋਲਡਰ  (ਪੱਥਰ ਦੇ ਹਿੱਸੇ) ਆਦਿ ਦੇ ਭੰਡਾਰਾਂ ਨੂੰ ਕਿਸੇ ਵੀ ਪ੍ਰਕਾਰ ਦੀਆਂ ਦਰਾਰਾਂ ਨਾਲ ਨਜਿੱਠਣ ਲਈ ਤਿਆਰ ਰੱਖਿਆ ਗਿਆ ਹੈ।

  3. ਸੰਵੇਦਨਸ਼ੀਲ ਹਿੱਸਿਆਂ ਦੀ ਉਸ ਤਰ੍ਹਾਂ ਵਿਸ਼ੇਸ਼ ਤੀਬਰ ਗਸ਼ਤੀ ਕੀਤੀ ਜਾ ਰਹੀ ਹੈ, ਜਿਸ ਤਰ੍ਹਾਂ ਮਾਨਸੂਨ ਦੇ ਮੌਸਮ ਵਿੱਚ ਕੀਤੀ ਜਾਂਦੀ ਹੈ।

  4. ਸੰਵੇਦਨਸ਼ੀਲ ਹਿੱਸਿਆਂ ਵਿੱਚ ਹਵਾ ਦੀ ਗਤੀ ‘ਤੇ ਲਗਾਤਾਰ ਨਿਗਰਾਨੀ ਰੱਖੀ ਜਾ ਰਹੀ ਹੈ ਅਤੇ ਨਿਰਦੇਸ਼ਾਂ ਦੇ ਅਨੁਸਾਰ ਟ੍ਰੇਨਾਂ ਦੀ ਆਵਾਜਾਈ ‘ਤੇ ਗਤੀ ਪ੍ਰਤਿਬੰਧ ਲਗਾਇਆ ਜਾ ਰਿਹਾ ਹੈ।

  5. ਮੌਸਮ ਦੀਆਂ ਬਦਲਦੀਆਂ ਸਥਿਤੀਆਂ ਨੂੰ ਧਿਆਨ ਵਿੱਚ ਰੱਖਦੇ ਹੋਣੇ ਕੁਝ ਲੰਬੀ ਦੂਰੀ ਅਤੇ ਘੱਟ ਦੂਰੀ ਦੀਆਂ ਯਾਤਰੀ ਟ੍ਰੇਨਾਂ ਨੂੰ ਅਸਥਾਈ ਰੱਦ ਕੀਤਾ ਜਾਂ ਪੂਰਵ ਸਮਾਪਤੀ।

  6. 14 ਮਈ, 2021 ਨੂੰ ਦੁਪਹਿਰ ਬਾਅਦ 4 ਵਜੇ ਇੱਕ ਐਮਰਜੈਂਸੀ ਪ੍ਰਬੰਧਨ ਸੈੱਲ ਖੋਲ੍ਹਿਆ ਗਿਆ ਹੈ।

  7. ਗੋਆ ਬੰਦਰਗਾਹ, ਵੀਐੱਸਜੀ ਅਤੇ ਅਨੇਕ ਸਟੇਸ਼ਨਾਂ ਦੀ ਸੇਵਾ ਕਰਨ ਵਾਲੀਆਂ ਰੇਲਵੇ ਲਾਈਨਾਂ ਨੂੰ ਉੱਚਿਤ ਘੋਸ਼ਣਾਵਾਂ ਦੇ ਨਾਲ ਸੰਚਲਿਤ ਕੀਤਾ ਜਾ ਰਿਹਾ ਹੈ। ਅਗਰ ਚੱਕਰਵਾਤ ਦੀ ਤੀਬਰਤਾ ਅਧਿਕ ਹੁੰਦੀ ਹੈ ਤਾਂ ਜ਼ਿਆਦਾਤਰ ਟ੍ਰੇਨਾਂ ਰੋਕ ਦਿੱਤੀਆਂ ਜਾਣਗੀਆਂ, ਹਾਲਾਂਕਿ ਹੁਣ ਕਾਫੀ ਘੱਟ ਟ੍ਰੇਨਾਂ ਚੱਲ ਰਹੀਆਂ ਹਨ।

  8. ਬੰਦਰਗਾਹਾਂ ‘ਤੇ ਰੇਲਵੇ ਰੋਕਾਂ ਦੇ ਲਈ ਲੋਡਿੰਗ ਅਤੇ ਅਨਲੋਡਿੰਗ ਨੂੰ ਚੱਕਰਵਾਤ ਦੀ ਤੀਬਰਤਾ ਦੇ ਅਨੁਰੂਪ ਠੀਕ ਅਤੇ ਸਮਾਯੋਜਿਤ ਕੀਤਾ ਜਾ ਰਿਹਾ ਹੈ ਅਤੇ ਸਾਰੇ ਸੰਬੰਧਤ ਨੂੰ ਪਰਿਚਾਲਨ ਸਮਾਯੋਜਿਤ ਕਰਨ ਦੇ ਨਾਲ ਇਹ ਸੁਨਿਸ਼ਚਿਤ ਕਰਨ ਦੇ ਲਈ ਕਿਹਾ ਗਿਆ ਹੈ ਕਿ ਮਾਨਵ ਜੀਵਨ ਅਤੇ ਸੰਪਤੀ ਦਾ ਨੁਕਸਾਨ ਨਾ ਹੋਵੇ।

  9. ਸਾਰੇ ਸੰਵੇਦਨਸ਼ੀਲ ਹਿੱਸਿਆਂ ਅਤੇ ਮਹੱਤਵਪੂਰਨ ਪੁਲ਼ਾਂ ਦੀ ਲਗਾਤਾਰ ਇੰਜੀਨੀਅਰਿੰਗ ਬ੍ਰਾਂਚਾਂ ਦੁਆਰਾ ਨਿਗਰਾਨੀ ਕੀਤੀ ਜਾ ਰਹੀ ਹੈ ਅਤੇ ਤੁਰੰਤ ਪ੍ਰਤੀਕ੍ਰਿਆ ਲਈ ਰਾਹਤ ਸਮੱਗਰੀ ਨੂੰ ਸੁਵਿਧਾਜਨਕ ਸਥਾਨਾਂ ‘ਤੇ ਰੱਖਿਆ ਗਿਆ ਹੈ।

  10. ਰੇਲਵੇ ਰਾਜ ਦੇ ਮੌਸਮ ਵਿਭਾਗਾਂ ਦੇ  ਨਾਲ ਨਿਯਮਿਤ ਸੰਪਰਕ ਵਿੱਚ ਹੈ ਅਤੇ ਉਸ ਦੇ ਅਨੁਸਾਰ ਕਾਰਵਾਈ ਕਰ ਰਿਹਾ ਹੈ।

ਸੁਰੱਖਿਆ ਵਿਭਾਗ ਨੇ ਜਾਨ ਮਾਲ ਦੀ ਹਾਨੀ ਨੂੰ ਰੋਕਣ ਲਈ ਐਮਰਜੈਂਸੀ ਪ੍ਰਬੰਧਨ ਦਿਸ਼ਾ-ਨਿਰਦੇਸ਼ਾਂ  ਨੂੰ ਵੀ ਦੁਹਰਾਇਆ ਹੈ। ਸੁਰੱਖਿਆ ਕਾਰਨਾਂ ਨਾਲ ਜਿੱਥੇ ਵੀ ਅਸਥਾਈ ਰੂਪ ਵਿੱਚ ਰੱਦ ਕੀਤਾ ਜਾਂਦਾ ਹੈ, ਉੱਥੇ ਕਿਸੇ ਵੀ ਰੇਲਵੇ ਪਰਿਲਚਾਲਨਾਂ ਵਿੱਚ ਘੱਟੋ ਘੱਟ ਸਮੇਂ ਦੀ ਰੁਕਾਵਟ ਅਤੇ ਜਲਦੀ ਤੋ ਜਲਦੀ ਮੁੜ ਸ਼ੁਰੂ ਕਰਨ ਦੇ ਯਤਨ ਜਾਰੀ ਹਨ।

****************

 
ਡੀਜੇਐੱਨ/ਐੱਮਕੇਵੀ


(Release ID: 1719733) Visitor Counter : 132