ਰੇਲ ਮੰਤਰਾਲਾ

ਰੇਲਵੇਜ਼ ਦੇ ਹਸਪਤਾਲਾਂ ਲਈ 86 ਆਕਸੀਜਨ ਪਲਾਂਟ ਕਾਇਮ ਹੋਣਗੇ


4 ਆਕਸੀਜਨ ਪਲਾਂਟ ਚੱਲ ਰਹੇ ਹਨ, 52 ਨੂੰ ਪ੍ਰਵਾਨਗੀ ਦਿੱਤੀ ਗਈ ਹੈ ਤੇ 30 ਇਸ ਪ੍ਰੋਸੈਸਿੰਗ ਦੇ ਵਿਭਿੰਨ ਪੜਾਵਾਂ ’ਤੇ ਹਨ

ਸਮੁੱਚੇ ਭਾਰਤ ਦੇ 86 ਰੇਲਵੇ ਹਸਪਤਾਲਾਂ ਦੀ ਸਮਰੱਥਾ ’ਚ ਭਾਰੀ ਵਾਧਾ

ਕੋਵਿਡ ਦੇ ਇਲਾਜ ਲਈ ਬਿਸਤਰਿਆਂ ਦੀ ਗਿਣਤੀ 2,539 ਤੋਂ ਵਧਾ ਕੇ 6,972 ਕੀਤੀ ਗਈ

ਇਨਵੇਸਿਵ ਵੈਂਟੀਲੇਟਰਜ਼ ਹੋਰ ਸਥਾਪਤ ਕੀਤੇ ਗਏ ਹਨ ਤੇ ਉਨ੍ਹਾਂ ਦੀ ਗਿਣਤੀ 62 ਤੋਂ ਵਧ ਕੇ 296 ਹੋ ਗਈ ਹੈ

ਜਨਰਲ ਮੈਨੇਜਰਾਂ ਨੂੰ ਹਰੇਕ ਮਾਮਲੇ 'ਚ ਆਕਸੀਜਨ ਉਤਪਾਦਨ ਕਰਨ ਵਾਲੇ ਪਲਾਂਟਸ ਨੂੰ ਮਨਜ਼ੂਰੀ ਦੇਣ ਲਈ 2 ਕਰੋੜ ਰੁਪਏ ਜਾਰੀ ਕਰਨ ਦੇ ਹੋਰ ਅਧਿਕਾਰ ਦਿੱਤੇ ਗਏ ਹਨ

Posted On: 18 MAY 2021 1:17PM by PIB Chandigarh

ਭਾਰਤੀ ਰੇਲਵੇਜ਼ ਕੋਵਿਡ–19 ਵਿਰੁੱਧ ਜੰਗ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਣੀ ਚਾਹੁੰਦਾ। ਇੱਕ ਪਾਸੇ ਰੇਲਵੇਜ਼ ਦੇਸ਼ ਦੇ ਵਿਭਿੰਨ ਹਿੱਸਿਆਂ ਤੱਕ ਆਕਸੀਜਨ ਨਾਲ ਭਰ ਕੇ ਆਕਸੀਜਨ ਐਕਸਪ੍ਰੈੱਸ ਤੇਜ਼ ਰਫ਼ਤਾਰ ਨਾਲ ਪਹੁੰਚਾ ਰਿਹਾ ਹੈ, ਇਸ ਦੇ ਨਾਲ ਹੀ ਇਹ ਯਾਤਰੀਆਂ ਤੇ ਮਾਲ ਦੀ ਆਵਾਜਾਈ ਨੂੰ ਨਿਰੰਤਰ ਬਣਾ ਰਿਹਾ ਹੈ। ਇਸ ਦੇ ਨਾਲ ਹੀ ਰੇਲਵੇਜ਼ ਆਪਣੇ ਕੋਲ ਮੈਡੀਕਲ ਸੁਵਿਧਾਵਾਂ ਵੀ ਵਧਾਉਣ ਲੱਗਾ ਹੈ।

ਸਮੁੱਚੇ ਭਾਰਤ ਦੇ 86 ਰੇਲਵੇ ਹਸਪਤਾਲਾਂ ਦੀ ਸਮਰੱਥਾ ਵਿੱਚ ਭਾਰੀ ਵਾਧੇ ਦੀ ਯੋਜਨਾ ਉਲੀਕੀ ਗਈ ਹੈ। ਚਾਰ ਆਕਸੀਜਨ ਪਲਾਂਟ ਕੰਮ ਕਰ ਰਹੇ ਹਨ, 52 ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ ਤੇ 30 ਇਸ ਪ੍ਰਕਿਰਿਆ ਦੇ ਵਿਭਿੰਨ ਪੜਾਵਾਂ ’ਤੇ ਹਨ। ਰੇਲਵੇ ਦੇ ਕੋਵਿਡ ਨਾਲ ਸਬੰਧਤ ਸਾਰੇ ਹਸਪਤਾਲਾਂ ਨੂੰ ਆਕਸੀਜਨ ਦੇ ਪਲਾਂਟਸ ਨਾਲ ਲੈਸ ਕੀਤਾ ਜਾਵੇਗਾ।

ਰੇਲਵੇ ਬੋਰਡ ਦੇ ਪੱਤਰ ਨੰਬਰ 2020/F(X)II/ PW/3/Pt dated 4.5.21 ਰਾਹੀਂ ਜਨਰਲ ਮੈਨੇਜਰਾਂ ਨੂੰ ਹੋਰ ਅਧਿਕਾਰ ਦਿੱਤੇ ਗਏ ਹਨ ਤੇ ਉਹ ਹਰ ਮਾਮਲੇ ਵਿੱਚ M&P ਅਧੀਨ ਆਕਸੀਜਨ ਦਾ ਉਤਪਾਦਨ ਕਰਨ ਵਾਲੇ ਪਲਾਂਟ ਲਈ 2 ਕਰੋੜ ਰੁਪਏ ਤੱਕ ਜਾਰੀ ਕਰ ਸਕਦੇ ਹਨ।

ਕਈ ਉਪਾਵਾਂ ਦੀ ਲੜੀ ਅਰੰਭੀ ਗਈ ਹੈ। ਕੋਵਿਡ ਦੇ ਇਲਾਜ ਲਈ ਬਿਸਤਰਿਆਂ ਦੀ ਗਿਣਤੀ 2,539 ਤੋਂ ਵਧਾ ਕੇ 6,972 ਕਰ ਦਿੱਤੀ ਗਈ ਹੈ। ਕੋਵਿਡ ਹਸਪਤਾਲਾਂ ਵਿੱਚ ਆਈਸੀਯੂ (ICU) ਬਿਸਤਰਿਆਂ ਦੀ ਗਿਣਤੀ 273 ਤੋਂ ਵਧਾ ਕੇ 573 ਕਰ ਦਿੱਤੀ ਗਈ ਹੈ।

ਇਨਵੇਸਿਵ ਵੈਂਟੀਲੇਟਰਜ਼ ਦੀ ਗਿਣਤੀ ਵੀ ਵਧਾਈ ਗਈ ਹੈ ਤੇ ਹੁਣ ਉਨ੍ਹਾਂ ਦੀ ਸੰਖਿਆ 62 ਤੋਂ ਵਧ ਕੇ 296 ਹੋ ਗਈ ਹੈ। ਰੇਲਵੇ ਦੇ ਹਸਪਤਾਲਾਂ ਵਿੱਚ BIPAP ਮਸ਼ੀਨਾਂ, ਆਕਸੀਜਨ ਕੰਸੈਂਟ੍ਰੇਟਰਜ਼, ਆਕਸੀਜਨ ਦੇ ਸਿਲੰਡਰ ਜਿਹੇ ਅਹਿਮ ਮੈਡੀਕਲ ਉਪਕਰਣ ਵਧਾਉਣ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਹਨ। ਰੇਲਵੇਜ਼ ਨੇ ਹਦਾਇਤਾਂ ਵੀ ਜਾਰੀ ਕੀਤੀਆਂ ਹਨ ਕਿ ਕੋਵਿਡ ਤੋਂ ਪੀੜਤ ਮੁਲਾਜ਼ਮਾਂ ਨੂੰ ਲੋੜ ਅਨੁਸਾਰ ਰੈਫ਼ਰਲ ਆਧਾਰ ਉੱਤੇ ਪੈਨਲ ’ਚ ਮੌਜੂਦ ਹਸਪਤਾਲਾਂ ਵਿੱਚ ਦਾਖ਼ਲ ਕੀਤਾ ਜਾ ਸਕਦਾ ਹੈ।

ਰੇਲਵੇ ਹਸਪਤਾਲਾਂ ਦੀ ਸਮਰੱਥਾ ਵਿੱਚ ਭਾਰੀ ਵਾਧੇ ਨਾਲ ਮੈਡੀਕਲ ਐਮਰਜੈਂਸੀਜ਼ ਨਾਲ ਨਿਪਟਣ ਲਈ ਬਿਹਤਰ ਬੁਨਿਆਦੀ ਢਾਂਚਾ ਮੁਹੱਈਆ ਹੋਵੇਗਾ।

****

ਡੀਜੇਐੱਨ/ਐੱਮਕੇਵੀ



(Release ID: 1719730) Visitor Counter : 194