ਸੱਭਿਆਚਾਰ ਮੰਤਰਾਲਾ

ਅੰਤਰਰਾਸ਼ਟਰੀ ਅਜਾਇਬ ਘਰ ਦਿਵਸ ਮੌਕੇ ਨੈਸ਼ਨਲ ਗੈਲਰੀ ਆਫ਼ ਮਾਡਰਨ ਆਰਟ ਨੇ ਆਡੀਓ ਵਿਜ਼ੂਅਲ ਗਾਈਡ ਐਪ ਲਾਂਚ ਕੀਤੀ

Posted On: 18 MAY 2021 3:45PM by PIB Chandigarh

ਨੈਸ਼ਨਲ ਗੈਲਰੀ ਆਫ਼ ਮਾਡਰਨ ਆਰਟ (ਐੱਨ ਜੀ ਐੱਮ ਏ) ਨਵੀਂ ਦਿੱਲੀ ਨੇ ਅੰਤਰਾਸ਼ਟਰੀ ਅਜਾਇਬ ਘਰ ਦਿਵਸ ਮੌਕੇ ਐੱਨ ਜੀ ਐੱਮ ਏ ਦੀ ਆਡੀਓ ਵਿਜ਼ੂਅਲ ਗਾਈਡ ਐਪ ਲਾਂਚ ਕਰਨ ਦਾ ਐਲਾਨ ਕੀਤਾ ਹੈ । ਇਸ ਨਾਲ ਅਜਾਇਬ ਘਰ ਦਰਸ਼ਕਾਂ ਲਈ ਕਿਸੇ ਵੀ ਸਮੇਂ ਕਿਸੇ ਵੀ ਥਾਂ ਤੇ ਸਮਾਰਟ ਫੋਨ ਉੱਤੇ ਗੈਲਰੀ ਵਿੱਚ ਪ੍ਰਦਰਸਿ਼ਤ ਭਾਰਤੀ ਮਾਡਰਨ ਕਲਾ ਖ਼ਜ਼ਾਨਾ ਨਾਲ ਸਬੰਧਤ ਕਿੱਸੇ ਕਹਾਣੀਆਂ ਸੁਣ ਸਕਣਗੇ । ਅਜਾਇਬ ਘਰ ਦੀਆਂ ਸਾਰੀਆਂ ਗੈਲਰੀਆਂ ਵਿੱਚ ਪ੍ਰਦਰਸਿ਼ਤ ਆਧੁਨਿਕ ਕਲਾ ਖ਼ਜ਼ਾਨਿਆਂ ਦੀ ਭਾਲ ਲਈ ਇਹ ਆਡੀਓ ਵਿਜ਼ੂਅਲ ਗਾਈਡ ਮੈਪ ਹੈ ।

ਐਪ ਗੂਗਲ ਪਲੇ ਸਟੋਰ ਅਤੇ ਐਪਲ ਐਪ ਸਟੋਰ ਦੋਨ੍ਹਾਂ ਤੇ ਉਪਲਬਧ ਹੈ । ਯੂਜ਼ਰਸ ਨੂੰ ਕਿੱਸੇ ਕਹਾਣੀਆਂ ਦੇ ਬਿਰਤਾਂਤ ਸੁਣਨ ਲਈ ਐਪ ਨੂੰ ਡਾਊਨਲੋਡ ਕਰਨ ਦੀ ਲੋੜ ਹੈ ਅਤੇ ਕੰਟੈਂਟ ਨੂੰ ਲੱਭਣ ਲਈ ਦੱਸੇ ਗਏ ਨੰਬਰਾਂ ਦੀ ਵਰਤੋਂ ਕਰਨੀ ਹੋਵੇਗੀ । ਓਹੀ ਨੰਬਰ ਅਜਾਇਬ ਘਰ ਵਿੱਚ ਕਲਾ ਕੰਮ ਤੋਂ ਅੱਗੇ ਪ੍ਰਦਰਸਿ਼ਤ ਕੀਤੇ ਗਏ ਹਨ । ਜੋ ਯੂਜ਼ਰ ਐਪ ਨੂੰ ਡਾਊਨਲੋਡ ਕਰਨ ਵਿੱਚ ਦਿਲਚਸਪੀ ਨਹੀਂ ਰੱਖਦੇ , ਉਨ੍ਹਾਂ ਲਈ ਐਪ ਉੱਪਰ ਵੈੱਬ ਵਰਜ਼ਨ ਵੀ ਉਪਲਬਧ ਹੈ ਅਤੇ ਕਿਊ ਆਰ ਕੋਡ ਨੂੰ ਕੇਵਲ ਸਕੈਨ ਕਰਕੇ ਉਸ ਤੱਕ ਪਹੁੰਚ ਕੀਤੀ ਜਾ ਸਕਦੀ ਹੈ । ਐੱਨ ਜੀ ਐੱਮ ਏ ਐਪ ਅਤੇ ਟੂਰ ਸਾਰੇ ਯੂਜ਼ਰਸ ਲਈ ਮੁਫਤ ਹਨ ।

ਅਜਾਇਬ ਘਰ ਦੇ ਟੂਰ ਪ੍ਰਤੀਬਿੰਬਾਂ , ਵੀਡੀਓਜ਼ ਅਤੇ ਆਵਾਜ਼ ਦਾ ਇੱਕ ਅਮੀਰ ਰਲੇਵਾਂ ਹੈ । ਉਹ ਅਜਾਇਬ ਘਰ ਵਿੱਚ  ਦਰਸ਼ਕਾਂ ਦਾ ਤਜ਼ਰਬਾ ਵਧਾਉਣ ਦੇ ਮਕਸਦ ਨਾਲ ਹੈ ਅਤੇ ਉਹ ਕਿਸੇ ਨੂੰ ਵੀ ਕਲਾਕਾਰੀ ਨੂੰ ਵਰਚੁਅਲੀ (ਵਿਜਿ਼ਟਯੋਗ) ਵੀ ਬਣਾਉਂਦੇ ਹਨ। ਕਹਾਣੀ ਸੁਣਾਉਣ ਦੇ ਫਾਰਮੈਟ ਨੂੰ ਵੀ ਬੜੇ ਦਿਲਚਸਪ ਢੰਗ ਨਾਲ ਕਲਾਕਾਰ ਬਾਰੇ ਵੇਰਵੇ ਦੇ ਕੇ ਲਿਖਿਆ ਗਿਆ ਹੈ । ਇਸ ਤੋਂ ਇਲਾਵਾ ਉਸ ਕਲਾਕ੍ਰਿਤੀ ਪਿੱਛੇ ਵਿਚਾਰ ਅਤੇ ਉਸ ਕਲਾ ਨਮੂਨੇ ਨੂੰ ਬਣਾਉਣ ਲਈ ਵਰਤੀਆਂ ਗਈਆਂ ਤਕਨੀਕਾਂ ਬਾਰੇ ਵੀ ਲਿਖਿਆ ਗਿਆ ਹੈ ।

ਲਾਂਚ ਬਾਰੇ ਬੋਲਦਿਆਂ ਡੀ ਜੀ , ਐੱਨ ਜੀ ਐੱਮ ਏ ਸ਼੍ਰੀ ਅਦਵੈਤਾ ਗੈਡਨਾਇਕ ਨੇ ਕਿਹਾ , “ਐੱਨ ਜੀ ਐੱਮ ਏ ਦੇ ਆਡੀਓ ਵਿਜ਼ੂਅਲ ਗਾਈਡ ਐਪ ਦੀ ਸ਼ੁਰੂਆਤ ਇੱਕ ਪ੍ਰਮੁੱਖ ਨਿਸ਼ਾਨਦੇਹੀ ਹੈ । ਇਹ ਲੋਕਾਂ ਨੂੰ ਕਲਾ ਨਾਲ ਜੋੜਨ ਲਈ ਬਹੁਤ ਹੀ ਨੇੜਲਾ ਤਰੀਕਾ ਹੈ । ਮੈਂ ਵਿਸ਼ੇਸ਼ ਤੌਰ ਤੇ ਆਸ ਕਰਦਾ ਹਾਂ ਕਿ ਸਾਡੇ ਬੱਚੇ ਅਤੇ ਨੌਜਵਾਨ ਇਸ ਐਪ ਨੂੰ ਲੰਮੇ ਸਮੇਂ ਲਈ ਵਰਤਣਗੇ ਅਤੇ ਮਨੁੱਖੀ ਆਤਮਾ ਦੇ ਇੱਕ ਮਹੱਤਵਪੂਰਨ ਪ੍ਰਭਾਵ ਵਜੋਂ ਕਲਾ ਦਾ ਤਜ਼ਰਬਾ ਲੈਣਗੇ” ।

ਅਜਾਇਬ ਘਰ ਨੇ ਐਪ ਅੱਜ (18/05/2021) ਨੂੰ ਅੰਤਰਰਾਸ਼ਟਰੀ ਮਿਊਜ਼ੀਅਮ ਦਿਵਸ 2021 ਦੇ ਮੌਕੇ ਲਾਂਚ ਕੀਤੀ ਹੈ ।

***************


ਐੱਨ ਬੀ / ਐੱਸ ਕੇ



(Release ID: 1719674) Visitor Counter : 145