ਰੇਲ ਮੰਤਰਾਲਾ

ਭਾਰਤੀ ਰੇਲਵੇ ਨੇ 6,000 ਰੇਲਵੇ ਸਟੇਸ਼ਨਾਂ ‘ਤੇ ਵਾਈ-ਫਾਈ ਸ਼ੁਰੂ ਕੀਤਾ


5 ਸਾਲਾਂ ਵਿੱਚ 1 ਤੋਂ 6000 ਸਟੇਸ਼ਨ ਤੱਕ, ਭਾਰਤੀ ਰੇਲਵੇ ਨੇ ਇਸ ਯਾਤਰੀ ਸਹੂਲਤ ਦੇ ਵਿਸਤਾਰ ਵਿੱਚ ਅਸਧਾਰਨ ਗਤੀ ਵਿਖਾਈ

ਭਾਰਤੀ ਰੇਲਵੇ ਡਿਜੀਟਲ ਇੰਡੀਆ ਪਹਿਲ ਵਿੱਚ ਲਗਾਤਾਰ ਯੋਗਦਾਨ ਦੇ ਰਿਹਾ ਹੈ ਅਤੇ ਭਾਰਤ ਦੇ ਕਈ ਹਿੱਸਿਆਂ ਨੂੰ ਉੱਚ ਗਤੀ ਦੀ ਵਾਈ - ਫਾਈ ਸਹੂਲਤ ਦੇ ਨਾਲ ਜੋੜ ਰਿਹਾ ਹੈ

15 ਮਈ, 2021 ਨੂੰ ਹਜਾਰੀਬਾਗ ਰੇਲਵੇ ਸਟੇਸ਼ਨ ‘ਤੇ ਵਾਈ - ਫਾਈ ਸ਼ੁਰੂ ਹੋਣ ਦੇ ਨਾਲ ਭਾਰਤੀ ਰੇਲਵੇ ਨੇ 6,000 ਰੇਲਵੇ ਸਟੇਸ਼ਨਾਂ ‘ਤੇ ਵਾਈ - ਫਾਈ ਲਗਾਉਣ ਦਾ ਕੰਮ ਪੂਰਾ ਕਰ ਲਿਆ

ਨਾਲ ਹੀ, ਉਸੇ ਦਿਨ ਉਡੀਸ਼ਾ ਦੇ ਅੰਗੁਲ ਜ਼ਿਲ੍ਹਾ ਸਥਿਤ ਜਾਰਾਪਾੜਾ ਰੇਲਵੇ ਸਟੇਸ਼ਨ ‘ਤੇ ਵੀ ਵਾਈ - ਫਾਈ ਦੀ ਸਹੂਲਤ ਉਪਲੱਬਧ ਕਰਵਾਈ ਗਈ

Posted On: 16 MAY 2021 1:40PM by PIB Chandigarh

ਭਾਰਤੀ ਰੇਲਵੇ ਨੇ 6,000 ਰੇਲਵੇ ਸਟੇਸ਼ਨਾਂ ‘ਤੇ ਵਾਈ - ਫਾਈ ਸ਼ੁਰੂ ਕੀਤਾ। 

ਭਾਰਤੀ ਰੇਲਵੇ ਯਾਤਰੀਆਂ ਅਤੇ ਆਮ ਜਨਤਾ ਨੂੰ ਡਿਜੀਟਲ ਪ੍ਰਣਾਲੀਆਂ ਦੇ ਨਾਲ ਜੋੜਨ ਲਈ ਦੂਰ-ਦੁਰੇਡੇ ਰੇਲਵੇ ਸਟੇਸ਼ਨਾਂ ‘ਤੇ ਵਾਈ - ਫਾਈ ਸਹੂਲਤ ਦਾ ਲਗਾਤਾਰ ਵਿਸਤਾਰ ਕਰ ਰਿਹਾ ਹੈ । 

15 ਮਈ, 2021 ਨੂੰ ਪੂਰਬ ਮੱਧ ਰੇਲਵੇ ਦੇ ਧਨਬਾਦ ਰੇਲਮੰਡਲ ਵਿੱਚ ਝਾਰਖੰਡ ਸਥਿਤ ਹਜਾਰੀਬਾਗ ਜ਼ਿਲ੍ਹੇ ਦੇ ਤਹਿਤ ਹਜਾਰੀਬਾਗ ਟਾਉਨ ਰੇਲਵੇ ਸਟੇਸ਼ਨ ‘ਤੇ ਵਾਈ-ਫਾਈ ਸ਼ੁਰੂ ਕੀਤੀ ਗਈ। ਇਸ ਦੇ ਨਾਲ ਹੀ ਭਾਰਤੀ ਰੇਲਵੇ ਨੇ 6,000 ਰੇਲਵੇ ਸਟੇਸ਼ਨਾਂ ‘ਤੇ ਵਾਈ - ਫਾਈ ਲਗਾਉਣ ਦਾ ਕੰਮ ਪੂਰਾ ਕਰ ਲਿਆ ਹੈ। 

ਭਾਰਤੀ ਰੇਲਵੇ ਨੇ ਸਟੇਸ਼ਨਾਂ ‘ਤੇ ਵਾਈ - ਫਾਈ ਸਹੂਲਤ ਦੇਣ ਦਾ ਆਪਣਾ ਸਫਰ ਜਨਵਰੀ,  2016 ਵਿੱਚ ਸ਼ੁਰੂ ਕੀਤਾ।  ਇਸ ਦੇ ਤਹਿਤ ਮੁੰਬਈ ਰੇਲਵੇ ਸਟੇਸ਼ਨ ‘ਤੇ ਸਭ ਤੋਂ ਪਹਿਲਾਂ ਵਾਈ - ਫਾਈ ਦੀ ਸਹੂਲਤ ਦਿੱਤੀ ਗਈ ।  ਇਸ ਦੇ ਬਾਅਦ ਪੱਛਮ ਬੰਗਾਲ ਦਾ ਮਿਦਨਾਪੁਰ ਰੇਲਵੇ ਸਟੇਸ਼ਨ ਇਸ ਸਹੂਲਤ ਨੂੰ ਪ੍ਰਾਪਤ ਕਰਨ ਵਾਲਾ 5,000ਵਾਂ ਸਟੇਸ਼ਨ ਬਣਿਆ ਅਤੇ 15 ਮਈ,  2021 ਨੂੰ ਹਜਾਰੀਬਾਗ 6,000ਵਾਂ । ਨਾਲ ਹੀ ,  ਉਸੇ ਦਿਨ ਉਡੀਸ਼ਾ  ਦੇ ਅਂਗੁਲ ਜ਼ਿਲ੍ਹਾ ਸਥਿਤ ਜਾਰਾਪਾੜਾ ਰੇਲਵੇ ਸਟੇਸ਼ਨ ‘ਤੇ ਵੀ ਵਾਈ - ਫਾਈ ਦੀ ਸਹੂਲਤ ਉਪਲੱਬਧ ਕਰਵਾਈ ਗਈ । 

 

ਰੇਲਵੇ ਸਟੇਸ਼ਨਾਂ ‘ਤੇ ਵਾਈ - ਫਾਈ ਦੀ ਸਹੂਲਤ ਭਾਰਤ ਸਰਕਾਰ ਦੇ ਅਕਾਂਖੀ ਡਿਜੀਟਲ ਇੰਡੀਆ ਪ੍ਰੋਗਰਾਮ  ਦੇ ਉਦੇਸ਼ਾਂ ਨੂੰ ਪੂਰਾ ਕਰਦੀ ਹੈ । ਇਹ ਗ੍ਰਾਮੀਣ ਅਤੇ ਸ਼ਹਿਰੀ ਨਾਗਰਿਕਾਂ  ਦਰਮਿਆਨ ਡਿਜੀਟਲ ਦੂਰੀ ਨੂੰ ਖਤਮ ਕਰਨ ਦਾ ਕੰਮ ਕਰੇਗਾ ,  ਜਿਸ ਦੇ ਨਾਲ ਗ੍ਰਾਮੀਣ ਖੇਤਰਾਂ ਵਿੱਚ ਡਿਜੀਟਲ ਫੁਟਪ੍ਰਿੰਟ ਵਿੱਚ ਵਾਧਾ ਹੋਣ  ਦੇ ਨਾਲ ਉਪਯੋਗਕਰਤਾ ਦਾ ਅਨੁਭਵ ਵੀ ਵਧੇਗਾ ।  ਹੁਣ ਭਾਰਤੀ ਰੇਲਵੇ ਦੁਆਰਾ 6,00 ਸਟੇਸ਼ਨਾਂ ‘ਤੇ ਵਾਈ - ਫਾਈ ਦੀ ਸਹੂਲਤ ਦਿੱਤੀ ਜਾ ਰਹੀ ਹੈ । 

 

ਰੇਲਵੇ ਸਟੇਸ਼ਨ ‘ਤੇ ਸਵੈ-ਨਿਰਭਰਤਾ ਦੇ ਅਧਾਰ ‘ਤੇ ਵਾਈ - ਫਾਈ ਦਾ ਪ੍ਰਾਵਧਾਨ ਕਰਨਾ,  ਜਿਸ ਦੇ ਨਾਲ ਰੇਲਵੇ ‘ਤੇ ਕੋਈ ਆਰਥਿਕ ਬੋਝ ਨਹੀਂ ਆਉਂਦਾ ਹੈ ।  ਇਹ ਸਹੂਲਤ ਰੇਲ ਮੰਤਰਾਲੇ   ਦੇ ਤਹਿਤ ਇੱਕ ਪੀਐੱਸਯੂ ਰੇਲਟੇਲ ਦੀ ਮਦਦ ਨਾਲ ਦਿੱਤੀ ਜਾ ਰਹੀ ਹੈ ।  ਇਹ ਕਾਰਜ ਗੂਗਲ ,  ਡੀਓਟੀ  (ਯੂਐੱਸਓਐੱਫ  ਦੇ ਤਹਿਤ),  ਪੀਜੀਸੀਆਈਐੱਲ ਅਤੇ ਟਾਟਾ ਟਰੱਸਟ ਦੇ ਨਾਲ ਸਾਂਝੇਦਾਰੀ ਵਿੱਚ ਕੀਤਾ ਗਿਆ । 

 

15 ਮਈ, 2021 ਨੂੰ ਰੇਲਵੇ ਸਟੇਸ਼ਨਾਂ ‘ਤੇ ਰਾਜਵਾਰ ਵਾਈ - ਫਾਈ ਸਹੂਲਤ ਨਿਮਨਲਿਖਿਤ ਹੈ :

  

15 ਮਈ, 2021 ਨੂੰ ਸਟੇਸ਼ਨਾਂ ‘ਤੇ ਰਾਜਵਾਰ ਵਾਈ-ਵਾਈ ਸੁਵਿਧਾ

ਲੜੀ ਨੰ.

ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼

ਸਟੇਸ਼ਨਾਂ ਦੀ ਸੰਖਿਆ

1

ਆਂਧਰਾ ਪ੍ਰਦੇਸ਼

509

2

ਅਰੁਣਾਚਲ ਪ੍ਰਦੇਸ਼

3

3

ਅਸਾਮ

222

4

 

ਬਿਹਾਰ

384

5

ਯੂਟੀ ਚੰਡੀਗੜ੍ਹ

5

6

ਛੱਤੀਸਗੜ੍ਹ

115

7

ਦਿੱਲੀ

27

8

ਗੋਆ

20

9

ਗੁਜਰਾਤ

320

10

ਹਰਿਆਣਾ

134

11

ਹਿਮਾਚਲ ਪ੍ਰਦੇਸ਼

24

12

ਜੰਮੂ ਤੇ ਕਸ਼ਮੀਰ

14

13

ਝਾਰਖੰਡ

217

14

ਕਰਨਾਟਕ

335

15

ਕੇਰਲ

120

16

ਮੱਧ ਪ੍ਰਦੇਸ਼

393

17

ਮਹਾਰਾਸ਼ਟਰ

550

18

ਮੇਘਾਲਿਆ

1

19

ਮਿਜ਼ੋਰਮ

1

20

ਨਾਗਾਲੈਂਡ

3

21

ਉਡੀਸ਼ਾ

232

22

ਪੰਜਾਬ

146

23

ਰਾਜਸਥਾਨ

458

24

ਸਿੱਕਮ

1

25

ਤਾਮਿਲਨਾਡੂ

418

26

ਤੇਲੰਗਾਨਾ

45

27

ਤ੍ਰਿਪੁਰਾ

19

28

ਉੱਤਰ ਪ੍ਰਦੇਸ਼

762

29

ਝਾਰਖੰਡ

24

30

ਪੱਛਮ ਬੰਗਾਲ

498

 

ਕੁੱਲ

6000

 

****

ਡੀਜੇਐੱਨ/ਐੱਮਕੇਵੀ



(Release ID: 1719378) Visitor Counter : 175