ਨਵੀਂਨ ਅਤੇ ਨਵਿਆਉਣਯੋਗ ਊਰਜਾ ਮੰਤਰਾਲਾ

ਭਾਰਤੀ ਸੌਰ ਊਰਜਾ ਨਿਗਮ- ਸੇਕੀ ਨੇ ਆਪਣੇ ਕਰਮਚਾਰੀਆਂ ਦੇ ਲਈ ਔਨਲਾਈਨ ਯੋਗ ਵਰਕਸ਼ਾਪਾਂ ਦਾ ਆਯੋਜਨ ਕੀਤਾ

Posted On: 15 MAY 2021 5:01PM by PIB Chandigarh

ਕੋਵਿਡ-19 ਮਹਾਮਾਰੀ ਨੂੰ ਦੇਖਦੇ ਹੋਏ, ਨਵੀਂ ਅਤੇ ਨਵਿਆਉਣਯੋਗ ਊਰਜਾ ਮੰਤਰਾਲੇ ਦੇ ਤਹਿਤ ਕੇਂਦਰੀ ਜਨਤਕ ਖੇਤਰ ਦੇ ਉਦਮ ਭਾਰਤੀ ਸੌਰ ਊਰਜਾ ਨਿਗਮ ਨੇ ਆਪਣੇ ਸਾਰੇ ਕਰਮਚਾਰੀਆਂ ਦੇ ਲਈ ਇੱਕ ਯੋਗ ਵਰਕਸ਼ਾਪ ਦੀ ਵਿਵਸਥਾ ਕੀਤੀ ਹੈ। ਯੋਗ ਦੇ ਲਾਭਾਂ ਨੂੰ ਰੋਗ ਪ੍ਰਤਿਰੋਧਕ ਸਮਰੱਥਾ ਵਧਾਉਣ ਤੇ ਸਮੁੱਚੀ ਸਿਹਤ ਵਿੱਚ ਸੁਧਾਰ ਦੇ ਲਈ ਜਾਣਿਆ ਜਾਂਦਾ ਹੈ। ਕਰਮਚਾਰੀਆਂ ਦੀ ਸਿਹਤ ਬਿਹਤਰ ਕਰਨ, ਤਣਾਅ ਦੇ ਨਿਯੰਤਰਣ ਅਤੇ ਉਨ੍ਹਾਂ ਨੂੰ ਫਿਟਨੈਸ ਪ੍ਰਦਾਨ ਕਰਦੇ ਹੋਏ ਇੱਕ ਗਰੁੱਪ ਗਤੀਵਿਧੀ ਵਿੱਚ ਸ਼ਾਮਿਲ ਕਰਨ ਦੇ ਉਦੇਸ਼ ਨਾਲ ਵਿਸ਼ੇਸ਼ ਔਨਲਾਈਨ ਯੋਗ ਸੈਸ਼ਨਾਂ ਦੀ ਵਿਵਸਥਾ ਕੀਤੀ ਗਈ ਹੈ।

 

E:\surjeet pib work\2021\may\16 May\seci.png

 

ਸੋਲਰ ਐਨਰਜੀ ਕਾਰਪੋਰੇਸ਼ਨ ਆਫ੍ ਇੰਡੀਆ ਲਿਮਿਟੇਡ (ਸੇਕੀ) ਨਵੀਂ ਅਤੇ ਨਵਿਆਉਣਯੋਗ ਊਰਜਾ ਮੰਤਰਾਲੇ (ਐੱਮਐੱਨਆਰਈ) ਦੇ ਪ੍ਰਸ਼ਾਸਨਿਕ ਨਿਯੰਤਰਣ ਦੇ ਅਧੀਨ ਕੇਂਦਰੀ ਜਨਤਕ ਖੇਤਰ ਦਾ ਇੱਕ ਉਦਮ ਹੈ, ਜਿਸ ਨੂੰ ਜਵਾਹਰਲਾਲ ਨਹਿਰੂ ਰਾਸ਼ਟਰੀ ਸੌਰ ਮਿਸ਼ਨ- ਜੇਐੱਨਐੱਨਐੱਸਐੱਮ ਦੇ ਲਾਗੂ ਕਰਨ ਅਤੇ ਉਸ ਵਿੱਚ ਨਿਰਧਾਰਿਤ ਟੀਚਿਆਂ ਦੀ ਪ੍ਰਾਪਤੀ ਦੀ ਸੁਵਿਧਾ ਦੇ ਲਈ 20 ਸਤੰਬਰ, 2011 ਨੂੰ ਸਥਾਪਿਤ ਕੀਤਾ ਗਿਆ ਸੀ।

 

***

ਐੱਸਐੱਸ/ਆਈਜੀ


(Release ID: 1719224) ਵਿਜ਼ੀਟਰ ਕਾਊਂਟਰ : 172