ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ

ਕੋਚੀ ਰਿਫਾਇਨਰੀ ਪਰਿਸਰ ਵਿੱਚ ਇੱਕ ਬਹੁਤ ਵੱਡਾ ਅਸਥਾਈ ਕੋਵਿਡ ਕੇਂਦਰ ਸਥਾਪਿਤ ਬੀਪੀਸੀਐੱਲ ਦੁਆਰਾ ਇਸ ਕੇਂਦਰ ਨੂੰ ਆਕਸੀਜਨ ਤੇ ਹੋਰ ਜਨਉਪਯੋਗੀ ਸੇਵਾਵਾਂ ਦੀ ਸਪਲਾਈ

Posted On: 14 MAY 2021 5:03PM by PIB Chandigarh

ਕੇਰਲ ਦੇ ਅੰਬਾਲਾਮੁਗਲ ਵਿੱਚ ਬੀਪੀਸੀਐੱਲ ਦੇ ਕੋਚੀ ਰਿਫਾਇਨਰੀ ਦੁਆਰਾ ਸੰਚਾਲਿਤ ਸਕੂਲ ਦੇ ਪਰਿਸਰ ਨਾਲ 100 ਬੈੱਡਾਂ ਵਾਲਾ ਇੱਕ ਅਸਥਾਈ ਕੋਵਿਡ ਉਪਚਾਰ ਕੇਂਦਰ ਅੱਜ ਖੋਲ੍ਹਿਆ ਗਿਆ। ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਿਟੇਡ (ਬੀਪੀਸੀਐੱਲ), ਜੋ ਕਿ ਭਾਰਤ ਸਰਕਾਰ ਦੇ ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰਾਲੇ ਦੇ ਤਹਿਤ ਇੱਕ ‘ਮਹਾਰਤਨ’ ਜਨਤਕ ਉੱਦਮ ਹੈ, ਇਸ ਕੇਂਦਰ ਨੂੰ ਮੁਫਤ ਆਕਸੀਜਨ, ਬਿਜਲੀ ਅਤੇ ਪਾਣੀ ਮੁਹੱਈਆ ਕਰਾਵੇਗਾ। ਆਕਸੀਜਨ ਦੀ ਸਪਲਾਈ ਇੱਕ ਸਮਰਪਿਤ ਸਟੇਨਲੈੱਸ ਸਟੀਲ ਪਾਈਪਲਾਈਨ ਦੇ ਜ਼ਰੀਏ ਕੀਤੀ ਜਾਵੇਗੀ। ਇਸ ਮੈਡੀਕਲ ਸੁਵਿਧਾ ਕੇਂਦਰ ਵਿੱਚ ਪਹਿਲੇ ਪੜਾਅ ਵਿੱਚ 100 ਬੈੱਡ ਹੋਣਗੇ, ਜਿਸ ਨੂੰ ਬਾਅਦ ਵਿੱਚ ਵਧਾ ਕੇ 1,500 ਬੈੱਡਾਂ ਤੱਕ ਕੀਤਾ ਜਾਵੇਗਾ।

 

E:\surjeet pib work\2021\may\15 may\3.jpg

E:\surjeet pib work\2021\may\15 may\4.jpg

 

ਭਾਰਤ ਪੈਟਰੋਲੀਅਮ ਮੁੰਬਈ ਅਤੇ ਬੀਨਾ ਸਥਿਤ ਰਿਫਾਇਨਰੀਆਂ ਵਿੱਚ ਆਪਣੀਆਂ ਸੁਵਿਧਾਵਾਂ ਵਿੱਚ ਅਪਗ੍ਰੇਡ ਕਰ ਕੇ ਸਰਕਾਰੀ ਹਸਪਤਾਲਾਂ ਅਤੇ ਮੈਡੀਕਲ ਕੇਂਦਰਾਂ ਨੂੰ ਪ੍ਰਤੀ ਮਹੀਨੇ 600 ਮੀਟ੍ਰਿਕ ਟਨ ਮੁਫਤ ਗੈਸ ਆਕਸੀਜਨ ਦੀ ਸਪਲਾਈ ਜ਼ਰੀਏ ਸਿਹਤ ਸੇਵਾ ਪ੍ਰਣਾਲੀ ਨੂੰ ਸਹਿਯੋਗ ਕਰਨ ਵਿੱਚ ਸਭ ਤੋਂ  ਅੱਗੇ ਰਿਹਾ ਹੈ। ਇਸ ਦੇ ਇਲਾਵਾ, ਇਹ ਜਨਤਕ ਉੱਦਮ ਆਪਣੇ ਕੋਚੀ ਸਥਿਤ ਰਿਫਾਇਨਰੀ ਨਾਲ ਹਰ ਮਹੀਨੇ 100 ਮੀਟ੍ਰਿਕ ਟਨ ਤਰਲ ਆਕਸੀਜਨ ਦੀ ਸਪਲਾਈ ਕਰਦਾ ਹੈ।

ਬੀਪੀਐੱਲ ਮਹਾਰਾਸ਼ਟਰ ਵਿੱਚ ਦੋ ਸਰਕਾਰੀ ਹਸਪਤਾਲਾਂ, ਕੇਰਲ ਵਿੱਚ ਤਿੰਨ ਹਸਪਤਾਲਾਂ ਅਤੇ ਮੱਧ ਪ੍ਰਦੇਸ਼ ਵਿੱਚ ਪੰਜ ਹਸਪਤਾਲਾਂ ਵਿੱਚ ਪੀਐੱਸਏ ਆਕਸੀਜਨ ਪਲਾਂਟ ਸਥਾਪਿਤ ਕਰ ਰਿਹਾ ਹੈ। ਇਸ ਦੇ ਇਲਾਵਾ, ਰਿਫਾਇਨਰੀ ਵਿੱਚ ਬੌਟਲਿੰਗ ਕੰਪਰੈਸਰ ਵੀ ਲਗਾਇਆ ਜਾ ਰਿਹਾ ਹੈ, ਜੋ ਸਿਲੰਡਰ ਜ਼ਰੀਏ ਆਕਸੀਜਨ ਦੀ ਸਪਲਾਈ ਵਿੱਚ ਮਦਦ ਕਰੇਗਾ।

 

ਇਸ ਅਵਸਰ ‘ਤੇ ਬੋਲਦੇ ਹੋਏ , ਸ਼੍ਰੀ ਸੰਜੈ ਖੰਨਾ, ਕਾਰਜਕਾਰੀ ਡਾਇਰੈਕਟਰ (ਕੋਚੀ ਰਿਫਾਇਨਰੀ), ਬੀਪੀਸੀਐੱਲ ਨੇ ਕਿਹਾ ਕਿ “ਅਜਿਹੇ ਮੁਸ਼ਕਲ ਸਮੇਂ ਵਿੱਚ ਭਾਰਤ ਪੈਟਰੋਲੀਅਮ ਹਮੇਸ਼ਾ ਸਮਾਜ ਤੱਕ ਮਦਦ ਪਹੁੰਚਾਉਣ ਵਿੱਚ ਸਭ ਤੋਂ ਅੱਗੇ ਰਿਹਾ ਹੈ। ਸਾਡੇ ਪਰਿਸਰ ਵਿੱਚ ਕੋਵਿਡ ਉਪਚਾਰ ਕੇਂਦਰ ਦੀ ਸਥਾਪਨਾ ਅਤੇ ਮੁਫਤ ਆਕਸੀਜਨ ਤੇ ਹੋਰ ਜਨਉਪਯੋਗੀ ਸੇਵਾਵਾਂ ਦੀ ਸਪਲਾਈ ਰਾਸ਼ਟਰ ਦੇ ਜੀਵਨ ਨੂੰ ਊਰਜਾਵਾਨ ਬਣਾਉਣ ਦੇ ਪ੍ਰਤੀ ਸਾਡੀ ਵਚਨਬੱਧਤਾ ਦੇ ਮੁੱਢਲੇ ਉਦੇਸ਼ ਦਾ ਇੱਕ ਹਿੱਸਾ ਹੈ। ਇੱਕ ਅਲਪ ਸੂਚਨਾ ‘ਤੇ ਬਹੁਤ ਥੋੜੇ ਸਮੇਂ ਵਿੱਚ ਆਪਣੀ ਆਕਸੀਜਨ ਉਤਪਾਦਨ ਸਮਰੱਥਾ ਦਾ ਅਪਗ੍ਰੇਡ ਕਰਨਾ ਇੱਕ ਚੁਣੌਤੀ ਸੀ, ਲੇਕਿਨ ਅਸੀਂ ਇਸ ਪੂਰੀ ਪ੍ਰਕਿਰਿਆ ਨੂੰ ਪੰਜ ਦਿਨਾਂ ਦੇ ਅੰਦਰ ਪੂਰਾ ਕਰ ਸਕਣ ਵਿੱਚ ਸਫਲ ਰਹੇ।”

 

 

*****

ਵਾਈਬੀ


(Release ID: 1719215) Visitor Counter : 221