ਰੱਖਿਆ ਮੰਤਰਾਲਾ

110 ਮੈਡੀਕਲ ਕੈਡੇਟਸ ਨੂੰ ਏਐੱਫਐੱਮਐੱਸ ਵਿਚ ਮੈਡੀਕਲ ਅਫਸਰਾਂ ਵੱਜੋਂ ਨਿਯੁਕਤ ਕੀਤਾ ਗਿਆ

Posted On: 15 MAY 2021 2:25PM by PIB Chandigarh

ਆਰਮਡ ਫੋਰਸਿਜ਼ ਮੈਡੀਕਲ ਕਾਲਜ (ਏਐਫਐਮਸੀ) ਦੇ 55 ਵੇਂ (ਸੀ 3) ਬੈਚ ਦੇ 21 ਮਹਿਲਾ ਕੈਡੇਟਾਂ ਸਮੇਤ ਇਕ ਸੌ ਦਸ (110) ਮੈਡੀਕਲ ਕੈਡੇਟਸ ਨੂੰ ਆਰਮਡ ਫੋਰਸਿਜ਼ ਮੈਡੀਕਲ ਸਰਵਿਸਿਜ਼ (ਏਐੱਫਐੱਮਐੱਸ) ਵਿਚ ਮੈਡੀਕਲ ਅਫਸਰਾਂ ਵੱਜੋਂ ਨਿਯੁਕਤ ਕੀਤਾ ਗਿਆ ਹੈ। ਮੈਡੀਕਲ ਕੈਡਿਟਾਂ ਨੂੰ ਕਮਾਂਡੈਂਟ, ਏਐਫਐਮਸੀ ਲੈਫਟੀਨੈਂਟ ਜਨਰਲ ਨਰਦੀਪ ਨੈਥਾਨੀ ਨੇ 15 ਮਈ, 2021 ਨੂੰ ਏਐਫਐਮਸੀ ਵਿਖੇ ਇੱਕ ਸੰਖੇਪ ਸਮਾਰੋਹ ਦੌਰਾਨ ਕਮਿਸ਼ਨ ਕੀਤਾ ਸੀ। ਚੁਰਾਨਵੇਂ (94) ਕੈਡਿਟਸ ਨੂੰ ਭਾਰਤੀ ਸੈਨਾ ਵਿਚ, 10 ਭਾਰਤੀ ਹਵਾਈ ਸੈਨਾ ਵਿਚ ਅਤੇ ਛੇ ਭਾਰਤੀ ਜਲ ਸੈਨਾ ਵਿਚ ਨਿਯੁਕਤ ਕੀਤੇ ਗਏ ਸਨ। ਨਵੇਂ ਨਿਯੁਕਤ ਕੀਤੇ ਮੈਡੀਕਲ ਅਫਸਰਾਂ ਨੂੰ ਕਰਨਲ ਟ੍ਰੇਨਿੰਗ, ਏਐਫਐਮਸੀ ਕਰਨਲ ਏ ਕੇ ਸ਼ਾਕਿਆ ਵੱਲੋਂ ਭਾਰਤ ਦੇ ਸੰਵਿਧਾਨ ਪ੍ਰਤੀ ਵਫ਼ਾਦਾਰੀ ਦੀ ਸਹੁੰ ਚੁਕਾਈ ਗਈ। ਪਾਸਿੰਗ ਆਉਟ ਪਰੇਡ ਨੂੰ ਕੋਵਿਡ -19 ਪਾਬੰਦੀਆਂ ਨੂੰ ਧਿਆਨ ਵਿਚ ਰੱਖਦਿਆਂ 1982 ਤੋਂ ਬਾਅਦ ਪਹਿਲੀ ਵਾਰ ਕਾਲ ਆਫ਼ ਕਰਨਾ ਪਿਆ।

ਆਪਣੇ ਕਮਿਸ਼ਨਿੰਗ ਭਾਸ਼ਣ ਵਿੱਚ ਲੈਫਟੀਨੈਂਟ ਜਨਰਲ ਨੈਥਾਨੀ ਨੇ ਨਵੇਂ ਨਿਯੁਕਤ ਅਫਸਰਾਂ ਨੂੰ ਏਐਫਐਮਐਸ ਵਿੱਚ ਸ਼ਾਮਲ ਹੋਣ ਲਈ ਵਧਾਈ ਦਿੱਤੀ ਜੋ ਦੇਸ਼ ਦੀ ਸਭ ਤੋਂ ਵਧੀਆ ਏਕੀਕ੍ਰਿਤ ਮੈਡੀਕਲ ਸੰਸਥਾ ਹੈ। ਉਨ੍ਹਾਂ ਵਿਦਿਆਰਥੀਆਂ ਦੇ ਮਾਪਿਆਂ ਦੀ ਉਨ੍ਹਾਂ ਦੀ ਬੱਚਿਆਂ ਦੀ ਸਫਲਤਾ ਲਈ ਸ਼ਲਾਘਾ ਕੀਤੀ। ਉਨ੍ਹਾਂ ਅੱਗੇ ਕਿਹਾ ਕਿ ਇਹ ਸੀ 3 ਬੈਚ ਦਾ ਵਿਲੱਖਣ ਸਨਮਾਨ ਹੈ ਕਿ ਇਸਦਾ ਪੂਰਾ ਬੈਚ ਜੋ ਸਾਲ 2016 ਵਿਚ ਏਐੱਫਐੱਮਸੀ ਵਿਚ ਦਾਖਲ ਹੋਇਆ ਸੀ, ਨੂੰ 100% ਸਫਲਤਾ ਪ੍ਰਾਪਤ ਹੋਈ ਹੈ ਸੀ, ਜੋ ਆਪਣੇ ਆਪ ਵਿਚ ਏਐਫਐਮਸੀ ਵਿਖੇ ਅਧਿਆਪਕਾਂ ਲਈ ਸਰਬੋਤਮ ਸ਼ਰਧਾਂਜਲੀ ਹੈ। ਕਮਾਂਡੈਂਟ ਨੇ ਗ੍ਰੈਜੂਏਟ ਬੈਚ ਨੂੰ ਯਾਦ ਦਿਵਾਇਆ ਕਿ ਉਹ ਇੱਕ ਅਜਿਹੇ ਸਮੇਂ ਮੈਡੀਕਲ ਪੇਸ਼ੇ ਵਿੱਚ ਸ਼ਾਮਲ ਹੋ ਰਹੇ ਸਨ ਜਦੋਂ ਦੇਸ਼ ਇੱਕ ਮੁਸ਼ਕਲ ਪੜਾਅ ਵਿੱਚੋਂ ਲੰਘ ਰਿਹਾ ਸੀ। ਉਨ੍ਹਾਂ ਨੇ ਉਨ੍ਹਾਂ ਨੂੰ ਏਐਫਐਮਸੀ ਵਿਖੇ ਪ੍ਰਾਪਤ ਆਪਣੇ ਗਿਆਨ ਅਤੇ ਕੌਸ਼ਲ ਨੂੰ ਉਨ੍ਹਾਂ ਦੇ ਮਰੀਜ਼ਾਂ ਦੀ ਸਭ ਤੋਂ ਵਧੀਆ ਦੇਖਭਾਲ ਪ੍ਰਦਾਨ ਕਰਨ ਲਈ ਕਿਹਾ ਕਿਉਂਕਿ ਉਹ ਕੋਵਿਡ -19 ਵਿਰੁੱਧ ਲੜਾਈ ਵਿੱਚ ਕੋਵਿਡ ਯੋਧਿਆਂ ਦੇ ਰੂਪ ਵਿੱਚ ਦੇਸ਼ ਦੀ ਲੜਾਈ ਵਿਚ ਸ਼ਾਮਲ ਹੁੰਦੇ ਹਨ। ਲੈਫਟੀਨੈਂਟ ਜਨਰਲ ਨਰਦੀਪ ਨੈਥਾਨੀ ਨੇ ਵਿਸ਼ਵਾਸ ਜ਼ਾਹਰ ਕੀਤਾ ਕਿ ਉਨ੍ਹਾਂ ਦੀ ਅਕਾਦਮਿਕ ਕਠੋਰਤਾ ਅਤੇ ਸਿਖਲਾਈ ਦੇ ਮੱਦੇਨਜ਼ਰ ਨਵੇਂ ਬਣੇ ਮੈਡੀਕਲ ਅਧਿਕਾਰੀ ਹਮੇਸ਼ਾਂ ਮਿਲਟਰੀ ਡਾਕਟਰਾਂ ਵੱਲੋਂ ਉਮੀਦ ਕੀਤੇ ਉੱਚੇ ਮਾਪਦੰਡਾਂ ਤੇ ਖਰੇ ਉਤਰਨਗੇ।

ਏਐਫਐਮਸੀ ਦੇ ਇਸ ਗ੍ਰੈਜੂਏਟ ਬੈਚ ਦੀ ਕਮਿਸ਼ਨਿੰਗ ਦੀ ਤਿਆਰੀ ਦੀ ਪਹਿਲਾਂ ਦੀ ਚਾਰ ਤੋਂ ਪੰਜ ਹਫ਼ਤਿਆਂ ਦੀ ਮਿਆਦ ਦੇ ਮੁਕਾਬਲੇ ਇਸਨੂੰ ਸਿਰਫ ਦੋ ਹਫ਼ਤਿਆਂ ਤੱਕ ਘਟ ਕਰ ਦਿਤਾ ਗਿਆ ਹੈ। ਇਨ੍ਹਾਂ ਦੋ ਹਫ਼ਤਿਆਂ ਦਾ ਪੂਰਾ ਉਪਯੋਗ ਇਨ੍ਹਾਂ ਯੁਵਾ ਡਾਕਟਰਾਂ ਨੂੰ ਕੋਵਿਡ ਕੇਅਰ ਸਥਾਪਨਾਵਾਂ ਵਿਚ ਕੰਮ ਕਰਨ ਲਈ ਤਿਆਰ ਕਰਨ ਵਾਸਤੇ ਇੰਟੈਂਜਿਵ ਸਿਖਲਾਈ ਦੇਣ ਲਈ ਕੀਤਾ ਗਿਆ ਹੈ। ਮੈਡੀਕਲ ਕੈਡਿਟਾਂ ਨੇ ਬੇਸਿਕ ਲਾਈਫ ਸਪੋਰਟ (ਬੀਐਲਐਸ) ਅਤੇ ਐਡਵਾਂਸਡ ਕਾਰਡੀਅਕ ਲਾਈਫ ਸਪੋਰਟ (ਏਸੀਐਲਐਸ) ਵਿਚ ਐਮੇਰਿਕਨ ਹਾਰਟ ਐਸੋਸੀਏਸ਼ਨ (ਏਐਚਏ) ਪ੍ਰਮਾਣਤ ਕੋਰਸ ਵੀ ਪੂਰਾ ਕੀਤਾ ਹੈ। ਨਿਯੁਕਤ ਕੀਤੇ ਗਏ ਮੈਡੀਕਲ ਅਧਿਕਾਰੀ ਦੇਸ਼ ਭਰ ਦੇ 31 ਏਐੱਫਐੱਸ ਹਸਪਤਾਲਾਂ ਵਿਚ ਇੰਟਰਨਜ ਵੱਜੋਂ ਸ਼ਾਮਿਲ ਹੋਣ ਲਈ ਤੁਰੰਤ ਰਵਾਨਾ ਹੋਣਗੇ, ਜਿਨ੍ਹਾਂ ਨੂੰ ਆਰਮਡ ਫੋਰਸਿਜ਼ ਦੇ ਕਰਮਚਾਰੀਆਂ ਦੇ ਨਾਲ ਨਾਲ ਨਾਗਰਿਕਾਂ ਦੀ ਕੋਵਿਡ ਦੇਖਭਾਲ ਲਈ ਵੀ ਨਾਮਜਦ ਕੀਤਾ ਗਿਆ ਹੈ।

ਲੈਫਟੀਨੈਂਟ ਜਨਰਲ ਨਰਦੀਪ ਨੈਥਾਨੀ, ਜੋ ਖ਼ੁਦ ਕਾਲਜ ਦੇ 17 ਵੇਂ (ਕਿਯੂ) ਬੈਚ ਵਿਚੋਂ ਇਕ ਵਿਸ਼ਿਸ਼ਟ ਸਾਬਕਾ ਵਿਦਿਆਰਥੀ ਹਨ, ਨੇ ਮੈਡੀਕਲ ਕੈਡਿਟਾਂ ਨੂੰ ਅਕਾਦਮਿਕ ਅਤੇ ਸਰਬਪੱਖੀ ਪ੍ਰਦਰਸ਼ਨ ਵਿਚ ਸ਼ਾਨਦਾਰ ਪ੍ਰਾਪਤੀਆਂ ਲਈ ਟਰਾਫੀਆਂ, ਮੈਡਲ ਅਤੇ ਇਨਾਮ ਵੀ ਪ੍ਰਦਾਨ ਕੀਤੇ। ਸਰਬਪੱਖੀ ਸਰਬੋਤਮ ਗਰੈਜੂਏਟ ਕੈਡੇਟ ਲਈ ਰਾਸ਼ਟਰਪਤੀ ਦੇ ਗੋਲਡ ਮੈਡਲ ਦੇ ਨਾਲ ਨਾਲ ਕਲਿੰਗਾ ਟਰਾਫੀ ਅਤੇ ਐਮਬੀਬੀਐਸ ਕੋਰਸ ਦੌਰਾਨ ਸਰਬੋਤਮ ਅਕਾਦਮਿਕ ਰਿਕਾਰਡ ਲਈ ਡੀਜੀਏਐਫਐਮਐਸ ਸੋਨ ਤਗਮਾ ਮੈਡੀਕਲ ਕੈਡੇਟ ਵਿਨੀਤਾ ਰੈਡੀ ਨੂੰ ਦਿੱਤਾ ਗਿਆ। ਮੈਡੀਕਲ ਕੈਡੇਟ ਸੁਯਸ਼ ਸਿੰਘ, ਜੋ ਕਾਲਜ ਕੈਡੇਟ ਕਪਤਾਨ ਵੀ ਸੀ, ਨੂੰ ਦੂਜੀ ਸਰਬੋਤਮ ਸਰਵਪੱਖੀ ਕਾਰਗੁਜ਼ਾਰੀ ਲਈ ਮੇਜਰ ਜਨਰਲ ਐਨਡੀਪੀ ਕਰਣੀ ਟਰਾਫੀ ਪ੍ਰਾਪਤ ਹੋਈ। ਮੈਡੀਕਲ ਕੈਡੇਟ ਨਿਕਿਤਾ ਦੱਤਾ ਨੂੰ ਐਮਬੀਬੀਐਸ ਫਾਈਨਲ ਦੀ ਪ੍ਰੀਖਿਆ ਵਿਚ ਟਾਪ ਕਰਨ ਲਈ ਲੈਫਟੀਨੈਂਟ ਜਨਰਲ ਥਾਪਰ ਗੋਲਡ ਮੈਡਲ ਪ੍ਰਦਾਨ ਕੀਤਾ ਗਿਆ।

-----------------------------

ਏਬੀਬੀ/ਨੈਮਪੀ /ਕੇਏ/ਡੀਕੇ /ਸੈਵੀ/ ਏਡੀਏ



(Release ID: 1718842) Visitor Counter : 130