PIB Headquarters

ਕੋਵਿਡ-19 ਬਾਰੇ ਪੀਆਈਬੀ ਦਾ ਬੁਲਟੇਨ (ਅੱਪਡੇਟਡ)

Posted On: 13 MAY 2021 6:34PM by PIB Chandigarh

 

 

#Unite2FightCorona

#IndiaFightsCorona

 

ਪੱਤਰ ਸੂਚਨਾ ਦਫ਼ਤਰ

ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਭਾਰਤ ਸਰਕਾਰ

 

 

ਭਾਰਤ ਵਿੱਚ ਕੁੱਲ ਟੀਕਾਕਰਣ ਕਵਰੇਜ ਦਾ ਅੰਕੜਾ 17.72 ਕਰੋੜ ਖੁਰਾਕਾਂ ਨੂੰ ਪਾਰ ਕਰ ਗਿਆ ਹੈ

• ਪਿਛਲੇ 24 ਘੰਟਿਆਂ ਦੌਰਾਨ 18- 44 ਸਾਲ ਦੀ ਉਮਰ ਸਮੂਹ ਦੇ 4,31,285 ਲਾਭਾਰਥੀਆਂ ਨੇ ਆਪਣੀ ਕੋਵਿਡ ਟੀਕਾਕਰਣ ਦੀ ਪਹਿਲੀ ਖੁਰਾਕ ਪ੍ਰਾਪਤ ਕੀਤੀ ਅਤੇ ਵੈਕਸੀਨੇਸ਼ਨ ਦਾ  ਗੇੜ 3 ਸ਼ੁਰੂ ਹੋਣ ਤੋਂ ਬਾਅਦ ਪਿਛਲੇ 24 ਘੰਟਿਆਂ ਦੌਰਾਨ ਕੁੱਲ ਮਿਲਾ ਕੇ 34,80,618 ਖੁਰਾਕਾਂ 30 ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵੱਲੋਂ ਦਿਤੀਆਂ ਗਈਆਂ ਹਨ। ਹੇਠਾਂ ਦਿੱਤੀ ਸਾਰਣੀ ਹੁਣ ਤੱਕ 18-44 ਸਾਲ ਦੀ ਉਮਰ ਸਮੂਹ ਨੂੰ ਦਿੱਤੀਆਂ ਗਈਆਂ ਟੀਕੇ ਦੀਆਂ ਖੁਰਾਕਾਂ ਨੂੰ ਦਰਸਾਉਂਦੀ ਹੈ।

• ਭਾਰਤ ਵਿੱਚ ਰਿਕਵਰੀ ਦੀ ਕੁੱਲ ਗਿਣਤੀ ਅੱਜ 1,97,34,823 ‘ਤੇ ਪੁੱਜ ਗਈ ਹੈ। ਰਾਸ਼ਟਰੀ ਰਿਕਵਰੀ ਦੀ ਦਰ 83.26 ਫੀਸਦੀ ਦਰਜ ਕੀਤੀ ਜਾ ਰਹੀ ਹੈ। 

• ਰਾਸ਼ਟਰੀ ਪੱਧਰ 'ਤੇ ਕੁੱਲ ਮੌਤ ਦਰ ਮੌਜੂਦਾ ਸਮੇਂ ਵਿੱਚ 1.09 ਫੀਸਦੀ 'ਤੇ ਖੜ੍ਹੀ ਹੈ।

https://pib.gov.in/PressReleasePage.aspx?PRID=1718217

 

ਕੋਵਿਡ-19 ਮਹਾਮਾਰੀ ਦੌਰਾਨ ਨੈਸ਼ਨਲ ਟੈਲੀਮੈਡੀਸਿਨ ਸਰਵਿਸ (ਈ-ਸੰਜੀਵਨੀ) ਰਾਹੀਂ ਅੱਧੇ ਕਰੋੜ ਤੋਂ ਵੱਧ ਮਰੀਜ਼ਾਂ ਨੂੰ ਸੇਵਾ ਦਿੱਤੀ ਗਈ

 

• ਈ-ਸੰਜੀਵਨੀ ਟੈਲੀਮੈਡੀਸਿਨ ਪਲੈਟਫਾਰਮ ਰਾਹੀਂ ਦੂਰ ਦੁਰਾਡੇ ਦੇ ਮਰੀਜ਼ਾਂ ਨੂੰ 1500 ਤੋਂ ਵੱਧ ਡਾਕਟਰਾਂ ਨੇ ਰੋਜ਼ਾਨਾ ਸੇਵਾ ਉਪਲਬਧ ਕਰਵਾਈ।

• ਕੁਝ ਰਾਜ ਵਿਸ਼ੇਸ਼ ਹੋਮ ਆਈਸੋਲੇਸ਼ਨ ਓਪੀਡੀ ਸ਼ੁਰੂ ਕਰਨ ਲਈ ਕੰਮ ਕਰ ਰਹੇ ਹਨ ਜਿਥੇ ਮਰੀਜ਼ਾਂ ਨੂੰ ਕੋਵਿਡ-19 ਲਈ ਐਮਬੀਬੀਐਸ ਦੇ ਆਖਰੀ ਸਾਲ ਦੇ ਵਿਦਿਆਰਥੀਆਂ ਵੱਲੋਂ ਦੂਰ-ਦੁਰਾਡੇ ਤੋਂ ਸਕਰੀਨ ਕੀਤਾ ਜਾ ਸਕੇਗਾ। 

https://pib.gov.in/PressReleasePage.aspx?PRID=1718221

 

ਡੀਸੀਜੀਆਈ ਨੇ 2 ਤੋਂ 18 ਸਾਲ ਦੀ ਉਮਰ ਸਮੂਹ ਵਿਚ ਕੋਵੈਕਸਿਨ ਦੇ II/III ਕਲੀਨਿਕਲ ਪਡ਼ਾਅ ਦੇ ਪਰੀਖਣ ਨੂੰ ਪ੍ਰਵਾਨਗੀ ਦਿੱਤੀ

ਦੇਸ਼ ਦੇ ਨੈਸ਼ਨਲ ਰੈਗੂਲੇਟਰ, ਡਰੱਗਜ਼ ਕੰਟਰੋਲਰ ਜਨਰਲ ਆਫ ਇੰਡੀਆ (ਡੀਸੀਜੀਆਈ) ਨੇ ਸਾਵਧਾਨੀ ਨਾਲ ਜਾਂਚ ਕਰਨ ਤੋਂ ਬਾਅਦ ਵਿਸ਼ਾ ਮਾਹਿਰ ਕਮੇਟੀ (ਐਸਈਸੀ) ਦੀ ਸਿਫਾਰਸ਼ ਨੂੰ ਸਵੀਕਾਰ ਕਰ ਲਿਆ ਹੈ ਅਤੇ 12.05.2021 ਨੂੰ ਕੋਵੈਕਸਿਨ ਦੀ ਨਿਰਮਾਤਾ ਕੰਪਨੀ ਭਾਰਤ ਬਾਇਓਟੈੱਕ ਲਿਮਟਿਡ ਨੂੰ 2 ਤੋਂ 18 ਸਾਲ ਦੇ ਵਰਗ ਸਮੂਹ ਵਿਚ ਕੋਵੈਕਸਿਨ (ਕੋਵਿਡ ਵੈਕਸਿਨ) ਦੇ II/III ਤੀਜੇ ਪਡ਼ਾਅ ਦੇ ਕਲੀਨਿਕਲ ਪਰੀਖਣ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ।

https://pib.gov.in/PressReleasePage.aspx?PRID=1718192

 

‘ਪੀਐੱਮ ਕੇਅਰਸ’ ਦੇ ਤਹਿਤ ਸਪਲਾਈ ਕੀਤੇ ਵੈਂਟੀਲੇਟਰਸ ਬਾਰੇ ਅੱਪਡੇਟ

ਕੋਵਿਡ ਦੇ ਪ੍ਰਭਾਵੀ ਪ੍ਰਬੰਧਨ ਲਈ ‘ਭਾਰਤ ’ਚ ਬਣੇ’ ਵੈਂਟੀਲੇਟਰਸ ਨੇ ਕੀਤਾ ਹਸਪਤਾਲਾਂ ਦਾ ਬੁਨਿਆਦੀ ਢਾਂਚਾ ਮਜ਼ਬੂਤ। ਨਿਰਮਾਤਾਵਾਂ ਨੂੰ ਉਨ੍ਹਾਂ ਦੇ ਬੇਰੋਕ ਅਪਰੇਸ਼ਨ ਲਈ ਹਰ ਤਰ੍ਹਾਂ ਦੀ ਤਕਨੀਕੀ ਸਹਾਇਤਾ ਮੁਹੱਈਆ ਕਰਵਾਈ ਜਾ ਰਹੀ ਹੈ।

https://pib.gov.in/PressReleasePage.aspx?PRID=1718183

 

ਕੋਵਿਡ ਵਰਕਿੰਗ ਗਰੁੱਪ ਦੀਆਂ ਸਿਫਾਰਸ਼ਾਂ ਤੇ ਅਧਾਰਿਤ ਕੋਵਿਸ਼ੀਲਡ ਟੀਕੇ ਦੀਆਂ ਦੋਹਾਂ ਖੁਰਾਕਾਂ ਵਿਚਾਲੇ ਅੰਤਰ 6 ਤੋਂ 8 ਹਫ਼ਤਿਆਂ ਤੋਂ ਵਧਾ ਕੇ 12 ਤੋਂ 16 ਹਫ਼ਤੇ ਕੀਤਾ ਗਿਆ 

ਡਾਕਟਰ ਐੱਨ ਕੇ ਅਰੋੜਾ ਦੀ ਪ੍ਰਧਾਨਗੀ ਹੇਠ ਕੰਮ ਕਰ ਰਹੇ ਕੋਵਿਡ ਵਰਕਿੰਗ ਗਰੁੱਪ ਨੇ ਕੋਵਿਸ਼ੀਲਡ ਟੀਕੇ ਦੀ ਪਹਿਲੀ ਤੇ ਦੂਜੀ ਖੁਰਾਕ ਵਿੱਚ ਅੰਤਰ 12 ਤੋਂ 16 ਹਫ਼ਤਿਆਂ ਨੂੰ ਵਧਾਉਣ ਦੀ ਸਿਫਾਰਸ਼ ਕੀਤੀ ਹੈ। ਇਸ ਵੇਲੇ ਕੋਵਿਸ਼ੀਲਡ ਦੀਆਂ ਦੋਹਾਂ ਖੁਰਾਕਾਂ ਵਿੱਚ ਇਹ ਅੰਤਰ 6 ਤੋਂ 8 ਹਫ਼ਤਿਆਂ ਦਾ ਹੈ।

ਰੀਅਲ ਲਾਈਫ ਸਬੂਤਾਂ ਦੀ ਉਪਲਬੱਧਤਾ ਵਿਸ਼ੇਸ਼ ਕਰਕੇ ਬਰਤਾਨੀਆ ਤੋਂ ਮਿਲੇ ਸਬੂਤਾਂ ਦੇ ਅਧਾਰ ਤੇ ਕੋਵਿਡ 19 ਵਰਕਿੰਗ ਗਰੁੱਪ ਕੋਵਿਸ਼ੀਲਡ ਟੀਕੇ ਦੀਆਂ ਦੋਹਾਂ ਖੁਰਾਕਾਂ ਵਿਚਾਲੇ ਅੰਤਰ ਨੂੰ 12 ਤੋਂ 16 ਹਫ਼ਤਿਆਂ ਤੱਕ ਵਧਾਉਣ ਲਈ ਸਹਿਮਤ ਹੋ ਗਿਆ ਹੈ। ਕੋਵੈਕਸਿਨ ਟੀਕੇ ਦੀਆਂ ਖੁਰਾਕਾਂ ਵਿੱਚ ਕਿਸੇ ਵੀ ਬਦਲਾਅ ਦੀ ਸਿਫਾਰਸ਼ ਨਹੀਂ ਕੀਤੀ ਗਈ ਹੈ।

https://www.pib.gov.in/PressReleasePage.aspx?PRID=1718308

 

ਕੋਵਿਡ ਰਾਹਤ ਸਹਾਇਤਾ ਬਾਰੇ ਅੱਪਡੇਟ, ਭਾਰਤ ਸਰਕਾਰ "ਹਾਲ ਆਵ੍ ਗੋਰਮਿੰਟ" ਪਹੁੰਚ ਰਾਹੀਂ ਤੇਜ਼ੀ ਨਾਲ ਵਿਸ਼ਵੀ ਸਹਾਇਤਾ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਵੰਡ ਰਹੀ ਅਤੇ ਸਪੁਰਦ ਕਰ ਰਹੀ ਹੈ

ਭਾਰਤ ਸਰਕਾਰ ਦੇਸ਼ ਵਿੱਚ ਕੋਵਿਡ 19 ਦੇ ਬੇਮਿਸਾਲ ਉਛਾਲ ਖ਼ਿਲਾਫ਼ ਲੜਾਈ ਲਈ ਆਪਣੇ ਯਤਨਾਂ ਨੂੰ ਵਧਾਉਣ ਲਈ ਸੰਸਥਾਵਾਂ/ਵੱਖ-ਵੱਖ ਮੁਲਕਾਂ ਤੋਂ 27 ਅਪ੍ਰੈਲ 2021 ਤੋਂ ਪ੍ਰਾਪਤ ਹੋ ਰਹੇ ਅੰਤਰਰਾਸ਼ਟਰੀ ਦਾਨ ਅਤੇ ਕੋਵਿਡ 19 ਰਾਹਤ ਮੈਡੀਕਲ ਸਪਲਾਈ ਅਤੇ ਉਪਕਰਣਾਂ ਦੀ ਸਹਾਇਤਾ ਪ੍ਰਾਪਤ ਕਰ ਰਹੀ ਹੈ। ਭਾਰਤ ਸਰਕਾਰ ਦੇ ਵੱਖ ਵੱਖ ਮੰਤਰਾਲੇ/ਵਿਭਾਗ ਵਿਸ਼ਵ ਤੋਂ ਪ੍ਰਾਪਤ ਹੋ ਰਹੀ ਰਾਹਤ ਸਮੱਗਰੀ ਨੂੰ ਤੇਜ਼ੀ ਨਾਲ "ਹਾਲ ਆਫ ਗੋਰਮਿੰਟ" ਪਹੁੰਚ ਤਹਿਤ ਇੱਕ ਸੁਚੱਜੀ ਅਤੇ ਨਿਯਮਿਤ ਢੰਗ ਤਰੀਕੇ ਅਪਣਾ ਕੇ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਸਪੁਰਦ ਕਰ ਰਹੀ ਹੈ।

ਕੁਲ ਮਿਲਾ ਕੇ 9,294 ਆਕਸੀਜਨ ਕੰਸੰਟ੍ਰੇਟਰਸ, 11,835 ਆਕਸੀਜਨ ਸਿਲੰਡਰ, 19 ਆਕਸੀਜਨ ਜਨਰੇਸ਼ਨ ਪਲਾਂਟ, 6,439 ਵੈਂਟੀਲੇਟਰਜ਼/ਬੀਆਈਪੀਏਪੀ, ਤਕਰੀਬਨ 4.22 ਲੱਖ ਰੇਮਡੇਸਿਵਿਰ ਟੀਕੇ 27 ਅਪ੍ਰੈਲ ਤੋਂ 12 ਮਈ ਤੱਕ ਸੜਕੀ ਅਤੇ ਹਵਾਈ ਰਸਤੇ ਸਪੁਰਦ/ਭੇਜੇ ਗਏ ਹਨ।

https://www.pib.gov.in/PressReleasePage.aspx?PRID=1718313

 

ਕੇਂਦਰ ਸਰਕਾਰ ਲਗਾਤਾਰ ਕ੍ਰਿਆਸ਼ੀਲ ਹੋ ਕੇ ਕੋਵਿਡ ਟੀਕਿਆਂ ਦੀ ਉਪਲਬੱਧਤਾ ਨੂੰ ਵਧਾਉਣ ਅਤੇ ਸੁਰੱਖਿਅਤ ਕਰਨ ਲਈ ਕੰਮ ਕਰ ਰਹੀ ਹੈ


ਮੀਡੀਆ ਦੇ ਇੱਕ ਵਰਗ ਵਿੱਚ ਰਿਪੋਰਟਾਂ ਛਾਪੀਆਂ ਗਈਆਂ ਹਨ। ਛਪਣ ਤੋਂ ਬਾਅਦ ਕੁਝ ਗੈਰ ਜਾਣਕਾਰੀ ਵਾਲੇ ਟਵੀਟਾਂ ਵਿੱਚ ਕਥਿਤ ਤੌਰ ਤੇ ਕੋਵੈਕਸਿਨ ਲਈ ਲਾਇਸੈਂਸ ਦੇਣ ਵਿੱਚ ਦੇਰੀ ਅਤੇ ਦੇਸ਼ ਵਿੱਚ ਕੋਵੈਕਸਿਨ ਟੀਕੇ ਦੇ ਉਤਪਾਦਨ ਲਈ ਟੈਕਨੋਲੋਜੀ ਤਬਦੀਲ ਕਰਨ ਨੂੰ ਦੇਰੀ ਨਾਲ ਪ੍ਰਵਾਨਗੀ ਦੇਣ ਬਾਰੇ ਸਾਹਮਣੇ ਆਇਆ ਹੈ।

ਇਹ ਖ਼ਬਰ ਰਿਪੋਰਟਾਂ ਅਤੇ ਟਵੀਟ ਵਿੱਚ ਜ਼ਿਕਰ ਕੀਤੀ ਗਈ ਸਮੱਗਰੀ ਪੂਰੀ ਤਰ੍ਹਾਂ ਬੇਬੁਨਿਆਦ ਅਤੇ ਤੱਥਾਂ ਤੇ ਨਾ ਅਧਾਰਿਤ ਹੋ ਕੇ ਗਲਤ ਹੈ।

ਕੇਂਦਰ ਸਰਕਾਰ ਲਗਾਤਾਰ ਕ੍ਰਿਆਸ਼ੀਲ ਹੋ ਕੇ ਕੋਵਿਡ ਟੀਕਿਆਂ ਦੀ ਉਪਲਬੱਧਤਾ ਨੂੰ ਵਧਾਉਣ ਅਤੇ ਸੁਰੱਖਿਅਤ ਕਰਨ ਲਈ ਕੰਮ ਕਰ ਰਹੀ ਹੈ। ਭਾਰਤ ਸਰਕਾਰ ਨੇ ਆਪਣੀ ਨਵੀਂ ਉਦਾਰਵਾਦੀ ਨੀਤੀ ਵਿੱਚ ਵਿਸ਼ੇਸ਼ ਵਿਵਸਥਾਵਾਂ ਦਿੱਤੀਆਂ ਹਨ। ਇਹਨਾਂ ਵਿੱਚ ਕੋਵਿਡ 19 ਲਈ ਟੀਕੇ, ਜਿਨ੍ਹਾਂ ਨੂੰ ਵਿਦੇਸ਼ੀ ਮੁਲਕਾਂ ਵਿੱਚ ਵਿਕਸਿਤ ਕੀਤਾ ਗਿਆ ਹੈ ਅਤੇ ਉਤਪਾਦਤ ਕੀਤਾ ਗਿਆ ਹੈ ਅਤੇ ਜਿਨ੍ਹਾਂ ਨੂੰ ਨੈਸ਼ਨਲ ਰੈਗੂਲੇਟਰਜ਼ ਆਵ੍ ਯੂਨਾਇਟੇਡ ਸਟੇਟਸ, ਯੂਰਪੀਅਨ ਮੈਡੀਸਨ ਏਜੰਸੀ, ਬਰਤਾਨੀਆ, ਜਪਾਨ ਨੇ ਐਮਰਜੈਂਸੀ ਵਰਤੋਂ ਲਈ ਪ੍ਰਵਾਨਗੀ ਦਿੱਤੀ ਹੈ ਅਤੇ ਜੋ ਡਬਲਿਊ ਐੱਚ ਓ (ਐਮਰਜੈਂਸੀ ਵਰਤੋਂ ਸੂਚੀ) ਵਿੱਚ ਸ਼ਾਮਲ ਹਨ, ਉਹਨਾਂ ਨੂੰ ਭਾਰਤ ਵਿੱਚ ਐਮਰਜੈਂਸੀ ਵਰਤੋਂ ਲਈ ਪ੍ਰਵਾਨਗੀ ਦਿੱਤੀ ਗਈ ਹੈ। ਇਸ ਵਿੱਚ ਨਵੇਂ ਡਰੱਗਸ ਤੇ ਕਲੀਨਿਕਲ ਟ੍ਰਾਇਲਜ਼ ਨਿਯਮ 2019 ਦੀ ਦੂਜੀ ਸੂਚੀ ਤਹਿਤ ਨਿਰਧਾਰਿਤ ਵਿਵਸਥਾਵਾਂ ਅਨੁਸਾਰ ਪਹਿਲਾਂ ਤੋਂ ਕੀਤੇ ਸਥਾਨਕ ਕਲੀਨਿਕ ਤਜ਼ਰਬਿਆਂ ਨੂੰ ਪ੍ਰਵਾਨਗੀ ਤੋਂ ਬਾਅਦ ਲਿਆਉਣ ਲਈ ਵਿਵਸਥਾ ਹੈ। ਇਹ ਡਰੱਗਸ ਕੰਟਰੋਲਰ ਜਨਰਲ ਆਵ੍ ਇੰਡੀਆ (ਡੀਸੀਜੀਆਈ) ਵੱਲੋਂ ਵਿਦੇਸ਼ੀ ਟੀਕਿਆਂ ਦੀ ਅਧਿਕਾਰਤ ਵਰਤੋਂ ਨੂੰ ਸੁਖਾਲਾ ਅਤੇ ਤੇਜ਼ੀ ਦੇਣ ਲਈ ਇਜਾਜ਼ਤ ਦੇਣ ਨਾਲ, ਪਹਿਲਾਂ ਤੋਂ ਚੱਲ ਰਹੀ ਨੀਤੀ ਵਿੱਚ ਵੱਡਾ ਬਦਲਾਅ ਹੈ।

https://www.pib.gov.in/PressReleasePage.aspx?PRID=1718332

 

ਆਕਸੀਜਨ ਐਕਸਪ੍ਰੈੱਸ ਦੁਆਰਾ ਦੇਸ਼ ਭਰ ਵਿੱਚ ਹੁਣ ਤੱਕ 7115 ਮੀਟ੍ਰਿਕ ਟਨ ਆਕਸੀਜਨ ਦੀ ਸਪਲਾਈ ਕੀਤੀ ਗਈ

ਭਾਰਤੀ ਰੇਲਵੇ ਮੌਜੂਦਾ ਚੁਣੌਤੀਆਂ ਦਾ ਸਾਹਮਣਾ ਅਤੇ ਨਵੇਂ ਉਪਾਵਾਂ ਦੀ ਤਲਾਸ਼ ਦੇ ਨਾਲ ਦੇਸ਼ ਦੇ ਕਈ ਰਾਜਾਂ ਦੀ ਮੰਗ ‘ਤੇ ਤਰਲ ਚਿਕਿਤਸਾ ਆਕਸੀਜਨ ਦੀ ਸਪਲਾਈ ਦੇ ਆਪਣੇ ਅਭਿਆਨ ‘ਤੇ ਨਿਰੰਤਰ ਕੰਮ ਕਰ ਰਹੀ ਹੈ। ਭਾਰਤੀ ਰੇਲਵੇ ਹੁਣ ਤੱਕ ਦੇਸ਼ ਦੇ ਕਈ ਰਾਜਾਂ ਵਿੱਚ 444 ਟੈਂਕਰਾਂ ਵਿੱਚ ਲਗਭਗ 7115 ਮੀਟ੍ਰਿਕ ਟਨ ਚਿਕਿਤਸਾ ਵਰਤੋਂ ਲਈ ਤਰਲ ਆਕਸੀਜਨ ਦੀ ਸਪਲਾਈ ਕਰ ਚੁੱਕਾ ਹੈ। 

https://www.pib.gov.in/PressReleasePage.aspx?PRID=1718326

 

ਭੁਵਨੇਸ਼ਵਰ ਹਵਾਈ ਅੱਡੇ ਨੇ ਕੋਵਿਡ-19 ਦੇ ਖ਼ਿਲਾਫ਼ ਲੜਾਈ ਵਿੱਚ ਸਹਾਇਤਾ ਦੇ ਲਈ ਮੈਡੀਕਲ ਦੀਆਂ ਜ਼ਰੂਰੀ ਵਸਤਾਂ ਦੀ ਨਿਰਵਿਘਨ ਸਪਲਾਈ ਸੁਨਿਸ਼ਚਿਤ ਕੀਤੀ

ਕੁੱਲ 156 ਆਕਸੀਜਨ ਦੇ ਖਾਲੀ ਟੈਂਕਰਾਂ, 526 ਆਕਸੀਜਨ ਕੰਸੰਟ੍ਰੇਟਰਸ ਅਤੇ 140 ਆਕਸੀਜਨ ਸਿਲੰਡਰਾਂ ਦੀ ਢੋਆਈ ਕੀਤੀ ਗਈ।

https://pib.gov.in/PressReleasePage.aspx?PRID=1718233

 

ਪੀਆਈਬੀ ਫੀਲਡ ਦਫ਼ਤਰਾਂ ਤੋਂ ਇਨਪੁਟ

 

  • ਮਹਾਰਾਸ਼ਟਰ: ਮਹਾਰਾਸ਼ਟਰ ਸਰਕਾਰ ਨੇ ਰਾਜ ਵਿੱਚ ਮੌਜੂਦਾ ਕੋਵਿਡ-19 ਪਾਬੰਦੀਆਂ ਨੂੰ 1 ਜੂਨ ਸਵੇਰੇ 7 ਵਜੇ ਤੱਕ ਵਧਾ ਦਿੱਤਾ ਹੈ। ਰਾਜ ਵਿੱਚ ਦਾਖਲ ਹੋਣ ਵਾਲਿਆਂ ਲਈ ਰਾਜ ਨੇ ਇੱਕ ਨੈਗੀਟਿਵ ਆਰਟੀ-ਪੀਸੀਆਰ ਰਿਪੋਰਟ ਨੂੰ ਲਾਜ਼ਮੀ ਵੀ ਕਰ ਦਿੱਤਾ ਹੈ। ਰਾਜ ਵਿੱਚ ਦਾਖਲੇ ਦੇ ਸਮੇਂ ਤੋਂ 48 ਘੰਟੇ ਪਹਿਲਾਂ ਦੀ ਟੈਸਟ ਰਿਪੋਰਟ ਦਿਖਾਉਣੀ ਪਵੇਗੀ। ਮਹਾਰਾਸ਼ਟਰ ਸਰਕਾਰ ਨੇ ਟੀਕਿਆਂ ਦੀ ਘਾਟ ਕਾਰਨ 18-44 ਉਮਰ ਸਮੂਹ ਲਈ ਟੀਕਾਕਰਣ ਮੁਹਿੰਮ ਨੂੰ ਅਸਥਾਈ ਤੌਰ ’ਤੇ ਮੁਅੱਤਲ ਕਰ ਦਿੱਤਾ ਹੈ। ਮਹਾਰਾਸ਼ਟਰ ਦੇ ਸਿਹਤ ਮੰਤਰੀ ਰਾਜੇਸ਼ ਟੋਪੇ ਨੇ ਕਿਹਾ ਕਿ ਰਾਜ ਮੰਤਰੀ ਮੰਡਲ ਨੇ ਫੈਸਲਾ ਲਿਆ ਹੈ ਕਿ ਇਸ ਉਮਰ ਸਮੂਹ ਲਈ ਖਰੀਦੀਆਂ ਸਾਰੀਆਂ ਖੁਰਾਕਾਂ ਨੂੰ ਹੁਣ 45 ਉਮਰ ਸਮੂਹ ਲਈ ਬਦਲਿਆ ਜਾਵੇਗਾ।

  • ਗੁਜਰਾਤ: ਗੁਜਰਾਤ ਵਿੱਚ, ਕੋਵਿਡ-19 ਦੇ ਪਿੰਡਾਂ ਵਿੱਚ ਪ੍ਰਸਾਰ ਨੂੰ ਨਿਯੰਤਰਿਤ ਕਰਨ ਲਈ ਗੁਜਰਾਤ ਸਰਕਾਰ ਵੱਲੋਂ ਆਯੋਜਿਤ ਕੀਤੇ ਪੰਦਰਵਾੜੇ ਲੰਮੇ “ਮਾਰੋ ਗਾਮ, ਕੋਰੋਨਾ ਮੁਕਤ ਗਾਮ” ਪ੍ਰੋਗਰਾਮ ਨੂੰ ਪੰਜ ਮਈ ਤੱਕ ਹੋਰ ਵਧਾ ਕੇ 20 ਮਈ ਤੱਕ ਕੀਤਾ ਜਾ ਚੁੱਕਾ ਹੈ। ਰਾਜ ਦੇ ਪੰਚਾਇਤ ਮੰਤਰੀ ਜੈਦਰਸਿੰਥ ਪਰਮਾਰ ਨੇ ਦੱਸਿਆ ਕਿ ਕੁੱਲ 14,236 ਗ੍ਰਾਮ ਪੰਚਾਇਤਾਂ ਦੇ ਅੰਦਰ ਕੁੱਲ 15,322 ਕੋਵਿਡ ਕੇਅਰ ਸੈਂਟਰ ਸਥਾਪਤ ਕੀਤੇ ਗਏ ਹਨ, ਜਿੱਥੇ ਹਲਕੇ ਲੱਛਣਾਂ ਵਾਲਿਆਂ ਲਈ 1,37,000 ਲੱਖ ਆਈਸੋਲੇਸ਼ਨ ਬਿਸਤਰੇ ਤਿਆਰ ਕੀਤੇ ਗਏ ਹਨ। ਗੁਜਰਾਤ ਵਿੱਚ ਕੱਲ੍ਹ ਕੋਵਿਡ-19 ਦੇ 11,017 ਨਵੇਂ ਕੇਸ ਆਏ ਹਨ। ਅਹਿਮਦਾਬਾਦ ਤੋਂ ਸਭ ਤੋਂ ਵੱਧ 2795 ਨਵੇਂ ਮਾਮਲੇ ਸਾਹਮਣੇ ਆਏ, ਜਦੋਂਕਿ ਸੂਰਤ ਵਿੱਚੋਂ 781 ਨਵੇਂ ਕੇਸ ਸਾਹਮਣੇ ਆਏ ਹਨ। ਕੱਲ੍ਹ 102 ਮਰੀਜ਼ਾਂ ਨੇ ਆਪਣੀਆਂ ਜਾਨਾਂ ਗੁਆਈਆਂ।

  • ਰਾਜਸਥਾਨ: ਰਾਜਸਥਾਨ ਵਿੱਚ, ਰਾਜ ਸਰਕਾਰ ਨੇ 1,00,00,000 ਕੋਵਿਡ ਟੀਕੇ ਦੀਆਂ ਖੁਰਾਕਾਂ ਦਾ ਆਯਾਤ ਕਰਨ ਦਾ ਫੈਸਲਾ ਕੀਤਾ ਹੈ। ਰਾਜ ਨੇ ਜੀਵਨ ਬਚਾਉਣ ਵਾਲੀਆਂ ਦਵਾਈਆਂ, ਆਕਸੀਜਨ ਕੰਸਨਟ੍ਰੇਟਰ ਅਤੇ ਹੋਰ ਡਾਕਟਰੀ ਉਪਕਰਣਾਂ ਦੀ ਖਰੀਦ ਅਤੇ ਆਵਾਜਾਈ ਲਈ ਵਿੱਤੀ ਪ੍ਰਕਿਰਿਆਵਾਂ ਵਿੱਚ ਢਿੱਲ ਦੇ ਪ੍ਰਸਤਾਵਾਂ ਨੂੰ ਵੀ ਪ੍ਰਵਾਨਗੀ ਦਿੱਤੀ ਹੈ। ਰਾਜ ਸਰਕਾਰ ਨੇ ਤੀਜੀ ਅਤੇ ਚੌਥੀ ਲਹਿਰ ਦੀ ਚੇਤਾਵਨੀ ਦੇ ਵਿਚਕਾਰ ਬੱਚਿਆਂ ਦੇ ਹਸਪਤਾਲਾਂ ਵਿੱਚ ਲੋੜੀਂਦੀਆਂ ਸਹੂਲਤਾਂ ਵਿਕਸਿਤ ਕਰਨ ਦਾ ਕੰਮ ਵੀ ਸ਼ੁਰੂ ਕਰ ਦਿੱਤਾ ਹੈ। ਇਸ ਦੌਰਾਨ, ਜੈਪੁਰ ਦੇ ਨਾਹਰਗੜ ਬਾਇਓਲੋਜੀਕਲ ਪਾਰਕ ਵਿੱਚ ਇੱਕ ਸ਼ੇਰ ਨੂੰ ਕੋਵਿਡ-19 ਲਈ ਪਾਜ਼ਿਟਿਵ ਪਇਆ ਗਿਆ ਹੈ। ਨਾਹਰਗੜ੍ਹ ਬਾਇਓਲੋਜੀਕਲ ਪਾਰਕ ਪਿਛਲੇ ਮਹੀਨੇ ਸੈਲਾਨੀਆਂ ਲਈ ਪਹਿਲਾਂ ਹੀ ਬੰਦ ਕਰ ਦਿੱਤਾ ਗਿਆ ਸੀ।

  • ਮੱਧ ਪ੍ਰਦੇਸ਼: ਪ੍ਰਦੇਸ਼ ਵਿੱਚ, ਤਾਜ਼ਾ ਕਰੋਨਾ ਵਾਇਰਸ ਦੇ ਸੰਕ੍ਰਮਣ ਦੀ ਗਿਣਤੀ ਵਿੱਚ ਲਗਾਤਾਰ ਗਿਰਾਵਟ ਆ ਰਹੀ ਹੈ। ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਹੈ ਕਿ ਜਿਨ੍ਹਾਂ ਇਲਾਕਿਆਂ ਵਿੱਚ ਪਾਜ਼ਿਟਿਵ ਦਰ 5 ਫੀਸਦੀ ਤੋਂ ਹੇਠਾਂ ਜਾ ਚੁੱਕੀ ਹੈ, 17 ਮਈ ਤੋਂ ਬਾਅਦ ਜ਼ਿਲ੍ਹਿਆਂ ਵਿੱਚ ਹੌਲੀ-ਹੌਲੀ ਕੋਰੋਨਾ ਕਰਫਿਊ ਹਟਾ ਦਿੱਤਾ ਜਾਵੇਗਾ। ਭੋਪਾਲ ਅਤੇ ਜਬਲਪੁਰ ਵਿੱਚ ਆਪ੍ਰੇਸ਼ਨ ਥੀਏਟਰਾਂ (ਓਟੀਜ਼) ਦੇ ਨਾਲ ‘ਬਲੈਕ ਫੰਗਲ ਇਨਫੈਕਸ਼ਨ’ ਟ੍ਰੀਟਮੈਂਟ ਯੂਨਿਟਾਂ ਖੁੱਲ੍ਹਣਗੀਆਂ। ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਦੱਸਿਆ ਕਿ ਰਾਜ ਵਿੱਚ ਹੁਣ ਤੱਕ 50 ਕਾਲੇ ਫੰਗਲ ਇਨਫੈਕਸ਼ਨ ਦੇ ਮਾਮਲੇ ਸਾਹਮਣੇ ਆਏ ਹਨ। ਰਾਜ ਸਰਕਾਰ ਕਾਲੇ ਫੰਗਲ ਇਨਫੈਕਸ਼ਨ ਦੇ ਖ਼ਿਲਾਫ਼ ਇੱਕ ਰੋਕਥਾਮ ਰਣਨੀਤੀ ਵੀ ਤਿਆਰ ਕਰ ਰਹੀ ਹੈ ਜਿਸ ਵਿੱਚ ਡਾਕਟਰਾਂ ਦੁਆਰਾ ਕੋਵਿਡ ਦੇ ਮਰੀਜ਼ਾਂ ਵਿੱਚ ਸਟੀਰੌਇਡ ਦੀ ਤਰਕਸ਼ੀਲ ਵਰਤੋਂ ਅਤੇ ਬਿਮਾਰੀ ਦੇ ਮੁੱਢਲੇ ਲੱਛਣਾਂ ਦੀ ਪਛਾਣ ਕਰਨ ਲਈ ਮਰੀਜ਼ਾਂ ਨੂੰ ਜਾਗਰੂਕ ਕਰਨ ਵਰਗੇ ਉਪਾਅ ਸ਼ਾਮਲ ਹਨ।

  • ਛੱਤੀਸਗੜ੍ਹ: ਛੱਤੀਸਗੜ੍ਹ ਨੇ ਰਾਜ ਦੇ ਸੈਂਕੜੇ ਥਾਵਾਂ ’ਤੇ ਸਥਾਪਤ ਕੀਤੇ ਜਾ ਰਹੇ ਹੈਲਪ ਡੈਸਕ ਜ਼ਰੀਏ ਆਪਣੀ ਆਬਾਦੀ ਦੇ ਪਿਛੜੇ ਵਰਗ ਨੂੰ ਕੋਵਿਡ-19 ਟੀਕਾਕਰਣ ਪ੍ਰੋਗਰਾਮ ਲਈ ਰਜਿਸਟਰ ਕਰਵਾਉਣ ਲਈ ਸੀਜੀ ਟੀਕਾ ਵੈੱਬ ਪੋਰਟਲ ਦੀ ਸ਼ੁਰੂਆਤ ਕੀਤੀ ਹੈ। ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦੇ ਵਿਚਕਾਰ, ਕਾਲੇ ਕਾਲੇ ਫੰਗਲ ਇਨਫੈਕਸ਼ਨ ਦੇ ਵੀ ਕੁਝ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਮਾਮਲਿਆਂ ਦਾ ਜਾਇਜ਼ਾ ਲੈਂਦੇ ਹੋਏ ਰਾਜ ਸਰਕਾਰ ਨੇ ਇਸ ਬਿਮਾਰੀ ਨੂੰ ਕਾਬੂ ਕਰਨ ਲਈ ਉਪਰਾਲੇ ਸ਼ੁਰੂ ਕਰ ਦਿੱਤੇ ਹਨ। ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਨੇ ਸਿਹਤ ਵਿਭਾਗ ਨੂੰ ਨਿਰਦੇਸ਼ ਦਿੱਤਾ ਹੈ ਕਿ ਇਸ ਬਿਮਾਰੀ ਦੇ ਕੁਝ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਵੱਖ-ਵੱਖ ਜ਼ਿਲ੍ਹਿਆਂ ਵਿੱਚ ਬਲੈਕ ਫੰਗਸ ਇਨਫੈਕਸ਼ਨ ਦੇ ਇਲਾਜ ਲਈ ਲੋੜੀਂਦੀਆਂ ਦਵਾਈਆਂ ਦੀ ਉਪਲਬਧਤਾ ਨੂੰ ਯਕੀਨੀ ਬਣਾਇਆ ਜਾਵੇ।

  • ਗੋਆ: ਰਾਜ ਵਿੱਚ ਦਾਖਲ ਹੋਣ ਵਾਲੇ ਸਾਰੇ ਲੋਕਾਂ ਲਈ ਕੋਵਿਡ-19 ਨੈਗੀਟਿਵ ਸਰਟੀਫਿਕੇਟ ਲਾਜ਼ਮੀ ਹੋਣ ਦੇ ਉੱਚ ਅਦਾਲਤ ਦੇ ਨਿਰਦੇਸ਼ਾਂ ਤੋਂ ਬਾਅਦ, ਗੋਆ ਪੁਲਿਸ ਨੇ ਰਾਜ ਦੀਆਂ ਸਰਹੱਦਾਂ ’ਤੇ ਆਪਣਾ ਤੰਤਰ ਮਜ਼ਬੂਤ ​​ਕੀਤਾ ਹੈ ਤਾਂ ਜੋ ਇਹ ਸੁਨਿਸ਼ਚਿਤ ਕੀਤਾ ਜਾ ਸਕੇ ਕਿ ਨਿਰਦੇਸ਼ਾਂ ਦੀ ਸਖਤੀ ਨਾਲ ਪਾਲਣਾ ਕੀਤੀ ਜਾਵੇ। ਇਹ ਸੁਨਿਸ਼ਚਿਤ ਕਰਨ ਲਈ ਕਿ ਗੋਆ ਮੈਡੀਕਲ ਕਾਲਜ ਨੂੰ ਢੁੱਕਵੀਂ ਆਕਸੀਜਨ ਦੀ ਸਪਲਾਈ ਮਿਲੇਗੀ, ਰਾਜ ਸਰਕਾਰ ਨੇ ਪ੍ਰਾਈਵੇਟ ਹਸਪਤਾਲਾਂ ਅਤੇ ਮੁੱਢਲੇ ਸਿਹਤ ਕੇਂਦਰਾਂ ਨੂੰ ਆਕਸੀਜਨ ਦੀ ਸਪਲਾਈ ਨੂੰ ਸਹੀ ਤਰੀਕੇ ਨਾਲ ਵਰਤਣਾ ਸ਼ੁਰੂ ਕਰ ਦਿੱਤਾ ਹੈ।

  • ਕੇਰਲ: ਰਾਜ ਸਰਕਾਰ ਲੌਕਡਾਊਨ ਨੂੰ ਵਧਾਉਣ ’ਤੇ ਵਿਚਾਰ ਕਰ ਰਹੀ ਹੈ ਕਿਉਂਕਿ ਕੋਵਿਡ-19 ਦੀ ਗਿਣਤੀ ਅਤੇ ਟੈਸਟ ਪਾਜ਼ੀਟਿਵੀਟੀ ਦਰ ਘਟਣ ਦੇ ਕੋਈ ਸੰਕੇਤ ਨਹੀਂ ਦਿਖਾਉਂਦੀ। ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ ਕੋਵਿਡ-19 ਦੇ ਅੰਕੜਿਆਂ ’ਤੇ ਵਿਚਾਰ ਕਰਨ ਤੋਂ ਬਾਅਦ ਅੰਤਮ ਫੈਸਲਾ ਲਿਆ ਜਾਵੇਗਾ। ਸਿਹਤ ਵਿਭਾਗ ਅਤੇ ਮਾਹਰ ਕਮੇਟੀ ਨੇ ਲੌਕਡਾਊਨ ਨੂੰ ਵਧਾਉਣ ਦੀ ਸਿਫਾਰਸ਼ ਕੀਤੀ ਹੈ। ਹਾਲਾਂਕਿ, ਇਹ ਸੁਝਾਅ ਵੀ ਹਨ ਕਿ ਸਖ਼ਤ ਲੌਕਡਾਊਨ ਨੂੰ ਸਿਰਫ ਉੱਚੇ ਟੀਪੀਆਰ ਵਾਲੇ ਖੇਤਰਾਂ ਵਿੱਚ ਲਾਗੂ ਕਰਨ ਦੀ ਜ਼ਰੂਰਤ ਹੈ। ਰਾਜ ਵਿੱਚ ਕੱਲ੍ਹ 43,520 ਨਵੇਂ ਕੋਵਿਡ ਮਾਮਲੇ ਸਾਹਮਣੇ ਆਏ ਹਨ। 95 ਨਵੀਂਆਂ ਮੌਤਾਂ ਦੀ ਪੁਸ਼ਟੀ ਹੋਈ ਹੈ, ਜਿਸ ਨਾਲ ਮਰਨ ਵਾਲਿਆਂ ਦੀ ਗਿਣਤੀ 6053 ਹੋ ਗਈ ਹੈ। ਟੀਪੀਆਰ ਵਧਿਆ ਹੈ ਅਤੇ 29.75% ਤੱਕ ਪਹੁੰਚ ਗਿਆ ਹੈ। ਇਸ ਦੌਰਾਨ ਸਖਤ ਕੋਵਿਡ ਪਾਬੰਦੀਆਂ ਤਹਿਤ ਅੱਜ ਰਾਜ ਵਿੱਚ ਈਦ-ਉਲ-ਫਿਤਰ ਮਨਾਇਆ ਜਾ ਰਿਹਾ ਹੈ। ਧਾਰਮਿਕ ਨੇਤਾਵਾਂ ਦੀ ਅਪੀਲ ਤੋਂ ਬਾਅਦ, ਲੋਕਾਂ ਨੇ ਉਨ੍ਹਾਂ ਦੀਆਂ ਈਦ ਦੀਆਂ ਨਮਾਜ਼ਾਂ ਘਰ ਵਿੱਚ ਅਰਦਾਸ ਕੀਤੀਆਂ। ਹੁਣ ਤੱਕ ਰਾਜ ਵਿੱਚ ਕੁੱਲ 82,00,528 ਵਿਅਕਤੀ ਟੀਕੇ ਲਗਵਾ ਚੁੱਕੇ ਹਨ। 62,62,809 ਨੇ ਪਹਿਲੀ ਖੁਰਾਕ ਅਤੇ 19,37,719 ਲੋਕਾਂ ਨੇ ਆਪਣੀ ਦੂਜੀ ਖੁਰਾਕ ਪ੍ਰਾਪਤ ਕੀਤੀ ਹੈ।

  • ਤਮਿਲ ਨਾਡੂ: ਮੁੱਖ ਮੰਤਰੀ ਐੱਮ ਕੇ ਸਟਾਲਿਨ ਨੇ ਵੀਰਵਾਰ ਨੂੰ ਪ੍ਰਧਾਨ ਮੰਤਰੀ ਨੂੰ ਪੱਤਰ ਲਿਖ ਕੇ ਕੋਵਿਡ ਦਵਾਈਆਂ ਅਤੇ ਟੀਕਿਆਂ ਲਈ ਜੀਐੱਸਟੀ ਮੁਅੱਤਲ ਕਰਨ ਦੀ ਮੰਗ ਕੀਤੀ ਹੈ। ਮੁੱਖ ਮੰਤਰੀ ਨੇ ਅੱਗੇ ਕੇਂਦਰ ਨੂੰ ਅਪੀਲ ਕੀਤੀ ਕਿ ਉਹ ਰਾਜ ਸਰਕਾਰਾਂ ਦੇ ਕਰਜ਼ੇ ਤੋਂ ਜੀਡੀਪੀ ਅਨੁਪਾਤ ਨੂੰ 3% ਤੋਂ ਨਰਮ ਕਰਕੇ 4% ਕਰਨ ਤਾਂ ਜੋ ਰਾਜ ਸਰਕਾਰਾਂ ਨੂੰ ਅਜਿਹੇ ਮੁਸ਼ਕਲ ਸਮੇਂ ਵਿੱਚ ਕਰਜ਼ਾ ਪ੍ਰਾਪਤ ਕਰਨ ਦੇ ਸਮਰੱਥ ਬਣਾਇਆ ਜਾ ਸਕੇ। ਕੋਵਿਡ-19 ਸੰਕਟ ਨਾਲ ਨਜਿੱਠਣ ਲਈ ਚੁੱਕੇ ਜਾਣ ਵਾਲੇ ਕਦਮਾਂ ਬਾਰੇ ਵਿਚਾਰ ਵਟਾਂਦਰੇ ਲਈ ਅੱਜ ਮੁੱਖ ਮੰਤਰੀ ਦੀ ਪ੍ਰਧਾਨਗੀ ਵਿੱਚ ਸਰਬ ਪਾਰਟੀ ਬੈਠਕ ਕੀਤੀ ਜਾ ਰਹੀ ਹੈ। ਵੇਦਾਂਤ ਲਿਮਟਿਡ ਦੀ ਮਾਲਕੀ ਵਾਲੀ ਸਟਰਲਾਈਟ ਕਾਪਰ ਨੇ ਤਮਿਲ ਨਾਡੂ ਵਿੱਚ ਮੈਡੀਕਲ ਆਕਸੀਜਨ ਦਾ ਉਤਪਾਦਨ ਸ਼ੁਰੂ ਕੀਤਾ ਹੈ ਅਤੇ ‘ਮੈਡੀਕਲ ਗ੍ਰੇਡ ਆਕਸੀਜਨ’ ਦਾ ਪਹਿਲਾ ਸਮੂਹ ਅੱਜ ਭੇਜਿਆ ਗਿਆ ਹੈ। ਤਮਿਲ ਨਾਡੂ ਲਈ ਭਾਰਤੀ ਰੇਲਵੇ ਦੀ ਪਹਿਲੀ ਆਕਸੀਜਨ ਐਕਸਪ੍ਰੈੱਸ ਬੁੱਧਵਾਰ ਨੂੰ ਪੱਛਮੀ ਬੰਗਾਲ ਦੇ ਦੁਰਗਾਪੁਰ ਦੇ ਰੇਲਵੇ ਸਟੇਸ਼ਨ ਤੋਂ 80 ਮੀਟ੍ਰਿਕ ਟਨ (ਐੱਮਟੀ) ਤਰਲ ਮੈਡੀਕਲ ਆਕਸੀਜਨ (ਐੱਲਐੱਮਓ) ਲੈ ਕੇ ਗਈ ਹੈ। ਕੇਂਦਰ ਦੁਆਰਾ ਇਹ ਦਰਖਾਸਤ ਦਿੱਤੀ ਗਈ ਕਿ ਡੀਆਰਡੀਓ ਦੁਆਰਾ ਵਿਕਸਿਤ ਕੀਤੇ ਗਏ ਇੱਕ ਲੱਖ ਤੋਂ ਵੱਧ ਆਕਸੀਜਨ ਜਨਰੇਟਰ ਨੂੰ ਪੀਐੱਮ ਕੇਅਰਜ਼ ਫੰਡ ਤਹਿਤ ਸਥਾਪਤ ਕਰਨ ਲਈ ਮਨਜ਼ੂਰੀ ਦਿੱਤੀ ਗਈ ਹੈ, ਮਦਰਾਸ ਹਾਈ ਕੋਰਟ ਨੇ ਬੁੱਧਵਾਰ ਨੂੰ ਤਮਿਲ ਨਾਡੂ ਸਰਕਾਰ ਤੋਂ ਮੰਗ ਕੀਤੀ ਕਿ ਉਹ ਵਧ ਰਹੀ ਆਕਸੀਜਨ ਦੀ ਮੰਗ ਨੂੰ ਹੋਰ ਪੂਰਾ ਕਰਨ ਲਈ ਤੁਰੰਤ ਇਸ ਤਰ੍ਹਾਂ ਦੀ ਸਥਾਪਨਾ ਕੀਤੀ ਜਾਵੇ। ਬੁੱਧਵਾਰ ਨੂੰ ਤਮਿਲ ਨਾਡੂ ਵਿੱਚ ਹੁਣ ਤੱਕ ਇੱਕ ਦਿਨ ਵਿੱਚ ਸਭ ਤੋਂ ਵੱਧ 30,355 ਨਵੇਂ ਕੋਵਿਡ-19 ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਕੁੱਲ ਕੇਸ ਵੱਧ ਕੇ 14,68,864 ਤੱਕ ਪਹੁੰਚ ਗਏ ਹਨ, ਜਦੋਂਕਿ ਪਿਛਲੇ 24 ਘੰਟਿਆਂ ਵਿੱਚ 293 ਮੌਤਾਂ ਹੋਣ ਨਾਲ ਮੌਤਾਂ ਦੀ ਗਿਣਤੀ 16,471 ਹੋ ਗਈ ਹੈ ਅਤੇ ਰਾਜ ਵਿੱਚ 1,72,735 ਐਕਟਿਵ ਕੇਸ ਹਨ। ਹੁਣ ਤੱਕ ਰਾਜ ਭਰ ਵਿੱਚ 67,38,923 ਟੀਕੇ ਲਗਾਏ ਜਾ ਚੁੱਕੇ ਹਨ, ਜਿਨ੍ਹਾਂ ਵਿੱਚੋਂ 49,37,244 ਲੋਕਾਂ ਨੇ ਪਹਿਲੀ ਖੁਰਾਕ ਅਤੇ 18,01,679 ਨੇ ਦੂਜੀ ਖੁਰਾਕ ਪ੍ਰਾਪਤ ਕੀਤੀ ਹੈ।

  • ਕਰਨਾਟਕ: ਨਵੇਂ ਕੇਸ ਆਏ: 39998; ਕੁੱਲ ਐਕਟਿਵ ਮਾਮਲੇ: 592182; ਨਵੀਂਆਂ ਕੋਵਿਡ ਮੌਤਾਂ: 517; ਕੁੱਲ ਕੋਵਿਡ ਮੌਤਾਂ: 20368। ਰਾਜ ਵਿੱਚ ਕੱਲ ਲਗਭਗ 88,437 ਟੀਕੇ ਲਗਾਏ ਗਏ ਹਨ, ਹੁਣ ਤੱਕ ਕੁੱਲ 1,08,82,080 ਟੀਕੇ ਲਗਾਏ ਜਾ ਚੁੱਕੇ ਹਨ। ਨਾਕਾਫ਼ੀ ਸਪਲਾਈ ਅਤੇ ਭੰਡਾਰ ਦੀ ਘਾਟ ਕਾਰਨ ਰਾਜ ਸਰਕਾਰ ਨੇ 18 ਤੋਂ 4 ਸਾਲ ਦੀ ਉਮਰ ਸਮੂਹ ਲਈ ਟੀਕਾਕਰਣ ਬੰਦ ਕਰਨ ਦਾ ਫੈਸਲਾ ਕੀਤਾ ਹੈ, ਹੁਣ 45 ਸਾਲ ਦੇ ਉਮਰ ਸਮੂਹ ਨੂੰ ਪਹਿਲ ਦੇ ਅਧਾਰ ’ਤੇ ਦੂਜੀ ਖੁਰਾਕ ਦੇਣ ਦਾ ਫੈਸਲਾ ਕੀਤਾ ਹੈ। ਕੇਂਦਰ ਸਰਕਾਰ ਨੇ ਹਾਈ ਕੋਰਟ ਨੂੰ ਦੱਸਿਆ ਹੈ ਕਿ ਰਾਜ ਨੂੰ ਸਪਲਾਈ ਕੀਤੀ ਗਈ ਰੇਮੇਡੇਸੀਵਰ ਦੀ ਮਾਤਰਾ ਵਧਾ ਕੇ 5.75 ਲੱਖ ਕਰ ਦਿੱਤੀ ਗਈ ਹੈ।

  • ਆਂਧਰ ਪ੍ਰਦੇਸ਼: ਰਾਜ ਵਿੱਚ 90,750 ਨਮੂਨਿਆਂ ਦੀ ਜਾਂਚ ਕਰਨ ਤੋਂ ਬਾਅਦ 21,452 ਨਵੇਂ ਕੋਵਿਡ-19 ਮਾਮਲੇ ਸਾਹਮਣੇ ਆਏ ਅਤੇ 89 ਮੌਤਾਂ ਹੋਈਆਂ ਹਨ, ਜਦੋਂ ਕਿ ਪਿਛਲੇ 24 ਘੰਟਿਆਂ ਦੌਰਾਨ 19,095 ਮਰੀਜ਼ਾਂ ਨੂੰ ਛੁੱਟੀ ਮਿਲ ਗਈ ਹੈ। ਕੁੱਲ ਕੇਸ: 13,44,386; ਐਕਟਿਵ ਕੇਸ: 1,97,370; ਡਿਸਚਾਰਜ: 11,38,028; ਮੌਤਾਂ: 8988। ਕੱਲ੍ਹ ਤੱਕ ਰਾਜ ਵਿੱਚ ਕੋਵਿਡ ਟੀਕੇ ਦੀਆਂ ਕੁੱਲ 73,73,521 ਖੁਰਾਕਾਂ ਦਾ ਪ੍ਰਬੰਧ ਕੀਤਾ ਗਿਆ ਹੈ, ਜਿਸ ਵਿੱਚ 53,30,276 ਲੋਕਾਂ ਨੂੰ ਪਹਿਲੀ ਖੁਰਾਕ ਅਤੇ 20,43,245 ਲੋਕਾਂ ਨੂੰ ਦੂਜੀ ਖੁਰਾਕ ਦਿੱਤੀ ਜਾ ਚੁੱਕੀ ਹੈ। ਰਾਜ ਦੇ ਸਿਹਤ ਮੰਤਰੀ ਨੇ ਕਿਹਾ ਕਿ ਆਕਸੀਜਨ ਦੀ ਸਮਰੱਥਾ ਮੌਜੂਦਾ 517 ਐੱਮਟੀ ਤੋਂ 600 ਮੀਟਰਕ ਟਨ ਤੱਕ ਵਧਾ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਆਕਸੀਜਨ ਦੀ ਬਰਬਾਦੀ ਨੂੰ ਰੋਕਣ ਲਈ ਨਿਗਰਾਨੀ ਸੈੱਲ ਸਥਾਪਤ ਕੀਤੇ ਜਾਣਗੇ। ਉਨ੍ਹਾਂ ਨੇ ਕਿਹਾ ਕਿ ਰੇਮੇਡੇਸੀਵਰ ਟੀਕਿਆਂ ਦੀ ਕਾਲਾ ਬਾਜ਼ਾਰੀ ਨੂੰ ਰੋਕਣ ਲਈ ਟਾਸਕ ਫੋਰਸ ਕਮੇਟੀਆਂ ਦਾ ਗਠਨ ਕੀਤਾ ਗਿਆ ਸੀ। ਇਸ ਦੌਰਾਨ, ਹਾਈ ਕੋਰਟ ਵੱਲੋਂ ਤੇਲੰਗਨਾ ਸਰਕਾਰ ਨੂੰ ਨਿਰਦੇਸ਼ ਦਿੱਤੇ ਜਾਣ ਤੋਂ ਬਾਅਦ ਕੋਡਡ ਮੰਡਲ ਦੇ ਰਾਮਪੁਰਮ ਚੌਰਾਹੇ ’ਤੇ ਆਂਧਰ ਪ੍ਰਦੇਸ਼ ਤੋਂ ਤੇਲੰਗਾਨਾ ਆਉਣ ਵਾਲੀਆਂ ਐਂਬੂਲੈਂਸਾਂ ’ਤੇ ਲੱਗੀ ਰੋਕ ਨੂੰ ਹਟਾ ਦਿੱਤਾ ਗਿਆ ਹੈ।

  • ਤੇਲੰਗਾਨਾ: ਰਾਜ ਦੇ ਉਦਯੋਗ ਰਾਜ ਮੰਤਰੀ ਸ਼੍ਰੀ ਕੇ. ਟੀ. ਰਾਮਾ ਰਾਓ ਦੀ ਅਗਵਾਈ ਵਾਲੀ ਕੋਵਿਡ ਰਾਜ ਪੱਧਰੀ ਟਾਸਕ ਫੋਰਸ ਨੇ ਬੁੱਧਵਾਰ ਨੂੰ ਆਪਣੀ ਪਹਿਲੀ ਬੈਠਕ ਕੀਤੀ ਅਤੇ ਅਗਲੇ ਤਿੰਨ ਮਹੀਨਿਆਂ ਲਈ ਸਰਕਾਰੀ ਹਸਪਤਾਲਾਂ ਵਿੱਚ ਕੋਵਿਡ ਨਾਲ ਸੰਬੰਧਤ ਦਵਾਈਆਂ ਅਤੇ ਹੋਰ ਮੈਡੀਕਲ ਉਪਕਰਣ ਖਰੀਦਣ ਦਾ ਫੈਸਲਾ ਲਿਆ। ਕੱਲ੍ਹ ਕੇਂਦਰੀ ਸਿਹਤ ਮੰਤਰੀ ਡਾ. ਹਰਸ਼ ਵਰਧਨ ਨਾਲ ਇੱਕ ਵੀਡੀਓ ਕਾਨਫ਼ਰੰਸ ਦੌਰਾਨ ਰਾਜ ਦੇ ਵਿੱਤ ਮੰਤਰੀ ਸ਼੍ਰੀ ਟੀ. ਹਰੀਸ਼ ਰਾਓ ਨੇ ਕੇਂਦਰ ਸਰਕਾਰ ਨੂੰ ਕੋਵਿਡ-19 ਦੇ ਮਰੀਜ਼ਾਂ ਦੇ ਇਲਾਜ ਲਈ ਲੋੜੀਂਦੇ ਟੀਕਿਆਂ ਦੀਆਂ ਖੁਰਾਕਾਂ ਅਤੇ ਹੋਰ ਜ਼ਰੂਰੀ ਚੀਜ਼ਾਂ ਦੀ ਸਪਲਾਈ ਵਧਾਉਣ ਦੀ ਬੇਨਤੀ ਕੀਤੀ। ਇਸ ਦੌਰਾਨ ਕੱਲ੍ਹ ਰਾਜ ਵਿੱਚ ਕੋਵਿਡ-19 ਦੇ 4,723 ਨਵੇਂ ਕੇਸ ਆਏ ਅਤੇ 31 ਮੌਤਾਂ ਹੋਈਆਂ ਹਨ, ਜਿਸ ਨਾਲ ਮਰਨ ਵਾਲਿਆਂ ਦੀ ਗਿਣਤੀ 2,834 ਹੋ ਗਈ ਹੈ ਅਤੇ ਕੁੱਲ ਕੇਸ 5,11,711 ਹੋ ਗਏ ਹਨ। ਤੇਲੰਗਾਨਾ ਵਿੱਚ ਹੁਣ ਐਕਟਿਵ ਮਾਮਲਿਆਂ ਦੀ ਗਿਣਤੀ 59,133 ਹੈ।

  • ਅਸਾਮ: ਬੁੱਧਵਾਰ ਨੂੰ ਅਸਾਮ ਸਰਕਾਰ ਨੇ ਰਾਜ ਦੇ ਸ਼ਹਿਰੀ ਅਤੇ ਅਰਧ-ਸ਼ਹਿਰੀ ਇਲਾਕਿਆਂ ਵਿੱਚ ਸਾਰੇ ਦਫ਼ਤਰਾਂ, ਧਾਰਮਿਕ ਸਥਾਨਾਂ ਅਤੇ ਹਫ਼ਤਾਵਾਰੀ ਬਜ਼ਾਰਾਂ ਨੂੰ 15 ਦਿਨਾਂ ਲਈ ਬੰਦ ਕਰਨ ਦੇ ਨਾਲ-ਨਾਲ ਕੋਵਿਡ ਦੇ ਵਾਧੇ ਦੇ ਮੱਦੇਨਜ਼ਰ ਦੁਪਹਿਰ 2 ਵਜੇ ਤੋਂ ਸਵੇਰੇ 5 ਵਜੇ ਤੱਕ ਲੋਕਾਂ ਦੀ ਆਵਾਜਾਈ ’ਤੇ ਰੋਕ ਲਗਾਉਣ ਦੇ ਆਦੇਸ਼ ਦਿੱਤੇ ਹਨ। ਸ਼ਹਿਰੀ ਅਤੇ ਅਰਧ-ਸ਼ਹਿਰੀ ਸਥਾਨਾਂ ਲਈ ਮਿਉਂਸੀਪਲ ਖੇਤਰਾਂ ਦੇ 5 ਕਿਲੋਮੀਟਰ ਦੇ ਘੇਰੇ ਵਿੱਚ ਇੱਕ ਨਵਾਂ ਸਮੂਹ ਦਿਸ਼ਾ ਨਿਰਦੇਸ਼ ਜਾਰੀ ਕਰਦਿਆਂ, ਮੁੱਖ ਸਕੱਤਰ ਜਿਸ਼ਨੂ ਬੜੂਆ ਨੇ ਕਿਹਾ ਕਿ ਸਾਰੀਆਂ ਦੁਕਾਨਾਂ ਅਤੇ ਵਪਾਰਕ ਅਦਾਰੇ ਦੁਪਹਿਰ ਦੇ 1 ਵਜੇ ਤੱਕ ਬੰਦ ਹੋ ਜਾਣੇ ਚਾਹੀਦੇ ਹਨ। ਬੁੱਧਵਾਰ ਨੂੰ ਰਾਜ ਵਿੱਚ ਕੋਵਿਡ-19 ਦੇ 71 ਮਰੀਜ਼ਾਂ ਦੀ ਮੌਤ ਹੋ ਗਈ ਜਦੋਂ 5,657 ਨਵੇਂ ਪਾਜ਼ਿਟਿਵ ਮਾਮਲੇ ਸਾਹਮਣੇ ਆਏ ਹਨ। ਕਾਮਰੂਪ (ਐੱਮ) ਵਿੱਚ 1,456 ਮਾਮਲੇ ਸਾਹਮਣੇ ਆਏ ਹਨ। ਰਾਜ ਵਿੱਚ ਕੋਵਿਡ-19 ਦੀ ਪਾਜ਼ਿਟਿਵ ਦਰ 8.8 ਫੀਸਦੀ ਹੈ। ਰਾਜ ਸਿਹਤ ਵਿਭਾਗ, ਦੂਜੇ ਰਾਜਾਂ ਦੀ ਤਰ੍ਹਾਂ, ਦੂਜੀ ਖੁਰਾਕ ਦੇ ਲਾਭਾਰਥੀਆਂ ਨੂੰ ਤਰਜੀਹ ਦੇਣ ਦੀ ਯੋਜਨਾ ਬਣਾ ਰਿਹਾ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਉਹ ਦੂਜੀ ਖੁਰਾਕ ਨੂੰ ਸਮੇਂ ਸਿਰ ਪ੍ਰਾਪਤ ਕਰ ਸਕਣ। ਮੁੱਖ ਮੰਤਰੀ ਹਿਮੰਤਾਂ ਬਿਸਵਾ ਸਰਮਾ ਨੇ ਬੁੱਧਵਾਰ ਨੂੰ ਆਪਣੀ ਕੈਬਨਿਟ ਦੇ ਮੰਤਰੀਆਂ ਨੂੰ ਕੋਵਿਡ-19 ਸਥਿਤੀ ਦੀ ਨਿਗਰਾਨੀ ਕਰਨ ਅਤੇ ਸੰਬੰਧਤ ਜ਼ਿਲ੍ਹਿਆਂ ਦੇ ਪ੍ਰਸ਼ਾਸਨ ਨੂੰ ਜ਼ਰੂਰੀ ਮਾਰਗ ਦਰਸ਼ਨ ਦੇਣ ਨੂੰ ਯਕੀਨੀ ਬਣਾਉਣ ਲਈ ਵਿਸ਼ੇਸ਼ ਜ਼ਿਲ੍ਹੇ ਸੌਪੇ।

  • ਮਣੀਪੁਰ: ਮਣੀਪੁਰ ਵਿੱਚ ਪਿਛਲੇ 24 ਘੰਟਿਆਂ ਦੌਰਾਨ 666 ਨਵੇਂ ਮਾਮਲੇ ਸਾਹਮਣੇ ਆਏ, 17 ਮੌਤਾਂ ਹੋਈਆਂ ਹਨ। ਇੰਫਾਲ ਦੇ ਰਿਮਜ਼ ਦੇ ਡਿਪਟੀ ਮੈਡੀਕਲ ਸੁਪਰਡੈਂਟ ਡਾ: ਨੇਪਰਾਮ ਸੰਜੀਬ ਨੇ ਕਿਹਾ ਕਿ ਪਿਛਲੇ ਕੁਝ ਦਿਨਾਂ ਤੋਂ ਕੋਵਿਡ-19 ਕਾਰਨ ਹੋਈਆਂ ਮੌਤਾਂ ਦੀ ਗਿਣਤੀ ਵਿੱਚ ਵਾਧੇ ਦਾ ਇੱਕ ਮੁੱਖ ਕਾਰਨ ਹਸਪਤਾਲਾਂ ਵਿੱਚ ਮਰੀਜ਼ਾਂ ਦਾ ਦੇਰ ਨਾਲ ਦਾਖਲਾ ਹੋਣਾ ਹੈ। ਰਾਜ ਵਿੱਚ ਟੀਕਾ ਲਗਵਾਉਣ ਵਾਲੇ ਲੋਕਾਂ ਦੀ ਕੁੱਲ ਗਿਣਤੀ 2,82,958 ਤੱਕ ਪਹੁੰਚ ਗਈ ਹੈ।

  • ਮੇਘਾਲਿਆ: ਬੁੱਧਵਾਰ ਨੂੰ ਮੇਘਾਲਿਆ ਵਿੱਚ ਚੌਥੇ ਦਿਨ 400 ਤੋਂ ਵੱਧ ਤਾਜ਼ਾ ਕੇਸ ਸਾਹਮਣੇ ਆਏ ਹਨ, ਜਦੋਂਕਿ 8 ਹੋਰ ਮੌਤਾਂ ਹੋਣ ਨਾਲ ਮਰਨ ਵਾਲਿਆਂ ਦੀ ਕੁੱਲ ਗਿਣਤੀ 250 ਹੋ ਗਈ ਹੈ। ਰਾਜ ਵਿੱਚ 314 ਮਰੀਜ਼ ਠੀਕ ਹੋਏ ਹਨ ਜਿਸ ਨਾਲ ਰਿਕਵਰਡ ਮਰੀਜ਼ਾਂ ਦੀ ਗਿਣਤੀ 17,354 ਹੋ ਗਈ ਹੈ। ਮੇਘਾਲਿਆ ਸਰਕਾਰ 45 ਸਾਲ ਤੋਂ ਵੱਧ ਉਮਰ ਦੇ ਲੋਕਾਂ ਲਈ ਕੋਵਿਡ ਟੀਕਾਕਰਣ ਦੀ ਮੁਹਿੰਮ ਦੇ ਮਾੜੇ ਰਿਸਪਾਂਸ ਤੋਂ ਨਾਖੁਸ਼ ਹੈ। ਉਪ ਮੁੱਖ ਮੰਤਰੀ ਪ੍ਰੈੱਸਟੋਨ ਟੈਨਸੋਂਗ ਨੇ ਬੁੱਧਵਾਰ ਨੂੰ ਇੱਕ ਸਮੀਖਿਆ ਬੈਠਕ ਤੋਂ ਬਾਅਦ ਪੱਤਰਕਾਰਾਂ ਨੂੰ ਦੱਸਿਆ ਕਿ ਟੀਚੇ ਵਾਲੇ ਸਮੂਹ ਲਈ ਟੀਕਾਕਰਣ ਕਵਰੇਜ ਸਿਰਫ 37-38% ਹੈ।

  • ਸਿੱਕਿਮ: ਸਿੱਕਿਮ ਹਾਈ ਕੋਰਟ ਨੇ ਹਸਪਤਾਲਾਂ ਵਿੱਚ ਕੋਵਿਡ ਦੇਖਭਾਲ ਦੀ ਢੁੱਕਵੀਂ ਸਹੂਲਤ ਲਈ ਰਾਜ ਸਰਕਾਰ ਦੀ ਖਿਚਾਈ ਕੀਤੀ। ਰਾਜ ਵਿੱਚ ਹੁਣ ਤੱਕ ਕੋਵਿਡ ਕਾਰਨ 183 ਮੌਤਾਂ ਹੋਈਆਂ ਹਨ।

  • ਤ੍ਰਿਪੁਰਾ: ਪੱਛਮੀ ਤ੍ਰਿਪੁਰਾ ਜ਼ਿਲ੍ਹੇ ਵਿੱਚ 2 ਮੌਤਾਂ ਹੋਈਆਂ ਅਤੇ 416 ਨਵੇਂ ਕੇਸ ਆਏ ਜਿਸ ਨਾਲ ਰਾਜ ਵਿੱਚ ਪਾਜ਼ਿਟਿਵ ਕੇਸਾਂ ਦੀ ਗਿਣਤੀ 238 ਤੱਕ ਪਹੁੰਚ ਗਈ ਹੈ। ਰਾਜ ਸਰਕਾਰ ਨੇ ਕੰਨਟੇਨਮੈਂਟ ਜ਼ੋਨ ਵਿੱਚ ਰਹਿਣ ਵਾਲੇ ਲੋਕਾਂ ਨੂੰ ਮੁਫ਼ਤ ਰਾਸ਼ਨ ਦੇਣ ਦਾ ਫੈਸਲਾ ਕੀਤਾ ਹੈ। ਇਸ ਦੌਰਾਨ ਰਾਜ ਨੇ ਕੋਵੈਕਸਿਨ ਦੀਆਂ 15150 ਖੁਰਾਕਾਂ ਨਾਲ ਅੱਜ 18 ਤੋਂ ਵੱਧ ਉਮਰ ਸਮੂਹ ਦਾ ਟੀਕਾਕਰਣ ਸ਼ੁਰੂ ਕੀਤਾ ਹੈ।

  • ਨਾਗਾਲੈਂਡ: ਬੁੱਧਵਾਰ ਨੂੰ ਨਾਗਾਲੈਂਡ ਵਿੱਚ ਇੱਕ ਦਿਨ ਵਿੱਚ ਸਭ ਤੋਂ ਵੱਧ 338 ਨਵੇਂ ਕੇਸ ਆਏ ਅਤੇ 9 ਮੌਤਾਂ ਹੋਈਆਂ ਹਨ। ਐਕਟਿਵ ਕੇਸ 3297 ਹਨ ਜਦੋਂ ਕਿ ਕੁੱਲ ਕੇਸਾਂ ਦੀ ਗਿਣਤੀ 16,890 ਹੋ ਗਈ ਹੈ। ਸਰਕਾਰੀ ਅਤੇ ਪ੍ਰਾਈਵੇਟ ਦੋਵਾਂ ਸਕੂਲਾਂ ਦੀਆਂ ਗਰਮੀਆਂ ਦੀਆਂ ਛੁੱਟੀਆਂ 21 ਮਈ ਤੱਕ ਵਧਾਈਆਂ ਗਈਆਂ ਹਨ। ਸਕੂਲ ਸਿੱਖਿਆ ਵਿਭਾਗ ਦੇ ਆਦੇਸ਼ਾਂ ਅਨੁਸਾਰ ਇਹ ਫੈਸਲਾ ਮੌਜੂਦਾ ਮਹਾਮਾਰੀ ਦੀ ਸਥਿਤੀ ਦੇ ਮੱਦੇਨਜ਼ਰ ਲਿਆ ਗਿਆ ਹੈ। ਖੇਤਰੀ ਆਯੁਰਵੈਦ ਕੇਂਦਰ, ਦੀਮਾਪੁਰ ਨੇ ਹੋਮ ਆਈਸੋਲੇਸ਼ਨ ਅਧੀਨ ਕੋਵਿਡ ਮਰੀਜ਼ਾਂ ਨੂੰ ਆਯੁਸ਼ 64 ਗੋਲੀਆਂ ਦੇਣਾ ਸ਼ੁਰੂ ਕੀਤਾ ਹੈ। ਇਹ ਵੰਡ 20 ਦਿਨਾਂ ਤੱਕ ਜਾਰੀ ਰਹੇਗੀ।

  • ਪੰਜਾਬ: ਪਾਜ਼ਿਟਿਵ ਪਾਏ ਗਏ ਮਰੀਜ਼ਾਂ ਦੀ ਗਿਣਤੀ 467539 ਹੈ। ਐਕਟਿਵ ਕੇਸਾਂ ਦੀ ਗਿਣਤੀ 79963 ਹੈ। ਕੁੱਲ ਮੌਤਾਂ ਦੀ ਗਿਣਤੀ 11111 ਹੈ। ਕੋਵਿਡ-19 ਦੀ ਪਹਿਲੀ ਖੁਰਾਕ (ਹੈਲਥਕੇਅਰ + ਫ਼ਰੰਟਲਾਈਨ ਵਰਕਰ) ਲਈ ਕੁੱਲ 806082 ਲੋਕਾਂ ਨੂੰ ਟੀਕਾ ਲਗਾਇਆ ਗਿਆ ਹੈ। ਕੋਵਿਡ-19 ਦੀ ਦੂਜੀ ਖੁਰਾਕ (ਹੈਲਥਕੇਅਰ + ਫ਼ਰੰਟਲਾਈਨ ਵਰਕਰ) ਲਈ ਕੁੱਲ 235646 ਲੋਕਾਂ ਨੂੰ ਟੀਕਾ ਲਗਾਇਆ ਗਿਆ ਹੈ। 45 ਸਾਲ ਤੋਂ ਵੱਧ ਉਮਰ ਦੇ 2570979 ਵਿਅਕਤੀਆਂ ਨੂੰ ਪਹਿਲੀ ਖੁਰਾਕ ਦਿੱਤੀ ਗਈ ਹੈ। 45 ਸਾਲ ਤੋਂ ਵੱਧ ਉਮਰ ਦੇ 417899 ਵਿਅਕਤੀਆਂ ਨੂੰ ਦੂਜੀ ਖੁਰਾਕ ਦਿੱਤੀ ਗਈ ਹੈ।

  • ਹਰਿਆਣਾ: ਹੁਣ ਤੱਕ ਪਾਏ ਗਏ ਕੋਵਿਡ ਕੇਸਾਂ ਦੀ ਕੁੱਲ ਗਿਣਤੀ 652742 ਹੈ। ਕੁੱਲ ਐਕਟਿਵ ਕੋਵਿਡ ਕੇਸ 107058 ਹਨ। ਮੌਤਾਂ ਦੀ ਗਿਣਤੀ 6075 ਹੈ। ਹੁਣ ਤੱਕ ਕੁੱਲ 4658366 ਲੋਕਾਂ ਨੂੰ ਟੀਕਾਕਰਣ ਲਗਾਇਆ ਗਿਆ ਹੈ।

  • ਚੰਡੀਗੜ੍ਹ: ਲੈਬ ਦੁਆਰਾ ਪੁਸ਼ਟੀ ਕੀਤੇ ਗਏ ਕੋਵਿਡ-19 ਦੇ ਕੁੱਲ ਕੇਸ 52633 ਹਨ। ਐਕਟਿਵ ਕੇਸਾਂ ਦੀ ਕੁੱਲ ਗਿਣਤੀ 8528 ਹੈ। ਅੱਜ ਤੱਕ ਦੀ ਕੋਵਿਡ-19 ਦੀਆਂ ਮੌਤਾਂ ਦੀ ਕੁੱਲ ਗਿਣਤੀ 599 ਹੈ।

  • ਹਿਮਾਚਲ ਪ੍ਰਦੇਸ਼: ਹੁਣ ਤੱਕ ਕੋਵਿਡ ਪਾਜ਼ਿਟਿਵ ਪਾਏ ਜਾਣ ਵਾਲੇ ਮਰੀਜ਼ਾਂ ਦੀ ਕੁੱਲ ਗਿਣਤੀ 145736 ਹੈ। ਐਕਟਿਵ ਕੇਸਾਂ ਦੀ ਕੁੱਲ ਗਿਣਤੀ 38954 ਹੈ। ਹੁਣ ਤੱਕ ਹੋਈਆਂ ਕੁੱਲ ਮੌਤਾਂ ਦੀ ਗਿਣਤੀ 2055 ਹੈ।

 

 

ਪੀਆਈਬੀ ਫੈਕਟ ਚੈੱਕ

 

 

 

*****

 

ਐੱਮਵੀ/ਏਪੀ



(Release ID: 1718742) Visitor Counter : 192


Read this release in: English , Hindi , Marathi , Gujarati