ਵਣਜ ਤੇ ਉਦਯੋਗ ਮੰਤਰਾਲਾ

ਵਣਜ ਅਤੇ ਉਦਯੋਗ ਮੰਤਰੀ ਨੇ ਯੂਐੱਸਟੀਆਰ ਨਾਲ ਕੋਵਿਡ ਵੈਕਸੀਨ ਦੇ ਉਤਪਾਦਨ ਨੂੰ ਵਧਾਉਣ ਦੇ ਉਪਾਵਾਂ ਦੀ ਚਰਚਾ ਕੀਤੀ

Posted On: 14 MAY 2021 8:24PM by PIB Chandigarh

ਵਣਜ ਅਤੇ ਉਦਯੋਗ, ਰੇਲ, ਖਪਤਕਾਰ ਮਾਮਲੇ ਅਤੇ ਖੁਰਾਕ ਅਤੇ ਜਨਤਕ ਵੰਡ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ 14 ਮਈ 2021 ਨੂੰ ਅਮਰੀਕਾ ਦੇ ਵਪਾਰ ਪ੍ਰਤੀਨਿਧ ਰਾਜਦੂਤ ਕੈਥਰੀਨ ਤਾਈ, ਨਾਲ ਇੱਕ ਵਰਚੁਅਲ ਮੀਟਿੰਗ ਕੀਤੀ। ਇਸ ਮੀਟਿੰਗ ਨੂੰ ਕੋਵਿਡ -19 ਆਲਮੀ ਮਹਾਮਾਰੀ ਦਾ ਟਾਕਰਾ ਕਰਨ ਲਈ ਵੈਕਸੀਨ ਦੀ ਉਪਲਬਧਤਾ ਨੂੰ ਇੱਕ ਸੰਮਿਲਤ ਅਤੇ ਢੁਕਵੇਂ ਢੰਗ-ਤਰੀਕਿਆਂ ਨਾਲ ਵਧਾਉਣ 'ਤੇ ਕੇਂਦ੍ਰਤ ਕੀਤਾ ਗਿਆ। ਗਰੀਬਾਂ ਦੇ ਹੇਠਲੇ ਤਬਕੇ ਨੂੰ ਵੈਕਸੀਨ ਲਗਾਉਣ ਅਤੇ ਜਾਨਾਂ ਬਚਾਉਣ ਦੀ ਚੁਣੌਤੀ ਦਾ ਸਾਹਮਣਾ ਕਰਨ ਲਈ ਵਿਸ਼ਵਵਿਆਪੀ ਵੈਕਸੀਨ ਉਤਪਾਦਨ ਨੂੰ ਵਧਾਉਣ ਦੇ ਕੁਝ ਟਰਿਪਸ ਪ੍ਰਬੰਧਾਂ ਨੂੰ ਮੁਆਫ ਕਰਨ ਦੇ ਪ੍ਰਸਤਾਵ 'ਤੇ ਵੀ ਵਿਚਾਰ ਵਟਾਂਦਰੇ ਕੀਤੇ ਗਏ। ਮੰਤਰੀ ਨੇ ਯੂਐਸਟੀਆਰ ਦਾ ਅਮਰੀਕਾ ਵਲੋਂ ਭਾਰਤ ਦੇ ਪ੍ਰਸਤਾਵ ਲਈ ਸਮਰਥਨ ਦੇਣ ਦਾ ਐਲਾਨ ਕਰਨ ਲਈ ਧੰਨਵਾਦ ਕੀਤਾ। ਮੰਤਰੀ ਨੇ ਕਿਹਾ ਕਿ ਵੈਕਸੀਨ ਨਿਰਮਾਤਾਵਾਂ ਲਈ ਸਪਲਾਈ ਚੇਨ ਖੁੱਲੀ ਅਤੇ ਨਿਰਲੇਪ ਰੱਖੀ ਜਾਣੀ ਚਾਹੀਦੀ ਹੈ ਕਿਉਂਕਿ ਸਾਰੇ ਵਿਸ਼ਵ ਨੂੰ ਟੀਕਿਆਂ ਦੀ ਸਖ਼ਤ ਜ਼ਰੂਰਤ ਹੈ। ਦੋਵੇਂ ਧਿਰ ਵੈਕਸੀਨ ਦੀ ਉਪਲਬਧਤਾ ਵਧਾਉਣ ਅਤੇ ਜਾਨਾਂ ਬਚਾਉਣ ਦੇ ਸਾਂਝੇ ਸੰਕਲਪ ਵੱਲ ਕੰਮ ਕਰਨ ਲਈ ਸਹਿਮਤ ਹੋਏ।

***** 

ਵਾਈਬੀ



(Release ID: 1718739) Visitor Counter : 129