ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੋਵਿਡ ਰਾਹਤ ਸਹਾਇਤਾ ਬਾਰੇ ਅਪਡੇਟ


ਕੋਵਿਡ ਨਾਲ ਨਜਿੱਠਣ ਲਈ ਵਿਦੇਸ਼ੀ ਸਹਾਇਤਾ ਦਾ ਪ੍ਰਵਾਹ ਲਗਾਤਾਰ ਸਹਿਜ ਢੰਗ ਨਾਲ ਸੂਬਿਆਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਵੰਡਿਆ ਅਤੇ ਭੇਜਿਆ ਜਾ ਰਿਹਾ ਹੈ

ਹੁਣ ਤੱਕ 10,000 ਤੋਂ ਵੱਧ ਆਕਸੀਜਨ ਕੰਸਨਟ੍ਰੇਟਰਜ਼ , 12,000 ਤੋਂ ਵੱਧ ਆਕਸੀਜਨ ਸਿਲੰਡਰਜ਼ , 19 ਆਕਸੀਜਨ ਜਨਰੇਸ਼ਨ ਪਲਾਂਟਸ , 6,400 ਤੋਂ ਵੱਧ ਵੈਂਟੀਲੇਟਰਜ਼ / ਬੀ ਆਈ ਪੀ ਏ ਪੀ , ਕਰੀਬ 4.2 ਲੱਖ ਰੇਮਡੇਸਿਵਿਰ ਟੀਕੇ ਸਪੁਰਦ / ਭੇਜੇ ਜਾ ਚੁੱਕੇ ਹਨ

Posted On: 14 MAY 2021 5:35PM by PIB Chandigarh

ਭਾਰਤ ਸਰਕਾਰ ਦੇਸ਼ ਵਿੱਚ ਕੋਵਿਡ 19 ਦੇ ਬੇਮਿਸਾਲ ਉਛਾਲ ਖਿਲਾਫ ਲੜਾਈ ਲਈ ਆਪਣੇ ਯਤਨਾਂ ਨੂੰ ਵਧਾਉਣ ਲਈ ਸੰਸਥਾਵਾਂ/ਵੱਖ ਵੱਖ ਮੁਲਕਾਂ ਤੋਂ 27 ਅਪ੍ਰੈਲ 2021 ਤੋਂ ਅੰਤਰਰਾਸ਼ਟਰੀ ਦਾਨ ਅਤੇ ਕੋਵਿਡ 19 ਰਾਹਤ ਮੈਡੀਕਲ ਸਪਲਾਈ ਅਤੇ ਉਪਕਰਨ ਦੀ ਸਹਾਇਤਾ ਪ੍ਰਾਪਤ ਕਰ ਰਹੀ ਹੈ । ਭਾਰਤ ਸਰਕਾਰ ਦੇ ਵੱਖ ਵੱਖ ਮੰਤਰਾਲੇ/ਵਿਭਾਗ ਵਿਸ਼ਵ ਤੋਂ ਪ੍ਰਾਪਤ ਹੋ ਰਹੀ ਰਾਹਤ ਸਮੱਗਰੀ ਨੂੰ ਤੇਜ਼ੀ ਨਾਲ  " ਪੂਰੀ ਤਰ੍ਹਾਂ ਨਾਲ ਸਰਕਾਰ" ਪਹੁੰਚ ਤਹਿਤ ਮੋਹਰੀ ਹੋ ਕੇ ਕੋਵਿਡ 19 ਨਾਲ ਨਜਿੱਠਣ ਲਈ ਯਤਨ ਕਰ ਰਹੀ ਹੈ । ਭਾਰਤ ਸਰਕਾਰ ਦੇ ਵੱਖ ਵੱਖ ਮੰਤਰਾਲੇ / ਵਿਭਾਗ ਸੁਚੱਜੀ ਅਤੇ ਯੋਜਨਾਬੱਧ ਢੰਗ ਤਰੀਕੇ ਅਪਣਾ ਕੇ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਵਿਸ਼ਵ ਤੋਂ ਆ ਰਹੀ ਸਹਾਇਤਾ ਤੇਜ਼ੀ ਨਾਲ ਸਪੁਰਦ ਕਰ ਰਹੀ ਹੈ ।
ਕੁਲ ਮਿਲਾ ਕੇ 10,796 ਆਕਸੀਜਨ ਕੰਸਨਟ੍ਰੇਟਰਜ਼, 12,269 ਆਕਸੀਜਨ ਸਿਲੰਡਰ, 19 ਆਕਸੀਜਨ ਜਨਰੇਸ਼ਨ ਪਲਾਂਟ , 6,497 ਵੈਂਟੀਲੇਟਰਜ਼ੇਬੀ ਆਈ ਪੀ ਏ ਪੀ , ਤਕਰੀਬਨ 4.2 ਲੱਖ ਰੇਮਡੇਸਿਵਿਰ ਟੀਕੇ 27 ਅਪ੍ਰੈਲ ਤੋਂ 13 ਮਈ ਤੱਕ ਸੜਕੀ ਅਤੇ ਹਵਾਈ ਰਸਤੇ ਸਪੁਰਦ/ਭੇਜੇ ਗਏ ਹਨ ।
12/13 ਮਈ 2021 ਨੂੰ ਇੰਡੋਨੇਸ਼ੀਆ , ਲਕਸਮਬਰਗ , ਓਮਾਨ , ਦੱਖਣ ਕੋਰੀਆ , ਬਰਤਾਨੀਆ , ਯੂ ਐੱਸ ਆਈ ਐੱਸ ਪੀ ਐੱਫ , ਫਿਨਲੈਂਡ ਅਤੇ ਯੂਨਾਨ ਤੋਂ ਪ੍ਰਾਪਤ ਹੋਈਆਂ ਮੁੱਖ ਖੇਪਾਂ ਵਿੱਚ ਹੇਠ ਲਿਖੇ ਉਪਕਰਨ ਤੇ ਹੋਰ ਵਸਤਾਂ ਸ਼ਾਮਲ ਨੇ ।
1.   ਆਕਸੀਜਨ ਕੰਸਨਟ੍ਰੇਟਰਜ਼ - 1506
2.   ਆਕਸੀਜਨ ਸਿਲੰਡਰ - 434
3.   ਵੈਂਟੀਲੇਟਰਜ਼ / ਬੀ ਆਈ ਪੀ ਏ ਪੀ / ਸੀ ਪੀ ਏ ਪੀ - 58
ਸੂਬਿਆਂ/ਕੇਂਦਰ ਸ਼ਾਸਤ ਪ੍ਰਦੇਸ਼ਾਂ ਅਤੇ ਸੰਸਥਾਵਾਂ ਨੂੰ ਫੌਰੀ ਤੌਰ ਤੇ ਪ੍ਰਭਾਵੀ ਢੰਗ ਨਾਲ ਭੇਜੀਆਂ ਜਾ ਰਹੀਆਂ ਵਸਤਾਂ ਇੱਕ ਚਾਲੂ ਅਭਿਆਸ ਹੈ । ਕੇਂਦਰੀ ਸਿਹਤ ਮੰਤਰਾਲਾ ਰੋਜ਼ਾਨਾ ਅਧਾਰ ਤੇ ਸਮੁੱਚੀ ਨਿਗਰਾਨੀ ਕਰ ਰਿਹਾ ਹੈ । ਕੇਂਦਰੀ ਸਿਹਤ ਮੰਤਰਾਲੇ ਵਿੱਚ  ਇੱਕ ਸਮਰਪਿਤ ਤਾਲਮੇਲ ਸੈੱਲ ਗਠਿਤ ਕੀਤਾ ਗਿਆ ਹੈ , ਜੋ ਵਿਦੇਸ਼ੀ ਕੋਵਿਡ ਰਾਹਤ ਸਮੱਗਰੀ ਜਿਵੇਂ ਗਰਾਂਟ ਅਤੇ ਦਾਨ ਦੀ ਐਲੋਕੇਸ਼ਨ ਅਤੇ ਪ੍ਰਾਪਤੀ ਲਈ ਤਾਲਮੇਲ ਕਰ ਰਿਹਾ ਹੈ । ਇਸ ਸੈੱਲ ਨੇ 26 ਅਪ੍ਰੈਲ 2021 ਤੋਂ ਕੰਮ ਕਰਨਾ ਸ਼ੁਰੂ ਕੀਤਾ ਹੈ । ਸਿਹਤ ਮੰਤਰਾਲੇ ਵੱਲੋਂ 02 ਮਈ 2021 ਤੋਂ ਇੱਕ ਸਟੈਂਡਰਡ ਆਪ੍ਰੇਟਿੰਗ ਪ੍ਰੋਸੀਜ਼ਰ ਬਣਾਇਆ ਅਤੇ ਲਾਗੂ ਕੀਤਾ ਗਿਆ ਹੈ ।



0


ਫੋਟੋ—1 :— ਬਰਤਾਨੀਆ ਅਧਾਰਿਤ ਬ੍ਰਿਟਿਸ਼ ਆਕਸੀਜਨ ਕੰਪਨੀ ਤੋਂ 150 ਆਕਸੀਜਨ ਸਿਲੰਡਰ ਅੱਜ ਸਵੇਰੇ ਭਾਰਤੀ ਹਵਾਈ ਸੈਨਾ ਰਾਹੀਂ ਪਟਨਾ ਹਵਾਈ ਅੱਡੇ ਸਪੁਰਦ ਕੀਤੇ ਗਏ ।


ਫੋਟੋ—2 :— ਅਮਰੀਕਾ ਤੋਂ ਅੱਜ ਸਵੇਰੇ ਰੇਮਡੇਸਿਵਿਰ ਦੇ 29,514 ਟੀਕੇ ਮੁੰਬਈ ਪਹੁੰਚੇ , ਜਿਹਨਾਂ ਨੂੰ ਦੇਸ਼ ਵਿੱਚ ਸਾਰੇ ਸੂਬਿਆਂ ਨੂੰ ਵੰਡਿਆ ਜਾਵੇਗਾ ।

 

*********************


ਐੱਮ ਵੀ


(Release ID: 1718737) Visitor Counter : 210