ਪ੍ਰਿਥਵੀ ਵਿਗਿਆਨ ਮੰਤਰਾਲਾ

ਲੂ ਵਰਗੇ ਹਾਲਾਤਾਂ ਦੀ ਕੋਈ ਸੰਭਾਵਨਾ ਨਹੀਂ

Posted On: 14 MAY 2021 9:31AM by PIB Chandigarh

ਭਾਰਤੀ ਮੌਸਮ ਵਿਭਾਗ (ਆਈਐਮਡੀ) ਦੇ ਰਾਸ਼ਟਰੀ ਮੌਸਮ ਭਵਿੱਖਬਾਣੀ ਕੇਂਦਰ ਅਨੁਸਾਰ -

 

ਅਗਲੇ 24 ਘੰਟਿਆਂ ਲਈ ਮੌਜੂਦਾ ਤਾਪਮਾਨ ਦੀ ਸਥਿਤੀ ਅਤੇ ਚੇਤਾਵਨੀ (14 ਮਈ, 2021 ਜਾਰੀ ਕਰਨ ਦਾ ਸਮਾਂ 0.7.45 ਵਜੇ ਭਾਰਤੀ ਸਮੇਂ ਅਨੁਸਾਰ)

 

ਬੀਤੇ ਦਿਨ (13 ਮਈ ਸਵੇਰੇ 5.30 ਵਜੇ ਭਾਰਤੀ ਸਮੇਂ ਅਨੁਸਾਰ ਤੋਂ 14 ਮਈ, 2021 5.30 ਵਜੇ ਭਾਰਤੀ ਸਮੇਂ ਅਨੁਸਾਰ) ਗਰਮ ਹਵਾ ਅਤੇ ਵੱਧ ਤੋਂ ਵੱਧ ਤਾਪਮਾਨ ਵੇਖਿਆ ਗਿਆ

 

· ਗਰਮ ਹਵਾ ਵੇਖੀ ਗਈ - ਨਹੀਂ

 

· ਵੱਧ ਤੋਂ ਵੱਧ ਤਾਪਮਾਨ -

 

· 13.05.2021 ਨੂੰ ਵਿਦਰਭ, ਤੇਲੰਗਾਨਾ ਦੀਆਂ ਕਈ ਥਾਵਾਂ, ਪੱਛਮੀ ਮੱਧ ਪ੍ਰਦੇਸ਼ ਦੀਆਂ ਕੁਝ ਥਾਵਾਂ ਅਤੇ ਰਾਜਸਥਾਨ, ਗੁਜਰਾਤ ਰਾਜ, ਪੂਰਬੀ ਮੱਧ ਪ੍ਰਦੇਸ਼ ਅਤੇ ਮੱਧ ਮਹਾਰਾਸ਼ਟਰ ਵਿਚ 40° ਸੇਲਸੀਅਸ ਤੋਂ ਵੱਧ ਤਾਪਮਾਨ ਦਰਜ ਕੀਤਾ ਗਿਆ

 

· 13.05.2021 ਨੂੰ ਵੱਧ ਤੋਂ ਵੱਧ ਤਾਪਮਾਨ ਦਾ ਡਿਪਾਰਚਰ - ਅੰਡੇਮਾਨ ਅਤੇ ਨਿਕੋਬਾਰ ਟਾਪੂਆਂ, ਸੌਰਾਸ਼ਟਰ ਅਤੇ ਕੱਛ, ਕੋਂਕਣ ਅਤੇ ਗੋਆ ਅਤੇ ਤਾਮਿਲਨਾਡੂ ਅਤੇ ਕ੍ਰਾਈਕਲ ਦੀਆਂ ਵੱਖ-ਵੱਖ ਥਾਵਾਂ ਤੇ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ ਉੱਪਰ (1.6° ਸੈਲਸੀਅਸ ਤੋਂ 3.0 ° ਸੈਲਸੀਅਸ) ਰਿਹਾ ਇਹ ਜਾਹਰ ਤੌਰ ਤੇ ਹਿਮਾਚਲ ਪ੍ਰਦੇਸ਼, ਉੱਤਰਾਖੰਡ, ਪੰਜਾਬ, ਹਰਿਆਣਾ, ਚੰਡੀਗਡ਼੍ਹ ਅਤੇ ਦਿੱਲੀ, ਉੱਤਰ ਪ੍ਰਦੇਸ਼ ਅਤੇ ਝਾਰਖੰਡ ਦੀਆਂ 11 ਥਾਵਾਂ, ਬਿਹਾਰ ਅਤੇ ਉੱਤਰੀ ਓਡੀਸ਼ਾ ਵਿਚ ਕਈ ਥਾਵਾਂ, ਗੰਗਾ ਖੇਤਰ, ਪੱਛਮੀ ਬੰਗਾਲ ਅਤੇ ਜੰਮੂ, ਕਸ਼ਮੀਰ, ਲੱਦਾਖ, ਗਿਲਗਿਲ, ਬਾਲਟੀਸਤਾਨ ਅਤੇ ਮੁਜ਼ਫਰਾਬਾਦ ਅਤੇ ਉੱਤਰੀ ਮੱਧ ਪ੍ਰਦੇਸ਼ ਦੀਆਂ ਕੁਝ ਥਾਵਾਂ ਤੇ ਮਨਫੀ 5.1 ਡਿਗਰੀ ਸੈਲਸਿਅਸ ਜਾ ਇਸ ਤੋਂ ਵੱਧ ਆਮ ਨਾਲੋਂ ਹੇਠਾਂ ਰਿਹਾ, ਪੱਛਮੀ ਰਾਜਸਥਾਨ ਅਤੇ ਛੱਤੀਸਗਡ਼੍ਹ ਦੀਆਂ ਕਈ ਥਾਵਾਂ, ਉਪ-ਹਿਮਾਲਿਆ, ਪੱਛਮੀ ਬੰਗਾਲ ਅਤੇ ਸਿੱਕਮ ਅਤੇ ਰਾਏਸੀਮਾ, ਅਰੁਣਾਚਲ ਪ੍ਰਦੇਸ਼, ਅਸਾਮ ਅਤੇ ਮੇਘਾਲਿਆ, ਨਾਗਾਲੈਂਡ, ਮਨੀਪੁਰ, ਮਿਜ਼ੋਰਮ, ਤ੍ਰਿਪੁਰਾ, ਕੇਂਦਰੀ ਮੱਧ ਪ੍ਰਦੇਸ਼, ਬਾਕੀ ਰਹਿੰਦਾ ਓਡੀਸ਼ਾ, ਦੱਖਣੀ ਮੱਧ ਮਹਾਰਾਸ਼ਟਰ ਅਤੇ ਉੱਤਰੀ ਕਰਨਾਟਕ ਦੇ ਅੰਦਰੂਨੀ ਹਿੱਸੇ ਵਿਚ ਤਾਪਮਾਨ (-3.1° ਸੈਲਸੀਅਸ ਤੋਂ -5.0° ਸੈਲਸੀਅਸ ) ਆਮ ਨਾਲੋਂ ਹੇਠਾਂ ਰਿਹਾ, ਕੇਰਲ ਅਤੇ ਮਹੇ, ਪੂਰਬੀ ਮੱਧ ਪ੍ਰਦੇਸ਼ ਦੀਆਂ ਕਈ ਥਾਵਾਂ, ਤੱਟਵਰਤੀ ਆਂਧਰ ਪ੍ਰਦੇਸ਼ ਅਤੇ ਯਾਨਮ ਅਤੇ ਗੁਜਰਾਤ ਖੇਤਰ ਦੀਆਂ ਵੱਖ-ਵੱਖ ਥਾਵਾਂ ਅਤੇ ਦੱਖਣ ਪੱਛਮੀ ਮੱਧ ਪ੍ਰਦੇਸ਼ ਵਿਚ (-1.6° ਸੈਲਸੀਅਸ ਤੋਂ -3.0° ਸੈਲਸੀਅਸ) ਆਮ ਨਾਲੋਂ ਹੇਠਾਂ ਰਿਹਾ ਅਤੇ ਦੇਸ਼ ਦੇ ਬਾਕੀ ਹਿੱਸਿਆਂ ਵਿਚ ਆਮ ਵਰਗਾ ਰਿਹਾ ਸਭ ਤੋਂ ਵੱਧ ਤਾਪਮਾਨ 42.8° ਸੈਲਸੀਅਸ ਵਿਦਰਭ ਦੇ ਚੰਦਰਪੁਰ ਵਿਚ ਦਰਜ ਕੀਤਾ ਗਿਆ (ਅਨੈਕਸਚਰ-2)

 

· ਬੀਤੇ ਦਿਨ ਚੰਦਰਪੁਰ (ਵਿਦਰਭ) ਵਿਚ ਸਭ ਤੋਂ ਵੱਧ 42.8°C ਤਾਪਮਾਨ ਦਰਜ ਕੀਤਾ ਗਿਆ

 

ਅਗਲੇ 24 ਘੰਟਿਆਂ ਲਈ (14 ਮਈ 5.30 ਸਵੇਰੇ ਭਾਰਤੀ ਸਮੇਂ ਅਨੁਸਾਰ ਤੋਂ 15 ਮਈ ਸਵੇਰੇ 5.30 ਵਜੇ ਭਾਰਤੀ ਸਮੇਂ ਅਨੁਸਾਰ ਗਰਮ ਹਵਾ ਚੱਲਣ ਦੀਆਂ ਚੇਤਾਵਨੀਆਂ) -

ਅਗਲੇ 24 ਘੰਟਿਆਂ ਦੌਰਾਨ ਗਰਮ ਹਵਾ ਦੇ ਹਾਲਾਤਾਂ ਦੀ ਕੋਈ ਸੰਭਾਵਨਾ ਨਹੀਂ ਹੈ

 

(ਕਿਰਪਾ ਕਰਕੇ ਗ੍ਰਾਫਿਕਸ ਦੇ ਵੇਰਵਿਆਂ ਲਈ ਇਥੇ ਕਲਿੱਕ ਕਰੋ)

https://static.pib.gov.in/WriteReadData/specificdocs/documents/2021/may/doc202151401.pdf

 

ਕਿਰਪਾ ਕਰਕੇ ਸਥਾਨ ਵਿਸ਼ੇਸ਼ ਭਵਿੱਖਬਾਣੀ ਤੇ ਚੇਤਾਵਨੀ ਲਈ ਮੌਸਮ ਐਪ, ਅਗਰੋਮੈਟ ਸਲਾਹ ਲਈ ਮੇਘਦੂਤ ਅਤੇ ਅਸਮਾਨੀ ਬਿਜਲੀ ਲਈ ਦਾਮਿਨੀ ਤੇ ਜਿਲਾ ਵਾਈਜ਼ ਚੇਤਾਵਨੀ ਲਈ ਐਮ ਸੀ/ਆਰ ਐਮ ਸੀ ਦੀਆਂ ਵੈਬਸਾਈਟਾਂ ਦੇਖੋ।

************

ਐਸਐਸ/ ਆਰਪੀ


(Release ID: 1718583) Visitor Counter : 184