ਸਿੱਖਿਆ ਮੰਤਰਾਲਾ

ਆਈ ਆਈ ਟੀ ਨੇ ਪੋਰਟੇਬਲ ਟੈੱਕ ਰਿਵਾਇਤੀ ਵਾਤਾਵਰਣ ਦੋਸਤਾਨਾ ਮੋਬਾਇਲ ਸ਼ਮਸ਼ਾਨ ਪ੍ਰਣਾਲੀ ਵਿਕਸਿਤ ਕੀਤੀ ਹੈ

Posted On: 13 MAY 2021 2:00PM by PIB Chandigarh

ਇੰਡੀਅਨ ਇੰਸਟੀਚਿਊਟ ਆਫ ਟੈਕਨੋਲੋਜੀ , ਰੋਪੜ ਨੇ ਇੱਕ ਚੱਲਣ ਫਿਰਣ ਵਾਲੀ ਇਲੈਕਟ੍ਰਿਕ ਸ਼ਮਸ਼ਾਨ ਪ੍ਰਣਾਲੀ ਦਾ ਇੱਕ ਪ੍ਰੋਟੋਟਾਈਪ ਵਿਕਸਿਤ ਕੀਤਾ ਹੈ , ਜੋ ਇਸ ਕਿਸਮ ਦੀ ਤਕਨਾਲੋਜੀ ਦੀ ਵਰਤੋਂ ਵਾਲੀ ਪਹਿਲੀ ਪ੍ਰਣਾਲੀ ਦਾ ਦਾਅਵਾ ਕੀਤਾ ਜਾ ਰਿਹਾ ਹੈ । ਇਹ ਲੱਕੜੀ ਦੀ ਵਰਤੋਂ ਦੇ ਬਾਵਜੂਦ ਗੈਰ ਧੂਆਂ ਸ਼ਮਸ਼ਾਨ ਪ੍ਰਣਾਲੀ ਹੈ । ਇਹ ਸਸਕਾਰ ਲਈ ਲੋੜੀਂਦੀ ਵਰਤੀ ਜਾਣ ਵਾਲੀ ਲੱਕੜ ਦਾ ਅੱਧਾ ਹਿੱਸਾ ਵਰਤਦੀ ਹੈ ਅਤੇ ਫਿਰ ਵੀ ਇਹ ਵਾਤਾਵਰਣ ਦੋਸਤਾਨਾ ਹੈ , ਕਿਉਂਕਿ ਇਹ ਤਕਨਾਲੋਜੀ ਕੰਬਰਸਚਨ ਏਅਰ ਸਿਸਟਮ ਵਰਤਦੀ ਹੈ । 
ਇਹ ਬੱਤੀ ਸਟੋਵ ਤਕਨਾਲੋਜੀ ਤੇ ਅਧਾਰਿਤ ਹੈ , ਜਿਸ ਵਿੱਚ ਜਦੋਂ ਬੱਤੀ ਨੂੰ ਅੱਗ ਲਗਾਈ ਜਾਂਦੀ ਹੈ ਤਾਂ ਇਹ ਪੀਲੀ ਰੌਸ਼ਨੀ ਦਿੰਦੀ ਹੈ । ਇਸ ਨੂੰ ਬੱਤੀ ਤੇ ਸਥਾਪਿਤ ਕੀਤੇ ਕੰਬਰਸਚਨ ਏਅਰ ਸਿਸਟਮ ਦੀ ਸਹਾਇਤਾ ਨਾਲ ਗੈਰ ਧੂਆਂ ਨੀਲੀ ਅੱਗ ਦੀ ਲਾਟ ਵਿੱਚ ਬਦਲਿਆ ਜਾਂਦਾ ਹੈ । 
ਆਈ ਆਈ ਟੀ ਪ੍ਰੋਫੈਸਰ ਡਾਕਟਰ ਹਰਪ੍ਰੀਤ ਸਿੰਘ , ਡੀਨ , ਇੰਡਸਟ੍ਰੀਅਲ ਕੰਸਲਟੈਂਸੀ ਅਤੇ ਸਪਾਂਸਰਡ ਰਿਸਰਚ ਅਤੇ ਉਦਯੋਗ ਇੰਟਰੈਕਸ਼ਨ (ਆਈ ਸੀ ਐੱਸ ਆਰ ਤੇ ਆਈ ਆਈ) , ਜਿਸ ਨੇ ਇਹ ਸਿਸਟਮ ਵਿਕਸਿਤ ਕੀਤਾ ਹੈ , ਨੇ ਕਿਹਾ ਹੈ ਕਿ ਇਹ ਸਸਕਾਰ ਪ੍ਰਣਾਲੀ ਜਾਂ ਇੰਸੀਨਿਰੇਟਰ 1,044 ਡਿਗਰੀ ਸੈਲਸੀਅਸ ਤੱਕ ਗਰਮ ਹੋ ਜਾਂਦਾ ਹੈ , ਜੋ ਮੁਕੰਮਲ ਸਟਰਲਾਈਜੇਸ਼ਨ ਸੁਨਿਸ਼ਚਿਤ ਕਰਦਾ ਹੈ ।

C:\Documents and Settings\admin\Desktop\q.png

 



ਠੇਲ੍ਹੇ ਦੇ ਆਕਾਰ ਵਾਲੇ ਇੰਸੀਨਿਰੇਟਰ ਦੇ ਅਤੇ ਇਸ ਨੂੰ ਜਿ਼ਆਦਾ ਯਤਨਾਂ ਤੋਂ ਬਿਨਾਂ ਕਿਸੇ ਜਗ੍ਹਾ ਵੀ ਲਿਜਾਇਆ ਜਾ ਸਕਦਾ ਹੈ । ਇਹ ਠੇਲ੍ਹਾ ਮੁੱਢਲੇ ਤੌਰ ਤੇ ਕੰਬਰਸਚਿਅਨ ਏਅਰ ਨਾਲ ਲੈਸ ਅਤੇ ਦੂਜਾ ਗਰਮ ਹਵਾ ਸਿਸਟਮ ਨਾਲ । ਪ੍ਰੋਫੈਸਰ ਹਰਪ੍ਰੀਤ ਨੇ ਹੋਰ ਕਿਹਾ ,"ਇਸ ਨਾਲ ਦੇਹ ਦਾ ਮੁਕੰਮਲ ਸਸਕਾਰ 12 ਘੰਟਿਆਂ ਵਿੱਚ ਹੋ ਜਾਂਦਾ ਹੈ ਤੇ ਇਸ ਵਿੱਚ ਸਿਵੇ ਦੇ ਠੰਡੇ ਹੋਣ ਦਾ ਸਮਾਂ ਵੀ ਸ਼ਾਮਲ ਹੈ , ਜਦਕਿ ਆਮ ਲੱਕੜੀ ਤੇ ਅਧਾਰਿਤ ਸਸਕਾਰ ਲਈ 48 ਘੰਟੇ ਲੱਗਦੇ ਹਨ" । ਲੱਕੜ ਦੀ ਘੱਟ ਵਰਤੋਂ ਪੈਦਾ ਹੋਣ ਵਾਲੀ ਕਾਰਬਨ ਨੂੰ ਵੀ ਘਟਾ ਕੇ ਅੱਧਾ ਕਰਦਾ ਹੈ । ਉਹਨਾਂ ਕਿਹਾ ਕਿ ਹਠੀਲੀ ਗਰਮ ਭੰਡਾਰ ਦੀ ਗੈਰ ਮੌਜੂਦਗੀ ਵਿੱਚ ਇਸ ਲਈ ਸਿਵਾ ਠੰਡਾ ਹੋਣ ਦਾ ਟਾਈਮ ਘੱਟ ਲੱਗਦਾ ਹੈ । ਠੇਲ੍ਹੇ ਦੇ ਦੋਨੋਂ ਪਾਸੇ ਸਟੇਨਲੈੱਸ ਸਟੀਲ ਦੀ ਪਰਤ ਚੜ੍ਹੀ ਹੋਈ ਹੈ ਤੇ ਇਸ ਕਰਕੇ ਲੱਕੜ ਦੀ ਖ਼ਪਤ ਘੱਟ ਹੁੰਦੀ ਹੈ ਅਤੇ ਗਰਮਾਇਸ਼ ਵਿੱਚ ਵੀ ਕਮੀ ਨਹੀਂ ਹੁੰਦੀ । 


C:\Documents and Settings\admin\Desktop\z.jpg


 

ਇਲੈਕਟ੍ਰਿਕ ਸ਼ਮਸ਼ਾਨ ਪ੍ਰਣਾਲੀ ਦੇ ਪ੍ਰੋਟੋਟਾਈਪ ਵਿੱਚ ਡੰਮੀ ਟੈਸਟਿੰਗ ।

ਉਹਨਾਂ ਕਿਹਾ ਕਿ ਉਹਨਾਂ ਨੇ ਸਸਕਾਰ ਲਈ ਟੈੱਕ ਰਵਾਇਤੀ ਮਾਡਲ ਅਪਣਾਇਆ ਹੈ, ਕਿਉਂਕਿ ਇਸ ਵਿੱਚ ਲੱਕੜ ਵੀ ਵਰਤੀ ਜਾਂਦੀ ਹੈ । ਇਹ ਚਿਤਾ ਦੇ ਸਸਕਾਰ ਦੀਆਂ ਰਵਾਇਤਾਂ ਤੇ ਵਿਸ਼ਵਾਸਾਂ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਕੀਤਾ ਗਿਆ ਹੈ । 
ਮੌਜੂਦਾ ਮਹਾਮਾਰੀ ਸਥਿਤੀ ਦੇ ਮੱਦੇਨਜ਼ਰ ਹਰਜਿੰਦਰ ਸਿੰਘ ਚੀਮਾ , ਐੱਮ ਡੀ , ਚੀਮਾ ਬੋਇਲਰਜ਼ ਲਿਮਟਿਡ , ਜਿਸ ਨੇ ਇਹ ਪ੍ਰੋਟੋਟਾਈਪ ਬਣਾਇਆ ਹੈ , ਨੇ ਕਿਹਾ "ਜੇਕਰ ਇਸ ਪ੍ਰਣਾਲੀ ਨੂੰ ਅਪਣਾਇਆ ਜਾਂਦਾ ਹੈ ਤਾਂ ਇਹ ਉਹਨਾਂ ਪਿਆਰਿਆਂ ਦੇ ਸਨਮਾਨ ਭਰੇ ਸਸਕਾਰ ਲਈ ਮੁਹੱਈਆ ਕੀਤਾ ਜਾ ਸਕਦਾ ਹੈ , ਜੋ ਲੱਕੜ ਦਾ ਪ੍ਰਬੰਧ ਕਰਨ ਲਈ ਵਿੱਤੀ ਬੋਝ ਨਹੀਂ ਸਹਾਰ ਸਕਦੇ"। ਉਹਨਾਂ ਕਿਹਾ ਕਿ ਕਿਉਂਕੀ ਇਹ ਪੋਰਟੇਬਲ ਹੈ , ਇਸ ਲਈ ਇਸ ਨੂੰ ਸੰਬੰਧਤ ਅਥਾਰਟੀਆਂ ਦੀ ਪ੍ਰਵਾਨਗੀ ਨਾਲ ਕਿਸੇ ਵੀ ਜਗ੍ਹਾ ਤੇ ਲਿਜਾਇਆ ਜਾ ਸਕਦਾ ਹੈ । ਇਹ ਸ਼ਮਸ਼ਾਨ ਘਾਟਾਂ ਵਿੱਚ ਆ ਰਹੀ ਜਗ੍ਹਾ ਦੀ ਥੋੜ ਨੂੰ ਵੀ ਟਾਲ੍ਹਣ ਵਿੱਚ ਸਹਾਇਤਾ ਦੇਵੇਗਾ , ਜਿਵੇਂ ਕਿ ਮੌਜੂਦਾ ਪਰਪੇਖ ਵਿੱਚ ਕਈ ਕੇਸਾਂ ਵਿੱਚ ਹੋ ਰਿਹਾ ਹੈ ।

 

******************************

ਡੀ ਐੱਸ /  ਆਰ ਬੀ 


(Release ID: 1718320) Visitor Counter : 190