ਇਸਪਾਤ ਮੰਤਰਾਲਾ

4686 ਮੀਟ੍ਰਿਕ ਟਨ ਜੀਵਨ ਰੱਖਿਅਕ ਤਰਲ ਮੈਡੀਕਲ ਆਕਸੀਜਨ ਦੀ ਸਟੀਲ ਪਲਾਂਟ ਦੁਆਰਾ ਸਪਲਾਈ ਕੀਤੀ ਗਈ


ਸਟੀਲ ਪਲਾਂਟ ਦੁਆਰਾ ਗੈਸੀ ਆਕਸੀਜਨ ਦੀ ਉਪਲਬਧਤਾ ਦੇ ਨਾਲ 8100 ਬੈੱਡ ਦੀ ਸਮਰੱਥਾ ਵਾਲੇ ਹਸਪਤਾਲ ਤਿਆਰ ਕੀਤੇ ਜਾ ਰਹੇ ਹਨ

Posted On: 12 MAY 2021 6:19PM by PIB Chandigarh

ਸਟੀਲ ਉਦਯੋਗ ਸੰਕਟ ਦੇ ਸਮੇਂ ਵਿੱਚ ਰਾਸ਼ਟਰ ਦੀ ਸੇਵਾ ਵਿੱਚ ਇੱਕਜੁਟ ਹੈ। 10 ਮਈ ਨੂੰ ਸਟੀਲ ਪਲਾਂਟਾਂ ਦੁਆਰਾ ਕੁੱਲ 4686 ਮੀਟ੍ਰਿਕ ਟਨ ਜੀਵਨ ਰੱਖਿਅਕ ਤਰਲ ਮੈਡੀਕਲ ਆਕਸੀਜਨ (ਐੱਲਐੱਮਓ) ਦੀ ਸਪਲਾਈ ਕੀਤੀ ਗਈ। ਇਸ ਤੋਂ ਸੇਲ ਦੁਆਰਾ 1193 ਮੀਟ੍ਰਿਕ ਟਨ, ਆਰਆਈਐੱਨਐੱਲ ਦੁਆਰਾ 180 ਮੀਟ੍ਰਿਕ ਟਨ, ਟਾਟਾ ਸਮੂਹ ਦੁਆਰਾ 1425 ਮੀਟ੍ਰਿਕ ਟਨ, ਜੇਐੱਸਡਬਲਿਯੂ ਦੁਆਰਾ 1300 ਮੀਟ੍ਰਿਕ ਟਨ ਅਤੇ ਆਕਸੀਜਨ ਦੀ ਸਪਲਾਈ ਜਨਤਕ ਅਤੇ ਨਿਜੀ ਖੇਤਰ ਦੀ ਹੋਰ ਇਸਪਾਤ ਕੰਪਨੀਆਂ ਦੁਆਰਾ ਕੀਤੀ ਗਈ ਹੈ। ਦੇਸ਼ ਵਿੱਚ ਤਰਲ ਮੈਡੀਕਲ ਆਕਸੀਜਨ ਦਾ ਕੁੱਲ ਉਤਪਾਦਨ ਪ੍ਰਤੀਦਿਨ ਲਗਭਗ 9500 ਮੀਟ੍ਰਿਕ ਟਨ ਹੋ ਗਿਆ ਹੈ, ਜੋ ਕਿ ਸਥਾਪਿਤ ਸਮਰੱਥਾ ਦਾ ਲਗਭਗ 130% ਇਸਤੇਮਾਲ ਹੈ।  ਐੱਲਐੱਮਓ ਦੇ ਕੁੱਲ ਉਤਪਾਦਨ ਵਿੱਚ ਇਸਪਾਤ ਪਲਾਂਟ ਲਗਭਗ ਅੱਧਾ ਯੋਗਦਾਨ ਦੇ ਰਿਹਾ ਹੈ।

ਸਟੀਲ ਪਲਾਂਟ ਐੱਲਐੱਮਓ ਦੀ ਸਪਲਾਈ ਨੂੰ ਵਧਾਉਣ ਲਈ ਅਹਿਮ ਕਦਮ ਉਠਾਏ ਹਨ। ਜਿਸ ਦੇ ਤਹਿਤ ਨਾਈਟ੍ਰੋਜਨ ਅਤੇ ਆਰਗਨ ਗੈਸ ਦੇ ਉਤਪਾਦਨ ਵਿੱਚ ਕਮੀ ਜ਼ਿਆਦਾਤਰ ਪਲਾਂਟਾਂ ਵਿੱਚ ਕੇਵਲ ਐੱਲਐੱਮਓ ਦਾ ਉਤਪਾਦਨ ਸ਼ਾਮਿਲ ਹੈ। ਸਟੀਲ ਕੰਪਨੀਆਂ ਲਈ ਆਮ ਤੌਰ ‘ਤੇ ਆਪਣੇ ਭੰਡਾਰਣ ਟੈਂਕਾਂ ਵਿੱਚ ਐੱਲਐੱਮਓ ਦਾ 3.5 ਦਿਨਾਂ ਦਾ ਸੁਰੱਖਿਆ ਸਟਾਕ ਰੱਖਣ ਦੀ ਜ਼ਰੂਰਤ ਹੁੰਦੀ ਹੈ। ਜੋ ਭਾਫ਼ ਹੋ ਜਾਂਦਾ ਹੈ ਅਤੇ ਜਾਂ ਕਿਸੇ ਆਕਸੀਜਨ ਪਲਾਂਟ ਵਿੱਚ ਕੁੱਝ ਸਮੱਸਿਆ ਆਉਂਦੀ ਹੈ ਤਾਂ ਉਸ ਦਾ ਉਪਯੋਗ ਕੀਤਾ ਜਾਂਦਾ ਹੈ। ਇਸਪਾਤ ਮੰਤਰਾਲੇ ਦੁਆਰਾ ਇਸਪਾਤ ਉਤਪਾਦਕਾਂ ਦੇ ਨਾਲ ਨਿਰੰਤਰ ਸੰਪਰਕ ਦੇ ਮਾਧਿਅਮ ਰਾਹੀਂ, ਸੁਰੱਖਿਆ ਸਟਾਕ ਨੂੰ ਅੱਧੇ ਦਿਨਾਂ ਤੱਕ ਘੱਟ ਕਰ ਦਿੱਤਾ ਗਿਆ ਹੈ ਜਿਸ ਨਾਲ ਐੱਲਐੱਮਓ ਦੀ ਸਪਲਾਈ ਵਿੱਚ ਕਾਫੀ ਵਾਧਾ ਹੋਇਆ।

ਕੇਂਦਰੀ ਇਸਪਾਤ ਅਤੇ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ ਨੇ ਪਿਛਲੇ ਸੋਮਵਾਰ ਨੂੰ ਇਸਪਾਤ ਮੰਤਰਾਲੇ ਅਤੇ ਇਸ ਦੇ ਜਨਤਕ ਉੱਦਮਾਂ ਦੇ ਅਧਿਕਾਰੀਆਂ ਦੇ ਨਾਲ ਇੱਕ ਬੈਠਕ ਕੀਤੀ ਸੀ। ਜਿੱਥੇ ਉਨ੍ਹਾਂ ਨੇ ਤਰਲ ਮੈਡੀਕਲ ਆਕਸੀਜਨ ਦੀ ਸਪਲਾਈ ਅਤੇ  ਇਸਪਾਤ ਪਲਾਂਟਾਂ ਦੁਆਰਾ ਸਿਹਤ ਸੇਵਾ ਨੂੰ ਬਿਹਤਰ ਕਰਨ ਦੀ ਦਿਸ਼ਾ ਵਿੱਚ ਉਠਾਏ ਗਏ ਯਤਨਾਂ ਦੀ ਸਮੀਖਿਆ ਕੀਤੀ।

ਸਟੀਲ ਪਲਾਂਟਾਂ ਦੁਆਰਾ 8,100 ਬੈੱਡਾਂ ਦੀ (ਐੱਮਐੱਮਐੱਨਐੱਸ- ਹਜ਼ੀਰਾ, ਜੇਐੱਸਡਬਲਿਯੂ- ਡੋਲਵੀ ਅਤੇ ਵਿਜਯਨਗਰ, ਜਿੰਦਲ-ਹਿਸਾਰ, ਐੱਚਜੈੱਡਐੱਲ-ਉਦੈਪੁਰ, ਸੇਲ- ਰਾਉਰਕੇਲਾ, ਭਿਲਾਈ, ਬੋਕਾਰੋ, ਦੁਰਗਾਪੁਰ, ਬਰਨਪੁਰ, ਆਰਆਈਐੱਨਐੱਲ-ਵਾਇਜੈਗ, ਟਾਟਾ-ਕਲਿੰਗਨਗਰ, ਜੇਐੱਸਆਰ,ਅੰਗੁਲ) ਸਮਰੱਥਾ ਵਾਲੇ ਹਸਪਤਾਲ ਵੀ ਸਥਾਪਿਤ ਕੀਤੇ ਜਾ ਰਹੇ ਹਨ। ਇੱਥੇ ਹਸਪਤਾਲ ਪਲਾਂਟਾਂ ਦੇ ਨੇੜਲੇ ਖੇਤਰਾਂ ਵਿੱਚ ਗੈਸੀ ਆਕਸੀਜਨ ਦੀ ਸਮਰੱਥਾ ਦੇ ਨਾਲ ਤਿਆਰ ਕੀਤੇ ਜਾ ਰਹੇ ਹਨ। 

ਸ਼੍ਰੀ ਪ੍ਰਧਾਨ ਨੇ ਤੇਲ, ਗੈਸ ਅਤੇ ਇਸਪਾਤ ਜਨਤਕ ਉੱਦਮਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਸਾਰੇ ਸੰਬੰਧਿਤ ਪੱਖਾਂ ਦੇ ਟੀਕਾਰਰਣ ਦੀ ਦਿਸ਼ਾ ਵਿੱਚ ਅੱਗੇ ਵਧਣ। ਉਨ੍ਹਾਂ ਨੇ ਕਿਹਾ ਕਿ ਇਸ ਵਿੱਚ ਕਰਮਚਾਰੀਆਂ ਅਤੇ ਸੰਬੰਧਿਤ ਪੱਖਾਂ ਦਾ ਮਨੋਬਲ ਵਧੇਗਾ। ਇਸ ਕਦਮ ਤੋਂ ਕੋਵਿਡ-19 ਦੇ ਖਿਲਾਫ ਲੜਾਈ ਨੂੰ ਹੋਰ ਮਜ਼ਬੂਤੀ ਮਿਲਣ ਦੇ ਨਾਲ ਦੁਨੀਆ ਵਿੱਚ ਸਭ ਤੋਂ ਵੱਡੇ ਟੀਕਾਕਰਣ ਅਭਿਯਾਨ ਨੂੰ ਗਤੀ ਦੇਣ ਵਿੱਚ ਵੀ ਮਦਦ ਮਿਲੇਗੀ। 

****

ਵਾਈਬੀ


(Release ID: 1718236) Visitor Counter : 153