PIB Headquarters

ਕੋਵਿਡ-19 ਬਾਰੇ ਪੀਆਈਬੀ ਦਾ ਬੁਲੇਟਿਨ

Posted On: 11 MAY 2021 7:03PM by PIB Chandigarh

 

G:\Surjeet Singh\May 2021\12 May\image002SI5N.pngG:\Surjeet Singh\May 2021\12 May\image001N1A6.jpg

 

 

• 61 ਦਿਨਾਂ ਬਾਅਦ, ਪਿਛਲੇ 24 ਘੰਟਿਆਂ ਦੇ ਦੌਰਾਨ ਰੋਜ਼ਾਨਾ ਸਿਹਤਯਾਬੀ ਦੇ ਅੰਕੜੇ ਨਵੇਂ ਪੁਸ਼ਟੀ ਵਾਲੇ ਕੋਵਿਡ ਮਾਮਲਿਆਂ ਨੂੰ ਪਛਾੜ ਰਹੇ ਹਨ।

• ਐਕਟਿਵ ਮਾਮਲਿਆਂ ਦੀ ਗਿਣਤੀ ਵਿੱਚ ਪਹਿਲੀ ਵਾਰ ਦੋ ਮਹੀਨਿਆਂ ਬਾਅਦ 30,016 ਦੀ ਗਿਰਾਵਟ ਦਰਜ ਕੀਤੀ ਗਈ। 

• ਕੇਂਦਰ ਨੇ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਕੋਵਿਡ ਟੀਕਾਕਰਨ ਦੀ ਪ੍ਰਗਤੀ ਦੀ ਸਮੀਖਿਆ ਕੀਤੀ

• ਭਾਰਤ ਸਰਕਾਰ ਦੇ ਚੈਨਲ ਰਾਹੀਂ ਦੂਸਰੀ ਖੁਰਾਕ ਲਈ ਅਲਾਟ ਟੀਕਿਆਂ ਦਾ ਘੱਟੋ-ਘੱਟ 70% ਦੇਣਾ ਹੋਵੇਗਾ

• ਭਾਰਤ ਸਰਕਾਰ ਵਿਸ਼ਵ ਭਰ ਤੋਂ ਮਿਲ ਰਹੀ ਸਹਾਇਤਾ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਟੈਰੀਟਰੀ ਕੇਅਰ ਸੰਸਥਾਵਾਂ ਨੂੰ ਕੋਵਿਡ ਪ੍ਰਬੰਧਨ ਲਈ ਵਿਵਹਾਰਿਤ ਢੰਗ ਤੇ ਵੰਡ ਅਤੇ ਤੇਜ਼ੀ ਨਾਲ ਪਹੁੰਚਾ ਰਹੀ ਹੈ

• 9,200 ਆਕਸੀਜਨ ਕੰਸਨਟ੍ਰੇਟਰਜ਼; 5,243 ਆਕਸੀਜਨ ਸਿਲੰਡਰ; 19 ਆਕਸੀਜਨ ਜਨਰੇਸ਼ਨ ਪਲਾਂਟ; 5,913 ਵੈਂਟੀਲੇਟਰਸ/ ਬੀਆਈ ਪੀਏਪੀ; 3.44 ਲੱਖ ਰੇਮਡੇਸਿਵਿਰ ਟੀਕੇ ਭੇਜੇ ਜਾ ਚੁੱਕੇ ਹਨ।

 

#Unite2FightCorona

#IndiaFightsCorona

 

ਪੱਤਰ ਸੂਚਨਾ ਦਫ਼ਤਰ

ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਭਾਰਤ ਸਰਕਾਰ

 

G:\Surjeet Singh\May 2021\12 May\2.jpg

G:\Surjeet Singh\May 2021\12 May\3.jpg

 

ਭਾਰਤ ਸਰਕਾਰ ਨੇ ਹੁਣ ਤੱਕ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ 18 ਕਰੋੜ ਤੋਂ ਵੱਧ ਵੈਕਸੀਨ ਖੁਰਾਕਾਂ ਮੁਫ਼ਤ ਮੁਹੱਈਆ ਕਰਵਾਈਆਂ ਹਨ

  • ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਕੋਲ ਹਾਲੇ ਵੀ 90 ਲੱਖ ਤੋਂ ਵੱਧ ਖੁਰਾਕਾਂ ਪ੍ਰਬੰਧਨ ਲਈ ਉਪਲਬਧ ਹਨ।

  • ਇਸ ਤੋਂ ਇਲਾਵਾ 7 ਲੱਖ ਤੋਂ ਵੱਧ ਖੁਰਾਕਾਂ ਅਗਲੇ ਤਿੰਨ ਦਿਨਾਂ ਦੌਰਾਨ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਦਿੱਤੀਆਂ ਜਾਣਗੀਆਂ।

https://pib.gov.in/PressReleasePage.aspx?PRID=1717583

 

Centre Reviews Progress of COVID Vaccination with States/UTs; States to Prioritize 2nd Dose; allocate minimum of 70% of allocated Vaccines from Govt of India channel for 2nd Dose

Shri Rajesh Bhushan, Union Health Secretary and Dr. R S Sharma, Chairman of Empowered Group on Technology and Data Management to combat COVID-19 and member, National Expert Group on Vaccine Administration of COVID-19 reviewed the status of COVID vaccination with Health Secretaries and NHM MDs of States and UTs, through a video conference (VC) today. One of the largest such exercises globally, the countrywide COVID19 vaccination programme was launched on 16th January 2021. It has been widely expanded to include citizens above 18 years of age from 1st of May, 2021 with implementation of the Liberalised Pricing & Accelerated National COVID-19 Vaccination strategy.

 

ਕੇਂਦਰ ਨੇ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਕੋਵਿਡ ਟੀਕਾਕਰਨ ਦੀ ਪ੍ਰਗਤੀ ਦੀ ਸਮੀਖਿਆ ਕੀਤੀ; ਰਾਜਾਂ ਨੂੰ ਦੂਸਰੀ ਖੁਰਾਕ ਲਈ ਤਰਜੀਹ ਦੇਣੀ ਹੋਵੇਗੀ; ਭਾਰਤ ਸਰਕਾਰ ਦੇ ਚੈਨਲ ਰਾਹੀਂ ਦੂਸਰੀ ਖੁਰਾਕ ਲਈ ਅਲਾਟ ਟੀਕਿਆਂ ਦਾ ਘੱਟੋ ਘੱਟ 70% ਦੇਣਾ ਹੋਵੇਗਾ

ਸ਼੍ਰੀ ਰਾਜੇਸ਼ ਭੂਸ਼ਣ, ਕੇਂਦਰੀ ਸਿਹਤ ਸਕੱਤਰ ਅਤੇ ਡਾਕਟਰ ਆਰ ਐੱਸ ਸ਼ਰਮਾ, ਚੇਅਰਮੈਨ ਕੋਵਿਡ 19 ਨਾਲ ਨਜਿੱਠਣ ਲਈ ਬਣਾਏ ਗਏ ਤਕਨਾਲੋਜੀ ਤੇ ਡਾਟਾ ਪ੍ਰਬੰਧਨ ਸ਼ਕਤੀਸ਼ਾਲੀ ਗਰੁੱਪ ਅਤੇ ਮੈਂਬਰ ਕੋਵਿਡ 19 ਟੀਕਾ ਪ੍ਰਸ਼ਾਸਨ ਦੇ ਰਾਸ਼ਟਰੀ ਮਾਹਿਰ ਗਰੁੱਪ, ਨੇ ਸਿਹਤ ਸਕੱਤਰਾਂ ਅਤੇ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਐੱਨ ਐੱਚ ਐੱਮ — ਐੱਮ ਡੀਜ਼ ਨਾਲ ਅੱਜ ਇੱਕ ਵੀਡੀਓ ਕਾਨਫਰੰਸ ਰਾਹੀਂ ਕੋਵਿਡ ਟੀਕਾਕਰਨ ਦੀ ਸਥਿਤੀ ਦੀ ਸਮੀਖਿਆ ਕੀਤੀ। ਵਿਸ਼ਵ ਦੇ ਸਭ ਤੋਂ ਵੱਡੇ ਅਭਿਆਨਾਂ ਵਿੱਚੋਂ ਇੱਕ ਦੇਸ਼ ਵਿਆਪੀ ਕੋਵਿਡ 19 ਟੀਕਾਕਰਨ ਪ੍ਰੋਗਰਾਮ 16 ਜਨਵਰੀ 2021 ਨੂੰ ਲਾਂਚ ਕੀਤਾ ਗਿਆ ਸੀ। ਇਸ ਨੂੰ ਵੱਡੇ ਪੱਧਰ ਤੇ ਵਧਾ ਕੇ 01 ਮਈ 2021 ਨੂੰ 18 ਸਾਲ ਤੋਂ ਉੱਪਰ ਦੀ ਉਮਰ ਦੇ ਨਾਗਰਿਕਾਂ ਨੂੰ ਸ਼ਾਮਲ ਕਰਨ ਦੇ ਨਾਲ ਨਾਲ ਰਾਸ਼ਟਰੀ ਕੋਵਿਡ 19 ਟੀਕਾਕਰਨ ਨੀਤੀ ਨੂੰ ਗਤੀ ਦੇ ਕੇ ਅਤੇ ਉਦਾਰ ਕੀਮਤ ਨਾਲ ਲਾਗੂ ਕੀਤਾ ਗਿਆ।

ਰਾਜਾਂ ਦੇ ਵਿਸ਼ੇਸ਼ ਅੰਕੜਿਆਂ ਨਾਲ ਟੀਕਾਕਰਨ ਮੁਹਿੰਮ ਦੇ ਵੱਖ ਵੱਖ ਪਹਿਲੂਆਂ ਨੂੰ ਉਜਾਗਰ ਕਰਨ ਵਾਲੀ ਵਿਸਥਾਰਪੂਰਵਕ ਪੇਸ਼ਕਾਰੀ ਤੋਂ ਬਾਅਦ ਕੇਂਦਰੀ ਸਿਹਤ ਸਕੱਤਰ ਨੇ ਹੇਠ ਲਿਖੀਆਂ ਵਿਸ਼ੇਸ਼ ਗੱਲਾਂ ਬਾਰੇ ਚਾਨਣਾ ਪਾਇਆ।

https://www.pib.gov.in/PressReleasePage.aspx?PRID=1717649

 

ਭਾਰਤ ਸਰਕਾਰ ਵਿਸ਼ਵ ਭਰ ਤੋਂ ਮਿਲ ਰਹੀ ਸਹਾਇਤਾ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਟੈਰੀਟਰੀ ਕੇਅਰ ਸੰਸਥਾਵਾਂ ਨੂੰ ਕੋਵਿਡ ਪ੍ਰਬੰਧਨ ਲਈ ਵਿਵਹਾਰਿਤ ਢੰਗ ਤੇ ਵੰਡ ਅਤੇ ਤੇਜ਼ੀ ਨਾਲ ਪਹੁੰਚਾ ਰਹੀ ਹੈ

ਭਾਰਤ ਸਰਕਾਰ ਦੇਸ਼ ਵਿੱਚ ਕੋਵਿਡ 19 ਦੇ ਬੇਮਿਸਾਲ ਉਛਾਲ ਖ਼ਿਲਾਫ਼ ਲੜਾਈ ਲਈ ਆਪਣੇ ਯਤਨਾਂ ਨੂੰ ਵਧਾਉਣ ਲਈ ਸੰਸਥਾਵਾਂ / ਵੱਖ-ਵੱਖ ਮੁਲਕਾਂ ਤੋਂ 27 ਅਪ੍ਰੈਲ 2021 ਤੋਂ ਪ੍ਰਾਪਤ ਹੋ ਰਹੇ ਅੰਤਰਰਾਸ਼ਟਰੀ ਦਾਨ ਅਤੇ ਕੋਵਿਡ 19 ਰਾਹਤ ਮੈਡੀਕਲ ਸਪਲਾਈ ਅਤੇ ਉਪਕਰਨ ਦੀ ਸਹਾਇਤਾ ਪ੍ਰਾਪਤ ਕਰ ਰਹੀ ਹੈ। ਭਾਰਤ ਸਰਕਾਰ ਦੇ ਵੱਖ ਵੱਖ ਮੰਤਰਾਲੇ / ਵਿਭਾਗ ਵਿਸ਼ਵ ਤੋਂ ਪ੍ਰਾਪਤ ਹੋ ਰਹੀ ਰਾਹਤ ਸਮੱਗਰੀ ਨੂੰ ਤੇਜ਼ੀ ਨਾਲ “ਹਾਲ ਆਵ੍ ਗੋਰਮਿੰਟ” ਪਹੁੰਚ ਤਹਿਤ ਇੱਕ ਸੁਚੱਜੀ ਅਤੇ ਨਿਯਮਿਤ ਢੰਗ ਤਰੀਕੇ ਅਪਣਾ ਕੇ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਸਪੁਰਦ ਕਰ ਰਹੇ ਹਨ। ਕੁਲ ਮਿਲਾ ਕੇ 9,200 ਆਕਸੀਜਨ ਕੰਸਨਟ੍ਰੇਟਰਜ਼, 5,243 ਆਕਸੀਜਨ ਸਿਲੰਡਰ, 19 ਆਕਸੀਜਨ ਜਨਰੇਸ਼ਨ ਪਲਾਂਟ, 5,913 ਵੈਂਟੀਲੇਟਰਸ, ਬੀਆਈਪੀਏਪੀ, ਤਕਰੀਬਨ 3.44 ਲੱਖ ਰੇਮਡੇਸਿਵਿਰ ਟੀਕੇ 27 ਅਪ੍ਰੈਲ ਤੋਂ 10 ਮਈ ਤੱਕ ਸੜਕੀ ਅਤੇ ਹਵਾਈ ਰਸਤੇ ਭੇਜੇ ਗਏ ਹਨ।

https://www.pib.gov.in/PressReleasePage.aspx?PRID=1717668

 

61 ਦਿਨਾਂ ਬਾਅਦ, ਪਿਛਲੇ 24 ਘੰਟਿਆਂ ਦੇ ਦੌਰਾਨ ਰੋਜ਼ਾਨਾ ਸਿਹਤਯਾਬੀ ਦੇ ਅੰਕੜੇ ਨਵੇਂ ਪੁਸ਼ਟੀ ਵਾਲੇ ਕੋਵਿਡ ਮਾਮਲਿਆਂ ਨੂੰ ਪਛਾੜ ਰਹੇ ਹਨ; ਐਕਟਿਵ ਮਾਮਲਿਆਂ ਦੀ ਗਿਣਤੀ ਵਿੱਚ ਪਹਿਲੀ ਵਾਰ ਦੋ ਮਹੀਨਿਆਂ ਬਾਅਦ 30,016 ਦੀ ਗਿਰਾਵਟ ਦਰਜ ਕੀਤੀ ਗਈ

• 61 ਦਿਨਾਂ ਬਾਅਦ, ਪਿਛਲੇ 24 ਘੰਟਿਆਂ ਦੇ ਦੌਰਾਨ ਰੋਜ਼ਾਨਾ ਸਿਹਤਯਾਬੀ ਦੇ ਅੰਕੜੇ ਨਵੇਂ ਪੁਸ਼ਟੀ ਵਾਲੇ ਕੋਵਿਡ ਮਾਮਲਿਆਂ ਨੂੰ ਪਛਾੜ ਰਹੇ ਹਨ

• ਐਕਟਿਵ ਮਾਮਲਿਆਂ ਦੀ ਗਿਣਤੀ ਵਿੱਚ ਪਹਿਲੀ ਵਾਰ ਦੋ ਮਹੀਨਿਆਂ ਬਾਅਦ 30,016 ਦੀ ਗਿਰਾਵਟ ਦਰਜ ਕੀਤੀ ਗਈ

• ਹੁਣ ਤੱਕ 18-44 ਸਾਲ ਦੇ ਉਮਰ ਵਰਗ ਵਿੱਚ 25.5 ਲੱਖ ਤੋਂ ਵੱਧ ਲਾਭਪਾਤਰੀਆਂ ਦਾ ਟੀਕਾਕਰਨ ਕੀਤਾ ਜਾ ਚੁੱਕਾ ਹੈ

• ਰਾਸ਼ਟਰੀ ਰਿਕਵਰੀ ਦੀ ਦਰ 82.75 ਫੀਸਦੀ ਦਰਜ ਕੀਤੀ ਜਾ ਰਹੀ ਹੈ।

• ਰਾਸ਼ਟਰੀ ਪੱਧਰ 'ਤੇ  ਮੌਤ ਦਰ  ਮੌਜੂਦਾ ਸਮੇਂ ਵਿੱਚ 1.09 ਫੀਸਦੀ 'ਤੇ ਖੜੀ ਹੈ।

https://pib.gov.in/PressReleasePage.aspx?PRID=1717593

 

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਭੂਟਾਨ ਦੇ ਪ੍ਰਧਾਨ ਮੰਤਰੀ ਡਾ. ਲੋਟੇ ਤਸ਼ੇਰਿੰਗ (Dr. Lotay Tshering) ਦਰਮਿਆਨ ਟੈਲੀਫੋਨ ‘ਤੇ ਗੱਲਬਾਤ

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਭੂਟਾਨ ਦੇ ਪ੍ਰਧਾਨ ਮੰਤਰੀ, ਲਾਇਨਛੇਨ ਡਾ. ਲੋਟੇ ਤਸ਼ੇਰਿੰਗ ਦੇ ਨਾਲ ਟੈਲੀਫੋਨ ‘ਤੇ ਗੱਲਬਾਤ ਕੀਤੀ। ਭੂਟਾਨ ਦੇ ਪ੍ਰਧਾਨ ਮੰਤਰੀ ਨੇ ਕੋਵਿਡ-19 ਮਹਾਮਾਰੀ ਦੀ ਮੌਜੂਦਾ ਲਹਿਰ ਨਾਲ ਲੜਨ ਵਿੱਚ ਭਾਰਤ ਅਤੇ ਭਾਰਤਵਾਸੀਆਂ ਦੇ ਨਾਲ ਇਕਜੁੱਟਤਾ ਦਿਖਾਈ। ਪ੍ਰਧਾਨ ਮੰਤਰੀ ਨੇ ਭੂਟਾਨ ਸਰਕਾਰ ਅਤੇ ਭੂਟਾਨਵਾਸੀਆਂ ਦਾ ਉਨ੍ਹਾਂ ਦੀ ਸਦਭਾਵਨਾਵਾਂ ਅਤੇ ਸਮਰਥਨ ਦੇ ਲਈ ਧੰਨਵਾਦ ਕੀਤਾ।

https://www.pib.gov.in/PressReleasePage.aspx?PRID=1717611

 

ਨੈਸ਼ਨਲ ਟੈਕਨੋਲੋਜੀ ਦਿਵਸ ‘ਤੇ ਵਿਗਿਆਨੀਆਂ ਨੂੰ ਪ੍ਰਧਾਨ ਮੰਤਰੀ ਦਾ ਨਮਨ

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਨੈਸ਼ਨਲ ਟੈਕਨੋਲੋਜੀ ਦਿਵਸ ਦੇ ਅਵਸਰ ‘ਤੇ ਵਿਗਿਆਨੀਆਂ ਅਤੇ ਵਿਗਿਆਨ ਦੇ ਪ੍ਰਤੀ ਜਨੂਨ ਰੱਖਣ ਵਾਲਿਆਂ ਦੀ ਸ਼ਲਾਘਾ ਕੀਤੀ ਹੈ। 

ਟਵੀਟਾਂ ਦੀ ਇੱਕ ਲੜੀ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ:

 “ਨੈਸ਼ਨਲ ਟੈਕਨੋਲੋਜੀ ਦਿਵਸ ‘ਤੇ, ਅਸੀਂ ਆਪਣੇ ਵਿਗਿਆਨੀਆਂ ਅਤੇ ਟੈਕਨੋਲੋਜੀ ਦੇ ਪ੍ਰਤੀ ਜਨੂਨ ਰੱਖਣ ਵਾਲਿਆਂ ਨੂੰ ਉਨ੍ਹਾਂ ਦੀ ਅਣਥੱਕ ਮਿਹਨਤ ਦੇ ਲਈ ਉਨ੍ਹਾਂ ਨੂੰ ਨਮਨ ਕਰਦੇ ਹਾਂ। ਅਸੀਂ ਮਾਣ ਨਾਲ 1998 ਦੇ ਪੋਖਰਨ ਪਰੀਖਣ ਨੂੰ ਯਾਦ ਕਰਦੇ ਹਾਂ, ਜਿਸ ਨੇ ਭਾਰਤ ਦੀ ਵਿਗਿਆਨਕ ਅਤੇ ਟੈਕਨੋਲੋਜੀਕਲ ਸ਼ਕਤੀ ਦਾ ਪ੍ਰਦਰਸ਼ਨ ਕੀਤਾ ਸੀ।

ਹਰ ਚੁਣੌਤੀਪੂਰਨ ਸਥਿਤੀ ਵਿੱਚ, ਸਾਡੇ ਵਿਗਿਆਨੀਆਂ ਅਤੇ ਇਨੋਵੇਟਰਾਂ ਨੇ ਹਮੇਸ਼ਾ ਅੱਗੇ ਵਧ ਕੇ ਚੁਣੌਤੀ ਦਾ ਸਾਹਮਣਾ ਕਰਨ ਦਾ ਬੀੜਾ ਉਠਾਇਆ ਹੈ। ਪਿਛਲੇ ਕਈ ਵਰ੍ਹਿਆਂ ਦੇ ਦੌਰਾਨ, ਉਨ੍ਹਾਂ ਨੇ ਕੋਵਿਡ-19 ਦੇ ਖ਼ਿਲਾਫ਼ ਜੰਗ ਵਿੱਚ ਬਹੁਤ ਮਿਹਨਤ ਕੀਤੀ ਹੈ। ਮੈਂ ਉਨ੍ਹਾਂ ਦੇ ਜੋਸ਼ ਅਤੇ ਉਨ੍ਹਾਂ ਦੇ ਅਸਾਧਾਰਣ ਉਤਸ਼ਾਹ ਦੀ ਸ਼ਲਾਘਾ ਕਰਦਾ ਹਾਂ।”

https://www.pib.gov.in/PressReleasePage.aspx?PRID=1717597

 

ਭਾਰਤੀ ਰੇਲਵੇ ਦੀ ਆਕਸੀਜਨ ਐਕਸਪ੍ਰੈੱਸ ਟ੍ਰੇਨ ਦੀ ਅਗਵਾਨੀ ਕਰਕੇ 9ਵਾਂ ਰਾਜ ਬਨਣ ਜਾ ਰਿਹਾ ਹੈ ਉੱਤਰਾਖੰਡ 

ਦੇਸ਼ ਭਰ ਦੇ ਵੱਖ-ਵੱਖ ਰਾਜਾਂ ਵਿੱਚ ਤਰਲ ਮੈਡੀਕਲ ਆਕਸੀਜਨ (ਐੱਲਐੱਮਓ) ਦੀ ਡਿਲਿਵਰੀ ਕਰਕੇ ਮਰੀਜ਼ਾਂ ਨੂੰ ਭਾਰੀ ਰਾਹਤ ਪਹੁੰਚਾਉਣ ਲਈ ਭਾਰਤੀ ਰੇਲਵੇ ਦੀ ਯਾਤਰਾ ਨਿਰੰਤਰ ਜਾਰੀ ਹੈ। ਭਾਰਤੀ ਰੇਲਵੇ ਨੇ ਹੁਣ ਤੱਕ ਦੇਸ਼ ਭਰ ਦੇ ਵੱਖ-ਵੱਖ ਰਾਜਾਂ ਵਿੱਚ 375 ਤੋਂ ਵੀ ਅਧਿਕ ਟੈਂਕਰਾਂ ਵਿੱਚ ਭਰਕੇ ਲਗਭਗ 5735 ਮੀਟ੍ਰਿਕ ਟਨ (ਐੱਮਟੀ) ਐੱਲਐੱਮਓ ਦੀ ਡਿਲਿਵਰੀ ਕੀਤੀ ਹੈ। ਕੱਲ੍ਹ ਆਕਸੀਜਨ ਐਕਸਪ੍ਰੈੱਸ ਟ੍ਰੇਨਾਂ ਨੇ ਦੇਸ਼ ਭਰ ਵਿੱਚ 755 ਮੀਟ੍ਰਿਕ ਟਨ ਐੱਲਐੱਮਓ ਦੀ ਡਿਲਿਵਰੀ ਕੀਤੀ। 90 ਤੋਂ ਵੀ ਅਧਿਕ ਆਕਸੀਜਨ ਐਕਸਪ੍ਰੈੱਸ ਟ੍ਰੇਨਾਂ ਹੁਣ ਤੱਕ ਆਪਣੀ ਯਾਤਰਾ ਪੂਰੀ ਕਰ ਚੁੱਕੀਆਂ ਹਨ। ਇਹ ਭਾਰਤੀ ਰੇਲਵੇ ਦਾ ਹੀ ਯਤਨ ਹੈ ਜਿਸ ਦੇ ਤਹਿਤ ਮੰਗ ਕਰਨ ਵਾਲੇ ਰਾਜਾਂ ਨੂੰ ਘੱਟ ਤੋਂ ਘੱਟ ਸਮੇਂ ਵਿੱਚ ਅਧਿਕ ਤੋਂ ਅਧਿਕ ਐੱਲਐੱਮਓ ਪਹੁੰਚਾਈ ਜਾ ਰਹੀ ਹੈ। ਇਸ ਰੀਲਿਜ਼ ਦੇ ਸਮੇਂ ਤੱਕ ਮਹਾਰਾਸ਼ਟਰ ਵਿੱਚ 293 ਐੱਮਟੀ, ਉੱਤਰ ਪ੍ਰਦੇਸ਼ ਵਿੱਚ ਲਗਭਗ 1630 ਐੱਮਟੀ, ਮੱਧ ਪ੍ਰਦੇਸ਼ ਵਿੱਚ 340 ਐੱਮਟੀ, ਹਰਿਆਣਾ ਵਿੱਚ 812 ਐੱਮਟੀ, ਤੇਲੰਗਾਨਾ ਵਿੱਚ 123 ਐੱਮਟੀ, ਰਾਜਸਥਾਨ ਵਿੱਚ 40 ਐੱਮਟੀ, ਕਰਨਾਟਕ ਵਿੱਚ 120 ਐੱਮਟੀ ਅਤੇ ਦਿੱਲੀ ਵਿੱਚ 2383 ਐੱਮਟੀ ਤੋਂ ਵੀ ਅਧਿਕ ਐੱਲਐੱਮਓ ਵੱਖ-ਵੱਖ ਟੈਂਕਰਾਂ ਤੋਂ ਉਤਾਰੀ ਗਈ ਹੈ। ਦੇਹਰਾਦੂਨ (ਉੱਤਰਾਖੰਡ) ਅਤੇ ਪੁਣੇ (ਮਹਾਰਾਸ਼ਟਰ) ਦੇ ਨੇੜੇ ਸਥਿਤ ਸਟੇਸ਼ਨ ਵੀ ਆਪਣੀ ਪਹਿਲੀ ਆਕਸੀਜਨ ਐਕਸਪ੍ਰੈੱਸ ਦੀ ਅਗਵਾਨੀ ਜਲਦੀ ਹੀ ਕਰਨ ਵਾਲੇ ਹਨ।

https://www.pib.gov.in/PressReleasePage.aspx?PRID=1717705

 

ਤਰਲ ਆਕਸੀਜਨ ਦੀ ਢੁਲਾਈ ਨੂੰ ਆਸਾਨ ਬਣਾਉਣ ਲਈ ਜਨਤਕ ਖੇਤਰ ਦੀਆਂ ਤੇਲ ਅਤੇ ਗੈਸ ਕੰਪਨੀਆਂ ਮਦਦ ਉਪਲਬਧ ਕਰਾ ਰਹੀਆਂ ਹਨ

ਭਾਰਤ ਸਰਕਾਰ ਦੇ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ ਦੇ ਅਧੀਨ ਜਨਤਕ ਖੇਤਰ ਦੀਆਂ ਤੇਲ ਅਤੇ ਗੈਸ ਕੰਪਨੀਆਂ ਦੇਸ਼ ਦੀ ਇੱਕ ਜ਼ਿੰਮੇਦਾਰ ਕਾਰਪੋਰੇਟ ਨਾਗਰਿਕ ਦੀ ਤਰ੍ਹਾਂ ਆਪਣੀ ਜ਼ਿੰਮੇਵਾਰੀ ਨੂੰ ਨਿਭਾਉਂਦੇ ਹੋਏ ਕੋਵਿਡ-19 ਮਹਾਮਾਰੀ ਦੀ ਦੂਸਰੀ ਲਹਿਰ ਨਾਲ ਰਾਸ਼ਟਰ ਦੀ ਲੜਾਈ ਵਿੱਚ ਪੂਰੇ ਧਿਆਨ ਨਾਲ ਸਹਾਇਤਾ ਕਰ ਰਹੀਆਂ ਹਨ। ਇਸ ਕ੍ਰਮ ਵਿੱਚ ਪੀਐੱਸਯੂ ਕੰਪਨੀਆਂ ਤਰਲ ਆਕਸੀਜਨ ਦੀ ਢੁਲਾਈ ਨੂੰ ਹੋਰ ਬਿਹਤਰ ਕਰਨ ਦੀ ਦਿਸ਼ਾ ਵਿੱਚ ਵਿਸ਼ੇਸ਼ ਰੂਪ ਤੋਂ ਕਾਰਜ ਕਰ ਰਹੀਆਂ ਹਨ।

ਇਸ ਸਮੇਂ 12 ਟੈਂਕਰ ਅਤੇ 20 ਆਈ ਐੱਸ ਓ ਕੰਟੇਨਰ ਸੇਵਾ ਵਿੱਚ ਹਨ ਜਿਨ੍ਹਾਂ ਦੀ ਸਮਰੱਥਾ 650 ਮੀਟ੍ਰਿਕ ਟਨ ਹੈ।  ਇਨ੍ਹਾਂ ਅੰਕੜਿਆਂ ਵਿੱਚ ਇਸ ਮਹੀਨੇ  ਦੇ ਅਖੀਰ ਤੱਕ ਵਿਆਪਕ ਵਾਧਾ ਹੋਣ ਦੀ ਸੰਭਾਵਨਾ ਹੈ,  ਕਿਉਂਕਿ ਇਸ ਮਹੀਨੇ ਦੇ ਅਖੀਰ ਤੱਕ ਟੈਂਕਰਾਂ ਦੀ ਸੰਖਿਆ ਵਧਕੇ 26 ਅਤੇ ਆਈਐੱਸਓ ਕੰਟੇਨਰ ਦੀ ਸੰਖਿਆ ਵਧ ਕੇ 117 ਹੋ ਜਾਵੇਗੀ,  ਜਿਨ੍ਹਾਂ ਦੀ ਕੁੱਲ ਸਮਰੱਥਾ 2314 ਮੀਟ੍ਰਿਕ ਟਨ ਹੋਵੇਗੀ। 95 ਆਈਐੱਸਓ ਕੰਟੇਨਰਸ ਖਰੀਦੇ ਜਾ ਰਹੇ ਹਨ ਜਿਨ੍ਹਾਂ ਦੀ ਕੁੱਲ ਸਮਰੱਥਾ 1940 ਮੀਟ੍ਰਿਕ ਟਨ ਹੋਵੇਗੀ।  30 ਆਈਐੱਸਓ ਕੰਟੇਨਰਾਂ ਲਈ ਪਹਿਲਾਂ ਹੀ ਆਰਡਰ ਜਾਰੀ ਕੀਤੇ ਜਾ ਚੁੱਕੇ ਹਨ ਜਿਨ੍ਹਾਂ ਦੀ ਸਮਰੱਥਾ 650 ਮੀਟ੍ਰਿਕ ਟਨ ਦੀ ਹੋਵੇਗੀ ਜਦੋਂ ਕਿ ਬਾਕੀ ਦੇ ਆਈ ਐੱਸਓ ਕੰਟੇਨਰਸ ਲਈ ਮੋਲਤੋਲ ਲਈ ਗੱਲਬਾਤ ਦੀ ਪ੍ਰਕਿਰਿਆ ਜਾਰੀ ਹੈ।

https://www.pib.gov.in/PressReleasePage.aspx?PRID=1717673

 

ਪੰਚਾਇਤੀ ਰਾਜ ਮੰਤਰਾਲੇ ਨੇ ਗ੍ਰਾਮੀਣ ਭਾਰਤ ਵਿੱਚ ਕੋਵਿਡ-19 ਦੇ ਪ੍ਰਸਾਰ ਨੂੰ ਰੋਕਣ ਦੇ ਉਦੇਸ਼ ਨਾਲ ਬਚਾਅ ਦੇ ਉਪਾਵਾਂ ‘ਤੇ ਰਾਜਾਂ ਨੂੰ ਲਿਖਿਆ

ਕੇਂਦਰੀ ਪੰਚਾਇਤੀ ਰਾਜ ਮੰਤਰਾਲੇ ਨੇ ਗ੍ਰਾਮੀਣ ਭਾਰਤ ਵਿੱਚ ਕੋਵਿਡ-19 ਮਹਾਮਾਰੀ ਦੇ ਪ੍ਰਸਾਰ ਨੂੰ ਰੋਕਣ ਦੇ ਉਦੇਸ਼ ਨਾਲ ਬਚਾਅ ਦੇ ਕਦਮ ਉਠਾਉਣ ਦੇ ਲਈ ਸਾਰੇ ਰਾਜ ਸਰਕਾਰਾਂ ਨੂੰ ਲਿਖਿਆ ਹੈ। ਮੰਤਰਾਲੇ ਨੇ ਆਪਣੇ ਪੱਤਰ ਵਿੱਚ ਕੋਵਿਡ-19 ਨਾਲ ਲੜਾਈ ਦੇ ਲਈ ਰਾਜਾਂ ਨੂੰ ਚੁਣੌਤੀ ਪਾਰ ਕਰਨ ਦੀ ਦਿਸ਼ਾ ਵਿੱਚ ਪੰਚਾਇਤਾਂ/ਸਥਾਨਕ ਨਿਕਾਵਾਂ ਨੂੰ ਸੰਵੇਦਨਸ਼ੀਲ ਬਣਾਉਣ ਅਤੇ ਸੁਵਿਧਾਵਾਂ ਦੇਣ ‘ਤੇ ਅਗਵਾਈ ਉਪਲਬਧ ਕਰਾਉਣ ਦਾ ਸੁਝਾਅ ਦਿੱਤਾ ਹੈ।

ਮੰਤਰਾਲੇ ਨੇ ਸਿਹਤ ਤੇ ਪਰਿਵਾਰ ਕਲਿਆਣ ਮੰਤਰਾਲੇ (ਐੱਮਓਐੱਚਐੱਫਡਬਲਿਊ), ਡਾਕਟਰੀ ਅਤੇ ਮੈਡੀਕਲ ਸੰਸਥਾਵਾਂ ਆਦਿ ਦੀ ਸਲਾਹ ਦੇ ਕ੍ਰਮ ਵਿੱਚ ਕੋਵਿਡ ਸੰਕ੍ਰਮਣ ਦੀ ਕੁਦਰਤੀ ਅਤੇ ਰੋਕਥਾਮ ਤੇ ਕਮੀ ਦੇ ਉਪਾਵਾਂ ‘ਤੇ ਗ੍ਰਾਮੀਣ ਭਾਈਚਾਰਿਆਂ ਦੀ ਜਾਗਰੂਕਤਾ ਦੇ ਲਈ ਵਿਆਪਕ ਸੰਚਾਰ ਅਭਿਯਾਨ ਚਲਾਉਣ ਦੀ ਸਲਾਹ ਦਿੱਤੀ ਹੈ। ਨਾਲ ਹੀ ਇਸ ਦੌਰਾਨ ਗਲਤ ਧਾਰਣਾਵਾਂ ਅਤੇ ਮਾਣਤਾ ਨੂੰ ਦੂਰ ਕਰਨ ਦਾ ਵਿਸ਼ੇਸ਼ ਰੂਪ ਨਾਲ ਧਿਆਨ ਰੱਖਣ ਦੇ ਲਈ ਕਿਹਾ ਹੈ।

https://www.pib.gov.in/PressReleasePage.aspx?PRID=1717682

 

ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਨੇ ਸਰਕਾਰੀ ਬਾਲ ਸੰਭਾਲ ਸੰਸਥਾਵਾਂ ਵਿੱਚ ਬੱਚਿਆਂ ਨੂੰ ਮਾਹਰਾਂ ਦੀ ਦੇਖਭਾਲ਼ ਪ੍ਰਦਾਨ ਕਰਨ ਲਈ ਇੰਡੀਅਨ ਅਕੈਡਮੀ ਆਵ੍ ਪੀਡੀਆਟ੍ਰਿਕਸ ਨੂੰ ਨਾਲ ਜੋੜਿਆ

ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸ਼੍ਰੀਮਤੀ ਸਮ੍ਰਿਤੀ ਜ਼ੁਬਿਨ ਇਰਾਨੀ ਨੇ ਕਿਹਾ ਹੈ ਕਿ ਸਰਕਾਰੀ ਬਾਲ ਸੰਭਾਲ ਸੰਸਥਾਵਾਂ (ਸੀਸੀਆਈ) ਵਿੱਚ ਰਹਿਣ ਵਾਲੇ ਬੱਚਿਆਂ ਨੂੰ ਮਾਹਰਾਂ ਦੀ  ਦੇਖਭਾਲ਼  ਪ੍ਰਦਾਨ ਕਰਨ ਦੀ ਦ੍ਰਿਸ਼ਟੀ ਨਾਲ ਦੇਸ਼ ਭਰ ਵਿੱਚ ਮੰਤਰਾਲੇ ਨੇ ਇੰਡੀਅਨ ਅਕੈਡਮੀ ਆਵ੍ ਪੀਡੀਆਟ੍ਰਿਕਸ ਨੂੰ ਨਾਲ ਜੋੜਿਆ ਹੈ। ਟਵੀਟ ਦੀ ਇੱਕ ਲੜੀ ਵਿੱਚ ਉਨ੍ਹਾਂ ਨੇ ਦੱਸਿਆ, ਇਹ ਬਾਲ ਸੁਰੱਖਿਆ ਸੇਵਾਵਾਂ ਲਈ ਯੋਜਨਾ ਦੇ ਤਹਿਤ ਬੱਚਿਆਂ ਨੂੰ ਪ੍ਰਦਾਨ ਕੀਤੀ ਜਾਣ ਵਾਲੀ ਮੈਡੀਕਲ ਦੇਖਭਾਲ਼ ਦੇ ਅਤਿਰਿਕਤ ਹੋਵੇਗਾ। ਮੰਤਰੀ ਨੇ ਟਵੀਟ ਵਿੱਚ ਇਹ ਵੀ ਕਿਹਾ ਕਿ ਕੇਅਰ-ਟੇਕਰਸ/ ਚਾਈਲਡ ਪ੍ਰੋਟੇਕਸ਼ਨ ਆਫਿਸਰ ਦੇਸ਼ ਦੇ ਦੂਰ-ਦੁਰਾਡੇ ਵਿੱਚ ਵੀ ਬਾਲ ਰੋਗ ਮਾਹਰਾਂ ਦੁਆਰਾ ਇਸ ਟੈਲੀਮੈਡੀਸਿਨ ਸੇਵਾ ਦਾ ਲਾਭ ਹਫ਼ਤੇ ਵਿੱਚ 6 ਦਿਨ ਲੈ ਸਕਣਗੇ। 2000 ਤੋਂ ਅਧਿਕ ਸੀਸੀਆਈ ਦੇ ਹਜ਼ਾਰਾਂ ਬੱਚੇ ਇਸ ਸੇਵਾ ਦੇ ਮਾਧਿਅਮ ਨਾਲ ਲਾਭਾਰਥੀ ਹੋਣਗੇ।

https://www.pib.gov.in/PressReleasePage.aspx?PRID=1717642

 

ਮਾਹਿਰਾਂ ਤੇ ਹੋਰ ਹਿੱਸੇਦਾਰਾਂ ਵੱਲੋਂ ‘ਕੋਵਿਡ ਦੇ ਮੁੜ–ਉਭਾਰ – ਐੱਸ ਐਂਡ ਟੀ ਪਰਿਪੇਖ’ ਬਾਰੇ ਵਿਚਾਰ–ਵਟਾਂਦਰਾ

ਵਿਭਿੰਨ ਅਨੁਸ਼ਾਸਨਾਂ ਦੇ ਮਾਹਿਰਾਂ ਨੇ ਇੱਕ ਸਾਂਝੇ ਵਰਚੁਅਲ ਮੰਚ ਉੱਤੇ ਅੱਗੇ ਆ ਕੇ 10 ਮਈ, 2021 ਨੂੰ ਇੱਕ ਬੈਠਕ ਦੌਰਾਨ ਕੋਵਿਡ ਦੇ ਹੰਗਾਮੀ ਸੰਕਟ ਦੀ ਸਥਿਤੀ ਦੇ ਹੱਲ ਲਈ ਸਰਬੋਤਮ ਪਹੁੰਚ ਅਪਨਾਉਣ ਬਾਰੇ ਵਿਚਾਰ–ਵਟਾਂਦਰਾ ਕੀਤਾ।

ਵਿਗਿਆਨ ਤੇ ਟੈਕਨੋਲੋਜੀ ਵਿਭਾਗ (DST) ਦੀ ਇੱਕ ਖ਼ੁਦਮੁਖਤਿਆਰ ਇਕਾਈ ‘ਟੈਕਨੋਲੋਜੀ ਇਨਫ਼ਾਰਮੇਸ਼ਨ, ਫ਼ੋਰਕਾਸਟਿੰਗ ਐਂਡ ਅਸੈੱਸਮੈਂਟ ਕੌਂਸਲ’ (TIFAC) ਵੱਲੋਂ ‘ਕੋਵਿਡ ਦੇ ਮੁੜ ਉਭਾਰ ਦਾ ਹੱਲ ਲੱਭਦਿਆਂ – ਐੱਸ ਐਂਡ ਟੀ ਪਰਿਪੇਖ’ ਵਿਸ਼ੇ ’ਤੇ ਆਯੋਜਿਤ ਆੱਨਲਾਈਨ ਬੈਠਕ ’ਚ ਵਿਗਿਆਨੀ, ਡਾਕਟਰ, ਦਵਾ ਨਿਰਮਾਤਾ, ਉਦਯੋਗ ਤੇ ਨੀਤੀ–ਘਾੜੇ ਇਕੱਠੇ ਹੋਏ ਤੇ ਉਨ੍ਹਾਂ ਵਾਇਰਸ ਦੇ ਫੈਲਣ ਨੂੰ ਰੋਕਣ ਦੇ ਤਰੀਕਿਆਂ ਬਾਰੇ ਵਿਚਾਰ–ਚਰਚਾ ਕੀਤੀ।

https://www.pib.gov.in/PressReleasePage.aspx?PRID=1717628

 

ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲੇ ਨੇ ਰਾਸ਼ਟਰੀ ਅਨੁਸੂਚਿਤ ਜਾਤੀ ਵਿੱਤ ਤੇ ਵਿਕਾਸ ਨਿਗਮ (ਐੱਨਐੱਸਐੱਫਡੀਸੀ) ਅਤੇ ਰਾਸ਼ਟਰੀ ਪਿਛੜੀ ਜਾਤੀ ਵਿੱਤ ਤੇ ਵਿਕਾਸ ਨਿਗਮ (ਐੱਨਬੀਸੀਐੱਫਡੀਸੀ) ਦੀਆਂ ਸੰਯੁਕਤ ਸੀਐੱਸਆਰ ਕੋਵਿਡ- ਰਾਹਤ ਪਹਿਲਕਦਮੀਆਂ
ਕੋਵਿਡ-19 ਮਹਾਮਾਰੀ ਦੀ ਦੂਸਰੀ ਲਹਿਰ (ਅਪ੍ਰੈਲ-ਮਈ 2021) ਦੇ ਦੌਰਾਨ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲੇ ਦੇ ਤਹਿਤ ਆਉਣ ਵਾਲੇ ਜਨਤਕ ਖੇਤਰ ਦੇ ਦੋ ਉੱਦਮਾਂ (ਪੀਐੱਸਯੂ)- ਰਾਸ਼ਟਰੀ ਅਨੁਸੂਚਿਤ ਜਾਤੀ ਵਿੱਤ ਤੇ ਵਿਕਾਸ ਨਿਗਮ (ਐੱਨਐੱਸਐੱਫਡੀਸੀ) ਅਤੇ ਰਾਸ਼ਟਰੀ ਪਿਛੜੀ ਜਾਤੀ ਵਿੱਤ ਤੇ ਵਿਕਾਸ ਨਿਗਮ (ਐੱਨਬੀਸੀਐੱਫਡੀਸੀ) ਨੇ ਆਪਣੀ ਸੰਯੁਕਤ ਸੀਐੱਸਆਰ ਪਹਿਲਕਦਮੀਆਂ ਦੇ ਤਹਿਤ ਕੋਵਿਡ-19 ਸੰਕ੍ਰਮਣ ਨਾਲ ਪੀੜਤ ਮਰੀਜ਼ਾਂ ਨੂੰ ਰਾਹਤ ਪਹੁੰਚਾਉਣ ਅਤੇ ਲੌਕਡਾਊਨ ਦੇ ਕਾਰਨ ਪ੍ਰਭਾਵਿਤ ਜ਼ਰੂਰਤਮੰਦ ਲੋਕਾਂ ਦੀ ਸਹਾਇਤਾ ਦੇ ਲਈ ਹੇਠ ਲਿਖੀਆਂ ਪਹਿਲਕਦਮੀਆਂ (ਉਪਰਾਲੇ) ਕੀਤੀਆਂ ਹਨ :

1. ਭੋਜਨ ਵੰਡਣ ਦਾ ਪ੍ਰੋਗਰਾਮ

2. ਕੋਵਿਡ -19 ਦੇ ਮਰੀਜ਼ਾਂ ਦੇ ਇਲਾਜ ਲਈ ਮੈਡੀਕਲ ਉਪਕਰਣਾਂ ਦੀ ਵਿਵਸਥਾ

https://www.pib.gov.in/PressReleasePage.aspx?PRID=1717645

 

ਮਹੱਤਵਪੂਰਨ ਟਵੀਟਸ 

 

 

 

 

 

 

 

 

 

 

ਪੀਆਈਬੀ ਫੀਲਡ ਦਫ਼ਤਰਾਂ ਤੋਂ ਇਨਪੁਟ

ਕੇਰਲ: ਰਾਜ ਦੀ ਸਿਹਤ ਮੰਤਰੀ ਕੇਕੇ ਸ਼ੈਲਜ਼ਾ ਦਾ ਕਹਿਣਾ ਹੈ ਕਿ ਸਰਕਾਰ ਆਕਸੀਜਨ ਦੀ ਘਾਟ ਕਾਰਨ ਹੋ ਰਹੀਆਂ ਮੌਤਾਂ ਨੂੰ ਰੋਕਣ ਲਈ ਸਖਤ ਮਿਹਨਤ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਰਾਜ ਨੂੰ ਕੇਰਲ ਵਿੱਚ ਪੈਦਾ ਆਕਸੀਜਨ ਦੀ ਪੂਰੀ ਵਰਤੋਂ ਕਰਨ ਦੇ ਯੋਗ ਹੋਣਾ ਚਾਹੀਦਾ ਹੈ ਅਤੇ ਜੇ ਕੇਂਦਰੀ ਕੋਟਾ ਵੀ ਪ੍ਰਾਪਤ ਕਰ ਲਿਆ ਜਾਂਦਾ ਹੈ ਤਾਂ ਮੌਜੂਦਾ ਸਮੱਸਿਆ ਦਾ ਹੱਲ ਹੋ ਸਕਦਾ ਹੈ। ਮੰਤਰੀ ਨੇ ਇਹ ਦੋਸ਼ ਵੀ ਨਕਾਰਿਆ ਹੈ ਕਿ ਕੋਵਿਡ ਦੀਆਂ ਮੌਤਾਂ ਦੀ ਗਿਣਤੀ ਨੂੰ ਲਕੋਇਆ ਜਾ ਰਿਹਾ ਹੈ, ਕਿਉਂਕਿ ਸਾਰੀਆਂ ਪੰਚਾਇਤਾਂ ਸਹੀ ਅੰਕੜੇ ਦਰਜ ਕਰ ਰਹੀਆਂ ਹਨ। ਇਸ ਦੌਰਾਨ ਰਾਜ ਦੀਆਂ 72 ਪੰਚਾਇਤਾਂ ਵਿੱਚ ਟੈਸਟ ਪਾਜ਼ਿਟੀਵਿਟੀ ਦਰ 50ਫ਼ੀਸਦੀ ਤੋਂ ਉੱਪਰ ਹੈ। 300 ਪੰਚਾਇਤਾਂ ਵਿੱਚ ਟੀਪੀਆਰ 30 ਫ਼ੀਸਦੀ ਤੋਂ ਵੱਧ ਹੈ। ਰਾਜ ਵਿੱਚ ਕੱਲ੍ਹ ਰੋਜ਼ਾਨਾ ਕੋਵਿਡ ਮਾਮਲਿਆਂ ਵਿੱਚ ਮਾਮੂਲੀ ਗਿਰਾਵਟ ਆਈ ਕਿਉਂਕਿ ਰਾਜ ਵਿੱਚ27,487 ਮਾਮਲੇ ਆਏ ਅਤੇ 65 ਮੌਤਾਂ ਹੋਈਆਂ ਹਨ। 31,209 ਮਰੀਜ਼ਾਂ ਦੀ ਰਿਕਵਰੀ ਵੀ ਦੱਸੀ ਗਈ ਹੈ। ਹੁਣ 4,19,726 ਐਕਟਿਵ ਕੇਸ ਹਨ। ਟੀਪੀਆਰ 27.56% ਹੈ। ਹੁਣ ਤੱਕ ਕੁੱਲ 81,17,973 ਲੋਕਾਂ ਨੂੰ ਟੀਕਾ ਲਗਾਇਆ ਜਾ ਚੁੱਕਾ ਹੈ। ਇਸ ਵਿੱਚੋਂ 62,30,926 ਨੇ ਪਹਿਲੀ ਖੁਰਾਕ ਅਤੇ 18,87,047ਲੋਕਾਂ ਨੇ ਦੂਸਰੀ ਖੁਰਾਕ ਪ੍ਰਾਪਤ ਕੀਤੀ ਹੈ।

ਤਮਿਲ ਨਾਡੂ: ਮਦਰਾਸ ਹਾਈ ਕੋਰਟ ਨੇ ਕੇਂਦਰ ਸਰਕਾਰ ਨੂੰ ਤਮਿਲ ਨਾਡੂ ਅਤੇ ਪੁਦੂਚੇਰੀ ਨੂੰ ਆਕਸੀਜਨ, ਟੀਕੇ, ਦਵਾਈਆਂ ਦੀ ਸਪਲਾਈ ਵਧਾਉਣ ਲਈ ਕਿਹਾ ਹੈ। ਸ਼ਹਿਰ ਦੇ ਕਈ ਨਿੱਜੀ ਹਸਪਤਾਲ ਦੇਰ ਨਾਲ, ਆਪਣੇ ਵਾਰਡਾਂ ਵਿੱਚ ਦਾਖਲ ਮਰੀਜ਼ਾਂ ਨੂੰ ਵਾਪਸ ਭੇਜਣ ਲਈ ਮਜਬੂਰ ਹੋਏ ਹਨ ਕਿਉਂਕਿ ਆਕਸੀਜਨ ਦੀ ਘਾਟ ਹੈ। ਪਿਛਲੇ 24 ਘੰਟਿਆਂ ਵਿੱਚ ਕੋਵਿਡ ਕਾਰਨ 23 ਮਰੀਜ਼ਾਂ ਦੀ ਮੌਤ ਹੋਈ, ਪੁਦੂਚੇਰੀ ਵਿੱਚ ਕੋਵਿਡ ਦੀਆਂ ਮੌਤਾਂ ਦੀ ਗਿਣਤੀ 988 ਨੂੰ ਛੂਹ ਗਈ; ਪਿਛਲੇ 24 ਘੰਟਿਆਂ ਵਿੱਚ ਪੁਦੂਚੇਰੀ ਤੋਂ ਕੁੱਲ 1,266 ਨਵੇਂ ਕੇਸ ਸਾਹਮਣੇ ਆਏ ਹਨ ਅਤੇ 1,108 ਮਰੀਜ਼ ਬਿਮਾਰੀ ਤੋਂ ਠੀਕ ਹੋਏ ਹਨ। ਤਮਿਲ ਨਾਡੂ ਵਿੱਚ 28,978 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਕੁੱਲ ਕੇਸ ਵਧ ਕੇ 14,09,237 ਹੋ ਗਏ ਹਨ। ਰਾਜ ਵਿੱਚ 1,52,389ਐਕਟਿਵ ਕੇਸ ਹਨ, ਜਿਨ੍ਹਾਂ ਵਿੱਚੋਂ ਚੇਨਈ ਵਿੱਚ 35,153ਕੇਸ ਹਨ। ਰਾਜ ਵਿੱਚ ਮੌਜੂਦਾ ਪਾਜ਼ਿਟਿਵਿਟੀ ਦਰ 19.5 ਫ਼ੀਸਦੀ ਦੇ ਨੇੜੇ ਹੈ। ਹੁਣ ਤੱਕ ਰਾਜ ਭਰ ਵਿੱਚ 65,87,081 ਟੀਕੇ ਲਗਾਏ ਜਾ ਚੁੱਕੇ ਹਨ, ਜਿਨ੍ਹਾਂ ਵਿੱਚੋਂ 48,72,906 ਨੂੰ ਪਹਿਲੀ ਖੁਰਾਕ ਅਤੇ 17,14,175 ਨੂੰ ਦੂਸਰੀ ਖੁਰਾਕ ਦਿੱਤੀ ਗਈ ਹੈ।

ਕਰਨਾਟਕ: ਨਵੇਂ ਕੇਸ ਆਏ: 39305; ਕੁੱਲ ਐਕਟਿਵ ਮਾਮਲੇ: 571006; ਨਵੀਂਆਂ ਕੋਵਿਡ ਮੌਤਾਂ: 596; ਕੁੱਲ ਕੋਵਿਡ ਮੌਤਾਂ: 19372। ਕੱਲ੍ਹ ਤਕਰੀਬਨ 80,823 ਟੀਕੇ ਲਗਾਏ ਗਏ ਸਨ ਅਤੇ ਰਾਜ ਵਿੱਚ ਹੁਣ ਤੱਕ ਕੁੱਲ 1,06,08,539 ਟੀਕੇ ਲਗਾਏ ਜਾ ਚੁੱਕੇ ਹਨ। ਪਹਿਲੀ ‘ਆਕਸੀਜਨ ਐਕਸਪ੍ਰੈੱਸ’ ਟ੍ਰੇਨ 120 ਟਨ ਆਕਸੀਜਨ ਲੈ ਕੇ, ਜਮਸ਼ੇਦਪੁਰ, ਝਾਰਖੰਡ ਤੋਂ ਰਵਾਨਾ ਹੋਈ, ਮੰਗਲਵਾਰ ਨੂੰ ਇਹ ਵ੍ਹਾਈਟਫੀਲਡ, ਬੰਗਲੌਰ ਪਹੁੰਚੇਗੀ। ਪੱਤਰਕਾਰਾਂ ਅਤੇ ਮੀਡੀਆ ਕਰਮਚਾਰੀਆਂ ਨੂੰ ਅਧਿਕਾਰਤ ਤੌਰ ’ਤੇ ਕੋਵਿਡ ਫਰੰਟਲਾਈਨ ਵਾਰੀਅਰ ਮੰਨਿਆ ਜਾਏਗਾ ਅਤੇ 18 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਮੁਫ਼ਤ ਟੀਕਾ ਲਗਾਇਆ ਜਾਵੇਗਾ। ਕਰਨਾਟਕ ਰਾਜ ਨੇ ਕੋਰੋਨਾ ਕਾਰਨ ਆਕਸੀਜਨ ਦੀ ਘਾਟ ਨੂੰ ਪੂਰਾ ਕਰਨ ਲਈ 400 ਆਕਸੀਜਨ ਕੰਸਨਟ੍ਰੇਟਰ, ਯੂਐੱਸ ਸੇਲਸਫੋਰਸ ਤੋਂ 10 ਹਜ਼ਾਰ ਆਕਸੀਮੀਟਰ ਪ੍ਰਾਪਤ ਕੀਤੇ।

ਆਂਧਰ ਪ੍ਰਦੇਸ਼: ਪਿਛਲੇ 24 ਘੰਟਿਆਂ ਦੌਰਾਨ ਰਾਜ ਵਿੱਚ 14,986 ਨਮੂਨਿਆਂ ਦੀ ਜਾਂਚ ਤੋਂ ਬਾਅਦ 60,124 ਕੇਸ ਆਏ ਅਤੇ 84 ਮੌਤਾਂ ਹੋਈਆਂ, ਅਤੇ 16,167 ਮਰੀਜ਼ਾਂ ਨੂੰ ਛੁੱਟੀ ਮਿਲੀ ਹੈ। ਰਾਜ ਵਿੱਚ ਕੱਲ੍ਹ ਤੱਕ ਕੋਵਿਡ ਟੀਕੇ ਦੀਆਂ ਕੁੱਲ 73,10,220 ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ, ਜਿਸ ਵਿੱਚ 53,27,494 ਲੋਕਾਂ ਨੇ ਪਹਿਲੀ ਖੁਰਾਕ ਅਤੇ 19,82,726ਲੋਕਾਂ ਨੇ ਦੂਸਰੀ ਖੁਰਾਕ ਪ੍ਰਾਪਤ ਕੀਤੀ ਹੈ। ਰਾਜ ਨੇ ਸੀਰਮ ਇੰਸਟੀਟਿਊਟ ਆਵ੍ ਇੰਡੀਆ ਅਤੇ ਭਾਰਤ ਬਾਇਓਟੈੱਕ ਤੋਂ ਸਿੱਧੇ ਤੌਰ ’ਤੇ ਪੰਜ ਲੱਖ ਖੁਰਾਕਾਂ ਖਰੀਦੀਆਂ ਹਨ ਅਤੇ ਹੁਣ ਰਾਜ 12 ਲੱਖ ਖੁਰਾਕਾਂ ਦੀ ਦੂਸਰੀ ਕਿਸ਼ਤ ਦੀ ਸਪੁਰਦਗੀ ਦਾ ਇੰਤਜ਼ਾਰ ਕਰ ਰਿਹਾ ਹੈ। ਬੀਤੀ ਰਾਤ ਤਿਰੁਪਤੀ ਦੇ ਰੁਈਆ ਸਰਕਾਰੀ ਹਸਪਤਾਲ ਵਿਖੇ ਕੁਝ ਸਮੇਂ ਲਈ ਆਕਸੀਜਨ ਦੀ ਸਪਲਾਈ ਠੱਪ ਹੋਣ ਕਾਰਨ 11 ਮਰੀਜ਼ਾਂ ਦੀ ਮੌਤ ਹੋ ਗਈ ਅਤੇ ਘੱਟੋ-ਘੱਟ ਪੰਜ ਹੋਰ ਲੋਕਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।

ਤੇਲੰਗਨਾ: ਰਾਜ ਵਿੱਚ ਕੱਲ੍ਹ (ਸੋਮਵਾਰ) ਵੱਖ-ਵੱਖ ਸ਼੍ਰੇਣੀਆਂ ਦੇ ਕੁੱਲ 2031 ਲੋਕਾਂ ਨੇ ਪਹਿਲੀ ਖੁਰਾਕ ਅਤੇ 1,06,359 ਲੋਕਾਂ ਨੇ ਕੋਵਿਡ ਟੀਕੇ ਦੀਦੂਸਰੀ ਖੁਰਾਕ ਪ੍ਰਾਪਤ ਕੀਤੀ। ਹੁਣ, ਰਾਜ ਵਿੱਚ ਪਹਿਲੀ ਖੁਰਾਕ ਪ੍ਰਾਪਤ ਕਰਨ ਵਾਲੇ ਲੋਕਾਂ ਦੀ ਕੁੱਲ ਗਿਣਤੀ 43,73,338 ਹੈ ਅਤੇ ਦੂਸਰੀ ਖੁਰਾਕ ਲੈਣ ਵਾਲੇ ਲੋਕਾਂ ਡਿ ਗਿਣਤੀ 9,38,344 ਹੈ। ਸੋਮਵਾਰ ਨੂੰ ਇਸ ਦੌਰਾਨ ਰਾਜ ਵਿੱਚ 4,826 ਨਵੇਂ ਕੋਵਿਡ ਮਾਮਲੇ ਆਏ ਅਤੇ 32 ਮੌਤਾਂ ਹੋਈਆਂ ਜਦੋਂ ਕਿ ਰਾਜ ਵਿੱਚ ਮੌਤਾਂ ਦੀ ਕੁੱਲ ਗਿਣਤੀ 2,771 ਅਤੇ ਪਾਜ਼ਿਟਿਵ ਮਾਮਲਿਆਂ ਦੀ ਕੁੱਲ ਗਿਣਤੀ 5,02,187 ਹੋ ਗਈ ਹੈ। ਰਾਜ ਵਿੱਚ ਐਕਟਿਵ ਕੇਸਾਂ ਦੀ ਗਿਣਤੀ 62,797 ਹੈ। ਸੋਮਵਾਰ ਨੂੰ 86.94 ਫ਼ੀਸਦੀ ਦੀ ਰਿਕਵਰੀ ਰੇਟ ਨਾਲ 7,754 ਵਿਅਕਤੀ ਰਿਕਵਰ ਹੋਏ ਹਨ।

ਮਹਾਰਾਸ਼ਟਰ: ਮਹਾਰਾਸ਼ਟਰ ਦੇ ਸਿਹਤ ਮੰਤਰੀ ਰਾਜੇਸ਼ ਟੋਪੇ ਨੇ ਕਿਹਾ ਹੈ ਕਿ ਰਾਜ ਦੀ ਮਹਾਤਮਾ ਫੁਲੇ ਜਨ ਅਰੋਗਿਆ ਯੋਜਨਾ ਦੇ ਤਹਿਤ ਮਕੋਰਮੀਕੋਸਿਸ ਦੇ ਮਰੀਜ਼ਾਂ ਦਾ ਮੁਫ਼ਤ ਇਲਾਜ ਕੀਤਾ ਜਾਵੇਗਾ। ਕੋਵਿਡ-19 ਤੋਂ ਠੀਕ ਹੋਏ ਲੋਕਾਂ ਵਿੱਚ ਮਕੋਰਮੀਕੋਸਿਸ ਦੇ ਮਾਮਲੇ ਵੱਧ ਰਹੇ ਹਨ, ਜਿਸ ਕਾਰਨ ਅੰਨ੍ਹੇਪਣ ਜਾਂ ਗੰਭੀਰ ਬਿਮਾਰੀ ਅਤੇ ਕੁਝ ਮਾਮਲਿਆਂ ਵਿੱਚ ਮੌਤ ਵੀ ਹੋ ਗਈ ਹੈ ਅਤੇ ਮਹਾਰਾਸ਼ਟਰ ਦੇ ਸਿਹਤ ਵਿਭਾਗ ਨੇ ਇਸ ਦਾ ਗੰਭੀਰ ਨੋਟਿਸ ਲਿਆ ਹੈ। ਸੋਮਵਾਰ ਨੂੰ ਮਹਾਰਾਸ਼ਟਰ ਵਿੱਚ ਕੋਰੋਨਾਵਾਇਰਸ ਬਿਮਾਰੀ (ਕੋਵਿਡ-19) ਦੇ ਲਗਭਗ 40,000 (37,236 ਕੇਸ ਆਏ) ਕੇਸ ਆਏ ਅਤੇ 549 ਵਿਅਕਤੀਆਂ ਦੀ ਮੌਤ ਹੋਈ ਹੈ। ਜਿਸ ਨਾਲ ਕੁੱਲ ਕੇਸਾਂ ਦੀ ਗਿਣਤੀ ਵਧ ਕੇ 5,138,973 ਹੋ ਗਈ ਹੈ ਅਤੇ ਮੌਤਾਂ ਦੀ ਕੁੱਲ ਗਿਣਤੀ ਵੱਧ ਕੇ 76,398 ਹੋ ਗਈ ਹੈ।

ਗੁਜਰਾਤ: ਗੁਜਰਾਤ ਵਿੱਚ ਕੱਲ੍ਹ ਕੋਵਿਡ-19 ਦੇ 11,592 ਨਵੇਂ ਕੇਸ ਆਏ ਹਨ। ਰਾਜ ਦੇ ਸਿਹਤ ਵਿਭਾਗ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ 14,931 ਮਰੀਜ਼ ਠੀਕ ਹੋਏ ਹਨ ਅਤੇ ਉਨ੍ਹਾਂ ਨੂੰ ਹਸਪਤਾਲਾਂ ਤੋਂ ਛੁੱਟੀ ਦਿੱਤੀ ਗਈ ਹੈ। ਗੁਜਰਾਤ ਵਿੱਚਰਿਕਵਰੀ ਦੀ ਦਰ ਵਿੱਚ ਸੁਧਾਰ ਹੋਇਆ ਹੈ ਅਤੇ ਇਹ 79.11ਫ਼ੀਸਦੀ ਤੱਕ ਪਹੁੰਚ ਗਈ ਹੈ। ਅਹਿਮਦਾਬਾਦ ਤੋਂ ਸਭ ਤੋਂ ਵੱਧ 3194 ਨਵੇਂ ਕੇਸ ਆਏ ਹਨ, ਜਦੋਂਕਿ ਸੂਰਤ ਵਿੱਚੋਂ 823 ਨਵੇਂ ਕੇਸ ਆਏ ਹਨ। ਕੱਲ੍ਹ 117 ਮਰੀਜ਼ਾਂ ਨੇ ਆਪਣੀਆਂ ਜਾਨਾਂ ਗੁਆਈਆਂ।ਰਾਜ ਵਿੱਚ ਕੱਲ੍ਹ 2,07,700 ਵਿਅਕਤੀਆਂ ਦਾ ਟੀਕਾਕਰਣ ਕੀਤਾ ਗਿਆ ਸੀ। ਗੁਜਰਾਤ ਨੇ ਹੁਣ ਤੱਕ 1,37,00,000 ਤੋਂ ਵੱਧ ਵਿਅਕਤੀਆਂ ਨੂੰ ਟੀਕਾ ਲਗਾਇਆ ਹੈ। ਗੁਜਰਾਤ ਸਰਕਾਰ ਨੇ ਰਾਜਸਥਾਨ ਨਾਲ ਰਾਜ ਟਰਾਂਸਪੋਰਟ ਬੱਸ ਸੇਵਾਵਾਂ ਨੂੰ 15 ਦਿਨਾਂ ਲਈ ਮੁਅੱਤਲ ਕਰ ਦਿੱਤਾ ਹੈ।

ਰਾਜਸਥਾਨ: ਭਾਰਤ ਸਰਕਾਰ ਦੁਆਰਾ ਬ੍ਰਿਟੇਨ ਤੋਂ ਕੋਵਿਡ ਸਹਾਇਤਾ ਵਜੋਂ ਪ੍ਰਾਪਤ ਕੀਤੇ ਦੋ ਆਕਸੀਜਨ ਜਨਰੇਸ਼ਨ ਪਲਾਂਟ ਰਾਜਸਥਾਨ ਪਹੁੰਚ ਗਏ ਹਨ। ਇਨ੍ਹਾਂ ਵਿੱਚੋਂ ਇੱਕ ਪਲਾਂਟ ਅਜਮੇਰ ਦੇ ਸੈਟੇਲਾਈਟ ਹਸਪਤਾਲ ਵਿੱਚ ਸਥਾਪਿਤ ਕੀਤਾ ਜਾਵੇਗਾ। ਦੂਜਾ ਪਲਾਂਟ ਝਲਵਾੜ ਜ਼ਿਲ੍ਹੇ ਵਿੱਚ ਸਥਾਪਿਤ ਕੀਤਾ ਜਾਵੇਗਾ। 500 ਲੀਟਰ ਸਮਰੱਥਾ ਵਾਲੇ ਇਹ ਪਲਾਂਟ ਲਗਾਉਣ ਤੋਂ ਬਾਅਦ ਰਾਜ ਨੂੰ ਕੋਵਿਡ ਮਰੀਜ਼ਾਂ ਲਈ ਵਾਧੂ ਮੈਡੀਕਲ ਆਕਸੀਜਨ ਮਿਲੇਗੀ। ਸੰਭਾਵਤ ਤੌਰ ’ਤੇ ਸੋਮਵਾਰ ਤੋਂ 18-44 ਉਮਰ ਸਮੂਹ ਲਈ ਕੋਵਿਡ ਟੀਕਾਕਰਣ ਦੀ ਰਫ਼ਤਾਰ ਤੇਜ਼ ਹੋਣ ਦੀ ਸੰਭਾਵਨਾ ਹੈ ਕਿਉਂਕਿ ਰਾਜ ਨੂੰ ਕੋਵੀਸ਼ੀਲਡ ਦੀਆਂ 3.50 ਲੱਖ ਸ਼ੀਸ਼ੀਆਂ ਮਿਲੀਆਂ ਹਨ, ਜੋ ਕਿ ਪਹਿਲਾਂ ਹੀ ਸਾਰੇ 33 ਜ਼ਿਲ੍ਹਿਆਂ ਵਿੱਚ ਵੰਡੀਆਂ ਜਾ ਚੁੱਕੀਆਂ ਹਨ। ਰਾਜ ਸਰਕਾਰ ਨੇ ਰੂਸ ਤੋਂ ਸਪੁਤਨਿਕ ਟੀਕੇ ਦੇ ਆਯਾਤ ਤੋਂ ਇਲਾਵਾ ਕੋਵੈਕਸਿਨ ਖਰੀਦਣ ਨੂੰ ਆਪਣੀ ਪ੍ਰਵਾਨਗੀ ਦੇ ਦਿੱਤੀ ਹੈ।

ਮੱਧ ਪ੍ਰਦੇਸ਼: ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਸੋਮਵਾਰ ਨੂੰ ਕਿਹਾ ਕਿ ਪੂਰੇ ਰਾਜ ਵਿੱਚ ਕੋਰੋਨਾ ਵਾਇਰਸ ਬਿਮਾਰੀ (ਕੋਵਿਡ-19) ਦੀ ਪਾਜ਼ਿਟਿਵ ਦਰ ਘਟ ਰਹੀ ਹੈ ਪਰ ਉਨ੍ਹਾਂ ਨੇ ਕਿਹਾ ਕਿ ਲੋਕਾਂ ਨੂੰ ਮਹਾਮਾਰੀ ਦੇ ਵਿਰੁੱਧ ਲੰਮੀ ਲੜਾਈ ਵਿੱਚ ਸਾਵਧਾਨ ਰਹਿਣਾ ਚਾਹੀਦਾ ਹੈ। ਮੱਧ ਪ੍ਰਦੇਸ਼ ਦੇ ਗ੍ਰਾਮੀਣ ਖੇਤਰਾਂ ਅਤੇ ਕਸਬਿਆਂ ਵਿੱਚ ਕੋਰੋਨਾਵਾਇਰਸ ਪਾਜ਼ਿਟਿਵ ਮਾਮਲਿਆਂ ਵਿੱਚ ਵਾਧੇ ਦੇ ਦੌਰਾਨ, ਰਾਜ ਸਰਕਾਰ ਨੇ ਸੋਮਵਾਰ ਨੂੰ ਮਹਾਮਾਰੀ ਸਬੰਧੀ ਦਿਸ਼ਾ ਨਿਰਦੇਸ਼ਾਂ ਅਤੇ ਸਬੰਧਤ ਨਿਰਦੇਸ਼ਾਂ ਦੇ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਨੂੰ ਯਕੀਨੀ ਬਣਾਉਣ ਲਈ ਸੰਕਟ ਪ੍ਰਬੰਧ ਸਮੂਹ ਸਥਾਪਿਤ ਕਰਨ ਦਾ ਫੈਸਲਾ ਕੀਤਾ ਹੈ। ਮੱਧ ਪ੍ਰਦੇਸ਼ ਵਿੱਚ ਸੋਮਵਾਰ ਨੂੰ ਕਰੋਨਾਵਾਇਰਸ ਦੇ 9,715 ਤਾਜ਼ਾ ਪਾਜ਼ਿਟਿਵ ਮਾਮਲੇ ਸਾਹਮਣੇ ਆਏ ਹਨ ਅਤੇ 81 ਮੌਤਾਂ ਹੋਈਆਂ ਹਨ, ਜਿਸ ਨਾਲ ਰਾਜ ਵਿੱਚ ਕੁੱਲ ਕੇਸਾਂ ਦੀ ਗਿਣਤੀ 6,81,478ਹੋ ਗਈ ਹੈ ਅਤੇ ਮੌਤਾਂ ਦੀ ਕੁੱਲ ਗਿਣਤੀ 6,501 ਹੋ ਗਈ ਹੈ। ਵਿਭਾਗ ਨੇ ਦੱਸਿਆ ਕਿ ਪਿਛਲੇ 24 ਘੰਟਿਆਂ ਦੌਰਾਨ ਕੁੱਲ 7,324 ਮਰੀਜ਼ਾਂ ਨੂੰ ਹਸਪਤਾਲਾਂ ਤੋਂ ਛੁੱਟੀ ਦਿੱਤੀ ਗਈ, ਜਿਸ ਨਾਲ ਮੱਧ ਪ੍ਰਦੇਸ਼ ਵਿੱਚ ਰਿਕਵਰੀਆਂ ਦੀ ਗਿਣਤੀ 5,63,754 ਹੋ ਗਈ ਹੈ।

ਛੱਤੀਸਗੜ੍ਹ: ਛੱਤੀਸਗੜ੍ਹ ਵਿੱਚ, ਕੋਵਿਡ ਸਥਿਤੀ ਵਿੱਚ ਕਾਫ਼ੀ ਸੁਧਾਰ ਹੋ ਰਿਹਾ ਹੈ। ਰਾਜ ਦੀ ਪਾਜ਼ਿਟਿਵ ਦਰ ਪਿਛਲੇ ਛੇ ਦਿਨਾਂ ਤੋਂ ਨਿਰੰਤਰ ਗਿਰਾਵਟ ’ਤੇ ਹੈ। ਛੱਤੀਸਗੜ੍ਹ ਵਿੱਚ ਪਿਛਲੇ ਇੱਕ ਹਫ਼ਤੇ ਦੌਰਾਨ ਪਾਜ਼ਿਟਿਵ ਦਰ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ। ਤਕਰੀਬਨ ਇੱਕ ਮਹੀਨੇ ਬਾਅਦ ਇਹ ਪਹਿਲੀ ਵਾਰ ਹੈ ਜਦੋਂ ਪਾਜ਼ਿਟਿਵ ਦਰ 20 ਫ਼ੀਸਦੀ ਤੋਂ ਹੇਠਾਂ ਆ ਗਈ ਹੈ। ਹੁਣ ਤੱਕ, ਤਕਰੀਬਨ 7,25,000 ਕੋਰੋਨਾ ਸੰਕ੍ਰਮਿਤ ਮਰੀਜ਼ ਇਲਾਜ ਤੋਂ ਬਾਅਦ ਠੀਕ ਹੋ ਚੁੱਕੇ ਹਨ। ਹੁਣ ਤੱਕ ਰਾਜ ਵਿੱਚ ਕੋਰੋਨਾ ਖ਼ਿਲਾਫ਼ ਬਚਾਅ ਲਈ ਕੁੱਲ 59,35,994 ਟੀਕੇ ਲਗਵਾਏ ਜਾ ਚੁੱਕੇ ਹਨ।

ਗੋਆ: ਰਾਜ ਦੇ ਸਿਹਤ ਮੰਤਰੀ ਵਿਸ਼ਵਜੀਤ ਰਾਣੇ ਨੇ ਸੋਮਵਾਰ ਨੂੰ ਕਿਹਾ ਕਿ ਗੋਆ ਵਿੱਚਮੌਤ ਦਰ ਨੂੰ ਘਟਾਉਣ ਲਈ18 ਸਾਲ ਤੋਂ ਵੱਧ ਉਮਰ ਦੇ ਸਾਰੇ ਲੋਕਾਂ ਨੂੰ ਉਨ੍ਹਾਂ ਦੇ ਕੋਰੋਨਾਵਾਇਰਸ ਦਾ ਦਰਜਾ ਪੁੱਛੇ ਬਿਨਾਂ ਇਵਰਮੇਕਟਿਨ ਡਰੱਗ ਦਿੱਤੀ ਜਾਵੇਗੀ। ਜੀਐੱਮਸੀ ਵਿੱਚ ਆਕਸੀਜਨ ਦੀ ਘਾਟ ਕਾਰਨ ਹੋਈਆਂ ਕਈ ਮੌਤਾਂ ਦੇ ਵਧ ਰਹੇ ਦੋਸ਼ਾਂ ਦੇ ਵਿਚਕਾਰ, ਮੁੱਖ ਮੰਤਰੀ ਪ੍ਰਮੋਦ ਸਾਵੰਤ ਨੇ ਸਥਿਤੀ ਦਾ ਜਾਇਜ਼ਾ ਲੈਣ ਲਈ ਜੀਐੱਮਸੀ ਹਸਪਤਾਲ ਦਾ ਦੌਰਾ ਕੀਤਾ। ਗੋਆ ਦੇ ਮੁੱਖ ਮੰਤਰੀਸ਼੍ਰੀ ਪ੍ਰਮੋਦ ਸਾਵੰਤ ਨੇ ਪ੍ਰਾਈਵੇਟ ਹਸਪਤਾਲਾਂ ਨੂੰ ਚੇਤਾਵਨੀ ਦਿੱਤੀ ਕਿ ਉਹ ਕੋਵਿਡ ਮਰੀਜ਼ਾਂ ਦੇ ਇਲਾਜ ਲਈ ਡੀਡੀਐੱਸਐੱਸਈ ਕਾਰਡਾਂ ਦਾ ਸਨਮਾਨ ਕਰਨ ਤੋਂ ਇਨਕਾਰ ਨਹੀਂ ਕਰ ਸਕਦੇ। ਮੁੱਖ ਮੰਤਰੀ ਨੇ ਕਿਹਾ ਕਿ ਪ੍ਰਾਈਵੇਟ ਹਸਪਤਾਲ ਡੀਡੀਐੱਸਐੱਸਈ ਅਧੀਨ ਕੋਵਿਡ ਦੇ ਮੁਫ਼ਤ ਇਲਾਜ ਤੋਂ ਇਨਕਾਰ ਨਹੀਂ ਕਰ ਸਕਦੇ, ਮੁੱਖ ਮੰਤਰੀ ਨੇ ਕਿਹਾ ਅਤੇ ਜੇਕਰ ਉਨ੍ਹਾਂ ਨੂੰ ਇਸ ਸਬੰਧੀ ਕੋਈ ਸ਼ਿਕਾਇਤ ਮਿਲੀ ਤਾਂ ਹਸਪਤਾਲ ਵਿਰੁੱਧ ਕਾਰਵਾਈ ਕਰਨ ਦਾ ਭਰੋਸਾ ਦਿੱਤਾ। ਗੋਆ ਸਰਕਾਰ ਨੇ ਅੱਜ ਹਾਈ ਕੋਰਟ ਨੂੰ ਭਰੋਸਾ ਦਿੱਤਾ ਕਿ ਗੋਆ ਦੇ ਵਸਨੀਕਾਂ ਸਮੇਤ ਸਾਰਿਆਂ ਨੂੰ ਗੋਆ ਵਿੱਚ ਦਾਖਲ ਹੋਣ ’ਤੇ ਪਾਬੰਦੀ ਲਗਾਈ ਜਾਵੇਗੀ ਅਤੇ 72 ਘੰਟਿਆਂ ਤੋਂ ਘੱਟ ਦੇ ਅੰਦਰਬਿਨਾਂ ਕੋਵਿਡ ਨੈਗੀਟਿਵ ਸਰਟੀਫਿਕੇਟ ਜਾਂ ਪੂਰਾ ਟੀਕਾਕਰਣ ਸਰਟੀਫਿਕੇਟ ਦੇ ਉਨ੍ਹਾਂ ਨੂੰ ਗੋਆ ਵਿੱਚ ਦਾਖਲ ਹੋਣ ਦੀ ਮਨਜੂਰੀ ਨਹੀਂ ਹੋਵੇਗੀ।

ਅਸਾਮ: ਸੋਮਵਾਰ ਨੂੰਰਾਜ ਵਿੱਚ ਕੋਵਿਡ-19 ਦੀ ਲਾਗ ਕਾਰਨ 77 ਲੋਕਾਂ ਦੀਆਂ ਜਾਨਾਂ ਗਈਆਂ। ਰਾਜ ਵਿੱਚ ਕੀਤੇ ਗਏ 72,197 ਟੈਸਟਾਂ ਵਿੱਚੋਂ 5,803 ਨਵੇਂ ਕੇਸ ਆਏ, ਪਾਜ਼ਿਟਿਵ ਦਰ 8.04 ਫ਼ੀਸਦੀ ਹੈ। ਕਾਮਰੂਪ (ਮੈਟਰੋ) ਵਿੱਚ 1,481 ਪਾਜ਼ਿਟਿਵ ਮਾਮਲੇ ਆਏ ਅਤੇ 30 ਮੌਤਾਂ ਹੋਈਆਂ ਹਨ। ਐੱਚਐੱਸ ਦੇ ਪਹਿਲੇ ਸਾਲ ਦੇ ਇਮਤਿਹਾਨ 2021, ਜੋ ਕਿ ਪਹਿਲਾਂ ਕੋਵਿਡ-19 ਮਾਮਲਿਆਂ ਵਿੱਚ ਵਾਧੇ ਕਾਰਨ ਮੁਲਤਵੀ ਕੀਤੇ ਗਏ ਸੀ, ਉਨ੍ਹਾਂ ਨੂੰ ਅਸਾਮ ਹਾਇਰ ਸੈਕੰਡਰੀ ਐਜੂਕੇਸ਼ਨ ਕੌਂਸਲ ਨੇ ਰੱਦ ਕਰ ਦਿੱਤਾ ਹੈ, ਅਤੇ ਸਾਰੇ ਵਿਦਿਆਰਥੀਆਂ ਨੂੰ ਐੱਚਐੱਸਦੇ ਦੂਜੇ ਸਾਲ ਲਈ ਪ੍ਰਮੋਟ ਕਰ ਦਿੱਤਾ ਗਿਆ ਹੈ।

ਮਣੀਪੁਰ: ਕਿਉਂਕਿ ਵਾਇਰਸ ਵੱਧ ਰਿਹਾ ਹੈ ਤਾਂ ਰਾਜ ਵਿੱਚ ਕੋਵਿਡ ਦੇ 424 ਹੋਰ ਕੇਸ ਆਏ ਹਨ। ਕੋਵਿਡ ਕਾਰਨ 13 ਹੋਰ ਲੋਕਾਂਦੀ ਮੌਤ ਹੋਈ ਜਿਸ ਨਾਲ ਮੌਤਾਂ ਦੀ ਕੁੱਲ ਗਿਣਤੀ 489 ਤੱਕ ਪਹੁੰਚ ਗਈ ਹੈ। ਜ਼ਿਲ੍ਹੇ ਵਿੱਚ ਕੋਵਿਡ-19 ਮਾਮਲਿਆਂ ਵਿੱਚ ਅਚਾਨਕ ਹੋਏ ਵਾਧੇ ਦੇ ਮੱਦੇਨਜ਼ਰ, ਸੋਮਵਾਰ ਨੂੰ ਕੰਗਪੋਕਪੀ ਸੀਐੱਸਓ ਕੋਵਿਡ ਟਾਸਕ ਫੋਰਸ ਨੂੰ ਕੰਗਪੋਕਪੀ ਡੀਐੱਚਕਿਊ ਵਿਖੇ ਕੇਐੱਸਓ ਪ੍ਰਬੰਧਕੀ ਦਫ਼ਤਰ ਦੀ ਇਮਾਰਤ ਵਿੱਚ ਹੋਈ ਇੱਕ ਬੈਠਕ ਤੋਂ ਬਾਅਦ ਬਣਾਇਆ ਗਿਆ ਸੀ। ਕੰਗਪੋਕਪੀ ਸੀਐੱਸਓ ਕੋਵਿਡ ਟਾਸਕ ਫੋਰਸ ਨੂੰ ਜ਼ਿਲ੍ਹਾ ਪ੍ਰਸ਼ਾਸਨ, ਜ਼ਿਲ੍ਹਾ ਪੁਲਿਸ, ਮੈਡੀਕਲ ਵਿਭਾਗ ਅਤੇ ਹੋਰ ਫਰੰਟ ਲਾਈਨ ਵਰਕਰਾਂ ਨੂੰ ਡਰਾਉਣੀ ਮਹਾਮਾਰੀ ਦੇ ਵਿਰੁੱਧ ਲੜਾਈ ਵਿੱਚ ਸਹਾਇਤਾ ਕਰਨ ਲਈ ਗਠਿਤ ਕੀਤਾ ਗਿਆ ਸੀ।

ਮੇਘਾਲਿਆ: ਸੋਮਵਾਰ ਨੂੰ ਰਾਜ ਵਿੱਚ ਕੋਵਿਡ-19 ਦੇ ਹੋਰ 409ਕੇਸ ਸਾਹਮਣੇ ਆਏ ਹਨ, ਨਾਲ ਹੀ ਪੰਜ ਹੋਰ ਮੌਤਾਂ ਹੋਈਆਂ ਹਨ। ਜਿਵੇਂ ਕਿ ਜ਼ਿਲ੍ਹੇ ਵਿੱਚ ਕੋਵਿਡ-19 ਦੇ ਮਾਮਲੇ ਵਧੇ ਹਨ, ਤਾਂ ਦੱਖਣੀ ਪੱਛਮੀ ਖਾਸੀ ਪਹਾੜੀਆਂ ਦੇ ਡਿਪਟੀ ਕਮਿਸ਼ਨਰ ਨੇ 15 ਮਈ ਦੇ ਸਵੇਰੇ 5 ਵਜੇ ਤੋਂ 17 ਮਈ ਦੇ ਸਵੇਰੇ 5 ਵਜੇ ਤੱਕ ਸਾਰੇ ਜ਼ਿਲ੍ਹੇ ਵਿੱਚ ਲੌਕਡਾਊਨ ਲਗਾ ਦਿੱਤਾ ਹੈ।

ਸਿੱਕਮ: ਐਤਵਾਰ ਨੂੰ ਕੋਈ ਆਰਟੀ-ਪੀਸੀਆਰ ਟੈਸਟਿੰਗ ਨਹੀਂ ਕੀਤੀ ਗਈ। ਇਹ ਉਹ ਦਿਨ ਹੈ ਜਦੋਂ ਸਿੱਕਮ ਦੀਆਂ ਦੋਵੇਂ ਵੀਆਰਡੀ ਲੈਬਾਂ ਨੇ ਇੱਕ ਦਿਨ ਦੀ ਛੁੱਟੀ ਲਈ ਹੈ।ਨੋਵਲ ਕੋਰੋਨਾਵਾਇਰਸ ਦੇ ਰੋਜ਼ਾਨਾ ਆਉਣ ਵਾਲ ਕੇਸਾਂ ਦੀ ਗਿਣਤੀ ਔਸਤਨ 46’ਤੇ ਆ ਗਈ ਹੈ।

ਤ੍ਰਿਪੁਰਾ: ਰਾਜ ਵਿੱਚ 4 ਕੋਵਿਡ ਮੌਤਾਂ ਹੋਈਆਂ; 133 ਪਾਜ਼ਿਟਿਵ ਕੇਸ ਆਏ ਹਨ। ਕੁੱਲ ਐਕਟਿਵ ਕੇਸ 2599 ’ਤੇ ਖੜੇ ਹਨ। ਇਸ ਦੌਰਾਨ ਅਗਰਤਲਾ ਦੇ ਉਨ੍ਹਾਂ ਵਾਰਡਾਂ ਵਿੱਚ ਰੈਪਿਡ ਐਂਟੀਜੇਨ ਟੈਸਟ ਸ਼ੁਰੂ ਹੋਏ ਹਨ ਜਿੱਥੇ ਪਾਜ਼ਿਟਿਵਤਾ ਵਧੇਰੇ ਹੈ। ਉਨ੍ਹਾਂ ਇਲਾਕਿਆਂ ਵਿੱਚ ਸਥਿਤ ਕਲੱਬਾਂ ਵਿੱਚ ਵਿਸ਼ੇਸ਼ ਟੈਸਟ ਸੈਂਟਰ ਸਥਾਪਿਤ ਕੀਤੇ ਗਏ ਹਨ।

ਨਾਗਾਲੈਂਡ: ਸੋਮਵਾਰ ਨੂੰ ਦਸ ਹੋਰ ਮੌਤਾਂ ਦੇ ਹੋਣ ਨਾਲ ਨਾਗਾਲੈਂਡ ਵਿੱਚ ਮੌਤਾਂ ਦੀ ਗਿਣਤੀ 140 ਹੋ ਗਈ ਹੈ। ਰਾਜ ਵਿੱਚ ਕੋਵਿਡ ਦੇ 133 ਨਵੇਂ ਕੇਸ ਆਏ, 1884 ਐਕਟਿਵ ਮਾਮਲੇ ਹਨ ਅਤੇ ਕੁੱਲ ਪਾਜ਼ਿਟਿਵ ਮਾਮਲੇ 16,283 ਹਨ। ਹੁਣ ਤੱਕ ਕੁੱਲ 2,29,704 ਵਿਅਕਤੀਆਂ ਨੂੰ ਨਾਗਾਲੈਂਡ ਵਿੱਚ ਕੋਵਿਡ ਟੀਕੇ ਲਗਾਏਜਾ ਚੁੱਕੇ ਹਨ। ਇਨ੍ਹਾਂ ਵਿੱਚੋਂ 1,79,767 ਲੋਕਾਂ ਨੇ ਆਪਣੀਆਂ ਪਹਿਲੀਆਂ ਖੁਰਾਕਾਂ ਪ੍ਰਾਪਤ ਕੀਤੀਆਂ ਹਨ ਜਦੋਂਕਿ 49,937 ਲੋਕਾਂ ਨੇ ਦੂਸਰੀਆਂ ਖੁਰਾਕਾਂ ਪ੍ਰਾਪਤ ਕੀਤੀਆਂ ਹਨ। ਨਾਗਾਲੈਂਡ ਸਰਕਾਰ ਨੇ ਮਹਾਮਾਰੀ ਰੋਗ ਐਕਟ, 1897 ਤਹਿਤ ਆਪਣੇ ਕੋਵਿਡ ਦੇ ਰੁਤਬੇ ਨੂੰ ਛੁਪਾਉਣ ਵਾਲੇ ਵਿਅਕਤੀਆਂ ਅਤੇ ਅਧਿਕਾਰੀਆਂ ਦੇ ਨਾਲ ਸਹਿਕਾਰਤਾ ਨਾ ਕਰਨ ਵਾਲਿਆਂ ਵਿਰੁੱਧ ਸਜ਼ਾ ਦੀ ਚਿਤਾਵਨੀ ਦਿੱਤੀ ਹੈ।

ਪੀਆਈਬੀ ਫੈਕਟ ਚੈੱਕ

 

 **** **** **** **** ****

ਐੱਮਵੀ/ਏਪੀ



(Release ID: 1718193) Visitor Counter : 174