ਵਣਜ ਤੇ ਉਦਯੋਗ ਮੰਤਰਾਲਾ

ਸ਼੍ਰੀ ਪੀਯੂਸ਼ ਗੋਇਲ ਨੇ ਮੁਲਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਲੋੜਵੰਦ ਮੁਲਕਾਂ ਨਾਲ ਕੋਵਿਡ ਟੀਕਿਆਂ ਦੀ ਉਦਾਰਤਾ ਨਾਲ ਸਾਂਝ ਕਰਨ ਕਿਉਂਕਿ ਵਿਸ਼ਵੀ ਇਕਜੁੱਟਤਾ ਸਮੇਂ ਦੀ ਲੋੜ ਹੈ


ਭਾਰਤ ਜਲਦੀ ਹੀ ਮਹਾਮਾਰੀ ਤੇ ਕਾਬੂ ਪਾ ਲਵੇਗਾ ਅਤੇ ਮਜ਼ਬੂਤ ਹੋ ਕੇ ਉੱਭਰੇਗਾ

ਭਾਰਤ ਵਪਾਰ ਅਤੇ ਨਿਵੇਸ਼ ਸੁਰੱਖਿਆ ਲਈ ਸੰਤੂਲਿਤ, ਉਤਸ਼ਾਹਿਤ, ਸਮੁੱਚੇ ਅਤੇ ਆਪਸੀ ਲਾਹੇਵੰਦ ਸਮਝੌਤਿਆਂ ਲਈ ਗੱਲਬਾਤ ਕਰਨ ਲਈ ਬਹੁਤ ਅਰਾਮਦਾਇਕ ਸਥਿਤੀ ਵਿੱਚ ਹੈ


Posted On: 12 MAY 2021 4:09PM by PIB Chandigarh

ਕੇਂਦਰੀ ਵਣਜ ਤੇ ਉਦਯੋਗ , ਰੇਲਵੇ , ਖ਼ਪਤਕਾਰ ਮਾਮਲੇ ਅਤੇ ਅਨਾਜ ਤੇ ਜਨਤਕ ਵੰਡ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ ਅੱਜ ਕਿਹਾ ਹੈ ਕਿ ਭਾਰਤ ਵਪਾਰ ਅਤੇ ਨਿਵੇਸ਼ ਸੁਰੱਖਿਆ ਲਈ ਸੰਤੂਲਿਤ , ਉਤਸ਼ਾਹਿਤ , ਸਮੁੱਚੇ ਅਤੇ ਆਪਸੀ ਲਾਹੇਵੰਦ ਸਮਝੌਤਿਆਂ ਲਈ ਗੱਲਬਾਤ ਕਰਨ ਲਈ ਬਹੁਤ ਜਿ਼ਆਦਾ ਅਰਾਮਦਾਇਕ ਮਹਿਸੂਸ ਕਰਦਾ ਹੈ । ਵਿਸ਼ਵ ਆਰਥਿਕ ਫੋਰਮ ਦੇ ਵਿਸ਼ਵੀ ਵਪਾਰ ਆਊਟਲੁਕ ਸੈਸ਼ਨ ਵਿੱਚ ਬੋਲਦਿਆਂ ਉਹਨਾਂ ਨੇ ਕਿਹਾ ਕਿ ਰੀਜਨਲ ਕੰਪਰੀਹੈਂਸਿਵ ਇਕਨੋਮਿਕ ਪਾਰਟਨਰਸਿ਼ੱਪ (ਆਰ ਸੀ ਈ ਪੀ) ਇੱਕ ਸੰਤੂਲਿਤ ਸਮਝੌਤਾ ਨਹੀਂ ਸੀ , ਕਿਉਂਕਿ ਇਸ ਨੇ ਭਾਰਤ ਦੇ ਕਿਸਾਨਾਂ , ਸਾਡੇ ਐੱਮ ਐੱਸ ਐੱਮ ਈਜ਼ , ਡੇਅਰੀ ਉਦਯੋਗ ਨੂੰ ਨੁਕਸਾਨ ਪਹੁੰਚਾਉਣਾ ਸੀ । ਇਸ ਲਈ ਭਾਰਤ ਲਈ ਇਹ ਸਿਆਣਪ ਵਾਲੀ ਗੱਲ ਹੈ ਕਿ ਉਹ ਆਰ ਸੀ ਈ ਪੀ ਵਿੱਚ ਸ਼ਾਮਲ ਨਹੀਂ ਹੋਇਆ ।
ਸ਼੍ਰੀ ਗੋਇਲ ਨੇ ਕਿਹਾ ਕਿ ਦੇਸ਼ ਵਪਾਰ ਅਤੇ ਨਿਵੇਸ਼ ਲਈ ਗੱਲਬਾਤ ਲਈ ਅੱਗੇ ਦੇਖ ਰਿਹਾ ਹੈ ਅਤੇ ਉਹ ਬਰਤਾਨੀਆ ਅਤੇ ਯੂਰਪੀ ਯੂਨੀਅਨ ਮੁਲਕਾਂ ਦੀ ਆਰਥਿਕ ਗਤੀ ਅਤੇ ਖੁਸ਼ਹਾਲੀ ਦੀ ਭਾਰਤ ਦੇ ਲੋਕਾਂ ਲਈ ਸੰਭਾਵਨਾ ਤੇ ਵੀ ਨਜ਼ਰ ਰੱਖ ਰਿਹਾ ਹੈ । ਮੰਤਰੀ ਨੇ ਕਿਹਾ ਕਿ ਭਾਰਤ ਨਿਵੇਸ਼ ਨਿਯਮਾਂ , ਅਦਾਲਤਾਂ ਦੀ ਸੁਤੰਤਰਤਾ , ਕਾਨੂੰਨੀ ਰਾਜ , ਪਾਰਦਰਸ਼ਤਾ ਅਤੇ ਲੋਕਤੰਤਰ ਦੇ ਸੰਦਰਭ ਵਿੱਚ ਅਮਰੀਕਾ , ਕਨੇਡਾ , ਆਸਟ੍ਰੇਲੀਆ , ਯੂਰਪੀ ਯੂਨੀਅਨ ਅਤੇ ਬਰਤਾਨੀਆ ਵਰਗੇ ਮੁਲਕਾਂ ਦੇ ਨਾਲ ਇੱਕਸੁਰਤਾ ਰੱਖਦਾ ਹੈ । ਇਸ ਤੋਂ ਵੀ ਵੱਧ ਕੇ ਉਹਨਾਂ ਨਾਲ ਭਾਰਤੀ ਵਪਾਰ ਮੁੱਖ ਤੌਰ ਤੇ ਸੰਤੂਲਿਤ ਹੈ ।
ਸ਼੍ਰੀ ਗੋਇਲ ਨੇ ਕਿਹਾ ਕਿ ਇਹ ਪੱਕੀ ਗੱਲ ਹੈ ਕਿ ਅਸੀਂ ਕੁਝ ਮੁਲਕਾਂ ਦੀ ਸੀਮਤ ਗਿਣਤੀ ਦੇ ਏਜੰਡੇ ਨੂੰ ਨਹੀਂ ਮੰਨ ਸਕਦੇ  ਕਿਉਂਕਿ ਇਕ ਪਾਸੜੇ ਵਪਾਰ ਪ੍ਰਬੰਧ , ਸਬਸਿਡੀ ਪ੍ਰਬੰਧ ਅਤੇ ਫਾਇਦੇ, ਜਿਹਨਾਂ ਦਾ ਵਿਕਸਿਤ ਵਿਸ਼ਵ ਆਨੰਦ ਲੈ ਰਿਹਾ ਹੈ ,  ਨੂੰ ਡਬਲਯੁ ਟੀ ਓ ਤੇ ਵਧੇਰੇ ਇਮਾਨਦਾਰੀ ਅਤੇ ਵਧੇਰੇ ਦਿਆਲਤਾ ਨਾਲ ਹੱਲ ਕਰਨ ਦੀ ਲੋੜ ਹੈ । ਉਹਨਾਂ ਕਿਹਾ ਕਿ ਵਿਸ਼ਵ ਦਾ ਏਜੰਡਾ ਡਬਲਯੁ ਟੀ ਓ ਦੀ ਅਸਲ ਭਾਵਨਾ ਅਨੁਸਾਰ ਬਰਾਬਰੀ ਅਤੇ ਵਾਜਿ਼ਬ ਢੰਗ ਨਾਲ ਹੱਲ ਹੋਵੇਗਾ।
ਕੋਵਿਡ 19 ਦੇ ਮੁੱਦੇ ਤੇ ਮੰਤਰੀ ਨੇ ਕਿਹਾ ਕਿ ਭਾਰਤ ਅੱਜ ਮਹਾਮਾਰੀ ਦੀ ਦੂਜੀ ਲਹਿਰ ਦਾ ਸਾਹਮਣਾ ਕਰ ਰਿਹਾ ਹੈ ਅਤੇ ਇਸ ਲਹਿਰ ਦੀ ਤੀਬਰਤਾ ਗੰਭੀਰ ਹੈ । ਉਹਨਾਂ ਆਖਿਆ ਕਿ ਭਾਰਤ ਮਹਾਮਾਰੀ ਖਿਲਾਫ਼ ਦਲੇਰੀ ਨਾਲ ਲੜ ਰਿਹਾ ਹੈ । ਭਾਰਤ ਨੇ ਸੂਬਿਆਂ ਵਿੱਚ ਆਕਸੀਜਨ ਸਪਲਾਈ ਦੀ ਵੰਡ ਅਤੇ ਮਹੱਤਵਪੂਰਨ ਸਪਲਾਈ ਦੀ ਖਰੀਦ ਵਧਾਈ ਹੈ ਅਤੇ ਰੀਅਲ ਟਾਈਮ ਨਿਗਰਾਨੀ ਯਕੀਨੀ ਬਣਾ ਰਿਹਾ ਹੈ । ਉਹਨਾਂ ਨੇ ਆਕਸੀਜਨ ਘਾਟ ਨਾਲ ਨਜਿੱਠਣ ਨਹੀ ਦੇਸ਼ ਭਰ ਵਿੱਚ ਤਰਲ ਮੈਡੀਕਲ ਆਕਸੀਜਨ ਲਿਜਾਣ ਲਈ ਚਲਾਈਆਂ ਗਈਆਂ “ਆਕਸੀਜਨ ਐਕਸਪ੍ਰੈਸ” ਰੇਲਗੱਡੀਆਂ ਦਾ ਵੀ ਜਿ਼ਕਰ ਕੀਤਾ । ਉਹਨਾਂ ਕਿਹਾ ਕਿ ਭਾਰਤ ਟੀਕਾਕਰਨ ਮੁਹਿੰਮ ਜੰਗੀ ਪੱਧਰ ਤੇ ਜਾਰੀ ਰੱਖ ਰਿਹਾ ਹੈ । ਉਹਨਾਂ ਕਿਹਾ ਕਿ ਇਕੱਠੇ ਹੋ ਕੇ ਅਸੀਂ ਆਪਣੇ ਜਾਰੀ ਯਤਨਾਂ ਨਾਲ ਜਲਦੀ ਹੀ ਵਿਸ਼ਵ ਚੁਣੌਤੀ ਤੇ ਕਾਬੂ ਪਾ ਲਵਾਂਗੇ ਅਤੇ ਮਜ਼ਬੂਤ ਹੋ ਕੇ ਨਿਕਲਾਂਗੇ । ਉਹਨਾਂ ਕਿਹਾ ਕਿ ਭਾਰਤ ਵਿਸ਼ਵੀ ਸਪਲਾਈ ਚੇਨਜ਼ ਦਾ ਇੱਕ ਅਨਿਖੜਵਾਂ ਅੰਗ ਬਨਣ ਲਈ ਇੱਛੁਕ ਹੈ । ਉਹਨਾਂ ਕਿਹਾ ਕਿ ਇੱਥੋਂ ਤੱਕ ਕਿ ਭਾਰਤ ਦੀ ਪਹਿਲੀ ਲਹਿਰ ਦੌਰਾਨ ਦੇਸ਼ ਨੇ ਸਾਰੀਆਂ ਅੰਤਰਰਾਸ਼ਟਰੀ ਵਚਨਬੱਧਤਾਵਾਂ ਅਤੇ ਜਿ਼ੰਮੇਵਾਰੀਆਂ ਨੂੰ ਪੂਰਾ ਕੀਤਾ ਹੈ ।
ਚੁਣੌਤੀ ਭਰੇ ਸਮੇਂ ਦੌਰਾਨ ਭਾਰਤ ਨੂੰ ਮੁਲਕਾਂ ਵੱਲੋਂ ਦਿੱਤੀ ਗਈ ਸਹਾਇਤਾ ਦੀ ਪ੍ਰਸ਼ੰਸਾ ਕਰਦਿਆਂ ਸ਼੍ਰੀ ਗੋਇਲ ਨੇ ਕਿਹਾ ਕਿ ਮੁਲਕਾਂ ਨੂੰ ਕੋਵਿਡ 19 ਨਾਲ ਸੰਬੰਧਤ ਸਿਹਤ ਉਤਪਾਦਾਂ ਦੀ ਬਰਾਮਦ ਲਾਜ਼ਮੀ ਕਰਨੀ ਚਾਹੀਦੀ ਹੈ , ਵਿਸ਼ੇਸ਼ ਕਰਕੇ ਉਹਨਾਂ ਮੁਲਕਾਂ ਲਈ ਕੀਮਤੀ ਜਾਨਾਂ ਬਚਾਉਣ ਲਈ ਇਹ ਬਹੁਤ ਜ਼ਰੂਰੀ ਲੋੜੀਂਦੀਆਂ ਹਨ । ਉਹਨਾਂ ਕਿਹਾ ਕਿ ਵਿਸ਼ੇਸ਼ ਕਰਕੇ ਇਹ ਟੀਕਿਆਂ ਲਈ ਵਿਸ਼ੇਸ਼ ਤੌਰ ਤੇ ਢੁੱਕਵਾਂ ਹੈ । ਸ਼੍ਰੀ ਗੋਇਲ ਨੇ ਮੁਲਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਲੋੜਵੰਦ ਮੁਲਕਾਂ ਨਾਲ ਕੋਵਿਡ ਟੀਕਿਆਂ ਦੀ ਉਦਾਰਤਾ ਨਾਲ ਸਾਂਝ ਕਰਨ ਕਿਉਂਕਿ ਵਿਸ਼ਵੀ ਇਕਜੁੱਟਤਾ ਸਮੇਂ ਦੀ ਲੋੜ ਹੈ ।
ਸ਼੍ਰੀ ਗੋਇਲ ਨੇ ਕਿਹਾ ਕਿ ਇਸ ਸੰਕਟ ਉੱਤੇ ਤੇਜ਼ੀ ਨਾਲ ਕਾਬੂ ਪਾਉਣ ਲਈ ਸਾਨੂੰ ਟੀ ਆਰ ਆਈ ਪੀ ਐੱਸ ਖ਼ਤਮ ਕਰਨ ਲਈ ਸਵੀਕਾਰ ਕਰਨ ਦੀ ਲੋੜ ਨਹੀਂ, ਬਲਕਿ ਇਸ ਨੂੰ ਸੰਭਵ ਬਣਾਉਣ ਲਈ ਕੱਚੇ ਮਾਲ ਦੀ ਉਪਲਬੱਧਤਾ ਤੇ ਤਕਨਾਲੋਜੀ ਦਾ  ਤਬਾਦਲਾ ਅਤੇ ਤੇਜ਼ੀ ਨਾਲ ਸਹਿਮਤੀ ਬਣਾਉਣ ਦੀ ਲੋੜ ਹੈ । ਉਹਨਾਂ ਕਿਹਾ ਕਿ ਅਸੀਂ ਕੋਵਿਡ ਦੀ ਚੁਣੌਤੀ ਨਾਲ ਨਜਿੱਠਣ ਲਈ ਸੰਬੰਧਤ ਬੁਨਿਆਦੀ ਢਾਂਚਾ , ਟੀਕੇ ਅਤੇ ਦਵਾਈਆਂ ਨੂੰ ਕਵਰ ਕਰਨਾ ਚਾਹੁੰਦੇ ਹਾਂ । ਮੰਤਰੀ ਨੇ ਕਿਹਾ ਕਿ ਅਮਰੀਕਾ ਨੇ ਟੀਕਾਕਰਨ ਪੇਟੈਂਟ ਮੁੱਦੇ ਤੇ ਸੀਮਤ ਸਹਾਇਤਾ ਦਿੱਤੀ ਹੈ , ਜਿਸ ਦਾ ਅਸੀਂ ਦਿਲੋਂ ਸਵਾਗਤ ਕਰਦੇ ਹਾਂ ਅਤੇ ਇਹ ਅੱਜ ਦੀ ਜ਼ਬਰਦਸਤ ਲੋੜ ਹੈ । ਉਹਨਾਂ ਕਿਹਾ ਕਿ ਇਹਨਾਂ ਹਾਲਤਾਂ ਤਹਿਤ ਗਤੀ ਹੀ ਨਿਚੋੜ ਹੈ , ਕਿਉਂਕਿ ਇਹ ਸਾਰਿਆਂ ਨੂੰ ਕੋਵਿਡ 19 ਮਹਾਮਾਰੀ ਨਾਲ ਨਜਿੱਠਣ ਲਈ ਲੋੜੀਂਦੀਆਂ ਵਸਤਾਂ , ਇਲਾਜ ਤੇ ਟੀਕਿਆਂ ਦੀ ਸਮੇਂ ਸਿਰ ਤੇ ਵਾਜਿ਼ਬੀ ਪਹੁੰਚ ਅਤੇ ਬਰਾਬਰਤਾ ਦੇ ਉਦੇਸ਼ ਅਨੁਸਾਰ ਹੋਵੇਗੀ । ਉਹਨਾਂ ਕਿਹਾ ਕਿ ਭਾਰਤ ਨੇ "ਵਸੂਦੇਵ ਕੁਟੁੰਬਕਮ" ਦੇ ਮਹਾਵਾਕ ਵਿੱਚ ਵਿਸ਼ਵਾਸ ਕਰਦਿਆਂ 67 ਮਿਲੀਅਨ ਕੋਵਿਡ ਟੀਕਾ ਖੁਰਾਕਾਂ ਮੁਹੱਈਆ ਕੀਤੀਆਂ ਹਨ । ਉਹਨਾਂ ਨੇ ਭਰੋਸਾ ਦਿੱਤਾ ਕਿ ਟੀਕਿਆਂ ਦੀ ਸਪਲਾਈ ਅਤੇ ਉਤਪਾਦਨ ਵਧਾ ਕੇ ਭਾਰਤ ਇਸ ਲੋੜ ਦੇ ਮੌਕੇ ਵਿਕਾਸਸ਼ੀਲ ਦੇਸ਼ਾਂ ਅਤੇ ਘੱਟ ਵਿਕਸਿਤ ਦੇਸ਼ਾਂ ਦੀ ਸਹਾਇਤਾ ਲਈ ਅਗਵਾਈ ਕਰੇਗਾ । ਉਹਨਾਂ ਹੋਰ ਕਿਹਾ ਕਿ ਭਾਰਤ ਹਮੇਸ਼ਾ ਹੀ ਆਈ ਪੀ ਦੀ ਪਾਲਣਾ ਕਰਦਾ ਰਿਹਾ ਹੈ ਅਤੇ ਅੱਗੋਂ ਵੀ ਲਗਾਤਾਰ ਕਰਦਾ ਰਹੇਗਾ ।

 

 

 ****************************

ਵਾਈ ਬੀ


(Release ID: 1718119) Visitor Counter : 187