ਰੱਖਿਆ ਮੰਤਰਾਲਾ
ਪੀ ਐੱਮ ਕੇਅਰਜ਼ ਫੰਡ ਨੇ ਡੀ ਆਰ ਡੀ ਓ ਵੱਲੋਂ ਵਿਕਸਿਤ ਕੀਤੇ ਆਕਸੀਜਨ ਸਪਲਾਈ ਪ੍ਰਣਾਲੀ ਤੇ ਅਧਾਰਿਤ 1.5 ਲੱਖ ਯੁਨਿਟ ਐੱਸ ਪੀ ਓ—2 ਨੂੰ ਖਰੀਦਣ ਦੀ ਮਨਜ਼ੂਰੀ ਦਿੱਤੀ
Posted On:
12 MAY 2021 2:40PM by PIB Chandigarh
ਪੀ ਐੱਮ ਕੇਅਰਜ਼ ਫੰਡ ਨੇ ਰੱਖਿਆ ਖੋਜ ਅਤੇ ਵਿਕਾਸ ਸੰਸਥਾ (ਡੀ ਆਰ ਡੀ ਓ) ਵੱਲੋਂ ਵਿਕਸਿਤ ਕੀਤੀ ਪ੍ਰਣਾਲੀ "ਆਕਸੀ ਕੇਅਰ" ਦੇ 1.50 ਲੱਖ ਯੁਨਿਟ , ਜਿਹਨਾਂ ਦੀ ਲਾਗਤ 322.5 ਕਰੋੜ ਰੁਪਏ ਬਣਦੀ ਹੈ , ਨੂੰ ਖਰੀਦਣ ਦੀ ਪ੍ਰਵਾਨਗੀ ਦਿੱਤੀ ਹੈ । ਆਕਸੀ ਕੇਅਰ ਇੱਕ ਐੱਸ ਪੀ ਓ—2 ਅਧਾਰਿਤ ਆਕਸੀਜਨ ਸਪਲਾਈ ਪ੍ਰਣਾਲੀ ਹੈ , ਜੋ ਐੱਸ ਪੀ ਓ—2 ਪੱਧਰਾਂ ਨੂੰ ਸੈਂਸਰ ਤੇ ਅਧਾਰਿਤ ਮਰੀਜ਼ਾਂ ਨੂੰ ਦਿੱਤੀ ਜਾ ਰਹੀ ਆਕਸੀਜਨ ਦਾ ਨਿਯੰਤਰਣ ਕਰਦੀ ਹੈ । ਇਸ ਮਨਜ਼ੂਰੀ ਤਹਿਤ ਇੱਕ ਲੱਖ ਮੈਨੂਅਲ ਅਤੇ 50,000 ਸਵੈ ਚਾਲਿਤ ਆਕਸੀ ਕੇਅਰ ਸਿਸਟਮਸ ਦੇ ਨਾਲ ਨਾਲ ਨਾਨ ਰਿ—ਬ੍ਰਿਦਰ ਮਾਸਕਸ ਵੀ ਖਰੀਦੇ ਜਾ ਰਹੇ ਹਨ ।
ਆਕਸੀ ਕੇਅਰ ਸਿਸਟਮ ਐੱਸ ਪੀ ਓ—2 ਪੱਧਰਾਂ ਤੇ ਅਧਾਰਿਤ ਵਧੇਰੇ ਆਕਸੀਜਨ ਦਿੰਦਾ ਹੈ ਅਤੇ ਵਿਅਕਤੀ ਨੂੰ ਹਾਈ ਪੋਕਸੀਆ ਸਥਿਤੀ ਵਿੱਚ ਜਾਣ ਤੋਂ ਰੋਕਦਾ ਹੈ, ਜੋ ਘਾਤਕ ਹੋ ਸਕਦੀ ਹੈ । ਇਹ ਸਿਸਟਮ ਰੱਖਿਆ ਬਾਇਓ ਇੰਜੀਨੀਅਰਿੰਗ ਅਤੇ ਇਲੈਕਟ੍ਰੋ ਮੈਡੀਕਲ ਲੈਬਾਰਟਰੀ (ਡੀ ਈ ਬੀ ਈ ਐੱਲ) , ਬੈਂਗਲੂਰ ਡੀ ਆਰ ਡੀ ਓ ਵੱਲੋਂ ਵਿਕਸਿਤ ਕੀਤਾ ਗਿਆ ਹੈ ਅਤੇ ਇਸ ਨੂੰ ਬੇਹੱਦ ਉੱਚੇ ਖੇਤਰਾਂ ਵਿੱਚ ਤਾਇਨਾਤ ਫੌਜ਼ੀ ਜਵਾਨਾਂ ਲਈ ਵਰਤਿਆ ਜਾਂਦਾ ਹੈ । ਇਹ ਸਿਸਟਮ ਜ਼ਮੀਨੀ ਹਾਲਤਾਂ ਵਿੱਚ ਸੰਚਾਲਨ ਲਈ ਦੇਸ਼ ਵਿੱਚ ਹੀ ਵਿਕਸਿਤ ਕੀਤਾ ਗਿਆ ਹੈ ਅਤੇ ਇਸ ਨੂੰ ਕੋਵਿਡ 19 ਮਰੀਜ਼ਾਂ ਦੇ ਇਲਾਜ ਲਈ ਪ੍ਰਭਾਵਸ਼ਾਲੀ ਢੰਗ ਨਾਲ ਵਰਤਿਆ ਜਾ ਸਕਦਾ ਹੈ ।
ਸਿਸਟਮ ਦੇ ਦੋ ਵੇਰੀਐਂਟਸ ਦੀ ਸਰੰਚਨਾ ਕੀਤੀ ਗਈ ਹੈ । ਮੂਲ ਵਰਜ਼ਨ 10 ਲੀਟਰ ਆਕਸੀਜਨ ਸਿਲੰਡਰ ਵਾਲਾ ਹੈ । ਇਸ ਦੇ ਨਾਲ ਇੱਕ ਪ੍ਰੈਸ਼ਰ ਰੈਗੂਲੇਟਰ ਕਮ ਫਲੋਅ ਕੰਟਰੋਲਰ , ਇੱਕ ਹਿਮੂਇਡਟੀ ਫਾਇਰ ਅਤੇ ਇੱਕ ਨੇਜ਼ਲ ਕੈਨੂਲਾ ਹੈ । ਆਕਸੀਜਨ ਪ੍ਰਵਾਹ ਨੂੰ ਐੱਸ ਪੀ ਓ—2 ਦੀ ਰੀਡਿੰਗ ਦੇ ਅਧਾਰ ਤੇ ਮੈਨੂਅਲੀ ਨਿਯੰਤਰਿਤ ਕੀਤਾ ਜਾਂਦਾ ਹੈ । ਸਿਸਟਮ ਦੀ ਦੂਜੀ ਸਰੰਚਨਾ ਵਿੱਚ ਆਕਸੀਜਨ ਸਿਲੰਡਰ ਨੂੰ ਇਲੈਕਟ੍ਰੋਨਿਕ ਕੰਟਰੋਲਜ਼ ਨਾਲ ਲੈਸ ਕੀਤਾ ਗਿਆ ਹੈ , ਜੋ ਆਕਸੀਜਨ ਪ੍ਰਵਾਹ ਨੂੰ ਸਵੈ ਚਾਲਿਤ ਢੰਗ ਨਾਲ ਨਿਯੰਤਰਿਤ ਕਰਦਾ ਹੈ ਅਤੇ ਇਹ ਨਿਯੰਤਰਣ ਘੱਟ ਦਬਾਅ ਵਾਲੇ ਰੈਗੂਲੇਟਰ ਅਤੇ ਇੱਕ ਐੱਸ ਪੀ ਓ—2 ਪਰੋਬ ਰਾਹੀਂ ਕੀਤਾ ਜਾਂਦਾ ਹੈ ।
ਐੱਸ ਪੀ ਓ—2 ਤੇ ਅਧਾਰਿਤ ਆਕਸੀਜਨ ਸਪਲਾਈ ਸਿਸਟਮ ਮਰੀਜ਼ ਦੀ ਐੱਸ ਪੀ ਓ—2 ਦੀ ਰੀਡਿੰਗ ਦੇ ਅਧਾਰ ਤੇ ਆਕਸੀਜਨ ਦੀ ਖ਼ਪਤ ਵਧਾਉਂਦਾ ਹੈ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਪੋਰਟੇਬਲ ਆਕਸੀਜਨ ਸਿਲੰਡਰ ਦੀ ਸਮਰੱਥਾ ਵਧਾਉਂਦਾ ਹੈ । ਐੱਸ ਪੀ ਓ—2 ਦੀ ਦਰ ਦੇ ਸ਼ੁਰੂਆਤੀ ਫਲੋਅ ਨੂੰ ਸਿਹਤ ਸੰਭਾਲ ਸਟਾਫ ਸਿਸਟਮ ਵਿੱਚ ਐਡਜਸਟ ਕਰ ਸਕਦਾ ਹੈ । ਐੱਸ ਪੀ ਓ—2 ਪੱਧਰ ਦੀ ਲਗਾਤਾਰ ਨਿਗਰਾਨੀ ਲਈ ਇੱਕ ਡਿਸਪਲੇ ਵੀ ਮੁਹੱਈਆ ਕੀਤਾ ਗਿਆ ਹੈ । ਹੈਲਥ ਕੇਅਰ ਪ੍ਰੋਵਾਈਡਰਜ਼ ਵੱਲੋਂ ਆਕਸੀਜਨ ਪ੍ਰਵਾਹ ਨੂੰ ਮੈਨੂਅਲੀ ਠੀਕ ਕਰਨ ਅਤੇ ਰੋਜ਼ਮੱਰਾ ਪੈਮਾਇਸ਼ ਲੈਣ ਦੀ ਲੋੜ ਨੂੰ ਖ਼ਤਮ ਕਰਕੇ ਉਹਨਾਂ ਦੇ ਕੰਮ ਦੇ ਬੋਝ ਨੂੰ ਘਟਾਉਂਦਾ ਹੈ ।
ਸਵੈ ਚਾਲਕ ਸਿਸਟਮ ਐੱਸ ਪੀ ਓ—2 ਦੀ ਦਰ ਘਟਣ ਅਤੇ ਪਰੋਬ ਡਿਸਕਨੈਕਟ ਹੋਣ ਦੀ ਸੂਰਤ ਵਿੱਚ ਯੋਗ ਆਵਾਜ਼ ਚੇਤਾਵਨੀਆਂ ਦਿੰਦਾ ਹੈ । ਨਾਨ ਰਿ—ਬ੍ਰਿਦਰ ਮਾਸਕਸ ਨੂੰ ਆਕਸੀ ਕੇਅਰ ਸਿਸਟਮ ਨਾਲ ਏਕੀਕ੍ਰਿਤ ਕੀਤਾ ਗਿਆ ਹੈ ਤਾਂ ਜੋ ਆਕਸੀਜਨ ਦੀ ਕੁਸ਼ਲ ਵਰਤੋਂ ਕੀਤੀ ਜਾਵੇ , ਜਿਸ ਨਾਲ 30 ਤੋਂ 40% ਆਕਸੀਜਨ ਦੀ ਬਚਤ ਹੁੰਦੀ ਹੈ । ਹਰੇਕ ਮਰੀਜ਼ ਲਈ ਨਾਨ ਬ੍ਰਿਦਰ ਮਾਸਕਸ ਨੂੰ ਬਦਲਣ ਦੀ ਲੋੜ ਹੋਵੇਗੀ । ਇਹ ਆਕਸੀ ਕੇਅਰ ਸਿਸਟਮਸ ਘਰਾਂ , ਕੁਆਰੰਟੀਨ ਸੈਂਟਰਾਂ , ਕੋਵਿਡ ਕੇਅਰ ਸੈਂਟਰਾਂ ਅਤੇ ਹਸਪਤਾਲਾਂ ਵਿੱਚ ਵਰਤੇ ਜਾ ਸਕਦੇ ਹਨ ।
ਡੀ ਆਰ ਡੀ ਓ ਨੇ ਭਾਰਤ ਵਿੱਚ ਕਈ ਉਦਯੋਗਾਂ ਨੂੰ ਇਹ ਤਕਨਾਲੋਜੀ ਤਬਦੀਲ ਕੀਤੀ ਹੈ , ਜੋ ਆਕਸੀ ਕੇਅਰ ਸਿਸਟਮਸ ਦਾ ਉਤਪਾਦਨ ਕਰਨਗੇ ।
************************
ਏ ਬੀ ਬੀ / ਨੈਮਪੀ / ਕੇ ਏ / ਡੀ ਕੇ / ਸੈਵੀ / ਏ ਡੀ ਏ
(Release ID: 1718038)
Visitor Counter : 247