ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ

ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲੇ ਨੇ ਰਾਸ਼ਟਰੀ ਅਨੁਸੂਚਿਤ ਜਾਤੀ ਵਿੱਤ ਤੇ ਵਿਕਾਸ ਨਿਗਮ (ਐੱਨਐੱਸਐੱਫਡੀਸੀ) ਅਤੇ ਰਾਸ਼ਟਰੀ ਪਿਛੜੀ ਜਾਤੀ ਵਿੱਤ ਤੇ ਵਿਕਾਸ ਨਿਗਮ (ਐੱਨਬੀਸੀਐੱਫਡੀਸੀ) ਦੀਆਂ ਸੰਯੁਕਤ ਸੀਐੱਸਆਰ ਕੋਵਿਡ- ਰਾਹਤ ਪਹਿਲਕਦਮੀਆਂ

Posted On: 11 MAY 2021 2:46PM by PIB Chandigarh

ਕੋਵਿਡ-19 ਮਹਾਮਾਰੀ ਦੀ ਦੂਸਰੀ ਲਹਿਰ (ਅਪ੍ਰੈਲ-ਮਈ 2021) ਦੇ ਦੌਰਾਨ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲੇ ਦੇ ਤਹਿਤ ਆਉਣ ਵਾਲੇ ਜਨਤਕ ਖੇਤਰ ਦੇ ਦੋ ਉੱਦਮਾਂ (ਪੀਐੱਸਯੂ)- ਰਾਸ਼ਟਰੀ ਅਨੁਸੂਚਿਤ ਜਾਤੀ ਵਿੱਤ ਤੇ ਵਿਕਾਸ ਨਿਗਮ (ਐੱਨਐੱਸਐੱਫਡੀਸੀ) ਅਤੇ ਰਾਸ਼ਟਰੀ ਪਿਛੜੀ ਜਾਤੀ ਵਿੱਤ ਤੇ ਵਿਕਾਸ ਨਿਗਮ (ਐੱਨਬੀਸੀਐੱਫਡੀਸੀ) ਨੇ ਆਪਣੀ ਸੰਯੁਕਤ ਸੀਐੱਸਆਰ ਪਹਿਲਕਦਮੀਆਂ ਦੇ ਤਹਿਤ ਕੋਵਿਡ-19 ਸੰਕ੍ਰਮਣ ਨਾਲ ਪੀੜਤ ਮਰੀਜ਼ਾਂ ਨੂੰ ਰਾਹਤ ਪਹੁੰਚਾਉਣ ਅਤੇ ਲੌਕਡਾਊਨ ਦੇ ਕਾਰਨ ਪ੍ਰਭਾਵਿਤ ਜ਼ਰੂਰਤਮੰਦ ਲੋਕਾਂ ਦੀ ਸਹਾਇਤਾ ਦੇ ਲਈ ਹੇਠ ਲਿਖੀਆਂ ਪਹਿਲਕਦਮੀਆਂ (ਉਪਰਾਲੇ) ਕੀਤੀਆਂ ਹਨ :

 

ਭੋਜਨ ਵੰਡਣ ਦਾ ਪ੍ਰੋਗਰਾਮ:

ਲੌਕਡਾਊਨ ਦੇ ਦੌਰਾਨ ਦਿੱਲੀ, ਮੁੰਬਈ ਅਤੇ ਬੰਗਲੁਰੂ ਵਿੱਚ ਪ੍ਰਵਾਸੀ ਮਜ਼ਦੂਰਾਂ, ਦਿਹਾੜੀਦਾਰ ਮਜ਼ਦੂਰਾਂ, ਬਜ਼ੁਰਗ ਨਾਗਰਿਕਾਂ, ਬੇਸਹਾਰਾ ਲੋਕਾਂ ਅਤੇ ਹੋਰ ਜ਼ਰੂਰਤਮੰਦਾਂ ਨੂੰ ਭੋਜਨ ਉਪਲਬਧ ਕਰਵਾਉਣ ਦੇ ਲਈ ਅਨਾਜ ਦੀ ਵੰਡ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਭੋਜਨ ਵੰਡਣ ਦੇ ਪ੍ਰੋਗਰਾਮ ਦੇ ਤਹਿਤ ਜ਼ਰੂਰਤਮੰਦ ਲੋਕਾਂ ਨੂੰ 15 ਦਿਨਾਂ ਤੱਕ 39,000 ਭੋਜਨ ਪੈਕੇਟ ਵੰਡੇ ਜਾਣਗੇ। ਇਹ ਪ੍ਰੋਗਰਾਮ 08 ਮਈ 2021 ਤੋਂ ਮੁੰਬਈ ਵਿੱਚ ਸ਼ੁਰੂ ਕੀਤਾ ਗਿਆ ਸੀ। ਬੰਗਲੁਰੂ ਅਤੇ ਦਿੱਲੀ ਵਿੱਚ ਅੱਜ 11 ਮਈ 2021 ਤੋਂ ਭੋਜਨ ਪੈਕੇਟਾਂ ਦੀ ਵੰਡ ਸ਼ੁਰੂ ਹੋਵੇਗੀ। ਭੋਜਨ ਵੰਡਣ ਦਾ ਇਹ ਪ੍ਰੋਗਰਾਮ ਸਥਾਨਕ ਸਵੈ-ਸੇਵੀ ਸੰਸਥਾਵਾਂ ਦੁਆਰਾ ਐੱਨਐੱਸਐੱਫਡੀਸੀ ਅਤੇ ਐੱਨਬੀਸੀਐੱਫਡੀਸੀ ਦੀ ਭਾਗੀਦਾਰੀ ਨਾਲ ਲਾਗੂ ਕੀਤਾ ਜਾਵੇਗਾ।

ਕੋਵਿਡ -19 ਦੇ ਮਰੀਜ਼ਾਂ ਦੇ ਇਲਾਜ ਲਈ ਮੈਡੀਕਲ ਉਪਕਰਣਾਂ ਦੀ ਵਿਵਸਥਾ:

ਦਿੱਲੀ ਦੇ ਸਰਕਾਰੀ ਹਸਪਤਾਲਾਂ - ਆਚਾਰੀਆ ਸ਼੍ਰੀ ਭਿਕਸ਼ੂ ਹਸਪਤਾਲ ਅਤੇ ਸਵਾਮੀ ਦਯਾਨੰਦ ਹਸਪਤਾਲ ਤੇ ਇੱਕ ਸਵੈ-ਸੇਵੀ ਸੰਸਥਾ ਨੂੰ ਮੈਡੀਕਲ ਉਪਕਰਣ ਦਿੱਤੇ ਗਏ ਹਨ। ਇਨ੍ਹਾਂ ਵਿੱਚ 39 ਆਕਸੀਜਨ ਸਿਲੰਡਰ, 01 ਆਕਸੀਜਨ ਕਨਸੈਂਟ੍ਰੇਟਰ ਅਤੇ ਬਾਈਪੈਪ ਮਸ਼ੀਨ ਸ਼ਾਮਲ ਹੈ।

******

ਐੱਨਬੀ/ਯੂਡੀ



(Release ID: 1717887) Visitor Counter : 143