ਰੇਲ ਮੰਤਰਾਲਾ

ਆਕਸੀਜਨ ਐਕਸਪ੍ਰੈੱਸ ਟ੍ਰੇਨਾਂ ਨਾਲ ਮਹਾਰਾਸ਼ਟਰ, ਐੱਮਪੀ, ਹਰਿਆਣਾ, ਦਿੱਲੀ, ਰਾਜਸਥਾਨ, ਤੇਲੰਗਾਨਾ ਅਤੇ ਯੂਪੀ ਵਿੱਚ ਲਗਭਗ 3400 ਮੀਟ੍ਰਿਕ ਟਨ ਆਕਸੀਜਨ ਪਹੁੰਚਾਈ ਗਈ


ਵਰਤਮਾਨ ਵਿੱਚ 417 ਐੱਮਟੀ ਐੱਲਐੱਮਓ ਨਾਲ ਭਰੇ 26 ਟੈਂਕਰ ਰਸਤੇ ਵਿੱਚ ਹਨ

220 ਤੋਂ ਅਧਿਕ ਟੈਂਕਰਾਂ ਵਿੱਚ ਭਰਕੇ ਆਕਸੀਜਨ ਪਹੁੰਚਾਈ ਗਈ ਹੈ

52 ਤੋਂ ਵੀ ਅਧਿਕ ਯਾਤਰਾ ਪੂਰੀਆਂ ਹੋ ਚੁੱਕੀਆਂ ਹਨ

ਮਹਾਰਾਸ਼ਟਰ ਲਈ ਚੌਥੀ ਆਕਸੀਜਨ ਐਕਸਪ੍ਰੈੱਸ ਅਤੇ ਨਾਗਪੁਰ ਲਈ ਤੀਜੀ ਆਕਸੀਜਨ ਐਕਸਪ੍ਰੈੱਸ ਹੁਣ ਰਸਤੇ ਵਿੱਚ ਹਨ

ਹੁਣ ਤੱਕ ਮਹਾਰਾਸ਼ਟਰ ਵਿੱਚ 230 ਐੱਮਟੀ, ਉੱਤਰ ਪ੍ਰਦੇਸ਼ ਵਿੱਚ 968 ਐੱਮਟੀ, ਮੱਧ ਪ੍ਰਦੇਸ਼ ਵਿੱਚ 249 ਐੱਮਟੀ, ਹਰਿਆਣਾ ਵਿੱਚ 355 ਐੱਮਟੀ, ਤੇਲੰਗਾਨਾ ਵਿੱਚ 123 ਐੱਮਟੀ, ਰਾਜਸਥਾਨ ਵਿੱਚ 40 ਐੱਮਟੀ ਅਤੇ ਦਿੱਲੀ ਵਿੱਚ 1427 ਐੱਮਟੀ ਆਕਸੀਜਨ ਉਤਾਰੀ ਗਈ ਹੈ

Posted On: 08 MAY 2021 5:07PM by PIB Chandigarh

ਸਾਰੀਆਂ ਰੁਕਾਵਟਾਂ ਨੂੰ ਪਾਰ ਕਰਕੇ ਅਤੇ ਨਵੇਂ-ਨਵੇਂ ਸਮਾਧਾਨ ਲੱਭ ਕੇ ਦੇਸ਼ ਭਰ ਦੇ ਵੱਖ-ਵੱਖ ਰਾਜਾਂ ਵਿੱਚ ਤਰਲ ਆਕਸੀਜਨ ਐਕਸਪ੍ਰੈੱਸ (ਐੱਲਐੱਮਓ) ਦੀ ਡਿਲੀਵਰੀ ਕਰਕੇ ਮਰੀਜ਼ਾਂ ਨੂੰ ਭਾਰੀ ਰਾਹਤ ਪਹੁੰਚਾਉਣ ਲਈ ਭਾਰਤੀ ਰੇਲਵੇ ਦੀ ਯਾਤਰਾ ਨਿਰੰਤਰ ਜਾਰੀ ਹੈ। ਭਾਰਤੀ ਰੇਲਵੇ ਨੇ ਹੁਣ ਤੱਕ ਦੇਸ਼ ਭਰ ਦੇ ਵੱਖ-ਵੱਖ ਰਾਜਾਂ ਵਿੱਚ 220 ਤੋਂ ਅਧਿਕ ਟੈਂਕਰਾਂ ਵਿੱਚ ਭਰਕੇ ਲਗਭਗ 3400 ਮੀਟ੍ਰਿਕ ਟਨ ਐੱਲਐੱਮਓ ਦੀ ਡਿਲੀਵਰੀ ਕੀਤੀ ਹੈ।

54 ਆਕਸੀਜਨ ਐਕਸਪ੍ਰੈੱਸ ਟ੍ਰੇਨਾਂ ਹੁਣ ਤੱਕ ਆਪਣੀ ਯਾਤਰਾ ਪੂਰੀ  ਕਰ ਚੁੱਕੀਆਂ ਹਨ।

ਇਹ ਭਾਰਤੀ ਰੇਲਵੇ ਦਾ ਹੀ ਅਣਥਕ ਯਤਨ ਹੈ ਜਿਸ ਦੇ ਤਹਿਤ ਮੰਗ ਕਰਨ ਵਾਲੇ ਰਾਜਾਂ ਨੂੰ ਘੱਟ ਤੋਂ ਘੱਟ ਸਮੇਂ ਵਿੱਚ ਵੱਧ ਤੋਂ ਵੱਧ ਐੱਲਐੱਮਓ ਪਹੁੰਚਾਈ ਜਾ ਰਹੀ ਹੈ।

ਇਸ ਰੀਲਿਜ਼ ਦੇ ਸਮੇਂ ਤੱਕ ਮਹਾਰਾਸ਼ਟਰ ਵਿੱਚ 230 ਐੱਮਟੀ, ਉੱਤਰ ਪ੍ਰਦੇਸ਼ ਵਿੱਚ 968 ਐੱਮਟੀ, ਮੱਧ ਪ੍ਰਦੇਸ਼ ਵਿੱਚ 249 ਐੱਮਟੀ, ਹਰਿਆਣਾ ਵਿੱਚ 355 ਐੱਮਟੀ, ਤੇਲੰਗਾਨਾ ਵਿੱਚ 123 ਐੱਮਟੀ, ਰਾਜਸਥਾਨ ਵਿੱਚ 40 ਐੱਮਟੀ ਅਤੇ ਦਿੱਲੀ ਵਿੱਚ 1427 ਐੱਮਟੀ ਆਕਸੀਜਨ ਵੱਖ-ਵੱਖ ਟੈਂਕਰਾਂ ਤੋਂ ਉਤਾਰੀ ਗਈ ਹੈ।

ਵਰਤਮਾਨ ਵਿੱਚ 417 ਐੱਮਟੀ ਐੱਲਐੱਮਓ ਤੋਂ ਭਰੇ 26 ਟੈਂਕਰ ਰਸਤੇ ਵਿੱਚ ਹਨ ਜਿਨ੍ਹਾਂ ਦੇ ਮਹਾਰਾਸ਼ਟਰ, ਯੂਪੀ, ਹਰਿਆਣਾ ਅਤੇ ਦਿੱਲੀ ਪਹੁੰਚਣ ਦੀ ਉਮੀਦ ਹੈ। ਨਵੀਂ ਆਕਸੀਜਨ ਨੂੰ ਮੰਜ਼ਿਲ ਤੱਕ ਪਹੁੰਚਾਉਣ ਦਾ ਕੰਮ ਇੱਕ ਬਹੁਤ ਹੀ ਗਤੀਸ਼ੀਲ ਪ੍ਰਕਿਰਿਆ ਹੈ ਅਤੇ ਸੰਬੰਧਿਤ ਅੰਕੜੇ ਹਰ ਸਮੇਂ ਅਪਡੇਟ ਹੁੰਦੇ ਰਹਿੰਦੇ ਹਨ। ਕਈ  ਹੋਰ ਆਕਸਜੀਨ ਐਕਸਪ੍ਰੈੱਸ ਟ੍ਰੇਨਾਂ ਨੇ ਹੁਣ ਕੁੱਝ ਸਮੇਂ ਬਾਅਦ ਰਾਤ ਨੂੰ ਆਪਣੀ ਯਾਤਰਾ ਸ਼ੁਰੂ ਕਰਨ ਦੀ ਉਮੀਦ ਹੈ।

****

ਡੀਜੇਐੱਨ/ਐੱਮਕੇਵੀ



(Release ID: 1717402) Visitor Counter : 172