ਭਾਰਤੀ ਪ੍ਰਤੀਯੋਗਿਤਾ ਕਮਿਸ਼ਨ
ਸੀਸੀਆਈ ਨੇ ਇਮੋਲਾ ਐਕਯੂਜ਼ਿਸ਼ਨ ਕਾਰਪੋਰੇਸ਼ਨ ਵੱਲੋਂ ਇਨਗਰਾਮ ਮਾਈਕਰੋ ਇੰਕ. ਦੀ 100% ਸ਼ੇਅਰਹੋਲਡਿੰਗ ਅਤੇ ਸੋਲ ਕੰਟਰੋਲ ਦੀ ਪ੍ਰਸਤਾਵਿਤ ਪ੍ਰਾਪਤੀ ਨੂੰ ਪ੍ਰਵਾਨਗੀ ਦਿੱਤੀ
प्रविष्टि तिथि:
10 MAY 2021 9:15AM by PIB Chandigarh
ਪ੍ਰਤੀਯੋਗਤਾ ਕਮਿਸ਼ਨ (ਸੀਸੀਆਈ) ਨੇ ਇਮੋਲਾ ਐਕਯੂਜ਼ਿਸ਼ਨ ਕਾਰਪੋਰੇਸ਼ਨ ਵਲੋਂ ਇਨਗਰਾਮ ਮਾਈਕਰੋ ਇੰਕ. ਦੀ 100% ਸ਼ੇਅਰਹੋਲਡਿੰਗ ਅਤੇ ਸੋਲ ਕੰਟਰੋਲ ਦੀ ਪ੍ਰਸਤਾਵਿਤ ਪ੍ਰਾਪਤੀ ਨੂੰ ਪ੍ਰਵਾਨਗੀ ਦੇ ਦਿੱਤੀ ਹੈ I
ਪ੍ਰਸਤਾਵਿਤ ਮੇਲ ਇਸ ਦੀਆਂ ਮੂਲ ਕੰਪਨੀਆਂ (i) ਜੀਸੀਐਲ ਇਨਵੈਸਟਮੈਂਟ ਮੈਨੇਜਮੈਂਟ ਇੰਕ. ਅਤੇ ਜੀਸੀਐਲ ਇਨਵੈਸਟਮੈਂਟ ਹੋਲਡਿੰਗ ਇੰਕ. ਅਤੇ (ii) ਇਸ ਦੀਆਂ ਸਿੱਧੀਆਂ ਅਤੇ ਅਸਿੱਧੀਆਂ ਸਹਾਇਕ ਕੰਪਨੀਆਂ ਦੇ ਨਾਲ ਮਿਲ ਕੇ, ਇਨਗਰਾਮ ਮਾਈਕਰੋ ਇੰਕ. ਦੀ 100% ਸ਼ੇਅਰਹੋਲਡਿੰਗ ਅਤੇ ਸੋਲ ਕੰਟਰੋਲ ਦੀ ਪ੍ਰਸਤਾਵਿਤ ਪ੍ਰਾਪਤੀ ਨਾਲ (ਇਨਗਰਾਮ ਮਾਈਕਰੋ ਦੇ ਤੌਰ ਤੇ)ਸੰਬੰਧ ਰੱਖਦਾ ਹੈ।
ਇਮੋਲਾ ਇਕ ਨਵੀਂ ਸਥਾਪਿਤ ਕੀਤੀ ਗਏ ਇਕਾਈ ਹੈ ਜੋ ਪਲੈਟੀਨਮ ਇਕੁਇਟੀ ਗਰੁੱਪ ਨਾਲ ਸਬੰਧਤ ਹੈ। ਪਲੈਟੀਨਮ ਇਕੁਇਟੀ ਸਮੂਹ ਉਹਨਾਂ ਕੰਪਨੀਆਂ ਦੇ ਰਲੇਵੇਂ, ਪ੍ਰਾਪਤੀ ਅਤੇ ਸੰਚਾਲਨ ਵਿੱਚ ਮੁਹਾਰਤ ਰੱਖਦਾ ਹੈ ਜਿਹੜੀਆਂ ਗਾਹਕਾਂ ਨੂੰ ਵਿਆਪਕ ਕਾਰੋਬਾਰਾਂ ਵਿੱਚ ਸੇਵਾਵਾਂ ਅਤੇ ਹੱਲ ਮੁਹੱਈਆ ਕਰਵਾਉਂਦੀਆਂ ਹਨ, ਜਿਸ ਵਿੱਚ ਸੂਚਨਾ ਟੈਕਨੋਲੋਜੀ, ਦੂਰ ਸੰਚਾਰ, ਲੌਜਿਸਟਿਕਸ, ਮੈਟਲ ਸੇਵਾਵਾਂ, ਨਿਰਮਾਣ ਅਤੇ ਵੰਡ ਦੀਆਂ ਸੇਵਾਵਾਂ ਸ਼ਾਮਲ ਹਨ।
ਇਨਗਰਾਮ ਮਾਈਕਰੋ ਇਕ ਯੂਐਸ ਹੈੱਡਕੁਆਰਟਰ ਆਈਟੀ ਕੰਪਨੀ ਹੈ ਜੋ ਟੈਕਨੋਲੋਜੀ ਦੀ ਵੰਡ ਅਤੇ ਲੌਜਿਸਟਿਕਸ, ਕਲਾਉਡ ਸਲਿਉਸ਼ਨਜ਼ ਅਤੇ ਈ-ਕਾਮਰਸ ਸਪਲਾਈ ਚੇਨ ਸੇਵਾਵਾਂ ਵਿਚ ਮਾਹਰ ਹੈ।
ਸੀਸੀਆਈ ਦਾ ਵਿਸਥਾਰਤ ਆਦੇਸ਼ ਬਾਅਦ ਵਿੱਚ ਜਾਰੀ ਕੀਤਾ ਜਾਵੇਗਾ।
--------------------------------------------------
ਆਰ ਐਮ/ਐਮ ਵੀ /ਕੇ ਵੀ ਐਨ
(रिलीज़ आईडी: 1717383)
आगंतुक पटल : 212