ਸ਼ਹਿਰੀ ਹਵਾਬਾਜ਼ੀ ਮੰਤਰਾਲਾ

ਵੈਕਸੀਨ ਸਪੁਰਦਗੀ ਲਈ ਅਜ਼ਮਾਇਸ਼ੀ ਡ੍ਰੋਨ ਉਡਾਣਾਂ


ਮਕਸਦ ਅਖ਼ੀਰਲੇ ਮੀਲ ਤੱਕ ਸਿਹਤ ਸੰਭਾਲ ਪਹੁੰਚ ਮੁਹੱਈਆ ਕਰਨਾ ਹੈ

ਤੇਲੰਗਾਨਾ ਸਰਕਾਰ ਇਸ ਮਹੀਨੇ ਦੇ ਅੰਤ ਤੋਂ ਤਜ਼ਰਬਾ ਸ਼ੁਰੂ ਕਰ ਸਕਦੀ ਹੈ

ਆਈ ਸੀ ਐੱਮ ਆਰ ਨੇ ਪਹਿਲਾਂ ਹੀ ਕੋਵਿਡ 19 ਵੈਕਸੀਨ ਸਪੁਰਦਗੀ ਦਾ ਵਿਵਹਾਰਤਾ ਅਧਿਐਨ ਕਰਨ ਲਈ ਪ੍ਰਵਾਨਗੀ ਦਿੱਤੀ ਹੋਈ ਹੈ

Posted On: 08 MAY 2021 4:41PM by PIB Chandigarh

ਸਰਕਾਰ ਨੇ ਕੋਵਿਡ 19 ਮਹਾਮਾਰੀ ਦੀ ਲੜਾਈ ਵਿੱਚ ਰਾਸ਼ਟਰ ਨੂੰ ਸਹਿਯੋਗ ਦੇਣ ਅਤੇ ਦੇਸ਼ ਵਿੱਚ ਡ੍ਰੋਨ ਵਰਤੋਂ ਦੇ ਸਕੋਪ ਨੂੰ ਵਧਾਉਣ ਦੇ ਲਗਾਤਾਰ ਯਤਨ ਦੇ ਹਿੱਸੇ ਵਜੋਂ ਵੈਕਸੀਨ ਸਪੁਰਦਗੀ ਲਈ ਅਜ਼ਮਾਇਸ਼ੀ ਡ੍ਰੋਨ ਉਡਾਣਾਂ ਲਈ ਕੁਝ ਸ਼ਰਤਾਂ ਦੀ ਛੋਟ ਦਿੱਤੀ ਹੈ । ਹਵਾਬਾਜ਼ੀ ਮੰਤਰਾਲਾ (ਐੱਮ ਓ ਸੀ ਏ) ਅਤੇ ਹਵਾਬਾਜ਼ੀ ਦੇ ਡਾਇਰੈਕਟੋਰੇਟ ਜਨਰਲ ਡੀ ਜੀ ਸੀ ਏ ਨੇ
ਤੇਲੰਗਾਨਾ ਸਰਕਾਰ ਨੂੰ ਡ੍ਰੋਨ ਦੀ ਤਾਇਨਾਤੀ ਲਈ ਸ਼ਰਤ ਛੋਟ ਦਿੱਤੀ ਹੈ । ਡ੍ਰੋਨ ਦੀ ਵਰਤੋਂ ਕਰਦਿਆਂ ਵਿਜ਼ੁਅਲ ਲਾਈਨ ਆਫ਼ ਸਾਈਟ (ਵੀ ਐੱਲ ਓ ਸੀ) ਰੇਂਜ ਦੇ ਅੰਦਰ ਅੰਦਰ ਕੋਵਿਡ 19 ਟੀਕਿਆਂ ਦੀ ਤਜ਼ਰਬਾ ਸਪੁਰਦਗੀ ਕਰਨ ਲਈ ਡ੍ਰੋਨ ਵਰਤਣ ਦੀ ਇਜਾਜ਼ਤ ਦਿੱਤੀ ਗਈ ਹੈ । ਇਹ ਛੋਟ ਅਨਮੈਨਡ ਏਅਰਕ੍ਰਾਫਟ ਸਿਸਟਮ (ਯੂ ਏ ਐੱਸ) ਨਿਯਮ 2021 ਅਨੁਸਾਰ ਦਿੱਤੀ ਗਈ ਹੈ ।

ਇਹ ਛੋਟ ਐੱਚ ਓ ਸੀ ਦੁਆਰਾ ਜਾਰੀ ਕੀਤੇ ਗਏ ਦਿਸ਼ਾ ਨਿਰਦੇਸ਼ / ਛੋਟਾਂ ਅਤੇ ਸ਼ਰਤਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਉਪਰੰਤ ਹੀ ਦਿੱਤੀ ਜਾਵੇਗੀ । ਇਹ ਛੋਟ ਐੱਸ ਓ ਪੀ ਲਈ ਦਿੱਤੀ ਪ੍ਰਵਾਨਗੀ ਦੀ ਤਰੀਕ ਤੋਂ ਜਾਂ ਜਦ ਤੱਕ ਹੋਰ ਹੁਕਮ ਜਾਰੀ ਨਹੀਂ ਕੀਤੇ ਜਾਂਦੇ , ਤੱਕ ਇੱਕ ਸਾਲ ਲਈ ਵੈਧ ਹੋਵੇਗੀ ਜਾਂ ਇਨ੍ਹਾਂ ਦੋਵਾਂ ਵਿੱਚੋਂ ਜੋ ਵੀ ਪਹਿਲਾਂ ਆਵੇ ।

ਪਿਛਲੇ ਮਹੀਨੇ ਤੇਲੰਗਾਨਾ ਸਰਕਾਰ ਨੂੰ ਡ੍ਰੋਨਸ ਦੀ ਵਰਤੋਂ ਕਰਦਿਆਂ ਵਿਜ਼ੁਅਲ ਲਾਈਨ ਆਫ਼ ਸਾਈਟ (ਵੀ ਐੱਲ ਓ ਐੱਸ) ਦੇ ਅੰਦਰ ਅੰਦਰ ਕੋਵਿਡ 19 ਟੀਕਿਆਂ ਦੀ ਅਜ਼ਮਾਇਸ਼ੀ ਸਪੁਰਦਗੀ ਕਰਨ ਲਈ ਕੁਝ ਛੋਟਾਂ ਦੀਆਂ ਸ਼ਰਤਾਂ ਨਾਲ ਪ੍ਰਵਾਨਗੀ ਦਿੱਤੀ ਗਈ ਸੀ । ਡ੍ਰੋਨ ਤਾਇਨਾਤੀ ਦੇ ਅਮਲ ਨੂੰ ਤੇਜ਼ ਕਰਨ ਲਈ ਐਪਲੀਕੇਸ਼ਨ ਅਧਾਰਿਤ ਮਾਡਲਾਂ ਨੂੰ ਤਿਆਰ ਕਰਨ ਲਈ ਇਹ ਗ੍ਰਾਂਟ ਵਿਜ਼ੂਅਲ ਲਾਈਨ ਆਫ਼ ਸਾਈਟ ਤੋਂ ਬਾਅਦ ਤੱਕ ਵੀ ਦਿੱਤੀ ਗਈ ਹੈ । ਤਜ਼ਰਬੇ ਮਈ 2021 ਦੇ ਅੰਤ ਤੋਂ ਸ਼ੁਰੂ ਹੋ ਸਕਦੇ ਹਨ ।

ਇਸ ਤੋਂ ਪਹਿਲਾਂ ਆਈ ਸੀ ਐੱਮ ਆਰ ਨੇ ਆਈ ਆਈ ਟੀ ਕਾਨਪੁਰ ਨਾਲ ਮਿਲ ਕੇ ਡ੍ਰੋਨਾਂ ਦੀ ਵਰਤੋਂ ਕਰਦਿਆਂ ਕੋਵਿਡ 19 ਵੈਕਸੀਨ ਦੀ ਸਪੁਰਦਗੀ ਲਈ ਵਿਵਹਾਰਿਕ ਅਧਿਐਨ ਕਰਨ ਲਈ ਛੋਟਾਂ ਸਹਿਤ ਪਿਛਲੇ ਮਹੀਨੇ ਪ੍ਰਵਾਨਗੀ ਦਿੱਤੀ ਸੀ ।

ਇਹ ਪ੍ਰਵਾਨਗੀਆਂ ਦੇਣ ਨਾਲ ਦੋ ਉਦੇਸ਼ ਪ੍ਰਾਪਤ ਹੁੰਦੇ ਹਨ । ਪਹਿਲਾ ਤੇਜ਼ ਟੀਕਾ ਸਪੁਰਦਗੀ ਅਤੇ ਦੂਜਾ ਸਿਹਤ ਸੰਭਾਲ ਪਹੁੰਚ ਵਿੱਚ ਸੁਧਾਰ । ਇਨ੍ਹਾਂ ਨਾਲ ਨਾਗਰਿਕਾਂ ਦੇ ਘਰਾਂ ਤੱਕ ਮੁੱਢਲੀ ਸਿਹਤ ਸੰਭਾਲ ਸਪੁਰਦਗੀ ਯਕੀਨੀ ਬਣਾਈ ਜਾ ਸਕੇਗੀ । ਇਸ ਤੋ ਇਲਾਵਾ ਮਨੁੱਖਾਂ ਨੂੰ ਕੋਵਿਡ ਦੇ ਭੀੜ ਭਾੜ ਵਾਲੇ ਇਲਾਕੇ ਤੋਂ ਸੀਮਿਤ ਕੀਤਾ ਜਾ ਸਕੇਗਾ ਅਤੇ ਕੋਵਿਡ ਵਾਲੇ ਖੇਤਰਾਂ ਵਿੱਚ ਏਰੀਅਲ ਸਪੁਰਦਗੀ ਕੀਤੀ ਜਾ ਸਕੇਗੀ , ਜਿਸ ਨਾਲ ਅਖ਼ੀਰਲੇ ਮੀਲ ਤੱਕ ਸਿਹਤ ਸੰਭਾਲ ਦੀ ਪਹੁੰਚ ਵਿਸ਼ੇਸ਼ਕਰ ਦੂਰ ਦੁਰਾਡੇ ਇਲਾਕਿਆਂ ਵਿੱਚ ਯਕੀਨੀ ਬਣਾਈ ਜਾ ਸਕੇਗੀ । ਲੰਮੀ ਰੇਂਜ ਦੇ ਡ੍ਰੋਨਜ਼ ਲਈ ਮੈਡੀਕਲ ਲਾਜਿਸਟਿਕਸ ਦੇ ਏਕੀਕ੍ਰਿਤ ਦੀ ਸੰਭਾਵਨਾ ਅਤੇ ਮੈਡੀਕਲ ਸਪਲਾਈ ਚੇਨ ਨੂੰ ਸੁਧਾਰਿਆ ਜਾ ਸਕੇਗਾ । ਇਸ ਤੋਂ ਇਲਾਵਾ ਦੇਸ਼ ਭਰ ਵਿੱਚ ਕਈ ਲੱਖ ਖ਼ੁਰਾਕਾਂ ਪਹੁਚਾਈਆਂ ਜਾ ਸਕਣਗੀਆਂ ।

ਤੇਲੰਗਾਨਾ ਸਰਕਾਰ ਦੁਆਰਾ ਟੀਕਿਆਂ ਦੀ ਸਪੁਰਦਗੀ ਲਈ ਅਜ਼ਮਾਇਸ਼ੀ ਬੀ ਵੀ ਐੱਲ ਓ ਐੱਸ ਡ੍ਰੋਨ ਉਡਾਣਾਂ ਸੰਚਾਲਿਤ ਕਰਨ ਲਈ ਰੱਖੀਆਂ ਗਈਆਂ ਸ਼ਰਤਾਂ ਵਿੱਚੋਂ ਇੱਕ ਹੈ ਕਿ ਜ਼ਮੀਨੀ ਪੱਧਰ ਤੋਂ ਉੱਪਰ ਵੱਧ ਤੋਂ ਵੱਧ 400 ਫੁੱਟ ਤੱਕ ਦੀ ਉਚਾਈ ਲਈ ਡ੍ਰੋਨ ਸੰਚਾਲਨਾਂ ਲਈ ਪ੍ਰਵਾਨਗੀ ਦਿੱਤੀ ਗਈ ਹੈ । ਇਸ ਤੋਂ ਅੱਗੇ ਮੰਤਰਾਲੇ ਨੇ ਕਿਹਾ ਹੈ ਕਿ ਉਡਾਣ ਸਮੇਂ ਦੀ 15 % ਊਰਜਾ ਰਾਖਵੀਂ ਕਰਨ ਦੀ ਵਿਵਸਥਾ ਕੀਤੀ ਜਾਣੀ ਚਾਹੀਦੀ ਹੈ ।

ਇੱਕ ਹੋਰ ਸ਼ਰਤ ਵਿੱਚ ਕਿਹਾ ਗਿਆ ਹੈ ਕਿ ਤੇਲੰਗਾਨਾ ਸਰਕਾਰ ਏ ਟੀ ਸੀ ਨਾਲ ਸਹਿਜ ਤਾਲਮੇਲ ਨੂੰ ਯਕੀਨੀ ਬਣਾਉਣ ਲਈ ਅਜ਼ਮਾਇਸ਼ੀ ਉਡਾਣਾਂ ਦੇ ਪੂਰੇ ਸਮੇਂ ਦੌਰਾਨ ਏ ਟੀ ਸੀ ਸ਼ਮਸ਼ਾਬਾਦ ਵਿੱਚ ਇੱਕ ਸਿੰਗਲ ਪੁਆਇੰਟ ਕੁਆਰਡੀਨੇਟਰ (ਐੱਸ ਪੀ ਸੀ) ਤਾਇਨਾਤ ਕਰੇਗਾ ।

ਸ਼ਰਤਾਂ ਵਿੱਚ ਅੱਗੇ ਕਿਹਾ ਗਿਆ ਹੈ ਕਿ ਡ੍ਰੋਨ ਸੰਚਾਲਨ ਸਥਾਨਕ ਸੂਰਜ ਚੜ੍ਹਨ ਅਤੇ ਸੂਰਜ ਡੁੱਬਣ ਵਿਚਾਲੇ ਸਮੇਂ ਤੱਕ ਸੀਮਿਤ ਹੋਣਗੇ । ਇਹ ਵੀ ਕਿਹਾ ਗਿਆ ਹੈ ਕਿ ਡ੍ਰੋਨ ਵੱਲੋਂ ਉਡਾਣ ਭਰਨ ਅਤੇ ਵਾਪਸ ਧਰਤੀ ਤੇ ਆਉਣ ਲਈ ਵਿਜ਼ੁਅਲ ਮੌਸਮੀ ਹਾਲਤ ਹੋਣੇ ਚਾਹੀਦੇ ਹਨ । ਹੋਰ ਡ੍ਰੋਨ ਉਤਪਾਦਕਾਂ ਵੱਲੋਂ ਦੱਸੀਆਂ ਗਈਆਂ ਮੌਸਮ ਸੀਮਾਵਾਂ ਦੀ ਪਾਲਣਾ ਕੀਤੀ ਜਾਵੇ ।

ਸ਼ਰਤਾਂ ਵੀ ਵੀ ਐੱਲ ਓ ਐੱਸ ਅਜ਼ਮਾਇਸ਼ੀ ਉਡਾਣਾਂ ਲਈ ਵਰਤੇ ਜਾਣ ਵਾਲੇ ਡ੍ਰੋਨਜ਼ ਦੀਆਂ ਕੁਝ ਵਿਸ਼ੇਸ਼ ਲੋੜਾਂ ਦੀ ਸੰਤੁਸ਼ਟੀ ਵੀ ਹੋਣੀ ਚਾਹੀਦੀ ਹੈ । ਹੋਰ ਦੱਸਿਆ ਗਿਆ ਹੈ ਕਿ ਤਜ਼ਰਬਿਆਂ ਦੇ ਮੁਕੰਮਲ ਹੋਣ ਤੇ ਤੇਲੰਗਾਨਾ ਸਰਕਾਰ ਐੱਮ ਓ ਸੀ ਏ ਅਤੇ ਡੀ ਜੀ ਸੀ ਏ ਨੂੰ ਇੱਕ ਵਿਸਥਾਰਿਤ ਧਾਰਨਾ ਸਬੂਤ ਦਾਇਰ ਕਰੇਗੀ ।

 

https://static.pib.gov.in/WriteReadData/specificdocs/documents/2021/may/doc20215801.pdf

 

**************************
 


ਐੱਨ ਜੀ


(Release ID: 1717145) Visitor Counter : 190