ਪ੍ਰਧਾਨ ਮੰਤਰੀ ਦਫਤਰ

ਭਾਰਤ–ਯੂਰੋਪੀਅਨ ਯੂਨੀਅਨ ਦੇ ਲੀਡਰਾਂ ਦੀ ਬੈਠਕ

Posted On: 08 MAY 2021 8:24PM by PIB Chandigarh

ਯੂਰੋਪੀਅਨ ਕੌਂਸਲ ਦੇ ਪ੍ਰਧਾਨ ਸ਼੍ਰੀ ਚਾਰਲਸ ਮਿਸ਼ੇਲ ਦੇ ਸੱਦੇ ਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਭਾਰਤਯੂਰੋਪੀਅਨ ਯੂਨੀਅਨ ਦੇ ਲੀਡਰਾਂ ਦੇ ਦਰਮਿਆਨ ਬੈਠਕ ਵਿੱਚ ਹਿੱਸਾ ਲਿਆ।

ਹਾਈਬ੍ਰਿਡ ਫ਼ਾਰਮੈਟ ਚ ਹੋਈ ਇਸ ਬੈਠਕ ਚ ਯੂਰੋਪੀਅਨ ਯੂਨੀਅਨ ਦੇ ਸਾਰੇ 27 ਮੈਂਬਰ ਦੇਸ਼ਾਂ ਦੇ ਲੀਡਰਾਂ ਦੇ ਨਾਲਨਾਲ ਯੂਰੋਪੀਅਨ ਕੌਂਸਲ ਤੇ ਯੂਰੋਪੀਅਨ ਕਮਿਸ਼ਨ ਦੇ ਪ੍ਰਧਾਨ ਨੇ ਵੀ ਹਿੱਸਾ ਲਿਆ। ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਯੂਰੋਪੀਅਨ ਯੂਨੀਅਨ ਨੇ EU+27 ਫ਼ਾਰਮੈਟ ਵਿੱਚ ਭਾਰਤ ਨਾਲ ਇੱਕ ਬੈਠਕ ਦੀ ਮੇਜ਼ਬਾਨੀ ਕੀਤੀ ਹੈ। ਇਹ ਬੈਠਕ ਯੂਰੋਪੀਅਨ ਯੂਨੀਅਨ ਦੀ ਕੌਂਸਲ ਦੀ ਪੁਰਤਗਾਲੀ ਪ੍ਰਧਾਨਗੀ ਦੀ ਪਹਿਲਕਦਮੀ ਸੀ।

ਇਸ ਬੈਠਕ ਦੌਰਾਨਲੀਡਰਾਂ ਨੇ ਲੋਕਤੰਤਰਬੁਨਿਆਦੀ ਆਜ਼ਾਦੀਆਂਕਾਨੂੰਨ ਦੇ ਸ਼ਾਸਨ ਤੇ ਬਹੁਪੱਖਵਾਦ ਦੀ ਸਾਂਝੀ ਪ੍ਰਤੀਬੱਧਤਾ ਦੇ ਅਧਾਰ ਉੱਤੇ ਭਾਰਤਯੂਰੋਪੀਅਨ ਯੂਨੀਅਨ ਰਣਨੀਤਕ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨ ਦੀ ਇੱਛਾ ਪ੍ਰਗਟਾਈ। ਉਨ੍ਹਾਂ ਤਿੰਨ ਪ੍ਰਮੁੱਖ ਵਿਸ਼ੇਗਤ ਖੇਤਰਾਂ ਬਾਰੇ ਵਿਚਾਰਾਂ ਦਾ ਅਦਾਨਪ੍ਰਦਾਨ ਕੀਤਾ: i) ਵਿਦੇਸ਼ ਨੀਤੀ ਤੇ ਸੁਰੱਖਿਆ; ii) ਕੋਵਿਡ–19, ਪੌਣਪਾਣੀ ਤੇ ਵਾਤਾਵਰਣਅਤੇ iii) ਵਪਾਰਕਨੈਕਟੀਵਿਟੀ ਤੇ ਟੈਕਨੋਲੋਜੀ। ਉਨ੍ਹਾਂ ਕੋਵਿਡ–19 ਮਹਾਮਾਰੀ ਦਾ ਟਾਕਰਾ ਕਰਨ ਤੇ ਆਰਥਿਕ ਪੁਨਰਸੁਰਜੀਤੀਪੌਣਪਾਣੀ ਦੀ ਤਬਦੀਲੀ ਨਾਲ ਨਿਪਟਣ ਤੇ ਬਹੁਪੱਖੀ ਸੰਸਥਾਨਾਂ ਚ ਸੁਧਾਰ ਲਿਆਉਣ ਬਾਰੇ ਨੇੜਲਾ ਸਹਿਯੋਗ ਕਾਇਮ ਕਰਨ ਬਾਰੇ ਵਿਚਾਰਵਟਾਂਦਰਾ ਕੀਤਾ। ਭਾਰਤ ਨੇ ਯੂਰੋਪੀਅਨ ਯੂਨੀਅਨ ਤੇ ਉਸ ਦੇ ਮੈਂਬਰ ਦੇਸ਼ਾਂ ਵੱਲੋਂ ਕੋਵਿਡ ਦੀ ਦੂਸਰੀ ਲਹਿਰ ਦਾ ਮੁਕਾਬਲਾ ਕਰਨ ਲਈ ਮੁਹੱਈਆ ਕੀਤੀ ਜਾ ਰਹੀ ਤੁਰੰਤ ਸਹਾਇਤਾ ਦੀ ਸ਼ਲਾਘਾ ਕੀਤੀ।

ਲੀਡਰਾਂ ਨੇ ਸੰਤੁਲਿਤ ਤੇ ਵਿਆਪਕ ਮੁਕਤ ਵਪਾਰ ਤੇ ਨਿਵੇਸ਼ ਸਮਝੌਤਿਆਂ ਲਈ ਗੱਲਬਾਤ ਮੁੜਸ਼ੁਰੂ ਕਰਨ ਦੇ ਫ਼ੈਸਲੇ ਦਾ ਸੁਆਗਤ ਕੀਤਾ। ਵਪਾਰ ਤੇ ਨਿਵੇਸ਼ ਸਮਝੌਤਿਆਂ ਬਾਰੇ ਗੱਲਬਾਤ ਸਮਾਨਾਂਤਰ ਲੀਹਾਂ ਉੱਤੇ ਕੀਤੀ ਜਾਵੇਗੀ ਅਤੇ ਮਿਲ ਕੇ ਦੋਵੇਂ ਸਮਝੌਤਿਆਂ ਬਾਰੇ ਛੇਤੀ ਫ਼ੈਸਲਾ ਹਾਸਲ ਕਰਨ ਦੀ ਇੱਛਾ ਨਾਲ ਅੱਗੇ ਵਧਿਆ ਜਾਵੇਗਾ। ਇਹ ਇੱਕ ਵੱਡਾ ਨਤੀਜਾ ਹੈਜੋ ਦੋਵੇਂ ਧਿਰਾਂ ਨੂੰ ਆਰਥਿਕ ਭਾਈਵਾਲੀ ਦੀ ਮੁਕੰਮਲ ਸੰਭਾਵਨਾ ਦਾ ਅਹਿਸਾਸ ਕਰਨ ਦੇ ਯੋਗ ਹੋਵੇਗਾ। ਭਾਰਤ ਤੇ ਯੂਰੋਪੀਅਨ ਯੂਨੀਅਨ ਨੇ ਵਿਸ਼ਵ ਵਪਾਰ ਸੰਗਠਨ (ਡਬਲਿਊਟੀਓ) ਮੁੱਦਿਆਂਰੈਗੂਲੇਟਰੀ ਸਹਿਯੋਗਬਜ਼ਾਰ ਪਹੁੰਚ ਦੇ ਮਾਮਲਿਆਂ ਤੇ ਸਪਲਾਈ ਚੇਨ ਝੱਲਣਯੋਗਤਾਆਰਥਿਕ ਗਤੀਵਿਧੀ ਨੂੰ ਹੋਰ ਡੂੰਘਾ ਕਰਨ ਤੇ ਹੋਰ ਵਿਭਿੰਨਤਾ ਕਰਨ ਦੀ ਇੱਛਾ ਪ੍ਰਦਰਸ਼ਿਤ ਕਰਨ ਲਈ ਸਮਰਪਿਤ ਗੱਲਬਾਤ ਦਾ ਐਲਾਨ ਵੀ ਕੀਤਾ।

ਭਾਰਤ ਤੇ ਯੂਰੋਪੀਅਨ ਯੂਨੀਅਨ ਨੇ ਇੱਕ ਉਦੇਸ਼ਮੁਖੀ ਤੇ ਵਿਆਪਕ ਕਨੈਕਟੀਵਿਟੀ ਪਾਰਟਨਰਸ਼ਿਪ’ ਦੀ ਸ਼ੁਰੂਆਤ ਕੀਤੀਜੋ ਡਿਜੀਟਲਊਰਜਾਟ੍ਰਾਂਸਪੋਰਟ ਤੇ ਲੋਕਾਂ ਤੋਂ ਲੋਕਾਂ ਦੀ ਕਨੈਕਟੀਵਿਟੀ ਵਧਾਉਣ ਉੱਤੇ ਕੇਂਦ੍ਰਿਤ ਹੈ। ਇਹ ਭਾਈਵਾਲੀ ਸਮਾਜਿਕਆਰਥਿਕਵਿੱਤੀਜਲਵਾਯੂ ਤੇ ਵਾਤਾਵਰਣਕ ਟਿਕਾਊਯੋਗਤਾ ਤੇ ਅੰਤਰਰਾਸ਼ਟਰੀ ਕਾਨੂੰਨ ਲਈ ਸਤਿਕਾਰ ਤੇ ਪ੍ਰਤੀਬੱਧਤਾਵਾਂ ਦੇ ਸਾਂਝੇ ਸਿਧਾਂਤਾਂ ਉੱਤੇ ਅਧਾਰਿਤ ਹੈ। ਇਹ ਭਾਈਵਾਲੀ ਕਨੈਕਟੀਵਿਟੀ ਪ੍ਰੋਜੈਕਟਾਂ ਲਈ ਨਿਜੀ ਤੇ ਜਨਤਕ ਫ਼ਾਈਨਾਂਸਿੰਗ ਦਾ ਉਤਪ੍ਰੇਰਕ ਹੋਵੇਗੀ। ਇਹ ਭਾਰਤਪ੍ਰਸ਼ਾਂਤ ਖੇਤਰ ਸਮੇਤ ਤੀਸਰੇ ਦੇਸ਼ਾਂ ਵਿੱਚ ਕਨੈਕਟੀਵਿਟੀ ਪਹਿਲਾਂ ਦੀ ਮਦਦ ਲਈ ਨਵੇਂ ਉਤਪ੍ਰੇਰਕ ਵੀ ਵਿਕਸਿਤ ਕਰੇਗੀ।

ਭਾਰਤ ਤੇ ਯੂਰੋਪੀਅਨ ਯੂਨੀਅਨ ਦੇ ਲੀਡਰਾਂ ਨੇ ਪੈਰਿਸ ਸਮਝੌਤੇ ਦੇ ਟੀਚਿਆਂ ਦੀ ਪ੍ਰਾਪਤੀ ਲਈ ਆਪਣੀ ਪ੍ਰਤੀਬੱਧਤਾ ਦੁਹਰਾਈ ਤੇ ਜਲਵਾਯੂ ਪਰਿਵਰਤਨ ਦੇ ਪ੍ਰਭਾਵ ਘਟਾਉਣਉਨ੍ਹਾਂ ਨੂੰ ਅਨੁਕੂਲ ਤੇ ਝੱਲਣਯੋਗ ਬਣਾਉਣ ਲਈ ਸਾਂਝੀਆਂ ਕੋਸ਼ਿਸ਼ਾਂ ਮਜ਼ਬੂਤ ਕਰਨ ਦੇ ਨਾਲਨਾਲ COP26 ਦੇ ਸੰਦਰਭ ਵਿੱਚ ਵਿੱਤ ਸਮੇਤ ਲਾਗੂ ਕਰਨ ਦੇ ਸਾਧਨ ਮੁਹੱਈਆ ਕਰਵਾਉਣ ਲਈ ਸਹਿਮਤ ਹੋਏ। ਭਾਰਤ ਨੇ ਯੂਰੋਪੀਅਨ ਯੂਨੀਅਨ ਦੇ ਸੀਡੀਆਰਆਈ ’ਚ ਸ਼ਾਮਲ ਹੋਣ ਦੇ ਯੂਰੋਪੀਅਨ ਯੂਨੀਅਨ ਦੇ ਫ਼ੈਸਲੇ ਦਾ ਸੁਆਗਤ ਕੀਤਾ। ਭਾਰਤ ਤੇ ਯੂਰੋਪੀਅਨ ਯੂਨੀਅਨ ਏਆਈ ਬਾਰੇ ਸਾਂਝੇ ਕਾਰਜਬਲ ਤੇ ਡਿਜੀਟਲ ਨਿਵੇਸ਼ ਫ਼ੋਰਮ ਦੇ ਛੇਤੀ ਸੰਚਾਲਨ ਸਮੇਤ 5ਜੀਏਆਈਕੁਐਂਟਮ ਤੇ ਉੱਚਤਰਜੀਹੀ ਕੰਪਿਊਟਿੰਗ ਜਿਹੀਆਂ ਡਿਜੀਟਲ ਤੇ ਉੱਭਰ ਰਹੀਆਂ ਟੈਕਨੋਲੋਜੀਆਂ ਬਾਰੇ ਦੁਵੱਲਾ ਸਹਿਯੋਗ ਵਧਾਉਣ ਲਈ ਵੀ ਸਹਿਮਤੀ ਪ੍ਰਗਟਾਈ।

ਲੀਡਰਾਂ ਨੇ ਆਤੰਕਵਾਦਵਿਰੋਧੀਸਾਈਬਰਸਕਿਓਰਿਟੀ ਤੇ ਸਮੁੰਦਰੀ ਯਾਤਰਾ ਦੇ ਸਹਿਯੋਗ ਸਮੇਤ ਖੇਤਰੀ ਤੇ ਅੰਤਰਰਾਸ਼ਟਰੀ ਮੁੱਦਿਆਂ ਉੱਤੇ ਵਧਦੀਆਂ ਜਾ ਰਹੀਆਂ ਕੇਂਦਰਮੁਖਤਾਵਾਂ ਉੱਤੇ ਤਸੱਲੀ ਪ੍ਰਗਟਾਈ। ਇਨ੍ਹਾਂ ਲੀਡਰਾਂ ਨੇ ਮੁਕਤਖੁੱਲ੍ਹੇਸਮਾਵੇਸ਼ੀ ਤੇ ਨਿਯਮਾਂ ਅਧਾਰਿਤ ਭਾਰਤਪ੍ਰਸ਼ਾਂਤ ਖੇਤਰ ਦੇ ਮਹਤੱਵ ਨੂੰ ਕਬੂਲ ਕੀਤਾ ਤੇ ਭਾਰਤ ਦੀ ਭਾਰਤਪ੍ਰਸ਼ਾਂਤ ਮਹਾਂਸਾਗਰ ਦੀ ਪਹਿਲਕਦਮੀ ਅਤੇ ਭਾਰਤਪ੍ਰਸ਼ਾਂਤ ਖੇਤਰ ਬਾਰੇ ਯੂਰੋਪੀਅਨ ਯੂਨੀਅਨ ਦੀ ਨਵੀਂ ਰਣਨੀਤੀ ਦੇ ਸੰਦਰਭ ਸਮੇਤ ਇਸ ਖੇਤਰ ਵਿੱਚ ਨੇੜਿਓਂ ਸਰਗਰਮ ਹੋਣ ਲਈ ਸਹਿਮਤ ਹੋਏ।

ਲੀਡਰਾਂ ਦੀ ਬੈਠਕ ਦੇ ਨਾਲਨਾਲ ਭਾਰਤਯੂਰੋਪੀਅਨ ਯੂਨੀਅਨ ਬਿਜ਼ਨਸ ਗੋਲਮੇਜ਼ ਵਾਰਤਾ ਦਾ ਆਯੋਜਨ ਵੀ ਪੌਣਪਾਣੀਡਿਜੀਟਲ ਤੇ ਸਿਹਤਸੰਭਾਲ ਵਿੱਚ ਸਹਿਯੋਗ ਲਈ ਆਯਾਮ ਉਜਾਗਰ ਕਰਨ ਹਿਤ ਕੀਤਾ ਗਿਆ। ਪੁਣੇ ਮੈਟਰੋ ਰੇਲ ਪ੍ਰੋਜੈਕਟ ਲਈ 15 ਕਰੋੜ ਯੂਰੋ ਦੇ ਵਿੱਤੀ ਠੇਕੇ ਉੱਤੇ ਭਾਰਤ ਸਰਕਾਰ ਦੇ ਵਿੱਤ ਮੰਤਰਾਲੇ ਅਤੇ ਯੂਰੋਪੀਅਨ ਇਨਵੈਸਟਮੈਂਟ ਬੈਂਕ ਵੱਲੋਂ ਹਸਤਾਖਰ ਕੀਤੇ ਗਏ। ਭਾਰਤਯੂਰੋਪੀਅਨ ਯੂਨੀਅਨ ਦੇ ਲੀਡਰਾਂ ਦੀ ਬੈਠਕ ਨੇ ਰਣਨੀਤਿਕ ਭਾਈਵਾਲੀ ਦੀ ਨਵੀਂ ਦਿਸ਼ਾ ਮੁਹੱਈਆ ਕਰਵਾਉਂਦਿਆਂ ਇੱਕ ਅਹਿਮ ਮੀਲਪੱਥਰ ਕਾਇਮ ਕੀਤਾ ਹੈ ਅਤੇ ਉਦੇਸ਼ਮੁਖੀ ਭਾਰਤਯੂਰੋਪੀਅਨ ਯੂਨੀਅਨ ਰੋਡਮੈਪ 2025 ਲਾਗੂ ਕਰਨ ਲਈ ਤਾਜ਼ਾ ਜ਼ੋਰ ਦਿੱਤਾ ਗਿਆ ਹੈ ਅਤੇ ਜੁਲਾਈ 2020 ਬਾਰੇ 15ਵਾਂ ਭਾਰਤਯੂਰੋਪੀਅਨ ਯੂਨੀਅਨ ਸਿਖ਼ਰਸੰਮੇਲਨ ਨੂੰ ਅਪਣਾਇਆ ਗਿਆ।

 

****

 

 

ਡੀਐੱਸ/ਏਕੇ


(Release ID: 1717142) Visitor Counter : 293