ਰੇਲ ਮੰਤਰਾਲਾ
ਰੇਲਵੇ (ਐੱਨਐੱਫ ਰੇਲਵੇ) ਨੇ ਗੁਹਾਟੀ ਵਿਖੇ 21 ਅਤੇ ਅਸਾਮ ਵਿੱਚ ਸਿਲਚਰ ਦੇ ਨੇੜੇ ਬਦਰਪੁਰ ਵਿਖੇ 20 ਆਈਸੋਲੇਸ਼ਨ ਕੋਚ ਪ੍ਰਦਾਨ ਕੀਤੇ ਹਨ
ਇਸ ਤੋਂ ਪਹਿਲਾਂ ਇਸ ਹਫ਼ਤੇ, ਰੇਲਵੇ ਨੇ ਗੁਜਰਾਤ ਸਰਕਾਰ ਦੀ ਮੰਗ ਅਨੁਸਾਰ ਸਾਬਰਮਤੀ ਅਤੇ ਚੰਦਲੋਦੀਆ ਵਿਖੇ 19 ਆਈਸੋਲੇਸ਼ਨ ਕੋਚ ਤੈਨਾਤ ਕੀਤੇ ਹਨ
ਪਾਲਘਰ ਵਿੱਚ 378 ਬੈੱਡਾਂ ਵਾਲੇ 21 ਆਈਸੋਲੇਸ਼ਨ ਕੋਚ ਅਤੇ ਜਬਲਪੁਰ ਵਿੱਚ 70 ਬੈੱਡਾਂ ਵਾਲੇ 5 ਕੋਵਿਡ ਕੇਅਰ ਕੋਚ ਪਹਿਲਾਂ ਹੀ ਤੈਨਾਤ ਕੀਤੇ ਗਏ ਹਨ
ਹੁਣ ਤਕ ਦੇਸ਼ ਦੇ ਵਿਭਿੰਨ ਹਿੱਸਿਆਂ ਵਿਚ 17 ਸਟੇਸ਼ਨਾਂ 'ਤੇ ਤਕਰੀਬਨ 4700 ਬਿਸਤਰਿਆਂ ਦੀ ਸਮਰੱਥਾ ਵਾਲੇ ਕੁਲ 298 ਆਈਸੋਲੇਸ਼ਨ ਕੋਚ ਤੈਨਾਤ ਕੀਤੇ ਜਾ ਚੁੱਕੇ ਹਨ
ਹੁਣ ਤਕ, ਭਾਰਤੀ ਰੇਲਵੇ ਦੁਆਰਾ 4400 ਤੋਂ ਵੱਧ ਕੋਵਿਡ ਕੇਅਰ ਕੋਚ ਤਿਆਰ ਕੀਤੇ ਗਏ ਹਨ, ਜਿਨ੍ਹਾਂ ਵਿੱਚ 70,000 ਆਈਸੋਲੇਸ਼ਨ ਬੈੱਡ ਉਪਲਬਧ ਹਨ
ਰੇਲਵੇ ਦੁਆਰਾ ਮੁਹੱਈਆ ਕਰਵਾਈਆਂ ਜਾਣ ਵਾਲੀਆਂ ਸਵੱਛਤਾ ਅਤੇ ਖਾਣ ਪੀਣ ਸਬੰਧੀ ਸੁਵਿਧਾਵਾਂ ਦੀਆਂ ਸੇਵਾਵਾਂ ਲੈ ਰਹੇ ਮਰੀਜ਼ਾਂ ਤੋਂ ਸਕਾਰਾਤਮਕ ਹੁੰਗਾਰਾ ਮਿਲ ਰਿਹਾ ਹੈ
प्रविष्टि तिथि:
07 MAY 2021 3:37PM by PIB Chandigarh
ਕੋਵਿਡ ਵਿਰੁੱਧ ਨਿਰੰਤਰ ਲੜਾਈ ਦੌਰਾਨ, ਇਸ ਕਾਰਜ ਲਈ ਰੇਲਵੇ ਮੰਤਰਾਲਾ ਆਈਸੋਲੇਸ਼ਨ ਕੋਚਾਂ ਨੂੰ (ਸੰਬੰਧਤ ਰਾਜਾਂ ਦੀ ਜ਼ਰੂਰਤ ਅਨੁਸਾਰ) ਮੰਗ ਵਾਲੀਆਂ ਥਾਵਾਂ ‘ਤੇ ਲਿਜਾਣ ਅਤੇ ਕਾਰਜਬਲ ਅਤੇ ਸਮੱਗਰੀ ਨੂੰ ਪਹੁੰਚਾਉਣ ਲਈ ਤੇਜ਼ੀ ਨਾਲ ਕਾਰਵਾਈ ਕਰ ਰਿਹਾ ਹੈ। ਰੇਲਵੇ ਨੇ ਆਈਸੋਲੇਸ਼ਨ ਯੂਨਿਟਾਂ ਵਜੋਂ ਕੰਮ ਕਰਨ ਲਈ ਤਕਰੀਬਨ 70,000 ਬੈੱਡਾਂ ਵਾਲੇ 4400 ਤੋਂ ਵੱਧ ਆਈਸੋਲੇਸ਼ਨ ਕੋਚਾਂ ਦਾ ਬੇੜਾ ਉਪਲੱਬਧ ਕਰਾਇਆ ਹੈ।
ਤਾਜ਼ਾ ਅਪਡੇਟ ਵਿੱਚ, ਅਸਾਮ ਰਾਜ ਦੀਆਂ ਤਾਜ਼ਾ ਮੰਗਾਂ ਅਨੁਸਾਰ, ਰੇਲਵੇ ਨੇ ਗੁਹਾਟੀ ਲਈ 21 ਆਈਸੋਲੇਸ਼ਨ ਕੋਚਾਂ ਅਤੇ 20 ਆਈਸੋਲੇਸ਼ਨ ਕੋਚਾਂ ਨੂੰ ਅਸਾਮ ਦੇ ਸਿਲਚਰ ਦੇ ਨੇੜੇ ਬਦਰਪੁਰ (ਉੱਤਰੀ ਸਰਹੱਦੀ ਰੇਲਵੇ- NF Railway) ਲਈ ਫੌਰੀ ਤੌਰ ‘ਤੇ ਭੇਜਿਆ ਹੈ। ਹਫ਼ਤੇ ਦੇ ਸ਼ੁਰੂ ਵਿੱਚ, ਆਈਸੋਲੇਸ਼ਨ ਕੋਚ ਕ੍ਰਮਵਾਰ ਸਾਬਰਮਤੀ, ਚੰਦਲੋਦੀਆ ਅਤੇ ਦੀਮਾਪੁਰ ਵਿਖੇ ਤੈਨਾਤ ਕੀਤੇ ਗਏ ਸਨ।
ਇਸ ਦੇ ਫਲਸਰੂਪ, ਰਾਜਾਂ ਦੀ ਮੰਗ ਅਨੁਸਾਰ, ਇਸ ਵੇਲੇ ਵਿਭਿੰਨ ਰਾਜਾਂ ਨੂੰ ਕੋਵਿਡ ਦੇਖਭਾਲ ਲਈ 4700 ਤੋਂ ਵੱਧ ਬੈੱਡ-ਸਮਰੱਥਾ ਵਾਲੇ 298 ਕੋਚ ਸੌਂਪੇ ਗਏ ਹਨ। ਤਾਜ਼ਾ ਮੰਗ ਗੁਜਰਾਤ ਸਰਕਾਰ ਤੋਂ ਆਈ, ਜਿਸ ਅਨੁਸਾਰ ਰੇਲਵੇ ਨੇ ਸਾਬਰਮਤੀ ਲਈ 10 ਅਤੇ ਚੰਡਲੋਡੀਆ ਲਈ 6 ਕੋਚ ਤੈਨਾਤ ਕੀਤੇ ਹਨ। ਇਸ ਤੋਂ ਇਲਾਵਾ, ਨਾਗਾਲੈਂਡ ਸਰਕਾਰ ਦੁਆਰਾ ਕੀਤੀ ਗਈ ਆਈਸੋਲੇਸ਼ਨ ਕੋਚਾਂ ਦੀ ਮੰਗ ਦੇ ਸਿਲਸਿਲੇ ਵਿੱਚ, ਰੇਲਵੇ ਨੇ ਦੀਪਾਪੁਰ ਵਿਖੇ 10 ਆਈਸੋਲੇਸ਼ਨ ਕੋਚ ਤੈਨਾਤ ਕੀਤੇ ਹਨ। ਜਬਲਪੁਰ ਵਿੱਚ ਮੈਡੀਕਲ ਕਰਮਚਾਰੀਆਂ ਲਈ ਇੱਕ ਕੋਚ ਦੇ ਨਾਲ 70 ਬਿਸਤਰਿਆਂ ਦੀ ਸਮਰੱਥਾ ਵਾਲੇ 5 ਆਈਸੋਲੇਸ਼ਨ ਕੋਚ ਤੈਨਾਤ ਕੀਤੇ ਗਏ ਸਨ ਅਤੇ ਇਹ ਹੁਣ ਕਾਰਜਸ਼ੀਲ ਹਨ। ਰੇਲਵੇ ਵੱਲੋਂ ਜ਼ਿਲ੍ਹਾ ਅਧਿਕਾਰੀਆਂ ਨਾਲ ਇਕਰਾਰਨਾਮੇ ਦੀਆਂ ਸ਼ਰਤਾਂ ਦੇ ਤਹਿਤ ਹੁਣ ਪਾਲਘਰ ਵਿਖੇ 21 ਕੋਚਾਂ ਨੂੰ ਮੈਡੀਕਲ ਐਕਸੀਜੈਂਸੀਜ ਲਈ ਕਾਰਜਸ਼ੀਲ ਬਣਾਇਆ ਗਿਆ ਹੈ। ਰਾਜ ਸਿਹਤ ਅਥਾਰਟੀਆਂ ਵੱਲੋਂ ਕਈ ਥਾਵਾਂ ‘ਤੇ ਕਿਸੇ ਵੀ ਤਰ੍ਹਾਂ ਦੀ ਜ਼ਰੂਰਤ ਨੂੰ ਪੂਰਾ ਕਰਨ ਲਈ ਇਨ੍ਹਾਂ ਕੋਚਾਂ ਵਿੱਚ ਆਕਸੀਜਨ ਸਿਲੰਡਰ ਦੇ 2 ਸੈੱਟ ਵੀ ਪ੍ਰਦਾਨ ਕੀਤੇ ਗਏ ਹਨ।
ਦਿੱਲੀ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਅਤੇ ਮਹਾਰਾਸ਼ਟਰ ਰਾਜਾਂ ਵਿੱਚ ਤੈਨਾਤ ਇਨ੍ਹਾਂ ਕੋਚਾਂ ਦੀ ਸੁਵਿਧਾ ਦੀ ਤਾਜ਼ਾ ਸਥਿਤੀ ਇਸ ਤਰ੍ਹਾਂ ਹੈ -
ਨੰਦੁਰਬਾਰ (ਮਹਾਰਾਸ਼ਟਰ) ਵਿਖੇ, ਪਿਛਲੇ ਦੋ ਦਿਨਾਂ ਵਿੱਚ 10 ਨਵੇਂ ਦਾਖਲੇ ਰਜਿਸਟਰ ਕੀਤੇ ਗਏ ਹਨ ਜਦੋਂ ਕਿ ਇਸ ਆਈਸੋਲੇਸ਼ਨ ਸੁਵਿਧਾ ਵਿੱਚ ਪਹਿਲਾਂ ਦਾਖਲ ਕੀਤੇ ਗਏ 10 ਮਰੀਜ਼ਾਂ ਨੂੰ ਛੁੱਟੀ ਦੇ ਦਿੱਤੀ ਗਈ। ਇਸ ਵੇਲੇ ਇਸ ਸੁਵਿਧਾ 'ਤੇ 26 ਕੋਵਿਡ ਮਰੀਜ਼ ਆਈਸੋਲੇਸ਼ਨ ਵਿੱਚ ਹਨ। ਹੁਣ ਤੱਕ, ਰਾਜ ਸਿਹਤ ਅਥਾਰਟੀਜ਼ ਦੁਆਰਾ 88 ਨੂੰ ਛੁੱਟੀ ਦੇ ਦਿੱਤੇ ਜਾਣ ਦੇ ਨਾਲ, ਕੁਲ ਮਿਲਾ ਕੇ 114 ਮਰੀਜ਼ਾਂ ਦੇ ਦਾਖਲੇ ਰਜਿਸਟਰ ਕੀਤੇ ਗਏ ਹਨ। ਰੇਲਵੇ ਨੇ ਅਜਨੀ ਇਨਲੈਂਡ ਕੰਨਟੇਨਰ ਡੀਪੂ ਵਿਖੇ 11 ਕੋਵਿਡ ਕੇਅਰ ਕੋਚ (ਡਾਕਟਰੀ ਅਮਲੇ ਅਤੇ ਸਪਲਾਈ ਲਈ ਵਿਸ਼ੇਸ਼ ਤੌਰ 'ਤੇ ਸੇਵਾਵਾਂ ਦੇਣ ਲਈ ਇੱਕ ਕੋਚ ਦੇ ਨਾਲ) ਤੈਨਾਤ ਕੀਤੇ ਹਨ ਜਿਨ੍ਹਾਂ ਨੂੰ ਨਾਗਪੁਰ ਮਿਊਂਸਿਪਲ ਕਾਰਪੋਰੇਸ਼ਨ ਸਪੁਰਦ ਕੀਤਾ ਗਿਆ ਹੈ। ਇੱਥੇ 9 ਮਰੀਜ਼ਾਂ ਨੂੰ ਦਾਖਲ ਕੀਤਾ ਗਿਆ ਸੀ ਅਤੇ 6 ਨੂੰ ਛੁੱਟੀ ਦੇ ਦਿੱਤੀ ਗਈ ਸੀ।
ਮੱਧ ਪ੍ਰਦੇਸ਼ ਸਰਕਾਰ ਦੀ 2 ਕੋਚਾਂ ਦੀ ਮੰਗ ਦੇ ਸੰਬੰਧ ਵਿੱਚ, ਪੱਛਮੀ ਰੇਲਵੇ ਦੇ ਰਤਲਾਮ ਡਵੀਜ਼ਨ ਨੇ ਇੰਦੌਰ ਨੇੜੇ ਤੀਹੀ ਸਟੇਸ਼ਨ 'ਤੇ 320 ਬੈੱਡਾਂ ਦੀ ਸਮਰੱਥਾ ਵਾਲੇ 22 ਕੋਚ ਤੈਨਾਤ ਕੀਤੇ ਹਨ। ਇੱਥੇ ਹੁਣ ਤੱਕ 19 ਮਰੀਜ਼ ਦਾਖਲ ਹੋਏ ਜਦੋਂ ਕਿ 1 ਮਰੀਜ਼ ਨੂੰ ਛੁੱਟੀ ਦੇ ਦਿੱਤੀ ਗਈ। ਭੋਪਾਲ ਵਿਖੇ, ਜਿੱਥੇ 20 ਕੋਚ ਤੈਨਾਤ ਹਨ, ਇਸ ਸੁਵਿਧਾ 'ਤੇ, ਤਾਜ਼ਾ ਅੰਕੜਿਆਂ ਅਨੁਸਾਰ 10 ਮਰੀਜ਼ਾਂ ਨੂੰ ਛੁੱਟੀ ਦੇ ਦਿੱਤੇ ਜਾਣ ਸਮੇਤ 28 ਦਾਖਲੇ ਦਰਜ ਹੋਏ ਹਨ। ਇਸ ਸਮੇਂ 18 ਮਰੀਜ਼ ਇਸ ਸਹੂਲਤ ਦੀ ਵਰਤੋਂ ਕਰ ਰਹੇ ਹਨ। ਇਸ ਸੁਵਿਧਾ 'ਤੇ 302 ਬੈੱਡ ਉਪਲਬਧ ਹਨ।
ਦਿੱਲੀ ਵਿੱਚ, ਰੇਲਵੇ ਨੇ 1200 ਬਿਸਤਰਿਆਂ ਦੀ ਸਮਰੱਥਾ ਵਾਲੇ 75 ਕੋਵਿਡ ਕੇਅਰ ਕੋਚਾਂ ਲਈ ਰਾਜ ਸਰਕਾਰ ਦੀ ਮੰਗ ਨੂੰ ਮੁਕੰਮਲ ਤੌਰ ‘ਤੇ ਪੂਰਾ ਕਰ ਦਿੱਤਾ ਹੈ। 50 ਕੋਚ ਸ਼ਕੁਰਬਸਤੀ ਅਤੇ 25 ਕੋਚ ਆਨੰਦ ਵਿਹਾਰ ਸਟੇਸ਼ਨਾਂ 'ਤੇ ਤੈਨਾਤ ਹਨ। 5 ਦਾਖਲੇ ਰਜਿਸਟਰ ਕੀਤੇ ਗਏ ਸਨ ਅਤੇ ਇਨ੍ਹਾਂ ਸਾਰੇ ਮਰੀਜ਼ਾਂ ਨੂੰ ਛੁੱਟੀ ਦੇ ਦਿੱਤੀ ਗਈ ਹੈ। ਇੱਥੇ ਕੁੱਲ 1200 ਬੈੱਡ ਉਪਲਬਧ ਹਨ।
ਉਪਰੋਕਤ ਰਾਜਾਂ ਵਿੱਚ, ਇਨ੍ਹਾਂ ਸੁਵਿਧਾਵਾਂ ਦੀ ਵਰਤੋਂ ਸਬੰਧੀ ਤਾਜ਼ਾ ਰਿਕਾਰਡਾਂ ਅਨੁਸਾਰ, ਕੁੱਲ ਮਿਲਾ ਕੇ, 177 ਦਾਖਲੇ ਰਜਿਸਟਰ ਹੋਏ ਜਿਨ੍ਹਾਂ ਵਿੱਚੋਂ 117 ਨੂੰ ਛੁੱਟੀ ਦਿੱਤੀ ਗਈ। ਇਸ ਵੇਲੇ 60 ਕੋਵਿਡ ਮਰੀਜ਼ ਆਈਸੋਲੇਸ਼ਨ ਕੋਚਾਂ ਦੀ ਵਰਤੋਂ ਕਰ ਰਹੇ ਹਨ। ਇਨ੍ਹਾਂ ਸਹੂਲਤਾਂ 'ਤੇ ਤਕਰੀਬਨ 4700 ਬਿਸਤਰੇ ਅਜੇ ਵੀ ਉਪਲਬਧ ਹਨ, ਜਿਨ੍ਹਾਂ ਵਿੱਚ ਉੱਤਰੀ-ਸਰਹੱਦੀ ਰੇਲਵੇ ‘ਤੇ ਅਸਾਮ ਦੇ ਗੁਹਾਟੀ ਅਤੇ ਸਿਲਚਰ ਨੇੜੇ ਬਦਰਪੁਰ ਵਿਖੇ ਹਾਲ ਹੀ ਵਿੱਚ ਕੀਤੀ ਗਈ ਤੈਨਾਤੀ ਸ਼ਾਮਲ ਹੈ।
ਉੱਤਰ ਪ੍ਰਦੇਸ਼ ਵਿੱਚ ਹਾਲਾਂਕਿ ਰਾਜ ਸਰਕਾਰ ਦੁਆਰਾ ਅਜੇ ਤੱਕ ਕੋਚਾਂ ਦੀ ਮੰਗ ਨਹੀਂ ਕੀਤੀ ਗਈ ਹੈ, ਫਿਰ ਵੀ 10 ਕੋਚ ਫੈਜ਼ਾਬਾਦ, ਭਦੋਹੀ, ਵਾਰਾਣਸੀ, ਬਰੇਲੀ ਅਤੇ ਨਜ਼ੀਬਾਬਾਦ ਵਿਖੇ ਲਗਾਏ ਗਏ ਹਨ ਜਿਨ੍ਹਾਂ ਦੀ ਸਮਰੱਥਾ 800 ਬਿਸਤਰਿਆਂ (50 ਕੋਚ) ਦੀ ਹੈ।
**********
ਡੀਜੇਐੱਨ / ਐੱਮਕੇਵੀ
(रिलीज़ आईडी: 1717140)
आगंतुक पटल : 224