ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਡਾਕਟਰ ਹਰਸ਼ ਵਰਧਨ ਨੇ ਕੋਵਿਡ 19 ਬਾਰੇ ਮੰਤਰੀ ਸਮੂਹ ਦੀ 25ਵੀਂ ਮੀਟਿੰਗ ਦੀ ਪ੍ਰਧਾਨਗੀ ਕੀਤੀ


ਉਨ੍ਹਾਂ ਨੇ ਨਾਗਰਿਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਕੋਵਿਡ ਟੀਕੇ ਦੀ ਦੂਜੀ ਖ਼ੁਰਾਕ ਨੂੰ ਨਾ ਛੱਡਣ

ਕਲੀਨਿਕਲ ਬੁਨਿਆਦੀ ਢਾਂਚਾ ਅਤੇ ਮੈਡੀਕਲ ਆਕਸੀਜਨ ਦੀ ਸਪਲਾਈ ਨੂੰ ਵਧਾਉਣ ਸਬੰਧੀ ਇੱਕ ਵਿਸਥਾਰਿਤ ਰਿਪੋਰਟ ਪੇਸ਼ ਕੀਤੀ ਗਈ ਹੈ

Posted On: 08 MAY 2021 3:11PM by PIB Chandigarh

ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਹਰਸ਼ ਵਰਧਨ ਨੇ ਅੱਜ ਨਵੀਂ ਦਿੱਲੀ ਵਿੱਚ ਵੀਡੀਓ ਕਾਨਫਰੰਸਿੰਗ ਰਾਹੀਂ ਕੋਵਿਡ 19 ਬਾਰੇ ਉੱਚ ਪੱਧਰੀ ਮੰਤਰੀ ਸਮੂਹ ਦੀ 25ਵੀਂ ਮੀਟਿੰਗ ਦੀ ਪ੍ਰਧਾਨਗੀ ਕੀਤੀ । ਉਨ੍ਹਾਂ ਨਾਲ ਡਾਕਟਰ ਐੱਸ ਜੈਸ਼ੰਕਰ ਵਿਦੇਸ਼ ਮੰਤਰੀ , ਸ਼੍ਰੀ ਹਰਦੀਪ ਐੱਸ ਪੁਰੀ ਸ਼ਹਿਰੀ ਹਵਾਬਾਜ਼ੀ ਮੰਤਰੀ , ਸ਼੍ਰੀ ਮਨਸੁੱਖ ਮਾਂਡਵੀਯਾ ਰਾਜ ਮੰਤਰੀ ਜਹਾਜ਼ਰਾਨੀ ਸੁਤੰਤਰ ਚਾਰਜ ਤੇ ਰਸਾਇਣ ਅਤੇ ਖਾਦ , ਸ਼੍ਰੀ ਨਿਤਿਯਾਨੰਦ ਰਾਏ ਰਾਜ ਮੰਤਰੀ ਗ੍ਰਿਹ ਮੰਤਰਾਲਾ , ਸ਼੍ਰੀ ਅਸ਼ਵਨੀ ਕੁਮਾਰ ਚੌਬੇ ਰਾਜ ਮੰਤਰੀ ਸਿਹਤ ਤੇ ਪਰਿਵਾਰ ਭਲਾਈ ਵੀ ਡਿਜੀਟਲੀ ਇਸ ਮੀਟਿੰਗ ਵਿੱਚ ਸ਼ਮਿਲ ਹੋਏ ।

ਡਾਕਟਰ ਵਿਨੋਦ ਕੇ ਪਾਲ , ਮੈਂਬਰ ਸਿਹਤ ਨੀਤੀ ਆਯੋਗ ਵੀ ਵਰਚੁਅਲੀ ਹਾਜ਼ਰ ਸਨ ।


 

m_-8903672214625744418gmail-Picture 1

 

 


ਸ਼ੁਰੂ ਵਿੱਚ ਡਾਕਟਰ ਹਰਸ਼ ਵਰਧਨ ਨੇ ਮੰਤਰੀ ਸਮੂਹ ਦੇ ਹੋਰ ਮੈਂਬਰਾਂ ਨੂੰ ਰੋਜ਼ਾਨਾ ਹੋ ਰਹੀਆਂ ਰਿਕਵਰੀਆਂ ਵਿੱਚ ਵੱਧ ਰਹੀ ਚਾਲ ਬਾਰੇ ਜਾਣੂ ਕਰਵਾਇਆ । ਉਨ੍ਹਾਂ ਕਿਹਾ ਕਿ ਪਿਛਲੇ 24 ਘੰਟਿਆਂ ਦੌਰਾਨ 3 ਲੱਖ ਤੋਂ ਵੱਧ ਕੋਰੋਨਾ ਮਰੀਜ਼ ਸਿਹਤਯਾਬ ਹੋਏ ਨੇ । ਉਨ੍ਹਾਂ ਇਹ ਵੀ ਦੱਸਿਆ , “ਪਿਛਲੇ 7 ਦਿਨਾਂ ਦੌਰਾਨ 180 ਜਿ਼ਲਿ੍ਆਂ ਵਿੱਚ ਕੋਈ ਵੀ ਨਵਾਂ ਕੇਸ , 14 ਦਿਨਾਂ ਵਿੱਚ 8 ਜਿ਼ਲਿ੍ਆਂ ਵਿੱਚ , 21 ਦਿਨਾਂ ਵਿੱਚ 54 ਜਿ਼ਲਿ੍ਆਂ ਵਿੱਚ ਅਤੇ ਪਿਛਲੇ 28 ਦਿਨਾਂ ਵਿੱਚ 32 ਜਿ਼ਲਿ੍ਆਂ ਵਿੱਚ ਕੋਈ ਵੀ ਨਵਾਂ ਕੇਸ ਨਹੀਂ ਦਰਜ ਕੀਤਾ ਗਿਆ” । ਉਨ੍ਹਾਂ ਕਿਹਾ ਕਿ ਆਈ ਸੀ ਯੂ ਬੈੱਡ ਵਾਲੇ ਮਰੀਜ਼ਾਂ ਦੀ ਗਿਣਤੀ 488861 ਹੈ , ਜਦਕਿ 170848 ਅਤੇ 902291 ਮਰੀਜ਼ ਕ੍ਰਮਵਾਰ ਵੈਂਟੀਲੇਟਰ ਅਤੇ ਆਕਸੀਜਨ ਸਹਾਇਤਾ ਤੇ ਹਨ । ਇਸ ਤਰ੍ਹਾਂ ਆਈ ਸੀ ਯੂ ਵਿੱਚ 1.34 % ਕੋਵਿਡ ਕੇਸਾਂ ਦਾ ਬੋਝ ਹੈ , ਜਦਕਿ ਵੈਂਟੀਲੇਟਰ ਤੇ 0.39 ਫ਼ੀਸਦ ਕੇਸ ਅਤੇ ਅੱਜ ਦੀ ਤਰੀਕ ਵਿੱਚ ਆਕਸੀਜਨ ਬੈੱਡਸ ਤੇ 3.70 % ਕੋਵਿਡ ਮਰੀਜ਼ ਹਨ ।

ਡਾਕਟਰ ਹਰਸ਼ ਵਰਧਨ ਨੇ ਮੰਤਰੀ ਸਮੂਹ ਨੂੰ ਜਾਣਕਾਰੀ ਦਿੱਤੀ ਕਿ ਦੇਸ਼ ਭਰ ਵਿੱਚ ਕੁੱਲ ਕੋਵਿਡ 19 ਟੀਕਿਆਂ ਦੀਆਂ 16.73 ਕਰੋੜ ਤੋਂ ਵੱਧ ਖੁ਼ਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ , ਜਿਨ੍ਹਾਂ ਵਿੱਚ ਕਰੀਬ 23 ਲੱਖ ਖੁ਼ਰਾਕਾਂ ਬੀਤੇ ਦਿਨ ਦਿੱਤੀਆਂ ਗਈਆਂ । ਸੂਬਿਆਂ ਨੂੰ ਕੁੱਲ 174957777 ਖ਼ੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ , ਜਿਨ੍ਹਾਂ ਵਿੱਚੋਂ 166549583 ਖ਼ੁਰਾਕਾਂ ਦੀ ਖਪਤ ਹੋ ਚੁੱਕੀ ਹੈ ਅਤੇ 8408187 ਖ਼ੁਰਾਕਾਂ ਸੂਬਿਆਂ ਕੋਲ ਉਪਲਬਧ ਹਨ । ਉਨ੍ਹਾਂ ਨੇ ਹੋਰ ਦੱਸਿਆ ਕਿ ਕੁੱਲ 5325000 ਖ਼ੁਰਾਕਾਂ ਪਾਈਪਲਾਈਨ ਵਿੱਚ ਹਨ ਅਤੇ ਜਲਦੀ ਹੀ ਸੂਬਿਆਂ ਨੂੰ ਸਪਲਾਈ ਕੀਤੀਆਂ ਜਾਣਗੀਆਂ ।

2 ਕੋਵਿਡ ਟੀਕੇ ਦੀਆਂ ਖ਼ੁਰਾਕਾਂ ਰਾਹੀਂ ਮਿਲਣ ਵਾਲੀ ਪੂਰੀ ਸੁਰੱਖਿਆ ਦੇ ਮਹੱਤਵ ਨੂੰ ਦੁਹਰਾਉਂਦਿਆਂ ਉਨ੍ਹਾਂ ਨੇ ਸਾਰੇ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਟੀਕੇ ਦੀ ਦੂਜੀ ਖ਼ੁਰਾਕ ਲੈਣ , ਜੋ ਕੋਵਿਡ 19 ਖਿ਼ਲਾਫ਼ ਇਮਿਊਨਿਟੀ ਨੂੰ ਕਈ ਗੁਣਾ ਵਧਾਉਂਦੀ ਹੈ । ਉਨ੍ਹਾਂ ਨੇ ਸੂਬਿਆਂ ਨੂੰ ਬੇਨਤੀ ਕੀਤੀ ਕਿ ਉਹ ਭਾਰਤ ਸਰਕਾਰ ਦੇ ਚੈੱਨਲ ਰਾਹੀਂ ਪ੍ਰਾਪਤ ਟੀਕਿਆਂ ਦਾ 70 % ਦੂਜੀ ਖ਼ੁਰਾਕ ਦੇਣ ਲਈ ਅਲੱਗ ਰੱਖਣ ।

ਭਾਰਤ ਵਿੱਚ ਕੀਤੇ ਜਾ ਰਹੇ ਟੈਸਟਾਂ ਬਾਰੇ ਕੇਂਦਰੀ ਸਿਹਤ ਮੰਤਰੀ ਨੇ ਕਿਹਾ ਕਿ ਦੇਸ਼ ਪ੍ਰਤੀ ਦਿਨ 2500000 ਟੈਸਟਾਂ ਦੀ ਸਮਰੱਥਾ ਤੇ ਪਹੁੰਚ ਗਿਆ ਹੈ । ਉਨ੍ਹਾਂ ਦੱਸਿਆ ਕਿ ਹੁਣ ਤੱਕ ਭਾਰਤ ਵਿੱਚ 306018044 ਟੈਸਟ ਕੀਤੇ ਗਏ ਹਨ , ਜਿਨ੍ਹਾਂ ਵਿੱਚ 1808344 ਟੈਸਟ ਬੀਤੇ 24 ਘੰਟਿਆਂ ਵਿੱਚ ਕੀਤੇ ਗਏ , ਵੀ ਸ਼ਾਮਿਲ ਹਨ । ਐੱਨ ਆਈ ਵੀ ਪੂਨੇ ਦੀ ਕੇਵਲ 1 ਲੈਬ ਤੋਂ ਦੇਸ਼ ਹੁਣ 2514 ਲੈਬਾਰਟੀਆਂ ਨਾਲ ਸੇਵਾ ਕਰ ਰਿਹਾ ਹੈ ।

ਡਾਕਟਰ ਸੁਰਜੀਤ ਕੁਮਾਰ ਸਿੰਘ , ਡਾਇਰੈਕਟਰ , ਨੈਸ਼ਨਲ ਸੈਂਟਰ ਫਾਰ ਡਿਜ਼ੀਜ਼ ਕੰਟਰੋਲ (ਐੱਨ ਸੀ ਡੀ ਸੀ) ਨੇ ਹੋਰ ਮੁਲਕਾਂ ਦੇ ਮੁਕਾਬਲੇ ਭਾਰਤ ਦੀ ਕੋਵਿਡ ਚਾਲ ਨੂੰ ਉਜਾਗਰ ਕੀਤਾ । ਉਨ੍ਹਾਂ ਨੇ ਦੂਜੇ ਤੇ ਤੀਜੀ ਸ਼੍ਰੇਣੀ ਸ਼ਹਿਰਾਂ ਵਿੱਚ ਕੇਸਾਂ ਵਿੱਚ ਆਏ ਉਛਾਲ ਦੇ ਮੱਦੇਨਜ਼ਰ , ਹਸਪਤਾਲ , ਬੁਨਿਆਦੀ ਢਾਂਚਾ ਅਤੇ ਟੈਸਟਿੰਗ ਨੂੰ ਵਧਾਉਣ ਦੇ ਮਹੱਤਵ ਅਤੇ ਜਰੂਰਤ ਤੇ ਜ਼ੋਰ ਦਿੱਤਾ । ਉਨ੍ਹਾਂ ਕਿਹਾ ਕਿ ਹੁਣ ਇਹ ਉਛਾਲ ਇਨ੍ਹਾਂ ਖੇਤਰਾਂ ਵੱਲ ਵੀ ਜਾ ਰਿਹਾ ਹੈ ।

ਸੂਬਿਆਂ ਵਿੱਚੋਂ ਮਹਾਰਾਸ਼ਟਰ (1.27 %) , ਕਰਨਾਟਕ (3.05 %) , ਕੇਰਲ (2.35 %) , ਉੱਤਰ ਪ੍ਰਦੇਸ਼ (2.44 %) , ਤਾਮਿਲਨਾਡੂ (1.86 %) , ਦਿੱਲੀ (1.92 %) , ਆਂਧਰ ਪ੍ਰਦੇਸ਼ (1.90 %) , ਪੱਛਮ ਬੰਗਾਲ (2.19 %) , ਛੱਤੀਸਗੜ੍ਹ (2.06 %) , ਰਾਜਸਥਾਨ (2.99 %) , ਗੁਜਰਾਤ (2.40 %) , ਮੱਧ ਪ੍ਰਦੇਸ਼ (2.24 %) , ਨੂੰ ਉਜਾਗਰ ਕੀਤਾ ਗਿਆ , ਕਿਉਂਕਿ ਇਨ੍ਹਾਂ ਸੂਬਿਆਂ ਵਿੱਚ ਕੇਸਾਂ ਵਿੱਚ 7 ਦਿਨਾਂ ਦੌਰਾਨ ਸਭ ਤੋਂ ਵੱਧ ਦਰ ਰਹੀ ਹੈ ।

ਦੇਸ਼ ਵਿੱਚ ਐਕਟਿਵ ਕੇਸਾਂ ਦਾ ਜਿਹੜੇ 20 ਜਿ਼ਲਿਆਂ/ ਮਹਾਨਗਰਾਂ ਨੇ ਸਭ ਤੋਂ ਵੱਧ ਯੋਗਦਾਨ ਪਾਇਆ ਹੈ , ਉਨ੍ਹਾਂ ਵਿੱਚ ਬੈਂਗਲੁਰੂ , ਸ਼ਹਿਰੀ , ਗੰਜਮ , ਪੂਨੇ , ਦਿੱਲੀ , ਨਾਗਪੁਰ , ਮੁੰਬਈ , ਇਰਨਾਕੁਲਮ , ਲਖਨਊ , ਕੋਚੀਕੋੜੇ (ਕਾਲੀਕਟ) , ਠਾਥੇ , ਨਾਸਿਕ , ਮੱਲਾਪੁਰਮ , ਤ੍ਰਿਸੂਰ , ਜੈਪੁਰ , ਗੁੜਗਾਂਓਂ , ਚੇੱਨਈ , ਥਿਰੁਵਨੰਤਪੁਰਮ , ਚੰਦਰਾਪੁਰ , ਕੋਲਕਾਤਾ , ਪਲੱਕੜ ਸ਼ਾਮਿਲ ਹਨ । ਉੱਚ ਸੰਚਾਰ ਖੇਤਰਾਂ ਵਿੱਚ ਕਲੀਨਿਕਲ ਸਿਹਤ ਸੰਭਾਲ ਦੀ ਸਮੇਂ ਸਿਰ ਵਿਵਸਥਾ , ਮੌਰਬਿਡਟੀ ਤੇ ਮੌਤ ਦਰ ਨੂੰ ਘਟਾਉਣ , ਮਾਮਲਿਆਂ ਵਿੱਚ ਵਾਧਾ ਹੋਣ ਦੀ ਸੰਭਾਵਨਾ ਵਿੱਚ ਅਗਾਂਊਂ ਤਿਆਰੀ , ਆਰ ਏ ਟੀ ਦੀ ਵਰਤੋਂ ਕਰਕੇ ਟੈਸਟਾਂ ਵਿੱਚ ਵਾਧਾ ਅਤੇ ਜਿਨ੍ਹਾਂ ਲਾਗ ਵਾਲੇ ਕੇਸਾਂ ਦਾ ਹੋ ਸਕਦਾ ਸੀ , ਉਨ੍ਹਾਂ ਦਾ ਪਤਾ ਲਗਾਉਣ ਉੱਤੇ ਜ਼ੋਰ , ਲਾਗ ਦੀ ਗਤੀਸ਼ੀਲਤਾ , ਕਲੀਨਿਕਲ ਤੀਬਰਤਾ ਅਤੇ ਨਵੇਂ ਮਾਮਲਿਆਂ ਦੀ ਉਮਰ ਪ੍ਰੋਫਾਈਲ ਦੇ ਨਾਲ ਜਿਨੌਮਿਕ ਨਿਗਰਾਨੀ ਦੇ ਕਲੀਨਿਕ ਮਹਾਮਾਰੀ ਸਬੰਧੀ ਜੋੜਾਂ ਦੇ ਜ਼ੋਰ ਵਾਲੇ ਅਗਲੇ ਮਹੱਤਵਪੂਰਨ ਕਦਮਾਂ ਨੂੰ ਉਜਾਗਰ ਕੀਤਾ ਗਿਆ ।

ਡਾਕਟਰ ਵੀ ਕੇ ਪਾਲ ਨੇ ਸ਼ਕਤੀਸ਼ਾਲੀ ਗਰੁੱਪ 1 ਦੇ ਚੇਅਰਮੈਨ ਵਜੋਂ ਇਸ ਦੇ ਕੰਮ ਬਾਰੇ ਇੱਕ ਵਿਸਥਾਰਿਤ ਰਿਪੋਰਟ ਪੇਸ਼ ਕੀਤੀ । ਉਨ੍ਹਾਂ ਨੇ ਹਸਪਤਾਲਾਂ ਵਿੱਚ ਦਾਖ਼ਲ ਮਰੀਜ਼ਾਂ ਦੇ ਪ੍ਰਭਾਵਸ਼ਾਲੀ ਕਲੀਨਿਕਲ ਪ੍ਰਬੰਧਨ ਲਈ ਹਸਪਤਾਲ ਬੁਨਿਆਦੀ ਢਾਂਚੇ ਨੂੰ ਵਧਾਉਣ ਲਈ ਵੱਖ ਵੱਖ ਯਤਨਾਂ ਨੂੰ ਉਜਾਗਰ ਕੀਤਾ । ਭਾਈਚਾਰੇ ਦੀ ਅਗਵਾਈ ਦੇ ਯਤਨਾਂ ਅਤੇ ਰੋਕਾਂ ਰਾਹੀਂ ਕੰਟੇਨਮੈਂਟ ਨੂੰ ਤੇਜ਼ ਕਰਨ ਦੁਆਰਾ ਲਾਗ ਨੂੰ ਰੋਕਣ ਲਈ ਜ਼ਰੂਰੀ ਕਦਮਾਂ , ਸਨੇਹਾਂ ਨੂੰ ਵਧਾਉਣ ਅਤੇ ਗਲਤ ਜਾਣਕਾਰੀ ਦੇ ਪ੍ਰਵਾਹ ਨੂੰ ਰੋਕਣ ਅਤੇ ਘਬਰਾਹਟ ਨੂੰ ਦੂਰ ਕਰਨ ਲਈ ਪਹੁੰਚ , ਕੋਵਿਡ ਦੌਰਾਨ ਘਰ ਵਿੱਚ ਹੀ ਸੰਭਾਲ ਨੂੰ ਉਤਸ਼ਾਹਿਤ ਕਰਨ, ਅਤੇ ਹਸਪਤਾਲਾਂ ਤੇ ਲੋਡ ਘਟਾ ਕੇ ਰੇਮਡੇਸਿਵਰ , ਆਕਸੀਜਨ ਤੇ ਹੋਰ ਦਵਾਈਆਂ ਦੀ ਸੋਚ ਸਮਝ ਕੇ ਵਰਤੋਂ ਕਰਨਾ , ਇਕਾਂਤਵਾਸ ਬੈੱਡ ਵਜੋਂ ਰੇਲਵੇ ਕੋਚਾਂ ਨੂੰ ਵਧਾਉਣਾ , ਪੇਂਡੂ ਕੋਵਿਡ ਸੰਭਾਲ ਤੇ ਵਧੇਰੇ ਧਿਆਨ ਕੇਂਦਰਿਤ ਕਰਨਾ ਪੇਸ਼ ਕੀਤਾ ਗਿਆ । ਮਹਾਮਾਰੀ ਵਿਗਿਆਨ ਦੇ ਸਬੂਤ , ਵੱਖ ਵੱਖ ਭਾਗੀਦਾਰਾਂ ਦੁਆਰਾ ਗਤੀਸ਼ੀਲ ਮਾਰਗਦਰਸ਼ਨ ਅਤੇ ਸੂਬਿਆਂ / ਕੇਂਦਰ ਸ਼ਸਿਤ ਪ੍ਰਦੇਸ਼ਾਂ ਦੀ ਸਹਾਇਤਾ ਕਰਨ ਬਾਰੇ ਵੀ ਮੀਟਿੰਗ ਵਿੱਚ ਦੱਸਿਆ ਗਿਆ ।

ਸ਼੍ਰੀ ਏ ਗਿਰਧਰ ਅਰਮਾਨੇ , ਸਕੱਤਰ ਸੜਕ ਆਵਾਜਾਈ ਤੇ ਰਾਜ ਮਾਰਗ ਮੰਤਰਾਲਾ , ਚੇਅਰ , ਈ ਜੀ , 2 ਨੇ ਤਰਲ ਮੈਡੀਕਲ ਆਕਸੀਜਨ ਉਤਪਾਦਨ , ਵੰਡ ਅਤੇ ਸਪਲਾਈ ਦਾ ਮੌਜੂਦਾ ਦ੍ਰਿਸ਼ ਪੇਸ਼ ਕੀਤਾ । ਉਨ੍ਹਾਂ ਕਿਹਾ ਕਿ ਕੋਵਿਡ ਮਰੀਜ਼ਾਂ ਦੀ ਮੌਜੂਦਾ ਮੰਗ ਨੂੰ ਪੂਰਾ ਕਰਨ ਲਈ ਵੱਧ ਤੋਂ ਵੱਧ ਤਰਲ ਮੈਡੀਕਲ ਆਕਸੀਜਨ ਦਾ ਉਤਪਾਦਨ ਕੀਤਾ ਜਾ ਰਿਹਾ ਹੈ । ਉਨ੍ਹਾਂ ਕਿਹਾ ਕਿ ਸਵਦੇਸ਼ੀ ਉਤਪਾਦਨ 9400 ਮੀਟਰਿਕ ਟਨ ਪ੍ਰਤੀ ਦਿਨ ਤੋਂ ਵੱਧ ਹੋ ਗਿਆ ਹੈ । ਐੱਲ ਐੱਮ ਓ ਦੀ ਦਰਾਮਦ ਲਈ ਕਦਮ , ਪੀ ਐੱਮ ਕੇਅਰਸ ਫੰਡ ਦੀ ਸਹਾਇਤਾ ਰਾਹੀਂ ਪੀ ਐੱਸ ਏ ਆਕਸੀਜਨ ਪਲਾਂਟਾਂ ਨੂੰ ਸਥਾਪਿਤ ਕਰਨ ਦੀ ਸਥਿਤੀ ਇਸ ਲਈ ਡੀ ਆਰ ਡੀ ਓ ਅਤੇ ਸੀ ਐੱਸ ਆਈ ਆਰ ਦੀ ਲਈ ਜਾ ਰਹੀ ਸਹਾਇਤਾ , ਟੈਂਕਰਾਂ ਦੀ ਉਪਲਬਧਤਾ ਵਧਾਉਣ , ਐੱਲ ਐੱਮ ਓ ਟੈਂਕਰਸ ਦੀ ਰੀਅਲ ਟਾਈਮ ਟ੍ਰੈਕਿੰਗ ਲਈ ਕੰਮ ਕਰ ਰਹੇ ਮੋਬਾਈਲ ਐਪਲੀਕੇਸ਼ਨ ਅਤੇ ਵੈੱਬ ਪੋਰਟਲ ਬਾਰੇ ਵੀ ਉਨ੍ਹਾਂ ਵੱਲੋਂ ਜਾਣਕਾਰੀ ਦਿੱਤੀ ਗਈ ।

m_-8903672214625744418gmail-Picture 2 m_-8903672214625744418gmail-Picture 2m_-8903672214625744418gmail-Picture 2  



ਸ਼੍ਰੀ ਅਮਿਤਾਭ ਕਾਂਤ , ਸੀ ਈ ਓ , ਨੀਤੀ ਆਯੋਗ , ਸ਼੍ਰੀ ਹਰਸ਼ ਵਰਧਨ ਸਿ਼੍ਰੰਗਲਾ , ਵਿਦੇਸ਼ ਸਕੱਤਰ , ਸ਼੍ਰੀ ਅਨੂਪ ਵਧਾਵਨ ਸਕੱਤਰ (ਵਣਜ) , ਡਾਕਟਰ ਬਲਰਾਮ ਭਾਰਗਵ , ਸਕੱਤਰ (ਸਿਹਤ ਅਤੇ ਖੋਜ) ਅਤੇ ( ਡੀ ਜੀ ਆਈ ਸੀ ਐੱਮ ਆਰ ) , ਮਿਸ ਵੰਦਨਾ ਗੁਰਨਾਨੀ ਵਧੀਕ ਸਕੱਤਰ ਅਤੇ ਮਿਸ਼ਨ ਡਾਇਰੈਕਟਰ , ਐੱਨ ਐੱਚ ਐੱਮ (ਸਿਹਤ) , ਮਿਸ ਆਰਤੀ ਅਹੂਜਾ ਵਧੀਕ ਸਕੱਤਰ (ਐੱਮ ਓ ਐੱਚ ਐਫ ਡਬਲਿਊ) , ਡਾਕਟਰ ਸੁਨੀਲ ਕੁਮਾਰ , ਡੀ ਜੀ ਐੱਚ ਐੱਸ (ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ) , ਸ਼੍ਰੀ ਅਮਿਤ ਯਾਦਵ , ਡੀ ਜੀ ਵਿਦੇਸ਼ ਵਿਭਾਗ (ਡੀ ਜੀ ਐੱਫ ਟੀ) , ਆਈ ਟੀ ਬੀ ਪੀ , ਰੱਖਿਆ ਹੈੱਡ ਕੁਆਟਰ ਦੇ ਪ੍ਰਤੀਨਿੱਧ ਵੀ ਸ਼ਾਮਿਲ ਸਨ ।

ਐੱਮ ਵੀ



(Release ID: 1717125) Visitor Counter : 215