ਰੱਖਿਆ ਮੰਤਰਾਲਾ

ਹਥਿਆਰਬੰਦ ਫੌਜਾਂ ਦੇ ਕੋਵਿਡ -19 ਦੀ ਦੂਜੀ ਲਹਿਰ ਦੇ ਵਿਰੁੱਧ ਯਤਨ ਜਾਰੀ

Posted On: 07 MAY 2021 7:29PM by PIB Chandigarh

ਕੋਵਿਡ -19 ਮਹਾਮਾਰੀ ਦੀ ਦੂਜੀ ਲਹਿਰ ਦੇਸ਼ ਦੇ ਲਗਭਗ ਹਰ ਹਿੱਸੇ ਵਿੱਚ ਜਾਤਨਸਲ ਜਾਂ ਧਰਮ ਦੀ ਪਰਵਾਹ ਕੀਤੇ ਬਿਨਾਂ ਤਬਾਹੀ ਮਚਾ ਰਹੀ ਹੈ। ਇਹ ਕਹਿਣ ਦੀ ਲੋੜ ਨਹੀਂ ਕਿ ਜਦੋਂ ਵੀ ਕੌਮ ਸੰਕਟ ਆਇਆ ਹੈਹਥਿਆਰਬੰਦ ਫੌਜਾਂ ਨੇ ਸਹਿਯੋਗ ਕਰਨ ਤੋਂ ਕਦੇ ਵੀ ਦੂਰੀ ਨਹੀਂ ਬਣਾਈ। ਪਿਛਲੇ ਕੁਝ ਹਫ਼ਤਿਆਂ ਤੋਂਹਥਿਆਰਬੰਦ ਫੌਜਾਂ ਮਹਾਮਾਰੀ ਵਿਰੁੱਧ ਇਕਜੁਟ ਮੋਰਚਾ ਲਾਉਣ ਦੇ ਸੱਦੇ ਨੂੰ ਅਪਣਾ ਕੇ ਅੱਗੇ ਵੱਧ ਰਹੀਆਂ ਹਨ ਅਤੇ ਵੱਖ-ਵੱਖ ਸਰਕਾਰੀ ਅਦਾਰਿਆਂ ਅਤੇ ਰਾਜ ਸਰਕਾਰਾਂ ਨੂੰ ਲੋੜੀਂਦੀ ਸਹਾਇਤਾ ਪ੍ਰਦਾਨ ਕਰਨ ਲਈ ਵਚਨਬੱਧ ਹਨ।

ਵੱਖ-ਵੱਖ ਥਾਵਾਂ 'ਤੇ ਮੈਡੀਕਲ ਤਣਾਅ ਨੂੰ ਘੱਟ ਕਰਨ ਲਈ ਸਿਖਿਅਤ ਮੈਡੀਕਲ ਅਫਸਰਾਂ ਅਤੇ ਪੈਰਾ ਮੈਡੀਕਲ ਸਟਾਫ ਮੁਹੱਈਆ ਕਰਾਉਣ ਤੋਂ ਲੈ ਕੇ ਦੁਨੀਆ ਭਰ ਦੀਆਂ ਨਾਜ਼ੁਕ ਸਪਲਾਈਆਂ ਲਈ ਅਨੇਕਾਂ ਸਰੋਤਾਂ ਨੂੰ ਉਡਾਣ ਰਾਹੀਂ ਦੇਸ਼ ਲਿਆਉਣ ਅਤੇ ਪੂਰਬ ਅਤੇ ਪੱਛਮ ਦੀਆਂ ਬੰਦਰਗਾਹਾਂ ਤੋਂ ਮੈਡੀਕਲ ਸਪਲਾਈ ਪਹੁੰਚਾਉਣ ਤੋਂ ਆਕਸੀਜਨ ਵਾਲੇ ਖਰਾਬ ਪਲਾਂਟਾਂ ਦੀ ਮੁਰੰਮਤ ਤੱਕ ਹਥਿਆਰਬੰਦ ਬਲਾਂ ਨੇ ਅੱਗੇ ਵਧਕੇ ਭੂਮਿਕਾ ਨਿਭਾਈ ਹੈ। ਨਵੀਂ ਦਿੱਲੀਪਟਨਾਅਹਿਮਦਾਬਾਦਲਖਨਊ ਅਤੇ ਕੁਝ ਹੋਰ ਥਾਵਾਂ 'ਤੇ ਹਸਪਤਾਲ ਜੋ ਡੀਆਰਡੀਓ ਦੁਆਰਾ ਸਥਾਪਤ ਕੀਤੇ ਗਏ ਹਨਜਿਵੇਂ ਕਿ ਵਾਰਾਣਸੀ ਵਿੱਚ, 500 ਤੋਂ ਵੱਧ ਹਥਿਆਰਬੰਦ ਫੌਜਾਂ ਦੇ ਡਾਕਟਰਾਂ ਅਤੇ ਨਰਸਾਂ ਦੁਆਰਾ ਚਲਾਏ ਜਾ ਰਹੇ ਹਨ। ਬਾਲਗ ਡਾਇਪਰਾਂ ਨਾਲ ਪੀਪੀਈ ਕਿੱਟਾਂ ਨਾਲਇਹ ਵਰਦੀ ਵਾਲੇ ਪੁਰਸ਼ ਅਤੇ ਮਹਿਲਾਵਾਂ ਇਨ੍ਹਾਂ ਅਸਥਾਈ ਕੋਵਿਡ ਦੇਖਭਾਲ ਸਹੂਲਤਾਂ ਵਿੱਚ 24 ਘੰਟੇ ਅਦੁੱਤੀ ਸੇਵਾ ਪ੍ਰਦਾਨ ਕਰ ਰਹੇ ਹਨ।  ਵੱਡੀ ਗਿਣਤੀ ਵਿੱਚ ਬੈਟਲ ਫੀਲਡ ਨਰਸਿੰਗ ਸਹਾਇਕ (ਬੀਐੱਫਐੱਨਐੱਸ)ਸਿਪਾਹੀ / ਸੇਲਰ /ਏਅਰ ਮੈਨਜੋ ਮੁਢਲੀ ਡਾਕਟਰੀ ਦੇਖਭਾਲ ਦੀ ਸਿਖਲਾਈ ਪ੍ਰਾਪਤ ਹਨਨੂੰ ਸਿਖਲਾਈ ਪ੍ਰਾਪਤ ਕਰਮਚਾਰੀਆਂ ਦੀ ਸਹਾਇਤਾ ਲਈ ਤਾਇਨਾਤ ਕੀਤਾ ਗਿਆ ਹੈ।

ਇਹ ਕਹਿਣ ਦੀ ਜ਼ਰੂਰਤ ਨਹੀਂਕਿ ਇਹ ਸਾਰੀਆਂ ਡਾਕਟਰੀ ਕੋਸ਼ਿਸ਼ਾਂ ਸਰਹੱਦਾਂਸਮੁੰਦਰੀ ਸੀਮਾਵਾਂ ਅਤੇ ਹਵਾਈ ਸਥਾਨ ਦੇ ਨਾਲ ਬਹੁਤ ਉੱਚ ਪੱਧਰੀ ਸੈਨਿਕ ਸ਼ਕਤੀ ਨੂੰ ਕਾਇਮ ਰੱਖਣ ਦੇ ਨਾਲ ਹੋਈਆਂ ਹਨ। ਜਦੋਂ ਕਿ ਸੇਵਾਵਾਂ ਲੋੜਵੰਦਾਂ ਨੂੰ ਸਹਾਇਤਾ ਪ੍ਰਦਾਨ ਕਰਨ ਲਈ ਕਰਮਚਾਰੀਆਂ ਅਤੇ ਫੌਜੀ ਸਰੋਤਾਂ 'ਤੇ ਵੱਧ ਤੋਂ ਵੱਧ ਕਰ ਰਹੀਆਂ ਹਨਇਸ ਸਮੇਂ ਕੋਈ ਉਪਰਲੀ ਸੀਮਾ ਨਹੀਂ ਹੈਜਿਸ ਨੂੰ ਇਨ੍ਹਾਂ ਪਰਖ ਸਮੇਂ ਵਿੱਚ ਅਪਣਾਉਣ ਦੀ ਜ਼ਰੂਰਤ ਹੈ। ਲਗਭਗ 98% ਕਰਮਚਾਰੀਆਂ ਦੇ ਟੀਕਾਕਰਨ ਤੋਂ ਬਾਅਦਸੇਵਾਵਾਂ ਕੋਵਿਡ ਰਾਹਤ ਲਈ ਰਾਸ਼ਟਰੀ ਕੋਸ਼ਿਸ਼ਾਂ ਦੇ ਹਰ ਖੇਤਰ ਵਿੱਚ ਜੁਟੀਆਂ ਹੋਈਆਂ ਹਨਜਦਕਿ ਡਾਕਟਰੀ ਯਤਨਾਂ ਦੇ ਅਨੁਕੂਲ ਹੋਣ ਨੂੰ ਯਕੀਨੀ ਬਣਾਉਣ ਲਈ ਸਰਕਾਰੀ ਤੰਤਰ ਨਾਲ ਸਹਿਜ ਤਾਲਮੇਲ ਬਣਾਇਆ ਹੈ। ਹਥਿਆਰਬੰਦ ਬਲਾਂ ਦੇ ਹਸਪਤਾਲਾਂ ਦੀਆਂ ਸਹੂਲਤਾਂ ਨੂੰ ਅਪਗ੍ਰੇਡ ਕਰਨ ਲਈ ਸਬੰਧਤ ਯਤਨ ਵੀ ਹੱਥ ਵਿੱਚ ਲਏ ਹਨ ਜੋ ਕਿ ਮੈਡੀਕਲ ਮਨੁੱਖੀ ਸ਼ਕਤੀ ਦੀ ਕਮਜ਼ੋਰੀ ਕਾਰਨ ਉਨ੍ਹਾਂ ਦੀ ਸਮਰੱਥਾ ਤੋਂ ਲਾਂਭੇ ਜਾ ਰਹੇ ਹਨ।

ਬਹੁਤ ਸਾਰੇ ਫੌਜੀ ਵਾਹਨਜਲ ਸੈਨਾ ਦੇ ਜਹਾਜ਼ ਅਤੇ ਹਵਾਈ ਸੈਨਾ ਦੇ ਹਵਾਈ ਜਹਾਜ਼ ਹਰ ਰੋਜ਼ ਘਰੇਲੂ ਸਰੋਤਾਂ ਤੋਂ ਅਤੇ ਵਿਦੇਸ਼ਾਂ ਤੋਂ ਆਕਸੀਜਨ ਜੈਨਰੇਟਰਾਂਮੈਡੀਕਲ ਸਪਲਾਈਜ਼ਲੈਬ ਉਪਕਰਣਾਂ ਅਤੇ ਡਾਕਟਰੀ ਕਰਮਚਾਰੀਆਂ ਨੂੰ ਵਿਦੇਸ਼ਾਂ ਅਤੇ ਦੇਸ਼ ਦੇ ਹੋਰਨਾਂ ਹਿੱਸਿਆਂ ਤੋਂ ਕੋਵਿਡ ਹੌਟਸਪੌਟ ਤੱਕ ਪਹੁੰਚਾ ਰਹੇ ਹਨ। ਇਸ ਤੋਂ ਇਲਾਵਾ ਆਈਏਐਫ ਦੁਆਰਾ ਜਰਮਨੀਸਿੰਗਾਪੁਰਯੂਏਈਓਮਾਨਯੂਕੇਆਸਟਰੇਲੀਆ,  ਇਜ਼ਰਾਈਲਬੈਲਜੀਅਮ ਅਤੇ ਥਾਈਲੈਂਡ ਤੋਂ ਮੈਡੀਕਲ ਸਪਲਾਈ ਅਤੇ ਆਕਸੀਜਨ ਜਨਰੇਟਰ ਪ੍ਰਾਪਤ ਕਰਨ ਲਈ ਕਈ ਉਡਾਣਾਂ ਭਰੀਆਂ ਗਈਆਂ ਹਨ। ਭਾਰਤੀ ਨੌਸੈਨਾ ਦੇ ਜਹਾਜ਼ ਬਹਿਰੀਨਕੁਵੈਤਕਤਰ ਅਤੇ ਸਿੰਗਾਪੁਰ ਤੋਂ ਆਕਸੀਜਨ ਜਨਰੇਟਰਾਂ ਅਤੇ ਸਿਲੰਡਰਾਂ ਸਮੇਤ ਨਾਜ਼ੁਕ ਲੋੜ ਦੀਆਂ ਵਸਤੂਆਂ ਦੀ ਦਰਾਮਦ ਕਰ ਰਹੇ ਹਨ। ਨੌਸੈਨਾ ਸਾਡੇ ਟਾਪੂ ਦੇ ਇਲਾਕਿਆਂ ਲਈ ਜੀਵਨ ਰੇਖਾ ਸਾਬਤ ਹੋਈ ਹੈ। ਭਾਰੀ ਲੋਡ ਵਾਲੀਆਂ ਕੈਰੀਅਰ ਟੈਟਰਾ ਗੱਡੀਆਂ ਅਤੇ ਭਾਰਤੀ ਫੌਜ ਦੀਆਂ ਮਿਲਟਰੀ ਗਰੇਡ ਰੇਲਵੇ ਬੋਗੀਆਂ ਸਮੇਂ ਸਿਰ ਸਪੁਰਦਗੀ ਨੂੰ ਯਕੀਨੀ ਬਣਾਉਣ ਲਈ ਭਾਰੀ ਮਸ਼ੀਨਰੀਆਕਸੀਜਨ ਜਨਰੇਟਰ ਅਤੇ ਕ੍ਰਾਇਓਜੈਨਿਕ ਟੈਂਕਰ ਅੱਗੇ ਪਹੁੰਚਾ ਰਹੀਆਂ ਹਨ। ਇਸ ਪਰਖ ਦੇ ਸਮੇਂਸੇਵਾਵਾਂ ਦੁਆਰਾ ਉਪਲਬਧ ਸਰੋਤਾਂ ਨੂੰ ਵੱਧ ਤੋਂ ਵੱਧ ਕਰਨ ਲਈ ਕਈ ਸਵਦੇਸ਼ੀ ਨਵੀਨਤਾਵਾਂ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾਬੈੱਡਾਂ ਦੀ ਉਪਲਬਧਤਾ ਅਤੇ ਡਾਕਟਰੀ ਸਰੋਤਾਂ ਨੂੰ ਉਪਰਲੀਆਂ ਸੀਮਾਵਾਂ ਤੱਕ ਵਧਾਉਣ ਲਈ ਢੁਕਵੇਂ ਢੰਗ ਤਰੀਕਿਆਂ ਵਿੱਚ ਸੋਧ ਕੀਤੀ ਗਈ ਹੈ।

ਕੋਵਿਡ ਵਿਰੁੱਧ ਚੱਲ ਰਹੇ ਯਤਨਾਂ ਨੂੰ ਅੱਗੇ ਵਧਾਉਣ ਲਈ ਸਿਹਤ ਓਪੀਡੀਪਹਿਲਕਦਮੀਆਂ ਜਿਵੇਂ ਹਥਿਆਰਬੰਦ ਫੌਜਾਂ ਦੇ ਕਰਮਚਾਰੀਆਂ ਅਤੇ ਉਨ੍ਹਾਂ ਦੇ ਨਿਰਭਰ ਲੋਕਾਂ ਨੂੰ ਡਾਕਟਰੀ ਸਲਾਹ-ਮਸ਼ਵਰਾ ਮੁਹੱਈਆ ਕਰਾਉਣ ਲਈ ਈ-ਸੰਜੀਵਨੀ (https://esanjeevaniopd.inਇੱਕ ਅੰਦਰੂਨੀ ਔਨਲਾਈਨ ਸਲਾਹ-ਮਸ਼ਵਰਾ ਪਲੇਟਫਾਰਮ ਹੈਜਿਸ ਰਾਹੀਂ ਸੇਵਾਮੁਕਤ ਡਾਕਟਰਾਂ ਦੀ ਲਈਆਂ ਜਾਂਦੀਆਂ ਹਨ ਅਤੇ ਇਸ ਸੇਵਾ ਲਈ ਸੇਵਾਮੁਕਤ ਡਾਕਟਰਾਂ ਨੂੰ ਕਾਫ਼ੀ ਲਾਭਅੰਸ਼ ਅਦਾ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾਇਹ ਸੁਨਿਸ਼ਚਿਤ ਕਰਨ ਲਈ ਕਿ ਨਾਜ਼ੁਕ ਮੈਡੀਕਲ ਉਪਕਰਣਾਂ ਦੀ ਸਪਲਾਈ ਦੋਸਤਾਨਾ ਵਿਦੇਸ਼ਾਂ ਤੋਂ ਆਉਣ ਤੇ ਤੁਰੰਤ ਭੇਜੀ ਜਾਂਦੀ ਹੈਸਿਹਤ ਮੰਤਰਾਲੇ ਦੀ ਸਹਾਇਤਾ ਲਈ ਇੱਕ ਅੰਤਰ-ਸੇਵਾ ਕਮੇਟੀ ਬਣਾਈ ਗਈ ਹੈ।

ਹਾਲਾਂਕਿ ਹਥਿਆਰਬੰਦ ਫੌਜਾਂ ਨੇ ਕੌਮੀ ਕੋਸ਼ਿਸ਼ਾਂ ਪ੍ਰਤੀ ਹਰ ਸੰਭਵ ਵਚਨਬੱਧਤਾ ਜਤਾਈ ਹੈਪਰ ਕਾਰਜਸ਼ੀਲ ਤਿਆਰੀ ਅਤੇ ਰਾਸ਼ਟਰੀ ਸੁਰੱਖਿਆ ਨਾਲ ਕੋਈ ਸਮਝੌਤਾ ਨਹੀਂ ਕੀਤਾ ਗਿਆ। ਜਦ ਕਿ ਸਰਕਾਰ ਇਸ ਮਹਾਮਾਰੀ ਨੂੰ ਦੂਰ ਕਰਨ ਲਈ ਹਰ ਸੰਭਵ ਯਤਨ ਕਰ ਰਹੀ ਹੈਵਰਦੀ ਵਾਲੇ ਜਵਾਨ ਰਾਸ਼ਟਰ ਦੇ ਸਮਰਥਨ ਵਿੱਚ ਉੱਚੇ ਖੜੇ ਰਹਿਣਗੇ।

***

ਏਬੀਬੀ / ਨਾਮਪੀ / ਕੇਏ / ਡੀਕੇ / ਸਵੀ / ਏਡੀਏ



(Release ID: 1717055) Visitor Counter : 187