ਪ੍ਰਮਾਣੂ ਊਰਜਾ ਵਿਭਾਗ

ਕੇਂਦਰੀ ਮੰਤਰੀ ਡਾਕਟਰ ਜਿਤੇਂਦਰ ਸਿੰਘ ਨੇ ਕਿਹਾ, ਪ੍ਰਮਾਣੂ ਊਰਜਾ ਵਿਭਾਗ ਮਹਾਮਾਰੀ ਦੀ ਲੜਾਈ ਲਈ ਦੇਸ਼ ਦੇ ਕੋਵਿਡ ਬੁਨਿਆਦੀ ਢਾਂਚੇ ਨੂੰ ਵਧਾ ਰਿਹਾ ਹੈ

Posted On: 07 MAY 2021 4:16PM by PIB Chandigarh

ਕੇਂਦਰੀ ਰਾਜ ਮੰਤਰੀ (ਸੁਤੰਤਰ ਚਾਰਜ) ਉੱਤਰ ਪੂਰਬੀ ਖੇਤਰ ਵਿਕਾਸ (ਡੀ ਐੱਨ ਆਰ) ਐੱਮ ਐੱਸ , ਪੀ ਐੱਮ , ਪਰਸੋਨਲ , ਜਨਤਕ ਸਿ਼ਕਾਇਤਾਂ , ਪੈਨਸ਼ਨ , ਪ੍ਰਮਾਣੂ ਊਰਜਾ ਤੇ ਪੁਲਾੜ , ਡਾਕਟਰ ਜਿਤੇਂਦਰ ਸਿੰਘ ਨੇ ਅੱਜ ਕਿਹਾ ਕਿ ਭਾਬਾ ਐਟੋਮਿਕ ਸੈਂਟਰ ਅਤੇ ਊਰਜਾ ਵਿਭਾਗ ਮਹਾਮਾਰੀ ਖਿਲਾਫ ਦੇਸ਼ ਦੀ ਲੜਾਈ ਲਈ ਕੋਵਿਡ ਸੰਬੰਧਤ ਉਪਕਰਨ ਅਤੇ ਤਕਨਾਲੋਜੀ ਮੁਹੱਈਆ ਕਰ ਰਿਹਾ ਹੈ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਦੀ ਇੱਕ ਆਨਲਾਈਨ ਸਮੀਖਿਆ ਮੀਟਿੰਗ ਵਿੱਚ ਮੰਤਰੀ ਨੇ ਕੋਵਿਡ 19 ਦੌਰਾਨ ਜਨਤਕ ਭਲਾਈ ਲਈ ਕੀਤੀਆਂ ਪਹਿਲਕਦਮੀਆਂ ਲਈ ਸ਼ਲਾਘਾ ਕੀਤੀ



ਡਾਕਟਰ ਜਿਤੇਂਦਰ ਸਿੰਘ ਨੇ ਕਿਹਾ ਕਿ ਪ੍ਰੋਟੋਕੋਲ ਵਿਕਾਸ ਨਾਲ ਪੀ ਪੀ ਕਿੱਟਾਂ ਨੂੰ ਕੀਟਾਣੂ ਰਹਿਤ ਕਰਨ ਲਈ ਕੋਬਾਲਟ ਸਰੋਤ ਦੀ ਵਰਤੋਂ ਵਿੱਚ ਪੀ ਪੀ ਕਿੱਟਾਂ ਦੀ ਮੁੜ ਵਰਤੋਂ ਲਈ ਸੰਭਾਵਨਾ ਹੈ ਇਸੇ ਤਰ੍ਹਾਂ ਐੱਚ ਪੀ ਫਿਲਟਰ ਤਕਨਾਲੋਜੀ ਵਰਤ ਕੇ ਐੱਨ—99 ਮਾਸਕਾਂ ਦਾ ਵਿਕਾਸ ਕੀਤਾ ਜਾ ਸਕਦਾ ਹੈ ਮੰਤਰੀ ਨੇ ਕਿਹਾ ਕਿ ਇਹ ਮਾਸਕ ਐੱਨ—95 ਤੋਂ ਬੇਹਤਰ ਹਨ ਅਤੇ ਐੱਨ—99 ਮਾਸਕਾਂ ਨੂੰ 3 ਸੁਤੰਤਰ ਲੈਬਾਰਟਰੀਆਂ ਵੱਲੋਂ ਪਹਿਲਾਂ ਹੀ ਪ੍ਰਮਾਣਿਤਾ ਕੀਤਾ ਗਿਆ ਹੈ ਉਹਨਾਂ ਕਿਹਾ ਕਿ ਵੱਡੇ ਪੈਮਾਨੇ ਤੇ ਉਤਪਾਦਨ ਲਈ ਤਕਨਾਲੋਜੀ ਤਬਾਦਲਾ ਕੀਤਾ ਗਿਆ ਹੈ , ਕਿਉਂਕਿ ਇਹ ਐੱਨ—95 ਦੇ ਮੁਕਾਬਲੇ ਸਸਤਾ ਅਤੇ ਜਿ਼ਆਦਾ ਦੇਰ ਚੱਲਣ ਯੋਗ ਹੈ
ਡਾਕਟਰ ਜਿਤੇਂਦਰ ਸਿੰਘ ਨੇ ਕਿਹਾ ਕਿ ਪ੍ਰਮਾਣੂ ਊਰਜਾ ਵਿਭਾਗ ਨੇ ਪਾਵਰਡ ਰੈਸਪੀਰੇਟਰਜ਼ , ਰੀਫਰ , ਪੋਰਟੇਬਲ ਪਲਾਜ਼ਮਾ ਸਟਰਲਾਈਜੇਸ਼ਨ ਅਤੇ ਮੈਡੀਕਲ ਰਹਿੰਦ ਖੂਹੰਦ ਲਈ ਪਲਾਜ਼ਮਾ ਇੰਸੀਨੀਰੇਸ਼ਨ ਤਕਨਾਲੋਜੀ ਤੋਂ ਇਲਾਵਾ ਆਰ ਟੀ ਪੀ ਸੀ ਆਰ ਟੈਸਟਿੰਗ ਲਈ ਸਫਲਤਾਪੂਰਵਕ ਰਿਏਜੰਟਸ ਵਿਕਸਿਤ ਕੀਤੇ ਹਨ
ਡਾਕਟਰ ਜਿਤੇਂਦਰ ਸਿੰਘ ਨੂੰ ਸੀਨੀਅਰ ਅਧਿਕਾਰੀਆਂ ਦੁਆਰਾ ਦੱਸਿਆ ਗਿਆ ਕਿ ਸਾਰੇ ਟਾਟਾ ਮੈਮੋਰੀਅਲ ਹਸਪਤਾਲਾਂ ਵਿੱਚਲੇ 600 ਬੈੱਡਾਂ ਵਿੱਚੋਂ 25% ਬੈੱਡ ਕੋਵਿਡ ਲਾਗ ਵਾਲੇ ਕੈਂਸਰ ਮਰੀਜ਼ਾਂ ਲਈ ਰਾਖਵੇਂ ਰੱਖੇ ਗਏ ਹਨ ਲਗਭੱਗ 6 ਐੱਲ ਪੀ ਐੱਮ ਵਾਲੇ 5,000 ਆਕਸੀਜਨ ਕੰਸਨਟ੍ਰੇਟਰਜ਼ ਵਿਦੇਸ਼ਾਂ ਤੋਂ ਦਾਨ ਵਜੋਂ ਟਾਟਾ ਮੈਮੋਰੀਅਲ ਸੈਂਟਰ ਵਿੱਚ ਪ੍ਰਾਪਤ ਕੀਤੇ ਜਾ ਰਹੇ ਹਨ ਅਤੇ ਇਹਨਾਂ ਵਿੱਚੋਂ ਜਿ਼ਆਦਾਤਰ ਦੇਸ਼ ਦੇ ਹੋਰ ਕੈਂਸਰ ਹਸਪਤਾਲਾਂ ਵਿੱਚ ਭੇਜੇ ਜਾਣਗੇ
ਡਾਕਟਰ ਜਿਤੇਂਦਰ ਸਿੰਘ ਨੇ ਦੱਸਿਆ ਕਿਕੋਵਿਡ 19 ਲਈ ਨਿਗਰਾਨੀ ਅਧਿਅਨਇਸ ਵੇਲੇ ਟਾਟਾ ਮੈਮੋਰੀਅਲ ਹਸਪਤਾਲ ਦੇ ਸਾਂਝੇ ਸਹਿਯੋਗ ਹੇਠ ਚੱਲ ਰਿਹਾ ਹੈ ਇਸ ਦਾ ਮਕਸਦ ਕੋਵਿਡ 19 ਦੀ ਗੰਭੀਰਤਾ ਲਈ ਜਨੈਟਿਕ ਸੰਵੇਦਨਸ਼ੀਲਤਾ ਦਾ ਪਤਾ ਲਗਾਉਣਾ ਹੈ ਮੰਤਰੀ ਨੇ ਇਸ ਨੂੰ ਦੁਨੀਆ ਵਿੱਚ ਕੀਤੇ ਜਾ ਰਹੇ ਅਧਿਅਨਾਂ ਵਿੱਚੋਂ ਇੱਕ ਵਿਲੱਖਣ ਅਧਿਅਨ ਦੱਸਿਆ, ਕਿਉਂਕਿ ਇਸ ਦੇ ਨਤੀਜੇ ਜਲਦੀ ਹੀ ਵਿਸ਼ਵ ਵਿਗਿਆਨਕ ਭਾਈਚਾਰੇ ਨਾਲ ਸਾਂਝੇ ਕੀਤੇ ਜਾਣਗੇ ਇਸ ਤੋਂ ਵੀ ਵੱਧ ਇਸ ਅਧਿਅਨ ਵਿੱਚ ਓਰਲ ਸੰਕੇਤਾਂ ਦਾ ਪਤਾ ਲਾਇਆ ਜਾ ਰਿਹਾ ਹੈ , ਜੋ ਕੋਵਿਡ 19 ਦੀ ਗੰਭੀਰਤਾ ਦੀ ਸੰਭਾਵਨਾ ਦੱਸ ਸਕਦੇ ਹਨ



ਪਿਛਲੇ ਸਾਲ ਜੂਨ ਵਿੱਚ ਕੋਵਿਡ ਬੀਪ (ਬੀ ਪੀ) ਲਾਂਚ ਨੂੰ ਯਾਦ ਕਰਦਿਆਂ ਡਾਕਟਰ ਜਿਤੇਂਦਰ ਸਿੰਘ ਨੇ ਕਿਹਾ ਕਿ ਐੱਸ ਆਈ ਸੀ ਮੈਡੀਕਲ ਕਾਲਜ ਹੈਦਰਾਬਾਦ ਅਤੇ ਆਈ ਆਈ ਟੀ ਹੈਦਰਾਬਾਦ ਨਾਲ ਮਿਲ ਕੇ ਪ੍ਰਮਾਣੂ ਊਰਜਾ ਵਿਭਾਗ ਨੇ ਭਾਰਤ ਦੀ ਪਹਿਲੀ ਸਵਦੇਸ਼ੀ , ਕਿਫਾਇਤੀ ਤੇ ਵਾਇਰਲੈੱਸ ਫਿਜ਼ੀਓਲੋਜੀਕਲ ਪੈਰਾਮੀਟਰਸ ਨਿਗਰਾਨੀ ਪ੍ਰਣਾਲੀ ਕੋਵਿਡ 19 ਮਰੀਜ਼ਾਂ ਲਈ ਵਿਕਸਿਤ ਕੀਤੀ ਸੀ ਉਹਨਾਂ ਕਿਹਾ ਕਿ ਕੋਵਿਡ ਬੀਪ ਭਾਰਤ ਦੀਆਂ ਵਕਾਰੀ ਸੰਸਥਾਵਾਂ ਵੱਲੋਂ ਮਿਲ ਕੇ ਕੰਮ ਕਰਨ ਦੀ ਇੱਕ ਮੁਕੰਮਲ ਉਦਾਹਰਨ ਹੈ , ਜੋ ਦੇਸ਼ ਨੂੰ ਦਰਪੇਸ਼ ਚੁਣੌਤੀਆਂ ਦਾ ਘੱਟੋ ਘੱਟ ਕੀਮਤ ਤੇ ਹੱਲ ਦੇ ਸਕਦੇ ਹਨ ਅਤੇ ਇਵੇਂ ਦੇਸ਼ ਨੂੰ ਅਸਲ ਵਿੱਚ ਆਤਮਨਿਰਭਰ ਬਣਾ ਸਕਦੇ ਹਨ
ਸਕੱਤਰ ਡੀ , ਕੇ ਐੱਨ ਵਿਆਸ , ਸੀ ਐੱਮ ਡੀ , ਨਿਊਕਲਿਅਰ ਪਾਵਰ ਕਾਰਪੋਰੇਸ਼ਨ ਆਫ ਇੰਡੀਆ ਲਿਮਟਿਡ (ਐੱਨ ਪੀ ਸੀ ਆਈ ਐੱਲ) , ਸ਼੍ਰੀ ਐੱਸ ਕੇ ਸ਼ਰਮਾ , ਡਾਇਰੈਕਟਰ ਬੀ ਆਰ ਸੀ , ਡਾਕਟਰ ਕੇ ਮੋਹੰਤੀ ਅਤੇ ਵਿਭਾਗ ਦੇ ਸੀਨੀਅਰ ਅਧਿਕਾਰੀ ਵੀ ਇਸ ਸਮੀਖਿਆ ਮੀਟਿੰਗ ਵਿੱਚ ਸ਼ਾਮਲ ਹੋਏ

 

************

 

ਐੱਸ ਐੱਨ ਸੀ
 



(Release ID: 1716854) Visitor Counter : 197