ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੇਂਦਰੀ ਸਿਹਤ ਮੰਤਰੀ ਡਾਕਟਰ ਹਰਸ਼ ਵਰਧਨ ਨੇ ਡਾਕਟਰ ਆਰ ਐੱਮ ਐੱਲ ਹਸਪਤਾਲ ਨਵੀਂ ਦਿੱਲੀ ਦੀਆਂ ਕੋਵਿਡ 19 ਪ੍ਰਬੰਧਨ ਤਿਆਰੀਆਂ ਦੀ ਸਮੀਖਿਆ ਕੀਤੀ


ਉਹਨਾਂ ਨੇ ਸਿਹਤ ਸੰਭਾਲ ਕਾਮਿਆਂ ਦਾ ਅਣਥੱਕ ਯਤਨਾਂ ਲਈ ਧੰਨਵਾਦ ਕੀਤਾ

ਹਸਪਤਾਲ ਭਾਈਚਾਰੇ ਨੇ ਤੇਜ਼ੀ ਨਾਲ ਆਕਸੀਜਨ ਪਲਾਂਟ ਲਗਾਉਣ ਲਈ ਧੰਨਵਾਦ ਪ੍ਰਗਟ ਕੀਤਾ

Posted On: 07 MAY 2021 3:35PM by PIB Chandigarh

ਕੇਂਦਰੀ ਮੰਤਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਹਰਸ਼ ਵਰਧਨ ਨੇ ਅੱਜ ਗੰਭੀਰ ਕੋਵਿਡ ਮਰੀਜ਼ਾਂ ਦੇ ਕਲੀਨਿਕਲ ਪ੍ਰਬੰਧਨ ਲਈ ਡਾਕਟਰ ਰਾਮ ਮਨੋਹਰ ਲੋਹੀਆ ਹਸਪਤਾਲ ਨਵੀਂ ਦਿੱਲੀ ਦੀਆਂ ਤਿਆਰੀਆਂ ਦਾ ਖੁੱਦ ਨਰਿੱਖਣ ਕੀਤਾ । ਉਹ  ਵਿਅਕਤੀਗਤ ਤੌਰ ਤੇ ਦਿੱਲੀ ਦੀ ਸੇਵਾ ਵਿੱਚ ਲੱਗੇ ਕੇਂਦਰੀ ਹਸਪਤਾਲਾਂ ਵਿੱਚ ਕੋਵਿਡ 19 ਦੇ ਪ੍ਰਬੰਧਨ ਦੀ ਸਮੀਖਿਆ ਕਰਦੇ ਰਹਿੰਦੇ ਹਨ ਅਤੇ ਉਹਨਾਂ ਨੇ ਹਾਲ ਹੀ ਵਿੱਚ ਲੇਡੀ ਹਾਰਡਿੰਗ ਮੈਡੀਕਲ ਕਾਲਜ ਦਾ ਦੌਰਾ ਵੀ ਕੀਤਾ ਸੀ ।
ਰੋਜ਼ਾਨਾ ਕੋਵਿਡ 19 ਕੇਸਾਂ ਵਿੱਚ ਬੇਮਿਸਾਲ ਉਛਾਲ ਦੇ ਮੱਦੇਨਜ਼ਰ ਆਕਸੀਜਨ ਦੀ ਨਿਰਵਿਘਨ ਲੋੜ , ਆਕਸੀਜਨ ਯੁਕਤ ਅਤੇ ਆਈ ਸੀ ਯੂ ਬੈੱਡਸ ਤੋਂ ਇਲਾਵਾ ਕਾਫੀ ਮਾਤਰਾ ਵਿੱਚ ਦਵਾਈਆਂ ਦੀ ਸਪਲਾਈ ਅਤੇ ਸਿਖਲਾਈ ਪ੍ਰਾਪਤ ਮਨੁੱਖੀ ਸ਼ਕਤੀ ਰਾਜਧਾਨੀ ਵਿੱਚ ਕਈ ਗੁਣਾ ਵਧਾਈ ਗਈ ਹੈ । ਭਾਰਤ ਸਰਕਾਰ ਅੱਗੇ ਵੱਧ ਕੇ ਅਤੇ ਲਗਾਤਾਰ ਦਿੱਲੀ ਵਿੱਚ ਉੱਭਰ ਰਹੀ ਸਥਿਤੀ ਦੀ ਸਮੀਖਿਆ ਕਰ ਰਹੀ ਹੈ । ਕੇਂਦਰ ਸਰਕਾਰ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨਾਲ ਮਿਲ ਕੇ "ਹਾਲ ਆਫ ਗੋਰਮਿੰਟ" ਪਹੁੰਚ ਰਾਹੀਂ ਕੋਵਿਡ 19 ਮਹਾਮਾਰੀ ਖਿਲਾਫ ਲੜਾਈ ਲਈ ਲਗਾਤਾਰ ਅਗਵਾਈ ਕਰ ਰਹੀ ਹੈ ।
ਕੇਂਦਰੀ ਸਿਹਤ ਮੰਤਰੀ ਨੇ ਹਸਪਤਾਲ ਅੰਦਰ ਟੀਕਾਕਰਨ ਕੇਂਦਰ ਦਾ ਦੌਰਾ ਵੀ ਕੀਤਾ ਅਤੇ ਟੀਕੇ ਲਗਵਾ ਰਹੇ ਅਤੇ ਟੀਕਾਕਰਨ ਤੋਂ ਬਾਅਦ ਏ ਈ ਐੱਫ ਆਈ ਲਈ ਨਿਗਰਾਨੀ ਹੇਠ ਲਾਭਪਾਤਰੀਆਂ ਨਾਲ ਗੱਲਬਾਤ ਵੀ ਕੀਤੀ । ਉਹਨਾਂ ਸਾਰਿਆਂ ਨੇ ਭਰੋਸਾ ਦਿੱਤਾ ਕਿ ਸਾਰਾ ਅਮਲ ਸਹਿਜ ਢੰਗ ਨਾਲ ਚੱਲ ਰਿਹਾ ਹੈ । ਏ ਈ ਐੱਫ ਆਈ ਲਈ ਨਿਗਰਾਨੀ ਹੇਠ ਵਿਅਕਤੀਆਂ ਨੇ ਦੱਸਿਆ ਕਿ ਉਹ ਟੀਕਾਕਰਨ ਤੋਂ ਬਾਅਦ ਕੋਈ ਮੁਸ਼ਕਿਲ ਮਹਿਸੂਸ ਨਹੀਂ ਕਰ ਰਹੇ ।



ਇਸ ਤੋਂ ਬਾਅਦ ਉਹਨਾਂ ਨੇ ਸਿਹਤ ਸੰਭਾਲ ਕਾਮਿਆਂ ਨਾਲ ਗੱਲਬਾਤ ਕੀਤੀ ਅਤੇ ਲਗਾਤਾਰ ਮਹਾਮਾਰੀ ਦੌਰਾਨ ਅਣਥੱਕ ਵਚਨਬੱਧਤਾ ਨਾਲ ਕੰਮ ਕਰਨ ਲਈ ਉਹਨਾਂ ਦਾ ਦਿਲੋਂ ਧੰਨਵਾਦ ਕੀਤਾ । ਉਹਨਾਂ ਨੇ ਸਿਹਤ ਸੰਭਾਲ ਕਾਮਿਆਂ ਨੂੰ ਦੱਸਿਆ ਕਿ ਸਰਕਾਰ ਨੇ ਹਾਲ ਹੀ ਵਿੱਚ ਕੀਤੇ ਫੈਸਲਿਆਂ ਵਿੱਚ ਮੈਡੀਕਲ ਮਨੁੱਖੀ ਸ਼ਕਤੀ ਵਧਾਉਣ ਲਈ ਫੈਸਲੇ ਲਏ ਹਨ , ਜੋ ਉਹਨਾਂ ਦੇ ਵਧੇ ਕਈ ਗੁਣਾ ਬੋਝ ਨੂੰ ਘਟਾਉਣਗੇ ।



ਡਾਕਟਰ ਹਰਸ਼ ਵਰਧਨ ਨੇ ਆਕਸੀਜਨ ਯੁਕਤ ਅਤੇ ਆਈ ਸੀ ਯੂ , ਵੈਂਟੀਲੇਟਰਜ਼ , ਬੈੱਡਸ ਸਮੇਤ ਉਪਲਬੱਧ ਬੈੱਡਾਂ ਦੀ ਵਿਸਥਾਰ ਨਾਲ ਸਮੀਖਿਆ ਕੀਤੀ । ਮੈਡੀਕਲ ਸੁਪਰਡੈਂਟ ਡਾਕਟਰ ਏ ਕੇ ਸਿੰਘ ਰਾਣਾ ਨੇ ਕੋਵਿਡ ਮਰੀਜ਼ਾਂ ਦੀਆਂ ਫੌਰੀ ਲੌੜਾਂ ਨੂੰ ਪੂਰਾ ਕਰਨ ਲਈ ਬੈੱਡਾਂ ਦੀ ਉਪਲਬੱਧਤਾ ਵਧਾਉਣ ਲਈ ਚੁੱਕੇ ਜਾ ਰਹੇ ਕਦਮਾਂ ਬਾਰੇ ਦੱਸਿਆ । ਡਾਕਟਰ ਰਾਮ ਮਨੋਹਰ ਲੋਹੀਆ (ਆਰ ਐੱਮ ਐੱਲ) ਹਸਪਤਾਲ ਵਿੱਚ ਸ਼ੁਰੂ ਵਿੱਚ ਦੋ ਸਮਰਪਿਤ ਇਮਾਰਤਾਂ ਵਿੱਚ 172 ਕੋਵਿਡ ਬੈੱਡ ਸਨ , ਜਿਹਨਾਂ ਵਿੱਚੋਂ 158 ਕੋਵਿਡ ਆਕਸੀਜਨ ਬੈੱਡ ਅਤੇ 14 ਕੋਵਿਡ ਆਈ ਸੀ ਯੂ ਬੈੱਡਸ ਸਨ । ਕੋਵਿਡ ਸ਼ੱਕੀ ਬਲਾਕ ਜਿਸ ਵਿੱਚ ਕੋਵਿਡ ਦੇ ਲੱਛਣਾਂ ਦੇ ਅਧਾਰ ਤੇ ਮਰੀਜ਼ਾਂ ਨੂੰ ਦਾਖਲ ਕੀਤਾ ਜਾਂਦਾ ਹੈ ਵਿੱਚ ਹੋਰ 44 ਬੈੱਡ ਸਨ , ਜਿਹਨਾਂ ਵਿੱਚੋਂ 30 ਆਕਸੀਜਨ ਯੁਕਤ ਬੈੱਡ ਅਤੇ 14 ਆਈ ਸੀ ਯੂ ਬੈੱਡ ਸਨ । ਕੋਰੋਨਾ ਦੇ ਹਾਲ ਹੀ ਵਿੱਚ ਆਏ ਉਛਾਲ ਦੌਰਾਨ ਕੋਵਿਡ ਬੈੱਡਾਂ ਦੀ ਗਿਣਤੀ 33 ਨਵੇਂ ਕੋਵਿਡ ਆਕਸੀਜਨ ਬੈੱਡ ਜੋੜ ਕੇ 215 ਕਰ ਦਿੱਤੀ ਗਈ ਹੈ । ਇਸ ਵਿੱਚ 10 ਬੈੱਡ ਸ਼ੱਕੀ ਕੋਵਿਡ ਆਕਸੀਜਨ ਬੈੱਡ ਹਨ , ਜੋ ਗੈਰ ਪੁਸ਼ਟੀ ਵਾਲੇ ਕੋਵਿਡ ਮਰੀਜ਼ਾਂ ਦੇ ਇਲਾਜ ਲਈ ਹਨ ।
ਉਹਨਾਂ ਨੇ ਇਹ ਵੀ ਦੱਸਿਆ ਕਿ ਕੇਂਦਰੀ ਸਿਹਤ ਮੰਤਰੀ ਵੱਲੋਂ ਦਿੱਤੀ ਗਈ ਸਲਾਹ ਅਨੁਸਾਰ ਹੋਰ 200 ਕੋਵਿਡ ਬੈੱਡ ਜੋੜਨ ਦੀ ਯੋਜਨਾ ਹੈ ਅਤੇ ਇਹ ਗੈਰ ਕੋਵਿਡ ਮਰੀਜ਼ਾਂ ਨੂੰ ਹੋਰ ਜਗ੍ਹਾ ਤੇ ਬਦਲ ਕੇ , ਡੋਨਿੰਗ ਅਤੇ ਡੋਫਿੰਗ ਖੇਤਰ ਦੇ ਵਿਕਾਸ ਅਤੇ ਮੌਜੂਦਾ ਮਨੁੱਖੀ ਸ਼ਕਤੀ ਦੇ ਮੁੜ ਤੋਂ ਪ੍ਰਬੰਧ ਕਰਨ ਤੋਂ ਬਾਅਦ ਕੀਤਾ ਜਾਵੇਗਾ , ਤੇ ਇਸ ਲਈ ਯਤਨ ਜਾਰੀ ਹਨ । ਇਹ ਸਾਰੇ ਬੈੱਡ ਆਕਸੀਜਨ ਯੁਕਤ ਹੋਣਗੇ ਤੇ ਕੁੱਝ ਬੈੱਡਾਂ ਨੂੰ ਕੋਵਿਡ ਆਈ ਸੀ ਯੂ ਬੈੱਡ ਵਿੱਚ ਬਦਲਿਆ ਜਾ ਰਿਹਾ ਹੈ ।



ਡਾਕਟਰ ਹਰਸ਼ ਵਰਧਨ ਨੇ ਆਪਣਾ ਦੌਰਾ ਡੀ ਆਰ ਡੀ ਓ ਵੱਲੋਂ ਸਥਾਪਿਤ ਕੀਤੇ ਗਏ ਆਕਸੀਜਨ ਜਨਰੇਸ਼ਨ ਪਲਾਂਟ ਦੀ ਇੰਸਪੈਕਸ਼ਨ ਤੋਂ ਬਾਅਦ ਸਮਾਪਤ ਕੀਤਾ । ਹਸਪਤਾਲ ਵਿੱਚ 2 ਤਰਲ ਆਕਸੀਜਨ ਚੈਂਬਰ ਹਨ । ਇੱਕ ਦੀ ਸਮਰੱਥਾ 12 ਮੀਟ੍ਰਿਕ ਟਨ ਅਤੇ ਦੂਜੇ ਦੀ 10 ਮੀਟ੍ਰਿਕ ਟਨ ਹੈ । ਮਰੀਜ਼ਾਂ ਦੇ ਰਿਸ਼ਤੇਦਾਰਾਂ ਅਤੇ ਸਟਾਫ ਨੇ 1,000 ਲੀਟਰ ਪ੍ਰਤੀ ਮਿੰਟ ਦੇ ਉੱਚ ਪ੍ਰਵਾਹ ਵਾਲੇ ਪਲਾਂਟ ਨੂੰ ਜਲਦੀ ਸਥਾਪਿਤ ਕਰਨ ਤੇ ਸੰਤੂਸ਼ਟੀ ਪ੍ਰਗਟ ਕੀਤੀ , ਜੋ ਮੌਜੂਦਾ ਉਪਲਬੱਧ ਆਕਸੀਜਨ ਨੂੰ ਕਾਫ਼ੀ ਵਧਾਏਗਾ ।
ਮੰਤਰੀ ਦੇ ਦੌਰੇ ਸਮੇਂ ਡਾਕਟਰ ਏ ਕੇ ਸਿੰਘ ਰਾਣਾ , ਮੈਡੀਕਲ ਸੁਪਰਡੈਂਟ , ਡਾਕਟਰ ਐੱਮ ਪੀ ਐੱਸ ਚਾਵਲਾ , ਐੱਚ ਓ ਡੀ ਮੈਡੀਸਨ , ਡਾਕਟਰ ਅਮਿਤ ਸੂਰੀ , ਸੀ ਐੱਮ ਓ ਚੈਸਟ ਅਤੇ ਆਰ ਐੱਮ ਐੱਲ ਹਸਪਤਾਲ ਤੇ ਡੀ ਆਰ ਡੀ ਓ ਦੇ ਹੋਰ ਸੀਨੀਅਰ ਅਧਿਕਾਰੀ ਵੀ ਸਨ ।

**********

 

ਐੱਮ ਵੀ / ਐੱਮ



(Release ID: 1716852) Visitor Counter : 153


Read this release in: English , Urdu , Hindi , Tamil , Telugu