ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਸੀਐੱਸਆਈਆਰ—ਕੇਂਦਰੀ ਮੈਕੇਨੀਕਲ ਇੰਜੀਨੀਅਰਿੰਗ ਰਿਸਰਚ ਇੰਸਟੀਟਿਊਟ (ਸੀਐੱਮਈਆਰਆਈ) ਦੁਆਰਾ ਤਿੰਨ ਸੂਖ਼ਮ, ਲਘੂ ਅਤੇ ਦਰਮਿਆਨੇ ਉੱਦਮਾਂ (ਐੱਮਐੱਸਐੱਮਈ) ਨੂੰ ਟੈਕਨੋਲੋਜੀਆਂ ਟ੍ਰਾਂਸਫਰ ਕੀਤੀਆਂ

Posted On: 06 MAY 2021 10:07AM by PIB Chandigarh

ਸੀਐੱਸਆਈਆਰ— ਕੇਂਦਰੀ ਮੈਕੇਨੀਕਲ ਇੰਜੀਨੀਅਰਿੰਗ ਰਿਸਰਚ ਇੰਸਟੀਟਿਊਟ (ਸੀਐੱਸਆਈਆਰ -ਸੀਐੱਮਈਆਰਆਈ) ਨੇ ਪੰਜ ਮਈ,  2021 ਨੂੰ ਵਰਚੁਅਲ ਰੂਪ ਨਾਲ ਆਕਸੀਜਨ ਕਨਸੈਟਰੇਟਰ ਟੈਕਨੋਲੋਜੀ ਅਤੇ ਹਾਈ ਫਲੋ ਰੇਟ ਆਇਰਨ ਰਿਮੂਵਲ ਪਲਾਂਟ ਟੈਕਨੋਲੋਜੀ ਟ੍ਰਾਂਸਫਰ ਕੀਤੀ ਹੈ।  ਆਕਸੀਜਨ ਕਨਸੈਟਰੇਟਰ ਟੈਕਨੋਲੋਜੀ ਮੈਸਰਸ਼ ਸੀ ਐਂਡ ਆਈ ਕੈਲੀਬ੍ਰੇਸ਼ਨ ਪ੍ਰਾਇਵੇਟ ਲਿਮਟਿਡ,  ਕੋਟਾ,  ਰਾਜਸਥਾਨ ਅਤੇ ਮੈਸਰਸ਼ ਐੱਸਏ ਕੋਰਪ, ਆਈਐੱਮਟੀ ਮਾਨੇਸਰ ,  ਗੁਰੂਗ੍ਰਾਮ ਨੂੰ ਟ੍ਰਾਂਸਫਰ ਕੀਤੀ ਗਈ ਹੈ ।  ਪਾਣੀ ਤੋਂ ਲੌਹ ਤੱਤਾਂ ਨੂੰ ਦੂਰ ਕਰਨ ਲਈ ਹਾਈ ਫਲੋ ਰੇਟ ਆਇਰਨ ਰਿਮੂਵਲ ਪਲਾਂਟ ਟੈਕਨੋਲੋਜੀ ਮੈਸਰਸ਼ ਮਾਂ ਦੁਰਗਾ ਸੇਲਸ ਏਜੰਸੀ ,  ਗੁਵਾਹਟੀ ਨੂੰ ਦਿੱਤੀ ਗਈ ਹੈ

 

 C:\Users\user\Desktop\narinder\2021\April\12 April\image001ITA6.png

 

ਸੀਐੱਸਆਈਆਰ - ਸੀਐੱਮਈਆਰਆਈ  ਦੇ ਡਾਇਰੈਕਟਰ ਪ੍ਰੋ.  ( ਡਾ.)  ਹਰੀਸ਼ ਹਿਰਾਨੀ ਨੇ ਕਿਹਾ ਕਿ ਉਨ੍ਹਾਂ ਦਾ ਸੰਸਥਾਨ ਐੱਮਐੱਸਐੱਮਈ ਦੀ ਮਦਦ ਕਰਨਾ ਚਾਹੁੰਦਾ ਹੈ ,  ਤਾਕਿ ਉਹ ਜਨ–ਜਨ ਤੱਕ ਪਹੁੰਚਣ  ਵਾਲੇ ਉਤਪਾਦ ਬਣਾ ਸਕਣ ।  ਸੀਐੱਸਆਈਆਰ - ਸੀਐੱਮਈਆਰਆਈ ਦਾ ਮੂਲ ਮੰਤਰ ਹੈ ਸਭ ਦੀ ਮਦਦ ਕਰਨਾ,  ਤਾਕਿ ਇਨੋਵੇਸ਼ਨਾਂ ਨੂੰ ਆਮ ਲੋਕਾਂ ਤੱਕ ਪਹੁੰਚਾਇਆ ਜਾ ਸਕੇ। ਇਸ ਕੰਮ ਲਈ ਅਜਿਹੇ ਐੱਮਐੱਸਐੱਮਈ ਦਾ ਸਹਿਯੋਗ ਜ਼ਰੂਰੀ ਹੈ, ਜਿਨ੍ਹਾਂ  ਦੇ ਕੋਲ ਸਸਤੇ ਨਿਰਮਾਣ ਦੀ ਸਮਰੱਥਾ ਮੌਜੂਦ ਹੋਵੇ । 

ਮੈਸਰਸ਼ ਮਾਂ ਦੁਰਗਾ ਸੇਲਸ ਏਜੰਸੀ ,  ਗੁਵਾਹਾਟੀ  ਦੇ ਸ਼੍ਰੀ ਓਮਕਾਰ ਬਾਂਸਲ  ਨੇ ਕਿਹਾ ਕਿ ਅਸਾਮ ਵਿੱਚ ਕਈ ਖੇਤਰਾਂ ਵਿੱਚ ਪੀਣ  ਦੇ ਪਾਣੀ ਵਿੱਚ ਲੌਹ ਤੱਤ ਵੱਡੀ ਮਾਤਰਾ ਵਿੱਚ ਮੌਜੂਦ ਹਨ ,  ਜਿਨ੍ਹਾਂ  ਦੇ ਕਾਰਨ ਪਾਣੀ ਦੂਸਿ਼ਤ ਹੋਣ ਦੀ ਸਮੱਸਿਆ ਪੈਦਾ ਹੋ ਗਈ ਹੈ ।  ਉਨ੍ਹਾਂ ਦੀ ਕੰਪਨੀ ਚਾਰ ਸਭ ਤੋਂ ਜ਼ਿਆਦਾ ਸਮੱਸਿਆ ਗ੍ਰਸਿਤ ਜ਼ਿਲ੍ਹਿਆਂ ਵਿੱਚ ਪਾਣੀ ਨੂੰ ਸ਼ੁੱਧ ਕਰਨ ਦੀ ਤਿਆਰੀ ਕਰ ਰਹੀ ਹੈ ।  ਇਹ ਜ਼ਿਲ੍ਹੇ ਹਨ ਕਾਮਰੂਪ ਮੈਟਰੋ ,  ਕਾਮਰੂਪ ਅਰਬਨ ,  ਬਾਰਪੇਟਾ ਅਤੇ ਸ਼ਿਵਸਾਗਰ ।  ਇਸ ਸਮੇਂ ਕੰਪਨੀ 700 ਜਲ ਸ਼ੁੱਧੀਕਰਨ ਪ੍ਰਣਾਲੀ ਲਗਾਉਣ ਦੀ ਦਿਸ਼ਾ ਵਿੱਚ ਕੰਮ ਕਰ ਰਹੀ ਹੈ ।  ਇਹ ਛੋਟੇ ਪਲਾਂਟ ਹੋਣਗੇ ਅਤੇ ਇਨ੍ਹਾਂ ਦੀ ਸਮਰੱਥਾ 1000 ਲੀਟਰ ਪ੍ਰਤੀ ਘੰਟਾ ਹੋਵੇਗੀ ,  ਯਾਨੀ ਇੱਕ ਘੰਟੇ ਵਿੱਚ ਇਨ੍ਹਾਂ ਪਲਾਂਟਾਂ ਤੋਂ 1000 ਲੀਟਰ ਪਾਣੀ ਸਾਫ਼ ਹੋਵੇਗਾ ।  ਕੰਪਨੀ ਦੀ ਯੋਜਨਾ ਹੈ ਕਿ ਹਾਈ ਫਲੋ ਰੇਟ  ( 6000 ਤੋਂ 12000 ਲੀਟਰ ਪ੍ਰਤੀ ਘੰਟਾ)  ਆਇਰਨ ਫਿਲਟਰ ਟੈਕਨੋਲੋਜੀ ਨੂੰ ਅਸਾਮ  ਦੇ ਕਈ ਜ਼ਿਲ੍ਹਿਆਂ ਵਿੱਚ ਸ਼ੁਰੂ ਕੀਤਾ ਜਾਵੇ ।  ਇਹ ਟੈਕਨੋਲੋਜੀ ਸੀਐੱਸਆਈਆਰ - ਸੀਐੱਮਈਆਰਆਈ ਦੀ ਹੈ ਅਤੇ ਇਸ ਨੂੰ ਪ੍ਰਵਾਨ ਸਰਕਾਰੀ ਪ੍ਰੋਜੈਕਟਾਂ ਦੇ ਅੰਗ ਦੇ ਰੂਪ ਵਿੱਚ ਚਲਾਇਆ ਜਾਵੇਗਾ।  ਇਸ ਵਿੱਚ ਸੰਬੰਧਿਤ ਪੰਚਾਇਤਾਂ ਅਤੇ ਭਾਰਤ ਸਰਕਾਰ  ਦੇ ਜਲ ਜੀਵਨ ਮਿਸ਼ਨ ਦੀ ਵੀ ਭਾਗੀਦਾਰੀ ਹੋਵੇਗੀ ।

 

 

 C:\Users\user\Desktop\narinder\2021\April\12 April\image0024WDD.png

 

ਸੀ ਐਂਡ ਆਈ ਕੈਲੀਬ੍ਰੇਸ਼ਨ ਪ੍ਰਾਇਵੇਟ ਲਿਮਟਿਡ ਕੋਟਾ, ਰਾਜਸਥਾਨ ਦੇ ਸ਼੍ਰੀ ਅਸ਼ੋਕ ਪਟਨੀ ਨੇ ਪ੍ਰੋ.  ਹਿਰਾਨੀ ਅਤੇ ਸੰਸਥਾਨ  ਦੇ ਦਲ ਦਾ ਧੰਨਵਾਦ ਕੀਤਾ ਕਿ ਉਨ੍ਹਾਂ ਲੋਕਾਂ ਨੇ ਟੈਕਨੋਲੋਜੀ ਪ੍ਰਦਾਨ ਕੀਤੀ ਅਤੇ ਆਕਸੀਜਨ ਕਨਸੈਟਰੇਟਰ  ਦੇ ਉਤਪਾਦਨ ਲਈ ਪ੍ਰੋਤਸਾਹਿਤ ਕੀਤਾ ।  ਉਨ੍ਹਾਂ ਨੇ  ਕਿਹਾ ਕਿ ਉਨ੍ਹਾਂ  ਦੇ  ਕੋਲ ਇਸ ਦੇ ਉਤਪਾਦਨ ਦਾ ਸਮਰੱਥ ਬੁਨਿਆਦੀ ਢਾਂਚਾ ਹੈ ਅਤੇ ਉਨ੍ਹਾਂ  ਦੇ  ਕੋਲ ਐੱਨਏਬੀਐੱਲ ਦੁਆਰਾ ਮਾਨਤਾ ਪ੍ਰਾਪਤ ਪ੍ਰਯੋਗਸ਼ਾਲਾਵਾਂ ਵੀ ਮੌਜੂਦ ਹਨ ।  ਉਹ ਲੋਕ 700 ਤੋਂ ਅਧਿਕ ਉਪਕਰਨਾਂ ਦੀ ਜਾਂਚ ਕਰ ਰਹੇ ਹਨ ।  ਮੌਜੂਦਾ ਮਹਾਮਾਰੀ  ਦੇ ਮੱਦੇਨਜ਼ਰ ,  ਉਹ ਚਾਹੁੰਦੇ ਹਨ ਕਿ ਉਤਪਾਦਨ ਵਧਾ ਕੇ ਸਮਾਜ ਦੀ ਮਦਦ ਕੀਤੀ ਜਾਵੇ,  ਤਾਕਿ ਲੋਕਾਂ ਨੂੰ ਰਾਹਤ ਮਿਲ ਸਕੇ ਅਤੇ ਉਨ੍ਹਾਂ ਨੂੰ ਹਸਪਤਾਲ ਨਾ ਜਾਣਾ ਪਵੇ ।  ਉਨ੍ਹਾਂ ਨੇ  ਦੱਸਿਆ ਕਿ ਇਸ ਸਮੇਂ ਉਨ੍ਹਾਂ ਦਾ ਸਾਰਾ ਫੋਕਸ ਪੰਜ ਲੀਟਰ ਸਮਰੱਥਾ ਵਾਲੇ ਕਨਸੈਟਰੇਟਰ  ਦੇ ਨਿਰਮਾਣ ‘ਤੇ ਹੈ ਅਤੇ ਉਹ ਉਸ ਨੂੰ ਦੇਸ਼  ਦੇ ਕੋਨੇ - ਕੋਨੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਨ ।  ਮੌਜੂਦਾ ਵਕਤ ਵਿੱਚ ਉਨ੍ਹਾਂ ਦੀ ਕੰਪਨੀ ਹਰ ਮਹੀਨੇ 3000 ਤੋਂ 4000 ਕਨਸੈਟਰੇਟਰ ਯੂਨਿਟਾਂ ਦਾ ਨਿਰਮਾਣ ਕਰ ਰਹੀ ਹੈ ।  ਕੱਚਾ ਮਾਲ ਹਾਸਲ ਕਰਨ ਵਿੱਚ ਕਈ ਰੁਕਾਵਟਾਂ ਜ਼ਰੂਰ ਹੈ ਅਤੇ ਲਾਗਤ ਦਾ ਮਸਲਾ ਵੀ ਹੈ ,  ਲੇਕਿਨ ਉਹ ਆਯਾਤ  ਦੇ ਜ਼ਰੀਏ ਇਸ ਰੁਕਾਵਟ ਨੂੰ ਦੂਰ ਕਰਨ ਦੀ ਯਤਨ ਕਰ ਰਹੇ ਹਨ।

 

           ਐੱਸਏ ਕੋਰਪ ,  ਆਈਐੱਮਟੀ ਮਾਨੇਸਰ ,  ਗੁਰੂਗ੍ਰਾਮ  ਦੇ ਸ਼੍ਰੀ ਦੀਪਕ ਜੈਨ  ਨੇ ਦੱਸਿਆ ਕਿ ਉਨ੍ਹਾਂ ਦੀ ਕੰਪਨੀ ਪ੍ਰੋਟੋਟਾਈਪ  ਦੇ ਵਿਕਾਸ ‘ਤੇ ਕੰਮ ਕਰ ਰਹੀ ਹੈ ।  ਉਨ੍ਹਾਂ ਦਾ ਟੀਚਾ ਹੈ ਕਿ ਹਰ ਮਹੀਨੇ ਪੰਜ ਹਜ਼ਾਰ ਯੂਨਿਟਾਂ ਦਾ ਨਿਰਮਾਣ ਕੀਤਾ ਜਾਵੇ ,  ਜਿਸ ਨੂੰ ਜਲਦੀ ਤੋਂ ਜਲਦੀ ਵਧਾਇਆ ਜਾਵੇਗਾ ।  ਉਨ੍ਹਾਂ ਨੇ  ਇਹ ਵੀ ਦੱਸਿਆ ਕਿ ਪ੍ਰੋਟੋਟਾਈਪ  ਦੇ ਵਿਕਾਸ ਦੀ ਵਰਤਮਾਨ ਲਾਗਤ ਲਗਭਗ 40,000 ਤੋਂ 45,000 ਤੱਕ ਆਉਂਦੀ ਹੈ ,  ਕਿਉਂਕਿ ਕੱਚੇ ਮਾਲ ਦੀ ਕੀਮਤ ਵਿੱਚ ਹਾਲ ਵਿੱਚ ਬਹੁਤ ਤੇਜ਼ੀ ਆ ਗਈ ਹੈ।  ਉਮੀਦ ਕੀਤੀ ਜਾਂਦੀ ਹੈ ਕਿ ਵੱਡੇ ਪੈਮਾਨੇ ‘ਤੇ ਨਿਰਮਾਣ ਕਰਨ ਨਾਲ ਲਾਗਤ ਘੱਟ ਹੋਵੇਗੀ ।  ਇਸ ਦੇ ਬਾਰੇ ਵੀ ਉਨ੍ਹਾਂ ਨੇ  ਸੰਸਥਾਨ ਨੂੰ ਅਨੁਰੋਧ ਕੀਤਾ ।

 

**************

ਐੱਸਐੱਸ/ਆਰਪੀ



(Release ID: 1716829) Visitor Counter : 230