ਸ਼ਹਿਰੀ ਹਵਾਬਾਜ਼ੀ ਮੰਤਰਾਲਾ

ਸ਼ਹਿਰੀ ਹਵਾਬਾਜ਼ੀ ਭਾਈਚਾਰੇ ਲਈ ਤੇਜ਼ ਅਤੇ ਕੁਸ਼ਲ ਟੀਕਾਕਰਨ ਲਈ ਦਿਸ਼ਾ ਨਿਰਦੇਸ਼ ਜਾਰੀ


ਏਅਰਪੋਰਟ ਆਪ੍ਰੇਟਰਜ਼ ਵੱਲੋਂ ਸਮਰਪਿਤ ਟੀਕਾਕਰਨ ਸਹੂਲਤ ਦੀ ਸਥਾਪਨਾ ਕੀਤੀ ਜਾਵੇਗੀ

ਏਅਰਪੋਰਟ ਆਪ੍ਰੇਟਰਜ਼ ਨੂੰ ਨੋਡਲ ਅਫ਼ਸਰ ਨਿਯੁਕਤ ਕਰਨ ਲਈ ਸਲਾਹ

ਟੀਕਾਕਰਨ ਸਹੂਲਤਾਂ ਲਈ ਕੋਵਿਡ ਸੁਰੱਖਿਆ ਪ੍ਰੋਟੋਕੋਲ ਦੀ ਪਾਲਣਾ ਜ਼ਰੂਰੀ

Posted On: 06 MAY 2021 3:23PM by PIB Chandigarh

ਸ਼ਹਿਰੀ ਹਵਾਬਾਜ਼ੀ ਮੰਤਰਾਲਾ (ਐੱਮ ਓ ਸੀ ਏ) ਨੇ ਸ਼ਹਿਰੀ ਹਵਾਬਾਜ਼ੀ ਭਾਈਚਾਰੇ ਦੇ ਸਮੇਂ ਸਿਰ ਟੀਕਾਕਰਨ ਨੂੰ ਯਕੀਨੀ ਬਣਾਉਣ ਲਈ ਤੇਜ਼ ਅਤੇ ਕੁਸ਼ਲ ਢੰਗ ਨਾਲ ਟੀਕਾਕਰਨ ਪ੍ਰੋਗਰਾਮ ਦੀ ਸਹੂਲਤ ਦੇਣ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ । ਕੋਵਿਡ 19 ਦੇ ਉਛਾਲ ਦੌਰਾਨ ਹਵਾਬਾਜ਼ੀ ਭਾਈਚਾਰੇ ਨੇ ਲੋੜ ਵੇਲੇ ਲੋਕਾਂ ਦੀ ਆਵਾਜਾਈ ਲਈ ਨਿਰਵਿਘਨ ਸੇਵਾਵਾਂ ਅਤੇ ਜ਼ਰੂਰੀ ਢੋਆ ਢੁਆਈ ਜਿਸ ਵਿੱਚ ਮਹੱਤਵਪੂਰਨ ਮੈਡੀਕਲ ਢੋਆ ਢੁਆਈ ਜਿਵੇਂ ਟੀਕੇ , ਦਵਾਈਆਂ , ਆਕਸੀਜਨ ਕੰਸਨਟ੍ਰੇਟਰਜ਼ ਆਦਿ ਨੂੰ ਯਕੀਨੀ ਬਣਾਉਣ ਲਈ ਅਣਥੱਕ ਮੇਹਨਤ ਕੀਤੀ ਹੈ । ਸਕੱਰਤ ਸ਼ਹਿਰੀ ਹਵਾਬਾਜ਼ੀ ਨੇ ਸਾਰੀਆਂ ਸੂਬਾ ਸਰਕਾਰਾਂ ਨੂੰ ਪਹਿਲਾਂ ਇੱਕ ਪੱਤਰ ਲਿਖਿਆ ਸੀ , ਜਿਸ ਵਿੱਚ ਹਵਾਬਾਜ਼ੀ ਤੇ ਸੰਬੰਧਤ ਸੇਵਾਵਾਂ ਵਿੱਚ ਕੰਮ ਕਰ ਰਹੇ ਕਰਮਚਾਰੀਆਂ ਨੂੰ ਤਰਜੀਹੀ ਗਰੁੱਪ ਵਜੋਂ ਟੀਕਾਕਰਨ ਪ੍ਰੋਗਰਾਮ ਤਹਿਤ ਵਿਚਾਰਨ ਲਈ ਬੇਨਤੀ ਕੀਤੀ ਗਈ ਸੀ ।
ਦਿਸ਼ਾ ਨਿਰਦੇਸ਼ਾਂ ਅਨੁਸਾਰ ਸ਼ਹਿਰੀ ਹਵਾਬਾਜ਼ੀ ਖੇਤਰ ਦੇ ਸਾਰੇ ਖਿਡਾਰੀਆਂ ਨੂੰ ਚਾਲੂ ਟੀਕਾਕਰਨ ਪ੍ਰੋਗਰਾਮ ਤਹਿਤ ਆਪਣੇ ਕਰਮਚਾਰੀਆਂ ਨੂੰ ਕਵਰ ਕਰਨ ਲਈ ਸਲਾਹ ਦਿੱਤੀ ਗਈ ਹੈ । ਦਿਸ਼ਾ ਨਿਰਦੇਸ਼ਾਂ ਵਿੱਚ ਹੋਰ ਕਿਹਾ ਗਿਆ ਹੈ ਕਿ ਸੰਸਥਾਵਾਂ ਜਿਹਨਾਂ ਨੇ ਸਰਕਾਰ / ਨਿਜੀ ਸੇਵਾ ਪ੍ਰੋਵਾਈਡਰਜ਼ ਨਾਲ ਮਿਲ ਕੇ ਆਪਣੇ ਮੁਲਾਜ਼ਮਾਂ ਨੂੰ ਟੀਕਾਕਰਨ ਲਈ ਪ੍ਰਬੰਧ ਕੀਤੇ ਹਨ, ਉਹ ਅੱਗੇ ਤੋਂ ਵੀ ਇਸ ਤਰ੍ਹਾਂ ਹੀ ਕਰਦੇ ਰਹਿਣ ।

ਏਅਰਪੋਰਟ ਆਪ੍ਰੇਟਰਜ਼ ਵੱਲੋਂ ਆਪੋ—ਆਪਣੀਆਂ ਏਅਰਪੋਰਟਸ ਤੇ ਇੱਕ ਸਮਰਪਿਤ ਟੀਕਾਕਰਨ ਸਹੂਲਤ ਦੀ ਸਲਾਹ ਦਿੱਤੀ ਗਈ ਹੈ ਤਾਂ ਜੋ ਹਵਾਬਾਜ਼ੀ ਜਾਂ ਸੰਬੰਧਤ ਸੇਵਾਵਾਂ ਵਿੱਚ ਲੱਗੇ ਕਰਮਚਾਰੀਆਂ ਦਾ ਤੇਜ਼ੀ ਨਾਲ ਟੀਕਾਕਰਨ ਕੀਤਾ ਜਾ ਸਕੇ । ਇਹਨਾਂ ਮੁਲਾਜ਼ਮਾਂ ਵਿੱਚ ਕੈਜ਼ੂਅਲ ਅਤੇ ਠੇਕੇ ਤੇ ਕੰਮ ਕਰ ਰਹੇ ਮੁਲਾਜ਼ਮ ਵੀ ਸ਼ਾਮਲ ਹਨ । ਇਹ ਵੀ ਕਿਹਾ ਗਿਆ ਹੈ ਕਿ ਏਅਰਪੋਰਟ ਆਪ੍ਰੇਟਰਜ਼ ਫੌਰਨ ਸੂਬਾ ਸਰਕਾਰਾਂ / ਨਿਜੀ ਸੇਵਾ ਪ੍ਰੋਵਾਈਡਰਜ਼ (ਹਸਪਤਾਲ) ਜੋ ਹਵਾਈ ਅੱਡਿਆਂ ਤੇ ਕੋਵਿਡ ਟੀਕਾਕਰਨ ਕੇਂਦਰ ਸਥਾਪਤ ਕਰਨ ਦੇ ਚਾਹਵਾਨ ਹੋਣ , ਨਾਲ ਸੰਪਰਕ ਕੀਤਾ ਜਾਵੇ ।
ਦਿਸ਼ਾ ਨਿਰਦੇਸ਼ਾਂ ਵਿੱਚ ਕਿਹਾ ਗਿਆ ਹੈ ਕਿ ਲੋੜੀਂਦੀਆਂ ਸਹੂਲਤਾਂ ਜਿਵੇਂ ਟੀਕਾਕਰਨ ਕਾਊਂਟਰਜ਼ ਤੇ ਅਲੱਗ ਵੇਟਿੰਗ ਏਰੀਆ (ਵੈਕਸੀਨੇਸ਼ਨ ਤੋਂ ਬਾਅਦ ਅਤੇ ਪਹਿਲਾਂ ਬੈਠਣ ਲਈ) ਏਅਰਪੋਰਟ ਆਪ੍ਰੇਟਰਜ਼ ਵੱਲੋਂ ਸਥਾਪਤ ਕੀਤੇ ਜਾਣ । ਮੂਲ ਸਹੂਲਤਾਂ ਲਈ ਆਉਣ ਵਾਲੇ ਮੁਲਾਜ਼ਮਾਂ ਲਈ (ਹੈਲਪਡੈਸਕ , ਪੀਣ ਵਾਲਾ ਪਾਣੀ , ਰੋਸ਼ਨਦਾਨ , ਪੱਖੇ , ਵਾਸ਼ਰੂਮ ਆਦਿ) ਦਾ ਪ੍ਰਬੰਧ ਕੋਵਿਡ ਪ੍ਰੋਟੋਕੋਲ ਦੀ ਪਾਲਣਾ ਕਰਦਿਆਂ ਕੀਤਾ ਜਾਵੇ । ਟੀਕਾਕਰਨ ਖੁਰਾਕ ਦੀ ਕੀਮਤ ਬਾਰੇ ਫੈਸਲਾ ਏਅਰਪੋਰਟ ਆਪ੍ਰੇਟਰ ਸਰਵਿਸ ਪ੍ਰੋਵਾਈਡਰ ਨਾਲ ਗੱਲ ਕਰਕੇ ਲੈ ਸਕਦੇ ਹਨ । ਇਹ ਸਹੂਲਤਾਂ ਸਾਰੇ ਹਵਾਬਾਜ਼ੀ ਖੇਤਰ ਭਾਗੀਦਾਰਾਂ ਲਈ ਇਕੋ ਕੀਮਤ ਤੇ ਉਪਲਬੱਧ ਹੋਣਗੀਆਂ । ਇਸ ਵਿੱਚ ਕਿਹਾ ਗਿਆ ਹੈ ਕਿ ਹਵਾਈ ਅੱਡੇ ਵਾਤਾਵਰਣ ਪ੍ਰਣਾਲੀ ਵਿੱਚ ਕੰਮ ਕਰ ਰਹੀਆਂ ਸਾਰੀਆਂ ਏਜੰਸੀਆਂ ਨੂੰ ਸਹੂਲਤਾਂ ਉਪਲਬੱਧ ਕਰਾਉਣ ਲਈ ਆਪਣੇ ਮੁਲਾਜ਼ਮਾਂ ਨੂੰ ਸਪਾਂਸਰ ਕਰਨ ਦੀ ਲੋੜ ਹੈ , ਕਿਉਂਕਿ ਆਪ੍ਰੇਟਰਜ਼ / ਸਰਵਿਸ ਪ੍ਰੋਵਾਈਡਰਜ਼ ਵਿਅਕਤੀਗਤ ਕੇਸਾਂ ਲਈ ਸਹੂਲਤਾਂ ਨਹੀਂ ਦੇਣਗੇ । ਸਰਵਿਸ ਪ੍ਰੋਵਾਈਡਰ ਨੂੰ ਉਹਨਾਂ ਦੇ ਮੁਲਾਜ਼ਮਾਂ ਲਈ ਦਿੱਤੀ ਜਾਣ ਵਾਲੀ ਟੀਕਾ ਖੁਰਾਕ ਲਈ ਆਨਲਾਈਨ ਅਦਾਇਗੀ ਢੰਗ ਤਰੀਕੇ ਨੂੰ ਅਪਣਾਉਣ ਦੀ ਸਲਾਹ ਦਿੱਤੀ ਗਈ ਹੈ । ਇਹ ਵੀ ਕਿਹਾ ਗਿਆ ਹੈ ਕਿ ਛੋਟੇ ਹਵਾਈ ਅੱਡਿਆਂ (ਜਿੱਥੇ ਟੀਕਾ ਲਗਾਉਣ ਲਈ ਘੱਟ ਗਿਣਤੀ ਵਿੱਚ ਲੋਕ ਹਨ ਅਤੇ ਪ੍ਰਾਈਵੇਟ ਖਿਡਾਰੀ ਇਸ ਨੂੰ ਵਪਾਰਕ ਤੌਰ ਤੇ ਯੋਗ ਨਹੀਂ ਸਮਝਦੇ) ਏਅਰਪੋਰਟ ਆਪ੍ਰੇਟਰਜ਼ ਟੀਕਾਕਰਨ ਪ੍ਰੋਗਰਾਮ ਲਈ ਜਿ਼ਲ੍ਹਾ / ਸਥਾਨਕ ਪ੍ਰਸ਼ਾਸਨ ਤੱਕ ਪਹੁੰਚ ਕਰ ਸਕਦੇ ਹਨ । ਏਅਰਪੋਰਟ ਆਪ੍ਰੇਟਰਜ਼ ਵੱਲੋਂ ਸਥਾਪਿਤ ਕੀਤੀਆਂ ਸਹੂਲਤਾਂ ਪਹਿਲੇ ਪੜਾਅ ਵਿੱਚ ਸਾਰੇ ਹਵਾਬਾਜ਼ੀ ਮੁਲਾਜ਼ਮਾਂ ਲਈ ਉਪਲਬੱਧ ਹੋਣਗੀਆਂ ਅਤੇ ਉਸ ਤੋਂ ਬਾਅਦ ਉਹਨਾਂ ਦੇ ਪਰਿਵਾਰਕ ਮੈਂਬਰਾਂ ਤੱਕ ਮੁਹੱਈਆ ਕੀਤੀਆਂ ਜਾ ਸਕਦੀਆਂ ਹਨ ।
ਦਿਸ਼ਾ ਨਿਰਦੇਸ਼ਾਂ ਵਿੱਚ ਸੁਝਾਅ ਦਿੱਤਾ ਗਿਆ ਹੈ ਕਿ ਏ ਟੀ ਸੀ , ਏਅਰਲਾਈਨਜ਼ ਦੇ ਕਰੀਊ (ਦੋਨੋਂ ਕਾਕਪਿਟ ਤੇ ਕੈਬਿਨ) ਮਿਸ਼ਨ ਮਹੱਤਵਪੂਰਨ ਅਤੇ ਮੁਸਾਫਰਾਂ ਦਾ ਸਾਹਮਣਾ ਕਰਨ ਵਾਲੇ ਸਟਾਫ ਨੂੰ ਤਰਜੀਹ ਦਿੱਤੀ ਜਾਣੀ ਚਾਹੀਦੀ ਹੈ । ਸਾਰੇ ਏਅਰਪੋਰਟ ਆਪ੍ਰੇਟਰਜ਼ ਨੂੰ ਇੱਕ ਨੋਡਲ ਅਫ਼ਸਰ ਯਤਨਾਂ ਲਈ ਤਾਲਮੇਲ ਕਰਨ ਲਈ ਨਿਯੁਕਤ ਕੀਤਾ ਜਾਵੇ (ਇੱਕ ਵਿਕਲਪਿਕ ਨੋਡਲ ਅਫ਼ਸਰ ਤਿਆਰ ਬਰ ਤਿਆਰ ਰੱਖਣਾ) ।
ਦਿਸ਼ਾ ਨਿਰਦੇਸ਼ਾਂ ਵਿੱਚ ਕਿਹਾ ਗਿਆ ਹੈ ਕਿ ਚੇਅਰਮੈਨ , ਏ ਏ ਆਈ ਇਸ ਵਿੱਚ ਹੋ ਰਹੀ ਪ੍ਰਗਤੀ ਲਈ ਲਗਾਤਾਰ ਸਮੀਖਿਆ ਮੀਟਿੰਗਾਂ ਕਰਨਗੇ ਅਤੇ ਮੁੱਦਿਆਂ ਤੇ ਚੁਣੌਤੀਆਂ ਦੇ ਹੱਲ ਲਈ ਡੀ ਜੀ ਸੀ ਏ ਅਤੇ ਮੰਤਰਾਲੇ ਨਾਲ ਤਾਲਮੇਲ ਕਰਨਗੇ । ਜੇਕਰ ਟੀਕਾ ਉਪਲਬੱਧਤਾ ਦਾ ਮੁੱਦਾ ਹੈ, ਮੰਤਰਾਲਾ ਉਸ ਦੀ ਸਹਿਜ ਸਪਲਾਈ ਲਈ ਉਚਿਤ ਪੱਧਰ ਤੇ ਇਸ ਨੂੰ ਉਠਾਇਗਾ ।
ਹੁਕਮਾਂ ਵਿੱਚ ਇਹ ਕਿਹਾ ਗਿਆ ਹੈ ਕਿ ਕਿਸੇ ਵੀ ਅਣਸੁਖਾਵੀਂ ਸਥਾਨਕ ਸਥਿਤੀ ਨੂੰ ਧਿਆਨ ਵਿੱਚ ਰੱਖਦਿਆਂ ਸੁਝਾਏ ਗਏ ਦਿਸ਼ਾ ਨਿਰਦੇਸ਼ਾਂ ਨੂੰ ਉੱਥੋਂ ਦੇ ਪ੍ਰਸੰਗ ਅਨੁਸਾਰ ਢਾਲਿਆ ਅਤੇ ਸੁਧਾਰਿਆ ਜਾ ਸਕਦਾ ਹੈ , ਪਰ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ , ਸੰਬੰਧਤ ਸੂਬਾ ਸਰਕਾਰ ਜਾਂ ਐੱਮ ਓ ਸੀ ਏ ਵੱਲੋਂ ਜਾਰੀ ਸਾਰੇ ਸੁਰੱਖਿਆ ਪ੍ਰੋਟੋਕੋਲ ਅਤੇ ਨਿਰਦੇਸ਼ਾਂ ਨੂੰ ਜੋ ਕੋਵਿਡ 19 ਨਾਲ ਸੰਬੰਧਤ ਹਨ , ਦੀ ਪਾਲਣਾ ਕੀਤੀ ਜਾਵੇ ।

 

*****************************

 

ਐੱਨ ਜੀ



(Release ID: 1716588) Visitor Counter : 216