ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਭਾਰਤ ਸਰਕਾਰ ਵਲੋਂ ਆਲਮੀ ਭਾਈਚਾਰੇ ਤੋਂ ਪ੍ਰਾਪਤ ਹੋਈ ਕੋਵਿਡ -19 ਸਪਲਾਈ ਪ੍ਰਭਾਵਸ਼ਾਲੀ ਢੰਗ ਨਾਲ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਅਲਾਟ ਕੀਤੀ ਗਈ


ਹੁਣ ਤੱਕ 1764 ਆਕਸੀਜਨ ਕੰਸਟ੍ਰੇਟਰ; 1760 ਆਕਸੀਜਨ ਸਿਲੰਡਰ; 07 ਆਕਸੀਜਨ ਜਨਰੇਸ਼ਨ ਪਲਾਂਟ; 450 ਵੈਂਟੀਲੇਟਰ ; 1.35 ਲੱਖ ਤੋਂ ਵੱਧ ਰੈਮਡੇਸਿਵਿਰ ਟੀਕੇ ਸਪੁਰਦ ਕੀਤੇ ਗਏ ਹਨ

Posted On: 05 MAY 2021 8:45PM by PIB Chandigarh

ਪਿਛਲੇ ਕੁਝ ਹਫ਼ਤਿਆਂ ਤੋਂ ਦੇਸ਼ ਵਿੱਚ ਕੋਵਿਡ-19 ਦੇ ਮਾਮਲਿਆਂ ਵਿੱਚ ਬੇਮਿਸਾਲ ਵਾਧਾ ਹੋਇਆ ਹੈ। ਕਈ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦਾ ਬੁਨਿਆਦੀ ਸਿਹਤ ਢਾਂਚਾ ਬਹੁਤ ਜ਼ਿਆਦਾ ਰੋਜ਼ਾਨਾ ਕੇਸਾਂ ਅਤੇ ਮੌਤ ਦਰ ਕਾਰਨ ਗੜਬੜਾ ਗਿਆ ਹੈ। ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਸਹਿਯੋਗ ਨਾਲ ਕੋਵਿਡ-19 ਮਹਾਮਾਰੀ ਵਿਰੁੱਧ ਲੜਾਈ ਵਿੱਚ ਭਾਰਤ ਸਰਕਾਰ ਅਗਵਾਈ ਦੀ ਭੂਮਿਕਾ ਵਿੱਚ ਹੈ। ਇਸ ਮਹੱਤਵਪੂਰਨ ਪੜਾਅ ਦੌਰਾਨ ਉਨ੍ਹਾਂ ਦੇ ਯਤਨਾਂ ਨੂੰ ਮਜ਼ਬੂਤ ਕਰਨ ਲਈ ਵੱਖ ਵੱਖ ਢੰਗਾਂ ਅਤੇ ਉਪਾਵਾਂ ਦੁਆਰਾ ਸਹਿਯੋਗ ਅਤੇ ਸਹਾਇਤਾ ਦਾ ਵਿਸਥਾਰ ਕਰਨਾ ਹੈ।

"ਵਸੁਧੈਵ ਕੁਟੰਬਕਮ" ਦੀ ਭਾਵਨਾ ਤੋਂ ਬਾਅਦ, ਆਲਮੀ ਭਾਈਚਾਰੇ ਨੇ ਵਿਸ਼ਵਵਿਆਪੀ ਕੋਵਿਡ ਮਹਾਮਾਰੀ ਦੇ ਵਿਰੁੱਧ ਇਸ ਸਮੂਹਕ ਲੜਾਈ ਵਿੱਚ ਭਾਰਤ ਸਰਕਾਰ ਦੀਆਂ ਕੋਸ਼ਿਸ਼ਾਂ ਵਿੱਚ ਸਹਿਯੋਗ ਕਰਨ ਲਈ ਸਹਾਇਤਾ ਦਾ ਹੱਥ ਵਧਾਇਆ ਹੈ।

ਭਾਰਤ ਸਰਕਾਰ 27 ਅਪ੍ਰੈਲ 2021 ਤੋਂ ਯੂਨਾਈਟਿਡ ਕਿੰਗਡਮ, ਆਇਰਲੈਂਡ, ਰੋਮਾਨੀਆ, ਰੂਸ, ਯੂਏਈ, ਯੂਐਸਏ, ਤਾਈਵਾਨ, ਕੁਵੈਤ, ਫਰਾਂਸ, ਥਾਈਲੈਂਡ, ਜਰਮਨੀ, ਉਜ਼ਬੇਕਿਸਤਾਨ, ਬੈਲਜੀਅਮ, ਇਟਲੀ, ਆਦਿ ਸਮੇਤ ਵੱਖ-ਵੱਖ ਦੇਸ਼ਾਂ ਤੋਂ ਕੋਵਿਡ -19 ਰਾਹਤ ਮੈਡੀਕਲ ਸਪਲਾਈ ਅਤੇ ਉਪਕਰਣਾਂ ਦੀ ਸਹਾਇਤਾ ਪ੍ਰਾਪਤ ਕਰ ਰਹੀ ਹੈ।

ਸੰਚਿਤ ਰੂਪ ਵਿੱਚ 27 ਅਪ੍ਰੈਲ 2021 ਤੋਂ 04 ਮਈ 2021 - 1764 ਆਕਸੀਜਨ ਕੰਸਨਟ੍ਰੇਟਰ; 1760 ਆਕਸੀਜਨ ਸਿਲੰਡਰ; 07 ਆਕਸੀਜਨ ਜਨਰੇਸ਼ਨ ਪਲਾਂਟ; 450 ਵੈਂਟੀਲੇਟਰ ; 1.35 ਐਲ ਤੋਂ ਵੱਧ ਰੇਮਡੇਸੀਵਿਰ ਟੀਕੇ ; 1.20 ਲੱਖ ਫੈਵੀਪਿਰਾਵੀਰ ਸਟ੍ਰਿਪਸ ਦੀ ਡਲਿਵਰੀ ਹੋਈ ਹੈ।

4 ਮਈ 2021 ਨੂੰ ਪ੍ਰਾਪਤ ਪ੍ਰਮੁੱਖ ਵਸਤੂਆਂ ਵਿੱਚ ਸ਼ਾਮਲ ਹਨ:

∙         ਆਕਸੀਜਨ ਕੰਸਨਟ੍ਰੇਟਰ(1274),

∙         ਵੈਂਟੀਲੇਟਰ (101),

∙         ਆਕਸੀਜਨ ਸਿਲੰਡਰ (587),

∙         ਆਕਸੀਜਨ ਉਤਪਾਦਨ ਇਕਾਈਆਂ / ਪਲਾਂਟ (2),

∙         ਰੇਮਡੇਸਿਵਿਰ (1,53,708),

∙         ਮੈਡੀਕਲ ਕੈਬਨਿਟ (33), ਅਤੇ ਹੋਰ।

4 ਮਈ 2021 ਤੱਕ ਪ੍ਰਾਪਤ ਹੋਈਆਂ ਸਾਰੀਆਂ ਵਸਤਾਂ ਰਾਜਾਂ / ਸੰਸਥਾਵਾਂ ਨੂੰ ਅਲਾਟ ਕੀਤੀਆਂ ਗਈਆਂ ਹਨ ਅਤੇ ਇਸਦਾ ਕਾਫ਼ੀ ਹਿੱਸਾ ਸਪੁਰਦ ਕੀਤਾ ਗਿਆ ਹੈ। ਇਹ ਇੱਕ ਨਿਰੰਤਰ ਚੱਲਣ ਵਾਲਾ ਅਭਿਆਸ ਹੈ।

ਮੈਡੀਕਲ ਅਤੇ ਹੋਰ ਰਾਹਤ ਅਤੇ ਸਹਾਇਤਾ ਸਮੱਗਰੀ ਦੀ ਪ੍ਰਭਾਵਸ਼ਾਲੀ ਵੰਡ ਲਈ ਭਾਰਤ ਦੁਆਰਾ ਪ੍ਰਾਪਤ ਕੀਤੀ ਸਹਾਇਤਾ ਸਪਲਾਈ ਦੀ ਵੰਡ ਲਈ ਇੱਕ ਸੁਚਾਰੂ ਅਤੇ ਯੋਜਨਾਬੱਧ ਢੰਗ ਤਰੀਕਾ ਸਥਾਪਤ ਕੀਤਾ ਗਿਆ ਹੈ।  ਸਿਹਤ ਮੰਤਰਾਲੇ ਦੁਆਰਾ 2 ਮਈ, 2021 ਤੋਂ ਇੱਕ ਮਿਆਰੀ ਕਾਰਜ ਪ੍ਰਣਾਲੀ ਤਿਆਰ ਕੀਤੀ ਗਈ ਹੈ ਅਤੇ ਲਾਗੂ ਕੀਤੀ ਜਾ ਰਹੀ ਹੈ। ਸਿਹਤ ਮੰਤਰਾਲੇ ਵਿੱਚ ਇੱਕ ਸਮਰਪਿਤ ਤਾਲਮੇਲ ਸੈੱਲ ਬਣਾਇਆ ਗਿਆ ਹੈ ਤਾਂ ਜੋ ਗਰਾਂਟਾਂ, ਸਹਾਇਤਾ ਅਤੇ ਦਾਨ ਵਜੋਂ ਵਿਦੇਸ਼ੀ ਕੋਵਿਡ ਰਾਹਤ ਸਮੱਗਰੀ ਦੀ ਪ੍ਰਾਪਤੀ ਅਤੇ ਵੰਡ ਲਈ ਤਾਲਮੇਲ ਕੀਤਾ ਜਾ ਸਕੇ। ਇਸ ਸੈੱਲ ਨੇ 26 ਅਪ੍ਰੈਲ 2021 ਤੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ।

ਇਹ ਸਾਰੀ ਰਾਹਤ ਮੈਡੀਕਲ ਸਪਲਾਈ ਅਤੇ ਉਪਕਰਣ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੁਆਰਾ ਹੁਣ ਤੱਕ ਹੁਣ ਤੱਕ ਪਹਿਲੀ ਕਿਸ਼ਤ ਵਿੱਚ 38 ਸਿਹਤ ਸੰਭਾਲ ਸੰਸਥਾਵਾਂ ਅਤੇ 31 ਰਾਜਾਂ ਨੂੰ ਸਮੇਂ ਸਿਰ ਅਲਾਟ ਕੀਤੇ ਜਾ ਰਹੇ ਹਨ। ਇਹ ਕੁਝ ਮਾਪਦੰਡਾਂ ਜਿਵੇਂ ਕਿ ਸਰਗਰਮ ਕੇਸਾਂ ਦੀ ਗਿਣਤੀ, ਕੇਸਾਂ ਦੀ ਮੌਤ ਦਰ, ਸਕਾਰਾਤਮਕਤਾ ਦਰ, ਜ਼ਰੂਰਤ ਆਦਿ 'ਤੇ ਵਿਚਾਰ ਕਰਦਿਆਂ ਕੀਤਾ ਜਾਂਦਾ ਹੈ। ਇਹ ਇਨ੍ਹਾਂ ਸੰਸਥਾਵਾਂ ਅਤੇ 31 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਮੈਡੀਕਲ ਢਾਂਚੇ ਦੀ ਪੂਰਤੀ ਕਰਨ ਵਿੱਚ ਸਹਾਇਤਾ ਕਰੇਗਾ, ਅਤੇ ਹਸਪਤਾਲ ਵਿੱਚ ਦਾਖਲ ਹੋਏ ਮਰੀਜ਼ਾਂ ਦੇ ਕਲੀਨਿਕਲ ਪ੍ਰਬੰਧਨ ਦੀ ਯੋਗਤਾ ਨੂੰ ਤੇਜ਼ ਅਤੇ ਪ੍ਰਭਾਵਸ਼ਾਲੀ ਬਣਾਉਣ ਲਈ ਮਜ਼ਬੂਤ ਕਰੇਗਾ।

ਕਾਰਗੋ ਕਲੀਅਰੈਂਸ ਅਤੇ ਸਪੁਰਦਗੀ ਸਬੰਧਤ ਏਜੰਸੀਆਂ ਦੇ ਤਾਲਮੇਲ ਨਾਲ ਬਿਨਾ ਦੇਰੀ ਕੀਤੀ ਜਾ ਰਹੀ ਹੈ। ਲੋੜ ਦੇ ਆਧਾਰ 'ਤੇ ਸਪੁਰਦਗੀ ਅਤੇ ਅਗਲੀਆਂ ਸਥਾਪਤੀਆਂ ਦੀ ਵੀ ਸਿਹਤ ਮੰਤਰਾਲੇ ਦੁਆਰਾ ਨਿਯਮਤ ਅਧਾਰ 'ਤੇ ਨਿਗਰਾਨੀ ਕੀਤੀ ਜਾ ਰਹੀ ਹੈ।

*****

ਐਮਵੀ


(Release ID: 1716449)