ਵਣਜ ਤੇ ਉਦਯੋਗ ਮੰਤਰਾਲਾ

ਭਾਰਤ ਨੇ ਹਿਮਾਲਿਆ ਵਿੱਚ ਪੈਦਾ ਹੋਏ ਜੈਵਿਕ ਰਾਗੀ (ਬਾਜਰਾ) ਦੀ ਡੈਨਮਾਰਕ ਨੂੰ ਬਰਾਮਦ ਸ਼ੁਰੂ ਕੀਤੀ

Posted On: 05 MAY 2021 6:01PM by PIB Chandigarh

ਦੇਸ਼ ਵਿੱਚ ਜੈਵਿਕ ਉਤਪਾਦਾਂ ਦੀ ਬਰਾਮਦ ਨੂੰ ਵੱਡਾ ਹੁਲਾਰਾ ਦਿੰਦਿਆਂ ਹੋਇਆਂ ਉੱਤਰਾਖੰਡ ਦੀ ਦੇਵ ਭੂਮੀ ਦੀਆਂ ਬਰਫੀਲੇ ਪਹਾੜਾਂ ਤੋਂ ਹਿਮਾਲਿਆ ਵਿੱਚ ਆਏ ਪਾਣੀ ਵਿੱਚ ਪੈਦਾ ਹੋਏ ਰਾਗੀ ਦੀ ਪਹਿਲੀ ਖੇਪ ਦੀ ਬਰਾਮਦ ਡੈਨਮਾਰਕ ਨੂੰ ਕੀਤੀ ਗਈ ਹੈ ।
ਏ ਪੀ ਡੀ ਈ ਏ ਨੇ ਉੱਤਰਾਖੰਡ ਖੇਤੀ ਉਤਪਾਦਨ ਮਾਰਕੀਟਿੰਗ ਬੋਰਡ (ਯੂ ਕੇ ਏ ਪੀ ਐੱਮ ਬੀ) ਅਤੇ ਜਸਟ ਆਰਗੈਨਿਕ , ਇੱਕ ਬਰਾਮਦਕਾਰ ਦੀ ਸਾਂਝ ਨਾਲ ਉੱਤਰਾਖੰਡ ਦੇ ਕਿਸਾਨਾਂ ਤੋਂ ਬਰਾਮਦ ਕਰਨ ਲਈ ਚਿੰਗੋਰਾ (ਬਾਰਨਯਾਰਡ ਮਿਲੇਟ) ਅਤੇ ਪ੍ਰੋਸੈਸਡ ਰਾਗੀ (ਫਿੰਗਰ ਮਿਲੇਟ) ਜੋ ਯੂਰਪੀ ਯੂਨੀਅਨ ਦੇ ਜੈਵਿਕ ਪ੍ਰਮਾਣਿਤ ਮਾਣਕਾਂ ਅਨੁਸਾਰ ਹੈ , ਨੂੰ ਪ੍ਰਾਪਤ ਕੀਤਾ ਹੈ ।
ਯੂ ਕੇ ਏ ਪੀ ਐੱਮ ਬੀ ਨੇ ਇਹਨਾਂ ਕਿਸਾਨਾਂ ਤੋਂ ਰਾਗੀ (ਬਾਜਰਾ) ਸਿੱਧੇ ਕਿਸਾਨਾਂ ਤੋਂ ਪ੍ਰਾਪਤ ਕੀਤਾ ਹੈ , ਜਿਸ ਨੂੰ ਮੰਡੀ ਬੋਰਡ ਵੱਲੋਂ ਉਸਾਰੇ ਅਤੇ ਜਸਟ ਆਰਗੈਨਿਕ ਵੱਲੋਂ ਸੰਚਾਲਿਤ ਅਤਿ ਆਧੁਨਿਕ ਪ੍ਰੋਸੈਸਿੰਗ ਯੁਨਿਟ ਵਿੱਚ ਪ੍ਰੋਸੈੱਸ ਕੀਤਾ ਗਿਆ ਹੈ ।
ਏ ਪੀ ਡੀ ਈ ਏ ਦੇ ਚੇਅਰਮੈਨ ਡਾਕਟਰ ਐੱਮ ਅੰਗਮੁੱਥੂ ਨੇ ਕਿਹਾ ਹੈ ਰਾਗੀ (ਬਾਜਰਾ) ਭਾਰਤ ਦੇ ਵਿਲੱਖਣ ਖੇਤੀ ਉਤਪਾਦ ਹਨ , ਜਿਹਨਾਂ ਦੀ ਵਿਸ਼ਵ ਬਜ਼ਾਰ ਵਿੱਚ ਮਹੱਤਵਪੂਰਨ ਮੰਗ ਹੈ । ਅਸੀਂ ਹਿਮਾਲਿਆ ਤੋਂ ਪ੍ਰਾਪਤ ਕੀਤੇ ਉਤਪਾਦਾਂ ਤੇ ਵਿਸ਼ੇਸ਼ ਧਿਆਨ ਦਿੰਦਿਆਂ ਰਾਗੀ ਬਰਾਮਦ ਲਈ ਉਤਸ਼ਾਹ ਨਾਲ ਕੰਮ ਕਰਦੇ ਰਹਾਂਗੇ । ਉਹਨਾਂ ਕਿਹਾ ਕਿ ਭਾਰਤੀ ਜੈਵਿਕ ਉਤਪਾਦ , ਪੌਸ਼ਟਿਕ ਅਨਾਜ ਅਤੇ ਹੈਲਥ ਫੂਡ ਵਿਦੇਸ਼ੀ ਬਜ਼ਾਰਾਂ ਵਿੱਚ ਵਧੇਰੇ ਮੰਗ ਪੈਦਾ ਕਰ ਰਹੇ ਹਨ ।
ਉੱਤਰਾਖੰਡ ਵਿੱਚ ਰਾਗੀ (ਬਾਜਰਾ) ਦੀਆਂ ਕਈ ਆਮ ਕਿਸਮਾਂ ਪਹਾੜਾਂ ਵਿੱਚ ਰਹਿੰਦੇ ਲੋਕਾਂ ਦਾ ਮੁੱਖ ਭੋਜਨ ਹੈ । ਉੱਤਰਾਖੰਡ ਸਰਕਾਰ ਜੈਵਿਕ ਫਾਰਮਿੰਗ ਨੂੰ ਸਹਿਯੋਗ ਦਿੰਦੀ ਆ ਰਹੀ ਹੈ । ਯੂ ਕੇ ਏ ਪੀ ਐੱਮ ਬੀ ਨੇ ਇੱਕ ਵਿਲੱਖਣ ਪਹਿਲਕਦਮੀ ਰਾਹੀਂ ਹਜ਼ਾਰਾਂ ਕਿਸਾਨਾਂ ਨੂੰ ਜੈਵਿਕ ਪ੍ਰਮਾਣਿਤਾ ਲਈ ਸਹਿਯੋਗ ਦਿੰਦੀ ਆ ਰਹੀ ਹੈ । ਇਹ ਕਿਸਾਨ ਮੁੱਖ ਤੌਰ ਤੇ ਬਾਜਰਾ ਜਿਵੇਂ ਰਾਗੀ, ਬਾਰਨਯਾਰਡ ਮਿਲੇਟ , ਅਮਰੰਥੂਸ ਆਦਿ ਪੈਦਾ ਕਰ ਰਹੇ ਹਨ । ਬਾਜਰਾ (ਰਾਗੀ) ਵਿਸ਼ਵ ਪੱਧਰ ਤੇ ਬਹੁਤ ਹਰਮਨ ਪਿਆਰਾ ਹੋ ਰਿਹਾ ਹੈ , ਕਿਉਂਕਿ ਇਹ ਗੁਲਿਟਨ ਮੁਕਤ ਅਤੇ ਵੱਡੀ ਮਾਤਰਾ ਵਿੱਚ ਪੌਸ਼ਟਿਕ ਤੱਤਾਂ ਵਾਲਾ ਹੈ ।
ਇਸੇ ਦੌਰਾਨ ਭਾਰਤ ਦੀ ਜੈਵਿਕ ਫੂਡ ਉਤਪਾਦਾਂ ਦੀ ਬਰਾਮਦ ਇਸੇ ਸਮੇਂ ਮਾਲੀ ਵਰ੍ਹੇ 2019—20 ਦੇ ਮੁਕਾਬਲੇ ਅਪ੍ਰੈਲ ਫਰਵਰੀ 2020—21 ਦੌਰਾਨ 51% ਤੋਂ ਵਧੀ ਹੈ ਅਤੇ ਇਹ 7,078 ਕਰੋੜ ਰੁਪਏ (1,040 ਮਿਲੀਅਨ ਡਾਲਰ) ਹੋ ਗਈ ਹੈ ।
ਮਾਤਰਾ ਦੇ ਸੰਦਰਭ ਵਿੱਚ ਜੈਵਿਕ ਫੂਡ ਉਤਪਾਦਾਂ ਦੀ ਬਰਾਮਦ 39% ਵੱਧ ਕੇ 2020—21 ਅਪ੍ਰੈਲ ਫਰਵਰੀ ਦੌਰਾਨ 8,88,179 ਮੀਟ੍ਰਿਕ ਟਨ ਵਧੀ ਹੈ , ਜਦਕਿ ਅਪ੍ਰੈਲ ਫਰਵਰੀ 2019—20 ਵਿੱਚ ਇਹ 6,38,998 ਮੀਟ੍ਰਿਕ ਟਨ ਸੀ । ਜੈਵਿਕ ਉਤਪਾਦਾਂ ਵਿੱਚ ਇਹ ਵਾਧਾ ਕੋਵਿਡ 19 ਮਹਾਮਾਰੀ ਦੇ ਮੱਦੇਨਜ਼ਰ ਆਈਆਂ ਲੋਜੀਸਟਿਕਲ ਅਤੇ ਸੰਚਾਲਨ ਚੁਣੌਤੀਆਂ ਦੇ ਬਾਵਜੂਦ ਹੋਇਆ ਹੈ ।
ਜੈਵਿਕ ਉਤਪਾਦ ਬਰਾਮਦਾਂ ਵਿੱਚ ਆਇਲ ਕੇਕ ਮੀਲ ਇੱਕ ਮੁੱਖ ਵਸਤੂ ਹੈ , ਜਿਸ ਦੀ ਬਰਾਮਦ ਦੇਸ਼ ਵਿੱਚੋਂ ਕੀਤੀ ਜਾਂਦੀ ਹੈ ਤੇ ਇਸ ਤੋਂ ਬਾਅਦ ਤੇਲ ਬੀਜ , ਫਲਾਂ ਦਾ ਗੁੱਦਾ ਅਤੇ ਪੂਰੀਜ਼ , ਅਨਾਜ ਅਤੇ ਬਾਜਰਾ (ਰਾਗੀ) , ਮਸਾਲੇ , ਚਾਹ , ਮੈਡੀਸੀਨਲ ਪਲਾਂਟ ਉਤਪਾਦ , ਸੁੱਕਾ ਮੇਵਾ , ਖੰਡ , ਦਾਲਾਂ , ਕੋਫੀ , ਜ਼ਰੂਰੀ ਤੇਲ ਆਉਂਦੇ ਹਨ । ਭਾਰਤ ਦੇ ਜੈਵਿਕ ਉਤਪਾਦਾਂ ਦੀ ਬਰਾਮਦ ਯੂ ਐੱਸ ਏ , ਯੂਰਪੀ ਯੂਨੀਅਨ , ਕਨੇਡਾ , ਬਰਤਾਨੀਆ , ਆਸਟ੍ਰੇਲੀਆ , ਸਵਿਟਜ਼ਰਲੈਂਡ , ਇਜ਼ਰਾਈਲ ਅਤੇ ਦੱਖਣ ਕੋਰੀਆ ਸਮੇਤ 58 ਮੁਲਕਾਂ ਨੂੰ ਕੀਤੀ ਗਈ ਹੈ ।
ਇਸ ਵੇਲੇ ਜੈਵਿਕ ਉਤਪਾਦਾਂ ਨੂੰ ਬਰਾਮਦ ਕੀਤਾ ਜਾਂਦਾ ਹੈ, ਸ਼ਰਤ ਇਹ ਹੈ ਕਿ ਉਹਨਾਂ ਨੂੰ ਨੈਸ਼ਨਲ ਪ੍ਰੋਗਰਾਮ ਫਾਰ ਆਰਗੈਨਿਕ ਪ੍ਰੋਡਕਸ਼ਨ (ਐੱਨ ਪੀ ਓ ਪੀ) ਦੀਆਂ ਲੋੜਾਂ ਅਨੁਸਾਰ ਲੇਬਲ , ਪੈਕ , ਪ੍ਰੋਸੈੱਸ ਅਤੇ ਪੈਦਾ ਕੀਤਾ ਹੋਵੇ । ਐੱਨ ਪੀ ਓ ਪੀ ਨੂੰ ਏ ਪੀ ਈ ਡੀ ਏ ਉਦੋਂ ਤੋਂ ਲਾਗੂ ਕਰ ਰਿਹਾ ਹੈ , ਜਦੋਂ ਉਸ ਨੂੰ ਵਿਦੇਸ਼ ਵਪਾਰ (ਵਿਕਾਸ ਤੇ ਨਿਯੰਤਰਣ) ਐਕਟ 1992 ਵਿੱਚ ਨੋਟੀਫਾਈ ਕਰਕੇ ਬਣਾਇਆ ਗਿਆ ਸੀ ।
ਐੱਨ ਪੀ ਓ ਪੀ ਪ੍ਰਮਾਣੀਕਰਨ ਯੂਰਪੀ ਯੂਨੀਅਨ ਅਤੇ ਸਵਿਟਜ਼ਰਲੈਂਡ ਵੱਲੋਂ ਮਾਨਤਾ ਪ੍ਰਾਪਤ ਕਰ ਚੁੱਕਾ ਹੈ ਅਤੇ ਉਹ ਭਾਰਤ ਨੂੰ ਗੈਰ ਪ੍ਰੋਸੈੱਸ ਪਲਾਂਟ ਉਤਪਾਦਾਂ ਨੂੰ ਦੂਜੇ ਮੁਲਕਾਂ ਵਿੱਚ ਬਿਨਾਂ ਵਧੇਰੇ ਪ੍ਰਮਾਣੀਕਰਨ ਦੀ ਲੋੜ ਤੋਂ ਬਰਾਮਦ ਯੋਗ ਬਣਾਉਂਦੇ ਹਨ । ਐੱਨ ਪੀ ਓ ਪੀ ਭਾਰਤੀ ਜੈਵਿਕ ਉਤਪਾਦਾਂ ਨੂੰ ਬਰੈਕਸਿੱਟ ਪੜਾਅ ਤੋਂ ਬਾਅਦ ਵੀ ਯੂਕੇ ਵਿੱਚ ਬਰਾਮਦ ਕਰਨ ਦੀ ਸਹੂਲਤ ਦਿੰਦਾ ਹੈ ।
ਮੁੱਖ ਦਰਾਮਦ ਕਰਨ ਵਾਲੇ ਮੁਲਕਾਂ ਵਿਚਾਲੇ ਵਪਾਰ ਨੂੰ ਸਹੂਲਤ ਦੇਣ ਲਈ ਤਾਇਵਾਨ , ਕੋਰੀਆ , ਜਾਪਾਨ , ਆਸਟ੍ਰੇਲੀਆ , ਸੰਯੁਕਤ ਅਰਬ ਅਮਾਰਾਤ , ਨਿਊਜ਼ੀਲੈਂਡ ਨਾਲ ਗੱਲਬਾਤ ਜਾਰੀ ਹੈ । ਇਹ ਗੱਲਬਾਤ ਭਾਰਤ ਤੋਂ ਜੈਵਿਕ ਉਤਪਾਦਾਂ ਦੀ ਬਰਾਮਦ ਲਈ ਆਪਸੀ ਮਾਨਤਾ ਸਮਝੌਤੇ ਕਰਨ ਲਈ ਕੀਤੀ ਜਾ ਰਹੀ ਹੈ ।
ਐੱਨ ਪੀ ਓ ਪੀ ਨੂੰ ਫੂਡ ਸੇਫਟੀ ਸਟੈਂਡਰਡ ਅਥਾਰਟੀ ਆਫ ਇੰਡੀਆ (ਐੱਫ ਐੱਸ ਐੱਸ ਏ ਆਈ) ਸਵਦੇਸ਼ੀ ਬਜ਼ਾਰ ਵਿੱਚ ਜੈਵਿਕ ਉਤਪਾਦਾਂ ਦੇ ਵਪਾਰ ਲਈ ਮਾਣਤਾ ਵੀ ਦਿੰਦਾ ਹੈ । ਜੈਵਿਕ ਉਤਪਾਦ ਜੋ ਐੱਨ ਪੀ ਓ ਪੀ ਨਾਲ ਦੁਵੱਲੇ ਸਮਝੌਤਿਆਂ ਅਧੀਨ ਕਵਰ ਹਨ , ਨੂੰ ਭਾਰਤ ਵਿੱਚ ਦਰਾਮਦ ਕਰਨ ਲਈ ਦੋਬਾਰਾ ਪ੍ਰਮਾਣਿਕਤਾ ਦੀ ਲੋੜ ਨਹੀਂ ਹੈ ।

 

***************************

 

ਵਾਈ ਬੀ / ਐੱਸ ਐੱਸ(Release ID: 1716376) Visitor Counter : 25