ਕਿਰਤ ਤੇ ਰੋਜ਼ਗਾਰ ਮੰਤਰਾਲਾ
ਸੋਸ਼ਲ ਸਿਕਿਓਰਿਟੀ ਕੋਡ - 2020 ਦੀ ਧਾਰਾ 142 ਨੋਟੀਫਾਈ
Posted On:
05 MAY 2021 4:46PM by PIB Chandigarh
ਕਿਰਤ ਅਤੇ ਰੁਜ਼ਗਾਰ ਮੰਤਰਾਲੇ ਦੁਆਰਾ ਆਧਾਰ ਨੂੰ ਕਵਰ ਕਰਨ ਲਈ ਸੋਸ਼ਲ ਸਿਕਿਓਰਿਟੀ ਕੋਡ 2020 ਦੀ ਧਾਰਾ 142 ਨੂੰ ਨੋਟੀਫਾਈ ਕੀਤਾ ਗਿਆ ਹੈ । ਨੋਟੀਫਿਕੇਸ਼ਨ ਦੀ ਇਹ ਧਾਰਾ ਕਿਰਤ ਤੇ ਰੁਜ਼ਗਾਰ ਮੰਤਰਾਲੇ ਨੂੰ ਵੱਖ ਵੱਖ ਸਮਾਜਿਕ ਸੁਰੱਖਿਆ ਸਕੀਮਾਂ ਤਹਿਤ ਲਾਭਪਾਤਰੀਆਂ ਦੇ ਡਾਟਾਬੇਸ ਲਈ ਆਧਾਰ ਵੇਰਵੇ ਇਕੱਤਰ ਕਰਨ ਯੋਗ ਬਣਾਵੇਗੀ ।
ਗੈਰ ਸੰਗਠਿਤ ਕਾਮਿਆਂ (ਐੱਨ ਡੀ ਯੂ ਡਬਲਯੁ) ਲਈ ਕੌਮੀ ਡਾਟਾਬੇਸ ਮੁਕੰਮਲ ਹੋਣ ਦੇ ਨੇੜੇ ਹੈ ਅਤੇ ਇਸ ਦਾ ਵਿਕਾਸ ਨੈਸ਼ਨਲ ਇਨਫੋਰਮੈਟਿਕਸ ਸੈਂਟਰ ਵੱਲੋਂ ਕੀਤਾ ਗਿਆ ਹੈ । ਪੋਰਟਲ ਦਾ ਟੀਚਾ ਸਰਕਾਰ ਦੀਆਂ ਵੱਖ ਵੱਖ ਸਕੀਮਾਂ ਲਈ ਦਿੱਤੇ ਜਾ ਰਹੇ ਫਾਇਦੇ ਦੇ ਉਦੇਸ਼ ਲਈ ਪ੍ਰਵਾਸੀ ਕਾਮਿਆਂ ਸਮੇਤ ਅਸੰਗਠਿਤ ਕਾਮਿਆਂ ਲਈ ਡਾਟਾ ਇਕੱਠਾ ਕਰਨਾ ਹੈ । ਕੋਈ ਅੰਤਰਰਾਜੀ ਪ੍ਰਵਾਸੀ ਕਾਮਾ ਕੇਵਲ ਆਧਾਰ ਕਾਰਡ ਦੇ ਵੇਰਵੇ ਨਾਲ ਆਪਣੇ ਆਪ ਨੂੰ ਪੋਰਟਲ ਤੇ ਪੰਜੀਕ੍ਰਿਤ ਕਰ ਸਕਦਾ ਹੈ ।
ਕੇਂਦਰੀ ਰਾਜ ਮੰਤਰੀ (ਸੁਤੰਤਰ ਚਾਰਜ) ਕਿਰਤ ਤੇ ਰੁਜ਼ਗਾਰ ਸ਼੍ਰੀ ਸੰਤੋਸ਼ ਗੰਗਵਾਰ ਨੇ ਸਪਸ਼ਟ ਕੀਤਾ ਹੈ ਕਿ ਸੋਸ਼ਲ ਸਿਕਿਓਰਿਟੀ ਕੋਡ ਤਹਿਤ ਨੋਟੀਫਾਈ ਕੀਤੀ ਗਈ ਧਾਰਾ ਕੇਵਲ ਕਾਮਿਆਂ ਤੋਂ ਡਾਟਾ ਇਕੱਤਰ ਕਰਨ ਲਈ ਹੈ । ਇਸ ਵਿੱਚ ਪ੍ਰਵਾਸੀ ਕਾਮੇ ਵੀ ਸ਼ਾਮਲ ਹਨ । ਆਧਾਰ ਨਾ ਹੋਣ ਦੀ ਸੂਰਤ ਵਿੱਚ ਕਾਮਿਆਂ ਨੂੰ ਕਿਸੇ ਵੀ ਲਾਭ ਲਈ ਮਨਾਹੀ ਨਹੀਂ ਕੀਤੀ ਜਾਵੇਗੀ ।
***************************
ਐੱਮ ਐੱਸ / ਜੇ ਕੇ
(Release ID: 1716375)