ਆਯੂਸ਼

ਯੋਗ ਮਹਾਮਾਰੀ ਦੀਆਂ ਮੁਸ਼ਕਲਾਂ ਨੂੰ ਘਟਾਏਗਾ


ਆਯੁਸ਼ ਮੰਤਰਾਲਾ ਅਤੇ ਯੁਵਕ ਮਾਮਲੇ ਤੇ ਖੇਡ ਮੰਤਰਾਲੇ ਨੇ ਅੰਤਰਰਾਸ਼ਟਰੀ ਯੋਗ ਦਿਵਸ 2021 ਤੱਕ ਯੋਗ ਨੂੰ ਉਤਸ਼ਾਹਿਤ ਕਰਨ ਲਈ ਹੱਥ ਮਿਲਾਇਆ ਹੈ

Posted On: 04 MAY 2021 11:14AM by PIB Chandigarh

ਆਯੁਸ਼ ਮੰਤਰਾਲਾ ਅਤੇ ਯੁਵਕ ਮਾਮਲੇ ਤੇ ਖੇਡ ਮੰਤਰਾਲਾ ਆਈ ਡੀ ਵਾਈ ਦੀ ਆਤਮਾ ਨੂੰ ਸਮੋਹ ਕੇ ਲੋਕਾਂ ਨੂੰ ਚੰਗੀ ਸਿਹਤ ਅਤੇ ਰਿਸ਼ਟ ਪੁਸ਼ਟਤਾ ਲਈ ਯੋਗ ਨੂੰ ਇੱਕ ਰੋਜ਼ਮਰਾ ਜਿ਼ੰਦਗੀ ਦਾ ਅੰਗ ਬਣਾਉਣ ਲਈ ਉਤਸ਼ਾਹਿਤ ਕਰਨਗੇ । ਦੋਨੋਂ ਮੰਤਰਾਲਿਆਂ ਨੇ ਮਿਲ ਕੇ ਆਈ ਡੀ ਵਾਈ 2021 ਦੇ ਕਾਊਂਟਡਾਊਨ ਦੇ 50 ਦਿਨਾਂ ਨੂੰ ਸਮਰਪਿਤ 02 ਮਈ 2021 ਨੂੰ ਇੱਕ ਵਰਚੂਅਲ ਇਵੈਂਟ ਆਯੋਜਿਤ ਕੀਤੀ ਹੈ । ਅੰਤਰਰਾਸ਼ਟਰੀ ਯੋਗ ਦਿਵਸ 2021 ਹੁਣ ਤੋਂ ਆਉਂਦੇ ਦੋ ਮਹੀਨਿਆਂ ਤੋਂ ਵੀ ਘੱਟ ਸਮੇਂ ਵਿੱਚ ਆ ਰਿਹਾ ਹੈ ।
ਇਸ ਇਵੈਂਟ ਵਿੱਚ ਖਿਡਾਰੀਆਂ ਲਈ ਯੋਗ ਦੇ ਮਹੱਤਵ ਬਾਰੇ ਖੇਡ ਮੰਤਰੀ ਸ਼੍ਰੀ ਕਿਰੇਨ ਰਿਜਿਜੂ ਦੀ ਸ਼੍ਰੀ ਪੁਲੇਲਾ ਗੋਪੀਚੰਦ ਨਾਲ ਗੱਲਬਾਤ ਦੀ ਰਿਕਾਰਡੇਡ ਵੀਡੀਓ ਵੀ ਦਿਖਾਈ ਗਈ । ਇਸ ਵਿੱਚ ਮੰਨੇ ਪ੍ਰਮੰਨੇ ਅਥਲੀਟ ਅੰਜੂ ਬਾਬੀ ਜੌਰਜ ਵੱਲੋਂ ਯੋਗ ਬਾਰੇ ਇੱਕ ਸੁਨੇਹਾ ਵੀ ਹੈ ।
ਇਸ ਪ੍ਰੋਗਰਾਮ ਨੂੰ ਆਯੁਸ਼ ਮੰਤਰਾਲੇ ਅਤੇ ਯੋਗ ਮਾਮਲੇ ਤੇ ਖੇਡਾਂ ਮੰਤਰਾਲੇ ਦੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਸਟ੍ਰੀਮ ਕੀਤਾ ਗਿਆ ਅਤੇ ਇਸ ਪ੍ਰੋਗਰਾਮ ਨੇ ਪੰਜ ਹਜ਼ਾਰ ਤੋਂ ਵੱਧ ਦਰਸ਼ਕਾਂ ਨੂੰ ਆਕਰਸਿ਼ਤ ਕੀਤਾ । ਕੋਵਿਡ 19 ਦੇ ਕੇਸਾਂ ਵਿੱਚ ਮੌਜੂਦਾ ਉਛਾਲ ਨੂੰ ਧਿਆਨ ਵਿੱਚ ਰੱਖਦਿਆਂ ਇਹ ਜ਼ਰੂਰੀ ਹੈ ਕਿ ਆਈ ਡੀ ਵਾਈ 2021 ਦੀਆਂ ਉਤਸ਼ਾਹਿਤ ਗਤੀਵਿਧੀਆਂ ਲਈ ਲੋਕਾਂ ਦੀ ਭੀੜ ਨੂੰ ਟਾਲਿਆ ਜਾਵੇ । ਇਸ ਲਈ ਸਾਰੀਆਂ ਆਈ ਡੀ ਵਾਈ 2021 ਉਤਸ਼ਾਹਿਤ ਸਰਗਰਮੀਆਂ ਵਾਇਆ ਡਿਜੀਟਲ , ਵਰਚੂਅਲ ਅਤੇ ਇਲੈਕਟ੍ਰੋਨਿਕ ਪਲੇਟਫਾਰਮਾਂ ਰਾਹੀਂ ਨਾਗਰਿਕਾਂ ਨੂੰ ਉਹਨਾਂ ਦੇ ਘਰਾਂ ਤੋਂ ਹੀ ਹਿੱਸਾ ਲੈਣ ਲਈ ਉਤਸ਼ਾਹਿਤ ਕਰ ਰਹੀਆਂ ਹਨ । ਆਯੁਸ਼ ਮੰਤਰਾਲੇ ਨੇ ਇਸ ਸੰਦਰਭ ਵਿੱਚ ਇੱਕ ਸੁਨੇਹਾ ਵੀ ਦਿੱਤਾ ਹੈ — “ਯੋਗ ਨਾਲ ਰਹੋ, ਘਰ ਵਿੱਚ ਰਹੋ” ।
ਕੋਵਿਡ 19 ਦੇ ਦੂਜੇ ਉਛਾਲ ਦੇ ਸਿੱਟੇ ਵਜੋਂ ਲੋਕਾਂ ਦੀ ਸਰੀਰਿਕ ਅਤੇ ਮਾਨਸਿਕ ਹਾਲਤ ਤੇ ਮਹਾਮਾਰੀ ਦਾ ਅਸਰ ਹੋਣਾ ਬੜੀ ਵੱਡੀ ਚਿੰਤਾ ਹੈ । ਇਸ ਪੜਾਅ ਵਿੱਚ ਯੋਗ ਆਪਣੇ ਕਈ ਤਰ੍ਹਾਂ ਦੇ ਫਾਇਦਿਆਂ ਨਾਲ ਜਨਤਾ ਲਈ ਬਹੁਤ ਮਦਦਗਾਰ ਸਾਬਤ ਹੋ ਰਿਹਾ ਹੈ । ਯੋਗ ਇੱਕ ਸਰੀਰਿਕ ਗਤੀਵਿਧੀ ਤੋਂ ਵੱਧ ਅਤੇ ਲਗਾਤਾਰ ਯੋਗ ਪ੍ਰੈਕਟਿਸ ਕਰਨ ਵਾਲਿਆਂ ਨੂੰ ਤਣਾਅ ਘਟਾਉਣ ਅਤੇ ਕਈ ਸਿਹਤ ਠੀਕ ਕਰਨ ਲਈ ਫਾਇਦੇ ਦਿੰਦਾ ਹੈ । ਯੋਗ ਦਾ ਨਿਰੰਤਰ ਅਭਿਆਸ ਸਿਹਤ ਨੂੰ ਸੁਧਾਰਦਾ ਹੈ । ਯੋਗ ਦਾ ਅਭਿਆਸ ਨਿਰੰਤਰ ਅਭਿਆਸ ਕਰਨ ਵਾਲਿਆਂ ਦੇ ਪਾਚਕ ਤੱਤਾਂ ਨੂੰ ਬੇਹਤਰ ਬਣਾਉਣ , ਖੂਨ ਦੇ ਸਹੀ ਸੰਚਾਰ ਨੂੰ ਕਾਇਮ  ਰੱਖਣ ਅਤੇ ਵੱਖ ਵੱਖ ਬਿਮਾਰੀਆਂ , ਜਿਵੇਂ ਸਾਹ ਦੀ ਬਿਮਾਰੀ , ਦਿਲ ਦੀ ਬਿਮਾਰੀ ਤੇ ਡਾਇਆਬਿਟੀਜ਼ ਆਦਿ ਦੀ ਕਮਜ਼ੋਰੀ ਨੂੰ ਘਟਾਉਣ ਵਿੱਚ ਸਹਾਇਤਾ ਕਰਨ ਲਈ ਜਾਣਿਆ ਜਾਂਦਾ ਹੈ । ਯੋਗ ਮਾਨਸਿਕ ਸਿਹਤ ਅਤੇ ਭਾਵਨਾਤਮਕ ਲਚਕੀਲੇਪਣ ਨੂੰ ਵੀ ਸੁਧਾਰਦਾ ਹੈ ਅਤੇ ਲੋਕਾਂ ਨੂੰ ਡਰ , ਚਿੰਤਾ , ਤਣਾਅ , ਉਦਾਸੀ ਅਤੇ ਨਿਰਾਸ਼ਾ ਦਾ ਮੁਕਾਬਲਾ ਕਰਨ ਦੇ ਯੋਗ ਬਣਾਉਂਦਾ ਹੈ, ਜਿਹਨਾਂ ਨੂੰ ਆਮ ਤੌਰ ਤੇ ਇਸ ਮੁਸ਼ਕਿਲ ਸਮੇਂ ਵਿੱਚ ਦਰਜ ਕੀਤਾ ਗਿਆ ਹੈ । ਆਈ ਡੀ ਵਾਈ 2021 ਇਸ ਲਈ ਯੋਗਾ ਵਿੱਚ ਆਉਣ, ਆਪਣੇ ਵਿਚਾਰਾਂ ਵਿੱਚ ਆਉਣ ਅਤੇ ਆਮ ਆਦਮੀਆਂ ਦੀਆਂ ਜਿ਼ੰਦਗੀਆਂ ਲਈ ਇੱਕ ਢੁੱਕਵਾਂ ਮੌਕਾ ਹੈ ।
02 ਮਈ 2021 ਨੂੰ ਆਯੋਜਿਤ ਕੀਤੀ ਵਰਚੂਅਲ ਇਵੈਂਟ ਨੇ ਆਈ ਡੀ ਵਾਈ ਨੂੰ ਵੱਡੀ ਪੱਧਰ ਤੇ ਉਤਸ਼ਾਹ ਅਤੇ ਪ੍ਰਚਾਰ ਮੁਹੱਈਆ ਕੀਤਾ ਹੈ ਅਤੇ ਇਸ ਇਵੈਂਟ ਵਿੱਚ ਭਾਗ ਲੈਣ ਦੀ ਭਾਵਨਾ ਨੂੰ ਉਤਸ਼ਾਹਿਤ ਕੀਤਾ ਹੈ , ਜੋ ਕਿ ਪਿਛਲੇ ਕਈ ਸਾਲਾਂ ਵਿੱਚ ਵਿਸ਼ਵ ਦੀ ਸਿਹਤ ਮੁਹਿੰਮ ਲਈ ਉੱਭਰ ਕੇ ਸਾਹਮਣੇ ਆਇਆ ਹੈ । ਦੀ ਕਾਮਨ ਯੋਗਾ ਪ੍ਰੋਟੋਕੋਲ ਯੋਗਾ ਸਿੱਖਣਾ ਸ਼ੁਰੂ ਕਰਨ ਵਾਲਿਆਂ ਲਈ ਸਭ ਤੋਂ ਵਧੀਆ ਸ਼ੁਰੂਆਤੀ ਪ੍ਰੋਗਰਾਮ ਹੈ । ਇਸ ਬਾਰੇ ਵਰਚੂਅਲ ਇਵੈਂਟ ਦੌਰਾਨ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਵੱਧ ਤੋਂ ਵੱਧ ਲੋਕਾਂ ਨੂੰ ਫਾਇਦਾ ਪਹੁੰਚਾਉਣ ਲਈ ਸੀ ਵਾਈ ਪੀ ਦੀ ਪਹੁੰਚ ਦੀ ਲੋੜ ਨੂੰ ਉਜਾਗਰ ਕੀਤਾ ਗਿਆ ।
ਦੀ ਕਾਮਨ ਯੋਗਾ ਪ੍ਰੋਟੋਕੋਲ (ਸੀ ਵਾਈ ਪੀ) ਇੱਕ 45 ਮਿੰਟ ਸਮੇਂ ਦਾ ਯੋਗ ਆਸਣਾਂ ਦੀ ਵਿਸ਼ੇਸ਼ ਲੜੀ ਹੈ , ਜੋ ਆਈ ਡੀ ਵਾਈ ਨਰਿੱਖਣ ਦਾ ਕੇਂਦਰ ਬਿੰਦੂ ਹੈ । ਇਹ ਭਾਰਤ ਦੇ ਕੁਝ ਸਭ ਤੋਂ ਉੱਤਮ ਯੋਗ ਗੁਰੂਆਂ ਦੁਆਰਾ 2015 ਵਿੱਚ ਵਿਕਸਿਤ ਕੀਤਾ ਗਿਆ ਸੀ ਤੇ ਆਮ ਲੋਕਾਂ ਦੁਆਰਾ ਉਹਨਾਂ ਦੀ ਉਮਰ ਤੇ ਲਿੰਗ ਦੀ ਪ੍ਰਵਾਹ ਕੀਤੇ ਬਿਨਾਂ ਅਸਾਨੀ ਨਾਲ ਸਿੱਖਣ ਲਈ ਤਿਆਰ ਕੀਤਾ ਗਿਆ ਸੀ ਅਤੇ ਸਾਧਾਰਨ ਸਿਖਲਾਈ ਸੈਸ਼ਨਾਂ ਅਤੇ ਆਨਲਾਈਨ ਕਲਾਸਾਂ ਦੁਆਰਾ ਸਿੱਖਿਆ ਲਈ ਜਾ ਸਕਦੀ ਹੈ ।
ਯੋਗ ਮਾਹਿਰਾਂ ਦੀ ਇੱਕ ਗਲੈਕਸੀ ਨੇ ਡੈੱਫਰਡ ਸਟ੍ਰੀਮਿੰਗ ਮੋਡ ਵਿੱਚ ਕਰਵਾਏ ਗਏ ਇਸ ਆਨਲਾਈਨ ਪ੍ਰੋਗਰਾਮ ਵਿੱਚ ਹਿੱਸਾ ਲਿਆ । ਹਿੱਸਾ ਲੈਣ ਵਾਲਿਆਂ ਵਿੱਚ ਡਾਕਟਰ ਐੱਚ ਆਰ ਨਗੇਂਦਰਾ , ਚਾਂਸਲਰ ਐੱਸ ਵੀ ਵਾਈ ਏ ਐੱਸ ਏ , ਯੂਨੀਵਰਸਿਟੀ ਬੰਗਲੋਰ , ਸ਼੍ਰੀ ਓ ਪੀ ਤਿਵਾੜੀ , ਸਕੱਤਰ ਜਨਰਲ , ਕੇਵਾਲਿਆ ਧੰਮਾ ਲੋਨਾਵਾਲਾ , ਯੋਗਾ ਅਚਾਰਿਆ ਸ਼੍ਰੀ ਐੱਸ ਸ਼੍ਰੀਧਰਨ , ਕਿਸ਼ਨਮਾਚਾਰਿਆ ਯੋਗਾ ਮੰਡਰਮ ਚੇਨੱਈ , ਡਾਕਟਰ ਮਦਨ ਮੋਹਨ ਅਮੈਰੀਟਸ ਪ੍ਰੋਫੈਸਰ ਆਫ ਫਿਜ਼ੀਓਲੋਜੀ ਅਤੇ ਡਾਇਰੈਕਟਰ ਸੈਂਟਰ ਆਫ ਯੋਗਿਕ ਸਾਇੰਸ ਏ ਵੀ ਮੈਡੀਕਲ ਕਾਲਜ ਤੇ ਹਸਪਤਾਲ ਪੁਡੁਚੇਰੀ ਅਤੇ ਸ਼੍ਰੀਮਤੀ ਕਮਲੇਸ਼ ਬਰਵਾਲ , ਕੁਆਰਡੀਨੇਟਰ , ਆਰਟ ਆਫ ਲਿਵਿੰਗ ਫਾਊਂਡੇਸ਼ਨ ਬੰਗਲੋਰ ਸ਼ਾਮਲ ਹਨ ।

 

******************************

 

ਐੱਮ ਵੀ / ਐੱਸ ਕੇ


(Release ID: 1715963) Visitor Counter : 214