ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਵਿਗਿਆਨੀ ਕੋਵਿਡ -19 ਦੇ ਟ੍ਰਾਜੈਕਟਰੀ ਚਾਰਟ ਲਈ ਸੂਤਰ ਮਾਡਲ ‘ਤੇ ਕੰਮ ਕਰ ਰਹੇ ਹਨ

Posted On: 02 MAY 2021 12:05PM by PIB Chandigarh

ਅਸੀਂ ਵਿਗਿਆਨੀ ,  ਜੋ ਕੋਵਿਡ-19 ਦੇ ਟ੍ਰਾਜੈਕਟਰੀ ਚਾਰਟ ਲਈ ਸੂਤਰ ਮਾਡਲ ‘ਤੇ ਕੰਮ ਕਰ ਰਹੇ ਹਾਂ,  ਸਾਡੇ ਮੈਥੇਮੈਟੀਕਲ ਮਾਡਲ ਦੀਆਂ ਭਵਿੱਖਬਾਣੀਆਂ  ਨਾਲ ਸੰਬੰਧਿਤ ਕੁੱਝ ਤੱਥਾਂ  ਦੇ ਬਾਰੇ ਸਪੱਸ਼ਟ ਰੂਪ ਨਾਲ ਦੱਸਣਾ ਚਾਹੁੰਦੇ ਹਨ । ਖਾਸਕਰ ਜਦੋਂ ਇਨ੍ਹਾਂ ਵਿਚੋਂ ਕੁੱਝ ਭਵਿੱਖਬਾਣੀਆਂ ਨੂੰ ਗਲਤ ਢੰਗ ਨਾਲ ਸਮਝਿਆ ਅਤੇ ਪੇਸ਼ ਕੀਤਾ ਗਿਆ ਹੈ,  ਅਜਿਹਾ ਕਰਨਾ ਜ਼ਰੂਰੀ ਹੈ ।  ਮੀਡੀਆ  ਤੋਂ ਆਈਆਂ ਕੁਝ ਹਾਲ ਦੀਆਂ ਰਿਪੋਰਟਾਂ ਤੋਂ ਅਜਿਹਾ ਲੱਗਦਾ ਹੈ ਕਿ ਸੂਤਰ ਮਾਡਲ ‘ਤੇ ਕੰਮ ਕਰਨ ਵਾਲੇ ਵਿਗਿਆਨੀਆਂ ਨੇ ਮਾਰਚ ਵਿੱਚ ਦੂਜੀ ਲਹਿਰ ਦੇ ਬਾਰੇ ਸੁਚੇਤ ਕੀਤਾ ਸੀ ,  ਲੇਕਿਨ ਇਸ ‘ਤੇ ਧਿਆਨ ਨਹੀਂ ਦਿੱਤਾ ਗਿਆ ।  ਇਹ ਗਲਤ ਹੈ । ਰਾਸ਼ਟਰੀ ਪੱਧਰ ‘ਤੇ ਇਸ ਮਹਾਮਾਰੀ ਦੇ ਖਿਲਾਫ ਪ੍ਰਤਿਕਿਰਿਆ ਨੂੰ ਤਾਲਮੇਲ ਕਰਨ ਵਾਲੇ ਸਰਕਾਰ ਦੇ ਸੀਨੀਅਰ ਅਧਿਕਾਰੀਆਂ ਵਿੱਚੋਂ ਇੱਕ ਨੇ 2 ਅਪ੍ਰੈਲ ਨੂੰ ਬੁਲਾਈ ਗਈ ਇੱਕ ਬੈਠਕ ਵਿੱਚ ਸਾਡੇ ਤੋਂ ਇਨਪੁਟ ਮੰਗੇ ਸਨ। ਅਸੀਂ ਸੰਕੇਤ ਦਿੱਤਾ ਕਿ ਸੂਤਰ ਮਾਡਲ ਨੇ ਅਪ੍ਰੈਲ ਦੇ ਤੀਸਰੇ ਹਫ਼ਤੇ ਤੱਕ ਦੂਜੀ ਲਹਿਰ ਦੇ ਚਰਮ ‘ਤੇ ਪਹੁੰਚਣ ਦੀ ਭਵਿੱਖਵਾਣੀ ਕੀਤੀ ਹੈ ਅਤੇ ਪ੍ਰਤਿਦਿਨ ਮਾਮਲਿਆਂ ਦੀ ਸੰਖਿਆ ਲਗਭਗ 1 ਲੱਖ ਰਹਿਣ ਦੀ ਸੰਭਾਵਨਾ ਹੈ ।  ਸਾਫ਼ ਤੌਰ ‘ਤੇ ਇਸ ਮਾਮਲੇ ਵਿੱਚ ਸੂਤਰ ਮਾਡਲ ਦੀ ਭਵਿੱਖਵਾਣੀ ਹੇਠਾਂ ਦਿੱਤੇ ਗਏ ਕਾਰਨਾਂ ਤੋਂ ਗਲਤ ਨਿਕਲੀ । 

 

ਅਸੀਂ ਵਾਇਰਸ  ਦੇ ਪ੍ਰਸਾਰ ਦੀ ਭਵਿੱਖਵਾਣੀ ਕਰਨ ਲਈ ਇੱਕ ਮੈਥੇਮੈਟੀਕਲ ਮਾਡਲ ‘ਤੇ ਕੰਮ ਕਰ ਰਹੇ ਹਾਂ ।  ਇੱਥੇ ਇਹ ਧਿਆਨ ਰੱਖਣਾ ਮਹੱਤਵਪੂਰਨ ਹੈ ਕਿ ਕੋਈ ਵੀ ਮੈਥੇਮੈਟੀਕਲ ਮਾਡਲ ਕੇਵਲ ਉਦੋਂ ਕੁਝ ਨਿਸ਼ਚਿਤਤਾ  ਦੇ ਨਾਲ ਭਵਿੱਖ  ਦੇ ਬਾਰੇ ਭਵਿੱਖਵਾਣੀ ਕਰ ਸਕਦਾ ਹੈ,  ਜਦੋਂ ਵਾਇਰਸ ਦਾ ਆਯਾਮ ਅਤੇ ਇਸ ਦੀ ਪ੍ਰਸਾਰ ਸਮਰੱਥਾ ਸਮੇਂ  ਦੇ ਨਾਲ ਉੱਚਿਤ ਰੂਪ ਨਾਲ ਨਾ ਬਦਲੇ।  ਮੈਥੇਮੈਟੀਕਲ ਮਾਡਲ ਬਿਨਾ– ਦਵਾਈ ਅਧਾਰਿਤ ਉਪਾਵਾਂ ਜਿਵੇਂ ਕਈ ਨੀਤੀਗਤ ਫੈਸਲਿਆਂ  ਦੇ ਸਮਾਨ ਵਿਕਲਪਿਕ ਸੀਨੇਰੀਓ ਦੀ ਭਵਿੱਖਵਾਣੀ ਕਰਨ ਦੀ ਇੱਕ ਪਰਿਕ੍ਰੀਆ  ਦੇ ਬਾਰੇ ਵੀ ਦੱਸ ਸਕਦੇ ਹਨ ।  ਕੋਵਿਡ - 19  ਦੇ ਮਾਮਲੇ ਵਿੱਚ ,  ਇਹ ਬਿਲਕੁੱਲ ਸਪਸ਼ਟ ਹੈ ਕਿ ਵਾਇਰਸ ਦੀ ਪ੍ਰਕਿਰਤੀ ਬਹੁਤ ਤੇਜ਼ੀ ਨਾਲ ਬਦਲ ਰਹੀ ਹੈ।  ਅਜਿਹੀ ਸਥਿਤੀ ਵਿੱਚ ,  ਕੋਵਿਡ - 19 ਨਾਲ ਜੁੜੀ ਕਿਸੇ ਵੀ ਭਵਿੱਖਵਾਣੀ ਵਿੱਚ ਲਗਾਤਾਰ , ਕਦੇ - ਕਦੇ ਲਗਭਗ ਰੋਜਾਨਾ , ਫੇਰ ਬਦਲ ਕਰਕੇ ਉਸ ਨੂੰ ਦਰੁਸਤ ਰੱਖਣਾ ਚਾਹੀਦਾ ਹੈ । 

 

ਅਸੀਂ ਸਰਕਾਰ  ਦੇ ਨਾਲ ਮਿਲ ਕੇ ਕੰਮ ਕਰ ਰਹੇ ਹਾਂ ਅਤੇ ਸਾਡੇ ਇਨਪੁਟ ਨੂੰ ਹਮੇਸ਼ਾ ਸਕਾਰਾਤਮਕ ਤਰੀਕੇ ਨਾਲ ਲਿਆ ਗਿਆ ਹੈ ।  ਭਲੇ ਹੀ ਅਸੀਂ ਪੂਰਵ ਵਿੱਚ ਦੂਜੀ ਲਹਿਰ ਦੀ ਸਟੀਕ ਪ੍ਰਕਿਰਤੀ ਦਾ ਅਨੁਮਾਨ ਨਹੀਂ ਲਗਾ ਸਕੇ,  ਲੇਕਿਨ ਅਸੀਂ ਇਸ ਮਹਾਮਾਰੀ  ਦੇ ਭਵਿੱਖ  ਦੇ ਪਰਿਖੇਪ ਵਕਰ ਦਾ ਬਿਹਤਰ ਤਰੀਕੇ ਨਾਲ ਅਨੁਮਾਨ ਲਗਾਉਣ  ਦੇ ਆਪਣੇ ਯਤਨਾਂ ਨੂੰ ਜਾਰੀ ਰੱਖਿਆ ਹੈ । 

 

ਮਨਿੰਦਰ ਅੱਗਰਵਾਲ,  ਪ੍ਰੋਫੈਸਰ,  ਆਈਆਈਟੀ ਕਾਨਪੁਰ ; 

ਮਾਧੁਰੀ ਕਨਿਟਕਰ,  ਡਿਪਟੀ ਚੀਫ਼ ,  ਇੰਟੀਗ੍ਰੇਟਿਡ ਡਿਫੈਂਸ ਸਟਾਫ ; 

ਐੱਮ.ਵਿਦਿਆਸਾਗਰ, ਪ੍ਰੋਫੈਸਰ,  ਆਈਆਈਟੀ ਹੈਦਰਾਬਾਦ।


*****************************



 ਆਰਪੀ/(ਆਈਆਈਟੀ ਕਾਨਪੁਰ)



(Release ID: 1715935) Visitor Counter : 177