ਰੇਲ ਮੰਤਰਾਲਾ
ਰੇਲ ਮੰਤਰਾਲੇ ਵਿੱਚ ਮਾਲ ਭਾੜਾ ਸ਼ੁਲਕ ਲਈ ਔਨਲਾਈਨ ਭੁਗਤਾਨ ਪ੍ਰਣਾਲੀ ਲਈ ਦਿਸ਼ਾ-ਨਿਰਦੇਸ਼ ਜਾਰੀ ਕਰਕੇ ਕਾਰੋਬਾਰੀ ਸੁਗਮਤਾ ਨੂੰ ਦਿੱਤਾ ਪ੍ਰੋਤਸਾਹਨ
ਇਹ ਦਿਸ਼ਾ-ਨਿਰਦੇਸ਼ 01.06.2021 ਤੋਂ ਲਾਗੂ ਹੋਣਗੇ
ਐੱਫਬੀਡੀ ਦੇ ਰਾਹੀਂ ਔਨਲਾਈਨ ਭੁਗਤਾਨ ਪ੍ਰਣਾਲੀ 24x7 ਲਾਗੂ ਰਹੇਗੀ
ਔਨਲਾਈਨ ਭੁਗਤਾਨ ਪ੍ਰਣਾਲੀ ਮਾਲ ਭਾੜਾ ਅਤੇ ਸਾਰੇ ਪ੍ਰਕਾਰ ਦੇ ਸਹਾਇਕ ਸ਼ੁਲਕਾਂ ਦੇ ਸੰਗ੍ਰਹਿ ਦੀ ਸੁਵਿਧਾ ਉਪਲੱਬਧ ਕਰਾਏਗੀ
ਇਹ ਔਨਲਾਈਨ ਭੁਗਤਾਨ ਪ੍ਰਣਾਲੀ ਐੱਸਬੀਆਈ ਦੇ ਭੁਗਤਾਨ ਗੇਟਵੇ ਦੇ ਰਾਹੀਂ ਮਾਲ ਭਾੜਾ ਕਾਰੋਬਾਰ ਵਿਕਾਸ (ਐੱਫਬੀਡੀ) ਪੋਰਟਲ ਦੇ ਰਾਹੀਂ ਉਪਲੱਬਧ ਕਰਾਈ ਜਾਏਗੀ
ਔਲਨਾਈਨ ਭੁਗਤਾਨ ਨੈਟ ਬੈਂਕਿੰਗ/ਆਰਟੀਜੀਐੱਸ/ਐੱਨਈਐੱਫਟੀ, ਗ੍ਰਾਹਕ ਦੇ ਡੈਸ਼ਬੋਰਡ ਰਾਹੀਂ ਕ੍ਰੈਡਿਟ ਕਾਰਡ/ਡੈਬਿਟ ਕਾਰਡ/ਯੂਪੀਆਈ ਵਰਗੇ ਸਾਰੇ ਸਾਧਨਾਂ ਰਾਹੀਂ ਉਪਲੱਬਧ ਹੋਵੇਗਾ।
ਦਿਸ਼ਾ-ਨਿਰਦੇਸ਼ਾਂ ਵਿੱਚ ਮਾਲ ਲਿਪਿਕ ਡੈਸ਼ਬੋਰਡ, ਈ-ਰਜਿਸਟ੍ਰੇਸ਼ਨ ਗ੍ਰਾਹਕ ਡੈਸ਼ਬੋਰਡ, ਔਲਨਾਈਨ ਰਿਫੰਡ ਦੀ ਪ੍ਰਕਿਰਿਆ, ਮਿਲਾਨ ਦੀ ਪ੍ਰਕਿਰਿਆ ਆਦਿ ਅਜਿਹੇ ਪ੍ਰਾਵਧਾਨਾਂ ਦੇ ਖੇਤਰ
Posted On:
30 APR 2021 4:42PM by PIB Chandigarh
ਸੂਚਨਾ ਅਤੇ ਸੰਚਾਰ ਟੈਕਨੋਲੋਜੀ ਵਿੱਚ ਸ਼ਾਨਦਾਰ ਪ੍ਰਗਤੀ ਨਾਲ ਹੁਣ ਵੈਬ ਰਾਹੀਂ ਔਨਲਾਈਨ ਭੁਗਤਾਨ ਪ੍ਰਣਾਲੀ ਪੇਸ਼ ਕਰਨਾ ਅਸਾਨ ਹੈ, ਜਿਸ ਦੇ ਨਾਲ ਭਾੜਾ ਅਤੇ ਸਹਾਇਕ ਸ਼ੁਲਕ ਸਹਿਤ ਸਾਰੇ ਪ੍ਰਕਾਰ ਦੇ ਸ਼ੁਲਕਾਂ ਦਾ ਭੁਗਤਾਨ ਸੰਭਵ ਹੋਣ ਦਾ ਅਨੁਮਾਨ ਹੈ ਅਤੇ ਭੁਗਤਾਨ ਸਰਲ , ਅਸਾਨ , ਤੇਜ਼ ਅਤੇ ਪਾਰਦਰਸ਼ੀ ਹੋ ਜਾਣਗੇ। ਅਜਿਹਾ ਗ੍ਰਾਹਕ ਦੁਆਰਾ ਚੁਕਾਏ ਜਾਣ ਵਾਲੇ ਵੱਖ-ਵੱਖ ਸ਼ੁਲਕਾਂ ਦੇ ਭੁਗਤਾਨ ਲਈ ਵੈਬ ਦੇ ਵਿਕਲਪ ਨੂੰ ਸਮਰੱਥ ਬਣਾ ਕੇ ਅਜਿਹਾ ਕੀਤਾ ਜਾ ਸਕਦਾ ਹੈ।
ਰੇਲ ਮੰਤਰਾਲੇ ਨੇ ਇਸ ਦਿਸ਼ਾ ਵਿੱਚ ਅੱਜ ਤੋਂ ਯਾਨੀ 30 ਅਪ੍ਰੈਲ, 2021 ਤੋਂ ਭਾੜਾ ਸ਼ੁਲਕਾਂ ਲਈ ਔਲਨਲਾਈਨ ਭੁਗਤਾਨ ਪ੍ਰਣਾਲੀ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਇਹ ਔਨਲਾਈਨ ਭੁਗਤਾਨ ਪ੍ਰਣਾਲੀ ਦੁਆਰਾ ਐੱਸਬੀਆਈ ਦੇ ਭੁਗਤਾਨ ਗੇਟਵੇ ਦੇ ਰਾਹੀਂ ਮਾਲ ਭਾੜਾ ਕਾਰੋਬਾਰ ਵਿਕਾਸ (ਐੱਫਬੀਡੀ) ਰਾਹੀਂ ਉਪਲੱਬਧ ਕਰਾਈ ਜਾਵੇਗੀ। ਇਸ ‘ਤੇ ਮਾਲ ਭਾੜਾ ਅਤੇ ਸਾਰੇ ਪ੍ਰਕਾਰ ਦੇ ਸਹਾਇਕ ਸ਼ੁਲਕਾਂ ਜਿਵੇਂ ਪ੍ਰੀਮੀਅਮ ਸ਼ੁਲਕ (ਪ੍ਰੀਮੀਅਮ ਇੰਡੈਂਟ ਦੇ ਮਾਮਲੇ ਵਿੱਚ), ਵੈਗਨ ਰਜਿਸਟ੍ਰੇਸ਼ਨ ਸ਼ੁਲਕ , ਵਿਲੰਬ ਸ਼ੁਲਕ , ਵਹਾਰਫੇਜ਼ , ਸਾਈਡਿੰਗ ਸ਼ੁਲਕ , ਸ਼ੰਟਿੰਗ ਸ਼ੁਲਕ , ਬੁਕਿੰਗ ਸ਼ੁਲਕ , ਡਾਈਵਰਜਨ ਸ਼ੁਲਕ ਆਦਿ ਦੇ ਸੰਗ੍ਰਹਿ ਲਈ ਸੁਵਿਧਾ ਉਪਲੱਬਧ ਕਰਾਈ ਜਾਏਗੀ। ਐੱਫਬੀਡੀ ਰਾਹੀਂ ਔਨਲਾਈਨ ਭੁਗਤਾਨ ਪ੍ਰਣਾਲੀ 24x7 ਉਪਲੱਬਧ ਰਹੇਗੀ । ਇਹ ਦਿਸ਼ਾ-ਨਿਰਦੇਸ਼ 01.06.2021 ਤੋਂ ਲਾਗੂ ਹੋ ਜਾਣਗੇ।
ਮਾਲ ਭਾੜਾ ਸ਼ੁਲਕ ਲਈ ਔਨਲਾਈਨ ਭੁਗਤਾਨ ਪ੍ਰਣਾਲੀ ਲਈ ਰੇਲ ਮੰਤਰਾਲੇ ਦੁਆਰਾ ਜਾਰੀ ਦਿਸ਼ਾ-ਨਿਰਦੇਸ਼ਾਂ ਵਿੱਚ ਨਿਮਨ ਲਿਖਤ ਮੁੱਖ ਵਿਸ਼ੇਸ਼ਤਾਵਾਂ ਸ਼ਾਮਲ ਹਨ
ਔਨਲਾਈਨ ਭੁਗਤਾਨ ਪ੍ਰਣਾਲੀ:
ਔਨਲਾਈਨ ਭੁਗਤਾਨ ਪ੍ਰਣਾਲੀ, ਐੱਸਬੀਆਈ ਦੇ ਭੁਗਤਾਨ ਗੇਟਵੇ ਰਾਹੀਂ ਮਾਲ ਭਾੜਾ ਕਾਰੋਬਾਰ ਵਿਕਾਸ (ਐੱਫਬੀਡੀ) ਪੋਰਟਲ ‘ਤੇ ਉਪਲੱਬਧ ਕਰਾਈ ਜਾਏਗੀ। ਇਸ ‘ਤੇ ਭਾੜਾ ਅਤੇ ਸਾਰੇ ਪ੍ਰਕਾਰ ਦੇ ਸਹਾਇਕ ਚਾਰਜਾਂ ਜਿਵੇਂ ਪ੍ਰੀਮੀਅਮ ਸ਼ੁਲਕ(ਪ੍ਰੀਮੀਅਮ ਇੰਡੇਂਟ ਦੇ ਮਾਮਲੇ ਵਿੱਚ), ਵੈਗਨ ਰਜਿਸਟ੍ਰੇਸ਼ਨ ਸ਼ੁਲਕ, ਨੁਕਸਾਨ ਦੀ ਫੀਸ, ਵਹਾਰਫੇਜ, ਸਾਈਡਿੰਗ ਸ਼ੁਲਕ, ਸ਼ੰਟਿੰਗ ਸ਼ੁਲਕ, ਬੁਕਿੰਗ ਸ਼ੁਲਕ, ਡਾਈਵਜਨ ਸ਼ੁਲਕ ਆਦਿ ਦੇ ਸੰਗ੍ਰਹਿ ਦੇ ਲਈ ਸੁਵਿਧਾ ਉਪਲੱਬਧ ਕਰਾਈ ਜਾਏਗੀ।
∙ ਐੱਫਬੀਡੀ ਰਾਹੀਂ ਔਨਲਾਈਨ ਭੁਗਤਾਨ ਪ੍ਰਣਾਲੀ 24x7 ਉਪਲੱਬਧ ਰਹੇਗੀ।
∙ ਇਸ ਸੁਵਿਧਾ ਦੇ ਉਪਯੋਗ ਦੇ ਇਛੁੱਕ ਗ੍ਰਾਹਕ/ਦੂਜਾ ਗ੍ਰਾਹਕਾਂ ਨੂੰ ਮੰਗ ਦੇ ਇਲੈਕਟ੍ਰੌਨਿਕ ਰਜਿਸਟ੍ਰੇਸ਼ਨ (ਈ-ਆਰਡੀ) ਦੀ ਨੀਤੀ ਦੇ ਤਹਿਤ ਰਜਿਸਟ੍ਰੇਸ਼ਨ ਲਈ ਨਿਰਧਾਰਿਤ ਪ੍ਰਕਿਰਿਆ ਦੇ ਤਹਿਤ ਐੱਫਬੀਡੀ ਪੋਰਟਲ ‘ਤੇ ਖੁਦ ਨੂੰ ਰਜਿਸਟ੍ਰੇਸ਼ਨ ਕਰਵਾਉਣਾ ਹੋਵੇਗਾ।
∙ ਮਾਲ ਭੇਜਣ ਵਾਲੇ/ਮਾਲ ਪ੍ਰਾਪਤ ਕਰਨ ਵਾਲੇ ਗ੍ਰਾਹਕ ਦੇ ਰੂਪ ਵਿੱਚ ਅਤੇ ਇੰਡੋਰਸੀ/ਹੈਂਡਲਿੰਗ ਏਜੰਟ ਦਾ ਦੂਜੇ ਗ੍ਰਾਹਕ ਦੇ ਰੂਪ ਵਿੱਚ ਚਰਚਾ ਕੀਤੀ ਜਾਵੇਗੀ । ਈ - ਆਰਡੀ ਵਿੱਚ ਪਹਿਲਾਂ ਤੋਂ ਰਜਿਸਟ੍ਰੇਸ਼ਨ ਗ੍ਰਾਹਕਾਂ ਨੂੰ ਇਸ ਸੁਵਿਧਾ ਲਈ ਫਿਰ ਤੋਂ ਰਜਿਸਟ੍ਰੇਸ਼ਨ ਕਰਵਾਉਣ ਦੀ ਜ਼ਰੂਰਤ ਨਹੀਂ
• ਗ੍ਰਾਹਕ ਆਪਣੇ ਇੰਡੋਰਸੀ/ਹੈਂਡਲਿੰਗ ਏਜੰਟ ਦੇ ਦੂਜੇ ਗ੍ਰਾਹਕ ਦੇ ਰੂਪ ਵਿੱਚ ਰਜਿਸਟ੍ਰੇਸ਼ਨ ਕਰਾ ਸਕਣਗੇ ਅਤੇ ਸ਼ੁਲਕਾਂ ( ਜਿਵੇਂ ਭਾੜਾ , ਪ੍ਰੀਮੀਅਮ ਇੰਡੇਂਟ ਦੇ ਮਾਮਲੇ ਵਿੱਚ ਪ੍ਰੀਮੀਅਮ ਸ਼ੁਲਕ , ਵੈਗਨ ਰਜਿਸਟ੍ਰੇਸ਼ਨ ਸ਼ੁਲਕ , ਵਿਲੰਬ ਸ਼ੁਲਕ , ਸਾਈਡਿੰਗ ਸ਼ੁਲਕ , ਸ਼ੰਟਿੰਗ ਸ਼ੁਲਕ ਆਦਿ।) ਦੇ ਨਾਮ ਦਾ ਚਰਚਾ ਕਰ ਸਕਣਗੇ , ਜਿਨ੍ਹਾਂ ਦਾ ਭੁਗਤਾਨ ਅਜਿਹੇ ਦੂਜੇ ਗ੍ਰਾਹਕ ਦੁਆਰਾ ਗ੍ਰਾਹਕ ਦੇ ਵੱਲੋਂ ਕੀਤਾ ਜਾਵੇਗਾ । ਹਾਲਾਂਕਿ , ਦਿਸ਼ਾ-ਨਿਰਦੇਸ਼ਾਂ ਦੇ ਤਹਿਤ , ਰੇਲਵੇ ਦੇ ਬਕਾਏ ਦੀ ਦੇਣਦਾਰੀ ਗ੍ਰਾਹਕ (ਮਾਲ ਭੇਜਣ ਵਾਲੇ/ਪ੍ਰਾਪਤ ਕਰਨ ਵਾਲੇ) ‘ਤੇ ਹੁੰਦੀ ਹੈ ਅਤੇ ਇਹ ਹੀ ਸਾਰੇ ਭੁਗਤਾਨ ਲਈ ਜਵਾਬਦੇਹ ਹੋਣਗੇ ।
∙ ਔਨਲਾਈਨ ਭੁਗਤਾਨ ਨੈਟਬੈਂਕਿੰਗ/ਆਰਟੀਜੀਐੱਸ/ਐੱਨਈਐੱਫਟੀ ਅਜਿਹੇ ਸਾਰੇ ਮਾਧਿਅਮ , ਟੀਐੱਮਐੱਸ ਲੋਕੇਸ਼ਨ ‘ਤੇ ਗ੍ਰਾਹਕ ਦੇ ਡੈਸ਼ ਬੋਰਡ ਰਾਹੀਂ ਕ੍ਰੈਡਿਟ ਕਾਰਡ/ਡੈਬਿਟ ਕਾਰਡ/ਯੂਪੀਆਈ ਅਜਿਹੇ ਸਾਰੇ ਮਾਧਿਅਮ ਨਾਲ ਉਪਲੱਬਧ ਹੋਣਗੇ।
ਮਾਲ ਲਿਪਿਕ ਡੈਸ਼ਬੋਰਡ:
ਈ-ਰਜਿਸਟ੍ਰੇਸ਼ਨ ਗ੍ਰਾਹਕਾਂ ਲਈ:
• ਮਾਲ ਲਿਪਿਕ ਦੇ ਲਈ ਇੱਕ ਡੈਸ਼ਬੋਰਡ ਉਪਲੱਬਧ ਕਰਵਾਇਆ ਜਾਵੇਗਾ । ਯੂਜਰ - ਆਈਡੀ ਦੇ ਨਾਲ ਲੌਗਇਨ ਕਰਨ ‘ਤੇ ਮਾਲ ਲਿਪਿਕ ਸਾਰੇ ਰਜਿਸਟ੍ਰੇਸ਼ਨ ਗ੍ਰਾਹਕਾਂ ਅਤੇ ਦੂਜਾ ਗ੍ਰਾਹਕਾਂ ਦਾ ਹਾਲ ਦੇਖਣ ਵਿੱਚ ਸਮਰੱਥ ਹੋ ਜਾਵੇਗਾ, ਜਿਸ ਵਿੱਚ ਉਨ੍ਹਾਂ ਦਾ ਕੋਡ ਅਤੇ ਜੀਐੱਸਟੀਆਈਐੱਨ ਸੰਖਿਆ ਆਦਿ ਸ਼ਾਮਲ ਹੈ।
∙ ਡੈਸ਼ਬੋਰਡ ਗੁਡਸ ‘ਤੇ ਲਿਪਿਕ ਭਾੜਾ ਸ਼ੁਲਕ, ਪ੍ਰੀਮੀਅਮ ਸ਼ੁਲਕ (ਪ੍ਰੀਮੀਅਮ ਇੰਡੈਂਟ ਦੇ ਮਾਮਲੇ ਵਿੱਚ), ਐੱਫਓਆਈਐੱਸ/ਟੀਐੱਮਐੱਸ ਰਾਹੀਂ ਪਰਿਗਣਿਤ ਵੈਗਨ ਰਜਿਸਟ੍ਰੇਸ਼ਨ ਸ਼ੁਲਕ ਦੇਖ ਸਕਣਗੇ ਅਤੇ ਗ੍ਰਾਹਕ ਲਈ ਸਾਈਡਿੰਗ ਸ਼ੁਲਕ, ਸੰਟਿੰਗ ਸ਼ੁਲਕ, ਵਹਾਰਫੇਜ, ਵਿਲੰਬ ਸ਼ੁਲਕ (ਜਾਂ ਮੈਨੂਅਲੀ ਗਣਨਾ ਕੀਤੀ ਜਾਂਦੀ ਹੈ), ਬੁਕਿੰਗ ਸ਼ੁਲਕ, ਡਾਈਵਰਜਨ ਸ਼ੁਲਕ ਆਦਿ ਭਰਿਆ ਜਾਏਗਾ।
∙ ਪ੍ਰਣਾਲੀ ਗ੍ਰਾਹਕ ਅਤੇ ਸੈਕੰਡਰੀ ਗ੍ਰਾਹਕ (ਜਿਸ ਦੇ ਲਈ ਉਹ ਗ੍ਰਾਹਕ ਦੁਆਰਾ ਭੁਗਤਾਨ ਕਰਨ ਲਈ ਰਜਿਸਟ੍ਰੇਸ਼ਨ ਹੈ ਅਤੇ ਅਧਿਕਾਰਤ ਹੈ) ਦੇ ਖਿਲਾਫ ਸ਼ੁਲਕ ਅੱਗੇ ਵਧਾਏਗਾ।
∙ ਇੱਕ ਵਾਰ ਔਨਲਾਈਨ ਭੁਗਤਾਨ ਪ੍ਰਣਾਲੀ ਰਾਹੀਂ ਭੁਗਤਾਨ ਹੋਣ ‘ਤੇ ਇਹ ਮਾਲ ਲਿਪਿਕ ਦੇ ਡੈਸ਼ਬੋਰਡ ‘ਤੇ ਨਜਰ ਆਉਣ ਲੱਗੇਗਾ। ਭੁਗਤਾਨ ਦੀ ਪੁਸ਼ਟੀ ਹੋਣ ਦੇ ਬਾਅਦ, ਪ੍ਰਣਾਲੀ ਮਾਲ ਲਿਪਿਕ ਡੈਸ਼ਬੋਰਡ ਦੇ ਮੱਧ ਵਿੱਚ ਹੋਏ ਭੁਗਤਾਨ ਦਿਖਾਉਣ ਲੱਗੇਗੀ ਅਤੇ ਪ੍ਰਣਾਲੀ ‘ਤੇ ਸੰਗ੍ਰਹਣ ਦਾ ਵੇਰਵਾ ਅਪਡੇਟ ਹੋ ਜਾਏਗਾ।
∙ ਇੱਕ ਵਾਰ ਭੁਗਤਾਨ ਦੀ ਪੁਸ਼ਟੀ ਹੋਣ ਦੇ ਬਾਅਦ ਰੇਲਵੇ ਪ੍ਰਾਪਤੀ/ਧਨ ਪ੍ਰਾਪਤੀ/ਜੀਐੱਸਟੀ ਇੰਨਵਾਇਸ ਦੀ ਪੁਸ਼ਟੀ ਹੋਣ ‘ਤੇ ਜਿਹੀ ਸਥਿਤੀ ਹੋਵੇ, ਮਾਲ ਲਿਪਿਕ ਦੁਆਰਾ ਰਸੀਦ ਜਾਰੀ ਕੀਤੀ ਜਾ ਸਕਦੀ ਹੈ।
∙ ਇੱਕ ਵਾਰ ਔਨਲਾਈਨ ਭੁਗਤਾਨ ਹੋਣ ‘ਤੇ ਪ੍ਰਣਾਲੀ ਮਾਲ ਲਿਪਿਕ ਦੇ ਰਿਕਾਰਡ ਲਈ ਹਰ ਭੁਗਤਾਨ ਦੇ ਏਵਜ ਵਿੱਚ ਭੁਗਤਾਨ ਪੁਸ਼ਟੀਕਰਨ ਰਸੀਦ ਵੀ ਜਾਰੀ ਕਰੇਗੀ।
∙ ਪ੍ਰਣਾਲੀ ਵਿੱਚ ਜਿਵੇਂ ਹੀ ਵੇਰਵਾ ਦਰਜ ਹੁੰਦਾ ਹੈ, ਇਹ ਸਿੱਧੇ ਬੈਲੇਂਸ ਸ਼ੀਟ ਵਿੱਚ ਨਜ਼ਰ ਆਉਣ ਲੱਗੇਗਾ।
• ਕਿਸੇ ਗ੍ਰਾਹਕ ਜਾਂ ਸੈਕੰਡਰੀ ਗ੍ਰਾਹਕ ਦੇ ਮਾਮਲੇ ਵਿੱਚ , ਈ - ਰਜਿਸਟ੍ਰੇਸ਼ਨ ਦੇ ਬਾਵਜੂਦ , ਉਹ ਮਾਲ ਲਿਪਿਕ ਨੂੰ ਡ੍ਰਾਫਟ/ ਚੈੱਕ/ ਨਗਦ ਵਿੱਚ ਸਿੱਧੇ ਭੁਗਤਾਨ ਕਰਨ ਨੂੰ ਇਛੁੱਕ ਹੈ ਤਾਂ ਮਾਲ ਲਿਪਿਕ ਭੁਗਤਾਨ ਪ੍ਰਾਪਤ ਕਰ ਸਕਦਾ ਹੈ ਅਤੇ ਉਸ ਦੇ ਕੋਲ ਆਪਣੇ ਆਪ ਟਰਮੀਨਲ ‘ਤੇ ਭੁਗਤਾਨ ਪ੍ਰਾਪਤੀ ਦੀ ਸੂਚਨਾ ਦੇ ਨਾਲ ਡੈਸ਼ਬੋਰਡ ‘ਤੇ ਇਸ ਨੂੰ ਦਰਜ ਕਰਨ ਦੀ ਸੁਵਿਧਾ ਹੋਵੇਗੀ। ਇਸ ਮਾਮਲੇ ਵਿੱਚ, ਮਾਲ ਲਿਪਿਕ ਦੁਆਰਾ ਦਿਸ਼ਾ-ਨਿਰਦੇਸ਼ਾਂ ਦੇ ਤਹਿਤ ਰੇਲਵੇ ਪ੍ਰਾਪਤੀ / ਧਨ ਪ੍ਰਾਪਤੀ/ ਜੀਐੱਸਟੀ ਇਨਵਾਇਸ ਜਾਰੀ ਕੀਤੀ ਜਾ ਸਕਦੀ ਹੈ।
ਗੈਰ ਈ-ਰਜਿਸਟ੍ਰੇਸ਼ਨ ਗ੍ਰਾਹਕਾਂ ਲਈ:
• ਗੈਰ-ਈ ਰਜਿਸਟ੍ਰੇਸ਼ਨ ਗ੍ਰਾਹਕ ਦੇ ਮਾਮਲੇ ਵਿੱਚ, ਮਾਲ ਲਿਪਿਕ ਦੇ ਕੋਲ ਗ੍ਰਾਹਕ ਦਾ ਵੇਰਵਾ ਦਰਜ ਕਰਨ ਅਤੇ ਮੰਗ ਦਰਜ ਕਰਦੇ ਸਮੇਂ ਅਤੇ ਉਸ ਦੀ ਇੰਡੈਂਟ ਸੰਖਿਆ ਦੀ ਪਹਿਚਾਣ ਕਰਨ ਦਾ ਵਿਕਲਪ ਦਿੱਤਾ ਜਾਵੇਗਾ। ਇਸ ਕ੍ਰਮ ਵਿੱਚ, ਵੈਗਨ ਰਜਿਸਟ੍ਰੇਸ਼ਨ ਫੀਸ, ਪ੍ਰੀਮੀਅਮ ਇੰਡੈਂਟ ਦੇ ਮਾਮਲੇ ਵਿੱਚ ਪ੍ਰੀਮੀਅਮ ਸ਼ੁਲਕ ਅਤੇ ਭਾੜਾ ਸ਼ੁਲਕ ਦੀ ਸੰਖਿਆ ਐੱਫਓਆਈਐੱਸ/ਟੀਐੱਮਐੱਸ ਦੇ ਰਾਹੀਂ ਕੀਤੀ ਜਾਵੇਗੀ ਅਤੇ ਮਾਲ ਲਿਪਿਕ ਅਜਿਹੇ ਗ੍ਰਾਹਕ ਦੇ ਸਾਈਡਿੰਗ ਸ਼ੁਲਕ , ਸ਼ੰਟਿੰਗ ਸ਼ੁਲਕ, ਵਹਾਰਫੇਜ , ਵਲਿੰਬ ਸ਼ੁਲਕ ( ਅਗਰ ਮੈਨੂਅਲੀ ਸੰਖਿਆ ਕੀਤੀ ਗਈ ਹੈ), ਫੇਰ ਬੁਕਿੰਗ ਸ਼ੁਲਕ , ਡਾਈਵਰਜਨ ਸ਼ੁਲਕ ਆਦਿ ਫੀਡ ਕਰਨਗੇ । ਇਨ੍ਹਾਂ ਮਾਮਲਿਆਂ ਵਿੱਚ , ਮਾਮਲ ਲਿਪਿਕ ਦੁਆਰਾ ਦਿਸ਼ਾ-ਨਿਰਦੇਸ਼ਾਂ ਦੇ ਤਹਿਤ ਰੇਲਵੇ ਪ੍ਰਾਪਤੀ / ਧਨ ਪ੍ਰਾਪਤੀ / ਜੀਐੱਸਟੀ ਇਨਵਾਇਸ ਜਾਰੀ ਕੀਤੀਆਂ ਜਾ ਸਕਦੀਆਂ ਹਨ ।
∙ ਉਪਯੁਕਤ ਦਿੱਤੇ ਗਏ ਵੇਰਵਾ ਅਤੇ ਜਿਵੇਂ ਪ੍ਰਣਾਲੀ ਵਿੱਚ ਦਿੱਤੇ ਗਏ ਹਨ, ਉਸ ਨੂੰ ਸਿੱਧੇ ਬਲੈਂਸ ਸੀਟ ਤੋਂ ਲਿਆ ਜਾਏਗਾ।
ਈ-ਰਜਿਸਟ੍ਰੇਸ਼ਨ ਗ੍ਰਾਹਕ ਡੈਸ਼ਬੋਰਡ:
∙ ਗ੍ਰਾਹਕ/ਦੂਜਾ ਗ੍ਰਾਹਕ ਨੂੰ ਬਕਾਏ ਸ਼ੁਲਕ ਦੇ ਭੁਗਤਾਨ ਦੇ ਸੰਬੰਧ ਵਿੱਚ ਉਸ ਦੇ ਰਜਿਸਟ੍ਰੇਸ਼ਨ ਮੋਬਾਈਲ ਨੰਬਰ ਅਤੇ ਈ-ਮੇਲ ਆਈਡੀ ‘ਤੇ ਇੱਕ ਸੰਦੇਸ਼ ਪ੍ਰਾਪਤ ਹੋਵੇਗਾ।
∙ ਗ੍ਰਾਹਕ/ਸੈਕੰਡਰੀ ਗ੍ਰਾਹਕ ਆਪਣੀ ਯੂਜ਼ਰ ਆਈਡੀ ਅਤੇ ਪਾਸਵਰਡ ਦੇ ਦੁਆਰਾ ਐੱਫਬੀਡੀ ਪੋਰਟਲ ਦੇ ਮਾਧਿਅਮ ਰਾਹੀਂ ਔਨਲਾਈਨ ਭੁਗਤਾਨ ਪ੍ਰਣਾਲੀ ‘ਤੇ ਲੌਗਇਨ ਕਰੇਗਾ।
ਗ੍ਰਾਹਕ /ਸੈਕੰਡਰੀ ਗ੍ਰਾਹਕ ‘ਤੇ ਲਗਾਏ ਗਏ ਸ਼ੁਲਕ ਗ੍ਰਾਹਕ/ ਦੂਜਾ ਗ੍ਰਾਹਕ ਦੇ ਖਾਤੇ ਵਿੱਚ ਨਜਰ ਆਏਗਾ, ਜਿਵੇਂ ਲਾਗੂ ਹੋਣ।
∙ ਗ੍ਰਾਹਕ ਅਜਿਹੇ ਸ਼ੁਲਕਾਂ ਦੇ ਭੁਗਤਾਨ ਸਹਿਤ ਸਾਰੇ ਸ਼ੁਲਕ ਦੇ ਭੁਗਤਾਨ ਵਿੱਚ ਸਮਰੱਥ ਹੋਵੇਗਾ, ਜੋ ਉਸ ਨੇ ਸੈਕੰਡਰੀ ਗ੍ਰਾਹਕ ਤੋਂ ਵਸੂਲੇ ਹੋਣ।
∙ ਗ੍ਰਾਹਕ ਨੂੰ ਹਰ ਮਦ ਵਿੱਚ ਵਿਅਕਤੀਗਤ ਰੂਪ ਤੋਂ ਸ਼ੁਲਕ ਚੋਣ ਅਤੇ ਭੁਗਤਾਨ ਦੀ ਆਗਿਆ ਦਿੱਤੀ ਜਾਏਗੀ।
ਪ੍ਰਣਾਲੀ ਉਪਲੱਬਧ ਵੱਖ-ਵੱਖ ਸਾਧਨਾਂ ਦੇ ਮਾਧਿਅਮ ਨਾਲ ਭੁਗਤਾਨ ਚੋਣ ਜਾ ਅਧਿਕਾਰਿਤ ਕਰਨ ਲਈ ਗ੍ਰਾਹਕ ਨੂੰ ਪੇਮੈਂਟ ਗੇਟਵੇ ਪੇਜ ‘ਤੇ ਲੈ ਜਾਏਗੀ।
∙ ਇੱਕ ਵਾਰ ਅਥਾਰਿਟੀ ਮਿਲਣ ਦੇ ਬਾਅਦ ਗ੍ਰਾਹਕ ਭੁਗਤਾਨ ਕਰਦਾ ਹੈ ਅਤੇ ਸਫਲ ਭੁਗਤਾਨ ਹੋਣ ‘ਤੇ ਗ੍ਰਾਹਕ ਸਿੱਧੇ ਭੁਗਤਾਨ ਐਪਲੀਕੇਸ਼ਨ ‘ਤੇ ਪਹੁੰਚ ਜਾਏਗਾ ਅਤੇ ਪ੍ਰਣਾਲੀ ਐੱਫਓਆਈਐੱਸ/ਟੀਐੱਮਐੱਸ ਐਪਲੀਕੇਸ਼ਨ ਵਿੱਚ ਭੁਗਤਾਨ ਦਾ ਵੇਰਵਾ ਦਰਜ ਹੋ ਜਾਏਗਾ ਅਤੇ ਉਹ ਹੋਰ ਭੁਗਤਾਨ ਕਰ ਸਕਦਾ ਹੈ।
∙ ਇੱਕ ਵਾਰ ਸਫਲ ਭੁਗਤਾਨ ਹੋਣ ‘ਤੇ, ਇਸ ਦਾ ਗ੍ਰਾਹਕ ਦੇ ਡੈਸ਼ਬੋਰਡ ‘ਤੇ ਉਲੇਖ ਹੋ ਜਾਏਗਾ।
∙ ਰੇਲਵੇ ਪ੍ਰਾਪਤੀ/ਧਨ ਪ੍ਰਾਪਤੀ ਅਤੇ ਸੰਬੰਧਿਤ ਜੀਐੱਸਟੀ ਇਨਵਾਇਸ ਜਾਰੀ ਹੋ ਜਾਵੇਗੀ ਅਤੇ ਦਿਸ਼ਾ-ਨਿਰਦੇਸ਼ਾਂ ਦੇ ਤਹਿਤ ਐਪਲੀਕੇਸ਼ਨ ਦੇ ਨਾਲ ਹੀ ਰਜਿਸਟ੍ਰੇਸ਼ਨ ਈ-ਮੇਲ ‘ਤੇ ਪੀਡੀਐੱਫ ਫਾਈਲ ਦੇ ਰੂਪ ’ਤੇ ਇਸ ਨੂੰ ਗ੍ਰਾਹਕ ਦੇ ਨਾਲ ਸਾਂਝਾ ਕਰ ਦਿੱਤਾ ਜਾਵੇਗਾ।
• ਪ੍ਰਣਾਲੀ ਵਿੱਚ ਇੱਕ ਪ੍ਰਾਵਧਾਨ ਹੋਣਾ ਚਾਹੀਦਾ ਹੈ, ਜਿੱਥੇ ਗ੍ਰਾਹਕ ਆਪਣੇ ਸਾਹਮਣੇ ਆਈਆਂ ਸਮੱਸਿਆਵਾਂ / ਮੁੱਦੇ ਸਾਂਝਾ ਕਰ ਸਕਦਾ ਹੈ ਅਤੇ ਸਮਾਂਬੱਧ ਤਰੀਕੇ ਨਾਲ ਉਨ੍ਹਾਂ ਦਾ ਰੇਲਵੇ ਮੰਡਲਾਂ / ਸੀਆਰਆਈਐੱਸ/ ਐੱਫਓਆਈਐੱਸ ਦੁਆਰਾ ਸਮਾਧਾਨ ਕੱਢਿਆ ਜਾ ਸਕੇਗਾ।
ਜ਼ਰੂਰਤ ਦੀ ਸਥਿਤੀ ਵਿੱਚ:
∙ ਫਿਰ ਤੋਂ ਭੁਗਤਾਨ ‘ਤੇ ਪ੍ਰਣਾਲੀ ਕਾਰਵਾਈ ਤੋਂ ਪਹਿਲੇ ਪੇਮੈਂਟ ਗੇਟਵੇ ਨਾਲ ਪਿਛਲੇ ਲੈਣ ਦੇਣ ਦੀ ਸਥਿਤੀ ਦੀ ਜਾਂਚ ਕਰੇਗੀ।
• ਪਿਛਲਾ ਲੈਣ-ਦੇਣ ਸਫਲ ਹੋਣ ਦੀ ਸਥਿਤੀ ਵਿੱਚ, ਪ੍ਰਣਾਲੀ ਸੰਬੰਧਿਤ ਲੈਣ ਦੇਣ ਦੇ ਸਫਲ ਲੈਣ ਦੇਣ ਦੀ ਸਥਿਤੀ ਨੂੰ ਦਰਜ਼ ਕਰੇਗੀ ਅਤੇ ਭੁਗਤਾਨ ਲਈ ਅੱਗੇ ਕਾਰਵਾਈ ਕੀਤੇ ਬਿਨਾ ਰੇਲਵੇ ਪ੍ਰਾਪਤੀ/ ਧਨ ਪ੍ਰਾਪਤੀ / ਜੀਐੱਸਟੀ ਇਨਵਾਇਸ ਜਾਰੀ ਕਰ ਦਿੱਤੀ ਜਾਵੇਗੀ ।
• ਅਗਰ ਪਿਛਲਾ ਲੈਣ -ਦੇਣ ਸਫਲ ਨਹੀਂ ਹੋਇਆ ਸੀ ਤਾਂ ਪ੍ਰਣਾਲੀ ਨਵੇਂ ਕਲੈਕਸ਼ਨ ਲੈਣ-ਦੇਣ ਦੇ ਨਾਲ ਅੱਗੇ ਵਧੇਗੀ।
• ਮਿਲਾਨ ਦੇ ਬਾਅਦ , ਅਗਰ ਐੱਫਓਆਈਐੱਸ/ ਟੀਐੱਮਐੱਸ ਵਿੱਚ ਕੋਈ ਲੈਣ ਦੇਣ ਨਾਕਾਮ ਦਰਜ਼ ਹੁੰਦਾ ਹੈ, ਲੇਕਿਨ ਗ੍ਰਾਹਕ ਦੇ ਖਾਤੇ ਤੋਂ ਧਨ ਰਾਸ਼ੀ ਕਟ ਜਾਂਦੀ ਹੈ ਫਿਰ ਲੈਣ-ਦੇਣ ਦੀ ਰਾਸ਼ੀ ਪ੍ਰਣਾਲੀ ਦੁਆਰਾ ਆਪਣੇ ਆਪ ਹੀ ਵਾਪਸ ਕਰ ਦਿੱਤੀ ਜਾਂਦੀ ਹੈ।
-
ਗ੍ਰਾਹਕ / ਸੈਕੰਡਰੀ ਗ੍ਰਾਹਕ ਦੇ ਔਨਲਾਈਨ ਭੁਗਤਾਨ ਪ੍ਰਣਾਲੀ ਦੇ ਰਾਹੀਂ ਭੁਗਤਾਨ ਵਿੱਚ ਸਮਰੱਥ ਨਹੀਂ ਹੋਣ ਜਾਂ ਕਿਸੇ ਆਪਾਤ ਸਥਿਤੀ ਵਿੱਚ ਔਨਲਾਈਨ ਭੁਗਤਾਨ ਪ੍ਰਣਾਲੀ ਰਾਹੀਂ ਭੁਗਤਾਨ ਦੀ ਸਥਿਤੀ /ਭੁਗਤਾਨ ਦੇ ਇਛੁੱਕ ਨਹੀਂ ਹੋਣ ‘ਤੇ , ਉਹ ਡ੍ਰਾਫਟ / ਚੈੱਕ / ਨਗਦੀ ਰਾਹੀਂ ਭੁਗਤਾਨ ਕਰ ਸਕਦੇ ਹਨ , ਕਿਉਂਕਿ ਟਰਮੀਨਲ ‘ਤੇ ਵੀ ਇਹੀ ਸਥਿਤੀ ਹੋ ਸਕਦੀ ਹੈ।
ਔਨਲਾਈਨ ਰਿਫੰਡ ਦੀ ਪ੍ਰਕਿਰਿਆ:
ਨਿਮਨ ਲਿਖਤ ਮਾਮਲਿਆਂ ਵਿੱਚ ਔਨਲਾਈਨ ਪ੍ਰਣਾਲੀ ਦੇ ਮਾਧਿਅਮ ਰਾਹੀ ਬੈਂਕ ਦੁਆਰਾ ਪ੍ਰਾਪਤ ਭੁਗਤਾਨ ਨਾਲ ਬੈਂਕ ਦੁਆਰਾ ਔਨਲਾਈਨ ਰਿਫੰਡ ਕੀਤਾ ਜਾਏਗਾ।
-
ਡਬਲਿਊਆਰਐੱਫ ਦਾ ਰਿਫੰਡ : ਔਨਲਾਈਨ ਦੁਆਰਾ ਸੰਗ੍ਰਹਿਤ ਡਬਲਿਊਆਰਐੱਫ ਦੇ ਰਿਫੰਡ ਲਈ, ਐੱਫਓਆਈਐੱਸ ਡਬਲਿਊਆਰਐੱਫ ਰਿਫੰਡ ਦੀ ਨੀਤੀ ਦੇ ਤਹਿਤ ਇੱਕ ਰਿਫੰਡ ਫਾਇਲ ਜਾਰੀ ਕਰੇਗਾ ਅਤੇ ਉਸ ਨੂੰ ਪਾਰਟੀ ਭੁਗਤਾਨ ਦੀ ਵਿਵਸਥਾ ਲਈ ਐੱਸਬੀਆਈ ਇਸ ਨੂੰ ਭੇਜਿਆ ਜਾਵੇਗਾ ( ਜਿਵੇਂ ਪੀਆਰਐੱਸ ਨੂੰ ਰਿਫੰਡ)/ ਯੂਪੀਆਈ ਦੇ ਮਾਧਿਅਮ ਰਾਹੀਂ ਬੁੱਕ ਯੂਟੀਐੱਸ ਟਿਕਟਾਂ ਦੇ ਮਾਮਲੇ ਵਿੱਚ ਕੀਤਾ ਗਿਆ ਹੈ) ਰਿਫੰਡ ਸੂਚੀ ਨਾਲ ਸੰਬੰਧਿਤ ਮੂਲ ਸਟੇਸ਼ਨ ਦੁਆਰਾ ਰਿਫੰਡ ਵਾਉਚਰ ਦੇ ਰੂਪ ਵਿੱਚ ਲਿਆ ਜਾਵੇਗਾ । ਇਹ ਰਿਫੰਡ ਵਾਉਚਰ ਉਹ ਹੀ ਖਾਤੇ ਦਾ ਭਾਗ ਹੋਵੇਗਾ, ਜਿਸ ਨੂੰ ਆਵਾਜਾਈ ਖਾਤਾ ਦਫ਼ਤਰ ਐੱਫਓਆਈਐੱਸ ਵਿੱਚ ਜਮ੍ਹਾਂ ਔਨਲਾਈਨ ਉਹ ਹੀ ਖਾਤੇ ਦੇ ਮਾਧਿਅਮ ਰਾਹੀਂ ਦੇਖਿਆ ਜਾ ਸਕਦਾ ਹੈ।
-
ਪਰਿਚਾਲਨ ਸੰਬੰਧੀ ਵਜ੍ਹਾਂ ਦੇ ਚਲਦੇ ਘੱਟ ਦੂਰੀ ਲਈ ਡਾਈਵਰਜਨ ਦੀ ਸਥਿਤੀ ਵਿੱਚ ਭਾੜੇ ਦਾ ਰਿਫੰਡ: ਰੇਲਵੇ ਖਾਤੇ ‘ਤੇ ਡਾਈਵਰਜਨ ‘ਤੇ ਛੋਟੀ ਦੂਰੀ ਲਈ ਡਿਲੀਵਰੀ ਦੀ ਸਥਿਤੀ ਵਿੱਚ ਜਿਸ ਦੇ ਲਈ ਔਨਲਾਈਨ ਭੁਗਤਾਨ ਕੀਤਾ ਗਿਆ ਹੈ , ਸੁਪਰਸੇਸ਼ਨ ਆਰਆਰ ਜਾਰੀ ਹੋਣ ‘ਤੇ ਐੱਫਓਆਈਐੱਸ ਦੁਆਰਾ ਰਿਫੰਡ ਦਿੱਤਾ ਜਾਵੇਗਾ। ਐੱਫਓਆਈਐੱਸ ਇੱਕ ਰਿਫੰਡ ਫਾਈਲ ਜਾਰੀ ਕਰੇਗਾ ਅਤੇ ਪਾਰਟੀ ਨੂੰ ਭੁਗਤਾਨ ਦੀ ਵਿਵਸਥਾ ਲਈ ਐੱਸਬੀਆਈ ਨੂੰ ਭੇਜੇਗਾ (ਜਿਵੇਂ ਪੀਆਰਐੱਸ ਨੂੰ ਰਿਫੰਡ/ ਯੂਪੀਆਈ ਦੇ ਮਾਧਿਅਮ ਰਾਹੀਂ ਬੁੱਕ ਯੂਟੀਐੱਸ ਟਿਕਟਾਂ ਦੇ ਮਾਮਲੇ ਵਿੱਚ ਕੀਤਾ ਗਿਆ ਹੈ) ਰਿਫੰਡ ਸੂਚੀ ਨੂੰ ਸੰਬੰਧਿਤ ਮੂਲ ਸਟੇਸ਼ਨ ਦੁਆਰਾ ਰਿਫੰਡ ਵਾਉਚਰ ਦੇ ਰੂਪ ਵਿੱਚ ਲਿਆ ਜਾਵੇਗਾ। ਇਹ ਰਿਫੰਡ ਵਾਉਚਰ ਉਹ ਹੀ ਖਾਤੇ ਦਾ ਭਾਗ ਹੋਵੇਗਾ, ਜਿਸ ਨੂੰ ਆਵਾਜਾਈ ਖਾਤਾ ਦਫ਼ਤਰ ਐੱਫਓਆਈਐੱਸ ਵਿੱਚ ਜਮ੍ਹਾਂ ਔਨਲਾਈਨ ਉਹ ਹੀ ਖਾਤੇ ਦੇ ਮਾਧਿਅਮ ਰਾਹੀਂ ਦੇਖਿਆ ਜਾ ਸਕਦਾ ਹੈ।
• ਵਿਲੰਬ ਸ਼ੁਲਕ ਅਤੇ ਵਹਾਰਫੇਜ ਦਾ ਰਿਫੰਡ : ਔਨਲਾਈਨ ਭੁਗਤਾਨ ਪ੍ਰਣਾਲੀ ਦੇ ਮਾਧਿਅਮ ਰਾਹੀਂ ਸੰਗ੍ਰਹਿਤ ਵਿਲੰਬ ਸ਼ੁਲਕ ਅਤੇ ਵਹਾਰਫੇਜ ਦੇ ਰਿਫੰਡ ਲਈ , ਮਾਲ ਲਿਪਿਕ ਸਮਰੱਥਾ ਅਥਾਰਿਟੀ ਦੁਆਰਾ ਦਿੱਤੀ ਗਈ ਛੋਟ ਦੇ ਅਧਾਰ ‘ਤੇ ਇੱਕ ਭੁਗਤਾਨ ਆਦੇਸ਼ ਜਾਰੀ ਕਰੇਗਾ ਅਤੇ ਅਧਿਕਾਰ ਸੰਖਿਆ ਅਤੇ ਐੱਫਓਆਈਐੱਸ ਵਿੱਚ ਮਿਤੀ ਜਿਵੇਂ ਅਥਾਰਿਟੀ ਵੇਰਵਾ ਹਾਸਲ ਕਰੇਗਾ। ਭੁਗਤਾਨ ਆਦੇਸ਼ ਦੇ ਅਧਾਰ ‘ਤੇ ਐੱਫਓਆਈਐੱਸ ਇੱਕ ਰਿਫੰਡ ਫਾਇਲ ਜਾਰੀ ਕਰੇਗਾ ਅਤੇ ਉਸ ਨੂੰ ਪਾਰਟੀ ਭੁਗਤਾਨ ਦੀ ਵਿਵਸਥਾ ਲਈ ਐੱਸਬੀਆਈ ਨੂੰ ਭੇਜੇਗਾ (ਜਿਵੇਂ ਪੀਆਰਐੱਸ ਨੂੰ ਰਿਫੰਡ/ ਯੂਪੀਆਈ ਦੇ ਮਾਧਿਅਮ ਰਾਹੀਂ ਬੁੱਕ ਯੂਟੀਐੱਸ ਟਿਕਟਾਂ ਦੇ ਮਾਮਲੇ ਵਿੱਚ ਕੀਤਾ ਗਿਆ ਹੈ) ਰਿਫੰਡ ਸੂਚੀ ਨੂੰ ਸੰਬੰਧਿਤ ਸਟੇਸ਼ਨ ਦੁਆਰਾ ਰਿਫੰਡ ਵਾਉਚਰ ਦੇ ਰੂਪ ਵਿੱਚ ਲਿਆ ਜਾਵੇਗਾ। ਇਹ ਰਿਫੰਡ ਵਾਉਚਰ ਉਹ ਹੀ ਖਾਤੇ ਦਾ ਭਾਗ ਹੋਵੇਗਾ, ਜਿਸ ਨੂੰ ਆਵਾਜਾਈ ਖਾਤਾ ਦਫ਼ਤਰ ਐੱਫਓਆਈਐੱਸ ਵਿੱਚ ਜਮ੍ਹਾਂ ਔਨਲਾਈਨ ਉਹ ਹੀ ਖਾਤੇ ਦੇ ਮਾਧਿਅਮ ਰਾਹੀਂ ਦੇਖਿਆ ਜਾ ਸਕਦਾ ਹੈ।
ਮਿਲਾਨ ਦੀ ਪ੍ਰਕਿਰਿਆ:
ਟੀ+1 ਯਾਨੀ ਲੈਣ ਦੇਣ ( ਸੰਗ੍ਰਹਿ ਅਤੇ ਰਿਫੰਡ ) ਦੇ ਅਗਲੇ ਦਿਨ , ਭੁਗਤਾਨ ਗੇਟਵੇ ਪ੍ਰਣਾਲੀ ਇੱਕ ਐੱਫਓਆਈਐੱਸ/ਟੀਐੱਮਐੱਸ ਪ੍ਰਣਾਲੀ ਨੂੰ ਇੱਕ ਰਿਪੋਰਟ ਉਪਲੱਬਧ ਕਰਾਏਗੀ, ਜਿਸ ਦੇ ਨਾਲ ਸਫਲ ਲੈਣ-ਦੇਣ ਦੀ ਸੂਚੀ ਸ਼ਾਮਲ ਹੋਵੇਗੀ ।
∙ ਮਿਲਾਨ ਦੇ ਬਾਅਦ ਗ੍ਰਾਹਕ ਦੇ ਖਾਤੇ ਤੋਂ ਦੋ ਵਾਰ ਨਿਕਾਸੀ ਜਾਂ ਭੁਗਤਾਨ ਵਿੱਚ ਕਟੌਤੀ ਵਰਗੀ ਕੋਈ ਵਿਸੰਗਤੀ ਹੋਣ ਦੀ ਲੇਕਿਨ ਐੱਫਓਆਈਐੱਸ / ਟੀਐੱਮਐੱਸ ਪ੍ਰਣਾਲੀ ਵਿੱਚ ਨਿਪਟਾਰਾ ਨਾ ਹੋਣ ‘ਤੇ, ਰੇਲਵੇ ਮੰਡਲ ਨੂੰ ਪ੍ਰਕਿਰਿਆ ਦਾ ਪਾਲਣ ਕਰਦੇ ਹੋਏ ਗ੍ਰਾਹਕ ਨੂੰ ਲੈਣ-ਦੇਣ ਰਿਫੰਡ ਕਰਨਾ ਹੋਵੇਗਾ।
ਇਹ ਖੁਸ਼ੀ ਦੀ ਗੱਲ ਹੋ ਸਕਦੀ ਹੈ ਕਿ ਵਰਤਮਾਨ ਵਿੱਚ ਇਲੈਕਟ੍ਰੌਨਿਕ ਭੁਗਤਾਨ ਪ੍ਰਣਾਲੀ ਭਾੜੇ ਦੇ ਸੰਗ੍ਰਹਿ ਲਈ ਲਾਗੂ ਹੈ, ਜਿੱਥੇ ਸਾਰੇ ਵੱਡੇ ਅਤੇ ਨਿਯਮਿਤ ਗ੍ਰਾਹਕ ਕਵਰ ਕੀਤੇ ਜਾਂਦੇ ਹਨ । ਹਾਲਾਂਕਿ , ਬਿਨਾ ਕਾਰਨਾਂ ਗ੍ਰਾਹਕ ਪਾਰੰਪਰਿਕ ਸਾਧਨਾਂ ਦੇ ਮਾਧਿਅਮ ਰਾਹੀਂ ਭਾੜਾ ਸ਼ੁਲਕ ਦਾ ਭੁਗਤਾਨ ਕਰਦੇ ਹਨ। ਇਸ ਦੇ ਇਲਾਵਾ, ਸਹਾਇਕ ਸ਼ੁਲਕਾਂ (ਵੈਗਨ ਰਜਿਸਟ੍ਰੇਸ਼ਨ ਸ਼ੁਲਕ , ਵਿਲੰਬ ਸ਼ੁਲਕ, ਵਹਾਰਫੇਜ, ਸਾਈਡਿੰਗ ਸ਼ੁਲਕ, ਸ਼ੰਟਿੰਗ ਸ਼ੁਲਕ ਆਦਿ ) ਦਾ ਭੁਗਤਾਨ ਪਾਰੰਪਰਿਕ ਸਾਧਨਾਂ ਤੋਂ ਕੀਤਾ ਜਾਂਦਾ ਹੈ।
****
ਡੀਜੇਐੱਨ/ਐੱਮਕੇਵੀ
(Release ID: 1715931)
ਵਿਜ਼ੀਟਰ ਕਾਊਂਟਰ : 191