PIB Headquarters

ਕੋਵਿਡ-19 ਬਾਰੇ ਪੀਆਈਬੀ ਦਾ ਰੋਜ਼ਾਨਾ ਬੁਲੇਟਿਨ

Posted On: 03 MAY 2021 5:51PM by PIB Chandigarh

 

C:\Users\user\Desktop\narinder\2021\April\7 april\image002855I.pngC:\Users\user\Desktop\narinder\2021\April\7 april\image00102T2.jpg

 

  • ਲਗਾਤਾਰ ਵਾਧੇ ਦੇ ਰੁਝਾਨ ਨੂੰ ਦਰਸਾਉਂਦੇ ਹੋਏ, ਪਿਛਲੇ 24 ਘੰਟਿਆਂ ਦੌਰਾਨ 3 ਲੱਖ ਤੋਂ ਵੱਧ ਰਿਕਵਰੀ ਦੇ ਮਾਮਲੇ ਦਰਜ

  • ਪ੍ਰਧਾਨ ਮੰਤਰੀ ਨੇ ਕੋਵਿਡ-19 ਖ਼ਿਲਾਫ਼ ਲੜਨ ਲਈ ਮੈਡੀਕਲ ਪਰਸੋਨਲ ਦੀ ਉਪਲਬਧਤਾ ਨੂੰ ਉਤਸ਼ਾਹਿਤ ਕਰਨ ਲਈ ਮਹੱਤਵਪੂਰਨ ਫੈਸਲਿਆਂ ਨੂੰ ਪ੍ਰਵਾਨਗੀ ਦਿੱਤੀ

  • ਸਦੀ ਦੀ ਸਭ ਤੋਂ ਵੱਡੀ ਚੁਣੌਤੀ ਦਾ ਸਾਹਮਣਾ ਕਰਦੇ ਹੋਏ , 20 ਆਕਸੀਜਨ ਐਕਸਪ੍ਰੈੱਸ ਨੇ ਆਪਣੀ ਯਾਤਰਾ ਪੂਰੀ ਕੀਤੀ , 76 ਟੈਂਕਰ ਵਿੱਚ 1125 ਮੀਟ੍ਰਿਕ ਟਨ (ਲਗਭਗ) ਐੱਲਐੱਮਓ ਪਹੁੰਚਾਇਆ

  • ਵਿਦੇਸ਼ਾਂ ਤੋਂ ਮਿਲਣ ਵਾਲੇ ਵਿਸ਼ੇਸ਼ ਕੋਵਿਡ-19 ਰਾਹਤ ਸਮੱਗਰੀ ਦੇ ਦਾਨ ਦੀ ਦਰਾਮਦ ਤੇ ਆਈ ਜੀ ਐੱਸ ਟੀ ਦੀ ਆਰਜ਼ੀ ਛੂਟ ਦਿੱਤੀ ਗਈ

 

#Unite2FightCorona

#IndiaFightsCorona

 

 

 C:\Users\user\Desktop\narinder\2021\April\12 April\image005XAYO.jpg

 

ਲਗਾਤਾਰ ਵਾਧੇ ਦੇ ਰੁਝਾਨ ਨੂੰ ਦਰਸਾਉਂਦੇ ਹੋਏ, ਪਿਛਲੇ 24 ਘੰਟਿਆਂ ਦੌਰਾਨ 3 ਲੱਖ ਤੋਂ ਵੱਧ ਰਿਕਵਰੀ ਦੇ ਮਾਮਲੇ ਦਰਜ

  • ਦੇਸ਼ ਭਰ ਵਿੱਚ ਕਰਵਾਏ ਗਏ ਕੋਵਿਡ ਟੈਸਟਾਂ ਦੀ ਗਿਣਤੀ ਅੱਜ ਤਕ 29.16 ਕਰੋੜ ਨੂੰ ਪਾਰ ਕਰ ਗਈ ਹੈ। ਅੱਜ ਦੀ ਤਾਰੀਖ ਤੱਕ 29,16,47,037 ਟੈਸਟ ਮੁੰਕਮਲ ਕੀਤੇ ਗਏ ਹਨ। ਭਾਰਤ ਵਿੱਚ ਸਿਹਤਯਾਬੀ ਦੀ ਗਿਣਤੀ ਅੱਜ 1,62,93,003 'ਤੇ ਪਹੁੰਚ ਗਈ ਹੈ।

  • ਰਾਸ਼ਟਰੀ ਪੱਧਰ 'ਤੇ ਕੁੱਲ ਮੌਤ ਦਰ  ਘਟ ਰਹੀ ਹੈ ਅਤੇ ਮੌਜੂਦਾ ਸਮੇਂ ਵਿੱਚ ਇਹ 1.10 ਫ਼ੀਸਦ 'ਤੇ ਖੜੀ ਹੈ ਅਤੇ ਨਿਰੰਤਰ ਘਟ ਰਹੀ ਹੈ।

  • 3 ਰਾਜਾਂ /ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵੱਲੋਂ ਕੋਵਿਡ-19 ਕਾਰਨ ਬੀਤੇ 24 ਘੰਟਿਆਂ ਦੌਰਾਨ ਮੌਤ ਦਾ ਕੋਈ ਵੀ ਨਵਾਂ ਮਾਮਲਾ ਦਰਜ  ਨਹੀਂ ਕੀਤਾ ਗਿਆ ਹੈ।

  • ਇਹ ਹਨ -  ਦਮਨ ਤੇ ਦਿਊ ਅਤੇ ਦਾਦਰ ਤੇ ਨਗਰ ਹਵੇਲੀ, ਲਕਸ਼ਦੀਪ, ਅਤੇ ਅਰੁਣਾਚਲ ਪ੍ਰਦੇਸ਼।

https://pib.gov.in/PressReleseDetail.aspx?PRID=1714975

 

ਭਾਰਤ ਸਰਕਾਰ ਨੇ ਹੁਣ ਤੱਕ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ 16.54 ਕਰੋੜ ਵੈਕਸੀਨ ਖੁਰਾਕਾਂ ਮੁਫ਼ਤ ਵਿੱਚ ਮੁਹੱਈਆ ਕਰਵਾਈਆਂ ਹਨ

ਭਾਰਤ ਸਰਕਾਰ ਵੱਲੋਂ ਹੁਣ ਤੱਕ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਮੁਫ਼ਤ 16.54 ਕਰੋੜ ਟੀਕਾਕਰਨ ਖੁਰਾਕਾਂ (16,54,93,410) ਮੁਹੱਈਆ ਕਰਵਾਈਆਂ ਗਈਆਂ ਹਨ। ਕੁੱਲ ਖ਼ਪਤ ਵਿੱਚ ਖਰਾਬ ਹੋਈਆਂ ਖੁਰਾਕਾਂ ਵੀ ਸ਼ਾਮਲ ਹਨ। ਇਹਨਾਂ ਵਿੱਚੋਂ ਵਰਤੋਂ ਵਿੱਚ ਆਈਆਂ ਖੁਰਾਕਾਂ ਦੀ ਗਿਣਤੀ 15,79,21,537 (ਅੱਜ ਸਵੇਰੇ 8 ਵਜੇ ਉਪਲਬਧ ਅੰਕੜਿਆਂ ਅਨੁਸਾਰ) ਬਣਦੀ ਹੈ। 75 ਲੱਖ ਤੋਂ ਵੀ ਜ਼ਿਆਦਾ ਕੋਵਿਡ ਟੀਕਾਕਰਨ ਖੁਰਾਕਾਂ ( 75,71,873) ਅਜੇ ਵੀ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਕੋਲ ਪ੍ਰਬੰਧਨ ਲਈ ਉਪਲਬਧ ਹਨ। ਇਸ ਤੋਂ ਇਲਾਵਾ, ਅਗਲੇ ਤਿੰਨ ਦਿਨਾਂ ਦੌਰਾਨ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਇਹਨਾਂ ਤੋਂ ਇਲਾਵਾ 59 ਲੱਖ ਤੋਂ ਵੀ ਜ਼ਿਆਦਾ (59,70,670) ਟੀਕਾਕਰਨ ਦੀਆਂ ਖੁਰਾਕਾਂ ਦਿੱਤੀਆਂ ਜਾਣਗੀਆਂ।

https://pib.gov.in/PressReleseDetail.aspx?PRID=1714975

 

ਪ੍ਰਧਾਨ ਮੰਤਰੀ ਨੇ ਕੋਵਿਡ-19 ਖ਼ਿਲਾਫ਼ ਲੜਨ ਲਈ ਮੈਡੀਕਲ ਪਰਸੋਨਲ ਦੀ ਉਪਲਬਧਤਾ ਨੂੰ ਉਤਸ਼ਾਹਿਤ ਕਰਨ ਲਈ ਮਹੱਤਵਪੂਰਨ ਫੈਸਲਿਆਂ ਨੂੰ ਪ੍ਰਵਾਨਗੀ ਦਿੱਤੀ

ਪ੍ਰਧਾਨ ਮੰਤਰੀ ਨੇ ਅੱਜ ਦੇਸ਼ ਵਿੱਚ ਕੋਵਿਡ-19 ਮਹਾਮਾਰੀ ਨਾਲ ਨਜਿਠਣ ਲਈ ਲੋੜੀਂਦੇ ਮਾਨਵ ਸੰਸਾਧਨਾਂ ਦੀ ਵੱਧ ਰਹੀ ਜ਼ਰੂਰਤ ਦਾ ਜਾਇਜ਼ਾ ਲਿਆ। ਕੋਵਿਡ ਡਿਊਟੀ ਵਿੱਚ ਮੈਡੀਕਲ ਪਰਸੋਨਲ ਦੀ ਉਪਲਬਧਤਾ ਵਿੱਚ ਮਹੱਤਵਪੂਰਨ ਵਾਧਾ ਕਰਨ ਲਈ ਬਹੁਤ ਸਾਰੇ ਮਹੱਤਵਪੂਰਨ ਫੈਸਲੇ ਲਏ ਗਏ।

https://pib.gov.in/PressReleseDetail.aspx?PRID=1714975

 

ਸਦੀ ਦੀ ਸਭ ਤੋਂ ਵੱਡੀ ਚੁਣੌਤੀ ਦਾ ਸਾਹਮਣਾ ਕਰਦੇ ਹੋਏ , 20 ਆਕਸੀਜਨ ਐਕਸਪ੍ਰੈੱਸ ਨੇ ਆਪਣੀ ਯਾਤਰਾ ਪੂਰੀ ਕੀਤੀ, 76 ਟੈਂਕਰ ਵਿੱਚ 1125 ਮੀਟ੍ਰਿਕ ਟਨ ( ਲਗਭਗ ) ਐੱਲਐੱਮਓ ਪਹੁੰਚਾਇਆ

ਸਾਰੀਆਂ ਰੁਕਾਵਟਾਂ ’ਤੇ ਕਾਬੂ ਪਾਉਣ  ਦੇ ਨਾਲ ਨਵੇਂ ਹੱਲ ਲੱਭਦੇ ਹੋਏ ਭਾਰਤੀ ਰੇਲ ਦੇਸ਼ ਭਰ  ਦੇ ਕਈ ਰਾਜਾਂ ਵਿੱਚ ਤਰਲ ਮੈਡੀਕਲ ਆਕਸੀਜਨ  (ਐੱਲਐੱਮਓ)  ਪਹੁੰਚਾ ਕੇ  ਰਾਹਤ ਪ੍ਰਦਾਨ ਕਰਨ ਦੀ ਆਪਣੀ ਯਾਤਰਾ ਜਾਰੀ ਰੱਖੀ ਹੋਈ ਹੈ।  ਹੁਣ ਤੱਕ ਭਾਰਤੀ ਰੇਲ ਨੇ ਦੇਸ਼ ਭਰ  ਦੇ ਕਈ ਰਾਜਾਂ ਵਿੱਚ 76 ਟੈਂਕਰਾਂ ਵਿੱਚ 1125 ਐੱਮਟੀ  (ਲਗਭਗ)  ਐੱਲਐੱਮਓ ਪਹੁੰਚਾਏ ਹਨ।  20 ਆਕਸੀਜਨ ਐਕਸਪ੍ਰੈੱਸ ਨੇ ਆਪਣੀ ਯਾਤਰਾ ਪੂਰੀ ਕਰ ਲਈ ਹੈ ਅਤੇ ਸੱਤ ਹੋਰ ਲੋਡਿਡ ਆਕਸੀਜਨ ਐਕਸਪ੍ਰੈੱਸ 27 ਟੈਂਕਰਾਂ ਵਿੱਚ 422 ਐੱਮਟੀ  (ਲਗਭਗ)  ਐੱਲਐੱਮਓ ਲੈ ਜਾ ਰਹੀਆਂ ਹਨ।  ਭਾਰਤੀ ਰੇਲ ਕੋਸ਼ਿਸ਼ ਕਰ ਰਿਹਾ ਹੈ ਕਿ ਮੰਗ ਕਰਨ ਵਾਲੇ ਰਾਜਾਂ ਨੂੰ ਘੱਟ ਤੋਂ ਘੱਟ ਸਮੇਂ ਵਿੱਚ ਅਧਿਕ ਤੋਂ ਅਧਿਕ ਐੱਲਐੱਮਓ ਪਹੁੰਚਾਇਆ ਜਾ ਸਕੇ। 

https://pib.gov.in/PressReleseDetail.aspx?PRID=1714975

 

ਆਯੁਸ਼ ਮੰਤਰਾਲੇ ਨੇ ਦੇਸ਼ ਭਰ ਵਿੱਚ ਆਯੁਸ਼ 64 ਦੀ ਉਪਲਬੱਧਤਾ ਵਧਾਉਣ ਲਈ ਕਦਮ ਚੁੱਕੇ ਹਨ

ਪੋਲੀਹਰਬਲ ਦਵਾਈ ਆਯੁਸ਼ 64 ਕਲੀਨਿਕਲ ਤਜ਼ਰਬਿਆਂ ਵਿੱਚ ਕੋਵਿਡ 19 ਦੀ ਹਲਕੇ ਤੋਂ ਦਰਮਿਆਨੇ ਕੇਸਾਂ ਦੇ ਇਲਾਜ ਲਈ ਬਹੁਤ ਲਾਹੇਵੰਦ ਪਾਈ ਗਈ ਹੈਫਿਰ ਤੋਂ ਪ੍ਰਸਤਾਵਿਤ ਆਯੁਸ਼ 64, ਕੋਵਿਡ 19 ਦੇ ਇਲਾਜ ਲਈ ਪੋਲੀਹਰਬਲ ਆਯੁਰਵੇਦਿਕ ਦਵਾਈ ਇਸ ਖੇਤਰ ਵਿੱਚ ਸਭ ਤੋਂ ਮਹੱਤਵਪੂਰਨ ਵਿਕਾਸ ਰਿਹਾ ਹੈ। ਆਯੁਸ਼ 64 ਮੂਲ ਰੂਪ ਵਿੱਚ 1980 ਵਿੱਚ ਮਲੇਰੀਆ ਦੇ ਇਲਾਜ ਲਈ ਵਿਕਸਿਤ ਕੀਤੀ ਗਈ ਸੀ ਅਤੇ ਇਹ ਸਾਰੀਆਂ ਨਿਯਮਿਤ ਲੋੜਾਂ ਅਤੇ ਗੁਣਵਤਾ ਦਵਾਈ ਮਿਆਰਾਂ ਦੀ ਪਾਲਣਾ ਕਰਦੀ ਹੈ।

https://pib.gov.in/PressReleseDetail.aspx?PRID=1714975

 

ਵਿਦੇਸ਼ਾਂ ਤੋਂ ਮਿਲਣ ਵਾਲੇ ਵਿਸ਼ੇਸ਼ ਕੋਵਿਡ—19 ਰਾਹਤ ਸਮੱਗਰੀ ਦੇ ਦਾਨ ਦੀ ਦਰਾਮਦ ਤੇ ਆਈ ਜੀਐੱਸਟੀ ਦੀ ਆਰਜ਼ੀ ਛੋਟ ਦਿੱਤੀ ਗਈ

ਕੇਂਦਰ ਸਰਕਾਰ ਨੇ ਆਪਣੇ ਮਿਤੀ 03 ਮਈ 2021, ਹੁਕਮ ਨੰਬਰ 4/2021 ਰਾਹੀਂ ਕੋਵਿਡ ਰਾਹਤ ਲਈ ਮੁਫ਼ਤ ਵੰਡੀ ਜਾਣ ਵਾਲੀ ਤੇ ਵਿਦੇਸ਼ਾਂ ਤੋਂ ਪ੍ਰਾਪਤ ਹੋਣ ਵਾਲੀ ਦਰਾਮਦ ਉਪਰ ਛੂਟ ਦੇਣ ਲਈ ਹੁਕਮ ਜਾਰੀ ਕੀਤੇ ਹਨ। ਇਹ ਛੋਟ 30 ਜੂਨ 2021 ਤੱਕ ਲਾਗੂ ਰਹੇਗੀ। ਇਨ੍ਹਾਂ ਵਿੱਚ ਉਹ ਵਸਤਾਂ ਵੀ ਆਉਣਗੀਆਂ, ਜੋ ਛੋਟ ਲਈ ਜਾਰੀ ਹਕਮਾਂ ਵੇਲੇ ਕਲੀਅਰ ਨਹੀਂ ਕੀਤੀਆਂ ਗਈਆਂ ਅਤੇ ਅੱਜ ਕਸਟਮ ਵਿਭਾਗ ਕੋਲ ਹੀ ਕਲਿਅਰੈਂਸ ਲਈ ਪਈਆਂ ਹਨ।

https://pib.gov.in/PressReleseDetail.aspx?PRID=1714975

 

 

ਪੀਆਈਬੀ ਫੀਲਡ ਦਫ਼ਤਰਾਂ ਤੋਂ ਇਨਪੁਟ

  • ਕੇਰਲ: ਰਾਜ ਸਰਕਾਰ ਨੇ ਕੋਵਿਡ ਮਾਮਲਿਆਂ ਵਿੱਚ ਹੋਏ ਵਾਧੇ ਦੇ ਮੱਦੇਨਜ਼ਰ ਭਲਕੇ ਤੋਂ ਰਾਜ ਭਰ ਵਿੱਚ ਸਖਤ ਪਾਬੰਦੀਆਂ ਦਾ ਐਲਾਨ ਕਰਦਿਆਂ ਆਦੇਸ਼ ਜਾਰੀ ਕੀਤੇ ਹਨ। ਰਾਜ ਵਿੱਚ ਸਿਰਫ ਜ਼ਰੂਰੀ ਸੇਵਾਵਾਂ ਦੀ ਆਗਿਆ ਹੋਵੇਗੀ। ਪਾਬੰਦੀਆਂ 9 ਮਈ ਤੱਕ ਲਾਗੂ ਰਹਿਣਗੀਆਂ, ਸਾਰੇ ਰਾਜ-ਕੇਂਦਰ ਸਰਕਾਰ ਦੇ ਦਫ਼ਤਰ, ਹੋਰ ਸਵੈ-ਸ਼ਾਸਨ-ਦਫ਼ਤਰ, ਜ਼ਰੂਰੀ ਸੇਵਾ ਵਿਭਾਗ, ਅਧਿਕਾਰੀ ਅਤੇ ਕੋਵਿਡ ਰੋਕੂ ਗਤੀਵਿਧੀਆਂ ਵਿੱਚ ਲੱਗੇ ਲੋਕ ਇਸ ਪਾਬੰਦੀ ਦੇ ਅਧੀਨ ਨਹੀਂ ਆਉਣਗੇ। ਮੈਡੀਕਲ ਆਕਸੀਜਨ ਦੀ ਆਵਾਜਾਈ ਨੂੰ ਯਕੀਨੀ ਬਣਾਇਆ ਜਾਵੇਗਾ। ਰਾਜ ਮੰਤਰੀ ਮੰਡਲ ਨੇ ਅੱਜ ਮੁਲਾਕਾਤ ਕਰਦਿਆਂ ਐਤਵਾਰ ਤੋਂ ਬਾਅਦ ਲੌਕਡਾਊਨ ਲਗਾਉਣ ਬਾਰੇ ਫੈਸਲਾ ਲਿਆ। ਕੇਰਲ ਵਿੱਚ ਕੱਲ੍ਹ ਕੋਵਿਡ ਦੇ 31,950 ਕੇਸ ਆਏ, ਜਿਸ ਨਾਲ ਕੁੱਲ ਕੇਸ ਵਧ ਕੇ 16,38,769 ਹੋ ਗਏ ਹਨ। ਐਕਟਿਵ ਕੇਸਾਂ ਦੀ ਗਿਣਤੀ 3,39,441 ਹੋ ਗਈ ਹੈ। ਟੈਸਟ ਦੀ ਪਾਜ਼ਿਟਿਵ ਦਰ 28.37 ਫ਼ੀਸਦੀ ਸੀ। ਮਰਨ ਵਾਲਿਆਂ ਦੀ ਗਿਣਤੀ ਵਧ ਕੇ 5,405 ਹੋ ਗਈ ਹੈ। ਇਸ ਦੌਰਾਨ ਅੱਜ 3353 ਲੋਕਾਂ ਨੇ ਟੀਕੇ ਦੀ ਪਹਿਲੀ ਖੁਰਾਕ ਅਤੇ 8983 ਲੋਕਾਂ ਨੇ ਟੀਕੇ ਦੀ ਦੂਜੀ ਖੁਰਾਕ ਪ੍ਰਾਪਤ ਕੀਤੀ ਹੈ।

  • ਤਮਿਲ ਨਾਡੂ: ਸ਼ਨੀਵਾਰ ਨੂੰ ਤਮਿਲ ਨਾਡੂ ਵਿੱਚ 20768 ਤਾਜ਼ਾ ਕੋਵਿਡ ਮਾਮਲੇ ਆਏ ਅਤੇ 153 ਮੌਤਾਂ ਹੋਈਆਂ; ਰਾਜ ਵਿੱਚ 1,20,444 ਐਕਟਿਵ ਕੇਸ ਸਨ ਜਦੋਂ ਕਿ 17,576 ਮਰੀਜ਼ਾਂ ਨੂੰ ਹਸਪਤਾਲਾਂ ਤੋਂ ਛੁੱਟੀ ਦਿੱਤੀ ਗਈ ਹੈ। ਹੁਣ ਤੱਕ ਰਾਜ ਭਰ ਵਿੱਚ 60,46,284 ਲੋਕਾਂ ਨੂੰ ਟੀਕੇ ਲਗਾਏ ਜਾ ਚੁੱਕੇ ਹਨ, ਜਿਨ੍ਹਾਂ ਵਿੱਚੋਂ 46,79,186 ਲੋਕਾਂ ਨੇ ਪਹਿਲੀ ਖੁਰਾਕ ਪ੍ਰਾਪਤ ਕੀਤੀ ਅਤੇ 13,67,098 ਲੋਕਾਂ ਨੇ ਦੂਜੀ ਖੁਰਾਕ ਪ੍ਰਾਪਤ ਕੀਤੀ ਹੈ। ਚੇਨਈ ਕਾਰਪੋਰੇਸ਼ਨ ਦੇ ਅੰਕੜਿਆਂ ਅਨੁਸਾਰ, ਸ਼ਹਿਰ ਵਿੱਚ 3,03,531 ਵਿਅਕਤੀਆਂ ਨੇ ਰਿਕਵਰ ਕੀਤਾ ਹੈ, ਜੋ ਐਤਵਾਰ ਸਵੇਰ ਤੱਕ 89% ਰਿਕਵਰਡ ਰੇਟ ਹੈ।

  • ਕਰਨਾਟਕ: ਕੱਲ੍ਹ ਰਾਜ ਵਿੱਚ ਕੋਵਿਡ ਦੇ ਤਾਜ਼ਾ 37,733 ਮਾਮਲੇ ਸਾਹਮਣੇ ਆਏ ਅਤੇ 217 ਮੌਤਾਂ ਹੋਈਆਂ ਹਨ। ਰਾਜ ਵਿੱਚ ਕੋਵਿਡ ਦੇ ਕੁੱਲ ਕੇਸਾਂ ਦੀ ਗਿਣਤੀ 16,01,865 ਹੈ ਜਦੋਂ ਕਿ 4,21,436 ਐਕਟਿਵ ਕੇਸ ਹਨ। ਐਤਵਾਰ ਨੂੰ ਰਾਜ ਵਿੱਚ 21,149 ਸਮੇਤ ਕੁੱਲ 11,64,398 ਮਰੀਜ਼ਾਂ ਨੂੰ ਛੁੱਟੀ ਦਿੱਤੀ ਗਈ ਹੈ। ਬੰਗਲੁਰੂ ਸ਼ਹਿਰੀ ਜ਼ਿਲ੍ਹੇ ਵਿੱਚ 21,199 ਤਾਜ਼ਾ ਮਾਮਲੇ ਆਏ ਅਤੇ 64 ਮੌਤਾਂ ਹੋਈਆਂ ਹਨ। ਰਾਜ ਸਰਕਾਰ ਨੇ ਰਾਜ ਦੇ ਕੋਰੋਨਾ ਵਾਇਰਸ ਮਹਾਮਾਰੀ ਨੂੰ ਬਿਹਤਰ ਢੰਗ ਨਾਲ ਲੜਨ ਵਿੱਚ ਸਹਾਇਤਾ ਲਈ ਅੰਤਮ-ਸਾਲ ਦੇ ਮੈਡੀਕਲ ਅਤੇ ਨਰਸਿੰਗ ਵਿਦਿਆਰਥੀਆਂ ਨੂੰ ਸਿਖਲਾਈ ਦੇ ਕੇ ਇੱਕ ਕਾਰਜ ਯੋਜਨਾ ਤਿਆਰ ਕੀਤੀ ਹੈ। ਰਾਜ ਦੇ ਚੋਟੀ ਦੇ ਨਿੱਜੀ ਮੈਡੀਕਲ ਹਸਪਤਾਲਾਂ ਦੇ ਹਿੱਸੇਦਾਰਾਂ ਨਾਲ ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਯੇਦੀਯੁਰੱਪਾ ਦੁਆਰਾ ਲਏ ਗਏ ਫੈਸਲੇ ਅਨੁਸਾਰ, ਸਰਕਾਰ ਕੋਵਿਡ ਡਿਊਟੀ ਲਈ ਅੰਤਮ ਸਾਲ ਦੇ ਨਰਸਿੰਗ, ਫਾਰਮੇਸੀ, ਫਿਜ਼ੀਓਥੈਰੇਪੀ, ਹਸਪਤਾਲ ਪ੍ਰਬੰਧਨ ਦੇ ਵਿਦਿਆਰਥੀਆਂ, ਆਯੁਸ਼ ਡਾਕਟਰਾਂ ਅਤੇ ਦੰਦਾਂ ਦੀਆਂ ਸੇਵਾਵਾਂ ਦੀ ਵਰਤੋਂ ਕਰੇਗੀ। ਮੁੱਖ ਮੰਤਰੀ ਨੇ ਛੇ ਮੰਤਰੀਆਂ ਨੂੰ ਜ਼ਿਲ੍ਹਾ ਜ਼ਿੰਮੇਵਾਰੀ ਸੌਂਪੀ ਹੈ।

  • ਆਂਧਰ ਪ੍ਰਦੇਸ਼: ਰਾਜ ਵਿੱਚ 1,14,299 ਨਮੂਨਿਆਂ ਦੀ ਜਾਂਚ ਕਰਨ ਤੋਂ ਬਾਅਦ ਕੋਵਿਡ-19 ਦੇ 23,920 ਨਵੇਂ ਮਾਮਲੇ ਸਾਹਮਣੇ ਆਏ ਅਤੇ 83 ਮੌਤਾਂ ਹੋਈਆਂ ਹਨ, ਜਦੋਂ ਕਿ ਪਿਛਲੇ 24 ਘੰਟਿਆਂ ਦੌਰਾਨ 11,411 ਮਰੀਜ਼ਾਂ ਨੂੰ ਛੁੱਟੀ ਮਿਲ ਗਈ ਹੈ। ਰਾਜ ਵਿੱਚ ਕੱਲ੍ਹ ਤੱਕ ਕੋਵਿਡ ਟੀਕੇ ਦੀਆਂ ਕੁੱਲ 66,96,306 ਖੁਰਾਕਾਂ ਦਿੱਤੀਆਂ ਗਈਆਂ, ਜਿਸ ਵਿੱਚ 51,76,374 ਲੋਕਾਂ ਨੇ ਪਹਿਲੀ ਖੁਰਾਕ ਅਤੇ 15,19,932 ਲੋਕਾਂ ਨੇ ਦੂਜੀ ਖੁਰਾਕ ਪ੍ਰਾਪਤ ਕੀਤੀ ਹੈ। ਰਾਜ ਦੇ ਸਿਹਤ ਮੰਤਰੀ ਨੇ ਕਿਹਾ ਕਿ ਸਰਕਾਰ ਉੜੀਸਾ ਦੇ ਅੰਗੁਲ ਤੋਂ ਉਡਾਣਾਂ ਰਾਹੀਂ 120 ਮੀਟਰਕ ਟਨ ਆਕਸੀਜਨ ਲਿਆਉਣ ਦੇ ਉਪਾਅ ਕਰ ਰਹੀ ਹੈ। ਆਕਸੀਜਨ ਦੀ ਆਵਾਜਾਈ ਲਈ ਬੁਨਿਆਦੀ ਢਾਂਚੇ ਨੂੰ ਮਜ਼ਬੂਤ ​​ਕਰਨ ਲਈ ਵਧੇਰੇ ਕ੍ਰਾਇਓਜੈਨਿਕ ਟੈਂਕਰਾਂ ਦੀ ਖਰੀਦ, ਆਕਸੀਜਨ ਭੰਡਾਰਨ ਦੀ ਸਮਰੱਥਾ ਵਧਾਉਣ, ਪੀਐੱਸਏ (ਪ੍ਰੈਸ਼ਰ ਸਵਿੰਗ ਅਧਿਸੋਖਣ) ਪਲਾਂਟ ਸਥਾਪਿਤ ਕਰਨ ਵਰਗੇ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਅੱਗੇ ਕਿਹਾ ਕਿ ਰਾਜ ਦੇ ਹਰ ਮਾਲ ਵਿਭਾਗ ਅਧੀਨ ਇੱਕ ਕੋਵਿਡ ਕੇਅਰ ਸੈਂਟਰ ਸਥਾਪਿਤ ਕੀਤਾ ਜਾ ਰਿਹਾ ਹੈ। ਰਾਜ ਸਰਕਾਰ ਨੇ ਕੋਵਿਡ-19 ਦੀ ਮੌਜੂਦਾ ਸਥਿਤੀ ਕਾਰਨ ਹਾਈ ਕੋਰਟ ਦੇ ਦਖਲ ਦੇ ਮੱਦੇਨਜ਼ਰ 5 ਤੋਂ 23 ਮਈ ਤੱਕ ਹੋਣ ਵਾਲੀ ਇੰਟਰਮੀਡੀਏਟ ਪ੍ਰੀਖਿਆਵਾਂ ਮੁਲਤਵੀ ਕਰਨ ਦਾ ਫੈਸਲਾ ਕੀਤਾ ਹੈ।

  • ਤੇਲੰਗਨਾ: ਐਤਵਾਰ ਨੂੰ ਕੁੱਲ 5,695 ਨਵੇਂ ਕੇਸ ਆਏ ਅਤੇ 49 ਮੌਤਾਂ ਹੋਈਆਂ, ਜਦੋਂ ਕਿ ਰਾਜ ਵਿੱਚ ਪਾਜ਼ਿਟਿਵ ਮਾਮਲਿਆਂ ਦੀ ਕੁੱਲ ਗਿਣਤੀ 4,56,485 ਹੋ ਗਈ ਹੈ ਅਤੇ ਮੌਤਾਂ ਦੀ ਕੁੱਲ ਗਿਣਤੀ 2,417 ਹੋ ਗਈ ਹੈ। ਹੁਣ, ਰਾਜ ਵਿੱਚ ਮੌਤ ਦਰ 0.52 ਫ਼ੀਸਦੀ ਦੱਸੀ ਗਈ ਹੈ। ਰਾਜ ਵਿੱਚ ਐਕਟਿਵ ਕੇਸਾਂ ਦੀ ਕੁੱਲ ਗਿਣਤੀ ਹੁਣ 80,135 ਹੈ। ਰਾਜ ਸਰਕਾਰ ਨੇ ਪਾਜ਼ਿਟਿਵ ਪਾਏ ਜਾਣ ਵਾਲੇ ਅਤੇ ਹੋਮ ਆਈਸੋਲੇਸ਼ਨ ਦੇ ਵਿੱਚ ਰਹਿ ਰਹੇ ਲੋਕਾਂ ਨੂੰ ਵੰਡੀਆਂ ਜਾ ਰਹੀਆਂ ਹੋਮ ਆਈਸੋਲੇਸ਼ਨ ਕਿੱਟਾਂ ਵਿੱਚ ਸਟੀਰੌਇਡਜ਼ ਨੂੰ ਸ਼ਾਮਲ ਕਰਨ ਦਾ ਫੈਸਲਾ ਕੀਤਾ ਹੈ।

  • ਅਸਾਮ: ਸਿਹਤ ਮੰਤਰੀ ਹਿਮੰਤਾ ਬਿਸਵਾ ਸ਼ਰਮਾ ਨੇ ਐਤਵਾਰ ਸ਼ਾਮ ਨੂੰ ਟਵੀਟ ਕੀਤਾ ਕਿ ਐਤਵਾਰ ਨੂੰ ਰਾਜ ਵਿੱਚ ਕੋਵਿਡ-19 ਦੇ 2,385 ਕੇਸ (10.01%) ਆਏ, ਜਦੋਂ ਕਿ 30 ਵਿਅਕਤੀ ਵਾਇਰਸ ਨਾਲ ਦਮ ਤੋੜ ਗਏ, ਜੋ ਕਿ ਇਸ ਸਾਲ ਵਿੱਚ ਹੁਣ ਤੱਕ ਇੱਕ ਦਿਨ ਵਿੱਚ ਸਭ ਤੋਂ ਵੱਧ ਮਰਨ ਵਾਲਿਆਂ ਦੀ ਗਿਣਤੀ ਹੈ।

  • ਮਣੀਪੁਰ: 48 ਘੰਟਿਆਂ ਵਿੱਚ 575 ਨਵੇਂ ਕੇਸ ਆਏ ਹਨ। ਰਾਜ ਵਿੱਚ ਟੀਕੇ ਲਗਾਏ ਗਏ ਲੋਕਾਂ ਦੀ ਕੁੱਲ ਗਿਣਤੀ 2,07,765 ਤੱਕ ਪਹੁੰਚ ਗਈ ਹੈ। ਸਟੇਟ ਹੈਲਥ ਸੋਸਾਇਟੀ ਨੇ ਰਾਜ ਵਿੱਚ ਟੀਕਾਕਰਣ ਦੀ ਉਤਸੁਕਤਾ ਅਤੇ ਰਾਜ ਵਿੱਚ ਵਧੇ ਕੋਵਿਡ ਮਾਮਲਿਆਂ ਦੇ ਮੱਦੇਨਜ਼ਰ ਕੋਵਿਡ ਟੀਕਾਕਰਨ ਕੇਂਦਰਾਂ (ਸੀਵੀਸੀ) ਵਿਖੇ ਬਣਾਈ ਰੱਖਣ ਲਈ ਪ੍ਰੋਟੋਕੋਲ ਜਾਰੀ ਕੀਤੇ ਹਨ।

  • ਮੇਘਾਲਿਆ: ਐਤਵਾਰ ਨੂੰ ਮੇਘਾਲਿਆ ਵਿੱਚ ਹੁਣ ਤੱਕ ਦੇ ਇੱਕ ਦਿਨ ਵਿੱਚ ਸਭ ਤੋਂ ਵੱਧ ਕੇਸ ਆਏ ਹਨ, ਉੱਥੇ ਕੋਵਿਡ-19 ਦੇ 321 ਤਾਜ਼ਾ ਕੇਸ ਆਏ ਹਨ ਜਿਸ ਨਾਲ ਐਕਟਿਵ ਮਾਮਲਿਆਂ ਦੀ ਕੁੱਲ ਗਿਣਤੀ 1,821 ਹੋ ਗਈ ਹੈ। ਪੰਜ ਹੋਰ ਮੌਤਾਂ ਹੋਈਆਂ ਹਨ। ਸੰਕਰਮਣ ਨਾਲ ਮਰਨ ਵਾਲਿਆਂ ਦੀ ਗਿਣਤੀ ਹੁਣ 179 ਹੋ ਗਈ ਹੈ। ਰਾਜ ਵਿੱਚ ਸੰਕਰਮਣ ਤੋਂ 154 ਮਰੀਜ਼ਾਂ ਦੀ ਰਿਕਵਰੀ ਹੋਈ ਹੈ ਅਤੇ ਰਿਕਵਰ ਹੋਣ ਵਾਲਿਆਂ ਦੀ ਕੁੱਲ ਗਿਣਤੀ ਹੁਣ 15,429 ਹੈ।

  • ਨਾਗਾਲੈਂਡ: ਐਤਵਾਰ ਨੂੰ ਨਾਗਾਲੈਂਡ ਵਿੱਚ ਕੋਵਿਡ-19 ਦੇ 216 ਨਵੇਂ ਕੇਸ ਆਏ ਹਨ, 3 ਮੌਤਾਂ ਹੋਈਆਂ ਹਨ। ਐਕਟਿਵ ਕੇਸ 1529 ਹਨ ਅਤੇ ਕੁੱਲ ਪਾਜ਼ਿਟਿਵ ਮਾਮਲੇ 14,350 ਹਨ। ਰੇਲਵੇ ਨੇ ਦੀਮਾਪੁਰ ਰੇਲਵੇ ਸਟੇਸ਼ਨ ’ਤੇ 10 ਕੋਵਿਡ-19 ਆਈਸੋਲੇਸ਼ਨ ਕੋਚ ਲਗਾਏ ਹਨ। ਹਰੇਕ ਕੋਚ ਵਿੱਚ 16 ਬੈੱਡ ਹਨ ਜੋ ਮੈਡੀਕਲ ਪ੍ਰਬੰਧਾਂ ਨਾਲ ਲੈਸ ਹਨ।

  • ਤ੍ਰਿਪੁਰਾ: ਰਾਜ ਸਰਕਾਰ ਨੇ ਮਾਮਲਿਆਂ ਵਿੱਚ ਰੋਜ਼ਾਨਾ ਹੋਏ ਵਾਧੇ ਦੇ ਮੱਦੇਨਜ਼ਰ ਨਵੇਂ ਨਾਈਟ ਕਰਫਿਊ ਦਾ ਸਮਾਂ ਸ਼ਾਮ 6 ਵਜੇ ਤੋਂ ਸਵੇਰੇ 5 ਵਜੇ ਤੱਕ ਕਰਨ ਦਾ ਐਲਾਨ ਕੀਤਾ ਹੈ। ਕੱਲ੍ਹ 247 ਵਿਅਕਤੀਆਂ ਨੂੰ ਪਾਜ਼ਿਟਿਵ ਪਾਇਆ ਗਿਆ ਜਦੋਂਕਿ 25 ਅਪ੍ਰੈਲ ਨੂੰ ਪਾਜ਼ਿਟਿਵ ਕੇਸ 98 ਸੀ।

  • ਸਿੱਕਿਮ: ਸਿੱਕਮ ਵਿੱਚ ਨੋਵਲ ਕੋਰੋਨਾ ਵਾਇਰਸ ਦੇ ਐਕਟਿਵ ਮਾਮਲਿਆਂ ਦੀ ਗਿਣਤੀ ਹੁਣ 1,808 ਹੈ। ਪਿਛਲੇ ਦੋ ਦਿਨਾਂ ਵਿੱਚ ਸ਼ਨੀਵਾਰ ਅਤੇ ਐਤਵਾਰ ਨੂੰ ਇੱਥੇ 489 ਨਵੇਂ ਕੇਸ ਸਾਹਮਣੇ ਆਏ ਹਨ। ਨਾਲ ਹੀ, ਹਫ਼ਤੇ ਦੇ ਅੰਤ ਵਿੱਚ, ਵਾਇਰਸ ਨਾਲ ਦੋ ਹੋਰ ਜਾਨਾਂ ਗਈਆਂ। ਸਿੱਕਮ ਦੇ ਸਿਹਤ ਮੰਤਰੀ ਨੇ ਰਾਜ ਦੀਆਂ ਕੋਵਿਡ-19 ਤਿਆਰੀਆਂ ਦੀ ਸਮੀਖਿਆ ਕੀਤੀ ਅਤੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਸਰਕਾਰ ਚੁਣੌਤੀ ਲਈ ਤਿਆਰ ਹੈ।

  • ਮਹਾਰਾਸ਼ਟਰ: ਮਹਾਰਾਸ਼ਟਰ ਵਿੱਚ ਲਗਾਈਆਂ ਗਈਆਂ ਸਖਤ ਪਾਬੰਦੀਆਂ ਦੇ ਨਤੀਜੇ ਵਜੋਂ ਕੋਵਿਡ-19 ਦੇ ਮਰੀਜ਼ਾਂ ਦੀ ਵੱਧ ਰਹੀ ਗਿਣਤੀ ਹੁਣ ਸਥਿਰ ਹੋ ਰਹੀ ਹੈ। ਮੁੰਬਈ ਜੋ ਕਿਸੇ ਸਮੇਂ ਮਹਾਮਾਰੀ ਦਾ ਗੜ੍ਹ ਮੰਨਿਆ ਜਾਂਦਾ ਸੀ, ਪਾਬੰਦੀਆਂ ਦੇ ਲਾਗੂ ਹੋਣ ਤੋਂ ਬਾਅਦ ਨਿਰੰਤਰ ਸੁਧਾਰ ਦਿਖ ਰਿਹਾ ਹੈ। ਪਿਛਲੇ ਸੱਤ ਦਿਨਾਂ ਦੌਰਾਨ ਮਹਾਂਨਗਰ ਦੀ ਪਾਜ਼ਿਟਿਵ ਦਰ ਵਿੱਚ ਕਾਫ਼ੀ ਗਿਰਾਵਟ ਆਈ ਹੈ ਅਤੇ ਇਸ ਨਾਲ ਰਾਜ ਦੀਆਂ ਸਿਹਤ ਸਹੂਲਤਾਂ ਉੱਤੇ ਬੋਝ ਘੱਟ ਹੋਇਆ ਹੈ। ਮਹਾਂਰਾਸ਼ਟਰ ਨੇ ਦੇਸ਼ ਵਿੱਚ ਕੋਵਿਡ-19 ਟੀਕਾਕਰਣ ਵਿੱਚ ਚੋਟੀ ਦਾ ਸਥਾਨ ਕਾਇਮ ਰੱਖਿਆ ਹੈ। ਕੱਲ੍ਹ, 592 ਸੈਸ਼ਨਾਂ ਵਿੱਚ ਰਾਜ ਵਿੱਚ 46,693 ਨਾਗਰਿਕਾਂ ਨੂੰ ਟੀਕਾ ਲਗਾਇਆ ਗਿਆ ਸੀ। ਰਾਜ ਨੂੰ ਕੋਵਿਡ-19 ਟੀਕਿਆਂ ਦੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਕਾਰਨ ਪਿਛਲੇ ਦਿਨਾਂ ਵਿੱਚ ਬਹੁਤ ਘੱਟ ਨਾਗਰਿਕਾਂ ਨੂੰ ਟੀਕਾ ਲਗਾਇਆ ਗਿਆ ਹੈ।

  • ਗੁਜਰਾਤ: ਹਫ਼ਤਿਆਂ ਤੋਂ ਜ਼ਿਆਦਾ ਮਾਮਲਿਆਂ ਦੇ ਸਮੇਂ ਤੋਂ ਬਾਅਦ, ਐਤਵਾਰ ਨੂੰ ਗੁਜਰਾਤ ਵਿੱਚ ਤਾਜ਼ਾ ਕੋਰੋਨਾ ਵਾਇਰਸ ਦੇ ਕੇਸਾਂ ਅਤੇ ਮੌਤਾਂ ਦੀ ਗਿਣਤੀ ਵਿੱਚ ਕਮੀ ਆਈ ਹੈ। ਦਿਨ ਵਿੱਚ ਕੁੱਲ 12,978 ਨਵੇਂ ਕੇਸ ਆਏ, ਜੋ ਕਿ 22 ਅਪ੍ਰੈਲ ਤੋਂ ਬਾਅਦ ਸਭ ਤੋਂ ਘੱਟ ਹਨ, ਜਦੋਂ 13,105 ਮਾਮਲੇ ਸਾਹਮਣੇ ਆਏ ਸਨ। ਪਿਛਲੇ 24 ਘੰਟਿਆਂ ਵਿੱਚ ਗੁਜਰਾਤ ਵਿੱਚ ਕੋਵਿਡ ਦੀਆਂ 153 ਮੌਤਾਂ ਹੋਈਆਂ ਹਨ। ਗੁਜਰਾਤ ਸਰਕਾਰ ਨੇ ਸਹਿਕਾਰੀ ਖੇਤਰ ਤੋਂ ਫ਼ਸਲੀ ਕਰਜ਼ੇ ਦੀ ਮੁੜ ਅਦਾਇਗੀ ਲਈ 30 ਜੂਨ 2021 ਤੱਕ ਦਾ ਸਮਾਂ ਵਧਾ ਦਿੱਤਾ ਹੈ। ਇਸ ਦਾ ਐਲਾਨ ਮੁੱਖ ਮੰਤਰੀ ਵਿਜੇ ਰੁਪਾਨੀ ਨੇ ਰਾਜ ਵਿੱਚ ਕੋਵਿਡ-19 ਦੀ ਦੂਜੀ ਲਹਿਰ ਦੇ ਮੱਦੇਨਜ਼ਰ ਕੀਤਾ ਹੈ।

  • ਰਾਜਸਥਾਨ: ਐਤਵਾਰ ਨੂੰ ਰਾਜ ਵਿੱਚ ਰਿਕਾਰਡਤੋੜ 18,298 ਕੋਵਿਡ ਕੇਸ ਆਏ ਅਤੇ 159 ਮੌਤਾਂ ਹੋਈਆਂ। ਕੁੱਲ ਕੇਸ ਵਧ ਕੇ 6,33,951 ਹੋ ਗਏ ਹਨ ਅਤੇ ਮੌਤਾਂ ਦੀ ਗਿਣਤੀ 4,558 ਹੋ ਗਈ ਹੈ। ਰਾਜ ਦੇ ਟਰਾਂਸਪੋਰਟ ਵਿਭਾਗ ਨੇ ਐਤਵਾਰ ਨੂੰ ਇੱਕ ਆਦੇਸ਼ ਜਾਰੀ ਕਰਕੇ ਤਰਲ ਆਕਸੀਜਨ ਦੀ ਢੋਆ ਢੁਆਈ ਲਈ ਕਿਰਾਏ ’ਤੇ ਟੈਂਕਰਾਂ ਲਈ ਅਰਜ਼ੀਆਂ ਮੰਗੀਆਂ ਹਨ। ਛੇ ਮੈਂਬਰੀ ਕਮੇਟੀ ਦਾ ਗਠਨ ਵੀ ਕੀਤਾ ਗਿਆ ਹੈ, ਜੋ ਕਿ ਕਿਰਾਏ ਦੀ ਫੀਸ ਬਾਰੇ ਅਤੇ ਅਰਜ਼ੀ ਉਨ੍ਹਾਂ ਤੱਕ ਕਦੋਂ ਪਹੁੰਚੇਗੀ ਇਹ ਫੈਸਲਾ ਲਵੇਗੀ। ਰਾਜ ਸਰਕਾਰ ਨੇ ਚੀਨ ਅਤੇ ਰੂਸ ਤੋਂ ਆਕਸੀਜਨ ਕੰਸਨਟ੍ਰੇਟ੍ਰਜ਼ ਖਰੀਦਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਹੈ। ਸਰਕਾਰ ਚੀਨ ਤੋਂ ਦੋ ਪੜਾਵਾਂ ਵਿੱਚ 10,000 ਅਤੇ ਰੂਸ ਤੋਂ 1,100 ਕੰਸਨਟ੍ਰੇਟ੍ਰਜ਼ ਖਰੀਦਣਾ ਚਾਹੁੰਦੀ ਹੈ।

  • ਮੱਧ ਪ੍ਰਦੇਸ਼: ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਅਧਿਕਾਰੀਆਂ ਨੂੰ ਰਾਜ ਦੇ ਉੱਚ ਪਾਜ਼ਿਟਿਵ ਜ਼ਿਲ੍ਹਿਆਂ ਵੱਲ ਵਿਸ਼ੇਸ਼ ਧਿਆਨ ਦੇਣ ਦੇ ਨਿਰਦੇਸ਼ ਦਿੱਤੇ ਹਨ। ਮੁੱਖ ਮੰਤਰੀ ਨੇ ਕਿਹਾ ਹੈ ਕਿ ਸਾਰਿਆਂ ਦੇ ਯਤਨਾਂ ਸਦਕਾ, ‘ਮੇਰਾ ਪਿੰਡ-ਕੋਰੋਨਾ ਮੁਕਤ ਪਿੰਡ’, ‘ਮੇਰਾ ਇਲਾਕਾ-ਕੋਰੋਨਾ ਮੁਕਤ ਇਲਾਕਾ’ ਅਤੇ ‘ਮੇਰਾ ਸ਼ਹਿਰ-ਕੋਰੋਨਾ ਮੁਕਤ ਸ਼ਹਿਰ’ ਦੇ ਨਾਅਰਿਆਂ ਨੂੰ ਸਫ਼ਲ ਬਣਾਇਆ ਜਾਣਾ ਚਾਹੀਦਾ ਹੈ। ਰਾਜ ਦੇ 15 ਜ਼ਿਲ੍ਹਿਆਂ - ਟੀਕਮਗੜ, ਸ਼ਿਵਪੁਰੀ, ਦਤੀਆ, ਅਨੂਪਪੁਰ ਸਿੰਗਰੌਲੀ, ਨਰਸਿੰਘਪੁਰ, ਸਿੱਧੀ, ਕਟਨੀ, ਗਵਾਲੀਅਰ, ਨਿਵਾੜੀ, ਸਿਹੌਰ ਭੋਪਾਲ, ਡਿੰਡੋਰੀ, ਬੈਤੂਲ ਅਤੇ ਮੋਰੇਨਾ ਵਿੱਚ 7 ਦਿਨਾਂ ਲਈ ਔਸਤਨ ਪਾਜ਼ਿਟਿਵ ਦਰ 25% ਤੋਂ ਵੱਧ ਹੈ।

  • ਛੱਤੀਸਗੜ੍ਹ: ਛੱਤੀਸਗੜ੍ਹ ਵਿੱਚ ਕੁੱਲ 56 ਲੱਖ 22 ਹਜ਼ਾਰ 933 ਟੀਕੇ ਦੀਆਂ ਖੁਰਾਕਾਂ ਲਗਾਈਆਂ ਗਈਆਂ ਹਨ। ਰਾਏਪੁਰ ਦੇ ਹਸਪਤਾਲਾਂ ਵਿੱਚ ਕੋਵਿਡ ਦੇ ਮਰੀਜ਼ਾਂ ਲਈ ਸਮੇਂ ਸਿਰ ਬੈੱਡਾਂ ਦੀ ਉਪਲਬਧਤਾ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ। ਕੋਵਿਡ ਦੀ ਰੋਕਥਾਮ ਅਤੇ ਇਲਾਜ ਦੀ ਸਥਿਤੀ ਇਸ ਸਮੇਂ ਪਹਿਲਾਂ ਨਾਲੋਂ ਬਿਹਤਰ ਹੈ। ਛੱਤੀਸਗੜ੍ਹ ਵਿੱਚ ਕੋਵਿਡ ਕਾਰਨ ਹੁਣ ਤੱਕ ਕੁੱਲ 8810 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜੋ ਕਿ 1.18 ਫ਼ੀਸਦੀ ਹੈ। ਛੱਤੀਸਗੜ੍ਹ ਵਿੱਚ 7 ​​ਲੱਖ 44 ਹਜ਼ਾਰ 602 ਪੁਸ਼ਟੀ ਕੀਤੇ ਕੇਸਾਂ ਵਿੱਚੋਂ ਇਸ ਵੇਲੇ 1 ਲੱਖ 21 ਹਜ਼ਾਰ 99 ਐਕਟਿਵ ਕੇਸ ਹਨ ਅਤੇ 6 ਲੱਖ 14 ਹਜ਼ਾਰ 693 ਵਿਅਕਤੀ ਰਿਕਵਰ ਹੋਏ ਹਨ।

  • ਗੋਆ: 29 ਅਪ੍ਰੈਲ ਦੀ ਸ਼ਾਮ ਨੂੰ ਸ਼ੁਰੂ ਹੋਇਆ ਲੌਕਡਾਊਨ 3 ਮਈ ਨੂੰ ਸਵੇਰੇ 6 ਵਜੇ ਤੱਕ ਜਾਰੀ ਰਹੇਗਾ, ਇਸ ਵਿੱਚ ਵਾਧਾ ਨਹੀਂ ਕੀਤਾ ਜਾਵੇਗਾ, ਪਰ 10 ਮਈ ਨੂੰ ਸਵੇਰੇ 6 ਵਜੇ ਤੱਕ ਸਖਤ ਪਾਬੰਦੀਆਂ ਲਾਗੂ ਰਹਿਣਗੀਆਂ। ਇਸ ਲੌਕਡਾਊਨ ਨੂੰ ਕੋਵਿਡ ਦੀ ਲਾਗ ਦੀ ਲੜੀ ਨੂੰ ਤੋੜਨ ਦੀ ਕੋਸ਼ਿਸ਼ ਵਜੋਂ ਲਗਾਇਆ ਗਿਆ ਹੈ। ਗੋਆ ਵਿੱਚ 2030 ਨਵੇਂ ਕੇਸ ਆਏ, 52 ਮੌਤਾਂ ਹੋਈਆਂ ਅਤੇ 1255 ਮਰੀਜ਼ ਰਿਕਵਰ ਹੋ ਹਨ, ਗੋਆ ਵਿੱਚ ਐਕਟਿਵ ਕੋਵਿਡ ਕੇਸਾਂ ਦੀ ਗਿਣਤੀ 24,607 ਹੈ।

 

 


ਮਹੱਤਵਪੂਰਨ ਟਵੀਟ

 

https://twitter.com/FinMinIndia/status/1389155054179942402

 

 

ਫੈਕਟ ਚੈੱਕ

 

C:\Users\user\Desktop\narinder\2021\April\12 April\image006PAO1.jpg

 

 

 

C:\Users\user\Desktop\narinder\2021\April\12 April\image007TNF2.jpg

 

 

C:\Users\user\Desktop\narinder\2021\April\12 April\image008HUVL.jpg 

 

*****

 

ਐੱਮਵੀ/ਏਪੀ



(Release ID: 1715880) Visitor Counter : 152