ਵਣਜ ਤੇ ਉਦਯੋਗ ਮੰਤਰਾਲਾ

ਓਡੀਸ਼ਾ ਦੇ ਪੈਰਾਦੀਪ ਪੋਰਟ ਤੋਂ ਵੀਅਤਨਾਮ ਨੂੰ ਗੈਰ-ਬਾਸਮਤੀ ਚਾਵਲ ਦੀ ਪਹਿਲੀ ਖੇਪ ਦੀ ਬਰਾਮਦ ਨੂੰ ਹਰੀ ਝੰਡੀ ਦਿੱਤੀ ਗਈ

Posted On: 03 MAY 2021 6:49PM by PIB Chandigarh

ਭਾਰਤ ਦੇ ਚੌਲਾਂ ਦੀ ਬਰਾਮਦ ਸੰਭਾਵਨਾ ਨੂੰ, ਵਿਸ਼ੇਸ਼ ਤੌਰ ਤੇ ਪੂਰਬੀ ਖਿੱਤੇ ਤੋਂ ਇੱਕ ਵੱਡਾ ਹੁਲਾਰਾ ਦੇਣ ਲਈਅੱਜ ਪਉਦੇਹਿ ਓਡੀਸ਼ਾ ਦੇ ਪੈਰਾਦੀਪ ਇੰਟਰਨੈਸ਼ਨਲ ਕਾਰਗੋ ਟਰਮੀਨਲ (ਪੀਆਈਸੀਟੀ) ਤੋਂ ਵੀਅਤਨਾਮ ਲਈ ਇੱਕ ਖੇਪ ਨੂੰ ਅਧਿਕਾਰਤ ਤੌਰਤੇ ਹਰੀ ਝੰਡੀ ਦਿੱਤੀ ਗਈ। 

ਪੈਰਾਦੀਪ ਪੋਰਟ ਦੇ ਇਤਿਹਾਸ ਵਿਚ ਇਹ ਪਹਿਲਾ ਮੌਕਾ ਹੈ ਜਦੋਂ ਗ਼ੈਰ-ਬਾਸਮਤੀ ਚਾਵਲ ਦੀ ਬਰਾਮਦ ਕੀਤੀ ਜਾਏਗੀ। ਸਾਰਾਲਾ ਫੂਡਜ਼ ਗਰੁੱਪ ਮੰਗਲਵਾਰ ਨੂੰ ਚੋਲਾਂ ਦੇ 20 ਕੰਟੇਨਰ ਸ਼ਿਪ ਕਰੇਗਾ ਅਤੇ ਅਗਲੇ ਤਿੰਨ ਮਹੀਨਿਆਂ ਵਿੱਚ ਪੀਆਈਸੀਟੀ ਤੋਂ ਵੀਅਤਨਾਮ ਤੱਕ ਲਗਭਗ 500 ਕੰਟੇਨਰ ਭੇਜੇ ਜਾਣਗੇ। 

ਅਪੀਡਾ ਦੇ ਚੇਅਰਮੈਨਡਾ. ਐਮ. ਅੰਗਮੁੱਥੂ ਨੇ ਹਰੀ ਝੰਡੀ ਦੇਣ ਸਬੰਧੀ ਸਮਾਰੋਹ ਦੇ ਉਦਘਾਟਨ ਤੋਂ ਬਾਅਦ ਕਿਹਾ, “ਪੀਆਈਸੀਟੀ ਰਾਹੀਂ ਚੌਲਾਂ ਦੀ ਦੱਖਣ-ਪੂਰਬੀ ਦੇਸ਼ਾਂ ਨੂੰ ਬਰਾਮਦ ਭਾਰਤ ਦੀ ਗੈਰ-ਬਾਸਮਤੀ ਚਾਵਲ ਦੀ ਬਰਾਮਦ ਨੂੰ ਵੱਡੀ ਪੱਧਰ ਤੇ ਹੁਲਾਰਾ ਦੇਵੇਗੀਜਦ ਕਿ ਓਡੀਸ਼ਾ ਅਤੇ ਨਾਲ ਲਗਦੇ ਰਾਜਾਂ ਤੋਂ ਘੱਟੋ ਘੱਟ ਦੋ ਲੱਖ ਕਿਸਾਨਾਂ ਦੀ ਆਮਦਨੀ ਵਿੱਚ ਵਾਧਾ ਹੋਏਗਾ। 

ਅਪੀਡਾ ਦੇ ਜਨਰਲ ਮੈਨੇਜਰ ਸ੍ਰੀ ਐਸ ਐਸ ਨਈਅਰਡਿਪਟੀ ਜਨਰਲ ਮੈਨੇਜਰ ਸ੍ਰੀਮਤੀ ਵਿਨੀਤਾ ਸੁਧਾਂਸ਼ੂ ਸਾਰਾਲਾ ਫੂਡਜ਼  ਗਰੁੱਪ ਦੇ ਪ੍ਰਮੋਟਰ-ਸੰਸਥਾਪਕ ਸ਼੍ਰੀ ਵਿਨੋਦ ਅਗਰਵਾਲ, ਟੀਆਰਈਏ ਦੇ ਪ੍ਰਧਾਨ ਸ੍ਰੀ ਬੀ.ਵੀ. ਕ੍ਰਿਸ਼ਾ ਰਾਓਟੀਆਰਈਏ ਦੇ ਈਡੀ ਸ੍ਰੀ ਰਾਜੀਵ ਕੁਮਾਰਚਾਵਲ ਬਰਾਮਦਕਾਰਾਂਕੈਪਟਨ ਸੁਦੀਪ ਬੈਨਰਜੀਵਾਈਸ ਪ੍ਰੈਜ਼ੀਡੈਂਟ ਅਤੇ ਟਰਮੀਨਲ ਹੈੱਡਪੀਆਈਸੀਟੀ ਸਮੇਤ ਸੀਨੀਅਰ ਅਧਿਕਾਰੀ ਅਤੇ ਡਾਇਰੈਕਟੋਰੇਟ ਆਫ ਇੰਡਸਟਰੀਜ਼ ਐਂਡ ਐਕਸਪੋਰਟ ਪ੍ਰੋਮੋਸ਼ਨਪੋਰਟ ਅਫਸਰਪੀਕਿਯੂ ਅਧਿਕਾਰੀਟ੍ਰੇਡ ਅਤੇ ਲੇਬਰ ਦੇ ਨੁਮਾਇੰਦੇ ਫਲੈਗ ਆਫ ਸਮਾਰੋਹ ਵਿੱਚ ਸ਼ਾਮਲ ਹੋਏ।

2020-21 ਦੇ ਅਪ੍ਰੈਲ - ਫਰਵਰੀ ਦੇ ਅਰਸੇ ਦੇ ਦੌਰਾਨਗੈਰ-ਬਾਸਮਤੀ ਚਾਵਲ ਦੀ ਬਰਾਮਦ ਇੱਕ ਪ੍ਰਭਾਵਸ਼ਾਲੀ ਉਛਾਲ ਦੇਖੀ ਹੈ। ਅਪ੍ਰੈਲ-ਫਰਵਰੀ, 2021 ਦੌਰਾਨ ਗੈਰ-ਬਾਸਮਤੀ ਚਾਵਲ ਦੀ ਬਰਾਮਦ 30,277 ਕਰੋੜ ਰੁਪਏ (4086 ਮਿਲੀਅਨ ਅਮਰੀਕੀ ਡਾਲਰ) ਸੀਜੋ ਅਪ੍ਰੈਲ-ਫਰਵਰੀ, 2020 ਦੇ ਅਰਸੇ ਦੌਰਾਨ 13,030 ਕਰੋੜ ਰੁਪਏ (1835 ਅਮਰੀਕੀ ਡਾਲਰ) ਰਿਪੋਰਟ ਕੀਤੀ ਗਈ ਸੀ। ਗੈਰ-ਬਾਸਮਤੀ ਦੀ ਬਰਾਮਦ ਵਿਚ ਰੁਪਈਆਂ ਦੇ ਹਿਸਾਬ ਨਾਲ 132% ਅਤੇ ਡਾਲਰ ਦੇ ਹਿਸਾਬ ਨਾਲ 122% ਵਾਧਾ ਦੇਖਿਆ ਗਿਆ ਹੈ। 

ਅਫਰੀਕੀ ਅਤੇ ਏਸ਼ੀਆਈ ਦੇਸ਼ਾਂ ਨੂੰ ਗੈਰ-ਬਾਸਮਤੀ ਚਾਵਲ ਦੀ ਬਰਾਮਦ ਭਾਰਤ ਦੇ ਵੱਖ-ਵੱਖ ਪੋਰਟਾਂ ਜਿਵੇਂ ਕਾਕੀਨਾਡਾਵਿਸ਼ਾਖਾਪਟਨਮਚੇਨਈਮੁੰਦਰਾ ਅਤੇ ਕ੍ਰਿਸ਼ਣਾਪਟਨਮ ਤੋਂ ਸ਼ੁਰੂ ਕੀਤੀ ਗਈ ਹੈ।  ਅਪੀਡਾ ਦੇ ਚੇਅਰਮੈਨ ਅੰਗਾਮੂਥੂ ਨੇ ਕਿਹਾ ਕਿ ਪੈਰਾਦੀਪ ਜਲਦੀ ਹੀ ਚੌਲ ਬਰਾਮਦ ਕਰਨ ਵਾਲੇ  ਇਕ ਮੁੱਖ ਪੋਰਟ ਵਜੋਂ ਉਭਰੇਗਾ।

ਚੌਲਾਂ ਦੀ ਬਰਾਮਦ ਵਿਚ ਤੇਜ਼ੀ ਨਾਲ ਵਧਣ ਵਾਲੇ ਖ਼ਾਸਕਰ ਇਕ ਪੜਾਅ ਦੌਰਾਨ ਜਿੱਥੇ ਵਿਸ਼ਵਵਿਆਪੀ ਤੌਰ 'ਤੇ ਕੋਵਿਡ 19 ਮਹਾਮਾਰੀ ਨੇ ਬਹੁਤ ਸਾਰੀਆਂ ਵਸਤਾਂ ਦੀ ਵਿੱਘਣਕਾਰੀ ਸਪਲਾਈ ਤਬਦੀਲੀਆਂ ਕੀਤੀਆਂ ਹਨ, ਜਿਸਦਾ ਸਾਰਾ ਕਰੈਡਿਟ ਚਾਵਲ ਦੀ ਢੁਕਵੀਂ ਬਰਾਮਦ ਨੂੰ ਯਕੀਨੀ ਬਣਾਉਣ ਦੇ ਨਾਲ ਨਾਲ ਕੋਵਿਡ 1ਨਾਲ ਜੁੜੇ ਸਾਰੇ ਸੁਰੱਖਿਆ ਕਦਮ ਚੁੱਕਣ ਨਾਲ ਜੁੜੇ ਉਪਰਾਲਿਆਂ ਨੂੰ ਸ਼ੁਰੂ ਕਰਨ ਲਈ ਸਰਕਾਰ ਨੂੰ ਜਾਂਦਾ ਹੈ।  

ਅਪੀਡਾ ਦੇ ਚੇਅਰਮੈਨਐਮ ਅੰਗਮੂਥੂ ਨੇ ਕਿਹਾ, “ਅਸੀਂ ਕੋਵਿਡ 19 ਕਾਰਨ ਦਰਪੇਸ਼ ਸਿਹਤ ਚੁਣੌਤੀਆਂ ਦੇ ਕਾਰਨ ਇਹ ਯਕੀਨੀ ਬਣਾਉਂਦਿਆਂ ਕਿ ਚੋਲਾਂ ਦੀ ਬਰਾਮਦ ਨਿਰੰਤਰ ਜਾਰੀ ਰਹੇ, ਸੁਰੱਖਿਆ ਅਤੇ ਸਫਾਈ ਨੂੰ ਯਕੀਨੀ ਬਣਾਉਣ ਦੇ ਮਾਮਲੇ ਵਿੱਚ ਕਈ ਉਪਾਅ ਕੀਤੇ। "

ਅਪੀਡਾ ਨੇ ਮੁੱਲ ਚੈਨ ਵਿਚ ਵੱਖ ਵੱਖ ਹਿੱਸੇਦਾਰਾਂ ਨਾਲ ਮਿਲ ਕੇ ਚੌਲਾਂ ਦੀ ਬਰਾਮਦ ਨੂੰ ਉਤਸ਼ਾਹਤ ਕੀਤਾ ਹੈ। ਸਰਕਾਰ ਨੇ ਅਪੀਡਾ  ਦੀ ਅਗਵਾਈ ਹੇਠ ਰਾਈਸ ਐਕਸਪੋਰਟ ਪ੍ਰੋਮੋਸ਼ਨ ਫੋਰਮ (ਆਰਈਪੀਐਫ) ਦੀ ਸਥਾਪਨਾ ਕੀਤੀ ਸੀ। ਆਰਈਪੀਐਫ ਵਿੱਚ ਚਾਵਲ ਉਦਯੋਗਬਰਾਮਦਕਾਰਅਪੀਡਾ ਦੇ ਅਧਿਕਾਰੀਵਣਜ ਮੰਤਰਾਲੇ ਅਤੇ ਪੱਛਮੀ ਬੰਗਾਲਉੱਤਰ ਪ੍ਰਦੇਸ਼ਪੰਜਾਬਹਰਿਆਣਾ,  ਤੇਲੰਗਾਨਾਆਂਧਰਾ ਪ੍ਰਦੇਸ਼ਅਸਾਮਛੱਤੀਸਗੜ ਅਤੇ ਉੜੀਸਾ ਦੇ ਪ੍ਰਮੁੱਖ ਚਾਵਲ ਉਤਪਾਦਕ ਰਾਜਾਂ ਦੇ ਖੇਤੀਬਾੜੀ ਡਾਇਰੈਕਟਰਾਂ ਦੀ ਪ੍ਰਤੀਨਿਧਤਾ ਹੈ। 

-------------------------------- 

ਵਾਈ ਐਸ /ਐਸ ਐਸ 


(Release ID: 1715818) Visitor Counter : 194


Read this release in: English , Urdu , Hindi , Odia , Tamil