ਰੇਲ ਮੰਤਰਾਲਾ

ਰੇਲਵੇ ਨੇ ਵਰ੍ਹੇ 2019-20 ਦੇ ਸਧਾਰਨ ਵਿੱਤ ਵਰ੍ਹੇ ਦੀ ਤੁਲਣਾ ਵਿੱਚ 2021-21 ਦੌਰਾਨ 10% ਅਧਿਕ ਰਿਕਾਰਡ ਮਾਲ ਢੁਆਈ ਕੀਤੀ


ਇਸ ਤੋਂ ਪਹਿਲਾਂ ਅਪ੍ਰੈਲ ਮਹੀਨੇ ਵਿੱਚ ਸਭ ਤੋਂ ਅਧਿਕ ਮਾਲ ਢੁਆਈ ਅਪ੍ਰੈਲ 2019 ਵਿੱਚ 101.04 ਮੀਟ੍ਰਿਕ ਟਨ ਰਹੀ ਹੈ

ਕੋਵਿਡ ਨਾਲ ਜੁੜੀਆਂ ਚੁਣੌਤੀਆਂ ਦੇ ਬਾਵਜੂਦ ਲਗਾਤਾਰ ਅਠਵੇਂ ਮਹੀਨੇ ਢੁਆਈ ਦੇ ਪਿਛਲੇ ਰਿਕਾਰਡ ਟੁੱਟੇ

ਅਪ੍ਰੈਲ 2021 ਵਿੱਚ ਭਾਰਤੀ ਰੇਲਵੇ ਨੇ 111 .47 ਮਿਲੀਅਨ ਟਨ ਮਾਲ ਦੀ ਢੁਆਈ ਕੀਤੀ ਹੈ

ਇਸ ਵਿੱਤ ਵਰ੍ਹੇ ਵਿੱਚ ਭਾਰਤੀ ਰੇਲਵੇ ਨੂੰ ਮਾਲ ਢੁਆਈ ਤੋਂ 11163.93 ਕਰੋੜ ਰੁਪਏ ਦੀ ਆਮਦਨ ਹੋਈ

Posted On: 01 MAY 2021 7:21PM by PIB Chandigarh

ਭਾਰਤੀ ਰੇਲਵੇ ਲਈ ਅਪ੍ਰੈਲ 2021 ਵਿੱਚ ਮਾਲ ਢੁਆਈ ਅਤੇ ਉਸ ਤੋਂ ਹੋਈ ਆਮਦਨ ਦੇ ਅੰਕੜੇ ਲਗਾਤਾਰ ਵੱਧਦੇ ਰਹੇ ਹਨ । 

ਰੇਲਵੇ ਨੇ ਵਰ੍ਹੇ 2019-20  ਦੇ ਸਧਾਰਨ ਵਿੱਤ ਵਰ੍ਹੇ ਦੀ ਤੁਲਣਾ ਵਿੱਚ 2021-21  ਦੌਰਾਨ 10% ਅਧਿਕ ਰਿਕਾਰਡ ਮਾਲ ਢੁਆਈ ਕੀਤੀ ਹੈ ।  ਇਸ ਤੋਂ ਪਹਿਲਾਂ ਕਿਸੇ ਵੀ ਅਪ੍ਰੈਲ ਮਹੀਨੇ ਵਿੱਚ ਸਭ ਤੋਂ ਅਧਿਕ ਮਾਲ ਢੁਆਈ ਅਪ੍ਰੈਲ 2019 ਵਿੱਚ 101.04 ਮੀਟ੍ਰਿਕ ਟਨ ਰਹੀ ਹੈ । 

ਮਿਸ਼ਨ ਮੋਡ ਵਿੱਚ ਭਾਰਤੀ ਰੇਲਵੇ ਨੇ ਅਪ੍ਰੈਲ,  2021 ਵਿੱਚ ਭਾਰਤੀ ਰੇਲਵੇ ਨੇ 111.47 ਮਿਲੀਅਨ ਟਨ ਮਾਲ ਦੀ ਢੁਆਈ ਕੀਤੀ ਹੈ ਜਿਸ ਵਿੱਚ 51.87 ਮਿਲੀਅਨ ਟਨ ਕੋਲਾ, 14.83 ਮਿਲੀਅਨ ਟਨ ਕੱਚਾ ਲੋਹਾ ,  3.47 ਮਿਲੀਅਨ ਟਨ ਅਨਾਜ , 2.53 ਮਿਲੀਅਨ ਟਨ ਖਾਦ , 3.58 ਮਿਲੀਅਨ ਟਨ ਖਣਿਜ ਤੇਲ , 7.1 ਮਿਲੀਅਨ ਟਨ ਸੀਮੈਂਟ (ਕਲਿੰਕਰ ਨੂੰ ਛੱਡ ਕੇ) ਅਤੇ 4.88 ਮਿਲੀਅਨ ਟਨ ਕਲਿੰਕਰ ਸ਼ਾਮਿਲ ਹੈ। 

ਅਪ੍ਰੈਲ 2021 ਵਿੱਚ ਭਾਰਤੀ ਰੇਲਵੇ ਨੂੰ ਮਾਲ ਢੁਆਈ ਨਾਲ 11163.93 ਕਰੋੜ ਰੁਪਏ ਦੀ ਆਮਦਨ ਹੋਈ । 

ਮਾਲ ਢੁਆਈ ਨੂੰ ਹੋਰ ਜ਼ਿਆਦਾ ਆਕਰਸ਼ਕ ਬਣਾਉਣ ਲਈ ਭਾਰਤੀ ਰੇਲਵੇ ਵਲੋਂ ਕਈ ਤਰ੍ਹਾਂ ਦੀਆਂ ਰਿਆਇਤਾਂ ਵੀ ਦਿੱਤੀਆਂ ਜਾਂਦੀਆਂ ਹਨ । 

ਮਾਲ ਢੁਆਈ ਵਿੱਚ ਹੋਏ ਇਸ ਸੁਧਾਰ ਨੂੰ ਸੰਸਥਾਗਤ ਬਣਾਇਆ ਜਾਵੇਗਾ ਅਤੇ ਇਸ ਨੂੰ ਆਉਣ ਵਾਲੀ ਜ਼ੀਰੋ ਅਧਾਰਿਤ ਸਮਾਂ ਸਾਰਣੀ ਵਿੱਚ ਵੀ ਸ਼ਾਮਿਲ ਕਰਕੇ ਇਸ ਨਵੇਂ ਪੱਧਰ ‘ਤੇ ਰੱਖਿਆ ਜਾਵੇਗਾ । 

ਭਾਰਤੀ ਰੇਲਵੇ ਨੇ ਕੋਵਿਡ 19 ਦਾ ਉਪਯੋਗ ਆਪਣੀ ਚਹੁੰਮੁਖੀ ਕਾਰਜ ਸਮਰੱਥਾ ਅਤੇ ਪ੍ਰਦਰਸ਼ਨ ਵਿੱਚ ਸੁਧਾਰ ਲਈ ਇੱਕ ਅਵਸਰ  ਦੇ ਰੂਪ ਵਿੱਚ ਕੀਤਾ ।

*****

ਡੀਜੇਐੱਨ/ਐੱਮਕੇਵੀ



(Release ID: 1715723) Visitor Counter : 145