ਰੇਲ ਮੰਤਰਾਲਾ
120 ਮੀਟ੍ਰਿਕ ਟਨ ਤਰਲ ਆਕਸੀਜਨ ਲੈ ਕੇ ਦੂਜੀ ਆਕਸੀਜਨ ਐਕਸਪ੍ਰੈੱਸ ਦਿੱਲੀ ਪਹੁੰਚੀ
ਭਾਰਤੀ ਰੇਲਵੇ ਨੇ ਪਹਿਲੀ ਆਕਸੀਜਨ ਐਕਸਪ੍ਰੈੱਸ ਰੇਲਗੱਡੀ ਚਲਾਉਣ ਦੇ ਬਾਅਦ ਤੋਂ ਹੁਣ ਤੱਕ ਕੁੱਲ 1094 ਮੀਟ੍ਰਿਕ ਟਨ ਤਰਲ ਆਕਸੀਜਨ ਪਹੁੰਚਾਈ
63.6 ਮੀਟ੍ਰਿਕ ਟਨ ਤਰਲ ਆਕਸੀਜਨ ਲੈ ਕੇ ਤੇਲੰਗਾਨਾ ਪਹੁੰਚੀ ਪਹਿਲੀ ਆਕਸੀਜਨ ਐਕਸਪ੍ਰੈੱਸ
Posted On:
02 MAY 2021 5:20PM by PIB Chandigarh
ਦੇਸ਼ ਭਰ ਦੇ ਵੱਖ-ਵੱਖ ਰਾਜਾਂ ਵਿੱਚ ਤਰਲ ਮੈਡੀਕਲ ਆਕਸੀਜਨ (ਐੱਲਐੱਮਓ) ਪਹੁੰਚਾ ਕੇ ਲੋਕਾਂ ਨੂੰ ਰਾਹਤ ਦਿਲਾਉਣ ਦੀ ਆਪਣੀ ਯਾਤਰਾ ਨੂੰ ਜਾਰੀ ਰੱਖਦੇ ਹੋਏ ਭਾਰਤੀ ਰੇਲਵੇ ਨੇ ਹੁਣ ਤੱਕ ਦੇਸ਼ ਭਰ ਦੇ ਵੱਖ-ਵੱਖ ਰਾਜਾਂ ਵਿੱਚ 74 ਟੈਂਕਰਾਂ ਵਿੱਚ 1094 ਮੀਟ੍ਰਿਕ ਟਨ ਐੱਲਐੱਮਓ ਪਹੁੰਚਾਈ ਹੈ। 19 ਆਕਸੀਜਨ ਐਕਸਪ੍ਰੈੱਸ ਰੇਲਗੱਡੀਆਂ ਪਹਿਲੇ ਹੀ ਆਪਣੀ ਯਾਤਰਾ ਪੂਰੀ ਕਰ ਚੁੱਕੀਆਂ ਹਨ ਅਤੇ ਆਕਸੀਜਨ ਨਾਲ ਭਰੀਆਂ 2 ਹੋਰ ਆਕਸੀਜਨ ਐਕਸਪ੍ਰੈੱਸ ਰੇਲਗੱਡੀਆਂ 4 ਟੈਂਕਰਾਂ ਵਿੱਚ 61.46 ਮੀਟ੍ਰਿਕ ਟਨ (ਲਗਭਗ) ਐੱਲਐੱਮਓ ਲੈ ਕੇ ਸਫਰ ਵਿੱਚ ਹਨ।
ਇਹ ਭਾਰਤੀ ਰੇਲਵੇ ਦੁਆਰਾ ਬੇਨਤੀ ਕਰਨ ਵਾਲੇ ਰਾਜਾਂ ਨੂੰ ਘੱਟ ਤੋਂ ਘੱਟ ਸਮੇਂ ਵਿੱਚ ਅਧਿਕ ਤੋਂ ਅਧਿਕ ਐੱਲਐੱਮਓ ਪਹੁੰਚਾਉਣ ਦਾ ਯਤਨ ਹੈ।
ਕੁੱਲ 120 ਮੀਟ੍ਰਿਕ ਟਨ ਐੱਲਐੱਮਓ ਲੈ ਕੇ ਦੂਜੀ ਆਕਸੀਜਨ ਐਕਸਪ੍ਰੈੱਸ ਅੱਜ ਦਿੱਲੀ ਪਹੁੰਚੀ ਹੈ। ਤੀਜੀ ਆਕਸੀਜਨ ਐਕਸਪ੍ਰੈੱਸ ਅੰਗੁਲ ਤੋਂ ਦਿੱਲੀ ਲਈ 30.86 ਮੀਟ੍ਰਿਕ ਟਨ ਐੱਲਐੱਮਓ ਲੈ ਕੇ ਪਹਿਲੇ ਹੀ ਚਲ ਚੱਕੀ ਹੈ।
ਅੰਗੁਲ ਤੋਂ 63.6 ਮੀਟ੍ਰਿਕ ਟਨ ਐੱਲਐੱਮਓ ਲੈ ਕੇ ਪਹਿਲੀ ਆਕਸੀਜਨ ਐਕਸਪ੍ਰੈੱਸ ਤੇਲੰਗਾਨਾ ਪਹੁੰਚੀ।
ਹਰਿਆਣਾ ਅਤੇ ਦਿੱਲੀ ਲਈ 61.46 ਮੀਟ੍ਰਿਕ ਟਨ ਐੱਲਐੱਮਓ ਲੈ ਕੇ ਚੱਲੀ ਅਤੇ ਆਕਸੀਜਨ ਐਕਸਪ੍ਰੈੱਸ ਰੇਲਗੱਡੀਆਂ ਰਸਤੇ ਵਿੱਚ ਹਨ।
ਹੁਣ ਤੱਕ, ਭਾਰਤੀ ਰੇਲਵੇ ਨੇ 1094 ਮੀਟ੍ਰਿਕ ਟਨ ਤੋਂ ਅਧਿਕ ਤਰਲ ਮੈਡੀਕਲ ਆਕਸੀਜਨ (ਐੱਲਐੱਮਓ) ਦੀ ਢੁਲਾਈ ਕੀਤੀ ਹੈ। ਇਸ ਵਿੱਚ ਮਹਾਰਾਸ਼ਟਰ ਨੂੰ (174 ਮੀਟ੍ਰਿਕ ਟਨ), ਉੱਤਰ ਪ੍ਰਦੇਸ਼ ਨੂੰ (430.51 ਮੀਟ੍ਰਿਕ ਟਨ), ਮੱਧ ਪ੍ਰਦੇਸ਼ ਨੂੰ (156.96 ਮੀਟ੍ਰਿਕ ਟਨ), ਦਿੱਲੀ ਨੂੰ (190 ਮੀਟ੍ਰਿਕ ਟਨ), ਹਰਿਆਣਾ ਨੂੰ (79 ਮੀਟ੍ਰਿਕ ਟਨ) ਅਤੇ ਤੇਲੰਗਾਨਾ ਨੂੰ (63.6 ਮੀਟ੍ਰਿਕ ਟਨ) ਆਕਸੀਜਨ ਪਹੁੰਚਾਈ ਗਈ ਹੈ।
****************
ਡੀਜੇਐੱਨ/ਐੱਮਕੇਵੀ
(Release ID: 1715718)
Visitor Counter : 229