ਰੇਲ ਮੰਤਰਾਲਾ

ਆਕਸੀਜਨ ਐਕਸਪ੍ਰੈੱਸ ਰੇਲਗੱਡੀਆਂ ਕੱਲ ਸਵੇਰੇ ਤੱਕ ਦਿੱਲੀ, ਤੇਲੰਗਾਨਾ, ਉੱਤਰ ਪ੍ਰਦੇਸ਼ ਨੂੰ ਰਿਕਾਰਡ 250 ਐੱਮਟੀ ਐੱਲਐੱਮਓ ਡਿਲੀਵਰ ਕਰੇਂਗੀ


ਦਿੱਲੀ ਵਿੱਚ ਕੱਲ ਸ਼ਾਮ ਤੱਕ 120 ਐੱਮਟੀ ਤਰਲ ਆਕਸੀਜਨ ਲੈ ਕੇ ਚਲ ਰਹੀ ਦੂਜੀ ਆਕਸੀਜਨ ਐਕਸਪ੍ਰੈੱਸ ਦਾ ਆਉਣਾ ਤੈਅ

ਹਰਿਆਣਾ ਨੂੰ ਅੱਜ 79 ਟਨ ਪ੍ਰਾਪਤ ਹੋਏ

ਭਾਰਤੀ ਰੇਲ ਨੇ ਹੁਣ ਤੱਕ ਕੁੱਲ 813 ਐੱਮਟੀ ਤਰਲ ਆਕਸੀਜਨ ਡਿਲੀਵਰ ਕੀਤਾ

Posted On: 01 MAY 2021 5:59PM by PIB Chandigarh

 

ਦੇਸ਼ ਦੇ ਵੱਖ-ਵੱਖ ਰਾਜਾਂ ਨੂੰ ਤਰਲ ਮੈਡੀਕਲ ਆਕਸੀਜਨ ਡਿਲੀਵਰ ਕਰਨ ਦੀ ਆਪਣੀ ਰਫ਼ਤਾਰ ਨੂੰ ਤੇਜ਼ ਕਰਦੇ ਹੋਏ, ਭਾਰਤੀ ਰੇਲ ਨੇ ਦੇਸ਼ ਦੇ ਵੱਖ-ਵੱਖ ਰਾਜਾਂ ਵਿੱਚ ਹੁਣ ਤੱਕ 56 ਟੈਂਕਰਾਂ ਵਿੱਚ ਕੁੱਲ 813 ਐੱਮਟੀ ਐੱਲਐੱਮਓ ਡਿਲੀਵਰ ਕੀਤਾ ਹੈ14 ਆਕਸੀਜਨ ਐਕਸਪ੍ਰੈੱਸ ਰੇਲਗੱਡੀਆਂ ਨੇ ਪਹਿਲਾਂ ਹੀ ਆਪਣੀ ਯਾਤਰਾ ਪੂਰੀ ਕਰ ਲਈ ਹੈ ਅਤੇ 18 ਟੈਂਕਰਾਂ ਵਿੱਚ 342 ਐੱਮਟੀ ਐੱਲਐੱਮਓ ਢੋਅ ਰਹੀ 5 ਹੋਰ ਲੋਡੇਡ ਆਕਸੀਜਨ ਐਕਸਪ੍ਰੈੱਸ ਚੱਲ ਰਹੀਆਂ ਹਨਭਾਰਤੀ ਰੇਲ ਦੀ ਕੋਸ਼ਿਸ਼ ਹੈ ਕਿ ਮੰਗ ਕਰਨ ਵਾਲੇ ਰਾਜਾਂ ਦੇ ਕੋਲ ਜਿੰਨਾਂ ਜਲਦੀ ਸੰਭਵ ਹੋਵੇ, ਜਿੱਥੇ ਤੱਕ ਹੋ ਸਕੇ ਅਧਿਕ ਤੋਂ ਅਧਿਕ ਐੱਲਐੱਮਓ ਡਿਲੀਵਰ ਕਰ ਦੇਣ

ਹਰਿਆਣਾ ਨੇ ਅੱਜ 5 ਟੈਂਕਰਾਂ ਵਿੱਚ 79 ਟਨ ਐੱਲਐੱਮਓ ਲੈ ਕੇ ਆ ਰਹੀ ਆਪਣੀ ਪਹਿਲੀ ਅਤੇ ਦੂਜੀ ਆਕਸੀਜਨ ਐੱਕਸਪ੍ਰੈੱਸ ਪ੍ਰਾਪਤ ਕੀਤੀ2 ਟੈਂਕਰਾਂ ਵਿੱਚ 30.6 ਐੱਮਟੀ ਐੱਲਐੱਮਓ ਲੈ ਕੇ ਆ ਰਹੀ ਤੀਜੀ ਆਕਸੀਜਨ ਐਕਸਪ੍ਰੈੱਸ ਪਹਿਲਾਂ ਹੀ ਅੰਗੁਲ ਤੋਂ ਰਵਾਨਾ ਹੋ ਚੁੱਕੀ ਹੈ ਅਤੇ ਵਰਤਮਾਨ ਵਿੱਚ ਹਰਿਆਣਾ ਲਈ ਆਪਣੇ ਰਸਤੇ ‘ਤੇ ਹੈ

ਮੱਧ ਪ੍ਰਦੇਸ਼ ਨੇ ਕੱਲ ਬੋਕਾਰੋ ਤੋਂ ਜਬਲਪੁਰ ਅਤੇ ਸਾਗਰ ਵਿੱਚ 70.77 ਐੱਮਟੀ ਐੱਲਐੱਮਓ ਲੈ ਕੇ ਆ ਰਹੀ ਆਪਣੀ ਦੂਜੀ ਆਕਸੀਜਨ ਐਕਸਪ੍ਰੈੱਸ ਪ੍ਰਾਪਤ ਕੀਤੀ। 22.19 ਐੱਮਟੀ ਐੱਲਐੱਮਓ ਲੈ ਕੇ ਜਬਲਪੁਰ ਆ ਰਹੀ ਤੀਜੀ ਆਕਸੀਜਨ ਐਕਸਪ੍ਰੈੱਸ ਰਾਓਰਕੇਲਾ ਤੋਂ ਆਪਣੇ ਰਸਤੇ ‘ਤੇ ਹੈ ਅਤੇ ਉਸ ਦੇ ਅੱਜ ਰਾਤ ਤੱਕ ਜਬਲਪੁਰ ਪਹੁੰਚਣ ਦੀ ਉਮੀਦ ਹੈ।

ਉੱਤਰ ਪ੍ਰਦੇਸ਼ ਤਿੰਨ ਟੈਂਕਰਾਂ ਵਿੱਚ 44.88 ਐੱਮਟੀ ਐੱਲਐੱਮਓ ਲੈ ਕੇ ਬੋਕਾਰੋ ਤੋਂ ਆਪਣੇ ਰਸਤੇ ‘ਤੇ ਚਲ ਰਹੀ ਆਪਣੀ 8ਵੀਂ ਆਕਸੀਜਨ ਐਕਸਪ੍ਰੈੱਸ ਪ੍ਰਾਪਤ ਕਰੇਗੀ। ਉੱਤਰ ਪ੍ਰਦੇਸ਼ ਨੇ ਹੁਣ ਤੱਕ ਲਗਭਗ 355 ਐੱਮਟੀ ਐੱਲਐੱਮਓ ਪ੍ਰਾਪਤ ਕੀਤਾ ਹੈ ।

ਦਿੱਲੀ ਅਗਲੇ 24 ਘੰਟਿਆਂ ਵਿੱਚ ਦੁਰਗਾਪੁਰ ਤੋਂ 6 ਟੈਂਕਰਾਂ ਵਿੱਚ ਆਪਣਾ 120 ਐੱਮਟੀ ਐੱਲਐੱਮਓ ਪ੍ਰਾਪਤ ਕਰੇਗੀ।

ਤੇਲੰਗਾਨਾ ਵੀ ਆਪਣੀ ਪਹਿਲੀ ਆਕਸੀਜਨ ਐਕਸਪ੍ਰੈੱਸ ਪ੍ਰਾਪਤ ਕਰੇਗੀ ਜੋ 124.26 ਐੱਮਟੀ ਐੱਲਐੱਮਓ ਲੈ ਕੇ ਵਰਤਮਾਨ ਵਿੱਚ ਆਪਣੇ ਰਸਤੇ ‘ਤੇ ਹੈ।

ਹੁਣ ਤੱਕ, ਭਾਰਤੀ ਰੇਲ ਨੇ 813 ਤੋਂ ਅਧਿਕ ਤਰਲ ਮੈਡੀਕਲ ਆਕਸੀਜਨ (ਐੱਲਐੱਮਓ) ਡਿਲੀਵਰ ਕੀਤਾ ਹੈ ਜਿਸ ਵਿੱਚ ਮਹਾਰਾਸ਼ਟਰ (174 ਐੱਮਟੀ), ਉੱਤਰ ਪ੍ਰਦੇਸ਼ (355 ਐੱਮਟੀ), ਮੱਧ ਪ੍ਰਦੇਸ਼ (134.77 ਐੱਮੀਟੀ), ਦਿੱਲੀ (70 ਐੱਮਟੀ) ,ਅਤੇ ਹਰਿਆਣਾ, (79 ਐੱਮਟੀ) ਸ਼ਾਮਲ ਹੈ। ਤੇਲੰਗਾਨਾ ਜਲਦ ਹੀ ਆਪਣਾ ਪਹਿਲੀ ਆਕਸੀਜਨ ਐਕਸਪ੍ਰੈੱਸ ਪ੍ਰਾਪਤ ਕਰਨਾ ਆਰੰਭ ਕਰੇਗਾ।

***

ਡੀਜੇਐੱਨ/ਐੱਮਕੇਵੀ
 



(Release ID: 1715686) Visitor Counter : 142