ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਭਾਰਤੀ ਸੂਚਨਾ ਸੇਵਾ ਦੇ ਸੀਨੀਅਰ ਅਧਿਕਾਰੀ ਪੁਸ਼ਪਵੰਤ ਸ਼ਰਮਾ ਦਾ ਦੇਹਾਂਤ

Posted On: 30 APR 2021 9:47PM by PIB Chandigarh

ਭਾਰਤੀ ਸੂਚਨਾ ਸੇਵਾ (ਆਈਆਈਐੱਸ) ਦੇ ਸੀਨੀਅਰ ਅਧਿਕਾਰੀ ਸ਼੍ਰੀ ਪੁਸ਼ਪਵੰਤ ਸ਼ਰਮਾ ਦਾ ਕੋਵਿਡ ਸੰਕ੍ਰਮਣ ਨਾਲ ਦੇਹਾਂਤ ਹੋ ਗਿਆ। ਬਿਮਾਰੀ ਦੇ ਨਾਲ ਲੰਬੀ ਲੜਾਈ ਦੇ ਬਾਅਦ ਉਨ੍ਹਾਂ ਨੇ ਅੱਜ ਸਵੇਰੇ ਨੌਇਡਾ ਸਥਿਤ ਜੇਪੀ ਹਸਪਤਾਲ ਵਿੱਚ ਅੰਤਿਮ ਸਾਹ ਲਿਆ। ਉਨ੍ਹਾਂ ਦਾ ਪਿਛਲੇ ਦੋ ਹਫ਼ਤੇ ਤੋਂ ਵਿਭਿੰਨ ਹਸਪਤਾਲਾਂ ਵਿੱਚ ਕੋਵਿਡ-19 ਅਤੇ ਅਸਥਮਾ ਦਾ ਇਲਾਜ ਚਲ ਰਿਹਾ ਸੀ।

 

 

 

58 ਸਾਲ ਦੇ ਡਿਪਟੀ ਡਾਇਰੈਕਟਰ ਪੁਸ਼ਪਵੰਤ ਸ਼ਰਮਾ ਵਰਤਮਾਨ ਵਿੱਚ ਭਾਰਤ ਦੇ ਸਮਾਚਾਰਪੱਤਰਾਂ ਦੇ ਰਜਿਸਟਰਾਰ ਦਫ਼ਤਰ ਵਿੱਚ ਸਹਾਇਕ ਪ੍ਰੈੱਸ ਰਜਿਸਟਰਾਰ ਦੇ ਰੂਪ ਵਿੱਚ ਕੰਮ ਕਰ ਰਹੇ ਸਨ। ਭਾਰਤੀ ਸੂਚਨਾ ਸੇਵਾ ਵਿੱਚ 34 ਸਾਲਾਂ ਤੋਂ ਜ਼ਿਆਦਾ ਦੇ ਆਪਣੇ ਸ਼ਾਨਦਾਰ ਕਰੀਅਰ ਦੇ ਦੌਰਾਨ ਉਨ੍ਹਾਂ ਨੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਤਹਿਤ ਪੱਤਰ ਸੂਚਨਾ ਦਫ਼ਤਰ (ਪੀਆਈਬੀ) (ਮੁਜ਼ੱਫਰਪੁਰ ਅਤੇ ਪਟਨਾ), ਡੀਐੱਫਪੀ (ਮੁਜ਼ੱਫਰਪੁਰ), ਆਕਾਸ਼ਵਾਣੀ ਸਮਾਚਾਰ (ਰਾਂਚੀ) ਅਤੇ ਡੀਡੀ ਨਿਊਜ਼ (ਪਟਨਾ ਅਤੇ ਦਿੱਲੀ) ਸਹਿਤ ਵਿਭਿੰਨ ਮੀਡੀਆ ਇਕਾਈਆਂ ਨੂੰ ਆਪਣੀਆਂ ਸੇਵਾਵਾਂ ਦਿੱਤੀਆਂ। ਇਸ ਦੇ ਇਲਾਵਾ ਉਨ੍ਹਾਂ ਨੇ ਆਈਆਈਐੱਸ ਐਸੋਸੀਏਸ਼ਨ (ਆਈਆਈਐੱਸਏ) ਦੇ ਪ੍ਰਧਾਨ ਦੇ ਰੂਪ ਵਿੱਚ ਵੀ ਕੰਮ ਕੀਤਾ ਸੀ। ਉਨ੍ਹਾਂ ਦੇ ਪਰਿਵਾਰ ਵਿੱਚ ਉਨ੍ਹਾਂ ਦੀ ਪਤਨੀ ਅਤੇ ਦੋ ਪੁੱਤਰ ਹਨ।

 

ਸੂਚਨਾ ਅਤੇ ਪ੍ਰਸਰਣ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਨੇ ਪੁਸ਼ਪਵੰਤ ਸ਼ਰਮਾ ਦੇ ਦੇਹਾਂਤ 'ਤੇ ਸੋਗ ਪ੍ਰਗਟ ਕੀਤਾ ਹੈ। ਸ਼੍ਰੀ ਪੁਸ਼ਪਵੰਤ ਸ਼ਰਮਾ ਨੂੰ ਪੇਸ਼ੇਵਰ ਸਮਰੱਥਾ ਅਤੇ ਲੋਕ ਸੇਵਾ ਦੇ ਪ੍ਰਤੀ ਸਮਰਪਣ ਦੇ ਲਈ ਹਮੇਸ਼ਾ ਯਾਦ ਕੀਤਾ ਜਾਵੇਗਾ।

 

ਇਸ ਮਹੀਨੇ ਤਿੰਨ ਹੋਰ ਸੀਨੀਅਰ ਆਈਆਈਐੱਸ ਅਧਿਕਾਰੀਆਂ- ਨਰੇਂਦਰ ਕੌਸ਼ਲ (ਏਡੀਜੀ, ਪੀਅਈਬੀ), ਮਣੀਕਾਂਤ ਠਾਕੁਰ (ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਵਿੱਚ ਮੀਡੀਆ ਪ੍ਰਮੁੱਖ) ਅਤੇ ਸੰਜੈ ਕੁਮਾਰ (ਡਿਪਟੀ ਡਾਇਰੈਕਟਰ, ਪੀਆਈਬੀ) ਦਾ ਕੋਵਿਡ-19 ਦੇ ਕਾਰਨ ਦੇਹਾਂਤ ਹੋਇਆ ਹੈ।

***

ਐੱਮਵੀ/ਐੱਮਐੱਸ/ਪੀਕੇ/ਆਰਪੀ/ਜੇਕੇ



(Release ID: 1715306) Visitor Counter : 135