ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਸ਼੍ਰੀ ਸੱਤਿਆਜੀਤ ਰੇਅ ਦੀ ਜਨਮ ਸ਼ਤਾਬਦੀ ਮਨਾਈ ਜਾਵੇਗੀ (2 ਮਈ, 2021- 23 ਅਪ੍ਰੈਲ, 1992)


ਦੇਸ਼-ਵਿਦੇਸ਼ ਵਿੱਚ ਸਾਲ ਭਰ ਜਸ਼ਨ ਮਨਾਏ ਜਾਣਗੇ

“ਸੱਤਿਆਜੀਤ ਰੇਅ ਲਾਈਫਟਾਈਮ ਅਚੀਵਮੈਂਟ ਅਵਾਰਡ ਫਾਰ ਐਕਸੀਲੈਂਸ ਇਨ ਸਿਨੇਮਾ”ਦੀ ਸ਼ੁਰੂਆਤ

Posted On: 30 APR 2021 6:41PM by PIB Chandigarh

ਪ੍ਰਸਿੱਧ ਫਿਲਮ ਨਿਰਮਾਤਾ ਨੂੰ ਸ਼ਰਧਾਂਜਲੀ ਅਰਪਿਤ ਕਰਦੇ ਹੋਏ, ਸੂਚਨਾ ਤੇ ਪ੍ਰਸਾਰਣ ਮੰਤਰਾਲਾ ਭਾਰਤ ਅਤੇ ਵਿਦੇਸ਼ਾਂ ਵਿੱਚ ਸਾਲ ਭਰ ਸਵਰਗੀ ਸ਼੍ਰੀ ਸੱਤਿਆਜੀਤ ਰੇਅ ਦੇ ਸ਼ਤਾਬਦੀ ਸਮਾਰੋਹ ਦਾ ਆਯੋਜਨ ਕਰੇਗਾ। 

 

ਸ਼੍ਰੀ ਸੱਤਿਆਜੀਤ ਰੇਅ ਇੱਕ ਮਸ਼ਹੂਰ ਫਿਲਮ ਨਿਰਮਾਤਾ, ਲੇਖਕ, ਚਿੱਤਰਕਾਰ, ਗ੍ਰਾਫਿਕ ਡਿਜ਼ਾਈਨਰ, ਸੰਗੀਤਕਾਰ ਸਨ। ਉਨ੍ਹਾਂ ਨੇ ਇਸ਼ਤਿਹਾਰਬਾਜ਼ੀ ਵਿੱਚ ਆਪਣਾ ਕਰੀਅਰ ਸ਼ੁਰੂ ਕੀਤਾ ਸੀ ਅਤੇ ਆਪਣੀ ਪਹਿਲੀ ਫਿਲਮ ‘ਪਾਥੇਰ ਪਾਂਚਾਲੀ’ ਲਈ ਪ੍ਰੇਰਣਾ ਸਰੋਤ ਬਣੇ। ਜਦਕਿ ਉਨ੍ਹਾਂ ਨੇ ਬਿਭੂਤੀਭੂਸ਼ਣ ਬੰਦੋਪਾਧਿਆਏ ਦੁਆਰਾ ਰਚਿਤ ਨਾਵਲ ਦੇ ਬੱਚਿਆਂ ਦੇ ਸੰਸਕਰਣ ਦੇ ਚਿੱਤਰ ਬਣਾਏ। ਫਿਲਮ ਨੇ ਉਨ੍ਹਾਂ ਨੂੰ ਅੰਤਰਰਾਸ਼ਟਰੀ ਪ੍ਰਸਿੱਧੀ ਦਿਵਾਈ। ਸ਼੍ਰੀ ਰੇਅ ਨੇ ਹੋਰ ਮਹਾਨ ਫਿਲਮਾਂ ਜਿਵੇਂ ਕਿ ‘ਚਾਰੂਲਤਾ’, ‘ਅਗਨਤੁਕ’ ਅਤੇ ‘ਨਾਇਕ’ ਬਣਾਈਆਂ। ਉਹ ਇੱਕ ਵਿਲੱਖਣ ਲੇਖਕ ਵੀ ਸਨ ਜਿਨ੍ਹਾਂ ਨੇ ਮਸ਼ਹੂਰ ਸੁਲੁਥ ਫੇਲੁਦਾ ਅਤੇ ਵਿਗਿਆਨੀ ਪ੍ਰੋਫੈਸਰ ਸ਼ੋਂਕੂ ਨੂੰ ਬੰਗਾਲੀ ਸਾਹਿਤ ਦਾ ਪ੍ਰਸਿੱਧ ਹਿੱਸਾ ਬਣਾਇਆ। ਭਾਰਤ ਸਰਕਾਰ ਨੇ ਉਨ੍ਹਾਂ ਨੂੰ 1992 ਵਿੱਚ ਸਰਵ ਉੱਚ ਨਾਗਰਿਕ ਪੁਰਸਕਾਰ ਭਾਰਤ ਰਤਨ ਨਾਲ ਸਨਮਾਨਿਤ ਕੀਤਾ ਸੀ।

 

ਜਸ਼ਨਾਂ ਦੇ ਹਿੱਸੇ ਵਜੋਂ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੀਆਂ ਮੀਡੀਆ ਇਕਾਈਆਂ ਜਿਵੇਂ ਕਿ ਡਾਇਰੈਕਟੋਰੇਟ ਆਵ੍ ਫਿਲਮ ਫੈਸਟੀਵਲਸ, ਫਿਲਮਾਂ ਡਿਵਿਜ਼ਨ, ਐੱਨਐੱਫਡੀਸੀ, ਐੱਨਐੱਫਏਆਈ, ਅਤੇ ਸੱਤਿਆਜੀਤ ਰੇਅ ਫਿਲਮ ਐਂਡ ਟੈਲੀਵਿਜ਼ਨ ਇੰਸਟੀਟਿਊਟ (ਐੱਸਆਰਐੱਫਟੀਆਈ), ਕੋਲਕਾਤਾ ਕਈ ਗਤੀਵਿਧੀਆਂ ਦੀ ਯੋਜਨਾ ਬਣਾ ਰਹੇ ਹਨ। ਵਿਦੇਸ਼ ਮੰਤਰਾਲੇ ਅਤੇ ਸੱਭਿਆਚਾਰ ਮੰਤਰਾਲੇ ਸਮੇਤ ਹੋਰ ਮੰਤਰਾਲੇ/ਵਿਭਾਗ ਵੀ ਇਸ ਵਿੱਚ ਸਰਗਰਮ ਭੂਮਿਕਾ ਨਿਭਾਉਣਗੇ। ਹਾਲਾਂਕਿ ਮਹਾਮਾਰੀ ਦੀ ਸਥਿਤੀ ਦੇ ਮੱਦੇਨਜ਼ਰ ਸਾਲ ਦੌਰਾਨ ਜਸ਼ਨ ਹਾਈਬ੍ਰਿਡ ਢੰਗ, ਡਿਜੀਟਲ ਅਤੇ ਭੌਤਿਕ ਦੋਵਾਂ ਵਿੱਚ ਆਯੋਜਿਤ ਕੀਤੇ ਜਾਣਗੇ। 

 

ਉਨ੍ਹਾਂ ਦੀ ਵਿਰਾਸਤ ਦੇ ਸਨਮਾਨ ਵਿੱਚ "ਸੱਤਿਆਜੀਤ ਰੇਅ ਲਾਈਫਟਾਈਮ ਅਚੀਵਮੈਂਟ ਅਵਾਰਡ ਫਾਰ ਐਕਸੀਲੈਂਸ ਇਨ ਸਿਨੇਮਾ" ਇਸ ਸਾਲ ਤੋਂ ਸ਼ੁਰੂ ਕੀਤਾ ਜਾ ਚੁੱਕਾ ਹੈ, ਜੋ ਇਸ ਸਾਲ ਤੋਂ ਸ਼ੁਰੂ ਹੋ ਰਹੇ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਵ੍ ਇੰਡੀਆ (ਆਈਐੱਫਐੱਫਆਈ) ਵਿੱਚ ਹਰ ਸਾਲ ਦਿੱਤਾ ਜਾਏਗਾ। ਇਸ ਅਵਾਰਡ ਵਿੱਚ 10 ਲੱਖ ਰੁਪਏ ਦਾ ਨਕਦ ਇਨਾਮ, ਇੱਕ ਸਰਟੀਫਿਕੇਟ, ਸ਼ਾਲ, ਇੱਕ ਸਿਲਵਰ ਮੋਰ ਦਾ ਤਗਮਾ ਅਤੇ ਇੱਕ ਸਕ੍ਰੌਲ ਸ਼ਾਮਲ ਹੈ। 

 

ਸਮਾਗਮ ਅਤੇ ਗਤੀਵਿਧੀਆਂ

 

1.     ਡਾਇਰੈਕਟੋਰੇਟ ਆਵ੍ ਫਿਲਮ ਫੈਸਟੀਵਲਸ, ਫਿਲਮ ਡਿਵਿਜ਼ਨ ਅਤੇ ਵਿਦੇਸ਼ ਮੰਤਰਾਲੇ ਵੱਲੋਂ ਭਾਰਤ ਅਤੇ ਵਿਦੇਸ਼ਾਂ ਵਿੱਚ ਭਾਰਤੀ ਮਿਸ਼ਨਾਂ ਵੱਲੋਂ ਸੱਤਿਆਜੀਤ ਰੇਅ ਫਿਲਮ ਫੈਸਟੀਵਲ ਆਯੋਜਿਤ ਕੀਤੇ ਜਾਣਗੇ, ਜਿੱਥੇ ਸ਼੍ਰੀ ਸੱਤਿਆਜੀਤ ਰੇਅ ਦੁਆਰਾ ਅਤੇ ਉਨ੍ਹਾਂ ‘ਤੇ ਬਣਾਈਆਂ ਫਿਲਮਾਂ ਅਤੇ ਦਸਤਾਵੇਜ਼ੀਆਂ ਪ੍ਰਦਰਸ਼ਿਤ ਕੀਤੀਆਂ ਜਾਣਗੀਆਂ। ਸ਼੍ਰੀ ਰੇਅ ਦੀਆਂ ਫਿਲਮਾਂ ਦੀ ਇੱਕ ਵਿਸ਼ੇਸ਼ ਰੈਟਰੋਸਪੈਕਟਿਵ ਅਤੇ ਸਕ੍ਰੀਨਿੰਗ ਦੀ ਯੋਜਨਾ 74ਵੇਂ ਕਾਨ ਫਿਲਮ ਫੈਸਟੀਵਲ ਵਿੱਚ ਕੀਤੀ ਜਾ ਰਹੀ ਹੈ।

2.     ਡਾਇਰੈਕਟੋਰੇਟ ਆਵ੍ ਫਿਲਮਜ਼ ਫੈਸਟੀਵਲਸ, ਇੰਟਰਨੈਸ਼ਨਲ ਫਿਲਮ ਫੈਸਟੀਵਲ ਆਵ੍ ਇੰਡੀਆ (ਆਈਐੱਫਐੱਫਆਈ), 2021 ਵਿਖੇ ਇੱਕ ਵਿਸ਼ੇਸ਼ ਰੈਟਰੋਸਪੈਕਟਿਵ ਆਯੋਜਿਤ ਕਰੇਗਾ। ਰੈਟਰੋਸਪੈਕਟਿਵ ਪ੍ਰਮੁੱਖ ਅੰਤਰਰਾਸ਼ਟਰੀ ਅਤੇ ਰਾਸ਼ਟਰੀ ਫਿਲਮ ਉਤਸਵਾਂ ਦੀ ਯਾਤਰਾ ਕਰੇਗਾ।

3.     ਫਿਲਮਸ ਡਿਵਿਜ਼ਨ ਮੁੰਬਈ ਦੇ ਭਾਰਤੀ ਸਿਨਮਾ ‘ਤੇ ਰਾਸ਼ਟਰੀ ਅਜਾਇਬ ਘਰ ਵਿਖੇ ਇੱਕ ਸਮਰਪਿਤ ਸੱਤਿਆਜੀਤ ਰੇਅ ਸੈਕਸ਼ਨ ਤਿਆਰ ਕਰੇਗੀ। ਇਹ ਸੈਕਸ਼ਨ ਜੋ ਸਾਲ ਦੇ ਦੌਰਾਨ ਦੇਸ਼ ਦੇ ਵੱਖ-ਵੱਖ ਅਜਾਇਬ ਘਰਾਂ ਦੀ ਯਾਤਰਾ ਵੀ ਕਰੇਗਾ, ਵਿੱਚ ਸ਼੍ਰੀ ਰੇਅ ਦੇ ਜੀਵਨ ਤੋਂ ਭੌਤਿਕ ਅਤੇ ਇੰਟਰਐਕਟਿਵ ਦੋਵੇਂ ਡਿਜੀਟਲ ਰੂਪਾਂ ਵਿੱਚ ਯਾਦਗਾਰਾਂ ਦੀ ਮੇਜ਼ਬਾਨੀ ਕਰੇਗੀ, ਜਿਸ ਵਿੱਚ ਉਨ੍ਹਾਂ ਦੀਆਂ ਫਿਲਮਾਂ, ਇੰਟਰਵਿਊਸ ਆਦਿ ਦੇ ਵਧੀਆ ਸ਼ਾਟ ਸ਼ਾਮਲ ਹਨ।

4.     ਨੈਸ਼ਨਲ ਫਿਲਮ ਆਰਕਾਈਵਜ਼ ਆਵ੍ ਇੰਡੀਆ (ਐੱਨ. ਐੱਫ. ਏ.) ਸ਼੍ਰੀ ਰੇਅ ਦੀਆਂ ਸਾਰੀਆਂ ਉਪਲੱਬਧ ਫਿਲਮਾਂ ਅਤੇ ਪ੍ਰਚਾਰ ਸਮੱਗਰੀ ਦੀ ਸੰਭਾਲ਼ ਅਤੇ ਡਿਜੀਟਲਾਈਜ਼ੇਸ਼ਨ ਕਰੇਗਾ। ਇਹ ਉਨ੍ਹਾਂ ਦੀਆਂ ਫਿਲਮਾਂ ਦੇ ਪੋਸਟਰਾਂ ਦੀ ਵਰਚੁਅਲ ਪ੍ਰਦਰਸ਼ਨੀ ਵੀ ਆਯੋਜਿਤ ਕਰੇਗਾ।

5.   ਐੱਨਐੱਫਡੀਸੀ ਆਪਣੇ ਓਟੀਟੀ ਪਲੈਟਫਾਰਮ, ਸਿਨੇਮਾਜ਼ ਆਵ੍ ਇੰਡੀਆ ਵਿਖੇ ਇੱਕ ਫਿਲਮ ਮੇਲੇ ਦਾ ਆਯੋਜਨ ਕਰੇਗੀ, ਜਿੱਥੇ ਉਨ੍ਹਾਂ ਦੀਆਂ ਪੰਜ ਫਿਲਮਾਂ ਦਾ ਪ੍ਰਦਰਸ਼ਨ ਕੀਤਾ ਜਾਵੇਗਾ। 

6.     ਸੱਤਿਆਜੀਤ ਰੇਅ ਫਿਲਮ ਐਂਡ ਟੈਲੀਵਿਜ਼ਨ ਇੰਸਟੀਟਿਊਟ (ਐੱਸਆਰਐੱਫਟੀਆਈ), ਕੋਲਕਾਤਾ ਆਪਣੇ ਕੈਂਪਸ ਵਿੱਚ ਸ਼੍ਰੀ ਸੱਤਿਆਜੀਤ ਰੇਅ ਦੀ ਪ੍ਰਤਿਮਾ ਦਾ ਉਦਘਾਟਨ ਕਰੇਗਾ। ਇਸ ਫਿਲਮ ਨਿਰਮਾਤਾ ਦੀ ਪ੍ਰਤਿਭਾ ਨੂੰ ਸਮਝਣ ਲਈ, ਉਨ੍ਹਾਂ ਦੇ ਕਾਰਜ ਬਾਰੇ ਇੱਕ ਕੋਰਸ ਇੰਸਟੀਟਿਊਟ ਵਿੱਚ ਕਰਵਾਇਆ ਜਾਵੇਗਾ। ਬੱਚਿਆਂ ਲਈ ਸ਼੍ਰੀ ਰੇਅ ਦੇ ਕਾਰਜਾਂ ਦਾ ਇੱਕ ਪੈਕੇਜ ਵੀ ਵਿਕਸਤ ਕੀਤਾ ਜਾ ਰਿਹਾ ਹੈ ਜੋ ਸਕੂਲਾਂ ਨੂੰ ਦਿੱਤਾ ਜਾ ਸਕਦਾ ਹੈ। ਰੇਅ ਦੀਆਂ ਫਿਲਮਾਂ ਦੇ ਵਿਸ਼ਿਆਂ ‘ਤੇ ਅੰਤਰ-ਕਾਲਜ ਮੁਕਾਬਲੇ ਵੀ ਫਿਲਮ ਸਕੂਲਾਂ ਵਿੱਚ ਆਯੋਜਿਤ ਕੀਤੇ ਜਾਣਗੇ।

7.   ਸੱਭਿਆਚਾਰ ਮੰਤਰਾਲਾ ਸੱਭਿਆਚਾਰਕ ਗਤੀਵਿਧੀਆਂ ਦਾ ਆਯੋਜਨ ਕਰੇਗਾ ਅਤੇ ਕਲਾ ਅਤੇ ਸਾਹਿਤ ਵਿੱਚ ਸ਼੍ਰੀ ਰੇਅ ਦੀ ਸ਼ਖ਼ਸੀਅਤ ਅਤੇ ਕਾਰਜਾਂ ਦੇ ਵਿਭਿੰਨ ਦ੍ਰਿਸ਼ਟੀਕੋਣਾਂ ਨੂੰ ਪ੍ਰਦਰਸ਼ਿਤ ਕਰੇਗਾ।

 

ਗਤੀਵਿਧੀਆਂ ਦੀ ਨਿਗਰਾਨੀ ਕਰਨ ਲਈ ਸਕੱਤਰ (ਸੂਚਨਾ ਤੇ ਪ੍ਰਸਾਰਣ) ਦੀ ਪ੍ਰਧਾਨਗੀ ਹੇਠ ਇੱਕ ਅਮਲ ਕਮੇਟੀ ਬਣਾਈ ਗਈ ਹੈ। ਕਮੇਟੀ ਵਿੱਚ ਸੀਨੀਅਰ ਫਿਲਮ ਨਿਰਮਾਤਾ ਸ਼੍ਰੀ ਧ੍ਰਿਤੀਮਨ ਚੈਟਰਜੀ ਨੂੰ ਨਾਮਜ਼ਦ ਮੈਂਬਰ ਵਜੋਂ ਅਤੇ ਸੂਚਨਾ ਤੇ ਪ੍ਰਸਾਰਣ, ਸੱਭਿਆਚਾਰ ਅਤੇ ਵਿਦੇਸ਼ ਮੰਤਰਾਲੇ ਦੇ ਹੋਰ ਸੀਨੀਅਰ ਅਧਿਕਾਰੀ ਸ਼ਾਮਲ ਕੀਤੇ ਗਏ ਹਨ।

 

***************

 

ਐੱਸਐੱਸ



(Release ID: 1715236) Visitor Counter : 196