ਉਪ ਰਾਸ਼ਟਰਪਤੀ ਸਕੱਤਰੇਤ

ਉਪ ਰਾਸ਼ਟਰਪਤੀ ਨੇ ਸਾਬਕਾ ਅਟਾਰਨੀ ਜਨਰਲ, ਸ਼੍ਰੀ ਸੋਲੀ ਸੋਰਾਬਜੀ ਨੂੰ ਭਾਵ-ਭਿੰਨੀ ਸ਼ਰਧਾਂਜਲੀ ਅਰਪਿਤ ਕੀਤੀ

प्रविष्टि तिथि: 30 APR 2021 6:00PM by PIB Chandigarh

ਉਪ-ਰਾਸ਼ਟਰਪਤੀ, ਸ਼੍ਰੀ ਐੱਮ ਵੈਂਕਈਆ ਨਾਇਡੂ ਨੇ ਅੱਜ ਸਾਬਕਾ ਅਟਾਰਨੀ ਜਨਰਲ, ਸ਼੍ਰੀ ਸੋਲੀ ਸੋਰਾਬਜੀ, ਜੋ ਕਿ ਅੱਜ ਸਵੇਰੇ ਅਕਾਲ ਚਲਾਣਾ ਕਰ ਗਏ ਸਨ, ਨੂੰ ਭਾਵ-ਭਿੰਨੀ ਸ਼ਰਧਾਂਜਲੀ ਅਰਪਿਤ ਕੀਤੀ।

 

ਸ਼੍ਰੀ ਸੋਰਾਬਜੀ ਨੂੰ ਕਾਨੂੰਨੀ ਦਿੱਗਜ ਦੱਸਦੇ ਹੋਏ ਉਪ ਰਾਸ਼ਟਰਪਤੀ ਨੇ ਕਿਹਾ ਕਿ ਉਹ ਕਾਨੂੰਨ ਅਤੇ ਨਿਆਂ-ਪ੍ਰਣਾਲੀ ਦੇ ਸਾਰੇ ਮਾਮਲਿਆਂ ਵਿੱਚ ਇੱਕ ਵਿਸ਼ਵ- ਕੋਸ਼ ਵਾਂਗ ਸਨ। ਉਹ ਮਨੁੱਖੀ ਅਧਿਕਾਰਾਂ ਦੇ ਚੈਂਪੀਅਨ ਵੀ ਸਨ ਅਤੇ ਉਨ੍ਹਾਂ ਨੇ ਆਪਣੇ ਕਾਰਜ ਨਾਲ ਭਾਰਤ ਨੂੰ ਅੰਤਰਰਾਸ਼ਟਰੀ ਪੱਧਰ ’ਤੇ ਪ੍ਰਤਿਸ਼ਠਾ ਦਿਵਾਈ।

 

ਸ਼੍ਰੀ ਨਾਇਡੂ ਨੇ ਕਿਹਾ ਕਿ ਸਾਬਕਾ ਅਟਾਰਨੀ ਜਨਰਲ ਇੱਕ ਨੇਕ, ਨਿਸ਼ਠਾਵਾਨ ਅਤੇ ਇਮਾਨਦਾਰ ਵਿਅਕਤੀ ਸਨ ਅਤੇ ਉਨ੍ਹਾਂ ਨੇ ਹਮੇਸ਼ਾ ਉਨ੍ਹਾਂ ਦੇ ਪ੍ਰਤੀ ਉੱਚ ਸਨਮਾਨ ਦੀ ਭਾਵਨਾ ਰੱਖੀ। ਇਹ ਦੱਸਦੇ ਹੋਏ ਕਿ ਸ਼੍ਰੀ ਸੋਰਾਬਜੀ ਵੀ ਉਨ੍ਹਾਂ ਪ੍ਰਤੀ ਕਾਫ਼ੀ ਸਨੇਹ ਭਾਵ ਰੱਖਦੇ ਸਨ, ਉਪ ਰਾਸ਼ਟਰਪਤੀ ਨੇ ਕਿਹਾ ਕਿ ਉਨ੍ਹਾਂ ਦੇ ਅਕਾਲ ਚਲਾਣੇ ਨਾਲ ਦੇਸ਼ ਨੇ ਇੱਕ ਅਜਿਹਾ ਉੱਘਾ ਕਾਨੂੰਨ ਸ਼ਾਸਤਰੀ ਗਵਾ ਲਿਆ ਹੈ ਜਿਸ ਦੇ ਜਾਣ ਨਾਲ ਨਿਆਂਪਾਲਿਕਾ ਦੇ ਖੇਤਰ ਵਿੱਚ ਕਦੇ ਵੀ ਪੂਰਾ ਨਾ ਹੋਣ ਵਾਲਾ ਖ਼ਲਾਅ  ਪੈਦਾ ਹੋ ਗਿਆ ਹੈ।

 

ਉਪ ਰਾਸ਼ਟਰਪਤੀ ਨੇ ਸ਼੍ਰੀ ਸੋਰਾਬਜੀ ਦੀ ਪਤਨੀ ਅਤੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਪ੍ਰਤੀ ਦਿਲੀ ਸੰਵੇਦਨਾਵਾਂ ਪ੍ਰਗਟ ਕੀਤੀਆਂ।

 

*************************

 

ਐੱਮਐੱਸ/ਆਰਕੇ/ਡੀਪੀ


(रिलीज़ आईडी: 1715208) आगंतुक पटल : 165
इस विज्ञप्ति को इन भाषाओं में पढ़ें: English , Urdu , हिन्दी , Marathi , Bengali , Tamil