ਕਿਰਤ ਤੇ ਰੋਜ਼ਗਾਰ ਮੰਤਰਾਲਾ

ਉਦਯੋਗਿਕ ਕਾਮਿਆਂ (2016=100) ਲਈ ਉਪਭੋਗਤਾ ਮੁੱਲ ਸੂਚਕਾਂਕ- ਮਾਰਚ 2021

Posted On: 30 APR 2021 3:46PM by PIB Chandigarh

ਮੁੱਖ ਬਿੰਦੂ

1. ਉਦਯੋਗਿਕ ਕਾਮਿਆਂ (2016&100) ਲਈ ਮਾਰਚ 2021 ਦਾ ਸਰਬ ਭਾਰਤੀ ਉਪਭੋਗਤਾ ਮੁੱਲ ਸੂਚਕਾਂਕ ਫਰਵਰੀ 2021 ਦੇ 119.0 ਦੇ ਮੁਕਾਬਲੇ 119.6 ਹੋ ਗਿਆ ਹੈ ।

2. ਸੂਚਕਾਂਕ ਵਿੱਚ ਇਹ ਵਾਧਾ ਮੁੱਖ ਤੌਰ ਤੇ ਕੁਕਿੰਗ ਗੈਸ , ਪੈਟਰੋਲ , ਪੋਲਟਰੀ ਚਿਕਨ , ਖਾਣ ਵਾਲੇ ਤੇਲਾਂ , ਸੇਬ , ਚਾਹ ਪੱਤੀ , ਪ੍ਰੋਸੈਸਡ ਪੈਕੇਜਡ ਫੂਡ ਕਰਕੇ ਹੋਇਆ ਹੈ , ਜਿਨ੍ਹਾਂ ਦੀਆਂ ਕੀਮਤਾਂ ਵਿੱਚ ਵਾਧਾ ਦੇਖਿਆ ਗਿਆ ।

3. ਮਾਰਚ 2021 ਵਿੱਚ ਮੁੱਦਰਾ ਸਫਿਤੀ ਪਿਛਲੇ ਮਹੀਨੇ ਦੀ 4.48 % ਮੁੱਦਰਾ ਸਫਿਤੀ ਦੇ ਮੁਕਾਬਲੇ 5.64 % ਤੇ ਪੁੱਜ ਗਈ ਹੈ । ਇਸੇ ਤਰ੍ਹਾਂ ਫੂਡ ਮੁੱਦਰਾ ਸਫਿਤੀ ਵੀ ਪਿਛਲੇ ਮਹੀਨੇ ਦੀ 4.64 ਫ਼ੀਸਦ ਤੋਂ ਵੱਧ ਕੇ 5.36 ਫ਼ੀਸਦ ਹੋ ਗਈ ਹੈ ।

ਸਰਬ ਭਾਰਤੀ ਸੀ ਪੀ ਆਈ / ਆਈ ਡਬਲਿਊ ਮਾਰਚ 2021 ਵਿੱਚ ਵੀ 0.6 ਦਾ ਵਾਧਾ ਹੋਇਆ ਹੈ ਅਤੇ ਹੁਣ ਇਹ 119.6 ਹੈ (119 ਅਤੇ ਦਸ਼ਮਲਵ 6) । ਇੱਕ ਮਹੀਨੇ ਦੇ ਫ਼ੀਸਦ ਪਰਿਵਰਤਨ ਨਾਲ ਇਹ ਪਿਛਲੇ ਮਹੀਨੇ ਦੇ ਮੁਕਾਬਲੇ 0.50 % ਵਧਿਆ ਹੈ , ਜਦਕਿ ਇੱਕ ਸਾਲ ਪਹਿਲਾਂ ਇਨ੍ਹਾਂ ਮਹੀਨਿਆਂ ਦੌਰਾਨ 0.61 % ਦੀ ਕਮੀ ਆਈ ਸੀ ।

ਮੌਜੂਦਾ ਸੂਚਕਾਂਕ ਵਿੱਚ ਵੱਧ ਤੋਂ ਵੱਧ ਉਛਾਲ ਫਿਊਲ ਅਤੇ ਲਾਈਟ ਗਰੁੱਪ ਦੇ 0.40 % ਦੇ ਯੋਗਦਾਨ ਨਾਲ ਹੋਇਆ ਹੈ । ਇਹ ਯੋਗਦਾਨ ਕੁੱਲ ਪਰਿਵਰਤਨ ਵਿੱਚ ਹੋਇਆ ਹੈ । ਇਸ ਨੂੰ ਹੋਰ ਵੱਖ ਵੱਖ ਗਰੁੱਪਾਂ ਵੱਲੋਂ 0.15 % ਨਾਲ ਕੁੱਲ ਉਚਾਈ ਤੇ ਲਿਜਾਇਆ ਗਿਆ ਹੈ । ਵਸਤਾਂ ਦੇ ਪੱਧਰ ਤੇ ਕੁਕਿੰਗ ਗੈਸ , ਪੈਟਰੋਲ , ਪੋਲਟਰੀ ਚਿਕਨ , ਖਾਣ ਵਾਲੇ ਤੇਲ , ਸੇਬ , ਸੰਤਰੇ , ਚਾਹ ਪੱਤੀ ਅਤੇ ਸਰਵਡ ਤੇ ਪ੍ਰੋਸੈਸਡ ਪੈਕੇਜਡ ਫੂਡ ਆਦਿ ਅੰਕ ਵਿੱਚ ਉਛਾਲ ਲਈ ਜਿ਼ੰਮੇਵਾਰ ਹਨ । ਫਿਰ ਵੀ ਇਸ ਵਾਧੇ ਨੂੰ ਜਿ਼ਆਦਤਰ ਇਨਡੈਕਸ ਵਿੱਚ ਹੇਠਾਂ ਦਬਾਅ ਪਾਉਣ ਨਾਲ ਸਬਜ਼ੀਆਂ ਦੁਆਰਾ ਰੋਕਿਆ ਗਿਆ ਹੈ ।

ਕੇਂਦਰ ਪੱਧਰ ਤੇ ਜਮਸ਼ੇਦਪੁਰ ਤੇ ਸੰਗਰੂਰ ਵਿੱਚ ਹਰੇਕ ਥਾਂ 3.0 ਦਾ ਵੱਧ ਤੋਂ ਵੱਧ ਵਾਧਾ ਦਰਜ ਕੀਤਾ ਗਿਆ । ਹੋਰਨਾਂ ਵਿੱਚ ਚਾਰ ਕੇਂਦਰਾਂ ਨੇ 2 ਤੋਂ 2.9 , 22 ਕੇਂਦਰਾਂ ਨੇ 1 ਤੋਂ 1.9 ਵਿਚਾਲੇ ਅਤੇ 45 ਕੇਂਦਰਾਂ ਨੇ 0 ਤੋਂ 0.9 ਅੰਕ ਦਰਜ ਕੀਤੇ ਨੇ । ਇਸ ਦੇ ਉਲਟ ਦੂਮਦੂਮਾ, ਤਿੰਨਸੁਕਿਆ ਵਿੱਚ ਵੱਧ ਤੋਂ ਵੱਧ 3.2 ਅੰਕ ਦੀ ਗਿਰਾਵਟ ਦਰਜ ਕੀਤੀ ਗਈ । ਹੋਰਨਾਂ ਵਿੱਚ ਦੋ ਕੇਂਦਰਾਂ ਵਿੱਚ 2.0 ਤੋਂ 2.9 ਅੰਕਾਂ ਦੀ ਗਿਰਾਵਟ ਦੇਖੀ ਗਈ । ਹੋਰ ਦੋ ਸੈਂਟਰਾਂ ਵਿੱਚ 1 ਤੋਂ 1.9 ਅੰਕ ਅਤੇ ਬਾਕੀ ਦਸ ਸੈਂਟਰਾਂ ਵਿੱਚ 0 ਤੋਂ 0.9 ਅੰਕਾਂ ਦੀ ਗਿਰਾਵਟ ਦੇਖੀ ਗਈ ।

ਸਾਲ ਦਰ ਸਾਲ ਮੁੱਦਰਾ ਸਫਿਤੀ ਪਿਛਲੇ ਮਹੀਨੇ ਦੇ 4.48 % ਦੇ ਮੁਕਾਬਲੇ 5.64 % ਰਹੀ ਅਤੇ ਪਿਛਲੇ ਸਾਲ ਇਸੇ ਮਹੀਨੇ ਦੌਰਾਨ 5.50 % ਰਹੀ । ਇਸੇ ਤਰ੍ਹਾਂ ਫੂਡ ਮੁੱਦਰਾ ਸਫਿਤੀ ਪਿਛਲੇ ਮਹੀਨੇ ਦੇ 4.6 % ਦੇ ਮੁਕਾਬਲੇ 5.36 % ਰਹੀ ਅਤੇ 1 ਸਾਲ ਪਹਿਲਾਂ ਇਸੇ ਮਹੀਨੇ ਦੌਰਾਨ 6.67 % ਰਹੀ ।

https://ci5.googleusercontent.com/proxy/VzRoLbNpcSpCaR3aq3PpqihyWRLMYo7QHxk51gnWNevWp7R_2XkLLYeb8Km6lfVvY3nUd82xjxAuKtcz_7CMcaAtZe-y4r87z3KXaILezteT4uxvJAeFKOmu5A=s0-d-e1-ft#https://static.pib.gov.in/WriteReadData/userfiles/image/image001G1TM.jpg


 

All-India Group-wise CPI-IW for February and March, 2021

Sr. No.

Groups

Feb., 2021

Mar., 2021

I

Food & Beverages

117.9

118.0

II

Pan, Supari, Tobacco & Intoxicants

135.8

136.5

III

Clothing & Footwear

118.4

118.7

IV

Housing

115.2

115.2

V

Fuel & Light

142.0

149.2

VI

Miscellaneous

117.6

118.1

 

General Index

119.0

119.6

 

 

https://ci5.googleusercontent.com/proxy/0Ey8ZkjrDA_fVGm82-Ck4Fig8vfPGLkY231QE5JilRyQY-KMHA7n6q9C4YsTfxXFNeYjYUtPZbSYLbejr5kgyU4OHf2fVhPvky8_pw0i5KUgDiR79gxjJAKptA=s0-d-e1-ft#https://static.pib.gov.in/WriteReadData/userfiles/image/image002S3Z1.jpg

ਤਾਜ਼ਾ ਅੰਕਾਂ ਬਾਰੇ ਬੋਲਦਿਆਂ ਕਿਰਤ ਤੇ ਰੁਜ਼ਗਾਰ ਰਾਜ ਮੰਤਰੀ ਸੁਤੰਤਰ ਚਾਰਜ ਸ਼੍ਰੀ ਸੰਤੋਸ਼ ਗੰਗਵਾਰ ਨੇ ਕਿਹਾ ਕਿ ਅੰਕਾਂ ਦਾ ਵਾਧਾ ਕੰਮ ਕਰਨ ਵਾਲੀ ਵਸੋਂ ਦੀਆਂ ਉਜਰਤਾਂ ਵਿੱਚ ਵਾਧਾ ਕਰੇਗਾ ਤੇ ਇਹ ਵਾਧਾ ਉਨ੍ਹਾਂ ਨੂੰ ਦਿੱਤੇ ਜਾਣ ਵਾਲੇ ਡੀ ਏ ਭੱਤੇ ਵਿੱਚ ਵਾਧੇ ਰਾਹੀਂ ਮਿਲੇਗਾ । ਮਾਰਚ 2021 ਦੌਰਾਨ ਮੁੱਦਰਾ ਸਫਿਤੀ ਵਿੱਚ ਦਰਜ ਕੀਤਾ ਗਿਆ ਵਾਧਾ ਮੁੱਖ ਤੌਰ ਤੇ ਪੈਟਰੋਲੀਅਮ ਉਤਪਾਦਾਂ ਅਤੇ ਖਾਣ ਵਾਲੇ ਤੇਲਾਂ ਦੀਆਂ ਕੀਮਤਾਂ ਵਿੱਚ ਵਾਧੇ ਕਾਰਨ ਹੋਇਆ ਹੈ ।

ਕਿਰਤ ਬਿਊਰੋ ਦੇ ਡਾਇਰੈਕਟਰ ਜਨਰਲ ਸ਼੍ਰੀ ਡੀ ਪੀ ਐੱਸ ਨੇਗੀ ਨੇ ਕਿਹਾ ਕਿ “ਮਾਰਚ ਮਹੀਨੇ ਦੌਰਾਨ ਮੁੱਦਰਾ ਸਫਿਤੀ ਵਿੱਚ ਹੋਇਆ ਵਾਧਾ ਹੋਰਨਾਂ ਸਰਕਾਰੀ ਏਜੰਸੀਆਂ ਵੱਲੋਂ ਜਾਰੀ ਵੱਖ ਵੱਖ ਮੁੱਲ ਅੰਕਾਂ ਦੇ ਸੰਦਰਭ ਵਿੱਚ ਹਰ ਥਾਂ ਦੇਖਿਆ ਗਿਆ ਹੈ” ।

ਸ਼੍ਰੀ ਨੇਗੀ ਨੇ ਵਿਸਥਾਰ ਨਾਲ ਦੱਸਦਿਆਂ ਕਿਹਾ ਕਿ ਇਹ ਵਾਧਾ ਮੁੱਖ ਤੌਰ ਤੇ ਫਿਊਲ ਅਤੇ ਲਾਈਟ , ਫੂਡ ਤੇ ਬੀਵਰੇਜ ਵਸਤਾਂ ਜਿਵੇਂ ਕੁਕਿੰਗ ਗੈਸ , ਪੈਟਰੋਲ , ਪੋਲਟਰੀ ਚਿਕਨ , ਖਾਣ ਵਾਲੇ ਤੇਲ ਸੇਬ , ਚਾਹ ਪੱਤੀ , ਸਰਵਡ ਤੇ ਪ੍ਰੋਸੈਸਡ ਪੈਕੇਜਡ ਫੂਡ ਆਦਿ ਕਰਕੇ ਹੋਇਆ ਹੈ , ਜਿਨ੍ਹਾਂ ਦੀਆਂ ਕੀਮਤਾਂ ਵਿੱਚ ਵਾਧਾ ਦੇਖਿਆ ਗਿਆ ।  

ਸੀ ਪੀ ਆਈ / ਆਈ ਡਬਲਿਊ ਦਾ ਅਗਲਾ ਸੰਸਕਰਣ ਅਪ੍ਰੈਲ 2021 ਲਈ ਸੋਮਵਾਰ 31 ਮਈ 2021 ਨੂੰ ਜਾਰੀ ਕੀਤਾ ਜਾਵੇਗਾ ਅਤੇ ਇਹ ਦਫ਼ਤਰ ਦੀ ਹੇਠ ਲਿਖੀ ਵੈਬਸਾਈਟ ਤੇ ਉਪਲਬਧ ਹੋਵੇਗਾ ।

 www.labourbureaunew.gov.in


ਕਿਰਤ ਬਿਊਰੋ , ਜੋ ਕਿਰਤ ਤੇ ਰੁਜ਼ਗਾਰ ਮੰਤਰਾਲੇ ਦੇ ਦਫ਼ਤਰ ਨਾਲ ਜੁੜਿਆ ਹੋਇਆ ਦਫ਼ਤਰ ਹੈ, ਉਦਯੋਗੀ ਕਾਮਿਆਂ (ਸੀ ਪੀ ਆਈ / ਆਈ ਡਬਲਿਊ) ਲਈ ਉਪਭੋਗਤਾ ਮੁੱਲ ਅੰਕ ਅਧਾਰ 2016=100 ਮਾਰਚ 2021 ਲਈ ਜਾਰੀ ਕਰ ਰਿਹਾ ਹੈ । ਮਾਰਚ 2021 ਲਈ ਸਰਬ ਭਾਰਤੀ ਅੰਕ ਫਰਵਰੀ 2021 ਦੇ ਅੰਕ 119.0 ਦੇ ਮੁਕਾਬਲੇ 119.6 ਹੈ । ਮਹੀਨੇ ਦੌਰਾਨ ਮੁੱਦਰਾ ਸਫਿਤੀ ਦੀ ਦਰ ਪਿਛਲੇ ਮਹੀਨੇ ਦੀ 4.48 % ਦਰ ਤੋਂ ਵੱਧ ਕੇ 5.64 % ਤੇ ਪੁੱਜ ਗਈ ਹੈ ।

ਕਿਰਤ ਬਿਊਰੋ ਹਰ ਮਹੀਨੇ ਸੀ ਪੀ ਆਈ/ਆਈ ਡਬਲਿਊ ਦਾ ਡਾਟਾ ਇਕੱਠਾ ਕਰਦਾ ਹੈ ਤੇ ਜਾਰੀ ਕਰਦਾ ਹੈ । ਮੁੱਖ ਤੌਰ ਤੇ ਇਹ ਸਰਕਾਰੀ ਕਰਮਚਾਰੀਆਂ ਅਤੇ ਪੈਨਸ਼ਨਰਾਂ ਅਤੇ ਸੰਗਠਿਤ ਖੇਤਰ ਵਿੱਚ ਕੰਮ ਕਰਨ ਵਾਲਿਆਂ ਨੂੰ ਡੀਅਰਨੈੱਸ ਅਲਾਉਂਸ ਦੀ ਅਦਾਇਗੀ ਲਈ ਵਰਤਿਆ ਜਾਂਦਾ ਹੈ ।

 

**************************************


ਐੱਮ ਐੱਸ / ਜੇ ਕੇ



(Release ID: 1715128) Visitor Counter : 156


Read this release in: English , Hindi , Bengali , Tamil