ਸ਼ਹਿਰੀ ਹਵਾਬਾਜ਼ੀ ਮੰਤਰਾਲਾ

ਤੇਲੰਗਾਨਾ ਸਰਕਾਰ ਨੂੰ ਕੋਵਿਡ 19 ਟੀਕਿਆਂ ਦੀ ਤਜ਼ਰਬਾ ਸਪੁਰਦਗੀ ਲਈ ਡ੍ਰੋਨ ਵਰਤਣ ਦੀ ਪ੍ਰਵਾਨਗੀ


ਆਈ ਸੀ ਐੱਮ ਆਰ ਨੇ ਡ੍ਰੋਨਸ ਦੀ ਵਰਤੋਂ ਕਰਕੇ ਟੀਕਿਆਂ ਦੀ ਸਪੁਰਦਗੀ ਕਰਨ ਦੇ ਅਧਿਐਨ ਲਈ ਪ੍ਰਵਾਨਗੀ ਦਿੱਤੀ ਹੈ

ਪ੍ਰਵਾਨਗੀਆਂ ਸਿਹਤ ਸੰਭਾਲ ਲਈ ਪਹੁੰਚ ਸੁਧਾਰ ਪ੍ਰਾਪਤ ਕਰਨ ਦੇ ਇਰਾਦੇ ਨਾਲ ਦਿੱਤੀਆਂ ਗਈਆਂ ਹਨ

Posted On: 30 APR 2021 3:08PM by PIB Chandigarh

ਸ਼ਹਿਰੀ ਹਵਾਬਾਜ਼ੀ ਮੰਤਰਾਲਾ (ਐੱਮ ਓ ਸੀ ਏ) ਅਤੇ ਸ਼ਹਿਰੀ ਹਵਾਬਾਜ਼ੀ ਦੇ ਡਾਇਰੈਕਟੋਰੇਟ ਜਨਰਲ (ਡੀ ਜੀ ਸੀ ਏ) ਨੇ ਤੇਲੰਗਾਨਾ ਸਰਕਾਰ ਨੂੰ ਡ੍ਰੋਨ ਦੀ ਤਾਇਨਾਤੀ ਲਈ ਸ਼ਰਤ ਛੋਟ ਦਿੱਤੀ ਹੈ । ਡ੍ਰੋਨ ਦੀ ਵਰਤੋਂ ਕਰਦਿਆਂ ਵਿਜ਼ੁਅਲ ਲਾਈਨ ਆਫ਼ ਸਾਈਟ (ਵੀ ਐੱਲ ਓ ਸੀ) ਰੇਂਜ ਦੇ ਅੰਦਰ ਅੰਦਰ ਕੋਵਿਡ 19 ਟੀਕਿਆਂ ਦੀ ਤਜ਼ਰਬਾ ਸਪੁਰਦਗੀ ਕਰਨ ਲਈ ਡ੍ਰੋਨ ਵਰਤਣ ਦੀ ਇਜਾਜ਼ਤ ਦਿੱਤੀ ਗਈ ਹੈ । ਇਹ ਪ੍ਰਵਾਨਗੀ ਛੋਟ 1 ਸਾਲ ਲਈ ਜਾਂ ਅਗਲੇ ਹੁਕਮਾਂ ਤੱਕ ਵੈਧ ਹੋਵੇਗੀ । ਇਹ ਛੋਟਾਂ ਕੇਵਲ ਤਾਂ ਹੀ ਵੈਧ ਹੋਣਗੀਆਂ ਜੇਕਰ ਉਨ੍ਹਾਂ ਵੱਲੋਂ ਸਾਰੀਆਂ ਸ਼ਰਤਾਂ ਅਤੇ ਸੀਮਾਵਾਂ ਜਿਵੇਂ ਦੱਸੀਆਂ ਗਈਆਂ ਹਨ , ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਂਦੀ ਹੈ । ਇਹ ਤਜ਼ਰਬੇ ਹੋਰ ਹਾਲਤਾਂ ਦੇ ਮੁਲਾਂਕਣ ਲਈ ਸਹਾਈ ਹੋਣਗੇ , ਜਿਵੇਂ ਵਸੋਂ, ਇਕਾਂਤਵਾਸ ਦੀ ਡਿਗਰੀ, ਭੂਗੋਲ ਆਦਿ । ਇਨ੍ਹਾਂ ਤਜ਼ਰਬਿਆਂ ਨਾਲ ਉਨ੍ਹਾਂ ਖੇਤਰਾਂ ਦੀ ਪਛਾਣ ਹੋ ਸਕੇਗੀ, ਜਿੱਥੇ ਵਿਸ਼ੇ਼ਸ਼ ਕਰਕੇ ਡ੍ਰੋਨ ਸਪੁਰਦਗੀ ਦੀ ਲੋੜ ਹੈ । ਇਸ ਮਹੀਨੇ ਦੇ ਸ਼ੁਰੂ ਵਿੱਚ ਆਈ ਸੀ ਐੱਮ ਆਰ ਨੇ ਡ੍ਰੋਨ ਵਰਤਦਿਆਂ ਕੋਵਿਡ 19 ਟੀਕਿਆਂ ਦੀ ਸਪੁਰਦਗੀ ਦੀ ਸੰਭਾਵਨਾ ਪਤਾ ਕਰਨ ਲਈ ਆਈ ਆਈ ਟੀ ਕਾਨਪੁਰ ਨਾਲ ਭਾਈਵਾਲੀ ਵਿੱਚ ਉਸਨੂੰ ਅਜਿਹੀ ਪ੍ਰਵਾਨਗੀ ਦਿੱਤੀ ਸੀ ।

ਇਹ ਪ੍ਰਵਾਨਗੀਆਂ ਦੇਣ ਨਾਲ ਦੋ ਉਦੇਸ਼ ਪ੍ਰਾਪਤ ਹੁੰਦੇ ਹਨ । ਪਹਿਲਾ ਤੇਜ਼ ਟੀਕਾ ਸਪੁਰਦਗੀ ਅਤੇ ਦੂਜਾ ਸਿਹਤ ਸੰਭਾਲ ਪਹੁੰਚ ਵਿੱਚ ਸੁਧਾਰ । ਇਹ ਉਦੇਸ਼ ਹੇਠ ਲਿਖੇ ਤਰੀਕਿਆਂ ਰਾਹੀਂ ਪ੍ਰਾਪਤ ਹੁੰਦੇ ਹਨ :

1. ਨਾਗਰਿਕ ਦੇ ਘਰ ਤੱਕ ਪ੍ਰਾਇਮਰੀ ਸਿਹਤ ਸੰਭਾਲ ਪਹੁੰਚਾਉਣ ਨੂੰ ਯਕੀਨੀ ਬਣਾਉਣਾ ।
2. ਕੋਵਿਡ ਭੀੜਭਾੜ ਜਾਂ ਕੋਵਿਡ ਵਾਲੇ ਖੇਤਰਾਂ ਤੋਂ ਏਰੀਅਲ ਸਪੁਰਦਗੀ ਰਾਹੀਂ ਮਨੁੱਖਾਂ ਦੀ ਪਹੁੰਚ ਸੀਮਿਤ ਕਰਨੀ ।
3. ਦੇਸ਼ ਦੇ ਆਖ਼ਰੀ ਕੋਨੇ ਤੱਕ ਸਿਹਤ ਸੰਭਾਲ ਦੀ ਪਹੁੰਚ ਨੂੰ ਯਕੀਨੀ ਬਣਾਉਣਾ , ਵਿਸ਼ੇਸ਼ ਕਰਕੇ ਦੂਰ ਦੁਰਾਡੇ ਖੇਤਰਾਂ ਵਿੱਚ । ਲੰਬੀ ਦੂਰੀ ਦੇ ਡ੍ਰੋਨ ਲਈ ਮੈਡੀਕਲ ਲਾਜਿਸਟਿਕ ਦੇ ਮੱਧ ਮੀਲ ਵਿੱਚ ਸੰਭਾਵਿਤ ਏਕੀਕਰਨ ।
4. ਮੈਡੀਕਲ ਸਪਲਾਈ ਚੇਨ ਵਿੱਚ ਸੁਧਾਰ ਕਰਨਾ , ਵਿਸ਼ੇਸ਼ ਕਰਕੇ ਟੀਕੇ ਦੇ ਤੀਜੇ ਪੜਾਅ ਤੇ ਚਾਲੂ ਹੋਣ ਦੀ ਉਮੀਦ ਹੈ ਅਤੇ ਲੱਖਾਂ ਖ਼ੁਰਾਕਾਂ ਨੂੰ ਪੂਰੇ ਭਾਰਤ ਵਿੱਚ ਲਿਜਾਇਆ ਜਾਣਾ ਹੈ ।

ਡ੍ਰੋਨ ਵਰਤੋਂ ਦੀ ਪ੍ਰਵਾਨਗੀ ਦੇਣ ਵਾਲੇ ਜਨਤਕ ਨੋਟਿਸਾਂ ਲਈ ਹੇਲ ਲਿਖੀ ਵੈਬਸਾਈਟ ਤੇ ਪਹੁੰਚ ਕੀਤੀ ਜਾ ਸਕਦੀ ਹੈ ।

https://static.pib.gov.in/WriteReadData/specificdocs/documents/2021/apr/doc202143031.pdf

 

*****************************
 

ਐੱਮ ਜੀ


(Release ID: 1715126) Visitor Counter : 225