ਰੇਲ ਮੰਤਰਾਲਾ

ਮੱਧ ਪ੍ਰਦੇਸ਼ ਅਤੇ ਮਹਾਰਾਸ਼ਟਰ ਵਿੱਚ ਉਪਯੋਗ ਲਈ ਰੇਲਵੇ ਨੇ 22 ਹੋਰ ਕੋਵਿਡ ਕੇਅਰ ਕੋਚ ਤੈਨਾਤ ਕੀਤੇ


ਭਾਰਤ ਦੇ ਵੱਖ-ਵੱਖ ਹਿੱਸਿਆਂ ਵਿੱਚ ਹੁਣ 191 ਆਈਸੋਲੇਸ਼ਨ ਕੋਚ ਇਸਤੇਮਾਲ ਵਿੱਚ

ਇਨ੍ਹਾਂ ਆਈਸੋਲੇਸ਼ਨ ਕੋਚਾਂ ਵਿੱਚ ਹੁਣ ਤੱਕ 2990 ਕੋਵਿਡ ਕੇਅਰ ਬੈੱਡ ਉਪਲੱਬਧ

ਰਾਜਾਂ ਦੁਆਰਾ ਉਪਯੋਗ ਲਈ ਰੇਲਵੇ ਨੇ ਲਗਭਗ 64000 ਬੈੱਡ ਤਿਆਰ ਕੀਤੇ

Posted On: 28 APR 2021 5:55PM by PIB Chandigarh

ਕੋਵਿਡ ਦੇ ਖਿਲਾਫ਼ ਇਕਜੁਟ ਲੜਾਈ ਵਿੱਚ ਰਾਸ਼ਟਰ ਦੀ ਸਮਰੱਥਾ ਨੂੰ ਮਜ਼ਬੂਤ ਕਰਦੇ ਹੋਏ ਰੇਲ ਮੰਤਰਾਲੇ ਨੇ ਆਪਣੀ ਬਹੁ-ਆਯਾਮੀ ਪਹਿਲ ਦਰਮਿਆਨ ਕਰੀਬ 64,000 ਬੈੱਡਾਂ ਨਾਲ ਲਗਭਗ 4,000 ਆਈਸੋਲੇਸ਼ਨ ਕੋਚਾਂ ਨੂੰ ਤੈਨਾਤ ਕੀਤਾ ਹੈ।

ਰਾਜਾਂ ਦੇ ਨਾਲ ਸਾਂਝੇ ਰੂਪ ਤੋਂ ਕੰਮ ਕਰਨ ਅਤੇ ਵਧੇਰੇ ਸੁਮੇਲ ਨਾਲ ਜਲਦੀ ਕਾਰਵਾਈ ਲਈ ਇੱਕ ਆਦੇਸ਼ ਨੂੰ ਲੈ ਕੇ ਆਪਣੇ ਸਹਿਮਤੀ ਪੱਤਰ ਨੂੰ ਪੂਰਾ ਕਰਨ ਲਈ ਰੇਲਵੇ ਨੇ ਜੋਨਾਂ ਅਤੇ ਡਿਵੀਜਨਾਂ ਨੂੰ ਸਸ਼ਕਤ ਬਣਾਉਣ ਦੀ ਇੱਕ ਵਿਕੇਂਦਰੀਕ੍ਰਿਤ ਕਾਰਜ ਯੋਜਨਾ ਤਿਆਰ ਕੀਤੀ ਹੈ। ਇਸ ਆਈਸੋਲੇਸ਼ਨ ਕੋਚਾਂ ਨੂੰ ਆਸਾਨੀ ਨਾਲ ਟ੍ਰਾਂਸਫਰ ਅਤੇ ਭਾਰਤੀ ਰੇਲ ਨੈੱਟਵਰਕ ‘ਤੇ ਮੰਗ ਦੇ ਅਧਾਰ ‘ਤੇ ਇਨ੍ਹਾਂ ਨੂੰ ਤੈਨਾਤ ਕੀਤਾ ਜਾ ਸਕਦਾ ਹੈ।

ਉਹ ਰਾਜਾਂ ਦੀ ਮੰਗ ਦੇ ਅਨੁਸਾਰ ਵਰਤਮਾਨ ਵਿੱਚ ਕੋਵਿਡ ਮਰੀਜ਼ਾਂ ਦੀ ਦੇਖਭਾਲ ਲਈ ਵੱਖ-ਵੱਖ ਰਾਜਾਂ ਨੂੰ 2990 ਬੈੱਡਾਂ ਦੀ ਸਮਰੱਥਾ ਦੇ ਨਾਲ 191 ਕੋਚ ਸੌਪੇ ਗਏ ਹਨ। ਮੌਜੂਦਾ ਸਮੇਂ ਵਿੱਚ ਆਈਸੋਲੇਸ਼ਨ ਕੋਚਾਂ ਦਾ ਇਸਤੇਮਾਲ ਦਿੱਲੀ, ਮਹਾਰਾਸ਼ਟਰ (ਅਜਨੀ ਆਈਸੀਡੀ,ਨੰਦੁਰਬਾਰ), ਮੱਧ ਪ੍ਰਦੇਸ਼ (ਇੰਦੌਰ ਦੇ ਕਰੀਬ ਤੀਹੀ) ਵਿੱਚ ਕੀਤਾ ਜਾ ਰਿਹਾ ਹੈ। ਰੇਲਵੇ ਨੇ ਉੱਤਰ ਪ੍ਰਦੇਸ਼ ਦੇ ਵੱਡੇ ਸ਼ਹਿਰਾਂ ਜਿਵੇਂ, ਫੈਜ਼ਾਬਾਦ, ਭਦੋਹੀ, ਵਾਰਾਣਸੀ, ਬਰੇਲੀ ਅਤੇ ਨਜੀਬਾਬਾਦ ਵਿੱਚ ਵੀ 50 ਕੋਚ ਲਗਾਏ ਹਨ।

ਦਿੱਲੀ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਅਤੇ ਮਹਾਰਾਸ਼ਟਰ ਵਿੱਚ ਤੈਨਾਤ ਇਨ੍ਹਾਂ ਕੋਚਾਂ ਦੀ ਉਪਯੋਗਿਤਾ ਦੀ ਅਪਡੇਟਸ ਸਥਿਤੀ ਨਿਮਨਲਿਖਤ ਹੈ-

ਵਰਤਮਾਨ ਵਿੱਚ ਮਹਾਰਾਸ਼ਟਰ ਨੇ ਨੰਦੁਰਬਾਰ ਵਿੱਚ 58 ਮਰੀਜ਼ ਇਸ ਸੁਵਿਧਾ ਦਾ ਇਸਤੇਮਾਲ ਕਰ ਰਹੇ ਹਨ। ਹੁਣ ਤੱਕ ਰਾਜ ਸਿਹਤ ਅਥਾਰਿਟੀਆਂ ਦੁਆਰਾ ਮਰੀਜ਼ਾਂ ਦੇ ਡਿਸਚਾਰਜ ਦੇ ਨਾਲ ਕੁੱਲ 85 ਭਰਤੀ ਰਜਿਸਟ੍ਰੇਸ਼ਨ ਕੀਤੇ ਗਏ ਹਨ। ਹੁਣ ਵੀ 330 ਬੈੱਡ ਉਪਲੱਬਧ ਹਨ।

ਰੇਲਵੇ ਨੇ ਦਿੱਲੀ ਵਿੱਚ 1200 ਬੈੱਡ ਦੀ ਸਮਰੱਥਾ ਦੇ ਨਾਲ 75 ਕੋਵਿਡ ਕੇਅਰ ਕੋਚਾਂ ਦੀ ਰਾਜ ਸਰਕਾਰ ਦੀ ਮੰਗ ਨੂੰ ਪੂਰਾ ਕੀਤਾ ਹੈ। ਇਨ੍ਹਾਂ ਵਿੱਚੋਂ 50 ਕੋਚ ਸ਼ਕੁਰਬਸਤੀ ਅਤੇ 25 ਕੋਚ ਆਨੰਦ ਵਿਹਾਰ ਸਟੇਸ਼ਨ ‘ਤੇ ਤੈਨਾਤ ਹਨ। ਹੁਣ ਤੱਕ ਇਨ੍ਹਾਂ ਵਿੱਚ 5 ਭਰਤੀ ਰਜਿਸਟ੍ਰੇਸ਼ਨ ਕੀਤੇ ਗਏ ਹਨ। 1196 ਬੈੱਡ ਹੁਣ ਵੀ ਉਪਲੱਬਧ ਹਨ।

ਮੱਧ ਪ੍ਰਦੇਸ਼ ਰਾਜ ਸਰਕਾਰ ਦੁਆਰਾ 2 ਕੋਚਾਂ ਦੀ ਮੰਗ ਦੇ ਸੰਬੰਧ ਵਿੱਚ ਪੱਛਮੀ ਰੇਲਵੇ ਦੇ ਰਤਲਾਮ ਡਿਵੀਜਨ ਨੇ ਇੰਦੌਰ ਦੇ ਕੋਲ ਤੀਹੀ ਸਟੇਸ਼ਨ ‘ਤੇ 320 ਬੈੱਡ ਦੀ ਸਮਰੱਥਾ ਵਾਲੇ 22 ਕੋਚ ਤੈਨਾਤ ਕੀਤੇ ਹਨ। ਉਹ ਭੋਪਾਲ ਵਿੱਚ 20 ਕੋਚ ਤੈਨਾਤ ਕੀਤੇ ਗਏ ਹਨ। ਨਵੀਨਤਮ ਅੰਕੜਿਆਂ ਦੇ ਅਨੁਸਾਰ ਇੱਕ ਡਿਸਚਾਰਜ ਦੇ ਨਾਲ ਇਨ੍ਹਾਂ ਵਿੱਚ 13 ਮਰੀਜ਼ਾਂ ਨੂੰ ਭਰਤੀ ਕੀਤਾ ਗਿਆ। ਇਨ੍ਹਾਂ ਵਿੱਚ ਹੁਣ 280 ਬੈੱਡ ਉਪਲੱਬਧ ਹਨ। 

ਨਵੀਨਤਮ ਰਿਕਾਰਡ ਦੇ ਅਨੁਸਾਰ, ਉਪਰੋਕਤ ਰਾਜਾਂ ਵਿੱਚ ਕੁੱਲ ਮਿਲਾ ਕੇ 103 ਮਰੀਜ਼ਾਂ ਨੂੰ ਭਰਤੀ ਕੀਤਾ ਗਿਆ। ਇਨ੍ਹਾਂ ਵਿੱਚੋਂ 39 ਨੂੰ ਡਿਸਚਾਰਜ ਕੀਤਾ ਜਾ ਚੁੱਕਿਆ ਹੈ। ਵਰਤਮਾਨ ਵਿੱਚ 64 ਕੋਵਿਡ ਮਰੀਜ਼ ਇਨ੍ਹਾਂ ਆਈਸੋਲੇਸ਼ਨ ਕੋਚਾਂ ਦਾ ਉਪਯੋਗ ਕਰ ਰਹੇ ਹਨ।

ਹਾਲਾਂਕਿ ਉੱਤਰ ਪ੍ਰਦੇਸ਼ ਰਾਜ ਸਰਕਾਰ ਦੁਆਰਾ ਹੁਣ ਤੱਕ ਕੋਚਾਂ ਦੀ ਮੰਗ ਨਹੀਂ ਕੀਤੀ ਗਈ ਹੈ, ਫੈਜ਼ਾਬਾਦ, ਭਦੋਹੀ, ਵਾਰਾਣਸੀ, ਬਰੇਲੀ ਅਤੇ ਨਜੀਬਾਬਾਦ ਵਿੱਚ ਕੁੱਲ 800 ਬੈੱਡਾਂ (50 ਕੋਚ) ਦੀ ਸਮਰੱਥਾ ਦੇ ਨਾਲ ਹਰੇਕ ਸਥਾਨ ਵਿੱਚ 10 ਕੋਚ ਰੱਖੇ ਗਏ ਹਨ।

****


ਡੀਜੇਐੱਨ/ਐੱਮਕੇਵੀ



(Release ID: 1714866) Visitor Counter : 137