ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
ਜੈਵ ਟੈਕਨੋਲੋਜੀ ਵਿਭਾਗ (ਡੀਬੀਟੀ ) - ਬੀਆਈਆਰਏਸੀ ਸਹਿਯੋਗੀ ਜਾਈਡਸ ਦੀ ‘ਵਾਈਰਾਫਿਨ’ ਨੂੰ ਮੱਧ ਸ਼੍ਰੇਣੀ ਦੇ ਬਾਲਗ ਕੋਵਿਡ - 19 ਰੋਗੀਆਂ ਦੇ ਉਪਚਾਰ ਲਈ ਆਪਾਤ ਪ੍ਰਵਾਨਗੀ ਮਿਲੀ
(ਉਪਚਾਰ ਪ੍ਰਾਪਤ ਰੋਗੀਆਂ ਦੇ 91.5% ਆਰਟੀ - ਪੀਸੀਆਰ ਟੈਸਟਿੰਗ ਸੱਤਵੇਂ ਦਿਨ ਨੈਗੇਟਿਵ ਮਿਲਿਆ ਅਤੇ ਇਸ ਉਪਚਾਰ ਨਾਲ ਰੋਗੀਆਂ ਵਿੱਚ ਹੋਰ ਆਕਸੀਜਨ ਦੀ ਸਪਲਾਈ ਦੇ ਘੰਟਿਆਂ ਵਿੱਚ ਵੀ ਜਿਗਰਯੋਗ ਕਮੀ ਆਈ)
ਇਸ ਔਸ਼ਧੀ ਨੂੰ ਕਲੀਨਿਕਲ ਟਰਾਇਲ ਲਈ ਜੈਵ ਟੈਕਨੋਲੋਜੀ ਵਿਭਾਗ (ਡੀਬੀਟੀ) - ਬੀਆਈਆਰਏਸੀ ਦੀ ਖੋਜ ਫੈਕਲਟੀ ਦਾ ਸਮਰਥਨ ਪ੍ਰਾਪਤ ਸੀ
Posted On:
24 APR 2021 12:10PM by PIB Chandigarh
ਭਾਰਤ ਦੇ ਔਸ਼ਧੀ ਨਿਯੰਤ੍ਰਣ ਮਹਾਨਿਦੇਸ਼ਕ– ( ਡ੍ਰਗ ਕੰਟ੍ਰੋਲਰ ਜਨਰਲ ਆਵ੍ ਇੰਡੀਆ- ਡੀਸੀਜੀਆਈ) ਨੇ ਮੱਧ ਸ਼੍ਰੇਣੀ ਦੇ ਕੋਵਿਡ - 19 ਲੱਛਣਾਂ ਵਾਲੇ ਰੋਗੀਆਂ ਦੇ ਉਪਚਾਰ ਲਈ ਜਾਈਡਸ ਕੈਡਿਲਾ ਦੁਆਰਾ ਨਿਰਮਿਤ ‘ਵਾਈਰਾਫਿਨ’ ਦੇ ਸੀਮਿਤ ਉਪਯੋਗ ਦੀ ਆਪਾਤ ਪ੍ਰਵਾਨਗੀ ਦੇ ਦਿੱਤੀ ਹੈI ਵਾਈਰਾਫਿਨ ਇੱਕ ਪੈਗਾਈਲੇਟਿਡ ਇੰਟਰਫੇਰੋਨ ਅਲਫ਼ਾ-2ਬੀ (ਪੀਈਜੀਆਈਐੱਫਐੱਨ) ਹੈ ਜਿਸ ਨੂੰ ਸੰਕ੍ਰਮਣ ਦੀ ਸ਼ੁਰੂਆਤ ਵਾਲੇ ਰੋਗੀਆਂ ਨੂੰ ਚਮੜੀ ਦੇ ਹੇਠਾ ਇੰਜੈਕਸ਼ਨ ਦੇ ਰੂਪ ਵਿੱਚ ਦਿੱਤਾ ਗਿਆ ਜਿਸ ਦੇ ਨਾਲ ਉਹ ਮੁਕਾਬਲਤਨ ਜਲਦੀ ਠੀਕ ਹੋ ਗਏI
ਵਾਈਰਾਫਿਨ ਦਾ ਵਿਕਾਸ ਕਰਨ ਲਈ ਜਾਈਡਸ ਨੇ ਐੱਨਬੀਐੱਮ ਰਾਹੀਂ ਦੂਜਾ ਪੜਾਅ (ਫੇਜ਼-2) ਦੇ ਮਾਨਵ ਕਲੀਨਿਕਲ ਟਰਾਇਲ ਅਧਿਐਨ ਨੂੰ ਸਮਰਥਨ ਦੇਣ ਲਈ ਜੈਵ ਟੈਕਨੋਲੋਜੀ ਵਿਭਾਗ (ਡੀਬੀਟੀ)- ਜੈਵ ਟੈਕਨੋਲੋਜੀ ਉਦਯੋਗ ਖੋਜ ਸਹਾਇਤਾ ਪਰਿਸ਼ਦ - ਬੀਆਈਆਰਏਸੀ ਦੇ ਖੋਜ ਫੈਕਲਟੀ ਦੀ ਸਹਾਰਨਾ ਕੀਤੀ ਹੈ I ਇਨ੍ਹਾਂ ਅਧਿਐਨ ਨਾਲ ਵਾਈਰਾਫਿਨ ਦੀ ਅਣਮਾਨਵੀ (ਸੁਰੱਖਿਅਤ ਹੋਣ), ਸਹਿਣਸ਼ੀਲਤਾ ਅਤੇ ਪ੍ਰਭਾਵਸ਼ੀਲਤਾ ਦੀ ਪੁਸ਼ਟੀ ਹੋਈ ਹੈ I ਅਧਿਐਨਾਂ ਰਾਹੀਂ ਇਹ ਵੀ ਜਾਣਕਾਰੀ ਮਿਲੀ ਕਿ ਵਾਈਰਾਫਿਨ ਵਾਇਰਲ ਲੋਡ (ਵਿਸ਼ਾਣੂਆਂ ਦੀ ਅਧਿਕਤਾ) ਵਿੱਚ ਕਮੀ ਲਿਆਉਣ ਦੇ ਨਾਲ- ਨਾਲ ਇਸ ਰੋਗ ਦਾ ਬਿਹਤਰ ਤਰੀਕੇ ਨਾਲ ਉਪਚਾਰ ਕਰਨ ਵਿੱਚ ਕਾਰਗਰ ਹੈI ਇਸ ਵਿੱਚ ਪੂਰਕ ਆਕਸੀਜਨ ਦੀ ਜ਼ਰੂਰਤ ਵਿੱਚ ਕਮੀ ਲਿਆਉਣਾ ਸ਼ਾਮਲ ਹੈ ਜਿਸ ਨਾਲ ਆਕਸੀਜਨ ਦਾ ਪੱਧਰ ਘੱਟਣ ਦੇ ਕਾਰਨ ਸਾਹ ਲੈਣ ਵਿੱਚ ਹੋ ਰਹੀਆਂ ਕਠਿਨਾਈਆਂ ਨੂੰ ਘੱਟ ਕੀਤਾ ਜਾ ਸਕਦਾ ਹੈ।
ਇਸ ਉਪਲਬੱਧੀ ਦੀ ਚਰਚਾ ਕਰਦੇ ਹੋਏ ਜੈਵ ਟੈਕਨੋਲੋਜੀ ਵਿਭਾਗ ਦੀ ਸਕੱਤਰ ਅਤੇ ਬੀਆਈਆਰਏਸੀ ਦੀ ਚੇਅਰਮੈਨ ਡਾ. ਰੇਣੁ ਸਵਰੂਪ ਨੇ ਕਿਹਾ ਕਿ “ਸਰਕਾਰ ਕੋਵਿਡ - 19 ਮਹਾਮਾਰੀ ਵਿਰੁੱਧ ਨਿਪਟਾਰਾ ਰਣਨੀਤੀਆਂ ਅਤੇ ਦਖ਼ਲਅੰਦਾਜ਼ੀ ਦੀ ਦਿਸ਼ਾ ਵਿੱਚ ਕੰਮ ਕਰਨ ਲਈ ਦੇਸ਼ ਵਿੱਚ ਉਦਯੋਗਾਂ ਨੂੰ ਹਰ ਸੰਭਵ ਸੁਵਿਧਾ ਪ੍ਰਦਾਨ ਕਰਨ ਲਈ ਪ੍ਰਤਿਬੱਧ ਹੈ। ਵਾਈਰਾਫਿਨ ਨੂੰ ਦਿੱਤੀ ਗਈ ਆਪਾਤ ਪ੍ਰਵਾਨਗੀ ਇਸ ਦਿਸ਼ਾ ਵਿੱਚ ਇੱਕ ਨਵਾਂ ਪੜਾਅ ਹੈ ਜੋ ਮੈਡੀਕਲ ਸੁਵਿਧਾ ਪ੍ਰਦਾਤਾਵਾਂ ਲਈ ਇੱਕ ਵਰਦਾਨ ਹੈ। ਮੈਂ ਇਸ ਉਪਲੱਬਧੀ ਲਈ ਕੀਤੇ ਗਏ ਯਤਨਾਂ ਦੀ ਬਹੁਤ ਸ਼ਲਾਘਾ ਕਰਦੀ ਹਾਂ।
ਇਸ ਘੋਸ਼ਣਾ ਲਈ ਉਤੇਜਿਤ ਕੈਡਿਲਾ ਹੈਲਥਕੇਅਰ ਲਿਮਟਿਡ ਦੇ ਮੈਨੇਜਿੰਗ ਡਾਇਰੈਕਟਰ ਡਾ. ਸ਼ਿਵਰਾਜ ਪਾਟਿਲ ਨੇ ਕਿਹਾ ਕਿ “ ਇਹ ਅਨੁਭਵ ਹੋ ਰਿਹਾ ਹੈ ਕਿ ਹੁਣ ਅਸੀਂ ਇੱਕ ਅਜਿਹਾ ਉਪਚਾਰ ਦੇਣ ਵਿੱਚ ਸਮਰੱਥ ਹਨ ਜਿਸ ਦੇ ਨਾਲ ਵਾਇਰਲ ਲੋਡ ਨੂੰ ਕਾਫ਼ੀ ਹੱਦ ਤੱਕ ਘੱਟ ਕੀਤਾ ਜਾ ਸਕਦਾ ਹੈ ਅਤੇ ਇਸ ਸੰਕ੍ਰਮਣ ਦੀ ਸ਼ੁਰੂਆਤ ਵਿੱਚ ਹੀ ਇਸ ਰੋਗ ਦਾ ਬਿਹਤਰ ਢੰਗ ਨਾਲ ਉਪਚਾਰ ਵਿੱਚ ਮਦਦ ਮਿਲ ਸਕਦੀ ਹੈ I ਇਹ ਅਜਿਹਾ ਸਮਾਂ ਆਇਆ ਹੈ ਜਦੋਂ ਰੋਗੀਆਂ ਨੂੰ ਇਸ ਦੀ ਜ਼ਰੂਰਤ ਹੈ I ਕੋਵਿਡ-19 ਦੇ ਖਿਲਾਫ਼ ਇਕੱਠੇ ਚੱਲ ਰਹੀ ਇਸ ਲੜਾਈ ਦੇ ਦੌਰਾਨ ਵੀ ਅਸੀਂ ਰੋਗੀਆਂ ਨੂੰ ਆਪਣੇ ਵੱਲੋਂ ਉਪਚਾਰ ਦੇਣਾ ਜਾਰੀ ਰੱਖਣਗੇ।
ਤੀਜਾ ਪੜਾਅ (ਫੇਜ਼-3) ਦੇ ਕਲੀਨਿਕਲ ਟਰਾਇਲ ਰਾਹੀਂ ਇਹ ਜਾਣਕਾਰੀ ਮਿਲੀ ਹੈ ਕਿ ਜਦੋਂ ਕੋਵਿਡ ਸੰਕ੍ਰਮਿਤ ਰੋਗੀਆਂ ਵਿੱਚੋਂ ਵੱਡੀ ਸੰਖਿਆ ਵਿੱਚ ਜਿਨ੍ਹਾਂ ਰੋਗੀਆਂ ਨੂੰ ਚਮੜੀ ਦੇ ਹੇਠਾ ਇੰਜੈਕਸ਼ਨ ਦੇ ਰੂਪ ਵਿੱਚ ਵਾਈਰਾਫਿਨ ਦਿੱਤੀ ਗਈ ਉਨ੍ਹਾਂ ਦੀ 07 ਦਿਨ ਬਾਅਦ ਆਰਟੀ - ਪੀਸੀਆਰ ਰਿਪੋਰਟ ਨੈਗੇਟਿਵ ਆਈ ਜੋ ਕਿ ਹੋਰ ਐਂਟੀ- ਵਾਇਰਲ ਦਵਾਈ ਦਿੱਤੇ ਜਾਣ ਦੇ ਬਾਅਦ ਠੀਕ ਹੋਣ ਦੀ ਮਿਆਦ ਦੀ ਤੁਲਣਾ ਵਿੱਚ ਬਿਹਤਰ ਨਤੀਜਾ ਹੈ।
ਜੈਵ - ਟੈਕਨੋਲੋਜੀ ਵਿਭਾਗ (ਡੀਬੀਟੀ) ਬਾਰੇ : ਵਿਗਿਆਨ ਅਤੇ ਟੈਕਨੋਲੋਜੀ ਮੰਤਰਾਲੇ ਦੇ ਅਧੀਨ ਇਹ ਵਿਭਾਗ ਖੇਤੀਬਾੜੀ, ਸਿਹਤ ਦੇਖਭਾਲ, ਪਸ਼ੂ ਵਿਗਿਆਨ, ਵਾਤਾਵਰਣ ਅਤੇ ਉਦਯੋਗਾਂ ਲਈ ਜੈਵ ਟੈਕਨੋਲੋਜੀ ਦੇ ਉਪਯੋਗ ਅਤੇ ਅਨੁਪ੍ਰਯੋਗਾਂ ਨੂੰ ਹੁਲਾਰਾ ਦਿੰਦਾ ਹੈI ਇਹ ਜੈਵ ਟੈਕਨੋਲੋਜੀ ਖੋਜ ਵਿੱਚ ਨਵੀਆਂ ਉੱਚਾਈਆਂ ਨੂੰ ਪ੍ਰਾਪਤ ਕਰਨ, ਜੈਵ - ਟੈਕਨੋਲੋਜੀ ਨੂੰ ਇੱਕ ਪ੍ਰਮੁੱਖ ਸਟੀਕ ਸਾਧਨ ਦੇ ਰੂਪ ਵਿੱਚ ਢਾਲ ਕੇ ਭਵਿੱਖ ਵਿੱਚ ਸੰਪਦਾ ਨਿਰਮਾਣ ਦੇ ਨਾਲ ਹੀ ਖਾਸ ਤੌਰ 'ਤੇ ਗ਼ਰੀਬਾਂ ਦੀ ਭਲਾਈ ਲਈ ਸਮਾਜਿਕ ਨਿਆਂ ਸੁਨਿਸ਼ਚਿਤ ਕਰਨ ‘ਤੇ ਧਿਆਨ ਦਿੰਦਾ ਹੈ। www.dbtindia.gov.in
ਜੈਵ ਟੈਕਨੋਲੋਜੀ ਉਦਯੋਗ ਅਨੁਸੰਧਾਨ ਸਹਾਇਤਾ ਪਰਿਸ਼ਦ (ਬੀਆਈਆਰਏਸੀ) ਬਾਰੇ: ਬੀਆਈਆਰਏਸੀ, ਜੈਵ-ਟੈਕਨੋਲੋਜੀ ਵਿਭਾਗ ਡਿਪਾਰਟਮੈਂਟ ਆਵ੍ ਬਾਇਓਟੈਕਨੋਲੋਜੀ (ਡੀਬੀਟੀ), ਭਾਰਤ ਸਰਕਾਰ ਦੁਆਰਾ ਸਥਾਪਤ ਇੱਕ ਗੈਰ - ਲਾਭਕਾਰੀ ਧਾਰਾ 8, ਅਨੁਸੂਚੀ ਬੀ , ਜਨਤਕ ਖੇਤਰ ਦਾ ਉੱਦਮ ਹੈ, ਜੋ ਦੇਸ਼ ਦੀਆਂ ਜਰੂਰਤਾਂ ਦੇ ਸਮਾਨ ਵਿਕਾਸ ਕਰ ਸਕਣ ਵਿੱਚ ਸਮਰੱਥ ਹੋ ਸਕਣ ਵਾਲੇ ਜੈਵ - ਟੈਕਨੋਲੋਜੀ ਉੱਦਮਾਂ ਵਿੱਚ ਰਣਨੀਤੀਕ ਖੋਜ ਅਤੇ ਇਨੋਵੇਸ਼ਨ ਨੂੰ ਮਜਬੂਤ ਅਤੇ ਸਸ਼ਕਤ ਬਣਾਉਣ ਲਈ ਇੱਕ ਇੰਟਰਫੇਸ ਏਜੰਸੀ ਦੇ ਰੂਪ ਵਿੱਚ ਕਾਰਜ ਕਰਦਾ ਹੈ। www.birac.nic.in
ਜਾਈਡਸ ਕੈਡਿਲਾ ਬਾਰੇ ਵਿੱਚ: ਜਾਈਡਸ ਕੈਡਿਲਾ ਨੂੰ ਕੈਡਿਲਾ ਹੈਲਥਕੇਅਰ ਲਿਮਟਿਡ ਦੇ ਰੂਪ ਵਿੱਚ ਵੀ ਜਾਣਿਆ ਜਾਂਦਾ ਹੈ ਜੋ ਇੱਕ ਭਾਰਤੀ ਬਹੁ-ਰਾਸ਼ਟਰੀ ਦਵਾਈ ਕੰਪਨੀ ਹੈ , ਇਸ ਦਾ ਮੁੱਖ ਦਫਤਰ ਅਹਿਮਦਾਬਾਦ , ਗੁਜਰਾਤ , ਭਾਰਤ ਵਿੱਚ ਹੈ , ਇਹ ਕੰਪਨੀ ਮੁੱਖ ਰੂਪ ਨਾਲ ਜੈਨੇਰਿਕ ਦਵਾਈਆਂ ਦੇ ਨਿਰਮਾਣ ਵਿੱਚ ਲੱਗੀ ਹੋਈ ਹੈ। ਅਧਿਕ ਜਾਣਕਾਰੀ ਲਈ http://www.zyduscadila.com/ ‘ਤੇ ਲੌਗ ਔਨ ਕਰੋ।
************
ਪੀਆਰ/(ਡੀਬੀਟੀ)
(Release ID: 1714748)
Visitor Counter : 289