ਰੱਖਿਆ ਮੰਤਰਾਲਾ
ਡੀਆਰਡੀਓ ਨੇ ਪਾਈਥਨ -5 ਹਵਾ ਤੋਂ ਹਵਾ ਮਿਜ਼ਾਈਲ ਦਾ ਪਹਿਲਾ ਪ੍ਰੀਖਣ ਕੀਤਾ
Posted On:
28 APR 2021 1:18PM by PIB Chandigarh
ਤੇਜਸ, ਭਾਰਤ ਦੇ ਸਵਦੇਸ਼ੀ ਹਲਕੇ ਲੜਾਕੂ ਹਵਾਈ ਜਹਾਜ਼ ਵਿੱਚ 27 ਅਪ੍ਰੈਲ, 2021 ਨੂੰ ਆਪਣੀ ਹਵਾ ਤੋਂ ਹਵਾ ਤਕ ਮਾਰ ਕਰਨ ਵਾਲੇ ਹਥਿਆਰਾਂ ਦੀ ਸਮਰੱਥਾ ਵਿਚ 5 ਵੀਂ ਪੀੜ੍ਹੀ ਦੀ ਪਾਈਥਨ -5 ਏਅਰ-ਟੂ-ਏਅਰ ਮਿਜ਼ਾਈਲ (ਏਏਐੱਮ) ਸ਼ਾਮਲ ਕੀਤੀ ਗਈ। ਪ੍ਰੀਖਣਾਂ ਦਾ ਉਦੇਸ਼ ਪਹਿਲਾਂ ਤੋਂ ਹੀ ਤੇਜਸ ਦੀ ਏਕੀਕ੍ਰਿਤ ਡਰਬੀ ਬਿਆਂਡ ਵਿਜੁਅਲ ਰੇਂਜ (ਬੀਵੀਆਰ) ਏਏਐਮ ਦੀ ਵਧੀ ਹੋਈ ਸਮਰੱਥਾ ਨੂੰ ਜਾਇਜ਼ ਠਹਿਰਾਉਣਾ ਸੀ। ਗੋਆ ਵਿਖੇ ਟੈਸਟ ਫਾਇਰਿੰਗ ਨੇ ਬਹੁਤ ਚੁਣੌਤੀ ਭਰੇ ਦ੍ਰਿਸ਼ਾਂ ਤਹਿਤ ਇਸ ਦੇ ਪ੍ਰਦਰਸ਼ਨ ਨੂੰ ਪ੍ਰਮਾਣਿਤ ਕਰਨ ਲਈ ਮਿਜ਼ਾਈਲ ਪ੍ਰੀਖਣਾਂ ਦੀ ਇੱਕ ਲੜੀ ਨੂੰ ਪੂਰਾ ਕੀਤਾ। ਡਰਬੀ ਮਿਜ਼ਾਈਲ ਨੇ ਤੇਜ਼ ਰਫਤਾਰ ਨਾਲ ਚੱਲਣ ਵਾਲੇ ਹਵਾਈ ਨਿਸ਼ਾਨੇ 'ਤੇ ਸਿੱਧੀ ਹਿੱਟ ਹਾਸਲ ਕੀਤੀ ਅਤੇ ਪਾਈਥਨ ਮਿਜ਼ਾਈਲਾਂ ਨੇ ਵੀ 100% ਹਿੱਟ ਪ੍ਰਾਪਤ ਕੀਤੇ, ਜਿਸ ਨਾਲ ਉਨ੍ਹਾਂ ਦੀ ਪੂਰੀ ਸਮਰੱਥਾ ਨੂੰ ਪ੍ਰਮਾਣਤ ਕੀਤਾ ਗਿਆ। ਪ੍ਰੀਖਣ ਉਨ੍ਹਾਂ ਦੇ ਸਾਰੇ ਯੋਜਨਾਬੱਧ ਉਦੇਸ਼ਾਂ ਨੂੰ ਪੂਰਾ ਕਰਦੇ ਹਨ।
ਇਨ੍ਹਾਂ ਪ੍ਰੀਖਣਾਂ ਤੋਂ ਪਹਿਲਾਂ, ਬੰਗਲੁਰੂ ਵਿਖੇ ਤੇਜਸ ਵਿੱਚ ਏਵੀਅਨਿਕਸ, ਫਾਇਰ-ਕੰਟਰੋਲ ਰਾਡਾਰ, ਮਿਜ਼ਾਈਲ ਵੇਪਨ ਡਲਿਵਰੀ ਪ੍ਰਣਾਲੀ ਅਤੇ ਫਲਾਈਟ ਕੰਟਰੋਲ ਪ੍ਰਣਾਲੀ ਵਰਗੀਆਂ ਜਹਾਜ਼ ਪ੍ਰਣਾਲੀਆਂ ਦੇ ਨਾਲ ਮਿਜ਼ਾਈਲ ਦੇ ਏਕੀਕਰਣ ਦਾ ਜਾਇਜ਼ਾ ਲੈਣ ਲਈ ਵਿਆਪਕ ਮਿਜ਼ਾਈਲ ਕੈਰੇਜ ਫਲਾਈਟ ਟੈਸਟ ਕੀਤੇ ਗਏ ਸਨ। ਗੋਆ ਵਿਚ, ਸਫਲਤਾਪੂਰਵਕ ਵੱਖਰੇ ਪ੍ਰੀਖਣਾਂ ਤੋਂ ਬਾਅਦ, ਬਾਂਸ਼ੀ ਨਿਸ਼ਾਨੇ 'ਤੇ ਮਿਜ਼ਾਈਲ ਦਾ ਲਾਈਵ ਲਾਂਚ ਕੀਤਾ ਗਿਆ। ਪਾਈਥਨ-5 ਮਿਜ਼ਾਈਲ ਲਾਈਵ ਫਾਇਰਿੰਗ ਸਾਰੇ ਪਹਿਲੂਆਂ ਦੇ ਨਾਲ ਨਾਲ ਵਿਜ਼ੂਅਲ ਰੇਂਜ ਤੋਂ ਪਰੇ ਟੀਚੇ ਦੀ ਸ਼ਮੂਲੀਅਤ ਨੂੰ ਪ੍ਰਮਾਣਿਤ ਕਰਨ ਲਈ ਕੀਤੀ ਗਈ ਸੀ। ਸਾਰੀਆਂ ਹੀ ਲਾਈਵ ਫਾਇਰਿੰਗਜ਼ ਵਿੱਚ, ਮਿਜ਼ਾਈਲ ਨੇ ਹਵਾਈ ਨਿਸ਼ਾਨੇ ਨੂੰ ਫੁੰਡਿਆ।
ਇਹ ਮਿਜ਼ਾਈਲਾਂ ਨੈਸ਼ਨਲ ਫਲਾਈਟ ਟੈਸਟ ਸੈਂਟਰ (ਐਨਐਫਟੀਸੀ) ਨਾਲ ਸਬੰਧਤ ਭਾਰਤੀ ਹਵਾਈ ਸੈਨਾ (ਆਈਏਐਫ) ਦੇ ਟੈਸਟ ਪਾਇਲਟਾਂ ਵੱਲੋਂ ਉਡਾਏ ਜਾਣ ਵਾਲੇ ਏਰੋਨਾਟਿਕਲ ਡਿਵੈਲਪਮੈਂਟ ਏਜੰਸੀ (ਏਡੀਏ) ਦੇ ਤੇਜਸ ਜਹਾਜ਼ ਤੋਂ ਦਾਗੀਆਂ ਗਈਆਂ। ਸਫਲ ਸੰਚਾਲਨ ਨੂੰ ਏਡੀਏ ਅਤੇ ਐਚਏਐਲ-ਏਆਰਡੀਸੀ ਦੇ ਵਿਗਿਆਨੀਆਂ, ਇੰਜੀਨੀਅਰਾਂ ਅਤੇ ਟੈਕਨੀਸ਼ੀਅਨਾਂ ਦੀ ਟੀਮ ਵੱਲੋਂ ਸੈਮੀਲੈਕ, ਡੀਜੀ-ਏਕਿਯੂਏ, ਆਈਏਐਫ ਪੀਐਮਟੀ, ਐਨਪੀਓ (ਐਲਸੀਏ ਨੇਵੀ) ਅਤੇ ਆਈਐਨਐਸ ਹੰਸ ਦੀ ਟੀਮ ਦੇ ਪ੍ਰਸ਼ੰਸਾਯੋਗ ਸਹਾਇਤਾ ਦੇ ਨਾਲ ਸਾਲਾਂ ਦੀ ਸਖਤ ਮਿਹਨਤ ਨਾਲ ਸੰਭਵ ਬਣਾਇਆ ਗਿਆ ਹੈ।
ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਡੀਆਰਡੀਓ, ਏਡੀਏ, ਭਾਰਤੀ ਹਵਾਈ ਸੈਨਾ , ਐਚਏਐਲ ਅਤੇ ਇਸ ਪ੍ਰੀਖਣ ਵਿਚ ਸ਼ਾਮਲ ਸਾਰੇ ਲੋਕਾਂ ਦੀਆਂ ਟੀਮਾਂ ਨੂੰ ਵਧਾਈ ਦਿੱਤੀ ਹੈ। ਰੱਖਿਆ ਖੋਜ ਤੇ ਵਿਕਾਸ ਵਿਭਾਗ ਅਤੇ ਡੀਆਰਡੀਓ ਦੇ ਚੇਅਰਮੈਨ ਡਾ. ਜੀ ਸਤੀਸ਼ ਰੈਡੀ ਨੇ ਵੱਖ ਵੱਖ ਸੰਸਥਾਵਾਂ ਅਤੇ ਉਦਯੋਗਾਂ ਦੇ ਵਿਗਿਆਨੀਆਂ, ਇੰਜੀਨੀਅਰਾਂ ਅਤੇ ਟੈਕਨੀਸ਼ੀਅਨਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ।
******
ਏ ਬੀ ਬੀ /ਨਾਮਪੀ/ਕੇ ਏ /ਡੀ ਕੇ/ਸੈਵੀ /ਏ ਡੀ ਏ
(Release ID: 1714643)
Visitor Counter : 257